ਹੀਰੋਸ਼ੀਮਾ

ਹੀਰੋਸ਼ੀਮਾ ਜਾਪਾਨ ਦਾ ਇੱਕ ਸ਼ਹਿਰ ਹੈ ਜਿਸ ਤੇ ਦੂਜੀ ਸੰਸਾਰ ਜੰਗ ਮੁੱਕਣ ਦੇ ਐਨ ਨੇੜਲੇ ਸਮੇਂ 6 ਅਗਸਤ 1945 ਨੂੰ 8:15 ਸਵੇਰੇ ਪਹਿਲਾ ਐਟਮ ਬੰਬ ਸੁਟਿਆ ਗਿਆ ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ ਸੀ। ਇਸ ਵਿਭਿਸ਼ਕਾ ਦੇ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ। ਜਾਪਾਨ ਦੇ ਇੱਕ ਦੂਜੇ ਨਗ ਨਾਗਾਸਾਕੀ ਉੱਤੇ ਵੀ ਪਰਮਾਣੁ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਦਾ ਨਤੀਜਾ ਹੈ ਕਿ ਜਾਪਾਨ ਨੇ ਪ੍ਰਮਾਣੂ ਹਥਿਆਰ ਕਦੇ ਨਾ ਬਣਾਉਣ ਦੀ ਨੀਤੀ ਅਪਣਾਈ ਹੈ।

ਹੀਰੋਸ਼ੀਮਾ
広島市
Designated city
ਹੀਰੋਸ਼ੀਮਾ ਸ਼ਹਿਰ
From top left: ਹੀਰੋਸ਼ੀਮਾ ਕਿਲਾ, ਹੀਰੋਸ਼ੀਮਾ ਤੋਯੋ ਕਾਰਪ ਦੀ ਹੀਰੋਸ਼ੀਮਾ ਗੇਮ ਹੀਰੋਸ਼ੀਮਾ ਮਿਊਨਿਸਪਲ ਹੀਰੋਸ਼ੀਮਾ ਸਟੇਡੀਅਮ ਵਿੱਚ, ਹੀਰੋਸ਼ੀਮਾ ਅਮਨ ਯਾਦਗਾਰ (Genbaku Dome), Night view of Ebisu-cho, Shukkei-en (Asano Park)
From top left: ਹੀਰੋਸ਼ੀਮਾ ਕਿਲਾ, ਹੀਰੋਸ਼ੀਮਾ ਤੋਯੋ ਕਾਰਪ ਦੀ ਹੀਰੋਸ਼ੀਮਾ ਗੇਮ ਹੀਰੋਸ਼ੀਮਾ ਮਿਊਨਿਸਪਲ ਹੀਰੋਸ਼ੀਮਾ ਸਟੇਡੀਅਮ ਵਿੱਚ, ਹੀਰੋਸ਼ੀਮਾ ਅਮਨ ਯਾਦਗਾਰ (Genbaku Dome), Night view of Ebisu-cho, Shukkei-en (Asano Park)
Flag of ਹੀਰੋਸ਼ੀਮਾ
ਹੀਰੋਸ਼ੀਮਾ ਦੀ ਸਥਿਤੀ ਹੀਰੋਸ਼ੀਮਾ ਪਰੀਫੈਕਚਰ ਵਿੱਚ
ਹੀਰੋਸ਼ੀਮਾ ਦੀ ਸਥਿਤੀ ਹੀਰੋਸ਼ੀਮਾ ਪਰੀਫੈਕਚਰ ਵਿੱਚ
ਦੇਸ਼ਜਪਾਨ
ਖੇਤਰChūgoku (San'yō)
PrefectureHiroshima Prefecture
ਸਰਕਾਰ
 • MayorKazumi Matsui
ਖੇਤਰ
 • ਕੁੱਲ905.01 km2 (349.43 sq mi)
ਆਬਾਦੀ
 (January 2010)
 • ਕੁੱਲ11,73,980
 • ਘਣਤਾ1,297.2/km2 (3,360/sq mi)
ਸਮਾਂ ਖੇਤਰਯੂਟੀਸੀ+9 (Japan Standard Time)
- TreeCamphor Laurel
- FlowerOleander
Phone number082-245-2111
Address1-6-34 Kokutaiji,
Naka-ku, Hiroshima-shi 730-8586
ਵੈੱਬਸਾਈਟHiroshima City
ਹੀਰੋਸ਼ੀਮਾ
ਜਾਨ ਲੇਤਜਲ ਦਾ ਐਟਮ ਬੰਬ ਗੁੰਬਦ ਅਤੇ ਆਧੁਨਿਕ ਹੀਰੋਸ਼ੀਮਾ

ਇਤਿਹਾਸ

ਦੂਜੀ ਸੰਸਾਰ ਜੰਗ ਸਮੇਂ ਜਪਾਨ ਉੱਤੇ ਕਈ ਮਹੀਨੇ ਭਾਰੀ ਬੰਬਾਰੀ ਕਰਨ ਪਿੱਛੋਂ ਸੰਯੁਕਤ ਰਾਜ ਅਮਰੀਕਾ ਨੇ 26 ਜੁਲਾਈ, 1945 ਨੂੰ ਜਪਾਨ ਨੂੰ ਆਤਮ-ਸਮਰਪਣ ਕਰਨ ਲਈ ਤਾੜਨਾ ਕੀਤੀ ਸੀ ਜਿਸ ਨੂੰ ਜਪਾਨ ਨੇ ਨਜ਼ਰਅੰਦਾਜ਼ ਕੀਤਾ ਸੀ। ਇਸ ਪਿੱਛੋਂ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ, ਹੀਰੋਸ਼ੀਮਾ ਉੱਤੇ 6 ਅਗਸਤ ਨੂੰ ਐਟਮ ਬੰਬ ਸੁੱਟ ਦਿੱਤੇ ਸਨ। ਅਮਰੀਕਾ ਵੱਲੋਂ ਐਟਮ ਬੰਬਾਂ ਦਾ ਨਿਸ਼ਾਨਾ ਬਣਾਉਣ ਲਈ ਜਪਾਨ ਦੇ ਚਾਰ ਸ਼ਹਿਰਾਂ ਹੀਰੋਸ਼ੀਮਾ, ਕੋਕੂਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਤਕ ਯੁੱਧ ਕਾਰਨ ਪਹੁੰਚ ਘੱਟ ਹੋ ਸਕੀ ਸੀ। ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਪਹਿਲੀ ਤਰਜੀਹ ‘ਹੀਰੋਸ਼ੀਮਾ’ ਸੀ। ਇਹ ਉਦਯੋਗਿਕ ਅਤੇ ਸੈਨਿਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਸ਼ਹਿਰ ਸੀ।

ਐਟਮ ਬੰਬ

6 ਅਗਸਤ, 1945 ਸਵੇਰ ਦੇ 2 ਵੱਜ ਕੇ 40 ਮਿੰਟ ’ਤੇ ਬੰਬਾਰੀ ਕਰਨ ਵਾਲਾ ਅਮਰੀਕੀ ਜਹਾਜ਼ ਜਿਸ ਦਾ ਨਾਂ ‘ਇਨੋਲਾ ਗੇਅ’ ਸੀ, ਟਿਨੀਅਨ ਨਾਂ ਦੇ ਟਾਪੂ ਤੋਂ ਰਵਾਨਾ ਹੋਇਆ।ਇਸ ਲੜਾਕੂ ਜਹਾਜ਼ ਵਿੱਚ ਚਾਲਕਾਂ ਦੀ 12 ਮੈਂਬਰੀ ਟੀਮ ਸੀ ਅਤੇ ‘ਲਿਟਲ ਬੁਆਏ’ ਨਾਂ ਦਾ ਐਟਮ ਬੰਬ ਸੀ। ਇਹ ਬੰਬ ਯੂਰੇਨੀਅਮ-235 ਤੋਂ ਬਣਿਆ ਸੀ। ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਮੌਸਮ ਦਾ ਜਾਇਜ਼ਾ ਲੈਣ ਲਈ ਤਿੰਨ ਹੋਰ ਜਹਾਜ਼ ਭੇਜੇ ਜਾ ਚੁੱਕੇ ਸਨ। ਦੋ ਹੋਰ ਜਹਾਜ਼ ਜੋ ਕਿ ਕੈਮਰਿਆਂ ਅਤੇ ਹੋਰ ਮਾਪਕ ਯੰਤਰਾਂ ਨਾਲ ਲੈਸ ਸਨ, ਇਸ ਜਹਾਜ਼ ਦੇ ਨਾਲ-ਨਾਲ ਜਾ ਰਹੇ ਸਨ। ਹੀਰੋਸ਼ੀਮਾ ਸ਼ਹਿਰ ਉੱਤੇ ਸਵੇਰ ਦੇ 8 ਵੱਜ ਕੇ 50 ਮਿੰਟ ’ਤੇ ਐਟਮ ਬੰਬ ਸੁੱਟਿਆ ਗਿਆ। ਇਹ ਜ਼ਮੀਨ ਤੋਂ ਲਗਪਗ 600 ਮੀਟਰ ਦੀ ਉੱਚਾਈ ’ਤੇ ਫਟਿਆ। ਪੂਰਾ ਸ਼ਹਿਰ ਧੰੂਏਂ ਅਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਇਸ ਨਾਲ ਸ਼ਹਿਰ ਦੀਆਂ 60,000 ਤੋਂ 90,000 ਇਮਾਰਤਾਂ ਤਹਿਸ-ਨਹਿਸ ਹੋ ਗਈਆਂ। ਤਾਪਮਾਨ ਇੰਨਾ ਵਧ ਗਿਆ ਕਿ ਮਿੱਟੀ, ਪੱਥਰ, ਧਾਤਾਂ ਸਭ ਕੁਝ ਪਿਘਲ ਗਿਆ। ਪਲ ਭਰ ਵਿੱਚ ਇਹ ਸ਼ਹਿਰ ਉੱਜੜ ਗਿਆ। ਸ਼ਹਿਰ ਦਾ 4 ਤੋਂ 5 ਵਰਗ ਮੀਲ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਉਸ ਸਮੇਂ ਹੀਰੋਸ਼ੀਮਾ ਦੀ ਅਬਾਦੀ ਕਰੀਬ ਸਾਢੇ ਤਿੰਨ ਲੱਖ ਸੀ, ਜਿਸ ਵਿੱਚੋਂ ਕਰੀਬ 70,000 ਲੋਕ ਮੌਕੇ ’ਤੇ ਮਾਰੇ ਗਏ ਅਤੇ ਇੰਨੇ ਹੀ ਬਾਅਦ ਵਿੱਚ ਰੇਡੀਏਸ਼ਨ ਦੇ ਦੁਰਪ੍ਰਭਾਵ ਨਾਲ ਮਾਰੇ ਜਾਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 1,40,000 ਤੋਂ ਵੱਧ ਜਾਨਾਂ ਚਲੀਆਂ ਗਈਆਂ।

ਇਹ ਵੀ ਦੇਖੋ

ਹਵਾਲੇ

Tags:

ਹੀਰੋਸ਼ੀਮਾ ਇਤਿਹਾਸਹੀਰੋਸ਼ੀਮਾ ਐਟਮ ਬੰਬਹੀਰੋਸ਼ੀਮਾ ਇਹ ਵੀ ਦੇਖੋਹੀਰੋਸ਼ੀਮਾ ਹਵਾਲੇਹੀਰੋਸ਼ੀਮਾ19456 ਅਗਸਤਜਾਪਾਨਦੂਜੀ ਸੰਸਾਰ ਜੰਗਨਾਗਾਸਾਕੀਸ਼ਹਿਰ

🔥 Trending searches on Wiki ਪੰਜਾਬੀ:

ਭਾਰਤ ਰਤਨਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਜਾਪੁ ਸਾਹਿਬਸਵਰਪੰਜਾਬ ਦੇ ਮੇੇਲੇਪੂਰਨ ਭਗਤਮੌਤ ਦੀਆਂ ਰਸਮਾਂਈਸ਼ਵਰ ਚੰਦਰ ਨੰਦਾ2008ਪੰਜਾਬ, ਪਾਕਿਸਤਾਨਕੱਛੂਕੁੰਮਾਨਿਸ਼ਾਨ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪਰਿਵਾਰਅਰਜਨ ਅਵਾਰਡਚੇਤਜਰਗ ਦਾ ਮੇਲਾਪੰਜਾਬੀ ਸਵੈ ਜੀਵਨੀਅਕਾਲ ਉਸਤਤਿਪੁਰਖਵਾਚਕ ਪੜਨਾਂਵਗੁਰਨਾਮ ਭੁੱਲਰਸੁਬੇਗ ਸਿੰਘਰੇਖਾ ਚਿੱਤਰਪਿੱਪਲਸ਼ੁੱਕਰਵਾਰਮਕਲੌਡ ਗੰਜਸਾਹਿਤਪੰਜਾਬ ਵਿੱਚ ਕਬੱਡੀਰਾਘਵ ਚੱਡਾਅਫਸ਼ਾਨ ਅਹਿਮਦਅਧਿਆਪਕਡਾ. ਹਰਿਭਜਨ ਸਿੰਘਭਗਵਾਨ ਸਿੰਘਖਾਲਸਾ ਰਾਜਵੱਡਾ ਘੱਲੂਘਾਰਾਮਨੁੱਖੀ ਦਿਮਾਗਪਾਸ਼ ਦੀ ਕਾਵਿ ਚੇਤਨਾਗੁਰੂ ਤੇਗ ਬਹਾਦਰਚਾਰ ਸਾਹਿਬਜ਼ਾਦੇਗੁਰਦੁਆਰਾ ਅੜੀਸਰ ਸਾਹਿਬਭਾਰਤ ਦੀਆਂ ਭਾਸ਼ਾਵਾਂਜਿੰਦ ਕੌਰਵਾਕਵਿਆਹ ਦੀਆਂ ਰਸਮਾਂਵਰਿਆਮ ਸਿੰਘ ਸੰਧੂਪਸ਼ੂ ਪਾਲਣਪੰਜਾਬੀ ਕਹਾਣੀਬਾਰਬਾਡੋਸਮਹਾਂਦੀਪਕਸ਼ਮੀਰ3ਤਾਪਸੀ ਮੋਂਡਲਹਾੜੀ ਦੀ ਫ਼ਸਲਵਾਲੀਬਾਲਧਰਮਭਾਈ ਮਨੀ ਸਿੰਘਭਗਤ ਪੂਰਨ ਸਿੰਘਇਲਤੁਤਮਿਸ਼ਵੱਲਭਭਾਈ ਪਟੇਲਸਤਵਿੰਦਰ ਬਿੱਟੀਕੌਰ (ਨਾਮ)ਰੱਬ ਦੀ ਖੁੱਤੀਸਮੁੱਚੀ ਲੰਬਾਈਪੰਜਾਬੀ ਕਲੰਡਰ1925ਸ਼ਾਹ ਮੁਹੰਮਦਪ੍ਰੀਖਿਆ (ਮੁਲਾਂਕਣ)ਹਵਾ ਪ੍ਰਦੂਸ਼ਣਸਾਕਾ ਚਮਕੌਰ ਸਾਹਿਬਤਾਜ ਮਹਿਲਸਿੰਘਪੰਜਾਬੀ ਨਾਟਕਭਾਰਤ ਦਾ ਮੁੱਖ ਚੋਣ ਕਮਿਸ਼ਨਰ🡆 More