ਵਿਲੀਅਮ ਸ਼ੇਕਸਪੀਅਰ: ਅੰਗਰੇਜ਼ੀ ਨਾਟਕਕਾਰ ਅਤੇ ਕਵੀ

ਵਿਲੀਅਮ ਸ਼ੇਕਸਪੀਅਰ (ਅੰਗਰੇਜ਼ੀ: William Shakespare) ਇੱਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ। ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ। ਉਹਨਾਂ ਨੇ ਤਕਰੀਬਨ 38 ਨਾਟਕ, 154 ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੁਨੀਆ ਦੀ ਤਕਰੀਬਨ ਹਰ ਭਾਸ਼ਾ ਵਿੱਚ ਅਨੁਵਾਦ ਹੋਏ। 1589 ਤੋਂ 1613 ਦੇ ਵਿਚਕਾਰ ਉਹਨਾਂ ਆਪਣੀਆਂ ਉੱਘੀਆਂ ਰਚਨਾਵਾਂ ਕੀਤੀਆਂ। ਏ ਮਿਡਸਮਰ ਨਾਈਟ'ਜ਼ ਡ੍ਰੀਮ, ਹੈਮਲੇਟ, ਮੈਕਬੈਥ, ਰੋਮੀਓ ਐਂਡ ਜੂਲੀਅਟ, ਕਿੰਗ ਲੀਅਰ, ਉਥੈਲੋ ਅਤੇ ਟਵੈਲਥ ਨਾਈਟ ਉਸ ਦੀਆਂ ਵਧੇਰੇ ਚਰਚਿਤ ਰਚਨਾਵਾਂ ਵਿੱਚੋਂ ਕੁਝ ਹਨ।

ਵਿਲੀਅਮ ਸ਼ੇਕਸਪੀਅਰ
ਵਿਲੀਅਮ ਸ਼ੇਕਸਪੀਅਰ: ਅੰਗਰੇਜ਼ੀ ਨਾਟਕਕਾਰ ਅਤੇ ਕਵੀ
ਜਨਮ
ਇੰਗਲੈਂਡ
ਬਪਤਿਸਮਾ26 ਅਪ੍ਰੈਲ 1564
ਮੌਤ23 ਅਪ੍ਰੈਲ 1616 (ਉਮਰ 52)
ਇੰਗਲੈਂਡ
ਪੇਸ਼ਾ
  • ਨਾਟਕਕਾਰ
  • ਕਵੀ
  • ਅਦਾਕਾਰ
ਸਰਗਰਮੀ ਦੇ ਸਾਲਅੰ. 1585–1613
ਜੀਵਨ ਸਾਥੀ
ਐਨ ਹੈਥਵੇ
(ਵਿ. 1582)
ਬੱਚੇ
ਮਾਤਾ-ਪਿਤਾ
  • ਜਾਨ ਸ਼ੇਕਸਪੀਅਰ (ਪਿਤਾ)
  • ਮੈਰੀ ਅਰਦੇਨ (ਮਾਤਾ)
ਦਸਤਖ਼ਤ
ਵਿਲੀਅਮ ਸ਼ੇਕਸਪੀਅਰ: ਅੰਗਰੇਜ਼ੀ ਨਾਟਕਕਾਰ ਅਤੇ ਕਵੀ

ਜੀਵਨ

ਉਸ ਦਾ ਜਨਮ ‘ਏਵਨ’ ਦਰਿਆ ਦੇ ਕੰਢੇ ’ਤੇ ਵਸੇ ਪਿੰਡ ‘ਸਟਰੈਟਫੋਰਡ’ ਵਿੱਚ 26 ਅਪਰੈਲ, 1564 ਨੂੰ ਹੋਈਆਂ। ਸ਼ੇਕਸਪੀਅਰ ਦਾ ਜਨਮ ਤੇ ਪਾਲਣ-ਪੋਸ਼ਣ ਸਟਰੈਟਫੋਰਡ-ਅਪੋਨ-ਏਵਨ ਵਿਖੇ ਹੋਇਆ। 18 ਸਾਲ ਦੀ ਉਮਰ ਵਿੱਚ ਉਹਨਾਂ ਨੇ ਐਨ ਹੈਥਵੇ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ: ਸੁਜ਼ਾਨਾ (ਪੁੱਤਰੀ), ਅਤੇ ਦੋ ਜੁੜਵੇਂ ਬੱਚੇ, ਹੈਮਨੇਟ ਅਤੇ ਜੂਡਿਥ। 1585 ਅਤੇ 1592 ਦੇ ਦੌਰਾਨ, ਉਹਨਾਂਨੇ ਲੰਦਨ ਵਿੱਚ ਇੱਕ ਐਕਟਰ, ਲੇਖਕ, ਅਤੇ 'ਲਾਰਡ ਸ਼ੈਮਬਰਲੇਨ'ਜ਼ ਮੈੱਨ' (ਜੋ ਬਾਅਦ ਵਿੱਚ 'ਕਿੰਗ'ਜ਼ ਮੈੱਨ' ਵਜੋਂ ਮਸ਼ਹੂਰ ਹੋਈ) ਨਾਮ ਦੀ ਇੱਕ ਨਾਟਕ ਕੰਪਨੀ ਦੀ ਮਾਲਕੀ ਵਿੱਚ ਭਿਆਲ ਵਜੋਂ ਸ਼ਾਨਦਾਰ ਕੈਰੀਅਰ ਦੀ ਸ਼ੁਰੂਆਤ ਕੀਤੀ। ਜਾਪਦਾ ਹੈ ਕਿ ਉਹ 1613 ਦੇ ਲਾਗੇ-ਚਾਗੇ 49 ਸਾਲ ਦੀ ਉਮਰ ਵਿੱਚ ਵਾਪਸ ਸਟਰੈਟਫੋਰਡ ਆ ਗਏ, ਜਿੱਥੇ ਤਿੰਨ ਸਾਲ ਬਾਅਦ ਉਹਨਾਂ ਦੀ ਮੌਤ ਹੋ ਗਈ। ਸ਼ੇਕਸਪੀਅਰ ਦੀ ਨਿੱਜੀ ਜ਼ਿੰਦਗੀ ਦੇ ਵੇਰਵੇ ਘੱਟ ਹੀ ਮਿਲਦੇ ਹਨ। ਉਹਨਾਂ ਦੇ ਸੈਕਸ ਜੀਵਨ, ਧਾਰਮਿਕ ਖਿਆਲਾਂ, ਉਹਨਾਂ ਦੇ ਆਪਣੀਆਂ ਰਚਨਾਵਾਂ ਦੇ ਅਸਲੀ ਲੇਖਕ ਹੋਣ ਬਾਰੇ ਅਤੇ ਹੋਰ ਤਾਂ ਹੋਰ ਉਹਨਾਂ ਦੀ ਸ਼ਕਲ ਬਾਰੇ ਵੀ ਕਿਆਸਰਾਈਆਂ ਦੀ ਬਹੁਤਾਤ ਹੈ।

ਰਚਨਾਵਾਂ

ਸ਼ੇਕਸਪੀਅਰ ਨੇ ਆਪਣੀਆਂ ਵਧੇਰੇ ਮਸ਼ਹੂਰ ਰਚਨਾਵਾਂ 1589 ਅਤੇ 1613 ਦੇ ਵਿਚਕਾਰ ਰਚੀਆਂ। ਉਹਨਾਂ ਦੇ ਸ਼ੁਰੂਆਤੀ ਨਾਟਕ ਮੁੱਖ ਤੌਰ ਉੱਤੇ ਕਮੇਡੀਆਂ ਅਤੇ ਇਤਿਹਾਸ ਸਨ ਅਤੇ ਇਹ ਇਨ੍ਹਾਂ ਵਿਧਾਵਾਂ ਵਿੱਚ ਮਿਲਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਗਿਣੀਆਂ ਜਾਂਦੀਆਂ ਹਨ। ਫਿਰ 1608 ਤੱਕ ਉਹਨਾਂ ਨੇ ਮੁੱਖ ਤੌਰ ਉੱਤੇ ਤਰਾਸਦੀਆਂ ਲਿਖੀਆਂ, ਜਿਹਨਾਂ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਸ਼ਾਮਲ "ਹੈਮਲੇਟ", ਮੈਕਬੈਥ, "ਕਿੰਗ ਲੀਅਰ", ਅਤੇ "ਉਥੈਲੋ" ਵੀ ਹਨ। ਆਪਣੇ ਆਖਰੀ ਪੜਾਅ ਵਿਚ, ਉਹਨਾਂ ਨੇ ਟ੍ਰੈਜੀ-ਕਮੇਡੀਆਂ ਲਿਖੀਆਂ, ਜਿਹਨਾਂ ਨੂੰ ਰੋਮਾਂਸ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ, ਅਤੇ ਹੋਰ ਨਾਟਕਕਾਰਾਂ ਨਾਲ ਮਿਲ ਕੇ ਕੰਮ ਕੀਤਾ।

ਹਵਾਲੇ


Tags:

ਅੰਗਰੇਜ਼ੀਉਥੈਲੋਕਿੰਗ ਲੀਅਰਟਵੈਲਥ ਨਾਈਟਮੈਕਬੈਥਰੋਮੀਓ ਐਂਡ ਜੂਲੀਅਟਹੈਮਲੇਟ

🔥 Trending searches on Wiki ਪੰਜਾਬੀ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਜਗਦੀਪ ਸਿੰਘ ਕਾਕਾ ਬਰਾੜਫ਼ਾਰਸੀ ਭਾਸ਼ਾਪੰਜਾਬੀ ਕਹਾਣੀਹਲਫੀਆ ਬਿਆਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਨਾਨਕ ਦੇਵ ਜੀ ਗੁਰਪੁਰਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਭਗਤ ਨਾਮਦੇਵਯੂਟਿਊਬਸ਼ਰਧਾਂਜਲੀਚਰਨ ਦਾਸ ਸਿੱਧੂਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਗੁਰੂ ਗ੍ਰੰਥ ਸਾਹਿਬਸਿੱਖ ਧਰਮਮਾਰਕਸਵਾਦਮਾਂ ਬੋਲੀਸ਼੍ਰੋਮਣੀ ਅਕਾਲੀ ਦਲਪੰਜਾਬੀ ਵਿਆਕਰਨਗੁਰੂ ਨਾਨਕ ਜੀ ਗੁਰਪੁਰਬਹੀਰ ਰਾਂਝਾਟਾਹਲੀਨੌਰੋਜ਼ਮਹਾਨ ਕੋਸ਼ਜਸਵੰਤ ਸਿੰਘ ਖਾਲੜਾਏ. ਪੀ. ਜੇ. ਅਬਦੁਲ ਕਲਾਮਲੈਸਬੀਅਨਮਾਛੀਵਾੜਾਆਧੁਨਿਕ ਪੰਜਾਬੀ ਸਾਹਿਤ22 ਜੂਨਗੁਰੂ ਨਾਨਕਪੰਜ ਤਖ਼ਤ ਸਾਹਿਬਾਨਸਵੈ-ਜੀਵਨੀਭਾਸ਼ਾ2024 ਭਾਰਤ ਦੀਆਂ ਆਮ ਚੋਣਾਂਵਿਆਹ ਦੀਆਂ ਰਸਮਾਂਗੁਰਦਿਆਲ ਸਿੰਘਗੂਗਲ ਕ੍ਰੋਮਡਾ. ਰਵਿੰਦਰ ਰਵੀਪ੍ਰਹਿਲਾਦਦਸਤਾਰਅਕਾਲ ਤਖ਼ਤ ਦੇ ਜਥੇਦਾਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਵਾਤਾਵਰਨ ਵਿਗਿਆਨਜੀ ਆਇਆਂ ਨੂੰਭਾਈ ਮਨੀ ਸਿੰਘਸੰਯੁਕਤ ਰਾਜਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਧੁਨੀ ਵਿਗਿਆਨਹਾਸ਼ਮ ਸ਼ਾਹਭੱਟਾਂ ਦੇ ਸਵੱਈਏਪਿਆਰਬਹਾਦੁਰ ਸ਼ਾਹ ਜ਼ਫ਼ਰਗ਼ਜ਼ਲਵਾਰਪੰਜਾਬ ਵਿਧਾਨ ਸਭਾਪੜਨਾਂਵ1967ਵਿਗਿਆਨਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਸਾਕਾ ਸਰਹਿੰਦਵਿਸ਼ਵ ਜਲ ਦਿਵਸਸਫੋਟਅਭਾਜ ਸੰਖਿਆਵਿਆਕਰਨਿਕ ਸ਼੍ਰੇਣੀਵਾਹਿਗੁਰੂਗੁਰਦੁਆਰਾ ਅੜੀਸਰ ਸਾਹਿਬਗਗਨ ਮੈ ਥਾਲੁਸਾਹਿਰ ਲੁਧਿਆਣਵੀਸੱਭਿਆਚਾਰ ਅਤੇ ਧਰਮਸ਼ਬਦਕੋਸ਼ਵਿਸ਼ਵ ਵਾਤਾਵਰਣ ਦਿਵਸਵਰਿਆਮ ਸਿੰਘ ਸੰਧੂਸਪੇਨੀ ਭਾਸ਼ਾਲੁਧਿਆਣਾ🡆 More