ਚੈੱਕ ਗਣਰਾਜ (ਛੋਟਾ ਰੂਪ Česko ਚੈਸਕੋ) ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ (13 ਲੱਖ ਦੀ ਅਬਾਦੀ ਵਾਲਾ) ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸਿਲੇਸੀਆ ਦੇ ਇਤਿਹਾਸਕ ਇਲਾਕੇ ਸ਼ਾਮਲ ਹਨ।
ਚੈੱਕ ਗਣਰਾਜ Česká republika | |||||
---|---|---|---|---|---|
| |||||
ਮਾਟੋ: "Pravda vítězí" (ਚੈੱਕ) "ਸੱਚ ਭਾਰੂ ਹੁੰਦਾ ਹੈ" | |||||
ਐਨਥਮ: Kde domov můj? a (ਚੈੱਕ) "ਮੇਰਾ ਘਰ ਕਿੱਥੇ ਹੈ?" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪ੍ਰਾਗ(ਪ੍ਰਾਹਾ) | ||||
ਅਧਿਕਾਰਤ ਭਾਸ਼ਾਵਾਂ | ਚੈੱਕ | ||||
ਅਧਿਕਾਰਕ ਮਾਨਤਾ-ਪ੍ਰਾਪਤ ਘੱਟ-ਗਿਣਤੀ ਭਾਸ਼ਾਵਾਂ | ਸਲੋਵਾਕੀ, ਜਰਮਨ, ਪੋਲੈਂਡੀ, ਬੁਲਗਾਰੀਆਈ, ਕ੍ਰੋਏਸ਼ੀਆਈ, ਯੂਨਾਨੀ, ਹੰਗਰੀਆਈ, ਰੋਮਾਨੀ, ਰੂਸੀ, ਰੂਸਿਨ, ਸਰਬੀਆਈ, ਯੂਕ੍ਰੇਨੀ | ||||
ਨਸਲੀ ਸਮੂਹ (2011) | 63.7% ਚੈੱਕ 4.9% ਮੋਰਾਵੀਆਈ 1.4% ਸਲੋਵਾਕੀ 29.9% ਹੋਰ | ||||
ਧਰਮ | 80% ਅਣ-ਘੋਸ਼ਤ / ਗੈਰ-ਧਰਮੀ 10.3% ਰੋਮਨ ਕੈਥੋਲਿਕ | ||||
ਵਸਨੀਕੀ ਨਾਮ | ਚੈੱਕ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਵਾਕਲਾਵ ਕਲਾਊਸ | ||||
• ਪ੍ਰਧਾਨ ਮੰਤਰੀ | ਪੀਤਰ ਨੇਚਾਸ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਡਿਪਟੀਆਂ ਦਾ ਸਦਨ | |||||
ਨਿਰਮਾਣ | |||||
• ਬੋਹੀਮੀਆ ਦੀ ਰਾਜਸ਼ਾਹੀ | 870 ਦੇ ਲਗਭਗ | ||||
• ਬੋਹੀਮੀਆ ਦੀ ਸਲਤਨਤ | 1198 | ||||
• ਚੈੱਕੋਸਲੋਵਾਕੀਆ | 28 ਅਕਤੂਬਰ 1918 | ||||
• ਚੈੱਕ ਸਮਾਜਵਾਦੀ ਗਣਰਾਜ | 1 ਜਨਵਰੀ 1969 | ||||
• ਚੈੱਕ ਗਣਰਾਜ | 1 ਜਨਵਰੀ 1993 | ||||
ਖੇਤਰ | |||||
• ਕੁੱਲ | 78,866 km2 (30,450 sq mi) (116ਵਾਂ) | ||||
• ਜਲ (%) | 2 | ||||
ਆਬਾਦੀ | |||||
• 2012 ਜਨਗਣਨਾ | 10,512,208[ਹਵਾਲਾ ਲੋੜੀਂਦਾ] | ||||
• ਘਣਤਾ | 134/km2 (347.1/sq mi) (84ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $286.676 ਬਿਲੀਅਨ | ||||
• ਪ੍ਰਤੀ ਵਿਅਕਤੀ | $27,165 | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $193.513 ਬਿਲੀਅਨ | ||||
• ਪ੍ਰਤੀ ਵਿਅਕਤੀ | $18,337 | ||||
ਗਿਨੀ (2008) | 26 ਘੱਟ · ਚੌਥਾ | ||||
ਐੱਚਡੀਆਈ (2010) | 0.865 Error: Invalid HDI value · 27ਵਾਂ | ||||
ਮੁਦਰਾ | ਚੈੱਕ ਕੋਰੂਨਾ (CZK) | ||||
ਸਮਾਂ ਖੇਤਰ | UTC+1 (CET) | ||||
• ਗਰਮੀਆਂ (DST) | UTC+2 (CEST) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +420ਸ | ||||
ਇੰਟਰਨੈੱਟ ਟੀਐਲਡੀ | .czਬ | ||||
ਅ. ਇਹ ਪ੍ਰਸ਼ਨ ਅਲੰਕਾਰ-ਪੂਰਨ ਹੈ ਜਿਸ ਤੋਂ ਭਾਵ ਹੈ "ਉਹ ਥਾਵਾਂ ਜਿੱਥੇ ਮੇਰੀ ਮਾਤਰ-ਭੂਮੀ ਸਥਿਤ ਹੈ"। ਬ. .eu ਵੀ, ਜੋ ਕਿ ਬਾਕੀ ਯੂਰਪੀ ਸੰਘ ਮੈਂਬਰਾਂ ਨਾਲ ਸਾਂਝਾ ਹੈ। ਸ. 1997 ਤੱਕ ਕੋਡ 42 ਸਲੋਵਾਕੀਆ ਨਾਲ ਸਾਂਝਾ ਸੀ। |
2000 ਤੋਂ ਚੈੱਕ ਗਣਰਾਜ ਨੂੰ 13 ਖੇਤਰਾਂ ਅਤੇ ਰਾਜਧਾਨੀ ਖੇਤਰ ਵਿੱਚ ਵੰਡਿਆ ਹੋਇਆ ਹੈ (ਚੈੱਕ: kraje, ਇੱਕ-ਵਚਨ kraj]])। ਹਰੇਕ ਖੇਤਰ ਦੀ ਆਪਣੀ ਚੁਣੀ ਹੋਈ ਖੇਤਰੀ ਸਭਾ (krajské zastupitelstvo) ਅਤੇ hejtman (ਆਮ ਤੌਰ ਉੱਤੇ ਤਰਜਮਾ ਹੇਤਮਨ ਜਾਂ "ਮੁਖੀ" ਹੈ) ਹੈ। ਪ੍ਰਾਗ ਵਿੱਚ ਇਹ ਤਾਕਤਾਂ ਸ਼ਹਿਰੀ ਕੌਂਸਲ ਅਤੇ ਮੇਅਰ ਦੇ ਹੱਥ ਹਨ।
(ਲਸੰਸ ਪਲੇਟ) | ਖੇਤਰ | ਪ੍ਰਸ਼ਾਸਕੀ ਟਿਕਾਣਾ | ਅਬਾਦੀ (2004 ਅੰਦਾਜ਼ਾ) | ਅਬਾਦੀ (2010 ਅੰਦਾਜ਼ਾ) |
---|---|---|---|---|
A | ਪ੍ਰਾਗ, ਰਾਜਧਾਨੀ (Hlavní město Praha) | 1,170,571 | 1,251,072 | |
S | ਮੱਧ-ਬੋਹੀਮੀਆਈ ਖੇਤਰ (Středočeský kraj) | ਦਫ਼ਤਰ ਪ੍ਰਾਗ (ਪ੍ਰਾਹਾ) ਵਿੱਚ | 1,144,071 | 1,256,850 |
C | ਦੱਖਣੀ ਬੋਹੀਮੀਆਈ ਖੇਤਰ (Jihočeský kraj) | ਚੈਸਕੇ ਬੂਡੇਜੋਵੀਸੇ | 625,712 | 637,723 |
P | ਪਲਜ਼ੈੱਨ ਖੇਤਰ (Plzeňský kraj) | ਪਲਜ਼ੈੱਨ | 549,618 | 571,831 |
K | ਕਾਰਲੋਵੀ ਵਾਰੀ (Karlovarský kraj) | ਕਾਰਲੋਵੀ ਵਾਰੀ | 304,588 | 307,380 |
U | ਊਸਤੀ ਨਾਦ ਲਾਬੇਮ (Ústecký kraj) | ਊਸਤੀ ਨਾਦ ਲਾਬੇਮ | 822,133 | 835,814 |
L | ਲਿਬੇਰੇਕ ਖੇਤਰ (Liberecký kraj) | ਲਿਬੇਰੇਕ | 427,563 | 439,458 |
H | ਰਾਡੇਕ ਕ੍ਰਾਲੋਵੇ (Královéhradecký kraj) | ਰਾਡੇਕ ਕ੍ਰਾਲੋਵੇ | 547,296 | 554,370 |
E | ਪਾਰਾਦੂਬੀਸੇ ਖੇਤਰ (Pardubický kraj) | ਪਾਰਦੂਬੀਸੇ | 505,285 | 516,777 |
M | ਓਲੋਮੂਕ ਖੇਤਰ (Olomoucký kraj) | ਓਲੋਮੂਕ | 635,126 | 641,555 |
T | ਮੋਰਾਵੀਆਈ-ਸਿਲੇਸੀਆਈ ਖੇਤਰ (Moravskoslezský kraj) | ਓਸਤ੍ਰਾਵਾ | 1,257,554 | 1,244,837 |
B | ਦੱਖਣੀ ਮੋਰਾਵੀਆਈ ਖੇਤਰ (Jihomoravský kraj) | ਬਰਨੋ | 1,123,201 | 1,152,819 |
Z | ਜ਼ਲਿਨ ਖੇਤਰ (Zlínský kraj) | ਜ਼ਲਿਨ | 590,706 | 590,527 |
J | ਵੀਸੋਚੀਨਾ ਖੇਤਰ (Kraj Vysočina) | ਜਿਹਲਾਵਾ | 517,153 | 514,805 |
This article uses material from the Wikipedia ਪੰਜਾਬੀ article ਚੈੱਕ ਗਣਰਾਜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.