ਲੁਕਣ ਮੀਚੀ

ਲੁਕਣ ਮੀਚੀ (ਅੰਗਰੇਜ਼ੀ ਵਿੱਚ Hide and seek) ਦਾ ਅਰਥ ਹੈ ‘ਲੁਕਣਾ ਅਤੇ ਲੱਭਣਾ’। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਸੰਬੰਧੀ ਕੋਈ ਬੰਦਿਸ਼ ਨਹੀਂ ਪਰ ਚੰਗੇ ਮਨੋਰੰਜਨ ਲਈ ਪੰਜ ਖਿਡਾਰੀਆਂ ਤੋਂ ਲੈ ਕੇ 15 ਤਕ ਖਿਡਾਰੀ ਹੋ ਸਕਦੇ ਹਨ। ਇਹ ਖੇਡ ਲੜਕੇ-ਲੜਕੀਆਂ ਇਕੱਠੇ ਵੀ ਖੇਡ ਲੈਂਦੇ ਹਨ। ਇੱਕ ਥਾਂ ਇਕੱਠੇ ਹੋ ਕੇ ਦਾਈ (ਵਾਰੀ) ਦੇਣ ਵਾਲੇ ਦੀ ਚੋਣ ਕਰਦੇ ਹਨ। ਛੋਟੇ ਜਿਹੇ ਪ੍ਰਸ਼ਨ ਜਾਂ ਟੈਸਟ ਤੋਂ ਬਾਅਦ ਜੋ ਹਾਰ ਗਿਆ, ਉਸ ਨੂੰ ਦਾਈ ਦੇਣੀ ਪੈਂਦੀ ਹੈ। ਦਾਈ ਦੇਣ ਵਾਲੇ ਨੂੰ ਆਪਣੀਆਂ ਅੱਖਾਂ 90 ਸੈਕਿੰਡ ਤੱਕ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਬਾਕੀ ਖਿਡਾਰੀ ਆਪੋ-ਆਪਣੀਆਂ ਥਾਵਾਂ ‘ਤੇ ਲੁਕ ਜਾਂਦੇ ਹਨ। ਦਾਈ ਦੇਣ ਵਾਲਾ, ਓਨੀ ਦੇਰ ਤਕ ਆਪਣੀਆਂ ਅੱਖਾਂ ਨਹੀਂ ਖੋਲ੍ਹਦਾ, ਜਿੰਨੀ ਦੇਰ ਤਕ ਅੱਗੋਂ ਆਵਾਜ਼ ਨਹੀਂ ਆਉਂਦੀ “ਆ ਜਾਓ”। ਦਾਈ ਦੇਣ ਵਾਲਾ ਅੱਖਾਂ ਖੋਲ੍ਹ ਕੇ ਆਵਾਜ਼ ਦੇ ਅੰਦਾਜ਼ੇ ਨਾਲ ਦੂਜੇ ਖਿਡਾਰੀਆਂ ਦੀ ਭਾਲ ਕਰਦਾ ਹੈ। ਜੇਕਰ ਸਭ ਖਿਡਾਰੀ ਉਸ ਤੋਂ ਬਚ ਕੇ ਨਿਸ਼ਚਿਤ ਕੀਤੀ ਥਾਂ ‘ਤੇ ਬਿਨਾਂ ਪਕੜੇ ਆ ਜਾਂਦੇ ਹਨ ਤਾਂ ਉਸ ਨੂੰ ਦੁਬਾਰਾ ਦਾਈ ਦੇਣੀ ਪੈਂਦੀ ਹੈ। ਜੇਕਰ ਉਹ ਲੁਕੇ ਖਿਡਾਰੀਆਂ ਵਿੱਚੋਂ ਕਿਸੇ ਨੂੰ ਪਕੜ ਲੈਂਦਾ ਹੈ ਤਾਂ ਉਸ ਨਵੇਂ ਖਿਡਾਰੀ ਨੂੰ ਦਾਈ ਦੇਣੀ ਪੈਂਦੀ ਹੈ, ਭਾਵ ਉਹ ਅੱਖਾਂ ਬੰਦ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਆਮ ਤੌਰ ‘ਤੇ ਸ਼ਾਮ ਨੂੰ ਖੇਡੀ ਜਾਂਦੀ ਹੈ। ਜੇਕਰ ਲੁਕਣ ਦਾ ਵਧੀਆ ਪ੍ਰਬੰਧ ਹੋਵੇ ਤਾਂ ਇਸ ਨੂੰ ਦਿਨ ਵੇਲੇ ਵੀ ਖੇਡਿਆ ਜਾ ਸਕਦਾ ਹੈ। ਇਹ ਖੇਡ ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੀ ਹੈ ਉੱਥੇ ਹੀ ਇਸ ਨਾਲ ਆਪਸੀ ਪਿਆਰ ਵਧਦਾ ਹੈ। ਖਿਡਾਰੀਆਂ ਨੂੰ ਲੱਭਣ ਦੇ ਅੰਦਾਜ਼ੇ ਨਾਲ ਮਾਨਸਿਕ ਵਿਕਾਸ ਵੀ ਤੇਜ਼ ਹੁੰਦਾ ਹੈ।

ਲੁਕਣ ਮੀਚੀ
ਲੁਕਣ ਮੀਚੀ
ਲੁਕਣ ਮੀਚੀ

ਹੋਰ ਖੇਡਾਂ

ਸਾਡੀਆਂ ਪੁਰਾਤਨ ਖੇਡਾਂ ਵਿਚੋਂ ਲੁਕਣ-ਮੀਚੀ, ਕੋਟਲਾ ਛਪਾਕੀ, ਗੁੱਲੀ ਡੰਡਾ, ਬਾਰ੍ਹਾ ਟਾਹਣੀ ਆਦਿ ਬਹੁਤ ਸਾਰੀਆਂ ਖੇਡਾਂ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਵਿਗਿਆਨਸਿੱਖਸੇਂਟ ਪੀਟਰਸਬਰਗਸ਼ਹੀਦੀ ਜੋੜ ਮੇਲਾਪੱਥਰ ਯੁੱਗਰਾਣੀ ਤੱਤਕਪਾਹਮਿਲਾਨਯੂਬਲੌਕ ਓਰਿਜਿਨਭਾਈ ਲਾਲੋਰੱਖੜੀਵਾਰਤਕ ਦੇ ਤੱਤਪੰਜਾਬੀ ਧੁਨੀਵਿਉਂਤਰਿਸ਼ਤਾ-ਨਾਤਾ ਪ੍ਰਬੰਧਕਾਮਰਸਅਤਰ ਸਿੰਘਤਖ਼ਤ ਸ੍ਰੀ ਕੇਸਗੜ੍ਹ ਸਾਹਿਬਪ੍ਰਦੂਸ਼ਣਪੂਰਨਮਾਸ਼ੀਸ਼ਿਵਾ ਜੀਤਮਾਕੂਨਿਸ਼ਾਨ ਸਾਹਿਬਚਰਖ਼ਾਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪਹਿਲੀ ਸੰਸਾਰ ਜੰਗਗੁਰੂ ਅੰਗਦਅੱਜ ਆਖਾਂ ਵਾਰਿਸ ਸ਼ਾਹ ਨੂੰਲੋਕ ਕਲਾਵਾਂਮਨੋਜ ਪਾਂਡੇਗੁਰੂ ਹਰਿਕ੍ਰਿਸ਼ਨਜਗਜੀਤ ਸਿੰਘ ਅਰੋੜਾਜੇਹਲਮ ਦਰਿਆਸੇਵਾਸਾਕਾ ਨੀਲਾ ਤਾਰਾਸਾਉਣੀ ਦੀ ਫ਼ਸਲਸਿੱਖ ਗੁਰੂਸਰੀਰ ਦੀਆਂ ਇੰਦਰੀਆਂਮੱਧ ਪ੍ਰਦੇਸ਼ਦੂਜੀ ਐਂਗਲੋ-ਸਿੱਖ ਜੰਗਬਾਬਾ ਗੁਰਦਿੱਤ ਸਿੰਘਗੂਗਲਸੁਖਵਿੰਦਰ ਅੰਮ੍ਰਿਤਫ਼ਰਾਂਸਆਤਮਾਪ੍ਰਯੋਗਵਾਦੀ ਪ੍ਰਵਿਰਤੀਕਿਰਿਆ-ਵਿਸ਼ੇਸ਼ਣਹੇਮਕੁੰਟ ਸਾਹਿਬਸਾਹਿਬਜ਼ਾਦਾ ਅਜੀਤ ਸਿੰਘਪਾਚਨਪੰਜਾਬੀ ਪੀਡੀਆਗੁਰੂ ਗ੍ਰੰਥ ਸਾਹਿਬਦੁਆਬੀਵਰਿਆਮ ਸਿੰਘ ਸੰਧੂਰਬਿੰਦਰਨਾਥ ਟੈਗੋਰਸਿਰਮੌਰ ਰਾਜਗਿਆਨੀ ਦਿੱਤ ਸਿੰਘਖੁਰਾਕ (ਪੋਸ਼ਣ)ਅਨੰਦ ਸਾਹਿਬਯੂਨਾਨਮੌਤ ਦੀਆਂ ਰਸਮਾਂਸਮਾਰਕਨਜਮ ਹੁਸੈਨ ਸੱਯਦਤਾਪਮਾਨਭਾਰਤ ਦੀ ਅਰਥ ਵਿਵਸਥਾਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਨਾਵਲਗੁਰੂ ਅਰਜਨਭਾਰਤ ਦੀ ਰਾਜਨੀਤੀਵਿਕੀਪੁਰਾਤਨ ਜਨਮ ਸਾਖੀਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਭਾਰਤ ਦੀ ਸੰਵਿਧਾਨ ਸਭਾਗੁਰੂ ਨਾਨਕ ਜੀ ਗੁਰਪੁਰਬਪਣ ਬਿਜਲੀਬਵਾਸੀਰਸੂਚਨਾ ਦਾ ਅਧਿਕਾਰ ਐਕਟਖੋਜ🡆 More