ਰਾਜਧਾਨੀ

ਰਾਜਧਾਨੀ ਉਹ ਨਗਰਪਾਲਿਕਾ ਹੁੰਦੀ ਹੈ, ਜਿਸ ਨੂੰ ਕਿਸੇ ਦੇਸ਼, ਮੁਲਕ, ਪ੍ਰਦੇਸ਼, ਸੂਬੇ ਜਾਂ ਹੋਰ ਪ੍ਰਸ਼ਾਸਕੀ ਖੇਤਰ ਵਿੱਚ ਸਰਕਾਰ ਦੀ ਗੱਦੀ ਦੇ ਬਤੌਰ ਮੁੱਢਲਾ ਰੁਤਬਾ ਹਾਸਲ ਹੁੰਦਾ ਹੈ। ਰਾਜਧਾਨੀ ਮਿਸਾਲੀ ਤੌਰ ਉੱਤੇ ਇੱਕ ਸ਼ਹਿਰ ਹੁੰਦਾ ਹੈ, ਜਿੱਥੇ ਸਬੰਧਤ ਸਰਕਾਰ ਦੇ ਦਫ਼ਤਰ ਅਤੇ ਸੰਮੇਲਨ-ਟਿਕਾਣੇ ਸਥਿੱਤ ਹੁੰਦੇ ਹਨ ਅਤੇ ਆਮ ਤੌਰ ਉੱਤੇ ਆਪਣੇ ਕਨੂੰਨ ਜਾਂ ਸੰਵਿਧਾਨ ਦੁਆਰਾ ਨਿਰਧਾਰਤ ਹੁੰਦੀ ਹੈ।ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਰਾਜਧਾਨੀ ਸਿਰਫ਼ ਦਫ਼ਤਰਾਂ, ਇਮਾਰਤਾਂ ਅਤੇ ਖ਼ਰੀਦੋ-ਫਰੋਖ਼ਤ ਲਈ ਖੁੱਲ੍ਹੇ ਸ਼ਾਪਿੰਗ ਮਾਲਜ਼ ਦਾ ਨਾਂ ਹੀ ਨਹੀਂ ਹੁੰਦੀ ਸਗੋਂ ਉਸ ਸੂਬੇ ਦੇ ਲੋਕਾਂ ਲਈ ਇਕ ਇਹੋ ਜਿਹਾ ਪ੍ਰਤੀਕ ਹੁੰਦੀ ਹੈ ਜਿੱਥੇ ਉਹ ਆਪਣੇ ਸੂਬੇ ਦੀ ਸੱਤਾ ਅਤੇ ਸੱਭਿਆਚਾਰ ਨੂੰ ਊਰਜਾਮਈ ਰੂਪ ਵਿਚ ਵੇਖਣਾ ਚਾਹੁੰਦੇ ਹਨ।

ਰਾਜਧਾਨੀ
     ਤਟਵਰਤੀ ਰਾਜਧਾਨੀਆਂ ਵਾਲੇ ਦੇਸ਼      ਗ਼ੈਰ-ਤਟਵਰਤੀ ਰਾਜਧਾਨੀਆਂ ਵਾਲੇ ਦੇਸ਼      ਗ਼ੈਰ-ਤਟਵਰਤੀ ਦੇਸ਼
ਰਾਜਧਾਨੀ
     ਇੱਕ ਤੋਂ ਵੱਧ ਰਾਜਧਾਨੀਆਂ ਵਾਲੇ ਦੇਸ਼      ਦੇਸ਼ ਜਿਹਨਾਂ ਦੀਆਂ ਪਹਿਲਾਂ ਇੱਕ ਤੋਂ ਵੱਧ ਰਾਜਧਾਨੀਆਂ ਸਨ

ਪਰਿਭਾਸ਼ਾਵਾਂ

ਰਾਜਧਾਨੀ ਸੰਸਕ੍ਰਿਤ ਸ਼ਬਦ 'राजधानी' ਤੋਂ ਆਇਆ ਹੈ। ਰਾਜਧਾਨੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆਂ ਹੈ, ਰਾਜ ਅਤੇ ਧਾਨੀ। ਆਮ ਤੌਰ ਉੱਤੇ ਸੰਘਟਕ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ ਪਰ ਲਾਜ਼ਮੀ ਤੌਰ ਉੱਤੇ ਨਹੀਂ।

ਅਨੋਖੇ ਰਾਜਧਾਨੀ ਇੰਤਜ਼ਾਮ

ਬਹੁਤ ਸਾਰੇ ਸੂਬਿਆਂ ਦੀਆਂ ਦੋ ਤੋਂ ਵੱਧ ਰਾਜਧਾਨੀਆਂ ਹਨ ਅਤੇ ਕੁਝ ਅਜਿਹੇ ਵੀ ਹਨ ਜਿਹਨਾਂ ਦੀ ਕੋਈ ਰਾਜਧਾਨੀ ਨਹੀਂ ਹੈ।

  • ਚਿਲੀ: ਭਾਵੇਂ ਦੇਸ਼ ਦਾ ਰਾਸ਼ਟਰੀ ਮਹਾਂ-ਸੰਮੇਲਨ ਬਾਲਪਾਰਾਇਸੋ ਵਿੱਚ ਹੁੰਦਾ ਹੈ ਪਰ ਰਾਜਧਾਨੀ ਸਾਂਤਿਆਗੋ ਹੈ।
  • ਚੈੱਕ ਗਣਰਾਜ: ਪਰਾਗ ਹੀ ਇੱਕੋ-ਇੱਕ ਸੰਵਿਧਾਨਕ ਰਾਜਧਾਨੀ ਹੈ। ਬ੍ਰਨੋ ਵਿੱਚ ਦੇਸ਼ ਦੀਆਂ ਤਿੰਨੋਂ ਸਰਬ-ਉੱਚ ਅਦਾਲਤਾਂ ਸਥਿੱਤ ਹਨ ਜੋ ਇਸਨੂੰ ਚੈੱਕ ਅਦਾਲਤੀ ਸ਼ਾਖਾ ਦੀ ਯਥਾਰਥ ਰਾਜਧਾਨੀ ਬਣਾਉਂਦੇ ਹਨ।
  • ਫ਼ਿਨਲੈਂਡ: ਗਰਮੀਆਂ ਦੌਰਾਨ ਰਾਸ਼ਟਰਪਤੀ ਨਾਨਤਲੀ ਵਿੱਚ ਕੁਲਤਾਰਾਂਤਾ ਵਿੱਚ ਨਿਵਾਸ ਕਰਦਾ ਹੈ ਅਤੇ ਸਰਕਾਰ ਦੀਆਂ ਸਾਰੀਆਂ ਰਾਸ਼ਟਰਪਤੀ ਬੈਠਕਾਂ ਵੀ ਉੱਥੇ ਹੀ ਹੁੰਦੀਆਂ ਹਨ।
  • ਫ਼ਰਾਂਸ: ਫ਼ਰਾਂਸੀਸੀ ਸੰਵਿਧਾਨ ਕਿਸੇ ਵੀ ਸ਼ਹਿਰ ਨੂੰ ਰਾਜਧਾਨੀ ਵਜੋਂ ਮਾਨਤਾ ਨਹੀਂ ਦਿੰਦਾ। ਕਨੂੰਨ ਮੁਤਾਬਕ ਪੈਰਿਸ ਸੰਸਦ ਦੇ ਦੋਵੇਂ ਸਦਨਾਂ (ਰਾਸ਼ਟਰੀ ਸਭਾ ਅਤੇ ਸੈਨੇਟ) ਦਾ ਟਿਕਾਣਾ ਹੈ ਪਰ ਉਹਨਾਂ ਦੇ ਸਾਂਝੇ ਮਹਾਂਸੰਮੇਲਨ "ਵਰਸੇਯੇ ਦੇ ਸ਼ਾਹੀ-ਮਹੱਲ" ਵਿੱਚ ਹੁੰਦੇ ਹਨ। ਸੰਕਟ ਦੀ ਘੜੀ ਵਿੱਚ ਸੰਵਿਧਾਨਕ ਤਾਕਤਾਂ ਕਿਸੇ ਹੋਰ ਸ਼ਹਿਰ ਵਿੱਚ ਬਦਲੀਆਂ ਜਾ ਸਕਦੀਆਂ ਹਨ ਤਾਂ ਜੋ ਸੰਸਦਾਂ ਦੇ ਟਿਕਾਣੇ ਰਾਸ਼ਟਰਪਤੀ ਅਤੇ ਮੰਤਰੀ-ਮੰਡਲ ਵਾਲੀਆਂ ਥਾਂਵਾਂ ਉੱਤੇ ਹੀ ਰਹਿ ਸਕਣ।
  • ਜਰਮਨੀ: ਅਧਿਕਾਰਕ ਰਾਜਧਾਨੀ ਬਰਲਿਨ ਸੰਸਦ ਅਤੇ ਪ੍ਰਬੰਧਕੀ ਵਿਭਾਗ ਅਤੇ ਕਾਰਗਰ ਸਫ਼ਾਰਤਖ਼ਾਨੇ ਦੀਆਂ ਸਰਬ-ਉੱਚ ਸ਼ਾਖਾਵਾਂ ਦਾ ਟਿਕਾਣਾ ਹੈ। ਅਨੇਕਾਂ ਮੰਤਰਾਲੇ ਸਾਬਕਾ ਪੱਛਮੀ ਜਰਮਨ ਰਾਜਧਾਨੀ ਬਾਨ ਵਿੱਚ ਸਥਿੱਤ ਹਨ, ਜਿਸ ਨੂੰ ਹੁਣ ਸੰਘੀ ਸ਼ਹਿਰ ਕਿਹਾ ਜਾਂਦਾ ਹੈ। ਸੰਘੀ ਸੰਵਿਧਾਨਕ ਅਦਾਲਤ ਦਾ ਟਿਕਾਣਾ ਕਾਰਲਸਰੂਹ ਵਿੱਚ ਹੈ ਜਿਸ ਕਰ ਕੇ ਇਸਨੂੰ ਜਰਮਨੀ ਦੀ "ਅਦਾਲਤੀ ਰਾਜਧਾਨੀ" ਕਿਹਾ ਜਾਂਦਾ ਹੈ; ਜਰਮਨੀ ਦੀ ਕੋਈ ਵੀ ਉੱਚ-ਅਦਾਲਤ ਬਰਲਿਨ ਵਿੱਚ ਸਥਿੱਤ ਨਹੀਂ ਹੈ।
  • ਮਲੇਸ਼ੀਆ: ਕੁਆਲਾ ਲੰਪੁਰ ਸੰਵਿਧਾਨਕ ਰਾਜਧਾਨੀ ਅਤੇ ਸੰਸਦ ਦਾ ਟਿਕਾਣਾ ਹੈ ਪਰ ਸੰਘੀ ਪ੍ਰਸ਼ਾਸਨ ਕੇਂਦਰ ਅਤੇ ਅਦਾਲਤਾਂ ਨੂੰ 30 ਕਿਲੋਮੀਟਰ ਦੱਖਣ ਵੱਲ ਨੂੰ ਪੁਤਰਾਜ ਵਿਖੇ ਲਿਆਂਦਾ ਗਿਆ ਸੀ।
  • ਮਿਆਂਮਾਰ (ਬਰਮਾ): ਨੇਪੀਡਾਅ ਨੂੰ 2005 ਵਿੱਚ ਰਾਸ਼ਟਰੀ ਰਾਜਧਾਨੀ ਨਿਵਾਜਿਆ ਗਿਆ ਸੀ, ਜਿਸ ਸਾਲ ਇਸ ਦੀ ਸਥਾਪਨਾ ਹੋਈ ਸੀ ਪਰ ਬਹੁਤੇਰੇ ਸਰਕਾਰੀ ਦਫ਼ਤਰ ਅਤੇ ਸਿਫ਼ਾਰਤਖ਼ਾਨੇ ਅਜੇ ਵੀ ਯੈਂਗਨ (ਰੰਗੂਨ) ਵਿੱਚ ਸਥਿੱਤ ਹਨ।
  • ਨਾਉਰੂ: ਨਾਉਰੂ, ਜੋ ਕਿ 21 ਵਰਗ ਕਿ.ਮੀ. ਦਾ ਇੱਕ ਛੋਟਾ ਜਿਹਾ ਦੇਸ਼ ਹੈ, ਦੀ ਕੋਈ ਨਿਵੇਕਲੀ ਰਾਜਧਾਨੀ ਨਹੀਂ ਹੈ, ਸਗੋਂ ਇੱਕ ਰਾਜਧਾਨਿਕ ਜ਼ਿਲ੍ਹਾ ਹੈ।
  • ਸ੍ਰੀਲੰਕਾ: ਸ੍ਰੀ ਜੈਵਰਧਨੇਪੁਰਾ ਕੋਟੇ ਅਧਿਕਾਰਕ ਰਾਜਧਾਨੀ ਹੈ ਜਦਕਿ ਸਾਬਕਾ ਰਾਜਧਾਨੀ ਕੋਲੰਬੋ ਨੂੰ "ਵਪਾਰਕ ਰਾਜਧਾਨੀ" ਕਿਹਾ ਜਾਂਦਾ ਹੈ। ਪਰ ਬਹੁਤ ਸਾਰੇ ਸਰਕਾਰੀ ਦਫ਼ਤਰ ਅਜੇ ਵੀ ਕੋਲੰਬੋ ਵਿੱਚ ਹੀ ਸਥਿੱਤ ਹਨ।
  • ਦੱਖਣੀ ਅਫ਼ਰੀਕਾ: ਪ੍ਰਸ਼ਾਸਕੀ ਰਾਜਧਾਨੀ ਪ੍ਰਿਟੋਰੀਆ ਹੈ, ਵਿਧਾਨਕ ਰਾਜਧਾਨੀ ਕੇਪ ਟਾਊਨ ਹੈ ਅਤੇ ਅਦਾਲਤੀ ਰਾਜਧਾਨੀ ਬਲੂਮਫੋਂਟੈਨ ਹੈ। ਇਹ ਉਸ ਰਾਜ਼ੀਨਾਮੇ ਦਾ ਨਤੀਜਾ ਹੈ ਜਿਸਦੇ ਸਦਕਾ 1910 ਵਿੱਚ ਦੱਖਣੀ ਅਫ਼ਰੀਕਾ ਦਾ ਸੰਘ ਹੋਂਦ ਵਿੱਚ ਆਇਆ।
  • ਸਵਿਟਜ਼ਰਲੈਂਡ: ਬਰਨ ਸਵਿਟਰਜ਼ਰਲੈਂਡ ਦਾ ਸੰਘੀ ਸ਼ਹਿਰ ਹੈ ਅਤੇ ਯਥਾਰਥ ਰੂਪ 'ਚ ਰਾਜਧਾਨੀ ਦਾ ਕੰਮ ਕਰਦੀ ਹੈ ਪਰ ਸਵਿਟਜ਼ਰੀ ਸਰਬ-ਉੱਚ ਅਦਾਲਤ ਲੌਸੈਨ ਵਿੱਚ ਸਥਿੱਤ ਹੈ।
  • ਤਨਜਾਨੀਆ: ਦੋਦੋਮਾ 1973 ਵਿੱਚ ਰਾਸ਼ਟਰੀ ਰਾਜਧਾਨੀ ਮਿੱਥੀ ਗਈ ਸੀ ਪਰ ਜ਼ਿਆਦਾਤਰ ਸਰਕਾਰੀ ਦਫ਼ਤਰ ਅਤੇ ਸਿਫ਼ਾਰਤਖ਼ਾਨੇ ਅਜੇ ਵੀ ਦਰ ਅਸ ਸਲਾਮ ਵਿੱਚ ਸਥਿੱਤ ਹਨ।
  • ਮੋਨਾਕੋ, ਸਿੰਘਾਪੁਰ ਅਤੇ ਵੈਟੀਕਨ ਸਿਟੀ ਸ਼ਹਿਰ-ਰੂਪੀ ਮੁਲਕ ਹਨ ਅਤੇ ਇਸ ਕਰ ਕੇ ਇਹਨਾਂ ਦੀ ਸੰਪੂਰਨ ਦੇਸ਼ ਤੋਂ ਅਲਹਿਦਾ ਕੋਈ ਰਾਜਧਾਨੀ ਨਹੀਂ ਹੈ।

ਇਹ ਵੀ ਵੇਖੋ

ਰਾਸ਼ਟਰੀ ਰਾਜਧਾਨੀਆਂ ਦੀ ਸੂਚੀ

ਹਵਾਲੇ

Tags:

ਰਾਜਧਾਨੀ ਪਰਿਭਾਸ਼ਾਵਾਂਰਾਜਧਾਨੀ ਅਨੋਖੇ ਇੰਤਜ਼ਾਮਰਾਜਧਾਨੀ ਇਹ ਵੀ ਵੇਖੋਰਾਜਧਾਨੀ ਹਵਾਲੇਰਾਜਧਾਨੀ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬੀ ਲੋਕ ਬੋਲੀਆਂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮਿਆ ਖ਼ਲੀਫ਼ਾਲੋਕਗੀਤਹਸਪਤਾਲਅੰਮ੍ਰਿਤਸਰ ਜ਼ਿਲ੍ਹਾਪੰਜਾਬ ਵਿਧਾਨ ਸਭਾਵਾਰਤਕ ਕਵਿਤਾਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਗਿੱਧਾਵਾਰਿਸ ਸ਼ਾਹਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮੁਗ਼ਲਇੰਗਲੈਂਡਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਜਗਜੀਤ ਸਿੰਘਪ੍ਰਸ਼ਾਂਤ ਮਹਾਂਸਾਗਰਏ. ਪੀ. ਜੇ. ਅਬਦੁਲ ਕਲਾਮਲੋਕਾਟ(ਫਲ)ਅਟਲ ਬਿਹਾਰੀ ਵਾਜਪਾਈਅਪਰੈਲਸਰਬਲੋਹ ਦੀ ਵਹੁਟੀਗੁਰੂ ਗਰੰਥ ਸਾਹਿਬ ਦੇ ਲੇਖਕਪੰਜ ਬਾਣੀਆਂਬੱਬੂ ਮਾਨਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਬੁੱਲ੍ਹੇ ਸ਼ਾਹਰਿਸ਼ਤਾ-ਨਾਤਾ ਪ੍ਰਬੰਧਪੰਜਾਬੀ ਲੋਰੀਆਂਗੋਤਜਨਮਸਾਖੀ ਪਰੰਪਰਾਰਾਧਾ ਸੁਆਮੀਐਲ (ਅੰਗਰੇਜ਼ੀ ਅੱਖਰ)ਲੋਕ ਕਲਾਵਾਂਭੁਚਾਲਜਨੇਊ ਰੋਗਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੁਰਦੁਆਰਿਆਂ ਦੀ ਸੂਚੀਰੂਪਵਾਦ (ਸਾਹਿਤ)ਅਰਸ਼ਦੀਪ ਸਿੰਘਅਨੁਵਾਦਪ੍ਰਯੋਗਵਾਦੀ ਪ੍ਰਵਿਰਤੀਸੱਸੀ ਪੁੰਨੂੰਵਾਲੀਬਾਲਗੁਰਸੇਵਕ ਮਾਨਸਿੱਖ ਸਾਮਰਾਜਵਰਚੁਅਲ ਪ੍ਰਾਈਵੇਟ ਨੈਟਵਰਕਕਿੱਕਲੀਪਾਚਨਡਾ. ਹਰਸ਼ਿੰਦਰ ਕੌਰਯੋਨੀਦੇਸ਼ਵਾਹਿਗੁਰੂਪੰਜ ਪਿਆਰੇਜਨਮਸਾਖੀ ਅਤੇ ਸਾਖੀ ਪ੍ਰੰਪਰਾਬਰਨਾਲਾ ਜ਼ਿਲ੍ਹਾਜੱਸਾ ਸਿੰਘ ਰਾਮਗੜ੍ਹੀਆਸਿੰਘਰਾਜਨੀਤੀ ਵਿਗਿਆਨਸਵਿਤਾ ਭਾਬੀਸਿੰਘ ਸਭਾ ਲਹਿਰਜੈਸਮੀਨ ਬਾਜਵਾਪੰਜਾਬੀਅਤਨਪੋਲੀਅਨਸੱਭਿਆਚਾਰਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਧਾਰਾ 370ਉਮਰਆਧੁਨਿਕ ਪੰਜਾਬੀ ਸਾਹਿਤਪੋਲਟਰੀਪੰਜਾਬ ਦੇ ਮੇਲੇ ਅਤੇ ਤਿਓੁਹਾਰਬੇਬੇ ਨਾਨਕੀਗੌਤਮ ਬੁੱਧਖੇਤੀਬਾੜੀਜਨਤਕ ਛੁੱਟੀਪੀ ਵੀ ਨਰਸਿਮਾ ਰਾਓ🡆 More