ਮਿਸ਼ੇਲ ਇਕੁਏਮ ਦੇ ਮੌਂਤੀਨ (/mɒnˈteɪn/; ਫ਼ਰਾਂਸੀਸੀ: ; 28 ਫ਼ਰਵਰੀ 1533 – 13 ਸਤੰਬਰ 1592) ਫ਼ਰਾਂਸੀਸੀ ਪੁਨਰਜਾਗਰਣ ਦਾ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕ ਸੀ, ਜਿਸਨੇ ਲੇਖ ਨੂੰ ਸਾਹਿਤ ਦੀ ਇੱਕ ਸ਼ੈਲੀ ਦੇ ਰੂਪ ਵਿੱਚ ਪ੍ਰਚਲਿਤ ਕੀਤਾ। ਉਸਦੇ ਕੰਮਾਂ ਨੂੰ ਸਬੱਬੀ ਕਿਸਿੱਆਂ ਦੇ ਮੇਲ ਵੱਜੋਂ ਜਾਣਿਆ ਜਾਂਦਾ ਹੈ। ਅਤੇ ਉਸਦੀ ਜੀਵਨੀ ਨੂੰ ਬਹੁਤ ਹੀ ਗੰਭੀਰ ਬੁੱਧੀਜੀਵੀ ਅੰਤਰਦ੍ਰਿਸ਼ਟੀ ਨਾਲ ਵੇਖਿਆ ਜਾ ਸਕਦਾ ਹੈ। ਉਸਦੇ ਕੁਝ ਲੇਖਾਂ ਨੂੰ ਦੁਨੀਆ ਵਿੱਚ ਲਿਖੇ ਗਏ ਅੱਜ ਤੱਕ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਾਂ ਦਾ ਦਰਜਾ ਦਿੱਤਾ ਗਿਆ ਹੈ।
ਮਿਸ਼ੇਲ ਦੇ ਮੌਂਤੀਨ | |
---|---|
ਜਨਮ | ਮਿਸ਼ੇਲ ਦੇ ਮੌਂਤੀਨ 28 ਫ਼ਰਵਰੀ 1533 ਸ਼ਾਤਿਊ ਦੇ ਮੌਂਤੀਨ, ਗੁਯੇਨ, ਫ਼ਰਾਂਸ ਦਾ ਸਾਮਰਾਜ |
ਮੌਤ | 13 ਸਤੰਬਰ 1592 ਸ਼ਾਤਿਊ ਦੇ ਮੌਂਤੀਨ, ਗੁਯੇਨ, ਫ਼ਰਾਂਸ ਦਾ ਸਾਮਰਾਜ | (ਉਮਰ 59)
ਅਲਮਾ ਮਾਤਰ | ਸ਼ਾਤਿਊ ਦੇ ਮੌਂਤੀਨ ਰੌਇਲ ਕਾਲਜ ਫ਼ਰਾਂਸ ਟੋਲੂਜ਼ ਦੀ ਯੂਨੀਵਰਸਿਟੀ |
ਕਾਲ | ਪੁਨਰਜਾਗਰਣ ਫਲਸਫਾ |
ਖੇਤਰ | ਪੱਛਮੀ ਫਲਸਫਾ |
ਸਕੂਲ | ਪੁਨਰਜਾਗਰਣ ਮਾਨਵਤਾਵਾਦ, ਪੁਨਰਜਾਗਰਣ ਸੰਦੇਹਵਾਦ |
ਮੁੱਖ ਵਿਚਾਰ | ਲੇਖ, ਮੌਂਤੇਨ ਦੀ ਚੱਕਰ ਦੀ ਦਲੀਲ |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਮੌਂਤੀਨ ਦਾ ਜਨਮ ਦੱਖਣ-ਪੱਛਮ ਫ਼ਰਾਂਸ ਵਿੱਚ ਬੋਰਦੋ ਦੇ ਕੋਲ ਹੋਇਆ ਸੀ। ਉਸਨੇ ਫਲਸਫੇ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਸਨੂੰ ਸਿੱਖਿਆ ਦੀ ਸ਼ਾਸਤਰੀ ਵਿਧਾ ਵਿੱਚ ਮੁਹਾਰਤ ਹਾਸਿਲ ਸੀ। 24 ਸਾਲਾਂ ਦੀ ਉਮਰ ਤੱਕ ਉਹ ਬੋਰਦੋ ਦੀ ਇੱਕ ਪ੍ਰਤੀਨਿਧ ਸਭਾ ਵਿੱਚ ਸਲਾਹਕਾਰ ਦੇ ਅਹੁਦੇ ਉੱਪਰ ਰਿਹਾ। 1571 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਕੁਝ ਸਮੇਂ ਤੱਕ ਪੈਰਿਸ ਵਿੱਚ ਰਿਹਾ, ਉਸ ਪਿੱਛੋਂ ਆਪਣੇ ਪਰਿਵਾਰ ਕੋਲ ਵਾਪਿਸ ਆ ਗਿਆ। ਉਸਨੇ ਆਪਣਾ ਬਹੁਤਾ ਸਮਾਂ ਆਪਣੀ ਲਾਇਬ੍ਰੇਰੀ ਅਤੇ ਲੇਖ ਲਿਖਣ ਵਿੱਚ ਬਤੀਤ ਕੀਤਾ। 1580 ਵਿੱਚ ਉਸਦੇ ਲੇਖਾਂ ਦਾ ਸੰਗ੍ਰਹਿ ਐਸੇਜ਼ ਔਫ਼ ਮੌਂਜ਼ਿਅਰ ਮਿਸ਼ੇਲ, ਸਿਨਿਔਰ ਦੇ ਮੌਂਤੇਨ ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ। ਉਸਦੇ ਲੇਖ ਨਿੱਜੀ ਹੈਰਾਨੀ ਨਾਲ ਭਰੇ ਹਨ। ਉਸਦਾ ਪਹਿਲਾ ਚਿੰਤਨ ਸਟੋਇਕਵਾਦ ਦੇ ਵੱਲ ਝੁਕਿਆ ਹੋਇਆ ਸੀ ਪਰ ਉਸਦੇ ਦਿਮਾਗ ਦਾ ਕੁਦਰਤੀ ਰੁਝਾਨ ਉਸਨੂੰ ਸ਼ੰਕਾਵਾਦ ਦੇ ਚਿੰਤਨ ਦੇ ਵੱਲ ਲੈ ਗਿਆ। ਉਸਦਾ ਉਦੇਸ਼ ਹੋ ਗਿਆ ਸੀ, 'ਮੈਨੂੰ ਕੀ ਗਿਆਨ ਹੈ?' 1580 ਵਿੱਚ ਮੌਂਤੇਨ ਨੇ ਪੈਰਿਸ, ਸਵਿਟਜ਼ਰਲੈਂਡ, ਦੱਖਣੀ ਜਰਮਨੀ ਅਤੇ ਇਟਲੀ ਦੀਆਂ ਯਾਤਰਾਵਾਂ ਕੀਤੀਆਂ। ਉਸ ਪਿੱਛੋਂ ਉਸਨੂੰ ਬੋਰਦੋ ਦਾ ਮੇਅਰ ਬਣਾ ਦਿੱਤਾ ਗਿਆ। 1588 ਵਿੱਚ ਉਸਨੇ ਆਪਣੇ ਲੇਖਾਂ ਦਾ ਤਿੰਨ ਭਾਗਾਂ ਵਿੱਚ ਨਵਾਂ ਸੰਸਕਰਨ (ਪੰਜਵਾਂ) ਪ੍ਰਕਾਸ਼ਿਤ ਕੀਤਾ।
ਮੌਂਤੇਨ ਦੇ ਫਲਸਫੇ ਦਾ ਸਾਰ ਇਹ ਹੈ ਕਿ ਮੌਤ ਨੂੰ ਜੀਵਨ ਦਾ ਸਹਿਜ ਫਲ ਮਾਨਣਾ ਚਾਹੀਦਾ ਹੈ ਅਤੇ ਕੁਦਰਤ ਦੇ ਅਨੁਸ਼ਾਸਨ ਦਾ ਸਾਵਧਾਨੀ ਨਾਲ ਪਾਲਣ ਕਰਨਾ ਚਾਹੀਦਾ ਹੈ। ਨੀਤੀਸ਼ਾਸਤਰ ਅਤੇ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਉਸਦਾ ਯੋਗਦਾਨ ਮਹੱਤਵਪੂਰਨ ਹੈ। 17ਵੀਂ ਅਤੇ 18ਵੀਂ ਸਦੀ ਦੇ ਲੇਖਕਾਂ ਅਤੇ ਵਿਚਾਰਕਾਂ ਵਿੱਚ ਉਸਦਾ ਬਹੁਤ ਪ੍ਰਭਾਵ ਪਿਆ ਸੀ।
{{cite book}}
: CS1 maint: unrecognized language (link).This article uses material from the Wikipedia ਪੰਜਾਬੀ article ਮਿਸ਼ੇਲ ਦੇ ਮੌਂਤੀਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.