ਕੱਚਾ ਤੇਲ

ਕੱਚਾ ਤੇਲ ਜਾਂ ਖਣਿਜ ਤੇਲ ਜਾਂ ਪਟਰੋਲੀਅਮ (English: Petroleum; ਲਾਤੀਨੀ ਤੋਂ) ਇੱਕ ਕੁਦਰਤੀ, ਪੀਲ਼ੇ ਤੋਂ ਕਾਲ਼ੇ ਰੰਗ ਦਾ ਤਰਲ ਪਦਾਰਥ ਹੁੰਦਾ ਹੈ ਜੋ ਧਰਤੀ ਦੇ ਤਲ ਹੇਠਲੀਆਂ ਭੂ-ਗਰਭੀ ਬਣਤਰਾਂ ਵਿੱਚ ਮਿਲਦਾ ਹੈ ਅਤੇ ਜੀਹਨੂੰ ਸੋਧ ਕੇ ਕਈ ਕਿਸਮਾਂ ਦੇ ਬਾਲਣ ਬਣਾਏ ਜਾਂਦੇ ਹਨ। ਇਸ ਵਿੱਚ ਨਾਨਾ ਪ੍ਰਕਾਰ ਦੇ ਅਣਵੀ ਭਾਰਾਂ ਵਾਲ਼ੇ ਹਾਈਡਰੋਕਾਰਬਨ ਅਤੇ ਹੋਰ ਕਾਰਬਨੀ ਯੋਗ ਹੁੰਦੇ ਹਨ। ਕੱਚਾ ਤੇਲ ਨਾਂ ਕੁਦਰਤੀ ਜ਼ਮੀਨਦੋਜ਼ ਤੇਲ ਵਾਸਤੇ ਵੀ ਵਰਤਿਆ ਜਾਂਦਾ ਹੈ ਅਤੇ ਕਈ ਵਾਰ ਸੋਧੇ ਹੋਏ ਕੱਚੇ ਤੇਲ ਤੋਂ ਬਣਨ ਵਾਲ਼ੀਆਂ ਪੈਦਾਇਸ਼ਾਂ ਲਈ ਵੀ। ਕੱਚਾ ਤੇਲ ਇੱਕ ਪਥਰਾਟੀ ਬਾਲਣ ਹੈ ਅਤੇ ਇਹ ਉਦੋਂ ਬਣਦਾ ਹੈ ਜਦੋਂ ਜ਼ੂਪਲੈਂਕਟਨ ਅਤੇ ਉੱਲੀ ਵਰਗੇ ਪ੍ਰਾਣੀਆਂ ਦੀ ਵੱਡੀ ਮਾਤਰਾ ਗਾਦਲੇ ਪੱਥਰਾਂ ਹੇਠ ਦੱਬੀ ਜਾਂਦੀ ਹੈ ਅਤੇ ਫੇਰ ਡਾਢਾ ਤਾਪ ਅਤੇ ਦਬਾਅ ਝੱਲਦੀ ਹੈ।

ਕੱਚਾ ਤੇਲ
ਦੁਨੀਆ ਦੇ ਸਾਬਤ ਹੋਏ ਤੇਲ ਭੰਡਾਰ, 2013। ਗ਼ੌਰ ਕਰੋ ਕਿ ਇਸ ਵਿੱਚ ਕੁਦਰਤੀ ਭਾਰਾ ਤੇਲ ਅਤੇ ਲੁੱਕ ਰੇਤੇ ਵਰਗੇ ਗ਼ੈਰ-ਰਵਾਇਤੀ ਭੰਡਾਰ ਸ਼ਾਮਲ ਹਨ।
ਕੱਚਾ ਤੇਲ
ਲਬੌਕ, ਟੈਕਸਸ ਵਿਖੇ ਇੱਕ ਪੰਪਜੈੱਕ ਤੇਲ ਦੇ ਖੂਹ 'ਚੋਂ ਤੇਲ ਕੱਢਦਾ ਹੋਇਆ

ਕੱਚੇ ਤੇਲ ਵਰਗੇ ਪਥਰਾਟੀ ਬਾਲਣਾਂ ਦੀ ਵਰਤੋਂ ਦਾ ਧਰਤੀ ਦੇ ਜੀਵ-ਮੰਡਲ ਉੱਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਇਹ ਹਵਾ ਵਿੱਚ ਦੂਸ਼ਕ ਤੱਤ ਅਤੇ ਗੈਸਾਂ ਛੱਡਦੇ ਹਨ ਅਤੇ ਤੇਲ ਡੁੱਲ੍ਹਣ ਵਰਗੀਆਂ ਕਿਰਿਆਵਾਂ ਨਾਲ਼ ਪਰਿਆਵਰਨ ਨੂੰ ਹਾਨੀ ਪੁੱਜਦੀ ਹੈ।

ਬਣਤਰ

ਕੱਚਾ ਤੇਲ 
ਦੁਨੀਆ ਦੇ ਬਹੁਤੇ ਤੇਲ ਗ਼ੈਰ-ਰਵਾਇਤੀ ਹਨ।
ਭਾਰ ਪੱਖੋਂ ਬਣਤਰ
ਤੱਤ ਫ਼ੀਸਦੀ ਦੀ ਵਿੱਥ
ਕਾਰਬਨ 83 ਤੋਂ 85%
ਹਾਈਡਰੋਜਨ 10 ਤੋਂ 14%
ਨਾਈਟਰੋਜਨ 0.1 ਤੋਂ 2%
ਆਕਸੀਜਨ 0.05 ਤੋਂ 1.5%
ਗੰਧਕ 0.05 ਤੋਂ 6.0%
ਧਾਤਾਂ < 0.1%

ਕੱਚੇ ਤੇਲ ਵਿੱਚ ਚਾਰ ਵੱਖ ਕਿਸਮਾਂ ਦੇ ਹਾਈਡਰੋਕਾਰਬਨ ਅਣੂ ਹੁੰਦੇ ਹਨ। ਇਹਨਾਂ ਦੀ ਤੁਲਨਾਤਮਕ ਫ਼ੀਸਦੀ ਬਦਲਵੀਂ ਹੁੰਦੀ ਹੈ ਜਿਸ ਰਾਹੀਂ ਤੇਲ ਦੇ ਗੁਣਾਂ ਦਾ ਪਤਾ ਲੱਗਦਾ ਹੈ।

ਭਾਰ ਪੱਖੋਂ ਬਣਤਰ
ਹਾਈਡਰੋਕਾਰਬਨ ਔਸਤ ਵਿੱਥ
ਅਲਕੇਨਾਂ (ਪੈਰਾਫ਼ਿਨ) 30% 15 ਤੋਂ 60%
ਨੈਪਥਲੀਨ 49% 30 ਤੋਂ 60%
ਮਹਿਕਦਾਰ ਯੋਗ 15% 3 ਤੋਂ 30%
Asphaltics 6% ਬਾਕੀ

ਹਵਾਲੇ

ਅਗਾਂਹ ਪੜ੍ਹੋ

  • Khavari, Farid A. (1990). Oil and।slam: the Ticking Bomb. First ed. Malibu, Calif.: Roundtable Publications. viii, 277 p., ill. with maps and charts.।SBN 0-915677-55-5

ਬਾਹਰੀ ਜੋੜ

Tags:

ਕੱਚਾ ਤੇਲ ਬਣਤਰਕੱਚਾ ਤੇਲ ਹਵਾਲੇਕੱਚਾ ਤੇਲ ਅਗਾਂਹ ਪੜ੍ਹੋਕੱਚਾ ਤੇਲ ਬਾਹਰੀ ਜੋੜਕੱਚਾ ਤੇਲਉੱਲੀਕਾਰਬਨੀ ਯੋਗਤਰਲਪਥਰਾਟੀ ਬਾਲਣਲਾਤੀਨੀ ਭਾਸ਼ਾਹਾਈਡਰੋਕਾਰਬਨ

🔥 Trending searches on Wiki ਪੰਜਾਬੀ:

ਜਾਦੂ-ਟੂਣਾਨਾਟਕ (ਥੀਏਟਰ)ਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸਮੂਸਾਜਾਮਨੀਕਿਰਿਆਐੱਫ਼. ਸੀ. ਰੁਬਿਨ ਕਜਾਨਗਠੀਆਮਹੱਤਮ ਸਾਂਝਾ ਭਾਜਕਅਰਦਾਸਭਗਤੀ ਲਹਿਰਜਾਮੀਆ ਮਿਲੀਆ ਇਸਲਾਮੀਆਸ੍ਰੀ ਚੰਦਪ੍ਰਧਾਨ ਮੰਤਰੀਚੰਡੀਗੜ੍ਹਭਾਈ ਘਨੱਈਆ18 ਅਕਤੂਬਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਦੁੱਧਪੰਜਾਬ ਦਾ ਇਤਿਹਾਸ18 ਸਤੰਬਰਯੂਰਪੀ ਸੰਘਮੂਲ ਮੰਤਰਸਿੰਧਭਾਰਤਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬੰਦਾ ਸਿੰਘ ਬਹਾਦਰਪੀਲੂਸ਼ਿੰਗਾਰ ਰਸ28 ਮਾਰਚਸਾਹਿਤਹੜੱਪਾਧਾਂਦਰਾਸਾਰਕਓਪਨਹਾਈਮਰ (ਫ਼ਿਲਮ)ਵਿਰਾਟ ਕੋਹਲੀਕਾ. ਜੰਗੀਰ ਸਿੰਘ ਜੋਗਾਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਸ਼ਿਵਰਾਮ ਰਾਜਗੁਰੂਕਰਨੈਲ ਸਿੰਘ ਈਸੜੂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੱਖ ਧਰਮਘੋੜਾਗੁੱਲੀ ਡੰਡਾਡੈਡੀ (ਕਵਿਤਾ)ਵਲਾਦੀਮੀਰ ਪੁਤਿਨਈਸਟ ਇੰਡੀਆ ਕੰਪਨੀਲੀਫ ਐਰਿਕਸਨਨਾਮਧਾਰੀਕੰਬੋਜਇੰਟਰਵਿਯੂਜੀ-ਮੇਲਗੁਰੂ ਗੋਬਿੰਦ ਸਿੰਘਪੰਜਾਬ ਦੀ ਰਾਜਨੀਤੀਸ਼ਿਵ ਕੁਮਾਰ ਬਟਾਲਵੀਰੱਬਨਜਮ ਹੁਸੈਨ ਸੱਯਦਬਸੰਤਮੀਰਾ ਬਾਈਇੰਟਰਨੈੱਟਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਲਿੰਗਉਪਵਾਕਚੰਡੀ ਦੀ ਵਾਰਸੋਹਣੀ ਮਹੀਂਵਾਲ੧ ਦਸੰਬਰਬੈਂਕਸਟਾਕਹੋਮਵਿਕੀਪੰਜ ਤਖ਼ਤ ਸਾਹਿਬਾਨਅਕਾਲ ਤਖ਼ਤ🡆 More