ਸਆਦਤ ਹਸਨ ਮੰਟੋ

ਸਆਦਤ ਹਸਨ ਮੰਟੋ (Urdu: سعادت حسن منٹو; 11 ਮਈ 1912 – 18 ਜਨਵਰੀ 1955) ਇੱਕ ਉੱਘਾ ਉਰਦੂ ਕਹਾਣੀਕਾਰ ਸੀ। ਉਹ ਆਪਣੀਆਂ ਨਿੱਕੀਆਂ ਕਹਾਣੀਆਂ, ਬੂ, ਠੰਡਾ ਗੋਸ਼ਤ, ਖੋਲ ਦੋ ਅਤੇ ਆਪਣੇ ਸ਼ਾਹਕਾਰ, ਟੋਭਾ ਟੇਕ ਸਿੰਘ ਲਈ ਜਾਣਿਆ ਜਾਂਦਾ ਹੈ।


ਸਆਦਤ ਹਸਨ ਮੰਟੋ
ਸਆਦਤ ਹਸਨ ਮੰਟੋ
ਮੂਲ ਨਾਮ
سعادت حسن منٹو
ਜਨਮ(1912-05-11)11 ਮਈ 1912
ਸਮਰਾਲਾ, ਪੰਜਾਬ, ਬ੍ਰਿਟਿਸ਼ ਸ਼ਾਸਿਤ ਭਾਰਤ
ਮੌਤ18 ਜਨਵਰੀ 1955(1955-01-18) (ਉਮਰ 42)
ਲਹੌਰ, ਪੰਜਾਬ, ਪਾਕਿਸਤਾਨ
ਦਫ਼ਨ ਦੀ ਜਗ੍ਹਾਮੇਨੀ ਸਾਹਬ ਕਬਰਿਸਤਾਨ ਲਾਹੌਰ
ਕਿੱਤਾਨਾਵਲਕਾਰ, ਨਾਟਕਕਾਰ, ਨਿਬੰਧਕਾਰ, ਸਕਰੀਨ ਲੇਖਕ, ਨਿੱਕੀ ਕਹਾਣੀ ਲੇਖਕ
ਰਾਸ਼ਟਰੀਅਤਾਭਾਰਤੀ (1912–1948)
ਪਾਕਿਸਤਾਨੀ (1948–1955)
ਕਾਲ1934–1955
ਸ਼ੈਲੀਡਰਾਮਾ, ਗੈਰ-ਕਲਪਨਾ, ਵਿਅੰਗ, ਪਟਕਥਾ, ਨਿੱਜੀ ਪੱਤਰ ਵਿਹਾਰ
ਸਰਗਰਮੀ ਦੇ ਸਾਲ1933-1955
ਪ੍ਰਮੁੱਖ ਕੰਮਟੋਭਾ ਟੇਕ ਸਿੰਘ; ਠੰਡਾ ਗੋਸ਼ਤ; ਬੂ; ਖੋਲ੍ਹ ਦੋ; ਕਾਲੀ ਸ਼ਲਵਾਰ; ਹਟਕ
ਪ੍ਰਮੁੱਖ ਅਵਾਰਡਨਿਸ਼ਾਨ-ਏ-ਇਮਤਿਆਜ਼ ਅਵਾਰਡ (ਆਰਡਰ ਆਫ ਐਕਸੀਲੈਂਸ) 2012 ਵਿੱਚ (ਮਰਨ ਉਪਰੰਤ)
ਜੀਵਨ ਸਾਥੀਸਾਫੀਆ ਮੰਟੋ
ਬੱਚੇਨਿਗਟ ਮੰਟੋ

ਨੁਸਰਤ ਮੰਟੋ

ਨੁਜ਼ਹਤ ਮੰਟੋ
ਰਿਸ਼ਤੇਦਾਰਸੈਫ਼ ਉੱਦੀਨ ਕਿਚਲੂ
ਮਸੂਦ ਪਰਵੇਜ਼
ਆਬਿਦ ਹਸਨ ਮੰਟੋ
ਆਇਸ਼ਾ ਜਲਾਲ

ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ। ਉਸਦੇ ਕਈ ਕੰਮਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਉਲਥਾ ਹੋ ਚੁੱਕਾ ਹੈ।

ਮੁੱਢਲਾ ਜੀਵਨ

ਮੰਟੋ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਪੈਦਾ ਹੋਏ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿਦਿਅਕ ਕੈਰੀਅਰ ਹੌਸਲਾ ਅਫ਼ਜ਼ਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਦੇ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।

ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ, ਜਦੋਂ ਉਸਦੀ ਸੰਵੇਦਨਾ ਨੂੰ ਸੱਟ ਵੱਜਦੀ ਹੈ
-- ਮੰਟੋ ਦਾ ਅਦਾਲਤ ਸਾਮ੍ਹਣੇ ਬਿਆਨ

ਕਲਾ

ਸਆਦਤ ਹਸਨ ਮੰਟੋ ਉਰਦੂ ਕਾ ਵਾਹਦ ਵੱਡਾ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਅੱਜ ਵੀ ਬੜੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨ। ਬਿਨਾਂ ਸ਼ੱਕ ਮੰਟੋ ਨੇ ਪੀੜਾਂ ਭਰੀ ਜ਼ਿੰਦਗੀ ਗੁਜ਼ਾਰੀ ਮਗਰ ਉਹਨਾਂ ਦੀ ਮੌਤ ਦੇ ਬਾਅਦ ਜਿਤਨਾ ਮੰਟੋ ਦੀ ਕਲਾ ਅਤੇ ਸ਼ਖ਼ਸੀਅਤ ਤੇ ਲਿਖਿਆ ਗਿਆ ਸ਼ਾਇਦ ਦੂਸਰੇ ਕਿਸੇ ਕਹਾਣੀਕਾਰ ਤੇ ਨਹੀਂ ਲਿਖਿਆ ਗਿਆ। ਉਸ ਦੇ ਬਾਅਦ ਆਉਣ ਵਾਲੀਆਂ ਨਸਲਾਂ ਭੀ ਉਸ ਦੀ ਕਹਾਣੀ ਦਾ ਤੋੜ ਪੈਦਾ ਨਹੀਂ ਕਰ ਸਕੀਆਂ। ਸ਼ਾਇਦ ਇਸੇ ਲਈ ਮੰਟੋ ਨੇ ਲਿਖਿਆ ਸੀ "ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ।" ਉਸਨੇ ਉਰਦੂ ਕਹਾਣੀ ਨੂੰ ਇੱਕ ਨਵਾਂ ਰਾਹ ਦਿਖਾਇਆ- "ਕਹਾਣੀ ਮੈਨੂੰ ਲਿਖਦੀ ਹੈ" ਮੰਟੋ ਨੇ ਇਹ ਬਹੁਤ ਬੜੀ ਬਾਤ ਕਹੀ ਸੀ। ਇਸੇ ਨੂੰ ਆਪਣੇ ਇੱਕ ਖ਼ੁਦ ਲਿਖਤ ਖ਼ਾਕੇ ਵਿੱਚ ਮੰਟੋ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਇਹਨਾਂ ਲਫਜ਼ਾਂ ਵਿੱਚ ਬਿਆਨ ਕੀਤਾ ਹੈ। “ ਉਹ ਕੁਰਸੀ ਤੇ ਆਕੜਿਆ ਬੈਠਾ ਅੰਡੇ ਦਈ ਜਾਂਦਾ ਹੈ, ਜੋ ਬਾਅਦ ਵਿੱਚ ਚੂੰ ਚੂੰ ਕਰ ਅਫ਼ਸਾਨੇ ਬਣ ਜਾਦੇ ਹਨ।”

ਪੁਸਤਕ-ਸੂਚੀ

  • ਆਤਿਸ਼ਪਾਰੇ – 1936
  • ਮੰਟੋ ਕੇ ਅਫ਼ਸਾਨੇ – 1940
  • ਧੂੰਆਂ – 1941
  • ਅਫ਼ਸਾਨੇ ਔਰ ਡਰਾਮੇ – 1943
  • ਲਜ਼ਤ-ਏ-ਸੰਗ-1948
  • ਸਿਆਹ ਹਾਸ਼ੀਏ-1948
  • ਬਾਦਸ਼ਾਹਤ ਕਾ ਖਾਤਮਾ – 1950
  • ਖਾਲੀ ਬੋਤਲੇਂ – 1950
  • ਲਾਊਡ ਸਪੀਕਰ (ਸਕੈਚ)
  • ਗੰਜੇ ਫ਼ਰਿਸ਼ਤੇ (ਸਕੈਚ)
  • ਮੰਟੋ ਕੇ ਮਜ਼ਾਮੀਨ
  • ਨਿਮਰੂਦ ਕੀ ਖੁਦਾਈ – 1950
  • ਠੰਡਾ ਗੋਸ਼ਤ – 1950
  • ਯਾਜਿਦ – 1951
  • ਪਰਦੇ ਕੇ ਪੀਛੇ– 1953
  • ਸੜਕ ਕੇ ਕਿਨਾਰੇ – 1953
  • ਬਗੈਰ ਉਨਵਾਨ ਕੇ – 1954
  • ਬਗੈਰ ਇਜਾਜ਼ਤ – 1955
  • ਬੁਰਕੇ – 1955
  • ਫੂੰਦੇ – 1955
  • ਸਰਕੰਡੋਂ ਕੇ ਪੀਛੇ (Behind The Reeds) -1955
  • ਸ਼ੈਤਾਨ – 1955
  • ਸ਼ਿਕਾਰੀ ਔਰਤੇਂ – 1955
  • ਰੱਤੀ, ਮਾਸ਼ਾ, ਤੋਲਾ-1956
  • ਕਾਲੀ ਸ਼ਲਵਾਰ – 1961
  • ਮੰਟੋ ਕੀ ਬੇਹਤਰੀਨ ਕਹਾਣੀਆ – 1963 [1] Archived 2008-02-26 at the Wayback Machine.

ਕਹਾਣੀਆਂ

  • ਖੋਲ੍ਹ ਦੋ
  • ਟੋਭਾ ਟੇਕ ਸਿੰਘ
  • ਸ਼ਰੀਫ਼ਨ
  • ਹੋਰ ਕਹਾਣੀਆਂ

ਰੇਖਾ ਚਿੱਤਰ

ਮੰਟੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ , ਸਿਤਾਰਾ , ਕੁਲਦੀਪ ਕੌਰ , ਪਾਰੋ ਦੇਵੀ , ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ ’, ‘ਮੀਨਾ ਬਾਜ਼ਾਰ ’ ਅਤੇ ‘ਲਾਊਡ ਸਪੀਕਰ ’ ਵਿੱਚ ਲਿਖੇ।

ਹਵਾਲੇ

ਬਾਹਰੀ ਲਿੰਕ

Tags:

ਸਆਦਤ ਹਸਨ ਮੰਟੋ ਮੁੱਢਲਾ ਜੀਵਨਸਆਦਤ ਹਸਨ ਮੰਟੋ ਕਲਾਸਆਦਤ ਹਸਨ ਮੰਟੋ ਪੁਸਤਕ-ਸੂਚੀਸਆਦਤ ਹਸਨ ਮੰਟੋ ਕਹਾਣੀਆਂਸਆਦਤ ਹਸਨ ਮੰਟੋ ਰੇਖਾ ਚਿੱਤਰਸਆਦਤ ਹਸਨ ਮੰਟੋ ਹਵਾਲੇਸਆਦਤ ਹਸਨ ਮੰਟੋ ਬਾਹਰੀ ਲਿੰਕਸਆਦਤ ਹਸਨ ਮੰਟੋਖੋਲ ਦੋਟੋਭਾ ਟੇਕ ਸਿੰਘ (ਨਿੱਕੀ ਕਹਾਣੀ)ਠੰਡਾ ਗੋਸ਼ਤਸ਼ਾਹਕਾਰ

🔥 Trending searches on Wiki ਪੰਜਾਬੀ:

ਕੀਰਤਨ ਸੋਹਿਲਾਗੂਰੂ ਨਾਨਕ ਦੀ ਪਹਿਲੀ ਉਦਾਸੀਕਰਜ਼ਧਿਆਨਜੰਗਨਾਮਾ ਸ਼ਾਹ ਮੁਹੰਮਦਸਮੰਥਾ ਐਵਰਟਨਆਸਾ ਦੀ ਵਾਰਕੌਰਸੇਰਾਆਧੁਨਿਕ ਪੰਜਾਬੀ ਕਵਿਤਾਪੰਜ ਪਿਆਰੇਹਰਿੰਦਰ ਸਿੰਘ ਰੂਪਜਾਮਨੀਸਮਤਾਡਾ. ਸੁਰਜੀਤ ਸਿੰਘਲੋਕ ਸਭਾ ਹਲਕਿਆਂ ਦੀ ਸੂਚੀਡਾ. ਦੀਵਾਨ ਸਿੰਘਗੁਰੂ ਹਰਿਕ੍ਰਿਸ਼ਨਅਸੀਨਕਾਂਸ਼ੀ ਰਾਮਹਾਰੂਕੀ ਮੁਰਾਕਾਮੀਪ੍ਰਾਚੀਨ ਮਿਸਰਨਿਊ ਮੈਕਸੀਕੋਚੇਤਜਾਗੋ ਕੱਢਣੀਹਵਾ ਪ੍ਰਦੂਸ਼ਣ੧੯੧੮ਆਮ ਆਦਮੀ ਪਾਰਟੀਇਸਾਈ ਧਰਮਬੋਲੀ (ਗਿੱਧਾ)ਹਰੀ ਖਾਦਸਾਕਾ ਸਰਹਿੰਦਮੁਲਤਾਨੀਸਿੱਖ ਧਰਮ ਦਾ ਇਤਿਹਾਸਖਾਲਸਾ ਰਾਜਨਾਨਕ ਸਿੰਘਸਨੂਪ ਡੌਗਕੁਲਵੰਤ ਸਿੰਘ ਵਿਰਕਸ਼ਹਿਦਪਾਸ਼ਮੀਰਾ ਬਾਈਨਰਿੰਦਰ ਮੋਦੀਭਾਰਤ ਦਾ ਪ੍ਰਧਾਨ ਮੰਤਰੀਪੰਜਾਬੀ ਆਲੋਚਨਾਯੂਨੀਕੋਡਅਨੁਵਾਦਪੰਜਾਬੀ ਸਾਹਿਤਸ਼ਿਵਪੰਜਾਬ ਦੀ ਕਬੱਡੀਹਾਸ਼ਮ ਸ਼ਾਹਭਾਈ ਤਾਰੂ ਸਿੰਘਚੂਨਾਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਹਾਫ਼ਿਜ਼ ਬਰਖ਼ੁਰਦਾਰਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਕਰਤਾਰ ਸਿੰਘ ਝੱਬਰਲੋਕ ਚਿਕਿਤਸਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜਲੰਧਰਐੱਸ ਬਲਵੰਤਚਮਕੌਰ ਦੀ ਲੜਾਈ22 ਸਤੰਬਰਸਵਿਤਰੀਬਾਈ ਫੂਲੇ18 ਸਤੰਬਰ4 ਅਗਸਤਖ਼ਾਲਸਾਮਾਲਵਾ (ਪੰਜਾਬ)ਬਾਲ ਵਿਆਹਰਿਸ਼ਤਾ-ਨਾਤਾ ਪ੍ਰਬੰਧਉਸਮਾਨੀ ਸਾਮਰਾਜਦੂਜੀ ਸੰਸਾਰ ਜੰਗਸਾਊਦੀ ਅਰਬਗੁਰੂ ਅੰਗਦਓਪਨਹਾਈਮਰ (ਫ਼ਿਲਮ)ਔਰਤਾਂ ਦੇ ਹੱਕ🡆 More