ਟੋਕੀਓ

ਟੋਕੀਓ (東京 ਪੂਰਬੀ ਰਾਜਧਾਨੀ), ਅਧਿਕਾਰਕ ਤੌਰ ਉੱਤੇ ਟੋਕੀਓ ਮਹਾਂਨਗਰ (東京都), ਜਪਾਨ ਦੇ 47 ਪ੍ਰੀਫੈਕਟ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜਪਾਨ ਦੀ ਰਾਜਧਾਨੀ, ਵਡੇਰੇ ਟੋਕੀਓ ਖੇਤਰ ਦਾ ਕੇਂਦਰ ਅਤੇ ਦੁਨੀਆ ਦਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਜਪਾਨੀ ਸਰਕਾਰ ਅਤੇ ਸ਼ਾਹੀ ਮਹੱਲ ਦਾ ਟਿਕਾਣਾ ਅਤੇ ਜਪਾਨੀ ਸ਼ਾਹੀ ਘਰਾਨੇ ਦੀ ਰਿਹਾਇਸ਼ ਹੈ। ਇਹ ਮੁੱਖ ਟਾਪੂ ਹੋਂਸ਼ੂ ਦੇ ਦੱਖਣ-ਪੂਰਬੀ ਪਾਸੇ ਦੇ ਕਾਂਤੋ ਖੇਤਰ ਵਿੱਚ ਸਥਿਤ ਹੈ ਅਤੇ ਇਸ ਵਿੱਚ ਈਜ਼ੂ ਟਾਪੂ ਅਤੇ ਓਗਾਸਵਾਰਾ ਟਾਪੂ ਸ਼ਾਮਲ ਹਨ। ਟੋਕੀਓ ਮਹਾਂਨਗਰ ਨੂੰ 1943 ਵਿੱਚ ਪੂਰਵਲੇ ਟੋਕੀਓ ਪ੍ਰੀਫੈਕਟ ਜ਼ਿਲ੍ਹਾ (東京府) ਅਤੇ ਟੋਕੀਓ ਸ਼ਹਿਰ (東京市) ਨੂੰ ਮਿਲਾ ਕੇ ਬਣਿਆ ਸੀ।

ਟੋਕੀਓ
ਸਮਾਂ ਖੇਤਰਯੂਟੀਸੀ+9

ਟੋਕੀਓ ਦੀ ਮਹਾਂਨਗਰੀ ਸਰਕਾਰ ਟੋਕੀਓ ਦੇ 23 ਵਿਸ਼ੇਸ਼ ਵਾਰਡਾਂ ਨੂੰ ਪ੍ਰਸ਼ਾਸਤ ਕਰਦੀ ਹੈ ਜੋ ਟੋਕੀਓ ਸ਼ਹਿਰ ਤੋਂ ਇਲਾਵਾ ਪ੍ਰੀਫੈਕਟ ਜ਼ਿਲ੍ਹੇ ਦੀਆਂ 39 ਨਗਰਪਾਲਿਕਾਵਾਂ ਅਤੇ ਦੋ ਬਾਹਰੀ ਟਾਪੂਆਂ ਦਾ ਬਣਿਆ ਹੋਇਆ ਹੈ। ਵਿਸ਼ੇਸ਼ ਵਾਰਡਾਂ ਦੀ ਅਬਾਦੀ 80 ਲੱਖ ਤੋਂ ਵੱਧ ਹੈ ਅਤੇ ਕੁੱਲ ਅਬਾਦੀ 130 ਲੱਖ ਤੋਂ ਵੀ ਵੱਧ। ਇਹ ਪ੍ਰੀਫੈਕਟ ਜ਼ਿਲ੍ਹਾ ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ (ਅਬਾਦੀ 3.5 ਕਰੋੜ ਤੋਂ ਵੱਧ) ਅਤੇ ਸਭ ਤੋਂ ਵੱਧ ਸ਼ਹਿਰੀ ਇਕੱਠ ਆਰਥਕਤਾ (2008 ਵਿੱਚ ਖ਼ਰੀਦ ਸ਼ਕਤੀ ਸਮਾਨਤਾ ਵਿੱਚ ਅਮਰੀਕੀ ਡਾਲਰ 1.479 ਟ੍ਰਿਲੀਅਨ ਦੀ ਕੁੱਲ ਘਰੇਲੂ ਉਪਜ; ਨਿਊ ਯਾਰਕ ਮਹਾਂਨਗਰ ਤੋਂ ਵੱਧ) ਵਾਲੇ ਮਹਾਂਨਗਰੀ ਖੇਤਰ ਦਾ ਹਿੱਸਾ ਹੈ। ਇਹ ਸ਼ਹਿਰ ਫ਼ਾਰਚੂਨ ਗਲੋਬਲ 500 ਦੀਆਂ 51 ਕੰਪਨੀਆਂ ਦਾ ਮੇਜ਼ਬਾਨ ਹੈ ਜੋ ਕਿਸੇ ਵੀ ਸ਼ਹਿਰ ਨਾਲੋਂ ਵੱਡਾ ਅੰਕੜਾ ਹੈ।

ਟੋਕੀਓ ਨੂੰ ਨਿਊਯਾਰਕ ਅਤੇ ਲੰਡਨ ਸਮੇਤ ਵਿਸ਼ਵ ਅਰਥ-ਵਿਵਅਸਥਾ ਦਾ ਇੱਕ "ਨਿਰਦੇਸ਼ ਕੇਂਦਰ" ਕਿਹਾ ਜਾਂਦਾ ਹੈ। ਇਸਨੂੰ ਵਿਸ਼ਵ-ਸਤਰੀ ਮੋਢੀ ਸ਼ਹਿਰ ਮੰਨਿਆ ਜਾਂਦਾ ਹੈ ਜਿਸ ਨੂੰ ਗਾਕ ਦੀ 2008 ਦੀ ਸੂਚੀ ਵਿੱਚ ਬੱਧਿਆ ਗਿਆ ਹੈ ਅਤੇ ਏ. ਟੀ. ਕੀਅਰਨੀ ਦੀ 2012 ਵਿਆਪਕ ਸ਼ਹਿਰੀ ਤਰਜਨੀ ਵਿੱਚ ਇਸਨੂੰ ਚੌਥਾ ਸਥਾਨ ਮਿਲਿਆ ਹੈ। 2012 ਵਿੱਚ ਇਸਨੂੰ ਮਰਸਰ ਅਤੇ ਆਰਥਕ ਬੁੱਧੀ ਇਕਾਈ ਦੇ ਰਹਿਣੀ-ਖ਼ਰਚਾ ਸਰਵੇਖਣ ਮੁਤਾਬਕ ਪ੍ਰਵਾਸੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਕਰਾਰ ਦਿੱਤਾ ਗਿਆ। ਅਤੇ 2009 ਵਿੱਚ ਇਸਨੂੰ ਮੋਨੋਕਲ ਰਸਾਲੇ ਵੱਲੋਂ ਤੀਜਾ ਸਭ ਤੋਂ ਵੱਧ ਰਹਿਣਯੋਗ ਸ਼ਹਿਰ ਅਤੇ ਸਭ ਤੋਂ ਵੱਧ ਰਹਿਣਯੋਗ ਮਹਾਂ-ਮਹਾਂਨਗਰ ਕਿਹਾ ਗਿਆ। ਮਿਸ਼ਲਿਨ ਗਾਈਡ ਨੇ ਟੋਕੀਓ ਨੂੰ ਅੱਜ ਤੱਕ ਦੁਨੀਆ ਦੇ ਕਿਸੇ ਵੀ ਸ਼ਹਿਰ ਨਾਲੋਂ ਜ਼ਿਆਦਾ ਸਿਤਾਰੇ ਦਿੱਤੇ ਹਨ। ਟੋਕੀਓ 1964 ਦੀਆਂ ਗਰਮ-ਰੁੱਤੀ ਓਲੰਪਿਕਸ ਦਾ ਮੇਜ਼ਬਾਨ ਸੀ ਅਤੇ ਹੁਣ 2020 ਗਰਮ-ਰੁੱਤੀ ਓਲੰਪਿਕਸ ਦਾ ਉਮੀਦਵਾਰ ਸ਼ਹਿਰ ਹੈ।

ਸਥਾਪਨਾ

ਇਤਿਹਾਸ

ਅਬਾਦੀ

ਸਮਾਰਕ

ਸਮੱਸਿਆਵਾਂ

ਹਵਾਲੇ

Tags:

ਟੋਕੀਓ ਸਥਾਪਨਾਟੋਕੀਓ ਇਤਿਹਾਸਟੋਕੀਓ ਅਬਾਦੀਟੋਕੀਓ ਸਮਾਰਕਟੋਕੀਓ ਸਮੱਸਿਆਵਾਂਟੋਕੀਓ ਹਵਾਲੇਟੋਕੀਓਜਪਾਨ

🔥 Trending searches on Wiki ਪੰਜਾਬੀ:

ਫੌਂਟਸੱਸੀ ਪੁੰਨੂੰਪਾਣੀਪਤ ਦੀ ਤੀਜੀ ਲੜਾਈਪੰਜਾਬੀ ਜੀਵਨੀ ਦਾ ਇਤਿਹਾਸਕਾਰਲ ਮਾਰਕਸਇੰਸਟਾਗਰਾਮਨਾਈ ਵਾਲਾਹਿਮਾਚਲ ਪ੍ਰਦੇਸ਼ਪੰਜ ਬਾਣੀਆਂਹੋਲੀਵਕ੍ਰੋਕਤੀ ਸੰਪਰਦਾਇਮੁਹੰਮਦ ਗ਼ੌਰੀਪੰਜਾਬੀ ਲੋਕ ਗੀਤਕਿੱਸਾ ਕਾਵਿਪਾਸ਼ਬੱਬੂ ਮਾਨਪੰਜਾਬ ਰਾਜ ਚੋਣ ਕਮਿਸ਼ਨਮਨੁੱਖਡਾ. ਦੀਵਾਨ ਸਿੰਘਬਾਬਾ ਫ਼ਰੀਦਪੰਜਾਬ, ਭਾਰਤਮਸੰਦਨਨਕਾਣਾ ਸਾਹਿਬਰਾਧਾ ਸੁਆਮੀਵਾਕਸਿੱਖੀਸੋਹਣ ਸਿੰਘ ਸੀਤਲਫ਼ਰੀਦਕੋਟ ਸ਼ਹਿਰਪੌਦਾਮੂਲ ਮੰਤਰਅਕਾਲੀ ਕੌਰ ਸਿੰਘ ਨਿਹੰਗਮਨੁੱਖੀ ਸਰੀਰਹੌਂਡਾਕਾਗ਼ਜ਼ਅਫ਼ੀਮਹਿੰਦੂ ਧਰਮਆਸਾ ਦੀ ਵਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬ ਦੀਆਂ ਵਿਰਾਸਤੀ ਖੇਡਾਂਵਿਕੀਬਾਬਾ ਬੁੱਢਾ ਜੀਭਾਰਤ ਦੀ ਸੰਸਦਹੁਮਾਯੂੰਜੰਗਮੋਰਚਾ ਜੈਤੋ ਗੁਰਦਵਾਰਾ ਗੰਗਸਰਨਿਤਨੇਮਮਧਾਣੀਲੋਕ ਸਾਹਿਤਮਨੁੱਖੀ ਦੰਦਵੀਡੀਓਉਪਭਾਸ਼ਾਵਿਸਾਖੀਹਾਰਮੋਨੀਅਮਮਹਿਮੂਦ ਗਜ਼ਨਵੀਭਗਵਾਨ ਮਹਾਵੀਰਮੌੜਾਂਪੰਜਾਬ ਖੇਤੀਬਾੜੀ ਯੂਨੀਵਰਸਿਟੀਗੁਰੂ ਤੇਗ ਬਹਾਦਰਕਰਤਾਰ ਸਿੰਘ ਸਰਾਭਾਲੰਗਰ (ਸਿੱਖ ਧਰਮ)ਸਕੂਲਪੰਜਾਬ ਦਾ ਇਤਿਹਾਸਡੇਰਾ ਬਾਬਾ ਨਾਨਕਮਿਆ ਖ਼ਲੀਫ਼ਾਬਸ ਕੰਡਕਟਰ (ਕਹਾਣੀ)ਅੱਕਗੁਰਦੁਆਰਿਆਂ ਦੀ ਸੂਚੀਆਸਟਰੇਲੀਆਅਡੋਲਫ ਹਿਟਲਰਅਰਥ-ਵਿਗਿਆਨਭਾਰਤ ਦਾ ਝੰਡਾਪੰਜਾਬੀ ਅਖ਼ਬਾਰਪੰਜਾਬੀ ਸੱਭਿਆਚਾਰਇਤਿਹਾਸਗੁਰੂ ਅੰਗਦਗੁਰਦੁਆਰਾ ਅੜੀਸਰ ਸਾਹਿਬ🡆 More