ਮਾਂ ਦਿਵਸ

ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।

ਮਾਂ ਦਿਵਸ
ਮਾਂ ਦਿਵਸ
1905 ਦੇ ਇੱਕ ਪੋਸਟਕਾਰਡ ਉੱਤੇ ਇੱਕ ਮਾਂ ਤੇ ਉਸਦਾ ਬੱਚਾ
ਮਨਾਉਣ ਵਾਲੇਬਹੁਤ ਸਾਰੇ ਦੇਸ਼ਾਂ ਵਿੱਚ
ਕਿਸਮਵਪਾਰਕ
ਮਹੱਤਵਮਾਂ ਅਤੇ ਮਮਤਾ ਨੂੰ ਸਮਰਪਿਤ
ਮਿਤੀਮਈ ਦੇ ਦੂਜੇ ਐਤਵਾਰ
ਜਾਂ ਚੋਥੇ ਐਤਵਾਰ
ਬਾਰੰਬਾਰਤਾਸਲਾਨਾ
ਨਾਲ ਸੰਬੰਧਿਤਬਾਲ ਦਿਵਸ, ਪਿਤਾ ਦਿਵਸ, ਮਾਪੇ ਦਿਵਸ

ਇਤਿਹਾਸ

ਮਾਂ ਦਿਵਸ 
ਇੱਕ ਮਾਂ ਅਤੇ ਉਸਦੇ ਬੱਚੇ ਨੂੰ ਦਰਸਾਉਂਦੀ 1981 ਦੀ ਇੱਕ ਸਟੈਂਪ

1870 'ਚ ਅਮਰੀਕੀ ਸਮਾਜ ਸੇਵਿਕਾ 'ਜੂਲੀਆ ਵਾਰਡ ਹੋਵੇ' ਨੇ ਪਹਿਲੀ ਵਾਰ ਇਸ ਦਾ ਨਾਂ 'ਅਮਰੀਕੀ ਸਿਵਲ ਵਾਰ' ਅਤੇ 'ਫ੍ਰੈਂਕੋ ਪਰਸ਼ੀਅਨ ਵਾਰ' ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ ਲੰਡਨ ਅਤੇ ਪੈਰਿਸ 'ਚ ਹੋਈ ਸੀ, 'ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ ਇੱਕ ਜ਼ਬਰਦਸਤ ਭਾਸ਼ਣ ਦਿੱਤਾ ਜੋ ਅਸਲ 'ਚ ਸ਼ਾਂਤੀ ਲਈ 'ਮਦਰਸ ਡੇ' ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ 'ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ 'ਮਦਰਸ ਡੇ' ਦਾ ਵਿਚਾਰ 'ਐਨ ਮੈਰੀ ਰੀਵਜ਼ ਜਾਰਵਿਸ' ਤੋਂ ਮਿਲਿਆ ਸੀ, ਜਿਸ ਨੇ 1858 'ਚ ਸਾਫ-ਸਫਾਈ ਦੀ ਮੁਹਿੰਮ ਚਲਾਈ, ਜਿਸ ਨੂੰ ਉਸ ਨੇ 'ਮਦਰਸ ਫ੍ਰੈਂਡਸ਼ਿਪ ਡੇ' ਦਾ ਨਾਂ ਦਿੱਤਾ ਸੀ। ਫਿਰ ਸੰਨ 1900 'ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ 'ਚ ਮਨਾਏ ਜਾਣ ਵਾਲੇ 'ਮਦਰਸ ਡੇ' ਦੇ ਰੂਪ 'ਚ ਪਰਿਭਾਸ਼ਿਤ ਕੀਤਾ।

ਰੀਵਜ਼ ਜਾਰਵਿਸ ਦਾ ਦਿਹਾਂਤ

9 ਮਈ 1905 'ਚ ਐਨ ਰੀਵਜ਼ ਜਾਰਵਿਸ ਦਾ ਦਿਹਾਂਤ ਹੋ ਗਿਆ। ਉਹ ਆਖਰੀ ਸਮੇਂ 'ਚ ਕਾਫੀ ਬੀਮਾਰ ਰਹੀ। ਉਨ੍ਹਾਂ ਦੀ ਬੇਟੀ ਐਨਾ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਇਥੋਂ ਤਕ ਕਿ ਉਸ ਨੇ ਵਿਆਹ ਵੀ ਨਹੀਂ ਕੀਤਾ। ਐਨਾ ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ 'ਚ ਉਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਸ ਨੂੰ ਓਨਾ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 'ਚ ਐਨਾ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਇੱਕ 'ਮਦਰਸ ਡੇ' ਬਣਾਉਣਾ ਚਾਹੁੰਦੀ ਹੈ, ਜੋ ਜੀਵਤ ਅਤੇ ਮਰ ਚੁੱਕੀਆਂ ਸਭ ਮਾਵਾਂ ਦੀ ਯਾਦ 'ਚ ਹੋਵੇ। ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਲਹਿਰ ਚਲਾਈ, ਜਿਸ 'ਚ ਉਹ ਮੰਤਰੀਆਂ, ਵਪਾਰੀਆਂ ਅਤੇ ਕਾਂਗਰਸੀਆਂ ਭਾਵ ਅੰਤਰਰਾਸ਼ਟਰੀ ਮਹਿਲਾ ਪੀਸ ਕਾਂਗਰਸ ਦੇ ਮੈਂਬਰਾਂ ਨੂੰ ਲਗਾਤਾਰ ਪੱਤਰ-ਵਿਹਾਰ ਰਾਹੀਂ ਮਜਬੂਰ ਕਰਦੀ ਰਹੀ ਕਿ 'ਮਦਰਸ ਡੇ' ਨੂੰ ਨੈਸ਼ਨਲ ਡੇ ਮੰਨ ਕੇ ਛੁੱਟੀ ਐਲਾਨੀ ਜਾਵੇ। ਉਸ ਨੂੰ ਲੱਗਦਾ ਸੀ ਕਿ ਇੰਝ ਕਰਨ ਨਾਲ ਬੱਚਿਆਂ ਦੇ ਮਨ 'ਚ ਮਾਤਾ-ਪਿਤਾ ਲਈ ਇੱਜ਼ਤ ਵਧ ਜਾਵੇਗੀ।

ਪਹਿਲਾ ਮਾਂ ਦਿਵਸ

ਮਾਂ ਦਿਵਸ 
ਮਾਂ ਦਿਵਸ ਦਾ ਕੇਕ

10 ਮਈ 1908 ਨੂੰ ਗਰਾਟਨ 'ਚ 'ਐਂਡ੍ਰਿਊਸ ਮੈਥੋਡਿਸਟ' ਨਾਮੀ ਚਰਚ ਨੇ ਸਭ ਤੋਂ ਪਹਿਲਾਂ 'ਮਦਰਸ ਡੇ' ਮਨਾਇਆ। ਇਹ ਉਹ ਥਾਂ ਸੀ ਜਿਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ 'ਚ, ਜਿਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 'ਚ 'ਦਿ ਮਦਰਸ ਡੇ ਇੰਟਰਨੈਸ਼ਨਲ ਐਸੋਸੀਏਸ਼ਨ' ਦਾ ਗਠਨ ਹੋਇਆ। ਇਹ ਸਭ ਦੇਖਦਿਆਂ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ 'ਮਦਰਸ ਡੇ' ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤਕ ਇਹ ਦਿਨ ਅਮਰੀਕਾ'ਚ ਹੀ ਨਹੀਂ, ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫਰੀਕਾ ਆਦਿ 'ਚ ਵੀ ਮਨਾਇਆ ਜਾਣ ਲੱਗਾ। ਸੰਨ 1934 'ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ 'ਮਦਰਸ ਡੇ' 'ਤੇ ਇੱਕ ਸਟੈਂਪ ਦਾ ਆਗਾਜ਼ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਭਾਰਤ 'ਚ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ 10 ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਓਹਾਰ ਭਾਰਤ 'ਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਹਵਾਲੇ

Tags:

ਮਾਂ ਦਿਵਸ ਇਤਿਹਾਸਮਾਂ ਦਿਵਸ ਰੀਵਜ਼ ਜਾਰਵਿਸ ਦਾ ਦਿਹਾਂਤਮਾਂ ਦਿਵਸ ਪਹਿਲਾ ਮਾਂ ਦਿਵਸ ਹਵਾਲੇਮਾਂ ਦਿਵਸਮਾਂ

🔥 Trending searches on Wiki ਪੰਜਾਬੀ:

ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੀਏਮੋਂਤੇਕੋਰੋਨਾਵਾਇਰਸ ਮਹਾਮਾਰੀ 2019ਡੱਡੂਕੰਬੋਜਲੂਣ ਸੱਤਿਆਗ੍ਰਹਿਬ੍ਰਾਜ਼ੀਲਗੁਰੂ ਅੰਗਦਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਸ਼ਬਦ-ਜੋੜਕਮਿਊਨਿਜ਼ਮਓਸ਼ੋ1910ਕੀਰਤਪੁਰ ਸਾਹਿਬਭਗਤ ਧੰਨਾ ਜੀਸ਼੍ਰੋਮਣੀ ਅਕਾਲੀ ਦਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਦਿਲਮਿਸ਼ੇਲ ਓਬਾਮਾਜਰਗ ਦਾ ਮੇਲਾਮਿਰਜ਼ਾ ਸਾਹਿਬਾਂਲੈਸਬੀਅਨਵਾਯੂਮੰਡਲਭਾਈ ਮਰਦਾਨਾਨਾਮਰੂਸਰਸ (ਕਾਵਿ ਸ਼ਾਸਤਰ)292ਬੋਲੇ ਸੋ ਨਿਹਾਲਬਿਰਤਾਂਤ-ਸ਼ਾਸਤਰਅਲੋਪ ਹੋ ਰਿਹਾ ਪੰਜਾਬੀ ਵਿਰਸਾਸਦਾਮ ਹੁਸੈਨਭਾਰਤ ਮਾਤਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਓਡੀਸ਼ਾਹੋਲਾ ਮਹੱਲਾਪਾਉਂਟਾ ਸਾਹਿਬਘੱਟੋ-ਘੱਟ ਉਜਰਤਮਿਆ ਖ਼ਲੀਫ਼ਾਅਨੀਮੀਆਯੂਨੀਕੋਡਪੰਜਾਬੀ ਭਾਸ਼ਾਵਾਕਜ਼ੋਰਾਵਰ ਸਿੰਘ (ਡੋਗਰਾ ਜਨਰਲ)ਚੰਦਰਸ਼ੇਖਰ ਵੈਂਕਟ ਰਾਮਨਪੰਜਾਬ, ਪਾਕਿਸਤਾਨਮੁੱਖ ਸਫ਼ਾਗੁਰੂ ਨਾਨਕਕਲਾਕਾਂਸ਼ੀ ਰਾਮਤਰਕ ਸ਼ਾਸਤਰਜੋਤਿਸ਼ਸੰਚਾਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਨਿੱਜਵਾਚਕ ਪੜਨਾਂਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਨਾਵਲ ਦਾ ਇਤਿਹਾਸਪੰਜ ਕਕਾਰਮਾਲਵਾ (ਪੰਜਾਬ)ਹੇਮਕੁੰਟ ਸਾਹਿਬਹਾਫ਼ਿਜ਼ ਸ਼ੀਰਾਜ਼ੀਟੈਕਸਸਪੰਜਾਬਚੰਡੀ ਦੀ ਵਾਰਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬ ਦੇ ਮੇੇਲੇਸੰਸਾਰਸਾਹਿਬਜ਼ਾਦਾ ਅਜੀਤ ਸਿੰਘਪਹਿਲਾ ਦਰਜਾ ਕ੍ਰਿਕਟਭੀਮਰਾਓ ਅੰਬੇਡਕਰਗੂਗਲਨਾਗਰਿਕਤਾ🡆 More