ਕਰਨੈਲ ਸਿੰਘ ਈਸੜੂ

ਸ਼ਹੀਦ ਕਰਨੈਲ ਸਿੰਘ ਈਸੜੂ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ ਜਿਸਨੇ ਗੋਆ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ।

ਗੈਲਰੀ

ਕਰਨੈਲ ਸਿੰਘ ਈਸੜੂ
ਸ਼ਹੀਦ ਕਰਨੈਲ ਸਿੰਘ ਈਸੜੂ
ਕਰਨੈਲ ਸਿੰਘ ਈਸੜੂ
ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ

ਜ਼ਿੰਦਗੀ

ਮੁਢਲੀ ਜ਼ਿੰਦਗੀ

ਕਰਨੈਲ ਸਿੰਘ ਦਾ ਜਨਮ 1929 ਈਸਵੀ ਵਿੱਚ ਚੱਕ ਨੰਬਰ 30, ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ।

ਪੜ੍ਹਾਈ

ਆਪ ਨੇ ਸੱਤਵੀਂ ਜਮਾਤ ਤੱਕ ਦੀ ਵਿੱਦਿਆ ਹਾਈ ਸਕੂਲ ਖੁਸ਼ਪੁਰ ਤੋਂ ਪ੍ਰਾਪਤ ਕੀਤੀ। ਅੱਠਵੀਂ ਪਾਸ ਕਰਨ ਮਗਰੋਂ ਆਪ ਵੀ ਮਾਤਾ ਜੀ ਪਾਸ ਪਿੰਡ ਈਸੜੂ ਆ ਗਏ ਅਤੇ ਦਸਵੀਂ ਦੀ ਪੜ੍ਹਾਈ ਖੰਨੇ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।

ਅਧਿਆਪਕ

ਘਰ ਦੀ ਹਾਲਾਤ ਠੀਕ ਨਾ ਹੋਣ ਕਰ ਕੇ ਆਪ ਕਾਲਜ ਵਿੱਚ ਦਾਖਲਾ ਨਾ ਲੈ ਸਕੇ ਤੇ ਪ੍ਰਾਈਵੇਟ ਤੌਰ ’ਤੇ ਐਫ.ਏ. ਦੀ ਪ੍ਰੀਖਿਆ ਪਾਸ ਕਰਨ ਉੱਪਰੰਤ ਪਿੰਡ ਬੰਬਾ ਦੇ ਸਕੂਲ ਵਿਖੇ ਅਧਿਆਪਕ ਦੇ ਤੌਰ ’ਤੇ ਸੇਵਾ ਨਿਭਾਉਣ ਲੱਗੇ। ਇਸੇ ਦੌਰਾਨ ਹੀ ਆਪ ਅਧਿਆਪਕ ਦੀ ਬੇਸਿਕ ਸਿਖਲਾਈ ਲਈ ਜਗਰਾਉਂ ਸਕੂਲ ਚਲੇ ਗਏ। ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਚੁੱਕਾ ਸੀ।

ਅਜ਼ਾਦੀ ਦੀ ਲੜ੍ਹਾਈ

ਇਸ ਸਮੇਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ਤੇ ਸੀ। ਆਪ ਨੇ ਬਿਨਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਸਲਾਹ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਜਗਰਾਉਂ ਤੋਂ ਸਿੱਧਾ ਗੋਆ ਪਹੁੰਚ ਗਏ। ਉੱਥੇ ਆਪ ਨੇ ਪੁਰਤਗਾਲੀ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਜ਼ਾਦੀ ਦਾ ਤਰੰਗਾ ਝੰਡਾ ਲਹਿਰਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਆਪ ਨੇ ਆਪਣੀ ਸ਼ਹੀਦੀ ਦੇ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ। ਆਪ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ ਹਰ ਸਾਲ 15 ਅਗਸਤ ਨੂੰ ਭਾਰੀ ਸ਼ਹੀਦੀ ਮੇਲਾ ਲੱਗਦਾ ਹੈ, ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਸ਼ਰਧਾਲੂ ਆਪਣੇ ਇਸ ਮਹਾਨ ਸ਼ਹੀਦ ਨੂੰ ਨਤਮਸਤਕ ਹੁੰਦੇ ਹਨ। ਕਸਬਾ ਈਸੜੂ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ, ਇਸ ਛੋਟੇ ਜਿਹੇ ਕਸਬੇ ਨੂੰ ਸੰਸਾਰ ਭਰ ’ਚ ਸਤਿਕਾਰ ਦਿਵਾਉਣ ਵਾਲੀ ਮਹਾਨ ਸ਼ਖਸੀਅਤ ਹਨ।

ਵਿਰਾਸਤ

ਪੰਜਾਬ ਸਰਕਾਰ ਵੱਲੋਂ ਹਰ ਸਾਲ ਈਸੜੂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ।

ਪੰਜਾਬ ਵਿਚ ਈਸੜੂ ਦੇ ਨਾਂ 'ਤੇ ਇਕ ਬੁੱਤ, ਪਿੰਡ ਦੀ ਲਾਇਬ੍ਰੇਰੀ, ਪਾਰਕ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤਾ ਗਿਆ ਹੈ| 2015 ਵਿੱਚ, ਗੋਆ ਦੇ ਪਤਰਾਦੇਵੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਈਸਰੂ ਦਾ ਇੱਕ ਕਾਂਸੀ ਦਾ ਬੁੱਤ ਲਗਾਇਆ ਗਿਆ।

ਹਵਾਲੇ

Tags:

ਕਰਨੈਲ ਸਿੰਘ ਈਸੜੂ ਗੈਲਰੀਕਰਨੈਲ ਸਿੰਘ ਈਸੜੂ ਜ਼ਿੰਦਗੀਕਰਨੈਲ ਸਿੰਘ ਈਸੜੂ ਵਿਰਾਸਤਕਰਨੈਲ ਸਿੰਘ ਈਸੜੂ ਹਵਾਲੇਕਰਨੈਲ ਸਿੰਘ ਈਸੜੂ

🔥 Trending searches on Wiki ਪੰਜਾਬੀ:

ਸਵਰਨਜੀਤ ਸਵੀਗਿਆਨੀ ਦਿੱਤ ਸਿੰਘਚੌਥੀ ਕੂਟ (ਕਹਾਣੀ ਸੰਗ੍ਰਹਿ)ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਰੀਰਕ ਕਸਰਤਪਪੀਹਾਪੰਜਾਬੀ ਰੀਤੀ ਰਿਵਾਜਪੰਜਾਬ ਦੇ ਮੇਲੇ ਅਤੇ ਤਿਓੁਹਾਰਮੁਹੰਮਦ ਗ਼ੌਰੀਨਰਿੰਦਰ ਮੋਦੀਭਾਰਤ ਦਾ ਇਤਿਹਾਸਕਾਲੀਦਾਸਹੋਲੀਸਮਾਰਟਫ਼ੋਨਪਾਣੀਕਾਰਲ ਮਾਰਕਸਸੇਰਗ਼ੁਲਾਮ ਫ਼ਰੀਦਨਿੱਕੀ ਕਹਾਣੀਤਖ਼ਤ ਸ੍ਰੀ ਦਮਦਮਾ ਸਾਹਿਬਗਿੱਧਾਦਿਨੇਸ਼ ਸ਼ਰਮਾਪੰਜਾਬੀ ਅਖ਼ਬਾਰਹਿੰਦਸਾਏਅਰ ਕੈਨੇਡਾਭਾਸ਼ਾਲੋਕਧਾਰਾਜਹਾਂਗੀਰਵਿੱਤ ਮੰਤਰੀ (ਭਾਰਤ)ਗੁਰੂ ਤੇਗ ਬਹਾਦਰਹਵਾ ਪ੍ਰਦੂਸ਼ਣਬਾਬਾ ਫ਼ਰੀਦਜਮਰੌਦ ਦੀ ਲੜਾਈਸੋਹਣੀ ਮਹੀਂਵਾਲਸੰਗਰੂਰਮਹਾਤਮਾ ਗਾਂਧੀਜਾਦੂ-ਟੂਣਾਮਨੋਵਿਗਿਆਨਰਾਸ਼ਟਰੀ ਪੰਚਾਇਤੀ ਰਾਜ ਦਿਵਸਪੰਜਾਬੀ ਸਾਹਿਤ ਦਾ ਇਤਿਹਾਸਕੌਰ (ਨਾਮ)ਲਾਲ ਚੰਦ ਯਮਲਾ ਜੱਟਸਿੱਖ ਗੁਰੂਪਿਆਰਸਤਿ ਸ੍ਰੀ ਅਕਾਲਆਨੰਦਪੁਰ ਸਾਹਿਬਪੰਜਾਬੀ ਸੂਬਾ ਅੰਦੋਲਨਪੰਜਾਬੀ ਆਲੋਚਨਾਵਿਆਕਰਨਿਕ ਸ਼੍ਰੇਣੀਮਨੁੱਖਸੰਤ ਸਿੰਘ ਸੇਖੋਂਪ੍ਰਗਤੀਵਾਦਪੋਸਤਯੋਗਾਸਣਵਿਰਾਸਤ-ਏ-ਖ਼ਾਲਸਾਨਵਤੇਜ ਭਾਰਤੀਪੜਨਾਂਵਮਹਾਂਭਾਰਤਗੁਰੂ ਅੰਗਦਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸੋਨਾਦਲੀਪ ਕੌਰ ਟਿਵਾਣਾਸ਼ਰੀਂਹਦੂਜੀ ਸੰਸਾਰ ਜੰਗਅਮਰਿੰਦਰ ਸਿੰਘ ਰਾਜਾ ਵੜਿੰਗਭੰਗਾਣੀ ਦੀ ਜੰਗਜੀ ਆਇਆਂ ਨੂੰ (ਫ਼ਿਲਮ)ਛੱਲਾਮੰਜੀ (ਸਿੱਖ ਧਰਮ)ਤਾਰਾਮੁਲਤਾਨ ਦੀ ਲੜਾਈਕਰਤਾਰ ਸਿੰਘ ਸਰਾਭਾਸ੍ਰੀ ਚੰਦ🡆 More