ਪ੍ਰਕਾਸ਼

ਪ੍ਰਕਾਸ਼, ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਇੱਕ ਨਿਸ਼ਚਿਤ ਹਿੱਸੇ ਅੰਦਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ। ਸ਼ਬਦ ਆਮਤੌਰ ਤੇ ਦਿਸਣਯੋਗ ਪ੍ਰਕਾਸ਼ ਵੱਲ ਇਸ਼ਾਰਾ ਕਰਦਾ ਹੈ, ਜੋ ਇਨਸਾਨੀ ਅੱਖ ਪ੍ਰਤਿ ਦੇਖਣਯੋਗ ਹੁੰਦਾ ਹੈ ਅਤੇ ਦੇਖਣ ਦੇ ਅਰਥ ਲਈ ਜਿਮੇਵਾਰ ਹੈ। ਦਿਸਣਯੋਗ ਪ੍ਰਕਾਸ਼ ਆਮਤੌਰ ਤੇ 400–700 ਨੈਨੋਮੀਟਰ (nm), ਜਾਂ 4.00 × 10−7 ਤੋਂ 7.00 × 10−7 m ਤੱਕ ਦੀ ਰੇਂਜ ਵਿੱਚ ਤਰੰਗਲੰਬਾਈਆਂ ਰੱਖਦਾ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਇਨਫ੍ਰਾਰੈੱਡ (ਲੰਬੀ ਤਰੰਗ ਲੰਬਾਈ ਵਾਲੀਆਂ) ਅਤੇ ਅਲਟ੍ਰਾਵਾਇਲਟ (ਘੱਟ ਤਰੰਗਲੰਬਾਈ ਵਾਲੀਆਂ) ਤਰੰਗਾਂ ਦੇ ਦਰਮਿਆਨ ਹੁੰਦਾ ਹੈ। ਇਸ ਤਰੰਗਲੰਬਾਈ ਦਾ ਅਰਥ ਹੈ ਮੋਟੇ ਤੌਰ ਤੇ 430-750 (ਟੈਰਾਹਰਟਜ਼) ਦੀ ਰੇਂਜ ਦੀ ਇੱਕ ਫ੍ਰੀਕੁਐਂਸੀ ।

ਪ੍ਰਕਾਸ਼
ਚਿੱਟੇ ਪ੍ਰਕਾਸ਼ ਦੀ ਇੱਕ ਵੀਮ ਨੂੰ ਖਿੰਡਾਉਣ ਵਾਲੀ ਇੱਕ ਤਿਕੋਣੀ ਪ੍ਰਿਜ਼ਮ । ਲੰਬੀਆਂ ਤਰੰਗ-ਲੰਬਾਈਆਂ (ਲਾਲ) ਅਤੇ ਛੋਟੀਆਂ ਤਰੰਗ-ਲੰਬਾਈਆਂ (ਨੀਲੀਆਂ) ਵੱਖਰੀਆਂ ਹੋ ਜਾਂਦੀਆਂ ਹਨ।
ਪ੍ਰਕਾਸ਼
ਪ੍ਰਕਾਸ਼
ਪ੍ਰਕਾਸ਼
ਸੂਰਜ ਦੇ ਪ੍ਰਕਾਸ਼ ਨਾਲ ਪ੍ਰਕਾਸ਼ਿਤ ਇੱਕ ਬੱਦਲ

ਧਰਤੀ ਉੱਤੇ ਪ੍ਰਕਾਸ਼ ਦਾ ਮੁੱਖ ਸੋਮਾ ਸੂਰਜ ਹੈ। ਸੂਰਜੀ ਪ੍ਰਕਾਸ਼ ਊਰਜਾ ਪ੍ਰਦਾਨ ਕਰਦਾ ਹੈ ਹੈ ਜੋ ਹਰੇ ਪੌਦੇ ਸਟਾਰਚ ਦੇ ਰੂਪ ਵਿੱਚ ਜਿਆਦਾਤਰ ਸੂਗਰ ਬਣਾਉਣ ਵਾਸਤੇ ਵਰਤਦੇ ਹਨ, ਜੋ ਜੀਵਤ ਵਸਤੂਆਂ ਦੇ ਹਾਜ਼ਮੇ ਲਈ ਊਰਜਾ ਦਾ ਨਿਕਾਸ ਕਰਦੀ ਹੈ। ਫੋਟੋਸਿੰਥੈਸਿਸ ਦੀ ਪ੍ਰਕ੍ਰਿਆ ਬਣਾਵਟੀ ਤਰੀਕੇ ਨਾਲ ਜੀਵਤ ਚਸਤੂਆਂ ਦੁਆਰਾ ਵਰਤੀ ਜਾਣ ਵਾਲੀ ਸਾਰੀ ਊਰਜਾ ਮੁਹੱਈਆ ਕਰਵਾਉਂਦੀ ਹੈ। ਇਤਿਹਾਸਿਕ ਤੌਰ ਤੇ, ਇਨਸਾਨਾਂ ਲਈ ਪ੍ਰਕਾਸ਼ ਦਾ ਇੱਕੋ ਹੋਰ ਮਹੱਤਵਪੂਰਨ ਸੋਮਾ ਅੱਗ ਰਹੀ ਹੈ, ਪੁਰਾਤਨ ਕੈਂਪਫਾਇਰਾਂ ਤੋਂ ਅਜੋਕੇ ਕੈਰੋਸੀਨ ਲੈਂਪਾਂ ਤੱਕ । ਬਿਜਲੀ ਬੱਲਬ ਅਤੇ ਪਾਵਰ ਸਿਸਟਮਾਂ ਦੇ ਵਿਕਾਸ ਸਦਕਾ, ਇਲੈਕਟ੍ਰਿਕ ਰੋਸ਼ਨੀ ਨੇ ਪ੍ਰਭਾਵੀ ਤੌਰ ਤੇ ਅੱਗ-ਰੋਸ਼ਨੀ ਦੀ ਜਗਹ ਲੈ ਲਈ । ਪਸ਼ੂਆਂ ਦੀਆਂ ਕੁੱਝ ਨਸਲਾਂ ਅਪਣੀ ਖੁਦ ਦੀ ਰੌਸ਼ਨੀ ਪੈਦਾ ਕਰ ਲੈਂਦੀਆਂ ਹਨ, ਜਿਸਨੂੰ ਬਾਇਓਲਿਊਮਿਨੀਸੈਂਸ ਪ੍ਰਕ੍ਰਿਆ ਕਹਿੰਦੇ ਹਨ। ਉਦਾਹਰਨ ਦੇ ਤੌਰ ਤੇ, ਜੁਗਨੂੰ ਸਾਥੀਆਂ ਦੇ ਸਥਾਨ ਦਾ ਪਤਾ ਲਗਾਉਣ ਲਈ ਪ੍ਰਕਾਸ਼ ਵਰਤਦੇ ਹਨ ਅਤੇ ਸ਼ਿਕਾਰ ਤੋਂ ਅਪਣੇ ਆਪ ਨੂੰ ਛੁਪਾਉਣ ਲਈ ਚਮਗਾਦੜ ਜਾਲ ਇਸਦੀ ਵਰਤੋਂ ਕਰਦੇ ਹਨ।

ਦਿਸਣਯੋਗ ਪ੍ਰਕਾਸ਼ ਦੀਆਂ ਮੁਢਲੀਆਂ ਵਿਸ਼ੇਸ਼ਤਾਵਾਂ ਤੀਬਰਤਾ, ਸੰਚਾਰ ਦਿਸ਼ਾ, ਫ੍ਰੀਕੁਐਂਸੀ ਜਾਂ ਤਰੰਗ-ਲੰਬਾਈ ਸਪੈਕਟ੍ਰਮ, ਅਤੇ ਧਰੁਵੀਕਰਨ ਹਨ, ਜਦੋਂਕਿ ਇਸਦੀ ਸਪੀਡ ਵੈਕੱਮ ਅੰਦਰ, 299,792,458 ਮੀਟਰ ਪ੍ਰਤਿ ਸਕਿੰਟ ਹੈ, ਜੋ ਕੁਦਰਤ ਦੇ ਬੁਨਿਆਦੀ ਸਥਿਰਾਂਕਾਂ ਵਿੱਚੋਂ ਇੱਕ ਹੈ। ਦਿਸਣਯੋਗ ਪ੍ਰਕਾਸ਼ ਇਲੈਕਟ੍ਰੋਮੈਗਮੈਟਿਕ ਰੇਡੀਏਸ਼ਨ ਦੀਆਂ ਸਾਰੀਆਂ ਕਿਸਮਾਂ ਵਾਂਗ, ਪ੍ਰਯੋਗਿਕ ਤੌਰ ਤੇ ਵੈਕੱਮ ਅੰਦਰ ਹਮੇਸ਼ਾਂ ਹੀ ਇਸ ਸਪੀਡ ਉੱਤੇ ਗਤੀ ਕਰਦਾ ਪਾਇਆ ਗਿਆ ਹੈ।[ਹਵਾਲਾ ਲੋੜੀਂਦਾ]

ਭੌਤਿਕ ਵਿਗਿਆਨ ਅੰਦਰ, ਸ਼ਬਦ ਪ੍ਰਕਾਸ਼ ਕਦੇ ਕਦੇ ਕਿਸੇ ਵੀ ਤਰੰਗ-ਲੰਬਾਈ ਬਾਲੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਵੱਲ ਇਸ਼ਾਰਾ ਕਰਦਾ ਹੈ, ਚਾਹੇ ਉਹ ਦਿਸਣਯੋਗ ਹੋਵੇ ਚਾਹੇ ਨਾ ਹੋਵੇ। ਇਸ ਸਮਝ ਮੁਤਾਬਿਕ, ਗਾਮਾ ਕਿਰਨਾਂ, ਐਕਸ-ਕਿਰਨਾਂ, ਮਾਈਕ੍ਰੋ-ਤਰੰਗਾਂ ਅਤੇ ਰੇਡੀਓ-ਤਰੰਗਾਂ ਵੀ ਪ੍ਰਕਾਸ਼ ਹੀ ਹਨ। ਪ੍ਰਕਾਸ਼ ਦੀਆਂ ਸਾਰੀਆਂ ਕਿਸਮਾਂ ਵਾਂਗ, ਦਿਸਣਯੋਗ ਪ੍ਰਕਾਸ਼ ਫੋਟੋਨ ਨਾਮਕ ਛੋਟੇ ਪੈਕਟਾਂ ਵਿੱਚ ਨਿਸ਼ਕਾਸਿਤ ਕੀਤਾ ਅਤੇ ਸੋਖਿਆ ਜਾਂਦਾ ਹੈ ਅਤੇ ਤਰੰਗਾਂ ਅਤੇ ਕਣਾਂ ਦੋਹਾਂ ਵਾਲ਼ੀਆਂ ਵਿਸੇਸ਼ਤਾਵਾਂ ਰੱਖਦਾ ਹੈ। ਇਸ ਵਿਸ਼ੇਸ਼ਤਾ ਨੂੰ ਤਰੰਗ-ਕਣ ਦੋਹਰਾਪਣ ਕਿਹਾ ਜਾਂਦਾ ਹੈ। ਪ੍ਰਕਾਸ਼ ਦਾ ਅਧਿਐਨ ਜਿਸਨੂੰ ਔਪਟਿਕਸ ਕਿਹਾ ਜਾਂਦਾ ਹੈ, ਅਜੋਕੀ ਭੌਤਿਕ ਵਿਗਿਆਨ ਅੰਦਰ ਇੱਕ ਮਹੱਤਵਪੂਰਨ ਰਿਸਰਚ ਦਾ ਖੇਤਰ ਹੈ।

ਪ੍ਰਕਾਸ਼ ਇੱਕ ਬਿਜਲਈ ਚੁੰਬਕੀ ਕਿਰਨਾਹਟ ਹੈ, ਜਿਸਦੀ ਤਰੰਗ ਲੰਬਾਈ ਦ੍ਰਿਸ਼ ਸੀਮਾ ਦੇ ਅੰਦਰ ਹੁੰਦੀ ਹੈ। ਤਕਨੀਕੀ ਜਾਂ ਵਿਗਿਆਨੀ ਸੰਦਰਭ ਵਿੱਚ ਕਿਸੇ ਵੀ ਤਰੰਗ ਲੰਬਾਈ ਦੇ ਵਿਕਿਰਣ ਨੂੰ ਪ੍ਰਕਾਸ਼ ਕਹਿੰਦੇ ਹਨ। ਪ੍ਰਕਾਸ਼ ਦਾ ਮੂਲ ਕਣ ਫੋਟਾਨ ਹੁੰਦਾ ਹੈ। ਪ੍ਰਕਾਸ਼ ਦੇ ਤਿੰਨ ਪ੍ਰਮੁੱਖ ਗੁਣ ਹੇਠ ਲਿਖੇ ਹਨ।

  • ਤੀਬਰਤਾ ਜੋ ਪ੍ਰਕਾਸ਼ ਦੀ ਚਮਕ ਨਾਲ ਸੰਬੰਧਿਤ ਹੈ
  • ਆਵ੍ਰੱਤੀ ਜਾਂ ਤਰੰਗਲੰਬਾਈ ਜੋ ਪ੍ਰਕਾਸ਼ ਦਾ ਰੰਗ ਨਿਰਧਾਰਤ ਕਰਦੀ ਹੈ।
  • ਧਰੁਵੀਕਰਣ (ਕੰਪਨ ਦਾ ਕੋਣ) ਜਿਸ ਨੂੰ ਆਮ ਪਰਿਸਥਿਤੀਆਂ ਵਿੱਚ ਮਨੁੱਖੀ ਅੱਖਾਂ ਨਾਲ ਅਨੁਭਵ ਕਰਨਾ ਔਖਾ ਹੈ। ਪਦਾਰਥ ਦੀ ਤਰੰਗ - ਅਣੂ ਦਵੈਤ ਦੇ ਕਾਰਨ ਪ੍ਰਕਾਸ਼ ਇੱਕੋ ਸਮੇਂ ਤਰੰਗ ਅਤੇ ਅਣੂ ਦੋਨਾਂ ਦੇ ਗੁਣ ਦਰਸਾਉਂਦਾ ਹੈ।

ਇਲੈਕਟ੍ਰਿਮੈਗਨੈਟਿਕ ਸਪੈਕਟ੍ਰਮ ਅਤੇ ਦਿਸਣਯੋਗ ਪ੍ਰਕਾਸ਼

ਪ੍ਰਕਾਸ਼ 
ਪ੍ਰਕਾਸ਼ ਸਮੇਤ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਉੱਤੇ ਰੋਸ਼ਨੀ ਪਾਈ ਗਈ ਹੈ।

ਆਮਤੌਰ ਤੇ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਜਾਂ E M R (ਰੇਡੀਏਸ਼ਨ ਰੁਤਬਾ ਸਥਿਰ ਇਲੈਕਟ੍ਰਿਕ ਅਤੇ ਮੈਗਨੈਟਿਕ ਅਤੇ ਨਜ਼ਦੀਕ ਫੀਲਡਾਂ ਨੂੰ ਸ਼ਾਮਿਲ ਨਹੀਂ ਕਰਦਾ), ਨੂੰ ਤਰੰਗਲੰਬਾਈ ਅਨੁਸਾਰ ਰੇਡੀਓ, ਮਾਈਕ੍ਰੋਵੇਵ, ਇਨਫ੍ਰਾ-ਰੈੱਡ, ਅਤੇ ਦਿਸਣਯੋਗ ਖੇਤਰ ਜੋ ਸਾਡੀ ਸਮਝ ਵਾਲ਼ਾ ਪ੍ਰਕਾਸ਼ ਹੈ, ਅਲਟ੍ਰਾਵਾਇਲਟ, X-ਰੇਅ ਅਤੇ ਗਾਮਾ ਰੇਅ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਫਿਤਰਤ ਇਸਦੀ ਤਰੰਗਲੰਬਾਈ ਉੱਤੇ ਨਿਰਭਰ ਕਰਦੀ ਹੈ। ਉੱਚ-ਫ੍ਰੀਕੁਐਂਸੀਆਂ ਛੋਟੀਆਂ ਤਰੰਗ-ਲੰਬਾਈਆਂ ਰੱਖਦੀਆਂ ਹਨ, ਅਤੇ ਨਿਮਰ ਫ੍ਰੀਕੁਐਂਸੀਆਂ ਦੀਆਂ ਲੰਬੀਆਂ ਤਰੰਗ-ਲੰਬਾਈਆਂ ਹੁੰਦੀਆਂ ਹਨ। ਜਦੋਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਇਕਲੌਤੇ ਐਟਮਾਂ ਅਤੇ ਅਣੂਆਂ ਨਾਲ ਪਰਸਪਰ ਕ੍ਰਿਆ ਕਰਦੀ ਹੈ, ਤਾਂ ਇਸਦਾ ਵਰਤਾਓ ਇਸਦੇ ਦੁਆਰਾ ਰੱਖੀ ਜਾਣ ਵਾਲ਼ੀ ਪ੍ਰਤਿ ਕੁਆਂਟਮ ਊਰਜਾ ਦੀ ਮਾਤਰਾ ਉੱਤੇ ਨਿਰਭਰ ਕਰਦਾ ਹੈ।

ਦਿਸਣਯੋਗ ਪ੍ਰਕਾਸ਼ ਖੇਤਰ ਅੰਦਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕੁਆਂਟੇ ਨਾਲ ਬਣੀ ਹੁੰਦੀ ਹੈ (ਜਿਸਨੂੰ ਫੋਟੌਨ ਕਿਹਾ ਜਾਂਦਾ ਹੈ) ਜੋ ਊਰਜਾਵਾਂ ਦੇ ਨਿਊਨਤਮ ਸਿਰੇ ਉੱਤੇ ਹੁੰਦੇ ਹਨ ਜੋ ਅਣੂਆਂ ਅੰਦਰ ਇਲੈਕਟ੍ਰੌਨਿਕ ਐਕਸਾਇਟੇਸ਼ਨ ਪੈਦਾ ਕਰਨ ਦੇ ਯੋਗ ਹੁੰਦੇ ਹਨ, ਜੋ ਬੰਧਨ ਜਾਂ ਅਣੂ ਦੀ ਰਸਾਇਣ-ਵਿਗਿਆਨ ਵਿੱਚ ਤਬਦੀਲੀਆਂ ਨੂੰ ਪ੍ਰੇਰਿਤ ਕਰਦੇ ਹਨ। ਦਿਸਣਯੋਗ ਪ੍ਰਕਾਸ਼ ਸਪੈਕਟ੍ਰਮ ਦੇ ਨਿਊਨਤਮ ਸਿਰੇ ਉੱਤੇ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਇਨਸਾਨਾਂ ਲਈ ਅਦ੍ਰਿਸ਼ (ਇਨਫ੍ਰਾ-ਰੈੱਡ) ਬਣ ਜਾਂਦੀ ਹੈ ਕਿਉਂਕਿ ਇਸਦੇ ਫੋਟੌਨ, ਦ੍ਰਿਸ਼ਟੀ ਸਮਝ ਨੂੰ ਸ਼ੁਰੂ ਕਰਨ ਵਾਲੀ ਤਬਦੀਲੀ ਕਰਨ ਵਾਲ਼ੀ, ਇਨਸਾਨੀ ਰੈਟੀਨਾ ਅੰਦਰ ਦ੍ਰਿਸ਼ਟਾਤਮਿਕ ਅਣੂ ਰੈਟੀਨਲ ਅੰਦਰ ਇੱਕ ਲੰਬੀ ਚੱਲਣ ਵਾਲ਼ੀ, ਅਣੂ ਤਬਦੀਲੀ (ਬਣਤਰ ਵਿੱਚ ਇੱਕ ਤਬਦੀਲੀ) ਪੈਦਾ ਕਰਨ ਲਈ ਮਜਬੂਰ ਕਰਨ ਵਾਲ਼ੀ, ਜਰੂਰਤ ਮੁਤਾਬਿਕ ਕਾਫ਼ੀ ਵਿਅਕਤੀਗਤ ਊਰਜਾ, ਹੋਰ ਜਿਆਦਾ ਨਹੀਂ ਰੱਖਦੇ ।

ਕੁੱਝ ਅਜਿਹੇ ਜਾਨਵਰ ਹੁੰਦੇ ਹਨ ਹੋ ਕਈ ਕਿਸਮਾਂ ਦੇ ਇਨਫ੍ਰਾ-ਰੈੱਡ ਪ੍ਰਕਾਸ਼ ਪ੍ਰਤਿ ਸੰਵੇਰਦਸ਼ੀਲ ਹੁੰਦੇ ਹਨ, ਪਰ ਕੁਆਂਟਮ ਸੋਖਣ (ਅਬਜ਼ੌਰਪਸ਼ਨ) ਦੇ ਭਾਵ ਤੋਂ ਨਹੀਂ । ਸੱਪਾਂ ਅੰਦਰ ਇਨਫ੍ਰਾ-ਰੈੱਡ ਸਵੇਂਦਨਤਾ ਇੱਕ ਕਿਸਮ ਦੀ ਕੁਦਰਤੀ ਥਰਮਲ ਇਮੇਜਿੰਗ ਉੱਤੇ ਨਿਰਭਰ ਕਰਦੀ ਹੈ, ਜਿਸ ਵਿੱਚ ਸੈੱਲੂਲਰ ਪਾਣੀ ਦੇ ਸੂਖਮ ਪੈਕਟ ਇਨਫ੍ਰਾ-ਰੈੱਡ ਰੇਡੀਏਸ਼ਨ ਦੁਆਰਾ ਤਾਪਮਾਨ ਵਿੱਚ ਵਾਧਾ ਕਰ ਲੈਂਦੇ ਹਨ। ਇਸ ਰੇਂਜ ਅੰਦਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਮੌਲੀਕਿਊਲਰ ਕੰਪਨ ਅਤੇ ਤਾਪ ਪ੍ਰਭਾਵ ਪੈਦਾ ਕਰਦੀ ਹੈ, ਜੋ ਇਹ ਜਾਨਵਰ ਪਛਾਣ ਲੈਂਦੇ ਹਨ।

ਦਿਸਣਯੋਗ ਪ੍ਰਕਾਸ਼ ਦੀ ਰੇਂਜ ਤੋਂ ਉੱਪਰ, ਅਲਟ੍ਰਾਵਾਇਲਟ ਪ੍ਰਕਾਸ਼ ਇਨਸਾਨਾਂ ਪ੍ਰਤਿ ਅਦ੍ਰਿਸ਼ ਹੋ ਜਾਂਦਾ ਹੈ, ਜਿਸਦਾ ਜਿਆਦਾਤਰ ਕਾਰਣ ਇਸਦਾ 360 ਨੈਨੋਮੀਟਰ ਤੋਂ ਥੱਲੇ ਕੌਰਨੀਆ ਦੁਆਰਾ ਸੋਖ ਲਿਆ ਜਾਣਾ ਅਤੇ 400 ਤੋਂ ਥੱਲੇ ਅੰਦਰੂਨੀ ਲੈਨੱਜ਼ਾਂ ਦੁਆਰਾ ਸੋਖ ਲਿਆ ਜਾਣਾ ਹੁੰਦਾ ਹੈ। ਹੋਰ ਅੱਗੇ, ਇਨਸਾਨੀ ਅੱਖ ਦੀ ਰੈਟੀਨਾ ਵਿੱਚ ਸਥਿਰ ਰੌਡਾਂ ਅਤੇ ਕੋਨਾਂ ਬਹੁਤ ਸੂਖਮ (360 nm ਤੋਂ ਥੱਲੇ) ਅਲਟ੍ਰਾਵਾਇਲਟ ਤਰੰਗਾਂ ਨੂੰ ਨਹੀਂ ਪਛਾਣ ਸਕਦੀਆਂ ਅਤੇ ਅਸਲ ਵਿੱਚ ਅਲਟ੍ਰਾਵਾਇਲਟ ਪ੍ਰਕਾਸ਼ ਦੁਆਰਾ ਨਸ਼ਟ ਹੋ ਜਾਂਦੀਆਂ ਹਨ। ਕਈ ਅਜਿਹੇ ਜਾਨਵਰ ਜਿਹਨਾਂ ਦੀਆਂ ਅੱਖਾਂ ਨੂੰ ਲੈੱਨਜ਼ਾਂ ਦੀ ਜਰੂਰਤ ਨਹੀਂ ਪੈਂਦੀ (ਜਿਵੇਂ ਕੀਟ ਅਤੇ ਝੀਂਗੇ) ਅਲਟ੍ਰਾਵਾਇਲਟ ਨੂੰ ਪਛਾਣਨ ਦੇ ਕਾਬਲ ਹੁੰਦੇ ਹਨ, ਜਿਸਦਾ ਕਾਰਨ ਕੁਆਂਟਮ ਫੋਟੌਨ-ਅਬਜ਼ੌਰਪਸ਼ਨ ਮਕੈਨਿਜ਼ਮ ਹਨ, ਜੋ ਉਹੀ ਰਸਾਇਣਿਕ ਤਰੀਕਾ ਹੈ ਜਿਸਤਰਾਂ ਇਨਸਾਨ ਦਿਸਣਯੋਗ ਪ੍ਰਕਾਸ਼ ਨੂੰ ਪਛਾਣਦੇ ਹਨ।

ਵਿਭਿੰਨ ਸੋਮੇ ਦਿਸਣਯੋਗ ਪ੍ਰਕਾਸ਼ ਨੂੰ 420 ਤੋਂ 680 ਤੱਕ 380 ਤੋਂ 800 nm ਤੱਕ ਜਿੰਨਾ ਚੌੜਾ ਪਰਿਭਾਸ਼ਿਤ ਕਰਦੇ ਹਨ। ਆਦਰਸ਼ ਪ੍ਰਯੋਗਸ਼ਾਲਾ ਹਾਲਤਾਂ ਅਧੀਨ, ਲੋਕ ਇਨਫ੍ਰਾ-ਰੈੱਡ ਨੂੰ ਘੱਟੋ-ਘੱਟ 1050 nm ਤੱਕ ਦੇਖ ਸਕਦੇ ਹਨ; ਬੱਚੇ ਅਤੇ ਜਵਾਨ ਯੁਵਕ 310 ਤੋਂ 313 nm ਤੱਕ ਹੇਠਾਂ ਦੀਆਂ ਅਲਟ੍ਰਾਵਾਇਲਟ ਤਰੰਗਲੰਬਾਈਆਂ ਨੂੰ ਸਮਝ ਸਕਦੇ ਹਨ।

ਰੁੱਖ ਵਿਕਾਸ ਵੀ ਪ੍ਰਕਾਸ਼ ਦੇ ਰੰਗ ਵਰਣਪਟ ਦੁਆਰਾ ਪ੍ਰਭਾਵਿਤ ਹੁੰਦਾ ਹੈ, ਜਿਸਨੂੰ ਫੋਟੋਮ੍ਰਫੋਜੀਨੈਸਿਸ ਨਾਮਕ ਪ੍ਰਕ੍ਰਿਆ ਕਹਿੰਦੇ ਹਨ।

ਪ੍ਰਕਾਸ਼ 

ਪ੍ਰਕਾਸ਼ ਦੀ ਸਪੀਡ

ਰੌਸਨੀ ਦੀ ਗਤੀ ਖਲਾਅ ਵਿੱਚ ਜਿਸ ਨੂੰ c ਨਾਲ ਦਰਸਾਇਆ ਜਾਂਦਾ ਹੈ ਇੱਕ ਸਰਬਵਿਆਪਕ ਭੌਤਿਕ ਸਥਿਰ ਅੰਕ ਹੈ ਜਿਸ ਦੀ ਭੌਤਿਕ ਵਿਗਿਆਨ ਦੇ ਬਹੁਤ ਖੇਤਰਾਂ ਵਿੱਚ ਵਰਤੋਂ ਹੁੰਦੀ ਹੈ। ਇਸ ਦੀ ਅਸਲ ਮੁੱਲ 29,97,92,458 ਮੀਟਰ ਪਰ ਸੈਕਿੰਡ (≈3.00×108 ਮੀ/ਸੈ), c ਉਹ ਵੱਧ ਤੋਂ ਵੱਧ ਗਤੀ ਹੈ ਜਿਸ ਗਤੀ ਨਾਲ ਸਾਰੇ ਬ੍ਰਹਿਮੰਡ ਵਿੱਚ ਮਾਦਾ ਜਾਂ ਹੋਰ ਭੌਤਿਕ ਵਸਤੂਆਂ ਗਤੀ ਕਰਦੀਆਂ ਹਨ। ਇਹ ਉਹ ਗਤੀ ਹੈ ਜਿਸ ਨਾਲ ਸਾਰੇ ਪੁੰਜ ਰਹਿਤ ਕਣ ਜਿਵੇ, ਰੋਸ਼ਨੀ, ਇਲੈਕਟ੍ਰੋਮੈਗਨੇਟਿਕ ਵਿਕਰਨਾ ਅਤੇ ਗਰੂਤਾ ਕਿਰਨਾ ਅਾਦਿ, ਖਲਾਅ ਵਿੱਚ ਗਤੀ ਕਰਦੇ ਹਨ।

ਸਾਪੇਖਤਾ ਸਿਧਾਂਤ ਅਨੁਸਾਰ c ਦਾ ਸਬੰਧ ਸਮਾਂ ਅਤੇ ਅਕਾਸ਼ ਨਾਲ ਹੈ ਅਤੇ ਇਹ ਅਲਬਰਟ ਆਈਨਸਟਾਈਨ ਦੇ ਮਸ਼ਹੂਰ ਸਮੀਕਰਨ E = mc2

    ਪਾਰਦਰਸ਼ੀ ਪਦਾਰਥਾਂ ਜਿਵੇ ਕੱਚ ਜਾਂ ਹਵਾ ਵਿੱਚ ਰੋਸ਼ਨੀ ਦੀ ਗਤੀ, c ਨਾਲੋਂ ਘੱਟ ਹੁੰਦੀ ਹੈ। c ਅਤੇ ਗਤੀ v ਦੇ ਅਨੁਪਾਤ ਨੂੰ ਅਪਵਰਤਿਤ ਅੰਕ n ਕਿਹਾ ਜਾਂਦਾ ਹੈ।
    ਜਿਵੇ, (n = c / v).

ਜਿਵੇ ਦ੍ਰਿਸ਼ ਪ੍ਰਕਾਸ਼ ਦਾ ਕੰਚ ਵਿੱਚ ਅਪਵਰਤਿਤ ਅੰਕ 1.5 ਹੈ। ਜਿਸ ਦਾ ਮਤਲਵ ਹੈ ਕਿ ਰੌਸ਼ਨੀ ਕੰਚ ਵਿੱਚ c / 1.5 ≈ 2,00,000 km/s; ਗਤੀ ਨਾਲ ਦੌੜਦੀ ਹੈ ਅਤੇ ਰੌਸਨੀ ਦਾ ਹਵਾ ਵਿੱਚ ਅਪਵਰਤਿਤ ਅੰਕ 1.0003 ਹੈ।

    ਇਸਲਈ ਹਵਾ ਵਿੱਚ ਰੌਸ਼ਨੀ ਦੀ ਗਤੀ c ਨਾਲੋਂ ਲਗਭਗ 2,99,700 km/s ਜਾਂ 90 km/s ਘੱਟ ਹੈ।.

ਔਪਟਿਕਸ

ਪ੍ਰਕਾਸ਼ ਅਤੇ ਪ੍ਰਕਾਸ਼ ਤੇ ਪਦਾਰਥ ਦੀ ਪਰਸਪਰ ਕ੍ਰਿਆ ਦੇ ਅਧਿਐਨ ਨੂੰ ਔਪਟਿਕਸ ਕਿਹਾ ਜਾਂਦਾ ਹੈ। ਸਤਰੰਗੀ ਪੀਂਘ ਅਤੇ ਔਰੋਰਾ ਬੋਰੀਅਲਿਸ ਬਰਗੇ ਔਪਟੀਕਲ ਵਰਤਾਰਿਆਂ ਦਾ ਪਰਖ ਅਤੇ ਅਧਿਐਨ ਪ੍ਰਕਾਸ਼ ਦੀ ਫਿਤਰਤ ਪ੍ਰਤਿ ਇਸ਼ਾਰੇ ਦੇ ਸਕਦਾ ਹੈ।

ਰਿਫ੍ਰੈਕਸ਼ਨ

ਪ੍ਰਕਾਸ਼ 
ਪ੍ਰਕਾਸ਼ ਦੇ ਅਪਵਰਤਨ ਦੀ ਇੱਕ ਉਦਾਹਰਨ ।

ਜਦੋਂ ਕੋਈ ਪ੍ਰਕਾਸ਼ ਦੀ ਬੀਮ ਕਿਸੇ ਵੈਕੱਮ ਅਤੇ ਕਿਸੇ ਹੋਰ ਮਾਧਿਅਮ ਦਰਮਿਆਨ ਸੀਮਾ ਪਾਰ ਕਰਦੀ ਹੈ, ਜਾਂ ਦੋ ਵੱਖਰੇ ਮਾਧਿਅਮ ਦਰਮਿਆਨ ਲੰਘਦੀ ਹੈ, ਤਾਂ ਪ੍ਰਕਾਸ਼ ਦੀ ਤਰੰਗ-ਲੰਬਾਈ ਬਦਲ ਜਾਂਦੀ ਹੈ, ਪਰ ਫ੍ਰੀਕੁਐਂਸੀ ਸਥਿਰ ਰਹਿੰਦੀ ਹੈ। ਜੇਕਰ ਪ੍ਰਕਾਸ਼ ਦੀ ਬੀਮ ਸੀਮਾ ਪ੍ਰਤਿ ਔਰਥੋਗਨਲ (ਜਾਂ ਸਮਕੋਣ ਤੇ) ਨਾ ਹੋਵੇ, ਤਾਂ ਤਰੰਗ-ਲੰਬਾਈ ਵਿੱਚ ਆਈ ਤਬਦੀਲੀ ਦੇ ਨਤੀਜੇ ਵਜੋਂ ਬੀਮ ਦੀ ਦਿਸ਼ਾ ਬਦਲ ਜਾਂਦੀ ਹੈ। ਦਿਸ਼ਾ ਵਿੱਚ ਆਈ ਤਬਦੀਲੀ ਨੂੰ ਰਿਫ੍ਰੈਕਸ਼ਨ ਕਿਹਾ ਜਾਂਦਾ ਹੈ।

ਪ੍ਰਕਾਸ਼ ਸੋਮੇ

ਪ੍ਰਕਾਸ਼ ਦੇ ਕਈ ਸੋਮੇ ਹਨ। ਸਭ ਤੋਂ ਜਿਆਦਾ ਸਾਂਝੇ ਪ੍ਰਕਾਸ਼ ਦੇ ਸੋਮਿਆਂ ਵਿੱਚ ਥਰਮਲ ਸੋਮੇ ਸ਼ਾਮਿਲ ਹਨ: ਕਿਸੇ ਦਿੱਤੇ ਹੋਏ ਤਾਪਮਾਨ ਉੱਤੇ ਕੋਈ ਚੀਜ਼ ਇੱਕ ਖਾਸ ਬਲੈਕ-ਬੌਡੀ ਰੇਡੀਏਸ਼ਨ ਦੇ ਸਪੈਕਟ੍ਰਮ ਦਾ ਨਿਕਾਸ ਕਰਦੀ ਹੈ। ਇੱਕ ਸਰਲ ਥਰਮਲ ਸੋਮਾ ਸੂਰਜੀ ਪ੍ਰਕਾਸ਼ ਹੈ, ਜੋ ਲੱਗਪਗ convert|6,000|K|C F|abbr=off}} ਉੱਚਾਈ ਦੇ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਦਿਸਣਯੋਗ ਖੇਤਰ ਅੰਦਰ ਸੂਰਜ ਦੇ ਕ੍ਰਮੋਸਫੀਅਰ ਦੁਆਰਾ ਰੇਡੀਏਸ਼ਨ ਦਾ ਨਿਕਾਸ ਕਰਦਾ ਹੈ, ਜਿਸ ਨੂੰ ਜਦੋਂ ਤਰੰਗ-ਲੰਬਾਈ ਇਕਾਈਆਂ ਵਿੱਚ ਗ੍ਰਾਫ ਪੇਪਰ ਤੇ ਉਲੀਕਿਆ ਜਾਂਦਾ ਹੈ, ਅਤੇ ਮੋਟੇ ਤੌਰ ਤੇ ਸੂਰਜੀ ਪ੍ਰਕਾਸ਼ ਦਾ 44% ਹਿੱਸਾ ਜਮੀਨ ਤੇ ਪਹੁੰਚਦੇ ਹੋਏ ਦਿਸਣਯੋਗ ਹੁੰਦਾ ਹੈ। ਇੱਕ ਹੋਰ ਉਦਾਹਰਨ ਬਲੱਬ ਹੈ, ਜੋ ਅਪਣੀ ਊਰਜਾ ਦਾ ਲੱਗਪਗ 10% ਹਿੱਸਾ ਹੀ ਦਿਸਮਯੋਗ ਪ੍ਰਕਾਸ਼ ਦੇ ਰੂਪ ਵਿੱਚ ਨਿਸ਼ਕਾਸਿਤ ਕਰਦਾ ਹੈ ਅਤੇ ਬਾਕੀ ਹਿੱਸਾ ਇਨਫ੍ਰਾ-ਰੈੱਡ ਹੁੰਦਾ ਹੈ। ਇਤਿਹਾਸ ਵਿੱਚ ਥਰਮਲ ਪ੍ਰਕਾਸ਼ ਸੋਮੇ ਲਪਟਾਂ ਵਿੱਚ ਜਲ ਰਹੇ ਠੋਸ ਕਣ ਰਹੇ ਹਨ, ਪਰ ਇਹ ਬੀ ਅਪਣਾ ਜਿਆਦਾਤਰ ਹਿੱਸਾ ਇਨਫ੍ਰਾ-ਰੈੱਡ ਵਿੱਚ ਹੀ ਕੱਢਦੇ ਹਨ, ਅਤੇ ਸਿਰਫ ਥੋੜਾ ਜਿਹਾ ਹਿੱਸਾ ਹੀ ਦਿਸਣਯੋਗ ਸਪੈਕਟ੍ਰਮ ਅਧੀਨ ਹੁੰਦਾ ਹੈ। ਬਲੈਕਬਾਡੀ ਸਪੈਕਟ੍ਰਮ ਦੀ ਉੱਚਤਮ ਗਹਿਰੀ ਇਨਫ਼ਰਾ-ਰੈੱਡ ਹੁੰਦੀ ਹੈ, ਜੋ ਲੱਗਪਗ 10 ਮਾਈਕ੍ਰੋਮੀਟਰ ਤਰੰਗ-ਲੰਬਾਈ ਦੀ ਹੁੰਦੀ ਹੈ, ਜੋ ਇਨਸਾਨੀ ਜੀਵਾਂ ਵਰਗੀਆਂ ਚੀਜ਼ਾਂ ਵਾਸਤੇ ਤੁਲਨਾਤਮਿਕ ਠੰਢੀ ਹੁੰਦੀ ਹੈ। ਜਿਉਂ ਜਿਉਂ ਤਾਪਮਾਨ ਵਧ ਜਾਂਦਾ ਹੈ, ਪੀਕ (ਚੋਟੀ) ਹੋਰ ਘੱਟ ਤਰੰਗਲੰਬਾਈਆਂ ਵੱਲ ਖਿਸਕਦੀ ਜਾਂਦੀ ਹੈ, ਅਤੇ ਇੱਕ ਲਾਲ ਚਮਕ ਪਹਿਲਾਂ ਪੈਦਾ ਕਰਦੀ ਹੈ, ਫੇਰ ਚਿੱਟੀ, ਅਤੇ ਅੰਤ ਨੂੰ ਇੱਕ ਨੀਲਾ-ਚਿੱਟਾ ਰੰਗ, ਜਦੋਂ ਚੋਟੀ ਸਪੈਕਟ੍ਰਮ ਦੇ ਦਿਸਣਯੋਗ ਹਿੱਸੇ ਤੋਂ ਬਾਹਰ ਜਾਂਦੀ ਹੈ ਅਤੇ ਅਲਟ੍ਰਾਵਾਇਲਟ ਹੋ ਜਾਂਦੀ ਹੈ।

ਇਕਾਈਆਂ ਅਤੇ ਨਾਪ

ਪ੍ਰਕਾਸ਼  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। ਪ੍ਰਕਾਸ਼ 
Table 1. SI radiometry units
Quantity Unit Dimension Notes
Name Symbol Name Symbol Symbol
Radiant energy Qe joule J ML2T−2 Energy of electromagnetic radiation.
Radiant energy density we joule per cubic metre J/m3 ML−1T−2 Radiant energy per unit volume.
Radiant flux Φe watt W or J/s ML2T−3 Radiant energy emitted, reflected, transmitted or received, per unit time. This is sometimes also called "radiant power".
Spectral flux Φe,ν
or
Φe,λ
watt per hertz
or
watt per metre
W/Hz
or
W/m
ML2T−2
or
MLT−3
Radiant flux per unit frequency or wavelength. The latter is commonly measured in W⋅sr−1⋅m−2⋅nm−1.
Radiant intensity Ie,Ω watt per steradian W/sr ML2T−3 Radiant flux emitted, reflected, transmitted or received, per unit solid angle. This is a directional quantity.
Spectral intensity Ie,Ω,ν
or
Ie,Ω,λ
watt per steradian per hertz
or
watt per steradian per metre
W⋅sr−1⋅Hz−1
or
W⋅sr−1⋅m−1
ML2T−2
or
MLT−3
Radiant intensity per unit frequency or wavelength. The latter is commonly measured in W⋅sr−1⋅m−2⋅nm−1. This is a directional quantity.
Radiance Le,Ω watt per steradian per square metre W⋅sr−1⋅m−2 MT−3 Radiant flux emitted, reflected, transmitted or received by a surface, per unit solid angle per unit projected area. This is a directional quantity. This is sometimes also confusingly called "intensity".
Spectral radiance Le,Ω,ν
or
Le,Ω,λ
watt per steradian per square metre per hertz
or
watt per steradian per square metre, per metre
W⋅sr−1⋅m−2⋅Hz−1
or
W⋅sr−1⋅m−3
MT−2
or
ML−1T−3
Radiance of a surface per unit frequency or wavelength. The latter is commonly measured in W⋅sr−1⋅m−2⋅nm−1. This is a directional quantity. This is sometimes also confusingly called "spectral intensity".
Irradiance Ee watt per square metre W/m2 MT−3 Radiant flux received by a surface per unit area. This is sometimes also confusingly called "intensity".
Spectral irradiance Ee,ν
or
Ee,λ
watt per square metre per hertz
or
watt per square metre, per metre
W⋅m−2⋅Hz−1
or
W/m3
MT−2
or
ML−1T−3
Irradiance of a surface per unit frequency or wavelength. The terms spectral flux density or more confusingly "spectral intensity" are also used. Non-SI units of spectral irradiance include Jansky = 10−26 W⋅m−2⋅Hz−1 and solar flux unit (1SFU = 10−22 W⋅m−2⋅Hz−1).
Radiosity Je watt per square metre W/m2 MT−3 Radiant flux leaving (emitted, reflected and transmitted by) a surface per unit area. This is sometimes also confusingly called "intensity".
Spectral radiosity Je,ν
or
Je,λ
watt per square metre per hertz
or
watt per square metre, per metre
W⋅m−2⋅Hz−1
or
W/m3
MT−2
or
ML−1T−3
Radiosity of a surface per unit frequency or wavelength. The latter is commonly measured in W⋅m−2⋅nm−1. This is sometimes also confusingly called "spectral intensity".
Radiant exitance Me watt per square metre W/m2 MT−3 Radiant flux emitted by a surface per unit area. This is the emitted component of radiosity. "Radiant emittance" is an old term for this quantity. This is sometimes also confusingly called "intensity".
Spectral exitance Me,ν
or
Me,λ
watt per square metre per hertz
or
watt per square metre, per metre
W⋅m−2⋅Hz−1
or
W/m3
MT−2
or
ML−1T−3
Radiant exitance of a surface per unit frequency or wavelength. The latter is commonly measured in W⋅m−2⋅nm−1. "Spectral emittance" is an old term for this quantity. This is sometimes also confusingly called "spectral intensity".
Radiant exposure He joule per square metre J/m2 MT−2 Radiant energy received by a surface per unit area, or equivalently irradiance of a surface integrated over time of irradiation. This is sometimes also called "radiant fluence".
Spectral exposure He,ν
or
He,λ
joule per square metre per hertz
or
joule per square metre, per metre
J⋅m−2⋅Hz−1
or
J/m3
MT−1
or
ML−1T−2
Radiant exposure of a surface per unit frequency or wavelength. The latter is commonly measured in J⋅m−2⋅nm−1. This is sometimes also called "spectral fluence".
Hemispherical emissivity ε 1 Radiant exitance of a surface, divided by that of a black body at the same temperature as that surface.
Spectral hemispherical emissivity εν
or
ελ
1 Spectral exitance of a surface, divided by that of a black body at the same temperature as that surface.
Directional emissivity εΩ 1 Radiance emitted by a surface, divided by that emitted by a black body at the same temperature as that surface.
Spectral directional emissivity εΩ,ν
or
εΩ,λ
1 Spectral radiance emitted by a surface, divided by that of a black body at the same temperature as that surface.
Hemispherical absorptance A 1 Radiant flux absorbed by a surface, divided by that received by that surface. This should not be confused with "absorbance".
Spectral hemispherical absorptance Aν
or
Aλ
1 Spectral flux absorbed by a surface, divided by that received by that surface. This should not be confused with "spectral absorbance".
Directional absorptance AΩ 1 Radiance absorbed by a surface, divided by the radiance incident onto that surface. This should not be confused with "absorbance".
Spectral directional absorptance AΩ,ν
or
AΩ,λ
1 Spectral radiance absorbed by a surface, divided by the spectral radiance incident onto that surface. This should not be confused with "spectral absorbance".
Hemispherical reflectance R 1 Radiant flux reflected by a surface, divided by that received by that surface.
Spectral hemispherical reflectance Rν
or
Rλ
1 Spectral flux reflected by a surface, divided by that received by that surface.
Directional reflectance RΩ 1 Radiance reflected by a surface, divided by that received by that surface.
Spectral directional reflectance RΩ,ν
or
RΩ,λ
1 Spectral radiance reflected by a surface, divided by that received by that surface.
Hemispherical transmittance T 1 Radiant flux transmitted by a surface, divided by that received by that surface.
Spectral hemispherical transmittance Tν
or
Tλ
1 Spectral flux transmitted by a surface, divided by that received by that surface.
Directional transmittance TΩ 1 Radiance transmitted by a surface, divided by that received by that surface.
Spectral directional transmittance TΩ,ν
or
TΩ,λ
1 Spectral radiance transmitted by a surface, divided by that received by that surface.
Hemispherical attenuation coefficient μ reciprocal metre m−1 L−1 Radiant flux absorbed and scattered by a volume per unit length, divided by that received by that volume.
Spectral hemispherical attenuation coefficient μν
or
μλ
reciprocal metre m−1 L−1 Spectral radiant flux absorbed and scattered by a volume per unit length, divided by that received by that volume.
Directional attenuation coefficient μΩ reciprocal metre m−1 L−1 Radiance absorbed and scattered by a volume per unit length, divided by that received by that volume.
Spectral directional attenuation coefficient μΩ,ν
or
μΩ,λ
reciprocal metre m−1 L−1 Spectral radiance absorbed and scattered by a volume per unit length, divided by that received by that volume.
See also: SI · Radiometry · Photometry · (Compare)


ਪ੍ਰਕਾਸ਼  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। ਪ੍ਰਕਾਸ਼ 
Table 2. SI photometry quantities
Quantity Unit Dimension Notes
Name Symbol Name Symbol Symbol
Luminous energy Qv  lumen second lm⋅s TJ  Units are sometimes called talbots.
Luminous flux / luminous power Φv  lumen (= cd⋅sr) lm J  Luminous energy per unit time.
Luminous intensity Iv candela (= lm/sr) cd J  Luminous power per unit solid angle.
Luminance Lv candela per square metre cd/m2 L−2J Luminous power per unit solid angle per unit projected source area. Units are sometimes called nits.
Illuminance Ev lux (= lm/m2) lx L−2J Luminous power incident on a surface.
Luminous exitance / luminous emittance Mv lux lx L−2J Luminous power emitted from a surface.
Luminous exposure Hv lux second lx⋅s L−2TJ
Luminous energy density ωv lumen second per cubic metre lm⋅s⋅m−3 L−3TJ
Luminous efficacy η  lumen per watt lm/W M−1L−2T3J Ratio of luminous flux to radiant flux or power consumption, depending on context.
Luminous efficiency / luminous coefficient V 1
See also: SI · Photometry · Radiometry · (Compare)

ਪ੍ਰਕਾਸ਼ ਪ੍ਰੈੱਸ਼ਰ

ਪ੍ਰਕਾਸ਼ ਬਾਰੇ ਇਤਿਹਾਸਿਕ ਥਿਊਰੀਆਂ, ਕਾਲ਼ਕ੍ਰਮ ਦਰਜੇ ਮੁਤਾਬਿਕ

ਕਲਾਸੀਕਲ ਗਰੀਸ ਅਤੇ ਹੈਲੈਨਿਜ਼ਮ

ਐਂਪੀਡਕਲਸ

5ਵੀੰ ਸਦੀ ਈਸਾਪੂਰਵ ਵਿੱਚ, ਐਂਪੀਡਕਲਸ ਨੇ ਸਵੈ-ਸਿੱਧ (ਖੁਦ ਹੀ ਮੰਨ ਲੈਣਾ) ਕੀਤਾ ਕਿ ਹਰੇਕ ਚੀਜ਼ ਚਾਰ ਤੱਤਾਂ: ਅੱਗ, ਹਵਾ, ਧਰਤੀ ਅਤੇ ਪਾਣੀ ਦੀ ਬਣੀ ਹੋਈ ਹੈ। ਉਸਦਾ ਮੰਨਣਾ ਸੀ ਕਿ ਐਫ੍ਰੋਡਾਈਟ (ਸਾਗਰ ਪੁੱਤਰੀ ਜਾਂ ਸੁੰਦਰਤਾ ਦੀ ਦੇਵੀ) ਨੇ ਚਾਰੇ ਤੱਤਾਂ ਤੋਂ ਇਨਸਾਨੀ ਅੱਖ ਬਾਹਰ ਕੱਢ ਲਈ ਅਤੇ ਉਸਨੇ ਅੱਖ ਵਿੱਚ ਜੋਤ ਜਗਾ ਦਿੱਤੀ ਜੋ ਦ੍ਰਿਸ਼ਟੀ ਸੰਭਵ ਕਰਦੀ ਹੋਈ ਅੱਖ ਤੋਂ ਬਾਹਰ ਚਮਕ ਉੱਠੀ । ਜੇਕਰ ਇਹ ਸੱਚ ਹੋਵੇ, ਤਾਂ ਦਿਨ ਵਾਂਗ ਰਾਤ ਨੂੰ ਵੀ ਦੇਖਣਾ ਸੰਭਵ ਹੋਣਾ ਚਾਹੀਦਾ ਸੀ, ਇਸਲਈ ਐਂਪੀਡਕਲਸ ਨੇ ਅੱਖਾਂ ਤੋਂ ਕਿਰਨਾਂ ਅਤੇ ਸੂਰਜ ਵਰਗੇ ਕਿਸੇ ਸੋਮੇ ਤੋਂ ਕਿਰਨਾਂ ਦਰਮਿਆਨ ਇੱਕ ਪਰਸਪਰ ਕ੍ਰਿਆ ਸਵੈ-ਸਿੱਧ ਕੀਤੀ ।

ਯੁਕਿਲਡ

ਲੱਗਪਗ 300 ਈਸਾਪੂਰਵ, ਯੁਕਿਲਡ ਨੇ ਔਪਟੀਕਾ ਲਿਖੀ, ਜਿਸ ਵਿੱਚ ਉਸਨੇ ਪ੍ਰਕਾਸ਼ ਦੇ ਗੁਣਾਂ ਦਾ ਅਧਿਐਨ ਕੀਤਾ ਸੀ। ਯੁਕਿਲਡ ਨੇ ਸਵੈ-ਸਿੱਧ ਕੀਤਾ ਕਿ ਪ੍ਰਕਾਸ਼ ਸਿੱਧੀਆਂ ਰੇਖਾਵਾਂ ਵਿੱਚ ਚਲਦਾ ਹੈ ਅਤੇ ਉਸਨੇ ਪ੍ਰਤਿਬਿੰਬ-ਪਰਿਵਰਤਨ (ਰਿੱਫਲੈਕਸ਼ਨ) ਦੇ ਨਿਯਮ ਦਰਸਾਏ ਅਤੇ ਉਹਨਾਂ ਦਾ ਗਣਿਤਿਕ ਤੌਰ ਤੇ ਅਧਿਐਨ ਕੀਤਾ । ਉਸਨੇ ਸਵਾਲ ਕੀਤਾ ਕਿ ਨਜ਼ਰ ਅੱਖ ਤੋਂ ਕਿਸੇ ਬੀਮ ਦਾ ਨਤੀਜਾ ਹੈ, ਜਿਸਦੇ ਲਈ ਉਹ ਪੁੱਛਦਾ ਹੈ ਕਿ ਕੋਈ ਤਾਰਿਆਂ ਨੂੰ ਕਿਵੇਂ ਤੁਰੰਤ ਹੀ ਦੇਖ ਲੈਂਦਾ ਹੈ, ਜੇਕਰ ਕੋਈ ਇੱਕ ਅੱਖ ਬੰਦ ਕਰ ਲੈਂਦਾ ਹੈ, ਤੇ ਫੇਰ ਰਾਤ ਨੂੰ ਅੱਖ ਖੋਲੇ । ਬੇਸ਼ੱਕ ਜੇਕਰ ਅੱਖ ਤੋਂ ਬੀਮ ਅਨੰਤ ਤੇਜ਼ ਯਾਤਰਾ ਕਰੇ, ਇਹ ਕੋਈ ਸਮੱਸਿਆ ਨਹੀਂ ਹੁੰਦੀ ।

ਲੁਕਰੇਟਸ

55 ਈਸਾਪੂਰਵ ਵਿੱਚ, ਸ਼ੁਰੂਆਤੀ ਗਰੀਕ ਅਟੌਮਿਸਟਾਂ ਦੇ ਵਿਚਾਰਾਂ ਨੂੰ ਅੱਗੇ ਲਿਜਾਣ ਵਾਲੇ ਇੱਕ ਰੋਮਨ ਲੁਕਰੇਟਸ ਨੇ ਲਿਖਿਆ ਸੀ:

"ਸੂਰਜ ਦੀ ਰੋਸ਼ਨੀ ਅਤੇ ਗਰਮੀ; ਇਹ ਛੋਟੇ ਪ੍ਰਮਾਣੂਆਂ ਦੀਆਂ ਬਣੀਆਂ ਹੋਈਆਂ ਹਨ ਜਿਹਨਾਂ ਨੂੰ ਪਰਾਂ ਧੱਕਿਆ ਜਾਂਦਾ ਹੈ, ਤਾਂ ਧੱਕੇ ਦੁਆਰਾ ਦੂਰ ਹੋਈ ਦਿਸ਼ਾ ਵਿੱਚ ਹਵਾ ਦੀ ਅੰਦਰੂਨੀ-ਸਪੇਸ ਦੇ ਆਰਪਾਰ ਲੰਘਣ ਨੂੰ ਕੋਈ ਵਕਤ ਨਹੀਂ ਗੁਆਉਂਦੇ।" – ਬ੍ਰਹਿਮੰਡ ਦੀ ਕੁਦਰਤ ਉੱਤੇ

ਬਾਦ ਦੀਆਂ ਕਣ ਥਿਊਰੀਆਂ ਨਾਲ ਮਿਲਦੀ ਜੁਲਦੀ ਹੋਣ ਦੇ ਬਾਵਜੂਦ, ਲੁਕ੍ਰੇਟਸ ਦੇ ਦ੍ਰਿਸ਼ਟੀਕੋਣ ਸਰਵ ਸਧਾਰਨ ਤੌਰ ਤੇ ਸਵੀਕਾਰ ਨਹੀਂ ਕੀਤੇ ਗਏ ਸਨ।

ਪਟੋਲੇਮੀ

ਪਟੋਲੇਮੀ (ਦੂਜੀ ਸਦੀ) ਨੇ ਅਪਣੀ ਕਿਤਾਬ ਔਪਟਿਕਸ ਅੰਦਰ ਪ੍ਰਕਾਸ਼ ਦੇ ਅਪਵਰਤਨ ਬਾਰੇ ਲਿਖਿਆ ।

ਕਲਾਸੀਕਲ ਭਾਰਤ

ਸਾਮਖਿਆ ਸਕੂਲ

ਪੁਰਾਤਨ ਭਾਰਤ ਅੰਦਰ, ਸਾਮਖਿਆ ਅਤੇ ਵੈਸ਼ੇਸ਼ਿਕਾ ਦੇ ਹਿੰਦੂ ਸਕੂਲਾਂ ਨੇ, ਈਸਾ ਤੋਂ ਬਾਦ ਦੀਆਂ ਸ਼ੁਰੂਆਤੀ ਸਦੀਆਂ ਤੋਂ ਪ੍ਰਕਾਸ਼ ਉੱਤੇ ਥਿਊਰੀਆਂ ਵਿਕਸਿਤ ਕੀਤੀਆਂ ਸਨ। ਸਾਮਖਿਆ ਸਕੂਲ ਅਨੁਸਾਰ, ਪ੍ਰਕਾਸ਼ ਉਹਨਾਂ ਪੰਜ ਬੁਨਿਆਦੀ “ਸੂਖਮ” ਤੱਤਾਂ (ਤੰਮਾਤਰਾ) ਵਿੱਚੋਂ ਇੱਕ ਹੈ ਜਿਸਤੋਂ ਸਥੂਲ ਤੱਤ ਉਪਜਦੇ ਹਨ। ਇਹਨਾਂ ਤੱਤਾਂ ਦੀ ਪ੍ਰਮਾਣੂ ਸੰਖਿਆ ਖਾਸ ਤੌਰ ਤੇ ਦਰਸਾਈ ਨਹੀਂ ਜਾਂਦੀ ਅਤੇ ਇਹ ਦਿਸਦਾ ਹੈ ਕਿ ਇਹ ਅਸਲ ਵਿੱਚ ਨਿਰੰਤਰ ਹੁੰਦੇ ਲਏ ਗਏ ਸਨ।

ਵੈਸ਼ੇਸ਼ਿਕਾ ਸਕੂਲ

ਦੂਜੇ ਪਾਸੇ, ਵੈਸ਼ੇਸ਼ਿਕਾ ਸਕੂਲ ਈਥਰ ਦੇ ਗੈਰ-ਪ੍ਰਮਾਣੂ ਅਧਾਰ ਉੱਤੇ ਭੌਤਿਕੀ ਸੰਸਾਰ ਦੀ ਇੱਕ ਐਟੋਮਿਕ ਥਿਊਰੀ, ਸਪੇਸ ਅਤੇ ਸਮਾਂ ਦਿੰਦਾ ਹੈ। (ਦੇਖੋ ਭਾਰਤੀ ਪ੍ਰਮਾਣੂਵਾਦ।) ਧਰਤੀ (ਪ੍ਰਿਥਵੀ), ਪਾਣੀ, ਅੱਗ, ਅਤੇ ਹਵਾ (ਵਾਯੂ) ਦੇ ਬੁਨਿਆਦੀ ਐਟਮਾਂ ਵਿੱਚੋਂ ਪ੍ਰਕਾਸ਼ ਕਿਰਨਾਂ ਨੂੰ ਤੇਜਸ (ਅੱਗ) ਐਟਮਾਂ ਦੀ ਉੱਚ ਵਿਲੌਸਿਟੀ ਦੀ ਇੱਕ ਧਾਰਾ ਹੋਣ ਦੇ ਤੌਰ ਤੇ ਲੇਣਾ ਹੁੰਦਾ ਹੈ। ਪ੍ਰਕਾਸ਼ ਦੇ ਕਣ ਤੇਜਸ ਐਟਮਾਂ ਦੀ ਵਿਵਸਥਾ ਅਤੇ ਸਪੀਡ ਉੱਤੇ ਨਿਰਭਰ ਕਰਦੇ ਹੋਏ ਵੱਖਰੇ ਗੁਣ ਦਿਖਾ ਸਕਦੇ ਹਨ।[ਹਵਾਲਾ ਲੋੜੀਂਦਾ]

ਵਿਸ਼ਨੂ ਪੁਰਾਣ

ਵਿਸ਼ਨੂ ਪੁਰਾਣ ਸੂਰਜ ਦੀਆਂ ਸੱਤ ਕਿਰਨਾਂ ਦੇ ਤੌਰ ਤੇ ਸੂਰਜੀ ਰੋਸ਼ਨੀ ਵੱਲ ਇਸ਼ਾਰਾ ਕਰਦਾ ਹੈ।[ਹਵਾਲਾ ਲੋੜੀਂਦਾ]

ਬੁੱਧ

ਭਾਰਤੀ ਬੁੱਧਿਸਟ ਜਿਵੇਂ 5ਵੀਂ ਸਦੀ ਵਿੱਚ ਡਿਗਨਾਗਾ ਅਤੇ 7ਵੀਂ ਸਦੀ ਵਿੱਚ ਧਰਮਕੀਰਤੀ ਨੇ, ਇੱਕ ਅਜਿਹੀ ਕਿਸਮ ਦਾ ਪ੍ਰਮਾਣੂਵਾਦ ਵਿਕਸਿਤ ਕੀਤਾ ਜੋ ਅਜਿਹੀ ਪ੍ਰਮਾਣੂ ਸੱਤਾ ਤੋਂ ਬਣੀ ਵਾਸਤਵਿਕਤਾ ਬਾਬਤ ਇੱਕ ਫਿਲਾਸਫੀ ਹੈ ਜੋ ਪ੍ਰਕਾਸ਼ ਜਾਂ ਊਰਜਾ ਦੀਆਂ ਅਲਪਕਾਲੀਨ ਝਲਕਾਂ ਹੁੰਦੀਆਂ ਹਨ। ਉਹਨਾਂ ਨੇ ਪ੍ਰਕਾਸ਼ ਨੂੰ ਊਰਜਾ ਸਮਾਨ ਇੱਕ ਪ੍ਰਮਾਣੂ ਸੱਤਾ ਹੋਣ ਦੇ ਤੌਰ ਤੇ ਨਜ਼ਰੀਆ ਬਣਾਇਆ ।[ਹਵਾਲਾ ਲੋੜੀਂਦਾ]

ਡੇਸਕ੍ਰੇਟਸ

ਰੇਨੇ ਡੇਸਕ੍ਰੇਟਸ (1596–1650) ਨੇ ਬਨ ਅਲ-ਹੇਥਮ ਅਤੇ ਵਿਟੇਲੋ ਅਤੇ ਬੇਕਨ, ਗ੍ਰੌਸਟੇਸਟੇ, ਅਤੇ ਕੈਪਲਰ ਦੀਆਂ ਕਿਸਮਾਂ ਨੂੰ ਰੱਦ ਕਰਦੇ ਹੋਏ, ਇਹ ਚੁੱਕੀਂ ਰੱਖਿਆ ਕਿ ਪ੍ਰਕਾਸ਼ ਚਮਕਦਾਰ ਵਸਤੂ ਦਾ ਇੱਕ ਮਕੈਨੀਕਲ ਗੁਣ ਹੈ। 1637 ਵਿੱਚ ਉਸਨੇ ਪ੍ਰਕਾਸ਼ ਦੇ ਅਪਰਵਰਤਨ ਦੀ ਇੱਕ ਥਿਊਰੀ ਛਾਪੀ ਜੋ, ਗਲਤ ਤੌਰ ਤੇ, ਇਹ ਮੰਨਦੀ ਸੀ ਕਿ ਪ੍ਰਕਾਸ਼ ਕਿਸੇ ਘੱਟ ਸੰਘਣੇ ਮਾਧਿਅਮ ਵਿੱਚ ਲੰਘਣ ਨਾਲ਼ੌਂ ਕਿਸੇ ਜਿਆਦਾ ਸੰਘਣੇ ਮਾਧਿਆਮ ਵਿੱਚ ਨੂੰ ਜਿਆਦਾ ਤੇਜ਼ ਲੰਘਦਾ ਹੈ। ਡੇਸਕ੍ਰੇਟਸ ਇਸ ਨਤੀਜੇ ਉੱਤੇ ਅਵਾਜ਼ ਦੀਆਂ ਤਰੰਗਾਂ ਦੇ ਵਰਤਾਓ ਨਾਲ ਸਮਾਨਤਾ ਦੁਆਰਾ ਪਹੁੰਚਿਆ ਸੀ।[ਹਵਾਲਾ ਲੋੜੀਂਦਾ] ਬੇਸ਼ੱਕ ਡੇਸਕ੍ਰੇਟਸ ਸਾਪੇਖਿਕ ਸਪੀਡਾਂ ਬਾਬਤ ਗਲਤ ਸੀ।, ਫੇਰ ਵੀ ਉਹ ਇਹ ਮੰਨਣ ਵਿੱਚ ਸਹੀ ਸੀ ਕਿ ਪ੍ਰਕਾਸ਼ ਇੱਕ ਤਰੰਗ ਵਾਂਗ ਵਰਤਾਓ ਕਰਦਾ ਸੀ। ਅਤੇ ਇਹ ਨਤੀਜਾ ਕੱਢਣ ਵਿੱਚ ਵੀ ਉਹ ਸਹੀ ਸੀ ਕਿ ਵੱਖਰੇ ਮਾਧਿਅਮਾਂ ਅੰਦਰ ਪ੍ਰਕਾਸ਼ ਦੀ ਸਪੀਡ ਦੁਆਰਾ ਰਿਫ੍ਰੈਕਸ਼ਨ ਨੂੰ ਸਮਝਾਇਆ ਜਾ ਸਕਦਾ ਸੀ।

ਮਕੈਨੀਕਲ ਸਮਾਨਤਾਵਾਂ ਵਰਤਣ ਵਾਲ਼ਾ ਡੇਸਕ੍ਰੇਟਸ ਕੋਈ ਪਹਿਲਾ ਵਿਅਕਤੀ ਨਹੀਂ ਸੀ, ਪਰ ਕਿਉਂਕਿ ਉਸਨੇ ਸਪੱਸ਼ਟ ਤੌਰ ਤੇ ਇਹ ਦਾਅਵਾ ਕੀਤਾ ਕਿ ਪ੍ਰਕਾਸ਼ ਚਮਕਦਾਰ ਚੀਜ਼ਾਂ ਅਤੇ ਸੰਚਾਰ ਮਾਧਿਅਨ ਦੀ ਸਿਰਫ ਇੱਕ ਮਕੈਨੀਕਲ ਵਿਸ਼ੇਸ਼ਤਾ ਹੈ, ਡੇਸਕ੍ਰੇਟਸ ਦੀ ਪ੍ਰਕਾਸ਼ ਦੀ ਥਿਊਰੀ ਨੂੰ ਅਜੋਕੀ ਭੌਤਿਕੀ ਪ੍ਰਕਾਸ਼ ਵਿਗਿਆਨ ਦੀ ਸ਼ੁਰੂਆਤ ਦੇ ਤੌਰ ਤੇ ਕਿਹਾ ਜਾਂਦਾ ਹੈ।

ਕਣ ਥਿਊਰੀ

ਪ੍ਰਕਾਸ਼ 
ਪੀਅਰੇ ਗਾੱਸੈਂਡੀ

ਪੀਅਰੇ ਗਾੱਸੈਂਡੀ (1592–1655), ਜੋ ਇੱਕ ਪ੍ਰਮਾਣੂ ਵਿਗਿਆਨੀ ਸੀ, ਨੇ ਪ੍ਰਕਾਸ਼ ਦੀ ਇੱਕ ਕਣ ਥਿਊਰੀ ਦਾ ਪ੍ਰਸਤਾਵ ਰੱਖਿਆ ਜੋ 1660ਵੇਂ ਦਹਾਕੇ ਵਿੱਚ ਉਸਦੀ ਮੌਤ ਤੋਂ ਬਾਦ ਛਾਪੀ ਗਈ ਸੀ। ਇਜ਼ਾਕ ਨਿਊਟਨ ਨੇ ਇੱਕ ਸ਼ੁਰੂਆਤੀ ਉਮਰ ਉੱਤੇ ਗਾੱਸੈਂਡੀ ਦੇ ਕੰਮ ਦਾ ਅਧਿਐਨ ਕੀਤਾ, ਅਤੇ ਉਸਦੇ ਨਜ਼ਰੀਏ ਨੂੰ ਡਿਸਕ੍ਰੇਟਸ ਦੀ ਪਲੇਨਮ ਦੀ ਥਿਊਰੀ ਪ੍ਰਤਿ ਤਰਜੀਹ ਦਿੱਤੀ । ਉਸਨੇ ਅਪਣੀ ਪੁਸਤਕ ਰੋਸ਼ਨੀ ਦੀ ਪਰਿਕਲਪਨਾ ਵਿੱਚ 1675 ਵਿੱਚ ਬਿਆਨ ਦਿੱਤਾ ਕਿ ਪ੍ਰਕਾਸ਼ ਕੌਰਪਸਕਿਊਲਾਂ (ਪਦਾਰਥਕ ਕਣਾਂ) ਤੋਂ ਬਣਦੀ ਹੈ ਜੋ ਕਿਸੇ ਸੋਮੇ ਤੋਂ ਸਾਰੀਆਂ ਦਿਸ਼ਾਵਾਂ ਵਿੱਚ ਕੱਢੇ ਜਾਂਦੇ ਹਨ। ਪ੍ਰਕਾਸ਼ ਦੀ ਤਰੰਗ ਫਿਤਰਤ ਦੇ ਖਿਲਾਫ ਨਿਊਟਨ ਦੇ ਤਰਕਾਂ ਵਿੱਚੋਂ ਇੱਕ ਤਰਕ ਇਹ ਸੀ ਕਿ ਤਰੰਗਾਂ ਨੂੰ ਰੁਕਾਵਟਾਂ ਦੁਆਲ਼ੇ ਝੁਕਣ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜਦੋਂਕਿ ਪ੍ਰਕਾਸ਼ ਸਿਰਫ ਸਿੱਧੀਆਂ ਰੇਖਾਵਾਂ ਵਿੱਚ ਚਲਦਾ ਹੈ। ਉਸਨੇ, ਫੇਰ ਵੀ, ਇਹ ਆਗਿਆ ਦੇ ਕੇ ਪ੍ਰਕਾਸ਼ ਦੀ ਡਿੱਫ੍ਰੈਕਸ਼ਨ ਦਾ ਵਰਤਾਰਾ ਸਮਝਾਇਆ (ਜੋ ਫ੍ਰਾਂਸੈਸਕੋ ਮਾਰੀਆ ਗ੍ਰੀਮਲਡੀ ਦੁਆਰਾ ਦੇਖਿਆ ਗਿਆ ਸੀ) ਸੀ ਕਿ, ਕੋਈ ਪ੍ਰਕਾਸ਼ ਕਣ ਇਥਰ ਵਿੱਚ ਕੋਈ ਸਥਾਨਬੱਧ ਤਰੰਗ ਪੈਦਾ ਕਰ ਸਕਦਾ ਹੈ।

ਨਿਊਟਨ ਦੀ ਥਿਊਰੀ ਦੀ ਵਰਤੋਂ ਪ੍ਰਕਾਸ਼ ਦਾ ਪ੍ਰਤਿਬਿੰਬ ਪਰਿਵਰਤਨ ਅਨੁਮਾਨਿਤ ਕਰਨ ਲਈ ਵਰਤੀ ਜਾ ਸਕਦੀ ਸੀ, ਪਰ ਇਹ ਗਲਤ ਤਰੀਕੇ ਨਾਲ ਸਿਰਫ ਇਹ ਮੰਨਦੇ ਹੋਏ ਹੀ ਰਿਫ੍ਰੈਕਸ਼ਨ ਨੂੰ ਸਮਝਾ ਸਕਦੀ ਸੀ ਕਿ ਕਿਸੇ ਸੰਘਣੇ ਮੀਡੀਅਮ ਵਿੱਚ ਦਾਖਲ ਹੋਣ ਵਾਲਾ ਪ੍ਰਕਾਸ਼ ਇਸ ਲਈ ਪ੍ਰਵੇਗਿਤ (ਐਕਸਲ੍ਰੇਟ ਹੋ ਜਾਣਾ) ਹੋ ਜਾਂਦਾ ਹੈ ਕਿਉਂਕਿ ਗਰੈਵੀਟੇਸ਼ਨਲ ਖਿੱਚ ਜਿਆਦਾ ਹੁੰਦੀ ਹੈ। ਨਿਊਟਨ ਨੇ ਅਪਣੀ ਥਿਊਰੀ ਦਾ ਅੰਤਿਮ ਸੰਸਕਰਨ 1704 ਦੀ ਅਪਣੀ ਪੁਸਤਕ ਔਪਟਿਕਸ ਵਿੱਚ ਛਾਪਿਆ । ਉਸਦੇ ਰੁਤਬੇ ਨੇ ਪ੍ਰਕਾਸ਼ ਦੀ ਕਣ ਥਿਊਰੀ ਨੂੰ 18ਵੀਂ ਸਦੀ ਦੌਰਾਨ ਬੋਲਬਾਲਾ (ਦਬਦਬਾ) ਬਣਾਈ ਰੱਖਣ ਵਿੱਚ ਮੱਦਦ ਕੀਤੀ । ਪ੍ਰਕਾਸ਼ ਦੀ ਕਣ ਥਿਊਰੀ ਨੇ ਲੈਪਲੇਸ ਨੂੰ ਇਹ ਤਰਕ ਕਰਨ ਲਈ ਪ੍ਰੇਰਣਾ ਦਿੱਤੀ ਕਿ ਕੋਈ ਚੀਜ਼ ਇੰਨੀ ਭਾਰੀ ਹੋ ਸਕਦੀ ਹੈ ਕਿ ਪ੍ਰਕਾਸ਼ ਵੀ ਇਸਤੋਂ ਬਚ ਨਹੀਂ ਸਕਦਾ । ਦੂਜੇ ਸ਼ਬਦਾਂ ਵਿੱਚ, ਇਹ ਉਹ ਬਣ ਸਕਦੀ ਹੋਵੇਗੀ ਜਿਸਨੂੰ ਹੁਣ ਬਲੈਕ ਹੋਲ ਕਿਹਾ ਜਾਂਦਾ ਹੈ। ਲੈਪਲੇਸ ਨੇ ਅਪਣੇ ਸੁਝਾਅ ਬਾਦ ਵਿੱਚ ਵਾਪਿਸ ਲੈ ਲਏ, ਜਦੋਂ ਪ੍ਰਕਾਸ਼ ਦੀ ਇੱਕ ਵੇਵ ਥਿਊਰੀ ਪ੍ਰਕਾਸ਼ ਲਈ ਮਾਡਲ ਦੇ ਤੌਰ ਤੇ ਠੋਸ ਤਰੀਕੇ ਨਾਲ ਸਥਾਪਿਤ ਹੋ ਗਈ (ਜਿਵੇਂ ਸਮਝਾਇਆ ਜਾ ਚੁੱਕਾ ਹੈ ਕਿ, ਨਾ ਹੀ ਕਣ ਅਤੇ ਨਾ ਹੀ ਤਰੰਗ ਥਿਊਰੀ ਪੂਰੀ ਤਰਾਂ ਸਹੀ ਹੈ)। ਨਿਊਟਨ ਦੇ ਪ੍ਰਕਾਸ਼ ਉੱਤੇ ਇੱਕ ਲੇਖ ਦਾ ਅਨੁਵਾਦ ਸਟੀਫਨ ਹਾਕਿੰਗ ਅਤੇ ਜੌਰਜ ਐੱਫ. ਆਰ. ਇਲਿੱਸ ਦੁਆਰਾ “ਸਪੇਸਟਾਈਮ ਦੀ ਵਿਸ਼ਾਲ ਪੈਮਾਨੇ ਦੀ ਬਣਤਰ” ਵਿੱਚ ਦਿਸਿਆ ।

ਤੱਥ ਕਿ ਪ੍ਰਕਾਸ਼ ਨੂੰ ਪੋਲਰਾਇਜ਼ ਕੀਤਾ ਜਾ ਸਕਦਾ ਹੈ, ਨਿਊਟਨ ਦੁਆਰਾ ਸਭ ਤੋਂ ਪਹਿਲੀ ਵਾਰ ਕਣ ਥਿਊਰੀ ਵਰਤ ਕੇ ਗੁਣਾਤਮਿਕ ਤੌਰ ਤੇ ਸਮਝਾਇਆ ਗਿਆ ਸੀ। 1810 ਵਿੱਚ ਐਟੀਨੇ-ਲੁਇਸ ਮਾਲੁਸ ਨੇ ਪੋਲਰਾਇਜ਼ੇਸ਼ਨ ਦੀ ਇੱਕ ਗਣਿਤਿਕ ਕਣ ਥਿਊਰੀ ਈਜਾਦ ਕੀਤੀ । 1812 ਵਿੱਚ ਜੀਨ-ਬੈਪਿਸਟੇ ਬਾਇਟ ਨੇ ਦਿਖਾਇਆ ਕਿ ਇਸ ਥਿਊਰੀ ਨੇ ਪ੍ਰਕਾਸ਼ ਪੋਲਰਾਇਜ਼ੇਸ਼ਨ ਦੇ ਸਾਰੇ ਗਿਆਤ ਵਰਤਾਰੇ ਸਮਝਾਏ ਹਨ। ਉਸ ਵਕਤ ਉੱਤੇ ਪੋਲਰਾਇਜ਼ੇਸ਼ਨ ਨੂੰ ਕਣ ਥਿਊਰੀ ਦੇ ਸਬੂਤ ਦੇ ਤੌਰ ਤੇ ਲਿਆ ਜਾਂਦਾ ਸੀ।

ਤਰੰਗ ਥਿਊਰੀ

ਰੰਗਾਂ ਦੀ ਜੜ ਨੂੰ ਸਮਝਾਉਣ ਲਈ, ਰੌਬਰਟ ਹੂਕ (1635-1703) ਨੇ ਇੱਕ ਪਲਸ ਥਿਊਰੀ (ਨਬਜ਼ ਥਿਊਰੀ) ਵਿਕਸਿਤ ਕੀਤੀ ਅਤੇ ਪ੍ਰਕਾਸ਼ ਦੇ ਖਿੰਡਾਅ ਦੀ ਤੁਲਨਾ ਪਾਣੀ ਅੰਦਰ ਤਰੰਗਾਂ ਨਾਲ ਅਪਣੇ 1665 ਦੇ ਕੰਮ [[ਮਾਈਕ੍ਰੋਗ੍ਰਾਫੀਆ[[ (ਔਬਜ਼ਰਵੇਸ਼ਨ IX) ਵਿੱਚ ਕੀਤੀ । 1672 ਵਿੱਚ ਹੂਕ ਨੇ ਸੁਝਾ ਦਿੱਤਾ ਕਿ ਪ੍ਰਕਾਸ਼ ਦੀਆਂ ਕੰਪਨਾਂ ਸੰਚਾਰ ਦੀ ਦਿਸ਼ਾ ਤੋਂ ਪਰਪੈਂਡੀਕਿਊਲਰ (ਸਮਕੋਣ ਉੱਤੇ) ਹੋ ਸਕਦੀਆਂ ਹਨ। ਕ੍ਰਿਸਚੀਅਨ ਹੂਜੀਨ (1629-1695) ਨੇ 1678 ਵਿੱਚ ਪ੍ਰਕਾਸ਼ ਦੀ ਇੱਕ ਗਣਿਤਿਕ ਵੇਵ ਥਿਊਰੀ ਕੱਢੀ, ਅਤੇ 1690 ਵਿੱਚ ਅਪਣੇ ਪ੍ਰਕਾਸ਼ ਉੱਤੇ ਨਿਬੰਧ (ਲੇਖ) ਵਿੱਚ ਛਾਪਿਆ । ਉਸਨੇ ਪ੍ਰਸਤਾਵ ਰੱਖਿਆ ਕਿ ਲਿਉਮਿਨੀਫੇਰਸ ਈਥਰ (ਪ੍ਰਕਾਸ਼ ਸੰਚਾਰ ਕਰਨ ਵਾਲਾ) ਨਾਮਕ ਇੱਕ ਮਾਧਿਅਮ ਅੰਦਰ ਤਰੰਗਾਂ ਦੀ ਇੱਕ ਲੜੀ ਦੇ ਤੌਰ ਤੇ ਸਾਰੀਆਂ ਦਿਸ਼ਾਵਾਂ ਵਿੱਚ ਪ੍ਰਕਾਸ਼ ਕੱਢਿਆ ਜਾਂਦਾ ਹੈ। ਕਿਉਂਕਿ ਤਰੰਗਾਂ ਗਰੈਵਿਟੀ ਦੁਆਰਾ ਪ੍ਰਭਾਵਿਤ ਨਹੀਂ ਹੁੰਦੀਆਂ, ਇਸਲਈ ਇਹ ਮੰਨਿਆ ਜਾਂਦਾ ਰਿਹਾ ਕਿ ਉਹ ਕਿਸੇ ਸੰਘਣੇ ਮਾਧਿਅਮ ਵਿੱਚ ਦਾਖਲ ਹੋ ਕੇ ਧੀਮੀਆਂ ਹੋ ਜਾਂਦੀਆਂ ਹਨ।

ਪ੍ਰਕਾਸ਼ 
ਥੌਮਸਨ ਯੰਗ ਦਾ ਇੱਕ ਡਬਲ-ਸਲਿਟ ਪ੍ਰਯੋਗ ਦਾ ਇੱਕ ਸਕੈੱਚ ਜੋ ਡਿਫ੍ਰੈਕਸ਼ਨ ਦਿਖਾ ਰਿਹਾ ਹੈ। ਯੰਗ ਦੇ ਪ੍ਰਯੋਗ ਨੇ ਓਸ ਥਿਊਰੀ ਦਾ ਸਮਰਥਨ ਕੀਤਾ ਕਿ ਪ੍ਰਕਾਸ਼ ਤਰੰਗਾਂ ਤੋਂ ਬਣਿਆ ਹੁੰਦਾ ਹੈ

ਵੇਵ ਥਿਊਰੀ ਨੇ ਅਨੁਮਾਨ ਲਗਾਇਆ ਕਿ ਪ੍ਰਕਾਸ਼ ਤਰੰਗਾਂ ਅਵਾਜ਼ ਤਰੰਗਾਂ ਵਾਂਗ ਇੱਕ ਦੂਜੀ ਨਾਲ ਇੰਟ੍ਰਫੇਅਰ ਕਰਦੀਆਂ ਹੋ ਸਕਦੀਆਂ ਹਨ (ਜਿਵੇਂ 1800 ਦੇ ਲੱਗਪਗ ਥੌਮਸਨ ਯੰਗ ਦੁਆਰਾ ਨੋਟ ਕੀਤਾ ਗਿਆ ਸੀ) । ਯੰਗ ਨੇ ਇੱਕ ਡਿੱਫ੍ਰੈਕਸ਼ਨ ਪ੍ਰਯੋਗ ਦੇ ਤਰੀਕੇ ਨਾਲ ਸਾਬਤ ਕੀਤਾ ਕਿ ਪ੍ਰਕਾਸ਼ ਨੇ ਵੀ ਤਰੰਗਾਂ ਦੀ ਤਰਾਂ ਵਰਤਾਓ ਕੀਤਾ । ਉਸਨੇ ਇਹ ਵੀ ਪ੍ਰਸਤਾਵ ਰੱਖਿਆ ਕਿ ਵੱਖਰੇ ਰੰਗ ਪ੍ਰਕਾਸ਼ ਦੀਆਂ ਵੱਖਰੀਆਂ ਤਰੰਗਲੰਬਾਈਆਂ ਦੁਆਰਾ ਪੈਦਾ ਹੁੰਦੇ ਹਨ, ਅਤੇ ਅੱਖ ਅੰਦਰਲੇ ਤਿੰਨ-ਰੰਗਾਂ ਦੇ ਰਿਸੈਪਟਰਾਂ (ਪ੍ਰਕਾਸ਼ ਗ੍ਰਹਿਣ ਕਰਨ ਵਾਲ਼ੇ) ਦੀ ਭਾਸ਼ਾ ਵਿੱਚ ਰੰਗ ਦ੍ਰਿਸ਼ ਸਮਝਾਏ ।

ਵੇਵ ਥਿਊਰੀ ਦਾ ਇੱਕ ਹੋਰ ਸਮਰਥਕ ਲੀਓਨਹਾਰਡ ਇਲੁਰ ਸੀ। ਉਸਨੇ “ਨੋਵਾ ਥਿਓਰੀਆ ਲਿਉਕਿਸ ਇਟ ਕਲਰਮ” (1746) ਵਿੱਚ ਤਰਕ ਕੀਤਾ ਕਿ ਡਿਫ੍ਰੈਕਸ਼ਨ ਨੂੰ ਕਿਸੇ ਵੇਵ ਥਿਊਰੀ ਰਾਹੀਂ ਜਿਆਦਾ ਅਸਾਨੀ ਨਾਲ ਸਮਝਾਇਆ ਜਾ ਸਕਦਾ ਹੈ।

1816 ਵਿੱਚ ਆਂਦ੍ਰੇ-ਮੈਰੀ ਐਂਪੀਅਰ ਨੇ ਅਗਸਟਿਨ-ਜੀਨ ਫ੍ਰੈਸਨਲ ਨੂੰ ਇੱਕ ਆਈਡੀਆ ਦਿੱਤਾ ਕਿ ਪ੍ਰਕਾਸ਼ ਦੇ ਧਰੁਵੀਕਰਨ ਨੂੰ ਵੇਵ ਥਿਊਰੀ ਰਾਹੀਂ ਤਾਂ ਸਮਝਾਇਆ ਜਾ ਸਕਦਾ ਹੈ ਜੇਕਰ ਪ੍ਰਕਾਸ਼ ਕੋਈ ਟਰਾਂਸਵਰਸ ਤਰੰਗ ਹੋਵੇ ।

ਬਾਦ ਵਿੱਚ, ਫ੍ਰੈਸਨਲ ਨੇ ਸੁਤੰਤਰਤਾ ਨਾਲ ਪ੍ਰਕਾਸ਼ ਦੀ ਅਪਣੀ ਖੁਦ ਦੀ ਵੇਵ ਥਿਊਰੀ ਕੱਢੀ, ਅਤੇ ਇਸਨੂੰ 1817 ਵਿੱਚ ਅਕੈਡਮੀ ਡੇਸ ਸਾਇੰਸਿਜ਼ ਨੂੰ ਪੇਸ਼ ਕੀਤਾ । ਸਾਇਮੀਅਨ ਡੈਨਿਕਸ ਪੋਆਇਸ਼ਨ ਨੇ ਫ੍ਰੈਸਨਲ ਦੇ ਗਣਿਤਿਕ ਕੰਮ ਵਿੱਚ ਜੁੜ ਕੇ ਵੇਵ ਥਿਊਰੀ ਦੇ ਪੱਖ ਵਿੱਚ ਇੱਕ ਹੋਰ ਮਨਾ ਲੈਣ ਵਾਲ਼ਾ ਤਰਕ ਪੈਦਾ ਕਰ ਦਿੱਤਾ, ਜਿਸਨੇ ਨਿਊਟਨ ਦੀ ਕੌਰਪਸਕਿਊਲਰ ਥਿਊਰੀ ਨੂੰ ਪਲਟਾਉਣ ਵਿੱਚ ਮੱਦਦ ਕੀਤੀ । 1821 ਤੱਕ, ਫ੍ਰੈਸਨਲ ਗਣਿਤਿਕ ਤਰੀਕਿਆਂ ਨਾਲ ਇਹ ਸਾਬਤ ਕਰਨ ਦੇ ਯੋਗ ਹੋ ਗਿਆ ਸੀ ਕਿ ਪੋਲਰਾਇਜ਼ੇਸ਼ਨ ਨੂੰ ਪ੍ਰਕਾਸ਼ ਦੀ ਵੇਵ ਥਿਊਰੀ ਰਾਹੀਂ ਸਮਝਾਇਆ ਜਾ ਸਕਦਾ ਹੈ ਅਤੇ ਸਿਰਫ ਜੇਕਰ ਪ੍ਰਕਾਸ਼ ਪੂਰੀ ਤਰਾਂ ਟਰਾਂਸਵਰਸ (ਕਿਸੇ ਚੀਜ਼ ਦੇ ਆਰਪਾਰ ਸਥਿਤ ਜਾਂ ਫੈਲਿਆ ਹੋਣਾ) ਹੋਵੇ, ਜਿਸ ਵਿੱਚ ਕੋਈ ਵੀ ਲੌਂਗੀਚਿਊਡਨਲ (ਦੇਸ਼ਾਂਤਰ) ਕੰਪਨ ਵਗੈਰਾਹ ਨਾ ਹੋਵੇ ।

ਵੇਵ ਥਿਊਰੀ ਦੀ ਕਮਜੋਰੀ ਇਹ ਸੀ ਕਿ ਪ੍ਰਕਾਸ਼ ਤਰੰਗਾਂ, ਅਵਾਜ਼ ਤਰੰਗਾਂ ਵਾਂਗ, ਸੰਚਾਰ ਲਈ ਕਿਸੇ ਮਾਧਿਅਮ ਦੀ ਜਰੂਰਤ ਮੰਗਦੀਆਂ ਸਨ। 1678 ਵਿੱਚ ਹੂਜੀਨ ਵੱਲੋਂ ਪ੍ਰਸਤਾਵਿਤ ਪਰਿਕਲਪਿਤ ਪਦਾਰਥ ਲਿਉਮਿਨੀਫੇਰੁਸ ਇਥਰ ਦੀ ਮੌਜੂਦਗੀ ਮਾਈਕਲ-ਮੋਰਲੇ ਪ੍ਰਯੋਗ ਰਾਹੀਂ ਬਾਦ ਦੀ 19ਵੀਂ ਸਦੀ ਵਿੱਚ ਤਾਕਤਵਰ ਸ਼ੱਕ ਵਿੱਚ ਪਾ ਸੁੱਟ ਦਿੱਤੀ ਗਈ ਸੀ।

ਨਿਊਟਨ ਦੀ ਕੌਰਪਸਕਿਊਲਰ ਥਿਊਰੀ ਤੋਂ ਭਾਵ ਸੀ। ਕਿ ਪ੍ਰਕਾਸ਼ ਕਿਸੇ ਸੰਘਣੇ ਮਾਧਿਅਮ ਵਿੱਚ ਤੇਜ਼ ਯਾਤਰਾ ਕਰਦਾ ਹੋ ਸਕਦਾ ਹੋਵੇਗਾ, ਜਦੋਂਕਿ ਹੂਜੀਨ ਅਤੇ ਹੋਰਾਂ ਦੀ ਵੇਵ ਥਿਊਰੀ ਦਾ ਅਰਥ ਉਲਟਾ ਸੀ। ਉਸ ਵਕਤ ਤੇ, ਪ੍ਰਕਾਸ਼ ਦੀ ਸਪੀਡ ਨੂੰ ਸ਼ੁੱਧਤਾ ਨਾਲ ਨਾਪ ਕੇ ਇਹ ਫੈਸਲਾ ਨਹੀਂ ਕੀਤਾ ਜਾ ਸਕਦਾ ਸੀ ਕਿ ਕਿਹੜੀ ਥਿਊਰੀ ਸਹੀ ਹੈ। 1850 ਵਿੱਚ ਪ੍ਰਕਾਸ਼ ਦੀ ਸਪੀਡ ਬਾਰੇ ਇੱਕ ਜਰੂਰਤ ਜਿੰਨਾ ਸ਼ੁੱਧ ਨਾਪ ਲੈਣ ਵਾਲ਼ਾ ਸਭ ਤੋਂ ਪਹਿਲਾ ਵਿਅਕਤੀ ਲੀਓਨ ਫੋਕਾਲਟ ਸੀ। ਉਸਦਾ ਨਤੀਜਾ ਵੇਵ ਥਿਊਰੀ ਦਾ ਸਮਰਥਮਨ ਕਰਦਾ ਸੀ, ਅਤੇ ਕਲਾਸੀਕਲ ਵੇਵ ਥਿਊਰੀ ਅੰਤ ਨੂੰ ਛੱਡ ਦਿੱਤੀ ਗਈ, ਜਿਸਦਾ ਸਿਰਫ ਕੁੱਝ ਹਿੱਸਾ 20ਵੀਂ ਸਦੀ ਵਿੱਚ ਪੁਨਰ-ਸੁਰਜੀਤ ਹੋਇਆ ।

ਸਾਰੀਆਂ ਕਿਸਮਾਂ ਦੀ ਦਿਸਣਯੋਗ ਰੋਸ਼ਨੀ ਅਤੇ ਸਾਰੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਲਈ ਵਿਆਖਿਆ ਦੇ ਤੌਰ ਤੇ ਇਲੈਕਟ੍ਰੋਮੈਗਨੈਟਿਕ ਥਿਊਰੀ

ਪ੍ਰਕਾਸ਼ 
ਵਕਤ ਵਿੱਚ ਜਾਮ ਹੋਈ ਵੀ ਰੇਖਿਕ ਤੌਰ ਤੇ ਪੋਲਰਾਇਜ਼ ਹੋਈ ਵੀ ਪ੍ਰਕਾਸ਼ ਤਰੰਗ ਦੀ ਇੱਕ 3-ਅਯਾਮੀ ਪੇਸ਼ਕਸ਼ ਅਤੇ ਪ੍ਰਕਾਸ਼ ਦੇ ਦੋ ਡੋਲ ਰਹੇ ਹਿੱਸਿਆਂ; ਇੱਕ ਇਲੈਕਟ੍ਰਿਕ ਫੀਲਡ ਅਤੇ ਇੱਕ ਚੁੰਬਕੀ ਫੀਲਡ ਦਾ ਪ੍ਰਦਰਸ਼ਨ ਜੋ ਇੱਕ ਦੂਜੇ ਪ੍ਰਤਿ ਅਤੇ ਗਤੀ ਦੀ ਦਿਸ਼ਾ (ਯਾਨਿ ਕਿ, ਇੱਕ ਟਰਾਂਸਵਰਸ ਤਰੰਗ) ਤੋਂ ਸਮਕੋਣ ਤੇ ਹਨ

1845 ਵਿੱਚ, ਮਾਈਕਲ ਫੈਰਾਡੇਅ ਨੇ ਖੋਜਿਆ ਕਿ ਰੇਖਿਕ ਤੌਰ ਤੇ ਪੋਲਰਾਇਜ਼ ਕੀਤੇ ਹੋਏ ਪ੍ਰਕਾਸ਼ ਦੀ ਪੋਲਰਾਇਜ਼ੇਸ਼ਨ ਦੀ ਸਤਹਿ ਉਦੋਂ ਘੁੰਮ ਜਾਂਦੀ ਹੈ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਪਾਰਦਰਸ਼ੀ (ਟਰਾਂਸਪੇਰੈਂਟ) ਡਾਇਲੈਕਟ੍ਰਿਕ ਦੀ ਹਾਜ਼ਰੀ ਵਿੱਚ ਚੁੰਬਕੀ ਫੀਲਡ ਦਿਸ਼ਾ ਦੇ ਨਾਲ ਯਾਤਰਾ ਕਰਦੀਆਂ ਹਨ, ਜਿਸ ਪ੍ਰਭਾਵ ਨੂੰ ਹੁਣ ਫੈਰਾਡੇਅ ਰੋਟੇਸ਼ਨ ਕਿਹਾ ਜਾਂਦਾ ਹੈ। ਇਹ ਪਹਿਲੀ ਗਵਾਹੀ ਸੀ ਕਿ ਪ੍ਰਕਾਸ਼ ਇਲੈਕਟ੍ਰੋਮੈਗਨਟਿਜ਼ਮ ਨਾਲ ਸਬੰਧਿਤ ਹੁੰਦਾ ਹੈ। 1846 ਵਿੱਚ, ਉਸਨੇ ਕਲਪਨਾ ਕੀਤੀ ਕਿ ਪ੍ਰਕਾਸ਼ ਜਰੂਰ ਹੀ ਚੁੰਬਕੀ ਫੀਲਡ ਰੇਖਾਵਾਂ ਦੇ ਨਾਲ ਨਾਲ ਸੰਚਾਰਿਤ ਹੋ ਰਹੀ ਕਿਸੇ ਕਿਸਮ ਦੀ ਡਿਸਟਰਬੈਂਸ (ਹਲਚਲ) ਹੋਣਾ ਚਾਹੀਦਾ ਹੋਵੇਗਾ । ਫੈਰਾਡੇਅ ਨੇ 1847 ਵਿੱਚ ਪ੍ਰਸਤਾਵ ਰੱਖਿਆ ਕਿ ਪ੍ਰਕਾਸ਼ ਇੱਕ ਉੱਚ-ਫ੍ਰੀਕੁਐਂਸੀ ਇਲੈਕਟ੍ਰੋਮੈਗਨੈਟਿਕ ਕੰਪਨ (ਵਾਈਬ੍ਰੇਸ਼ਨ) ਹੈ, ਜੋ ਇਥਰ ਵਰਗੇ ਕਿਸੇ ਮਾਧਿਅਮ ਦੀ ਗੈਰ-ਹਾਜ਼ਰੀ ਵਿੱਚ ਵੀ ਸੰਚਾਰਿਤ ਹੋ ਸਕਦਾ ਹੈ।

ਫੈਰਾਡੇਅ ਦੇ ਕੰਮ ਨੇ ਜੇਮਸ ਕਲੇਰਕ ਮੈਕਸਵੈਲ ਨੂੰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਅਤੇ ਪ੍ਰਕਾਸ਼ ਦਾ ਅਧਿਐਨ ਕਰਨ ਲਈ ਪ੍ਰੇਰਿਆ । ਮੈਕਸਵੈਲ ਨੇ ਖੋਜਿਆ ਕਿ ਸਵੈ-ਸੰਚਾਰਿਤ ਹੋ ਰਹੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਸਪੇਸ ਰਾਹੀਂ ਕਿਸੇ ਸਥਿਰ ਸਪੀਡ ਉੱਤੇ ਗੁਜ਼ਰਦੀਆਂ ਹੋਣੀਆਂ ਚਾਹੀਦੀਆਂ ਹਨ, ਜੋ ਪ੍ਰਕਾਸ਼ ਦੀ ਪੂਰਵ ਨਾਪੀ ਗਈ ਸਪੀਡ ਦੇ ਬਰਾਬਰ ਨਿਕਲੀ । ਇਸ ਤੋਂ, ਮੈਕਸਵੈਲ ਨੇ ਨਤੀਜਾ ਕੱਢਿਆ ਕਿ ਪ੍ਰਕਾਸ਼ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਇੱਕ ਰੂਪ ਹੁੰਦਾ ਹੈ; ਉਸਨੇ ਪਹਿਲੀ ਵਾਰ ਇਸ ਨਤੀਜੇ ਨੂੰ 1862 ਵਿੱਚ “ਔਨ ਫਿਜ਼ੀਕਲ ਲਾਈਨਜ਼ ਔਫ ਫੋਰਸ” (ਬਲ ਦੀਆਂ ਭੌਤਿਕੀ ਰੇਖਾਵਾਂ ਉੱਤੇ) ਵਿੱਚ ਬਿਆਨ ਕੀਤਾ । 1872 ਵਿੱਚ, ਉਸਨੇ ਬਿਜਲੀ ਅਤੇ ਚੁੰਬਕਤਾ ਉੱਤੇ ਇੱਕ ਲੇਖ ਛਾਪਿਆ, ਜਿਸ ਵਿੱਚ ਇਲੈਕਟ੍ਰਿਕ ਅਤੇ ਚੁੰਬਕੀ ਫੀਲਡਾਂ ਦੇ ਵਰਤਾਓ ਦਾ ਇੱਕ ਸੰਪੂਰਣ ਗਣਿਤਿਕ ਵੇਰਵਾ ਸ਼ਾਮਿਲ ਸੀ, ਜਿਸਨੂੰ ਹੁਣ ਤੱਕ ਮੈਕਸਵੈੱਲ ਦੀਆਂ ਸਮੀਕਰਨਾਂ ਕਿਹਾ ਜਾਂਦਾ ਹੈ। ਇਸਤੋਂ ਬਾਦ ਛੇਤੀ ਹੀ, ਹੈਨਰਿਚ ਹਰਟਜ਼ ਨੇ ਪ੍ਰਯੋਗਿਕ ਤੌਰ ਤੇ ਮੈਕਸਵੈੱਲ ਦੀ ਥਿਊਰੀ ਨੂੰ ਪ੍ਰਯੋਗਸ਼ਾਲਾ ਵਿੱਚ ਰੇਡੀਓ ਤਰੰਗਾਂ ਨੂੰ ਪਛਾਣ ਕੇ, ਅਤੇ ਇਹ ਦਿਖਾਉਂਦੇ ਹੋਏ ਸਾਬਤ ਕਰ ਦਿੱਤਾ ਕਿ ਇਹ ਤਰੰਗਾਂ ਇੰਨਬਿੰਨ ਦਿਸਣਯੋਗ ਪ੍ਰਕਾਸ਼ ਵਾਂਗ ਵਰਤਾਓ ਕਰਦੀਆਂ ਸਨ।, ਜੋ ਰਿਫਲੈਕਸ਼ਨ (ਪ੍ਰਤਿਬਿੰਬਤਾ ਪਰਿਵਰਤਨ), ਰਿਫ੍ਰੈਕਸ਼ਨ (ਅਪਰਵਰਤਨ), ਡਿੱਫ੍ਰੈਕਸ਼ਨ (ਖਿੰਡਾਅ) ਅਤੇ ਇੰਟ੍ਰਫੇਰੈਂਸ (ਦਖਲ-ਅੰਦਾਜ਼ੀ) ਵਰਗੇ ਗੁਣ ਦਿਖਾਉਂਦੀਆਂ ਸਨ। ਮੈਕਸਵੈੱਲ ਦੀ ਥਿਊਰੀ ਅਤੇ ਹਰਟਜ਼ ਦੇ ਪ੍ਰਯੋਗਾਂ ਨੇ ਸਿੱਧੇ ਤੌਰ ਤੇ ਅਜੋਕੇ ਰੇਡੀਓ, ਰਾਡਾਰ, ਟੈਲੀਵਿਜ਼ਨ, ਇਲੈਕਟ੍ਰੋਮੈਗਨੈਟਿਕ ਇਮੇਜਿੰਗ, ਅਤੇ ਤਾਰਹੀਣ (ਵਾਇਰਲੈੱਸ) ਦੂਰਸੰਚਾਰ (ਕਮਿਊਨੀਕੇਸ਼ਨ) ਦੇ ਵਿਕਾਸ ਵੱਲ ਲਿਜਾਂਦਾ ।

ਕੁਆਂਟਮ ਥਿਊਰੀ ਅੰਦਰ, ਫੋਟੌਨਾਂ ਨੂੰ ਮੈਕਸਵੈੱਲ ਦੀ ਕਲਾਸੀਕਲ ਥਿਊਰੀ ਵਿੱਚ ਦਰਸਾਈਆਂ ਤਰੰਗਾਂ ਦੇ ਤਰੰਗ ਪੈਕਟਾਂ ਦੇ ਤੌਰ ਤੇ ਦੇਖਿਆ ਜਾਂਦਾ ਹੈ। ਕੁਆਂਟਮ ਥਿਊਰੀ ਦੀ ਜਰੂਰਤ ਦਿਸਣਯੋਗ ਪ੍ਰਕਾਸ਼ ਵਾਲੇ ਪ੍ਰਭਾਵਾਂ ਨੂੰ ਸਮਝਾਉਣ ਲਈ ਜਰੂਰੀ ਸੀ। ਜਿਹਨਾਂ ਨੂੰ ਮੈਕਸਵੈੱਲ ਦੀ ਕਲਾਸੀਕਲ ਥਿਊਰੀ ਨਹੀਂ ਸਮਝਾ ਸਕਦੀ ਸੀ। (ਜਿਵੇਂ ਸਪੈਕਟ੍ਰਲ ਰੇਖਾਵਾਂ)।

ਕੁਆਂਟਮ ਥਿਊਰੀ

1900 ਵਿੱਚ, ਮੈਕਸ ਪਲੈਂਕ, ਜੋ ਬਲੈਕ ਬਾਡੀ ਰੇਡੀਏਸ਼ਨ ਨੂੰ ਸਮਝਾਉਣ ਦਾ ਯਤਨ ਕਰ ਰਹਾ ਸੀ।, ਨੇ ਸੁਝਾਇਆ ਕਿ ਬੇਸ਼ੱਕ ਪ੍ਰਕਾਸ਼ ਇੱਕ ਤਰੰਗ ਸੀ।, ਫੇਰ ਵੀ ਇਹ ਤਰੰਗਾਂ ਅਪਣੀ ਫ੍ਰੀਕੁਐਂਸੀ ਨਾਲ ਸਬੰਧਿਤ ਸਿਰਫ ਨਿਸ਼ਚਿਤ ਮਾਤਰਾ ਵਿੱਚ ਹੀ ਊਰਜਾ ਪ੍ਰਾਪਤ ਜਾਂ ਨਿਸ਼ਕਾਸਿਤ ਕਰ ਸਕਦੀਆਂ ਹਨ। ਪਲੈਂਕ ਨੇ ਇਹਨਾਂ ਪ੍ਰਕਾਸ਼ ਦੇ ਢੇਰਾਂ ਨੂੰ ਕੁਆਂਟਾ (ਜਿਸਨੂੰ ਲੈਟਿਨ ਭਾਸ਼ਾ ਵਿੱਚ “ਕਿੰਨਾ ਜਿਆਦਾ” ਕਿਹਾ ਜਾਂਦਾ ਹੈ) ਕਿਹਾ । 1905 ਵਿੱਚ, ਅਲਬਰਟ ਆਈਨਸਟਾਈਨ ਨੇ ਪ੍ਰਕਾਸ਼ ਕੁਆਂਟੇ ਦੇ ਇਸ ਵਿਚਾਰ ਨੂੰ ਫੋਟੋਇਲੈਕਟ੍ਰਿਕ ਪ੍ਰਭਾਵ ਨੂੰ ਸਮਝਾਉਣ ਵਾਸਤੇ ਵਰਤਿਆ, ਅਤੇ ਸੁਝਾਇਆ ਕਿ ਇਹ ਪ੍ਰਕਾਸ਼ ਕੁਆਂਟੇ ਇੱਕ ਵਾਸਤਵਿਕ ਹੋਂਦ ਰੱਖਦੇ ਹਨ। 1923 ਵਿੱਚ ਅਰਥੁਰ ਹੌੱਲੀ ਕੌਂਪਟਨ ਨੇ ਦਿਖਾਇਆ ਕਿ ਇਲੈਕਟ੍ਰੌਨਾਂ ਤੋਂ ਖਿੰਡੀਆਂ ਘੱਟ ਤੀਬਰਤਾ ਵਾਲੀਆਂ X-ਕਿਰਨਾਂ (ਕੌਂਪਟਨ ਸਕੈਟ੍ਰਿੰਗ) ਵੇਲੇ ਦੇਖਿਆ ਗਿਆ ਤਰੰਗਲੰਬਾਈ ਖਿਸਕਾਅ (ਸ਼ਿਫਟ) X-ਕਿਰਨਾਂ ਦੀ ਇੱਕ ਕਣ-ਥਿਊਰੀ ਰਾਹੀਂ ਸਮਝਾਇਆ ਜਾ ਸਕਦਾ ਸੀ, ਪਰ ਕਿਸੇ ਕਿਸੇ ਵੇਵ ਥਿਊਰੀ ਰਾਹੀਂ ਨਹੀਂ ਸਮਝਾਇਆ ਜਾ ਸਕਦਾ । 1926 ਵਿੱਚ ਗਿਲਬ੍ਰਟ ਐੱਨ. ਲੇਵਿਸ ਨੇ ਇਹਨਾਂ ਪ੍ਰਕਾਸ਼ ਕੁਆਂਟਾ ਕਣਾਂ ਨੂੰ ਫੋਟੌਨ ਨਾਮ ਦਿੱਤਾ ।

ਅੰਤ ਨੂੰ ਕੁਆਂਟਮ ਮਕੈਨਿਕਸ ਦੀ ਅਜੋਕੀ ਥਿਊਰੀ ਪ੍ਰਕਾਸ਼ ਦੀ ਤਸਵੀਰ (ਕਿਸੇ ਸਮਝ ਮੁਤਾਬਿਕ) ਦੋਵੇਂ ਚੀਜ਼ਾਂ, ਇੱਕ ਕਣ ਅਤੇ ਇੱਕ ਤਰੰਗ ਦੇ ਤੌਰ ਤੇ ਬਣਾ ਕੇ ਆਈ, ਅਤੇ (ਇੱਕ ਹੋਰ ਸਮਝ ਮੁਤਾਬਿਕ), ਪ੍ਰਕਾਸ਼ ਨੂੰ ਅਜਿਹਾ ਵਰਤਾਰੇ ਦੇ ਰੂਪ ਵਿੱਚ ਪੇਸ਼ ਕੀਤਾ ਜੋ ਨਾ ਕੋਈ ਕਣ ਹੈ ਨਾ ਤਰੰਗ (ਜੋ ਦਰਅਸਲ ਅਸਥੂਲਿਕ ਵਰਤਾਰੇ ਹਨ, ਜਿਵੇਂ ਬੇਸਬਾਲ ਜਾਂ ਸਾਗਰੀ ਤਰੰਗਾਂ) । ਸਗੋਂ, ਅਜੋਕੀ ਭੌਤਿਕ ਵਿਗਿਆਨ ਪ੍ਰਕਾਸ਼ ਨੂੰ ਕਿਸੇ ਅਜਿਹੀ ਚੀਜ਼ ਦੇ ਤੌਰ ਤੇ ਸਮਝਦੀ ਹੈ ਜਿਸਨੂੰ ਕਦੇ ਕਦੇ ਸਥੂਲਿਕ ਮੈਟਾਫਰ (ਰੂਪਕ/ਕਣਾਂ) ਦੀ ਇੱਕ ਕਿਸਮ ਪ੍ਰਤਿ ਢੁਕਵੇਂ ਗਣਿਤ ਨਾਲ ਦਰਸਾਇਆ ਜਾ ਸਕਦਾ ਹੈ, ਅਤੇ ਕਦੇ ਕਦੇ ਇੱਕ ਹੋਰ ਅਸਥੂਲਿਕ ਮੈਟਾਫਰ (ਰੂਪਕ/ਪਾਣੀ-ਤਰੰਗਾਂ) ਦੀ ਕਿਸੇ ਹੋਰ ਕਿਸਮ ਨਾਲ, ਪਰ ਇਹ ਦਰਅਸਲ ਅਜਿਹੀ ਚੀਜ਼ ਹੈ ਜਿਸਨੂੰ ਪੂਰੀ ਤਰਾਂ ਕਲਪਿਤ ਨਹੀਂ ਕੀਤਾ ਜਾ ਸਕਦਾ । ਜਿਵੇਂ ਕੌਂਪਟਨ ਸਕੈਟ੍ਰਿੰਗ ਵਿੱਚ ਸ਼ਾਮਿਲ ਰੇਡੀਓ ਤਰੰਗਾਂ ਅਤੇ X-ਕਿਰਨਾਂ ਦੇ ਮਾਮਲੇ ਵਿੱਚ ਹੁੰਦਾ ਹੈ, ਭੌਤਿਕ ਵਿਗਿਆਨੀਆਂ ਨੇ ਨੋਟ ਕੀਤਾ ਹੈ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਘੱਟ ਫ੍ਰੀਕੁਐਂਸੀਆਂ ਉੱਤੇ ਕਿਸੇ ਕਲਾਸੀਕਲ ਤਰੰਗ ਵਾਂਗ ਜਿਆਦਾ ਵਰਤਾਓ ਕਰਨ ਵੱਲ ਜਾਂਦੀ ਹੈ, ਪਰ ਉੱਚ-ਫ੍ਰਿਕੁਐਂਸੀਆਂ ਉੱਤੇ ਕਿਸੇ ਕਲਾਸੀਕਲ ਕਣ ਵਾਂਗ ਜਿਆਦਾ ਵਰਤਾਓ ਕਰਨ ਵੱਲ ਮਜਬੂਰ ਹੁੰਦੀ ਹੈ, ਪਰ ਕਦੇ ਵੀ ਪੂਰੀ ਤਰਾਂ ਇੱਕ ਜਾਂ ਦੂਜੇ ਰੂਪ ਦੇ ਸਾਰੇ ਗੁਣ ਨਹੀਂ ਗੁਆਉਂਦੀ । ਦਿਸਣਯੋਗ-ਪ੍ਰਕਾਸ਼, ਜੋ ਫ੍ਰੀਕੁਐਂਸੀ ਮੁਤਾਬਿਕ ਇੱਕ ਮੱਧ ਅਧਾਰ ਘੇਰਦਾ ਹੈ, ਨੂੰ ਜਾਂ ਤਾਂ ਕਿਸੇ ਤਰੰਗ ਜਾਂ ਕਣ ਮਾਡਲ ਜਾਂ, ਕਦੇ ਕਦੇ ਦੋਹੇ ਮਾਡਲ ਵਰਤਦੇ ਹੋਏ ਦਰਸਾਓਣਯੋਗ ਪ੍ਰਯੋਗਾਂ ਵਿੱਚ ਅਸਾਨੀ ਨਾਲ ਦਿਖਾਇਆ ਜਾ ਸਕਦਾ ਹੈ।

ਇਹ ਵੀ ਦੇਖੋ

3

ਨੋਟਸ

{Reflist|30em}}

== ਬਾਹਰੀ ਲਿੰਕ == Harmeen Kaur

Tags:

ਪ੍ਰਕਾਸ਼ ਇਲੈਕਟ੍ਰਿਮੈਗਨੈਟਿਕ ਸਪੈਕਟ੍ਰਮ ਅਤੇ ਦਿਸਣਯੋਗ ਪ੍ਰਕਾਸ਼ ਦੀ ਸਪੀਡਪ੍ਰਕਾਸ਼ ਔਪਟਿਕਸਪ੍ਰਕਾਸ਼ ਸੋਮੇਪ੍ਰਕਾਸ਼ ਇਕਾਈਆਂ ਅਤੇ ਨਾਪਪ੍ਰਕਾਸ਼ ਪ੍ਰੈੱਸ਼ਰਪ੍ਰਕਾਸ਼ ਬਾਰੇ ਇਤਿਹਾਸਿਕ ਥਿਊਰੀਆਂ, ਕਾਲ਼ਕ੍ਰਮ ਦਰਜੇ ਮੁਤਾਬਿਕਪ੍ਰਕਾਸ਼ ਇਹ ਵੀ ਦੇਖੋਪ੍ਰਕਾਸ਼ ਨੋਟਸਪ੍ਰਕਾਸ਼ਅਲਟ੍ਰਾਵਾਇਲਟਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਨੈਨੋਮੀਟਰ

🔥 Trending searches on Wiki ਪੰਜਾਬੀ:

ਭਾਈ ਮਰਦਾਨਾਸਿੱਖ ਗੁਰੂਇੰਟਰਨੈੱਟਪੈਰਸ ਅਮਨ ਕਾਨਫਰੰਸ 1919ਕੋਟਲਾ ਛਪਾਕੀਤਖ਼ਤ ਸ੍ਰੀ ਦਮਦਮਾ ਸਾਹਿਬਏਅਰ ਕੈਨੇਡਾਖੋਜਛੱਲਾਪੰਜਾਬ ਦੀ ਕਬੱਡੀਮੁੱਖ ਸਫ਼ਾਭੂਗੋਲਚਰਖ਼ਾਤਕਸ਼ਿਲਾਪੰਜਾਬ ਦੇ ਲੋਕ-ਨਾਚਲੇਖਕਵਟਸਐਪਭਾਸ਼ਾਗੁਰੂ ਅਰਜਨਇੰਦਰਾ ਗਾਂਧੀਵੀਡੀਓ2024 ਭਾਰਤ ਦੀਆਂ ਆਮ ਚੋਣਾਂਜਲੰਧਰਅਫ਼ੀਮਜੱਟਪੰਜਾਬੀ ਨਾਵਲ ਦਾ ਇਤਿਹਾਸਸਿੰਧੂ ਘਾਟੀ ਸੱਭਿਅਤਾਮੁਹੰਮਦ ਗ਼ੌਰੀਪਿਸ਼ਾਚਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਮੰਜੀ (ਸਿੱਖ ਧਰਮ)ਵਾਲੀਬਾਲਫਗਵਾੜਾਭਾਈ ਤਾਰੂ ਸਿੰਘਸਿੱਖ ਧਰਮਨਿੱਜੀ ਕੰਪਿਊਟਰਨੇਕ ਚੰਦ ਸੈਣੀਪ੍ਰਿੰਸੀਪਲ ਤੇਜਾ ਸਿੰਘਅਨੰਦ ਸਾਹਿਬਊਧਮ ਸਿੰਘਮਮਿਤਾ ਬੈਜੂਵੋਟ ਦਾ ਹੱਕਮਾਤਾ ਸਾਹਿਬ ਕੌਰਕਣਕ ਦੀ ਬੱਲੀਸਵਰਸਿਹਤਆਪਰੇਟਿੰਗ ਸਿਸਟਮਬਿਸ਼ਨੋਈ ਪੰਥਸੁਖਜੀਤ (ਕਹਾਣੀਕਾਰ)ਲ਼ਪਦਮਾਸਨਸੰਯੁਕਤ ਰਾਸ਼ਟਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਿੱਖੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬ ਦੇ ਮੇਲੇ ਅਤੇ ਤਿਓੁਹਾਰਸੂਰਜਮਲਵਈਯੂਨੀਕੋਡਸਮਾਰਟਫ਼ੋਨਦ ਟਾਈਮਜ਼ ਆਫ਼ ਇੰਡੀਆਭਾਰਤ ਦਾ ਆਜ਼ਾਦੀ ਸੰਗਰਾਮਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਾਹਿਤਸ਼੍ਰੋਮਣੀ ਅਕਾਲੀ ਦਲਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਾਰਮੋਨੀਅਮਸੰਸਮਰਣਮਨੀਕਰਣ ਸਾਹਿਬਲਿਪੀ🡆 More