ਇਥੋਪੀਆ (ਗੇ'ਏਜ਼: ኢትዮጵያ ਇਤਯੋਪਿਆ), ਦਫ਼ਤਰੀ ਤੌਰ ਉੱਤੇ ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ, ਅਫ਼ਰੀਕਾ ਦੇ ਸਿੰਗ ਵਿੱਚ ਵਸਿਆ ਦੇਸ਼ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਧਰਤੀ ਨਾਲ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਰੀਟਰੀਆ, ਪੂਰਬ ਵੱਲ ਜੀਬੂਤੀ ਅਤੇ ਸੋਮਾਲੀਆ, ਪੱਛਮ ਵੱਲ ਸੂਡਾਨ ਅਤੇ ਦੱਖਣੀ ਸੂਡਾਨ ਅਤੇ ਦੱਖਣ ਵੱਲ ਕੀਨੀਆ ਨਾਲ ਲੱਗਦੀਆਂ ਹਨ। ਇਹ ਅਫ਼ਰੀਕੀ ਮਹਾਂਦੀਪ ਉੱਤੇ ਦੂਜਾ ਸਭ ਤੋਂ ਵੱਧ ਅਬਾਦੀ (84,320,000) ਵਾਲਾ ਅਤੇ ਦਸਵਾਂ ਸਭ ਤੋਂ ਵੱਧ ਖੇਤਰਫਲ (1,100,000 ਵਰਗ ਕਿ.ਮੀ.) ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਦਿਸ ਅਬਬਾ ਅਫ਼ਰੀਕਾ ਦੀ ਸਿਆਸੀ ਰਾਜਧਾਨੀ ਕਹੀ ਜਾਂਦੀ ਹੈ।
ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ የኢትዮጵያ ፌዴራላዊ ዲሞክራሲያዊ ሪፐብሊክ ਯੇ-ਇਤਯੋਪਿਆ ਫ਼ੇਦੇਰਲਵੀ ਦੀਮੋਕ੍ਰਾਸਿਆਵੀ ਰੀਪੇਬਲਿਕ | |||||
---|---|---|---|---|---|
| |||||
ਐਨਥਮ: [Wodefit Gesgeshi, Widd Innat Ityopp'ya] Error: {{Lang}}: text has italic markup (help) ("ਅੱਗੇ ਵੱਧ, ਪਿਆਰੀ ਮਾਂ ਇਥੋਪੀਆ") | |||||
ਰਾਜਧਾਨੀ | ਆਦਿਸ ਆਬਬਾ | ||||
ਸਭ ਤੋਂ ਵੱਡਾ ਸ਼ਹਿਰ | ਰਾਜਧਾਨੀ | ||||
ਅਧਿਕਾਰਤ ਭਾਸ਼ਾਵਾਂ | ਅਮਹਾਰੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਬਾਕੀ ਜਾਤੀਆਂ ਅਤੇ ਉਹਨਾਂ ਦੇ ਆਪਣੇ ਖੇਤਰਾਂ ਵਿੱਚ ਅਧਿਕਾਰਕ ਹੋਰ ਭਾਸ਼ਾਵਾਂ | ||||
ਨਸਲੀ ਸਮੂਹ | |||||
ਵਸਨੀਕੀ ਨਾਮ | ਇਥੋਪੀਆਈ | ||||
ਸਰਕਾਰ | ਸੰਘੀ ਸੰਸਦੀ ਗਣਰਾਜ1 | ||||
• ਰਾਸ਼ਟਰਪਤੀ | ਜਿਰਮਾ ਵੋਲਡ-ਜਿਆਰਜਿਸ | ||||
• ਪ੍ਰਧਾਨ ਮੰਤਰੀ | ਹੇਲੇਮਰੀਅਮ ਡੇਸਾਲੇਨੀ | ||||
ਵਿਧਾਨਪਾਲਿਕਾ | ਸੰਘੀ ਸੰਸਦੀ ਸਭਾ | ||||
ਸੰਘ ਦਾ ਸਦਨ | |||||
ਲੋਕ ਪ੍ਰਤਿਨਿਧੀਆਂ ਦਾ ਸਦਨ | |||||
ਸਥਾਪਨਾ | |||||
• ਦ'ਮਤ ਰਾਜਸ਼ਾਹੀ | 980 ਈ.ਪੂ. | ||||
• ਇਥੋਪੀਆ ਦੀ ਸਲਤਨਤ | 1137 | ||||
• ਮੌਜੂਦਾ ਸੰਵਿਧਾਨ | ਅਗਸਤ 1995 | ||||
ਖੇਤਰ | |||||
• ਕੁੱਲ | 1,104,300 km2 (426,400 sq mi) (27ਵਾਂ) | ||||
• ਜਲ (%) | 0.7 | ||||
ਆਬਾਦੀ | |||||
• 2012 ਅਨੁਮਾਨ | 84,320,987 (14ਵਾਂ) | ||||
• 2007 ਜਨਗਣਨਾ | 73,918,505 | ||||
• ਘਣਤਾ | 76.4/km2 (197.9/sq mi) (123ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $94.878 ਬਿਲੀਅਨ | ||||
• ਪ੍ਰਤੀ ਵਿਅਕਤੀ | $1,092 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $31.256 ਬਿਲੀਅਨ | ||||
• ਪ੍ਰਤੀ ਵਿਅਕਤੀ | $360 | ||||
ਗਿਨੀ (1999–00) | 30 ਮੱਧਮ | ||||
ਐੱਚਡੀਆਈ (2010) | 0.328 Error: Invalid HDI value · 157ਵਾਂ | ||||
ਮੁਦਰਾ | ਬਿਰਰ (ETB) | ||||
ਸਮਾਂ ਖੇਤਰ | UTC+3 (EAT) | ||||
• ਗਰਮੀਆਂ (DST) | UTC+3 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +251 | ||||
ਇੰਟਰਨੈੱਟ ਟੀਐਲਡੀ | .et | ||||
|
ਇਥੋਪੀਆ ਵਿਗਿਆਨੀਆਂ ਵਿੱਚ ਮਨੁੱਖੀ ਹੋਂਦ ਲਈ ਜਾਣੀਆਂ-ਪਛਾਣੀਆਂ ਸਭ ਤੋਂ ਪੁਰਾਣੀਆਂ ਥਾਵਾਂ ਵਿੱਚੋਂ ਇੱਕ ਹੈ। ਇਹ ਉਹ ਖੇਤਰ ਹੋ ਸਕਦਾ ਹੈ ਜਿੱਥੋਂ ਮਾਨਵ ਜਾਤੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਮੱਧ-ਪੂਰਬ ਅਤੇ ਉਸ ਤੋਂ ਅਗਾਂਹ ਜਾਣ ਲਈ ਕਦਮ ਪੁੱਟੇ। ਇਹ ਆਪਣੇ ਇਤਿਹਾਸ ਦੇ ਜ਼ਿਆਦਾਤਰ ਹਿੱਸੇ ਲਈ 1974 ਵਿੱਚ ਹੇਲ ਸੇਲਾਸੀ ਦੇ ਆਖਰੀ ਰਾਜਕੁੱਲ ਖਤਮ ਹੋਣ ਤੱਕ ਇੱਕ ਰਾਜਤੰਤਰ ਸੀ ਅਤੇ ਇਥੋਪੀਆਈ ਰਾਜਕੁੱਲ ਆਪਣੀਆਂ ਜੜ੍ਹਾਂ 2 ਈਸਾ ਪੂਰਵ ਤੱਕ ਉਲੀਕਦਾ ਹੈ। ਰੋਮ, ਇਰਾਨ, ਚੀਨ ਅਤੇ ਭਾਰਤ ਸਮੇਤ, ਆਕਸੁਮ ਦਾ ਰਾਜ ਤੀਜੀ ਸ਼ਤਾਬਦੀ ਦੀ ਮਹਾਨ ਤਾਕਤਾਂ 'ਚੋਂ ਇੱਕ ਸੀ ਅਤੇ ਚੌਥੀ ਸਦੀ 'ਚ ਇਸਾਈਅਤ ਨੂੰ ਮੁਲਕੀ ਧਰਮ ਦੇ ਰੂਪ 'ਚ ਅਪਣਾਉਣ ਵਾਲੀ ਪਹਿਲੀ ਪ੍ਰਮੁੱਖ ਸਲਤਨਤ ਸੀ।
ਇਲਾਕਾ ਜਾਂ ਸ਼ਹਿਰ | ਰਾਜਧਾਨੀ | ਖੇਤਰਫਲ (ਵਰਗ ਕਿ.ਮੀ.) | ਅਬਾਦੀ 11 ਅਕਤੂਬਰ 1994 ਮਰਦਮਸ਼ੁਮਾਰੀ ਵੇਲੇ | ਅਬਾਦੀ 28 ਮਈ 2007 ਮਰਦਮਸ਼ੁਮਾਰੀ ਵੇਲੇ | ਅਬਾਦੀ 1 ਜੁਲਾਈ 2012 ਦਾ ਅੰਦਾਜ਼ਾ |
---|---|---|---|---|---|
ਅਦਿਸ ਅਬਬਾ (ਅਸਤੇਦਾਦੇਰ) | ਅਦਿਸ ਅਬਬਾ | 526.99 | 2,100,031 | 2,738,248 | 3,041,002 |
ਅੱਫ਼ਰ (ਕਿਲਿਲ) | ਅੱਯਸਾ'ਈਤਾ | 72,052.78 | 1,051,641 | 1,411,092 | 1,602,995 |
ਅਮਹਾਰਾ (ਕਿਲਿਲ) | ਬਹੀਰ ਦਰ | 154,708.96 | 13,270,898 | 17,214,056 | 18,866,002 |
ਬੇਨੀਸ਼ੰਗੁਲ-ਗੁਮੁਜ਼ (ਕਿਲਿਲ) | ਅਸੋਸ | 50,698.68 | 460,325 | 670,847 | 982,004 |
ਦੀਰੇ ਦਵ (ਅਸਤੇਦਾਦੇਰ) | ਦੀਰੇ ਦਵ | 1,558.61 | 248,549 | 342,827 | 387,000 |
ਗੰਬੇਲਾ (ਕਿਲਿਲ) | ਗੰਬੇਲਾ | 29,782.82 | 162,271 | 306,916 | 385,997 |
ਹਰਾਰੀ (ਕਿਲਿਲ) | ਹਰਰ | 333.94 | 130,691 | 183,344 | 210,000 |
ਓਰੋਮੀਆ (ਕਿਲਿਲ) | ਫ਼ਿਨਫ਼ਿਨੇ | 298,164.29 | 18,465,449 | 27,158,471 | 31,294,992 |
ਸੋਮਾਲੀ (ਕਿਲਿਲ) | ਜਿਜਿਗਾ | 327,068.00 | 3,144,963 | 4,439,147 | 5,148,989 |
ਦੱਖਣੀ ਮੁਲਕਾਂ, ਕੌਮਾਂ ਅਤੇ ਲੋਕਾਂ ਦਾ ਖੇਤਰ (ਕਿਲਿਲ) | ਅਵੱਸਾ | 105,887.18 | 10,377,028 | 15,042,531 | 17,359,008 |
ਤੀਗਰੇ (ਕਿਲਿਲ) | ਮੇਕੇਲੇ | 85,366.53 | 3,134,470 | 4,314,456 | 4,929,999 |
ਵਿਸ਼ੇਸ਼ ਗਿਣੀਆਂ ਹੋਈਆਂ ਜੋਨਾਂ | 96,570 | 112,999 | |||
ਕੁਲ | 1,127,127.00 | 51,766,239 | 73,918,505 | 84,320,987 |
ਸਰੋਤ: CSA, ਇਥੋਪੀਆ
This article uses material from the Wikipedia ਪੰਜਾਬੀ article ਇਥੋਪੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.