ਕ੍ਰਿਸ਼ਨ

ਭਾਦਰੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਉਹ ਪਰਮ ਮੰਗਲਮਈ ਦਿਨ ਹੈ, ਜਿਸ ਦਿਨ ਪੁਰਾਣ ਪ੍ਰਸ਼ੋਤਮ ਸਰਬ ਬ੍ਰਹਿਮੰਡ ਨਾਇਕ, ਸਾਖਸ਼ਾਤ ਸਨਾਤਨ ਪਾਰਬ੍ਰਹਮ ਪ੍ਰਮਾਤਮਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਇਸ ਧਰਤੀ ‘ਤੇ ਅਵਤਾਰ ਹੋਇਆ। ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਦੇ ਪ੍ਰਗਟ ਹੋਣ ਦੀ ਇਹ ਮਿਤੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਨਾਂ ਨਾਲ ਪ੍ਰਸਿੱਧ ਹੈ। ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਕੰਸ ਦਾ ਵਧ ਕਰਨ ਦੇ ਉਦੇਸ਼ ਨਾਲ ਕੰਸ ਦੇ ਬੰਦੀਖਾਨੇ ਵਿੱਚ ਦੇਵਕੀ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਏ, ਉਹਨਾਂ ਨੇ ਆਪਣੀ ਮਾਤਾ ਤੇ ਪਿਤਾ ਵਾਸੁਦੇਵ ਨੂੰ ਉਹਨਾਂ ਦੇ ਪੂਰਬਲੇ ਜਨਮ ਦਾ ਰਹੱਸ ਦੱਸਦੇ ਹੋਏ ਕਿਹਾ ਕਿ ਸਵੈਮਭੁਵ ਮਨਵੰਤਰ ਵਿਖੇ ਦੇਵਕੀ ਦਾ ਨਾਂ ਪ੍ਰਸ਼ਨੀ ਸੀ ਅਤੇ ਵਾਸੁਦੇਵ ਜੀ ਸੁਤਪਾ ਨਾਂ ਦੇ ਪ੍ਰਜਾਪਤੀ ਸਨ। ਉਹਨਾਂ ਨੇ ਘੋਰ ਤਪ ਕਰਕੇ ਭਗਵਾਨ ਸ਼੍ਰੀ ਹਰੀ ਨੂੰ ਹੀ ਪੁੱਤਰ ਰੂਪ ਵਿੱਚ ਮੰਗਿਆ, ਇਸ ਲਈ ਇਨ੍ਹਾਂ ਦੇ ਪਹਿਲੇ ਜਨਮ ਵਿੱਚ ਭਗਵਾਨ ਪ੍ਰਸ਼ਿਨ ਗਰਭ ਦੇ ਰੂਪ ਵਿਚ, ਦੂਜੇ ਜਨਮ ਵਿੱਚ ਭਗਵਾਨ ਵਾਮਨ ਅਤੇ ਤੀਜੇ ਜਨਮ ਵਿੱਚ ਭਗਵਾਨ ਕ੍ਰਿਸ਼ਨ ਸਾਖਸ਼ਾਤ ਪਾਰਬ੍ਰਹਮ ਰੂਪ ਵਿੱਚ ਪ੍ਰਗਟ ਹੋਏ। ਭਗਵਾਨ ਸ਼੍ਰੀ ਕ੍ਰਿਸ਼ਨ ਸੰਪੂਰਨ ਅਵਤਾਰ ਹਨ। ਕਲਪਾਂ ਦੇ ਅੰਤ ਵਿੱਚ ਸਭ ਭੂਤ, ਜਿਹਨਾਂ ਦੀ ਪ੍ਰਕਿਰਤੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਉਹਨਾਂ ਕਰਮਾਂ ਦੇ ਅਨੁਸਾਰ ਪ੍ਰਭੂ ਕਲਪ ਦੇ ਆਦਿ ਵਿੱਚ ਉਹਨਾਂ ਨੂੰ ਫਿਰ ਰਚਦੇ ਹਨ। ਅਜਿਹੇ ਅਣਗਿਣਤ ਬ੍ਰਹਿਮੰਡਾਂ ਦੇ ਮਾਲਕ ਭਗਵਾਨ ਸ਼੍ਰੀ ਕ੍ਰਿਸ਼ਨ ਗੋਲੋਕਧਾਮ ਵਿੱਚ ਬਿਰਾਜਦੇ ਹਨ। ਧਰਮ ਦੀ ਸਥਾਪਨਾ ਲਈ ਜੋ ਕਾਰਜ ਭਗਵਾਨ ਨੇ ਕੀਤੇ ਹਨ, ਉਹ ਸਾਰੇ ਜੀਵ ਦੀ ਕਲਪਨਾ ਸ਼ਕਤੀ ਤੋਂ ਪਰ੍ਹਾਂ ਦੀ ਗੱਲ ਹੈ।

Krishna
ਦੇਵਨਾਗਰੀकृष्ण
ਕ੍ਰਿਸ਼ਨ
ਰਾਜਾ ਰਵੀ ਵਰਮਾ ਦੀ ਕਲਾ ਕ੍ਰਿਤ ਸ਼੍ਰੀ ਕ੍ਰਿਸ਼ਨ ਅਤੇ ਮਾਤਾ ਯਸ਼ੋਧਾ

ਰਾਕਸ਼ਾਂ ਦੇ ਵਧ

ਪੂਤਨਾ ਵਰਗੀ ਭਿਆਨਕ ਰਾਕਸ਼ਣੀ ਅਤੇ ਬਕਾਸੁਰ, ਅਧਾਸੁਰ, ਸ਼ਕਟਾਸੁਰ, ਤ੍ਰਿਨਾਵਰਤ, ਧੇਨੁਕਕਾਸੁਰ, ਸ਼ੰਖਚੂੜ ਆਦਿ ਰਾਕਸ਼ਾਂ ਦੇ ਵਧ ਆਦਿ ਕਾਰਜ ਉਹਨਾਂ ਨੇ ਬਾਲ ਅਵਸਥਾ ਵਿੱਚ ਕੀਤੇ। ਯਮੁਨਾ ਵਿੱਚ ਲੁਕੇ ਕਾਲਿਆਨਾਗ ਦਾ ਖੁਰਾ-ਖੋਜ ਮਿਟਾਇਆ।

ਸਰਵਵਿਆਪੀ ਸਰੂਪ

ਜਦੋਂ ਬ੍ਰਹਮਾ ਜੀ ਨੇ ਗਊਆਂ, ਗੌਵਤਸਾਂ ਅਤੇ ਗੋਪ-ਬਾਲਕਾਂ ਨੂੰ ਅਗ਼ਵਾ ਕੀਤਾ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬ੍ਰਹਮਾ ਜੀ ਨੂੰ ਆਪਣੇ ਸਰਵਵਿਆਪੀ ਸਰੂਪ ਦਾ ਦਰਸ਼ਨ ਕਰਾ ਕੇ ਉਹਨਾਂ ਦੀ ਅਗਿਆਨਤਾ ਨੂੰ ਦੂਰ ਕੀਤਾ। ਗਿਰੀ ਰਾਜ ਦੀ ਪੂਜਾ ਤੋਂ ਜਦੋਂ ਇੰਦਰ ਕ੍ਰੋਧ ਵਿੱਚ ਆਏ ਤਾਂ ਉਹਨਾਂ ਵਲੋਂ ਵਰ੍ਹਾਏ ਗਏ ਜਲ ਦੇ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਿਰੀ ਰਾਜ ਗੋਵਰਧਨ ਨੂੰ 7 ਦਿਨ ਤਕ ਆਪਣੀ ਉਂਗਲ ‘ਤੇ ਚੁੱਕ ਕੇ ਬ੍ਰਜ ਦੀ ਰੱਖਿਆ ਕੀਤੀ। ਫਿਰ ਇੰਦਰ ਨੇ ਭਗਵਾਨ ਦੇ ਚਰਨਾਂ ਵਿੱਚ ਡਿੱਗ ਕੇ ਖਿਮਾ ਮੰਗੀ।

ਕੰਸ ਵਧ

ਕੰਸ ਵਧ ਦੇ ਪਿੱਛੋਂ ਜਦੋਂ ਕੰਸ ਦੇ ਸਹੁਰੇ ਜਰਾਸੰਧ ਨੇ ਭਗਵਾਨ ਸ਼੍ਰੀ ਕ੍ਰਿਸ਼ਨ ‘ਤੇ ਹਮਲਾ ਕੀਤਾ ਤਾਂ ਜਰਾਸੰਧ ਨੂੰ 17 ਵਾਰ ਹਾਰ ਸਹਿਣੀ ਪਈ। ਯੋਗਮਾਇਆ ਨਾਲ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਮਨੁੱਖੀ ਰੂਪ ਵਿੱਚ ਵਿਚਰਦੇ ਪ੍ਰਮੇਸ਼ਵਰ ਨੂੰ ਅਗਿਆਨੀ ਲੋਕ ਸਾਧਾਰਨ ਮਨੁੱਖ ਸਮਝਦੇ ਹਨ।

ਵੇਦਾਂ ਦੀ ਸਿੱਖਿਆ

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਜੈਨ ਵਿੱਚ ਸਾਂਦੀਪਨ ਮੁਨੀ ਕੋਲੋਂ 6 ਅੰਗ ਅਤੇ ਉਪਨਿਸ਼ਦਾਂ ਸਮੇਤ ਸੰਪੂਰਨ ਵੇਦਾਂ ਦੀ ਸਿੱਖਿਆ ਲਈ। ਸਮੁੱਚੇ ਗਿਆਨ ਦੀ ਸਿੱਖਿਆ ਸਿਰਫ਼ 64 ਦਿਨਾਂ ਵਿੱਚ ਪ੍ਰਾਪਤ ਕੀਤੀ। ਗੁਰੂ ਦੱਖਣਾ ਵਿੱਚ ਗੁਰੂ ਵਲੋਂ ਆਪਣੇ ਮਰੇ ਹੋਏ ਪੁੱਤਰ ਨੂੰ ਦੁਬਾਰਾ ਮੰਗਣ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਖ਼ੁਦ ਯਮਰਾਜ ਕੋਲ ਜਾ ਕੇ ਉਹਨਾਂ ਨੂੰ ਗੁਰੂ ਪੁੱਤਰ ਨੂੰ ਵਾਪਿਸ ਕਰਨ ਦੀ ਆਗਿਆ ਦਿੱਤੀ। ਸਾਖਸ਼ਾਤ ਪ੍ਰਮੇਸ਼ਵਰ ਦੀ ਆਗਿਆ ਨਾਲ ਯਮਰਾਜ ਨੇ ਗੁਰੂ ਪੁੱਤਰ ਵਾਪਿਸ ਕਰ ਦਿੱਤਾ। ਇਸ ਤਰ੍ਹਾਂ ਭਗਵਾਨ ਨੇ ਗੁਰੂ ਦੱਖਣਾ ਦੇ ਰੂਪ ਵਿੱਚ ਗੁਰੂ ਨੂੰ ਜੀਵਤ ਪੁੱਤਰ ਲਿਆ ਕੇ ਦਿੱਤਾ।

ਮਿੱਤਰ ਪ੍ਰੇਮੀ

ਮਿੱਤਰ ਪ੍ਰੇਮੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਮਿੱਤਰ ਸੁਦਾਮਾ ਦਾ ਦਲਿੱਦਰ ਵੀ ਦੂਰ ਕੀਤਾ।

ਮੋਹ ਲੈਣ ਵਾਲਾ ਲੀਲਾ

ਵਰਿੰਦਾਵਨ ਵਿੱਚ ਭਗਵਾਨ ਨੇ ਬੜੇ ਸੁੰਦਰ ਕੌਤਕ ਕੀਤੇ। ਵਰਿੰਦਾਵਨ ਸੰਪੂਰਨ ਭਗਵਾਨ ਦੇ ਵੀ ਮਨ ਨੂੰ ਮੋਹ ਲੈਣ ਵਾਲਾ ਲੀਲਾ ਰਚਾਉਣ ਵਾਲਾ ਸਥਾਨ ਹੈ। ਇਸੇ ਸਥਾਨ ‘ਤੇ ਭਗਵਾਨ ਆਪਣੇ ਬਚਪਨ ਦੇ ਮਿੱਤਰਾਂ ਨਾਲ ਖੇਡੇ, ਵ੍ਰਿਸ਼ਭਾਵ ਦੁਲਾਰੀ ਰਾਧਿਕਾ ਜੀ ਅਤੇ ਹੋਰ ਗੋਪੀਆਂ ਨਾਲ ਮਹਾਰਾਸ ਲੀਲਾ ਕੀਤੀ।

ਮਹਾਭਾਰਤ ਦੇ ਮਹਾਯੁੱਧ

ਜਦੋਂ ਮਹਾਭਾਰਤ ਦੇ ਮਹਾਯੁੱਧ ਦੀ ਤਿਆਰੀ ਚੱਲ ਰਹੀ ਸੀ, ਉਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਕੋਲ ਦੁਰਯੋਧਨ ਅਤੇ ਅਰਜੁਨ ਦੋਵੇਂ ਸਹਾਇਤਾ ਮੰਗਣ ਲਈ ਪਹੁੰਚੇ। ਦੁਰਯੋਧਨ ਨੇ ਭਗਵਾਨ ਦੀ ਨਰਾਇਣੀ ਸੈਨਾ ਨੂੰ ਚੁਣਿਆ ਅਤੇ ਅਰਜੁਨ ਨੇ ਨਰਾਇਣ ਨੂੰ ਹੀ। ਭਗਵਾਨ ਨੇ ਅਰਜੁਨ ਦੇ ਕਹਿਣ ‘ਤੇ ਉਸਦਾ ਸਾਰਥੀ ਬਣਨਾ ਸਵੀਕਾਰ ਕੀਤਾ। ਯੁੱਧ ਦੇ ਮੈਦਾਨ ਵਿੱਚ ਕੌਰਵਾਂ ਦੀ ਸੈਨਾ ਵਿੱਚ ਆਪਣੇ ਸਕੇ-ਸੰਬੰਧੀਆਂ ਨੂੰ ਦੇਖ ਕੇ ਅਰਜੁਨ ਮੋਹਗ੍ਰਸਤ ਹੋ ਗਿਆ। ਭਗਵਾਨ ਨੇ ਅਰਜੁਨ ਦੇ ਮੋਹਰੂਪੀ ਅਗਿਆਨ ਨੂੰ ਨਸ਼ਟ ਕਰਨ ਲਈ ਉਸਨੂੰ ਵੇਦਾਂ, ਉਪਨਿਸ਼ਦਾਂ ਅਤੇ ਸ਼ਾਸਤਰਾਂ ਦਾ ਸਾਰ ਸ਼੍ਰੀਮਦ ਭਗਵਦ ਗੀਤਾ ਦੇ ਰੂਪ ਵਿੱਚ ਸੁਣਾਇਆ, ਜਿਸ ਨਾਲ ਅਰਜੁਨ ਦਾ ਮੋਹਰੂਪੀ ਹਨੇਰਾ ਨਸ਼ਟ ਹੋ ਗਿਆ। ਭਗਵਾਨ ਅਜਨਮੇ, ਅਵਿਨਾਸ਼ੀ ਸਰੂਪ ਅਤੇ ਸਾਰੇ ਪ੍ਰਾਣੀਆਂ ਦਾ ਈਸ਼ਵਰ ਹੁੰਦੇ ਹੋਏ ਵੀ ਆਪਣੀ ਪ੍ਰਕਿਰਤੀ ਨੂੰ ਅਧੀਨ ਕਰਕੇ ਆਪਣੀ ਯੋਗਮਾਇਆ ਰਾਹੀਂ ਪ੍ਰਗਟ ਹੁੰਦੇ ਹਨ। ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇਹੀ ਕਿਹਾ ਹੈ ਕਿ

        ਜਦੋਂ-ਜਦੋਂ ਧਰਮ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਵਧਦਾ ਹੈ, ਉਦੋਂ-ਉਦੋਂ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ

ਉਹ ਨਿਰਾਕਾਰ ਬ੍ਰਹਮ ਸਾਧੂ ਪੁਰਸ਼ਾਂ ਦੇ ਪਾਰ ਉਤਾਰੇ ਲਈ ਅਤੇ ਦੁਸ਼ਟਾਂ ਦਾ ਸੰਘਾਰ ਕਰਨ ਲਈ ਅਤੇ ਸੱਚੇ ਸਨਾਤਨ ਧਰਮ ਸਥਾਪਿਤ ਕਰਨ ਲਈ ਯੁੱਗ-ਯੁੱਗ ਵਿੱਚ ਸਾਕਾਰ ਰੂਪ ਧਾਰਨ ਕਰਦੇ ਹਨ। ਭਗਵਾਨ ਹਰ ਤਰ੍ਹਾਂ ਨਾਲ ਦੇਵਤਿਆਂ ਅਤੇ ਮਹਾਰਿਸ਼ੀਆਂ ਦੇ ਆਦਿ ਕਾਰਨ ਹਨ। ਇਸ ਲਈ ਭਗਵਾਨ ਦੀ ਪ੍ਰਗਟ ਲੀਲਾ ਨੂੰ ਦੇਵਤੇ ਅਤੇ ਮਹਾਰਿਸ਼ੀ ਨਹੀਂ ਜਾਣਦੇ। ਭਗਵਾਨ ਨੇ ਸਮਾਜ ਵਿੱਚ ਫੈਲੇ ਅਧਰਮ, ਅਨਿਆਂ ਅਤੇ ਅਨੀਤੀ ਨੂੰ ਮਿਟਾਇਆ। ਰਣ ਖੇਤਰ ਵਿੱਚ ਭਗਵਾਨ ਨੇ ਅਰਜੁਨ ਨੂੰ ਆਪਣੇ ਵਿਸ਼ਵ ਰੂਪ ਦੇ ਦਰਸ਼ਨ ਕਰਵਾਏ, ਜਿਸ ਵਿੱਚ ਸੰਪੂਰਨ ਵਿਸ਼ਵ ਨੂੰ ਅਰਜੁਨ ਨੇ ਭਗਵਾਨ ਦੇ ਵਿਰਾਟ ਸਰੂਪ ‘ਚ ਦੇਖਿਆ। ਭਗਵਾਨ ਦਾ ਇਹ ਰੂਪ ਅਥਾਹ ਸੀ, ਜਿਸ ਨੂੰ ਦੇਖ ਕੇ ਅਰਜੁਨ ਨੂੰ ਦਿਸ਼ਾਵਾਂ ਦਾ ਗਿਆਨ ਵੀ ਨਹੀਂ ਹੋ ਰਿਹਾ ਸੀ। ਮਾਤਾ ਯਸ਼ੋਧਾ ਨੂੰ ਵੀ ਭਗਵਾਨ ਨੇ ਬਾਲ ਰੂਪ ਵਿੱਚ ਆਪਣੇ ਵਿਸ਼ਵ ਰੂਪ ਦੇ ਦਰਸ਼ਨ ਕਰਾਏ। ਭਗਵਾਨ ਦਾ ਬਾਲ ਰੂਪ ਦੈਵੀ, ਸਨਾਤਨ ਅਤੇ ਪੂਰਨ ਸਚਿਦਾਨੰਦ ਦੀ ਮੂਰਤ ਹੈ। ਵੇਦ ਇਸੇ ਸਰੂਪ ਦਾ ਵਰਣਨ ਕਰਦੇ ਹਨ। ਭਗਵਾਨ ਦਾ ਇਹ ਬਾਲ ਰੂਪ ਸੱਚ, ਨਿੱਤ, ਪਰਮਾਨੰਦ ਸਰੂਪ ਹੈ।

ਹਵਾਲੇ

Tags:

ਕ੍ਰਿਸ਼ਨ ਰਾਕਸ਼ਾਂ ਦੇ ਵਧਕ੍ਰਿਸ਼ਨ ਸਰਵਵਿਆਪੀ ਸਰੂਪਕ੍ਰਿਸ਼ਨ ਕੰਸ ਵਧਕ੍ਰਿਸ਼ਨ ਵੇਦਾਂ ਦੀ ਸਿੱਖਿਆਕ੍ਰਿਸ਼ਨ ਮਿੱਤਰ ਪ੍ਰੇਮੀਕ੍ਰਿਸ਼ਨ ਮੋਹ ਲੈਣ ਵਾਲਾ ਲੀਲਾਕ੍ਰਿਸ਼ਨ ਮਹਾਭਾਰਤ ਦੇ ਮਹਾਯੁੱਧਕ੍ਰਿਸ਼ਨ ਹਵਾਲੇਕ੍ਰਿਸ਼ਨਕੰਸਦੇਵਕੀਵਾਮਨਵਿਸ਼ਨੂੰਸ਼੍ਰੀ ਕ੍ਰਿਸ਼ਨ

🔥 Trending searches on Wiki ਪੰਜਾਬੀ:

ਭਾਰਤੀ ਰਿਜ਼ਰਵ ਬੈਂਕਸੰਚਾਰਨਾਮਚੰਡੀਗੜ੍ਹਫ਼ੇਸਬੁੱਕਫੁਲਕਾਰੀਕਿਸਮਤਬੁੱਲ੍ਹੇ ਸ਼ਾਹਭਾਈ ਘਨੱਈਆਇਸਲਾਮ ਅਤੇ ਸਿੱਖ ਧਰਮਸਰੋਦਭੀਮਰਾਓ ਅੰਬੇਡਕਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਕਾਲੀ ਫੂਲਾ ਸਿੰਘਪੰਜਾਬੀ ਆਲੋਚਨਾਚਾਰ ਸਾਹਿਬਜ਼ਾਦੇਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਰਾਜ ਸਭਾਰਾਧਾ ਸੁਆਮੀ ਸਤਿਸੰਗ ਬਿਆਸਮਝੈਲਰਾਮਗੜ੍ਹੀਆ ਮਿਸਲਗੁਰਦੁਆਰਾ ਸੂਲੀਸਰ ਸਾਹਿਬਹੀਰ ਰਾਂਝਾਮੌਲਿਕ ਅਧਿਕਾਰਪੰਜਾਬੀ ਰੀਤੀ ਰਿਵਾਜਕਬੂਤਰਮੇਲਾ ਮਾਘੀਆਲਮੀ ਤਪਸ਼ਬਾਜ਼ਤੀਆਂਅਮਰ ਸਿੰਘ ਚਮਕੀਲਾਸਿੱਖਾਂ ਦੀ ਸੂਚੀਪੰਜ ਤਖ਼ਤ ਸਾਹਿਬਾਨਕਾਂਪਰਨੀਤ ਕੌਰਪੰਜਾਬਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਦਿਓ, ਬਿਹਾਰਭਾਰਤ ਦੀ ਸੰਵਿਧਾਨ ਸਭਾਰਣਜੀਤ ਸਿੰਘ ਕੁੱਕੀ ਗਿੱਲਪੱਛਮੀ ਪੰਜਾਬਸਿਆਣਪਸਮਾਜ ਸ਼ਾਸਤਰਪੰਜਾਬ ਦੇ ਮੇਲੇ ਅਤੇ ਤਿਓੁਹਾਰਜੁਝਾਰਵਾਦਆਂਧਰਾ ਪ੍ਰਦੇਸ਼ਉਦਾਤਆਈਪੀ ਪਤਾਕੁਲਫ਼ੀ (ਕਹਾਣੀ)ਸਿੱਖ ਸਾਮਰਾਜਜ਼ੈਲਦਾਰਆਇਜ਼ਕ ਨਿਊਟਨਗ਼ਜ਼ਲਮਾਂ ਬੋਲੀਦੰਦਉਰਦੂਕਲੇਮੇਂਸ ਮੈਂਡੋਂਕਾਪੰਜਾਬ, ਭਾਰਤ ਦੇ ਜ਼ਿਲ੍ਹੇਅਲਬਰਟ ਆਈਨਸਟਾਈਨਗੁਰਚੇਤ ਚਿੱਤਰਕਾਰਡੇਕਸੰਤ ਰਾਮ ਉਦਾਸੀਪਹਿਲੀ ਐਂਗਲੋ-ਸਿੱਖ ਜੰਗਸਤਿ ਸ੍ਰੀ ਅਕਾਲਵਾਰਿਸ ਸ਼ਾਹਸੁਹਾਗਸੰਰਚਨਾਵਾਦਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭਾਈ ਧਰਮ ਸਿੰਘ ਜੀਦੁਰਗਿਆਣਾ ਮੰਦਰਏਡਜ਼ਝੁੰਮਰਆਰੀਆ ਸਮਾਜਜ਼ਮੀਨੀ ਪਾਣੀਸਤਿੰਦਰ ਸਰਤਾਜਸ਼੍ਰੋਮਣੀ ਅਕਾਲੀ ਦਲ🡆 More