ਗੁਲਮੋਹਰ

'ਗੁਲਮੋਹਰ' (ਡੇਲੋਨਿਕਸ ਰੇਜੀਆ) ਦਾ ਰੁੱਖ ਦਰਮਿਆਨੇ ਤੋਂ ਵੱਡੇ ਆਕਾਰ ਵਾਲ਼ਾ ਹੁੰਦਾ ਹੈ। ਇਸ ਦੀਆਂ ਟਹਿਣੀਆ ਵਿਰਲੀਆ, ਪਰ ਸੋਹਣਾ ਛੱਤਰੀਨੁਮਾ ਛਤਰ ਬਣਾਉਦੀਆਂ ਹਨ। ਗੁਲਮੋਹਰ ਨੂੰ ਫੁੱਲ ਅਕਸਰ ਅਪ੍ਰੈਲ ਤੋਂ ਜੂਨ ਤੱਕ ਲਗਦੇ ਹਨ। ਕਈ ਵਾਰੀ ਬਰਸਾਤ ਤੋ ਬਾਅਦ ਫੁੱਲ ਲਗਦੇ ਹਨ। ਅੱਗ ਵਰਗੇ ਲਾਲ ਤੋਂ ਕਿਰਮਚੀ ਲਾਲ ਨਰੰਗੀ ਜਿਹੇ ਰੰਗ ਦੇ ਹੁੰਦੇ ਹਨ। ਕਹਿੰਦੇ ਹਨ ਕਿ ਪੁਰਤਗਾਲੀਆਂ ਨੇ ਪਹਿਲੀ ਵਾਰ ਗੁਲਮੋਹਰ ਨੂੰ 'ਮੈਡਗਾਸਕਰ(ਮਾਦਾਗਾਸਕਰ)' ਵਿੱਚ ਵੇਖਿਆ।

ਗੁਲਮੋਹਰ
ਨਵੀਂ ਦਿੱਲੀ ਵਿੱਚ 'ਮਈ' ਵਿੱਚ ਖਿੜੀਆਂ ਗੁਲਮੋਹਰ ਦੇ ਫੁੱਲਾਂ ਦੀ ਟਹਿਣੀਆਂ

ਨਾਮ

ਵਿਗਿਆਨਕ ਨਾਂ 'ਡੇਲੋਨਿਕਸ ਰੇਜੀਆ' ਵਾਲ਼ੇ ਗੁਲਮੋਹਰ ਨੂੰ 'ਰਾਇਲ ਪੋਸ਼ੀਆਨਾ' ਜਾਂ 'ਫ਼ਲੇਮ ਟ੍ਰੀ' ਕਹਿੰਦੇ ਹਨ। ਫ਼ਰਾਂਸੀਸੀ 'ਸ੍ਵਰਗ ਦਾ ਫੁੱਲ' ਦੇ ਨਾਂ ਨਾਲ ਜਾਣਦੇ ਹਨ। ਸੰਸਕ੍ਰਿਤ ਵਿੱਚ 'ਰਾਜ ਆਭਰਣ' ਹੈ। ਪੱਛਮੀ ਬੰਗਾਲ, ਓਡੀਸ਼ਾ ਅਤੇ ਬੰਗਲਾਦੇਸ਼ ਇਸਨੂੰ 'ਕ੍ਰਿਸ਼ਨਾਚੁਰਾ' ਕਿਹਾ ਜਾਂਦਾ ਹੈ।

ਵੰਡ

ਗੁਲਮੋਹਰ 
ਗੁਲਮੋਹਰ ਦਾ ਤਣਾ
ਗੁਲਮੋਹਰ 
ਗੌਰਡਨਵੇਲ, ਕ਼ਿਊਨਜ-ਲੈਂਡ(ਆਸਟ੍ਰੇਲੀਆ) 'ਚ ਗੁਲਮੋਹਰ ਦੇ ਰੁੱਖ ਦੀ ਤਸਵੀਰ

'ਗੁਲਮੋਹਰ' "ਮੈਡਾਸਾਗਰ" ਦੇ ਸੁੱਕੇ ਜੰਗਲ 'ਚ ਖ਼ਾਸ ਤੌਰ 'ਤੇ ਹੁੰਦਾ ਹੈ, ਪਰ ਖੰਡੀ ਤੇ ਉਪ-ਖੰਡੀ ਖੇਤਰਾਂ ਰਾਹੀਂ ਸੰਸਾਰ ਭਰ 'ਚ ਮਸ਼ਹੂਰ ਹੋਇਆ। ਜੰਗਲੀ ਖੇਤਰਾਂ 'ਚ ਇਹ ਜਾਤੀ ਖ਼ਤਰੇ ਤੋਂ ਬਾਹਰ ਹੈ, ਚਾਹੇ ਇਹ ਸੰਸਾਰ ਭਰ 'ਚ ਪਾਇਆ ਜਾਂਦਾ ਹੈ।

ਕੁਦਰਤੀ ਤੌਰ 'ਤੇ ਵਿਭਿੰਨਤਾ 'ਫਲਾਵੀਦਾ'(ਬੰਗਾਲੀ: ਰਾਧਚੁਰਾ) ਵਿੱਚ ਪੀਲ਼ੇ ਫੁੱਲ ਹਨ।

ਗੁਲਮੋਹਰ 
'ਡਿਲੋਨਿਸ ਰਿਗਿਆ ਵਰ' ਜਾਂ 'ਫ਼ਲਾਵੀਦਾ' ਨਾਂ ਦੀ ਗੁਲਮੋਹਰ ਦੀ ਵਿਲੱਖਣ ਕਿਸਮ, ਜਿਸ ਨੂੰ 'ਪੀਲੇ਼ ਫੁੱਲ' ਲੱਗਦੇ ਹਨ।

ਇਹ ਸੈਂਟ ਕਿਟਸ ਅਤੇ ਨੇਵੀਸ ਦਾ ਕੌਮੀ ਫੁੱਲ ਵੀ ਹੈ। ਸੰਗੀਤ ਦੀ ਦੁਨੀਆ 'ਚ 'ਪੌਨੀਸੀਆਨਾ' ਗੀਤ ਕਿਊਬਾ ਵਿੱਚ ਇਸ ਰੁੱਖ ਦੀ ਮੌਜੂਦਗੀ ਤੋਂ ਪ੍ਰੇਰਿਤ ਹੋਇਆ ਸੀ। ਗੁਲਮੋਹਰ ਬ੍ਰਿਸਬੇਨ, ਆਸਟ੍ਰੇਲੀਆ ਦੇ ਉਪਨਗਰਾਂ ਵਿੱਚ ਗਲ਼ੀਆਂ 'ਚ ਪ੍ਰਸਿੱਧ ਰੁੱਖ ਹੈ। ਭਾਰਤ ਵਿੱਚ ਦੋ ਸੌ ਸਾਲਾਂ ਤੋਂ ਜਾਣਿਆ ਜਾਂਦਾ ਹੈ, ਇਸਨੂੰ ਮਈ-ਫੁੱਲ ਦਾ ਰੁੱਖ, ਗੁੱਲਮੋਹਰ ਜਾਂ ਗੁੱਲ ਮੁਹਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਭਾਰਤ ਤੋਂ ਇਲਾਵਾ ਯੂਗਾਂਡਾ, ਨਾਈਜੀਰੀਆ, ਸ੍ਰੀ ਲੰਕਾ, ਮੈਕਸੀਕੋ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਫਲੋਰੀਡਾ ਤੇ ਬਰਾਜ਼ੀਲ ਵਿੱਚ ਖ਼ੂਬ ਪਾਇਆ ਜਾਂਦਾ ਹੈ।

ਫਲਣ ਦੀ ਰੁੱਤ

ਗੁਲਮੋਹਰ ਦੇ ਭਰੀ ਗਰਮੀਆਂ ਵਿੱਚ ਪੱਤੀਆਂ ਤਾਂ ਬਹੁਤ ਘੱਟ ਹੁੰਦੀਆਂ ਹਨ, ਪਰ ਫੁੱਲ ਗਿਣੇ ਨਹੀਂ ਜਾਂਦੇ। ਇਹ ਭਾਰਤ ਦੇ ਗ਼ਰਮ ਤੇ ਨਮੀ ਵਾਲ਼ੇ ਥਾਵਾਂ ਤੇ ਪਾਇਆ ਜਾਂਦਾ ਹੈ। ਫੁੱਲਾਂ ਦਾ ਪਰਾਗੀਕਰਨ ਜ਼ਿਆਦਾ ਕਰਕੇ ਪੰਛੀਆਂ ਦੁਆਰਾ ਹੁੰਦਾ ਹੈ। ਸੁੱਕੀ ਸਖ਼ਤ ਜ਼ਮੀਨ ਵਿੱਚ ਫੈਲੇ ਹੋਏ ਝਾੜ ਵਾਲੇ ਦਰੱਖਤ ਤੇ ਪਹਿਲਾ ਫੁੱਲ ਖਿਲਣ ਦੇ ਇੱਕ ਹਫ਼ਤੇ ਅੰਦਰ ਸਾਰਾ ਪੇੜ ਫੁੱਲਾਂ ਨਾਲ ਭਰ ਜਾਂਦਾ ਹੈ। ਫੁੱਲ ਲਾਲ, ਨਾਰੰਗੀ ਜਾਂ ਪੀਲੇ ਰੰਗ ਦੇ ਵੀ ਹੁੰਦੇ ਹਨ।

ਤਸਵੀਰਾਂ

ਗੁਲਮੋਹਰ 
ਫੁੱਲ ਦੀਆਂ ਵੱਖ-ਵੱਖ ਪੜਾਅ ਦੀਆਂ ਤਸਵੀਰਾਂ
ਗੁਲਮੋਹਰ 
ਨੇੜਿਓਂ ਖਿੱਚੀ ਪੱਤਿਆਂ ਦੀ ਤਸਵੀਰ
ਗੁਲਮੋਹਰ 
ਛੇ ਦਿਨ ਪਾਣੀ ਵਿੱਚ ਰੱਖਣ ਪਿੱਛੋਂ ਫਲੀ ਵਾਲ਼ੇ ਬੀਜ
ਗੁਲਮੋਹਰ 
ਬਾਂਦਰ ਦੀ 'Bonnet macaque' ਨਸਲ ਦਾ ਜਾਨਵਰ ਫੁੱਲ ਖਾ ਰਿਹਾ ਹੈ

ਹਵਾਲਾ

Tags:

ਗੁਲਮੋਹਰ ਨਾਮਗੁਲਮੋਹਰ ਵੰਡਗੁਲਮੋਹਰ ਫਲਣ ਦੀ ਰੁੱਤਗੁਲਮੋਹਰ ਤਸਵੀਰਾਂਗੁਲਮੋਹਰ ਹਵਾਲਾਗੁਲਮੋਹਰਅਪ੍ਰੈਲਅੱਗਜੂਨਫੁੱਲਬਰਸਾਤਮਾਦਾਗਾਸਕਰਰੁੱਖਰੰਗਲਾਲ

🔥 Trending searches on Wiki ਪੰਜਾਬੀ:

ਕਰਤਾਰ ਸਿੰਘ ਝੱਬਰਗੁਰਬਖ਼ਸ਼ ਸਿੰਘ ਪ੍ਰੀਤਲੜੀਭੁਚਾਲਨਰਿੰਦਰ ਮੋਦੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸਾਕਾ ਨਨਕਾਣਾ ਸਾਹਿਬਮਿਲਖਾ ਸਿੰਘਵੇਸਵਾਗਮਨੀ ਦਾ ਇਤਿਹਾਸਕਿੱਕਰਗੁਰਚੇਤ ਚਿੱਤਰਕਾਰਕਾਂ25 ਅਪ੍ਰੈਲਪੰਜਾਬ ਦੀ ਰਾਜਨੀਤੀਨਿੱਕੀ ਬੇਂਜ਼ਮੁਹਾਰਨੀਪੰਜਾਬ ਵਿਧਾਨ ਸਭਾਪਾਣੀਸੋਨਾਮਾਰਕਸਵਾਦਮਸੰਦਕਾਗ਼ਜ਼ਟਕਸਾਲੀ ਭਾਸ਼ਾਸਾਧ-ਸੰਤਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਸਾਉਣੀ ਦੀ ਫ਼ਸਲਨਾਟੋਭੌਤਿਕ ਵਿਗਿਆਨਖੇਤੀ ਦੇ ਸੰਦਰਹਿਤਗ਼ਸਾਇਨਾ ਨੇਹਵਾਲਤਾਂਬਾਬੋਲੇ ਸੋ ਨਿਹਾਲਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਪੰਜਾਬ ਵਿੱਚ ਕਬੱਡੀਹੁਮਾਯੂੰਜੀਵਨੀਜੱਸਾ ਸਿੰਘ ਰਾਮਗੜ੍ਹੀਆਗੁਰੂ ਹਰਿਗੋਬਿੰਦਭਾਰਤ ਦਾ ਸੰਵਿਧਾਨਅਫ਼ਗ਼ਾਨਿਸਤਾਨ ਦੇ ਸੂਬੇਰਾਮ ਸਰੂਪ ਅਣਖੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਸਾਹਿਬਜ਼ਾਦਾ ਅਜੀਤ ਸਿੰਘਭਾਰਤ ਦੀ ਸੁਪਰੀਮ ਕੋਰਟਰਾਜਾ ਸਲਵਾਨਮਹਾਂਦੀਪਪੰਜਾਬੀ ਲੋਕ ਬੋਲੀਆਂਮਾਰਕ ਜ਼ੁਕਰਬਰਗਵਿਸ਼ਵ ਮਲੇਰੀਆ ਦਿਵਸਜਰਗ ਦਾ ਮੇਲਾਅਹਿੱਲਿਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਭਾਈ ਗੁਰਦਾਸ ਦੀਆਂ ਵਾਰਾਂਆਨੰਦਪੁਰ ਸਾਹਿਬ ਦੀ ਲੜਾਈ (1700)ਆਂਧਰਾ ਪ੍ਰਦੇਸ਼ਪੰਜਾਬੀ ਧੁਨੀਵਿਉਂਤਪ੍ਰਦੂਸ਼ਣਪੰਜਾਬੀ ਟੀਵੀ ਚੈਨਲਰਬਿੰਦਰਨਾਥ ਟੈਗੋਰਬੇਰੁਜ਼ਗਾਰੀਬਾਬਾ ਦੀਪ ਸਿੰਘਦਿਵਾਲੀਪੰਜਾਬ, ਭਾਰਤ ਦੇ ਜ਼ਿਲ੍ਹੇਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਅੰਗਰੇਜ਼ੀ ਬੋਲੀਗੁਰਮਤਿ ਕਾਵਿ ਦਾ ਇਤਿਹਾਸਅੰਤਰਰਾਸ਼ਟਰੀ ਮਹਿਲਾ ਦਿਵਸਕਿਰਿਆ🡆 More