ਹੇਰਾਕਲਿਟਸ

ਏਫੇਸਸ ਦਾ ਹੇਰਾਕਲਿਟਸ (/ˌhɛrəˈklaɪtəs/; ਯੂਨਾਨੀ: Ἡράκλειτος ὁ Ἐφέσιος Hērákleitos ho Ephésios; ਅੰ. 535 – ਅੰ. 475 BC) ਇੱਕ ਪੂਰਵ-ਸੁਕਰਾਤ ਯੂਨਾਨੀ ਦਾਰਸ਼ਨਿਕ ਸੀ ਅਤੇ ਉਹ ਏਫੇਸਸ ਸ਼ਹਿਰ ਦਾ ਬਾਸ਼ਿੰਦਾ ਸੀ, ਜਿਹੜਾ ਕਿ ਉਸ ਸਮੇਂ ਫ਼ਾਰਸੀ ਸਾਮਰਾਜ ਦਾ ਹਿੱਸਾ ਸੀ। ਉਸਦੇ ਖ਼ਾਨਦਾਨ ਅਤੇ ਮਾਤਾ-ਪਿਤਾ ਬਾਰੇ ਮੱਤਭੇਦ ਹਨ। ਉਸਦੇ ਮੁੱਢਲੇ ਜੀਵਨ ਅਤੇ ਸਿੱਖਿਆ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ, ਪਰ ਉਸਨੇ ਆਪਣੇ-ਆਪ ਨੂੰ ਖ਼ੁਦ ਹੀ ਪੜ੍ਹਿਆ ਅਤੇ ਗਿਆਨ ਦਾ ਆਗੂ ਦੱਸਦਾ ਸੀ। ਆਪਣੇੇ ਇਕੱਲਪੁਣੇ ਵਾਲੇ ਜੀਵਨ ਤੋਂ, ਅਤੇ ਬਹੁਤ ਗੁੰਝਲਦਾਰ ਅਤੇ ਕਥਿਤ ਤੌਰ ਤੇ ਉਸਦੀ ਵਿਰੋਧਾਭਾਸੀ ਦਰਸ਼ਨ ਦੀ ਪ੍ਰਕਿਤੀ ਅਤੇ ਉਸਦੀ ਮਨੁੱਖਤਾ ਲਈ ਬੇਲੋੜੀ ਅਵਚੇਤਨਾ ਦੇ ਉੱਪਰ ਦਬਾਅ ਦੇ ਕਾਰਨ ਉਸਨੂੰ ਅਗਿਆਤ ਅਤੇ ਰੋਂਦਾ ਹੋਇਆ ਦਾਰਸ਼ਨਿਕ ਕਿਹਾ ਜਾਂਦਾ ਸੀ।

ਹੇਰਾਕਲਿਟਸ
ਹੇਰਾਕਲਿਟਸ
ਜੋਹਾਨਸ ਮੋਰੀਲਸੇ ਦੁਆਰਾ ਬਣਾਇਆ ਗਿਆ ਚਿੱਤਰ ਹੇਰਾਕਲਿਟਸ। ਇਸ ਚਿੱਤਰ ਵਿੱਚ ਉਸਨੂੰ ਰੋਂਦੇ ਹੋਏ ਦਾਰਸ਼ਨਿਕ ਦੇ ਤੌਰ ਤੇ ਵਿਖਾਇਆ ਗਿਆ ਹੈ ਅਤੇ ਦੁਨੀਆ ਲਈ ਉਹ ਆਪਣੇ ਹੱਥ ਮਲ ਰਿਹਾ ਹੈ ਅਤੇ ਇੱਕ ਅਗਿਆਤ ਆਦਮੀ ਕਾਲੇ ਕੱਪੜੇ ਪਾਈ ਪਿੱਛੇ ਖੜ੍ਹਾ ਹੈ- ਦੋਵੇਂ ਪਰੰਪਰਿਕ ਵਿਚਾਰ ਹਨ।
ਜਨਮ535 ਈ.ਪੂ.
ਇਫੇਸਸ, ਆਈਓਨੀਆ, ਫ਼ਾਰਸੀ ਸਾਮਰਾਜ
ਮੌਤ475 ਈ.ਪੂ. (ਉਮਰ 60 ਸਾਲ)
ਕਾਲਪ੍ਰਾਚੀਨ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਆਇਓਨੀਆਈ
ਮੁੱਖ ਰੁਚੀਆਂ
ਮੈਟਾਫ਼ਿਜ਼ਿਕਸ, ਐਪਿਸਟੇਮੌਲੌਜੀ, ਨੀਤੀ ਸ਼ਾਸਤਰ, ਸਿਆਸਤ, ਬ੍ਰਹਿਮੰਡ ਵਿਗਿਆਨ
ਮੁੱਖ ਵਿਚਾਰ
ਲੋਗੋਸ, "ਐਵਰੀਥਿੰਗ ਫ਼ਲੋਸ" (everything flows), ਅੱਗ ਇੱਕ ਸ਼ੁਰੂਆਤ ਹੈ, ਆਈਡੀਓਜ਼ ਕੌਸਮਸ, ਯੂਨਿਟੀ ਔਫ਼ ਔਪੋਸਿਟਜ਼
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਉਸਦੀਆਂ ਸਿੱਖਿਆਵਾਂ ਜਿਹੜੀਆਂ ਹੁਣ ਸਾਡੇ ਕੋਲ ਮੌਜੂਦ ਹਨ, ਉਹ ਵਿਵਸਥਿਤ ਲੇਖਾਂ ਦੇ ਬਜਾਏ ਕਹਾਵਤਾਂ ਅਤੇ ਵਿਚਾਰਾਂ ਵਿੱਚ ਹਨ। ਹੇਰਾਕਲਿਟਸ ਆਪਣੇ ਇੱਕ ਸਿਧਾਂਤ ਲਈ ਮਸ਼ਹੂਰ ਹੈ ਜਿਸਦੇ ਅਨੁਸਾਰ ਬਦਲਾਅ ਬ੍ਰਹਿਮੰਡ ਦਾ ਕੇਂਦਰੀ ਤੱਤ ਹੈ। ਉਸਦੀ ਮਸ਼ਹੂਰ ਕਹਾਵਤਾਂ, "ਸਭ ਕੁਝ ਵੇਗ ਹੈ" (All is flux) ਅਤੇ "ਤੁਸੀਂ ਦੋ ਵਾਰ ਇੱਕੋਂ ਨਦੀ ਵਿੱਚ ਨਹੀਂ ਉਤਰ ਸਕਦੇ" (You cannot step twice into the same river), ਅੱਜ ਵੀ ਲੋਕਾਂ ਦੀ ਜ਼ਬਾਨ ਤੇ ਹਨ। ਉਸਦੀ ਇੱਕ ਹੋਰ ਕਹਾਵਤ ਦਾ ਕੁਝ ਮਨੋਵਿਗਿਆਨੀਆਂ ਤੇ ਬਹੁਤ ਪ੍ਰਭਾਵ ਹੈ:

  • "ਤੁਸੀਂ ਮਨ ਦੀਆਂ ਗਹਿਰਾਈਆਂ ਨੂੰ ਨਹੀਂ ਪਾ ਸਕਦੇ, ਭਾਵੇੇਂ ਤੁਸੀਂ ਇਹ ਕਰਨ ਲਈ ਹਰ ਰਾਹ ਉੱਪਰੋਂ ਲੰਘੇ ਹੋਂ, ਇਸੇ ਤਰ੍ਹਾਂ ਹੀ ਇਸਦੇ ਅਰਥ ਦੀ ਗਹਿਰਾਈ ਵੀ ਹੈ।"

ਕਈ ਵਾਰ ਉਸਦੇ ਕਹੀ ਗਈ ਗੱਲ ਨੂੰ ਸਮਝਣਾ ਔਖਾ ਹੁੰਦਾ ਹੈ। ਉਹ ਉਲਟ ਚੀਜ਼ਾਂ ਦੇ ਮੇਲ ਵਿੱਚ ਵਿਸ਼ਵਾਸ ਰੱਖਦਾ ਸੀ, ਉਸਦੀ ਇੱਕ ਕਹਾਵਤ ਹੈ, "ਉੱਪਰ ਅਤੇ ਹੇਠਾਂ ਜਾ ਰਿਹਾ ਰਸਤਾ ਇੱਕ ਹੈ ਅਤੇ ਇੱਕੋ ਜਿਹਾ ਹੀ ਹੈ"। ਉਸਦਾ ਇੱਕ ਉਚਾਰਣ ਇਹ ਹੈ, "ਸਾਰੀਆਂ ਚੀਜ਼ਾਂ ਲੋਗੋਸ ਦੇ ਹਿਸਾਬ ਨਾਲ ਹੀ ਹੁੰਦੀਆਂ ਹਨ", (ਲੋਗੋਸ ਦਾ ਮਤਲਬ ਸ਼ਬਦ ਜਾਂ ਕਾਰਨ ਹੁੰਦਾ ਹੈ), ਇਹ ਕਹਾਵਤ ਬਹੁਤ ਸਾਰੀਆਂ ਵਿਆਖਿਆਵਾਂ ਦਾ ਵਿਸ਼ਾ ਰਹੀ ਹੈ।

  • "ਚੰਗੇ ਅਤੇ ਮਾੜੇ ਸਭ ਇੱਕੋ ਹਨ"। ਇਸੇ ਤਰ੍ਹਾਂ ਦੇ ਬਹੁਤ ਸਾਰੇ ਉਲਟ ਸਿਰੇ ਵਾਲੇ ਜੋੜਿਆਂ ਵਿੱਚ, ਜੇ ਇੱਕ ਨਹੀਂ ਹੁੰਦਾ ਹੈ ਜਾਂ ਵਾਪਰਦਾ ਹੈ, ਤਾਂ ਦੂਜੇ ਦੇ ਅਰਥ ਖ਼ਤਮ ਹੋ ਜਾਂਦੇ ਹਨ।

ਦਿਓਜੇਨਸ ਲਾਏਰਤੀਅਸ ਨੇ ਕਿਹਾ ਸੀ ਕਿ ਹੇਰਾਕਲਿਟਸ ਦਾ ਕੰਮ ਕੁਦਰਤ ਉੱਪਰ ਇੱਕ ਲਗਾਤਾਰ ਖੋਜ ਸੀ, ਪਰ ਇਸਨੂੰ ਵਿਖਿਆਨਾਂ ਵੰਡਿਆ ਗਿਆ ਸੀ, ਪਹਿਲੀ ਬ੍ਰਹਿਮੰਡ ਉੱਪਰ, ਦੂਜੀ ਰਾਜਨੀਤੀ ਉੱਪਰ ਅਤੇ ਤੀਜੀ ਧਰਮ ਸ਼ਾਸਤਰ ਉੱਪਰ। ਥੀਓਫਰੇਸਟਸ (ਦਿਓਜੇਨਸ ਵਿੱਚ) ਨੇ ਕਿਹਾ ਸੀ, ਉਸਦੇ ਕੰਮ ਦੇ ਕੁਝ ਹਿੱਸੇ ਅਧੂਰੇ ਹਨ, ਜਦਕਿ ਦੂਜੇ ਹਿੱਸੇ ਇੱਕ ਅਜੀਬ ਖਿਚੜੀ ਬਣਾਉਂਦੇ ਹਨ

ਦਿਓਜੇਨਸ ਸਾਨੂੰ ਇਹ ਵੀ ਦੱਸਦਾ ਹੈ ਕਿ ਹੇਰਾਕਲਿਟਸ ਨੇ ਆਪਣੀ ਕਿਤਾਬ ਆਰਟੇਮਿਸ ਨੂੰ ਸਮਰਪਿਤ ਕਰਕੇ ਜਮ੍ਹਾਂ ਕਰਾਈ ਸੀ। ਉਸਨੇ ਆਪਣੀ ਕਿਤਾਬ ਆਰਟੇਮਿਸ ਦੇ ਮੰਦਿਰ ਵਿੱਚ ਰੱਖੀ ਸੀ, ਜਿਹੜਾ ਕਿ 6ਵੀਂ ਸ਼ਤਾਬਦੀ ਈ.ਪੂ. ਦੇ ਸਭ ਤੋਂ ਵੱਡੇ ਮੰਦਿਰਾਂ ਵਿੱਚੋਂ ਇੱਕ ਸੀ, ਅਤੇ ਪ੍ਰਾਚੀਨ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਸੀ। ਪ੍ਰਾਚੀਨ ਮੰਦਿਰਾਂ ਨੂੰ ਬਹੁਮੱਲੀਆਂ ਚੀਜ਼ਾਂ ਸਾਂਭ ਕੇ ਰੱਖਣ ਲਈ ਵਰਤਿਆ ਜਾਂਦਾ ਸੀ, ਅਤੇ ਕੁਝ ਖ਼ਾਸ ਹਾਲਤਾਂ ਵਿੱਚ ਇਹ ਨਿੱਜੀ ਸ਼ਖ਼ਸ਼ੀਅਤਾਂ ਨੂੰ ਉਪਲੱਬਧ ਹੁੰਦੇ ਸਨ। ਆਉਣ ਵਾਲੇ ਦਾਰਸ਼ਨਿਕ ਇਸ ਤੋਂ ਮਦਦ ਲੈਂਦੇ ਸਨ।

ਹਵਾਲੇ

Tags:

ਅੰਦਾਜ਼ਨਦਾਰਸ਼ਨਿਕਯੂਨਾਨਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਸੁਰਜੀਤ ਪਾਤਰਗੂਗਲ ਕ੍ਰੋਮਦੁੱਲਾ ਭੱਟੀਦਲੀਪ ਸਿੰਘਲੋਕਰਾਜਉਕਾਈ ਡੈਮ8 ਦਸੰਬਰਪੀਰ ਬੁੱਧੂ ਸ਼ਾਹ1556ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਈ ਗੁਰਦਾਸ ਦੀਆਂ ਵਾਰਾਂਯੂਕਰੇਨਇਲੀਅਸ ਕੈਨੇਟੀਪੀਜ਼ਾਪਰਗਟ ਸਿੰਘ੧੯੨੧੧੯੧੮ਜਿਓਰੈਫ1989 ਦੇ ਇਨਕਲਾਬਸਿੱਖਗੁਰਬਖ਼ਸ਼ ਸਿੰਘ ਪ੍ਰੀਤਲੜੀਜਨਰਲ ਰਿਲੇਟੀਵਿਟੀਪ੍ਰੋਸਟੇਟ ਕੈਂਸਰਪਟਨਾਪਟਿਆਲਾਸ਼ਾਰਦਾ ਸ਼੍ਰੀਨਿਵਾਸਨਆਤਮਜੀਤਕਬੱਡੀਨਾਰੀਵਾਦਡੋਰਿਸ ਲੈਸਿੰਗਮਾਰਟਿਨ ਸਕੌਰਸੀਜ਼ੇਸੂਰਜਅੰਮ੍ਰਿਤਸਰਗੁਰਦਾ21 ਅਕਤੂਬਰ15ਵਾਂ ਵਿੱਤ ਕਮਿਸ਼ਨਪਾਬਲੋ ਨੇਰੂਦਾਪੁਰਖਵਾਚਕ ਪੜਨਾਂਵਈਸ਼ਵਰ ਚੰਦਰ ਨੰਦਾਸਪੇਨਦਿਲਜੀਤ ਦੁਸਾਂਝ1911ਉਸਮਾਨੀ ਸਾਮਰਾਜਮਿੱਤਰ ਪਿਆਰੇ ਨੂੰਪੂਰਬੀ ਤਿਮੋਰ ਵਿਚ ਧਰਮਨੌਰੋਜ਼ਅਲਵਲ ਝੀਲਆਲੀਵਾਲਦਰਸ਼ਨਪੰਜਾਬੀ ਵਾਰ ਕਾਵਿ ਦਾ ਇਤਿਹਾਸਜਣਨ ਸਮਰੱਥਾਪ੍ਰਦੂਸ਼ਣਤਜੱਮੁਲ ਕਲੀਮਲੰਬੜਦਾਰਸ਼ਰੀਅਤਵਾਕੰਸ਼ਸਵਾਹਿਲੀ ਭਾਸ਼ਾਸੰਰਚਨਾਵਾਦਹਰਿਮੰਦਰ ਸਾਹਿਬਗਲਾਪਾਗੋਸ ਦੀਪ ਸਮੂਹਵਰਨਮਾਲਾਯੂਰਪਅੱਬਾ (ਸੰਗੀਤਕ ਗਰੁੱਪ)ਨਿੱਕੀ ਕਹਾਣੀਮਈਡਰੱਗਭਗਵੰਤ ਮਾਨਨਿਕੋਲਾਈ ਚੇਰਨੀਸ਼ੇਵਸਕੀਤਬਾਸ਼ੀਰਚੰਡੀਗੜ੍ਹਚੈਕੋਸਲਵਾਕੀਆਮਹਿਦੇਆਣਾ ਸਾਹਿਬਕਲਾਗ੍ਰਹਿਕੌਨਸਟੈਨਟੀਨੋਪਲ ਦੀ ਹਾਰਸਮਾਜ ਸ਼ਾਸਤਰ🡆 More