ਸਵਾਹਿਲੀ ਭਾਸ਼ਾ

ਸਵਾਹਿਲੀ (ਸਵਾਹਿਲੀ: Kiswahili) ਅਫ਼ਰੀਕਾ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਬਾਨਤੂ ਬੋਲੀਆਂ ਦੇ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਤਕਰੀਬਨ ੪੫ ਤੋਂ ੧੦੦ ਮਿਲੀਅਨ ਲੋਕ ਸਵਾਹਿਲੀ ਬੋਲਦੇ ਹਨ। ਇਸ ਵਿੱਚ ਸਵਾਹਿਲੀ ਨੂੰ ਮਾਂ ਬੋਲੀ ਜਾਂ ਦੂਸਰੀ ਭਾਸ਼ਾ ਦੇ ਤੌਰ ਤੇ ਬੋਲਣ ਵਾਲ਼ੇ ਵੀ ਸ਼ਾਮਲ ਹਨ।

ਸਵਾਹਿਲੀ ਭਾਸ਼ਾ
ਸਵਾਹਿਲੀ ਬੋਲਣ ਵਾਲ਼ਾ ਇਲਾਕਾ

ਸਵਾਹਿਲੀ ਬੋਲਣ ਵਾਲੇ ਲੋਕ ਦੱਖਣੀ ਸੋਮਾਲੀਆ ਤੋਂ ਲੈ ਕੇ ਪਾਤੇ, ਪੈਮਬਾ, ਜ਼ਾਨਜ਼ੀਬਾਰ ਅਤੇ ਮਾਫੀਆ ਨਾਂ ਦੇ ਇਲਾਕਿਆ ਤੋਂ ਹੁੰਦੇ ਹੋਏ ਮੋਜ਼ਾਮਬੀਕ ਦੇ ਉੱਤਰ ਤਕ ਫੈਲੇ ਹੋਏ ਹਨ। ਸਵਾਹਿਲੀ ਮੁੱਖ ਤੌਰ ਤੇ ਤਨਜ਼ਾਨੀਆ, ਕੇਨੀਆ, ਕੋਨਗੋ (ਲੋਕਤਾਨਤਰਿਕ ਗਣਰਾਜ), ਯੂਗਾਂਡਾ, ਬੁਰੂਨਡੀ, ਜ਼ਾਮਬੀਆ ਅਤੇ ਮਲਾਵੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।

ਸਵਾਹਿਲੀ ਨਾਮ ਅਰਬੀ ਭਾਸ਼ਾ ਦੇ ਲਫਜ਼ "ਸਾਹਿਲ" ਤੋ ਬਣਿਆ ਹੈ ਅਤੇ ਇਸਦਾ ਮਤਲਬ ਸਮੁੰਦਰ ਦਾ ਕੰਢਾ ਹੈ। ਸਵਾਹਿਲੀ ਮੁੱਖ ਤੌਰ ਤੇ ਅਫਰੀਕਾ ਦੇ ਪੂਰਬੀ ਕੰਢੇ ਤੇ ਰਹਿਣ ਵਾਲ਼ੇ ਲੋਕਾਂ ਦੀ ਮਾਂ ਬੋਲੀ ਹੈ। ਸਵਾਹਿਲੀ ਇੱਕ ਲੋਕ ਭਾਸ਼ਾ ਹੈ। ਇਹ ਉਸ ਵਕਤ ਹੋਂਦ ਵਿੱਚ ਆਈ ਜਦ ਅਰਬ ਵਪਾਰੀਆਂ ਨੇ ਅਫਰੀਕਾ ਦੇ ਲੋਕਾਂ ਨਾਲ ਵਪਾਰ ਕਰਨਾ ਸ਼ੁਰੂ ਕੀਤਾ। ਇਸ ਕਾਰਨ ਸਵਾਹਿਲੀ ਵਿੱਚ ਬਹੁਤ ਸਾਰੇ ਅਰਬੀ ਲਫਜ਼ ਮਿਲਦੇ ਹਨ।

ਸਵਾਹਿਲੀ ਭਾਸ਼ਾ ਵਿੱਚ ਸਭ ਤੋਂ ਪੁਰਾਣੀ ਹੱਥ ਲਿਖਤ ਇੱਕ ਕਵਿਤਾ ਹੈ। ਅੰਦਾਜ਼ਾ ਹੈ ਕਿ ਇਹ ਕਵਿਤਾ ੧੭੨੮ ਈ. ਵਿੱਚ ਲਿਖੀ ਗਈ ਸੀ। ਸਵਾਹਿਲੀ ਵਿੱਚ ਛੱਪਣ ਵਾਲਾ ਸਭ ਤੋਂ ਪਹਿਲੇ ਅਖ਼ਬਾਰ ਦਾ ਨਾਮ ਹਾਬਾਰੀ ਯਾ ਮਵੇਜ਼ੀ (Habari Ya Mwezi) ਸੀ ਅਤੇ ਇਹ ਈਸਾਈ ਪਾਦਰੀਆਂ ਦੁਆਰਾ ੧੮੮੫ ਵਿੱਚ ਸ਼ੁਰੂ ਕੀਤਾ ਗਿਆ ਸੀ। ਯੂਰਪੀ ਉਪਨਿਵੇਸ਼ਵਾਦ ਤੋਂ ਪਹਿਲਾ ਸਵਾਹਿਲੀ ਨੂੰ ਲਿਖਣ ਲਈ ਅਰਬੀ ਅੱਖਰਾਂ ਦੀ ਵਰਤੋਂ ਹੁੰਦੀ ਸੀ ਪਰ ਹੁਣ ਸਵਾਹਿਲੀ ਮੁੱਖ ਤੌਰ ਤੇ ਲਾਤੀਨੀ ਲਿਪੀ ਵਿੱਚ ਲਿਖੀ ਜਾਂਦੀ ਹੈ।

ਸਵਾਹਿਲੀ ਭਾਸ਼ਾ ਵਿੱਚ ਆਮ ਗੱਲਬਾਤ

ਸਵਾਹਿਲੀ ਭਾਸ਼ਾ 
ਸਵਾਹਿਲੀ ਭਾਸ਼ਾ ਦਾ ਇੱਕ ਨਮੂਨਾ
ਸਵਾਲ - ਜਵਾਬ (ਸਵਾਹਿਲੀ) ਸਵਾਲ - ਜਵਾਬ (ਪੰਜਾਬੀ)
Jambo!
  • Jambo!
ਸਲਾਮ!
  • ਸਤਿ ਸ਼੍ਰੀ ਅਕਾਲ!
Salama?
  • Salama!
ਠੀਕ ਹੈਂ?
  • ਵਧੀਆ!
Hujambo?
  • Sijambo.
ਤੇਰਾ ਕੀ ਹਾਲ-ਚਾਲ ਹੈ?
  • ਮੈਂ ਠੀਕ ਹਾਂ।
Hamjambo?
  • Hatujambo.
ਤੁਹਾਡਾ ਸਭ ਦਾ ਕੀ ਹਾਲ ਹੈ?
  • ਅਸੀਂ ਸਾਰੇ ਠੀਕ ਹਾਂ।
Hawajambo nyumbani?
  • Hawajambo sana.
ਘਰ ਵਿੱਚ ਸਾਰੇ ਕਿਸ ਤਰ੍ਹਾਂ?
  • ਸਾਰੇ ਠੀਕ ਹਨ।
Jina lako nani?
  • Jina langu ni Chetan.
ਤੁਹਾਡਾ ਕੀ ਨਾਮ ਹੈ?
  • ਮੇਰਾ ਨਾਮ ਚੇਤਨ ਹੈ।
Kwa heri! ਜਾਂ Kwa herini!
  • Kwa heri! ਜਾਂ Kwa herini!
ਅਲਵਿਦਾ!
  • ਅਲਵਿਦਾ!
Uje kutuamkia!
  • Haya, ahsante!
ਕਦੀ ਸਾਡੇ ਘਰ ਦਰਸ਼ਨ ਦੇਵੋ!
  • ਬਿਲਕੁਲ ਜੀ, ਧੰਨਵਾਦ!
Hodi! Hodi!
  • Karibu!
ਕੋਈ ਹੈ?
  • ਜੀ ਆਇਆਂ ਨੂੰ!

ਹਵਾਲੇ

ਭਾਸ਼ਾ ਸਿੱਖਣ ਲਈ

Tags:

ਅਫ਼ਰੀਕਾਮਾਂ ਬੋਲੀ

🔥 Trending searches on Wiki ਪੰਜਾਬੀ:

ਪਰਕਾਸ਼ ਸਿੰਘ ਬਾਦਲਤਾਪਮਾਨਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਬਚਪਨਪੈਰਿਸਰਬਿੰਦਰਨਾਥ ਟੈਗੋਰਪੰਛੀਜਗਜੀਤ ਸਿੰਘ ਅਰੋੜਾਕੜ੍ਹੀ ਪੱਤੇ ਦਾ ਰੁੱਖਬਿਆਸ ਦਰਿਆਮਾਤਾ ਸੁੰਦਰੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਵਿਕੀਪੀਡੀਆਨਾਰੀਅਲਅਲ ਨੀਨੋਅਰਬੀ ਭਾਸ਼ਾਪੰਜਾਬ ਵਿੱਚ ਕਬੱਡੀਇੰਸਟਾਗਰਾਮਆਸਟਰੇਲੀਆਗੁਰਚੇਤ ਚਿੱਤਰਕਾਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਚੈਟਜੀਪੀਟੀਵਾਕੰਸ਼ਫਲਉੱਤਰ-ਸੰਰਚਨਾਵਾਦਵਿਕਸ਼ਨਰੀਸਿੱਖੀਸ਼ਾਹ ਜਹਾਨਰਾਜਾਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਯੂਟਿਊਬਦਿਨੇਸ਼ ਸ਼ਰਮਾਪੰਜਾਬ, ਪਾਕਿਸਤਾਨਮੁਗ਼ਲ ਸਲਤਨਤਪੰਜਾਬੀ ਲੋਕ ਕਲਾਵਾਂਨਰਿੰਦਰ ਮੋਦੀਸਲਮਾਨ ਖਾਨਸਨੀ ਲਿਓਨਪੰਜਾਬੀ ਕਹਾਣੀISBN (identifier)ਨਸਲਵਾਦਆਧੁਨਿਕ ਪੰਜਾਬੀ ਕਵਿਤਾਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸ਼ਿਵ ਕੁਮਾਰ ਬਟਾਲਵੀਵਿਸਾਖੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਤੂੰ ਮੱਘਦਾ ਰਹੀਂ ਵੇ ਸੂਰਜਾਜੌਨੀ ਡੈੱਪਭਾਈ ਤਾਰੂ ਸਿੰਘਮੀਰ ਮੰਨੂੰਬਾਲ ਮਜ਼ਦੂਰੀਭਾਰਤ ਦੀ ਅਰਥ ਵਿਵਸਥਾਯੂਨਾਨਅਕਾਲੀ ਹਨੂਮਾਨ ਸਿੰਘਭਗਤ ਸਿੰਘਸਕੂਲਰਬਾਬਲਾਲ ਚੰਦ ਯਮਲਾ ਜੱਟਕਣਕਵਿਸ਼ਵ ਵਾਤਾਵਰਣ ਦਿਵਸਕੁਲਦੀਪ ਪਾਰਸ2024 ਭਾਰਤ ਦੀਆਂ ਆਮ ਚੋਣਾਂਰਾਜਨੀਤੀ ਵਿਗਿਆਨਅਮਰ ਸਿੰਘ ਚਮਕੀਲਾ (ਫ਼ਿਲਮ)ਕਰਪਾਣੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਿੱਖ ਗੁਰੂਹਲਫੀਆ ਬਿਆਨਸੁਖਬੰਸ ਕੌਰ ਭਿੰਡਰਸੁਰਜੀਤ ਪਾਤਰਕਢਾਈਕੋਟਲਾ ਛਪਾਕੀਅਕਾਲੀ ਫੂਲਾ ਸਿੰਘ🡆 More