ਸਰਹਿੰਦ-ਫ਼ਤਹਿਗੜ੍ਹ

ਸਰਹਿੰਦ ਪੰਜਾਬ ਦਾ ਇੱਕ ਪ੍ਰਾਚੀਨ ਇਤਿਹਾਸਕ ਸ਼ਹਿਰ ਹੈ ਜੋ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੈ। ਇਹ ਨਗਰ ਪਟਿਆਲਾ ਤੋਂ ਉੱਤਰ ਵੱਲ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕਾਰਾ ਦਾ ਮੰਨਣਾ ਹੈ ਕਿ ਇਹ ਸ਼ਹਿਰ ਆਰੀਆ ਲੋਕਾਂ ਨੇ ਵਸਾਇਆ। ਇਸ ਨਗਰ ਨੂੰ ਤਿੰਨ ਵਾਰੀ ਤਬਾਹ ਕਿਤਾ ਗਿਆ। ਸੰਨ 1011 ਵਿੱਚ ਮਹਿਮੂਦ ਗਜ਼ਨਵੀ ਨੇ ਸਰਹਿੰਦ ਤੋਂ ਥਾਨੇਸਰ ਤੱਕ ਸਾਰਾ ਤਬਾਹ ਕਰ ਦਿਤਾ। ਦੂਜੀ ਵਾਰ ਸੰਨ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਦੀ ਇੱਟ ਨਾਲ ਇੱਟ ਖੜਕਾ ਦਿਤੀ। ਤੀਜੀ ਵਾਰ 1763 ਵਿੱਚ ਖ਼ਾਲਸਾ ਦਲ ਨੇ ਸਰਹਿੰਦ ਦੇ ਨਵਾਬ ਜ਼ੈਨ ਖ਼ਾਨ ਨੂੰ ਹਾਰ ਦੇ ਕੇ ਨਗਰ ਨੂੰ ਖ਼ੂਬ ਲੁਟਿਆ ਅਤੇ ਕਈ ਗੁਰਦੁਆਰੇ ਬਣਵਾਏ। ਇਸ ਨਗਰ ਦੇ ਜਨਸੰਖਿਆ 60852 ਹੈ। ਜਿਸ ਵਿੱਚ ਮਰਦਾ 54% ਅਤੇ ਔਰਤਾਂ 46% ਹਨ।

ਸਰਹਿੰਦ-ਫ਼ਤਹਿਗੜ੍ਹ
ਗੁਰਦੁਆਰਾ ਫਤਹਿਗੜ੍ਹ ਸਾਹਿਬ
ਸਰਹਿੰਦ
ਸ਼ਹਿਰ
ਦੇਸ਼ਸਰਹਿੰਦ-ਫ਼ਤਹਿਗੜ੍ਹ India
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਪੰਜਾਬ, ਭਾਰਤ
ਜ਼ਿਲ੍ਹਾਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ
ਆਬਾਦੀ
 (2013)
 • ਕੁੱਲ60,852
ਭਾਸ਼ਾ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
[1]
ਸਰਹਿੰਦ-ਫ਼ਤਹਿਗੜ੍ਹ
ਸਰਹਿੰਦ ਨੇੜੇ ਰਾਮਗੜ੍ਹ ਕਿਲ੍ਹੇ ਦਾ ਪ੍ਰਵੇਸ਼ ਦੁਆਰ

ਇਤਿਹਾਸ

ਸਰਹਿੰਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਕਿਸੇ ਸਮੇਂ ਲਾਹੌਰ ਅਤੇ ਦਿੱਲੀ ਵਿਚਕਾਰ ਸੱਤਾ ਦੇ ਕੇਂਦਰ ਰਹੇ ਇਸ ਨਗਰ ਵਿੱਚ 360 ਮਸਜਿਦਾਂ, ਮਕਬਰੇ, ਸਰਾਵਾਂ ਤੇ ਖੂਹ ਸਨ। ਅਕਬਰ ਦੇ ਸਮੇਂ ਪ੍ਰਸਿੱਧ ਹੋਏ ਸਰਹਿੰਦ ਦੇ ਕਵੀ ਨਾਸਿਰ ਅਲੀ ਸਰਹਿੰਦੀ ਵੱਲੋਂ ਫ਼ਾਰਸੀ ਵਿੱਚ ਲਿਖੀ ਇੱਕ ਪੁਸਤਕ ਮੁਤਾਬਕ ਹੰਸਲਾ ਨਦੀ ਦੇ ਕਿਨਾਰੇ ’ਤੇ ਇਹ ਨਗਰ ਤਿੰਨ ਕੋਹ ਤੱਕ ਵਸਿਆ ਹੋਇਆ ਸੀ। ਉੱਚੀਆਂ ਕੰਧਾਂ ਨਾਲ ਘਿਰੇ ਇਸ ਨਗਰ ਦੇ ਚਾਰ ਵੱਡੇ ਅਤੇ ਚਾਰ ਛੋਟੇ ਦਰਵਾਜ਼ੇ ਸਨ। ਦਰਿਆ ਦੇ ਕਿਨਾਰੇ ਬਣਿਆ ਕਿਲ੍ਹਾ ਸ਼ਹਿਰ ਦੇ ਬਿਲਕੁਲ ਵਿਚਕਾਰ ਸੀ ਜੋ ਸੁਰੰਗ ਨਾਲ ਸ਼ਾਹੀ ਬਾਗ਼ ਨਾਲ ਜੁੜਿਆ ਹੋਇਆ ਸੀ। ਚੀਨ ਦਾ ਬਣਿਆ ਸਮਾਨ ਇੱਥੋਂ ਦੇ ਬਾਜ਼ਾਰਾਂ ਵਿੱਚ ਵਿਕਦਾ ਸੀ। ਇਸ ਦੇ ਦੋ ਚੌਂਕ ਅਤੇ ਵੀਹ ਮੁਹੱਲੇ ਸਨ। ਅੱਜ ਉਹ ਸਰਹਿੰਦ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਹੰਸਲਾ ਨਦੀ ਹੁਣ ਸਰਹਿੰਦ ਚੋਅ ਵਿੱਚ ਬਦਲ ਚੁੱਕੀ ਹੈ। ਕਿਲ੍ਹੇ ਦੀ ਥਾਂ ’ਤੇ ਹੁਣ ਇੱਕ ਥੇਹ ਹੈ ਜਿਸ ਦੇ ਹੇਠਾਂ ਪੁਰਾਣੇ ਕਿਲ੍ਹੇ ਦੇ ਨਿਸ਼ਾਨ ਜ਼ਰੂਰ ਦਿਖ ਜਾਂਦੇ ਹਨ। ਸ਼ਾਹੀ ਬਾਗ਼ ’ਚ ਕੁਝ ਖੰਡਰਨੁਮਾ ਇਮਾਰਤਾਂ ਦਿਖਾਈ ਦਿੰਦੀਆਂ ਹਨ। ਕਿਲ੍ਹੇ ਤੋਂ ਸ਼ਾਹੀ ਬਾਗ਼ ਤੱਕ ਆਉਣ ਵਾਲੀ ਸੁਰੰਗ ਦਾ ਕੋਈ ਵਜੂਦ ਨਹੀਂ ਮਿਲਦਾ। ਸਰਹਿੰਦ ਹੁਣ ਛੋਟਾ ਜਿਹਾ ਨਗਰ ਹੈ।

ਸਰਹਿੰਦ-ਫ਼ਤਹਿਗੜ੍ਹ 
ਆਮ ਖਾਸ ਬਾਗ ਵਿਖੇ ਦੌਲਤ ਖ਼ਾਨਾ-ਏ-ਖ਼ਾਸ, ਜੋ ਸ਼ਾਇਦ ਬਾਦਸ਼ਾਹ ਅਕਬਰ ਦੇ ਰਾਜ ਦੌਰਾਨ, ਸੁਲਤਾਨ ਹਾਫਿਜ਼ ਰਖਨਾ ਨੇ ਬਣਵਾਇਆ ਸੀ।

ਸਰਹਿੰਦ ਅਤੇ ਪੰਜਾਬ ਵਿੱਚ ਸਿੱਖ ਸਾਮਰਾਜ

ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਇੱਥੋਂ ਦੇ ਮਗਰੂਰ ਹੁਕਮਰਾਨਾਂ ਨੂੰ ਸਬਕ ਸਿਖਾਉਣ ਲਈ ਸੰਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ’ਤੇ ਹਮਲਾ ਕੀਤਾ। 12 ਮਈ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਇੱਥੋਂ ਦੇ ਸੂਬੇਦਾਰ ਵਜ਼ੀਰ ਖ਼ਾਂ ਨੂੰ ਮਾਰਨ ਮਗਰੋਂ 14 ਮਈ ਨੂੰ ਸਿੰਘਾਂ ਨੇ ਸਰਹਿੰਦ ’ਤੇ ਕਬਜ਼ਾ ਕਰ ਲਿਆ ਅਤੇ ਬਾਜ਼ ਸਿੰਘ ਨੂੰ ਇੱਥੋਂ ਦਾ ਹੁਕਮਰਾਨ ਥਾਪ ਦਿੱਤਾ। ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ 14 ਜਨਵਰੀ 1764 ਨੂੰ ਸਰਹਿੰਦ ’ਤੇ ਹਮਲਾ ਕੀਤਾ। ਨੇੜੇ ਦੇ ਪਿੰਡ ਮਨਹੇੜਾ ਵਿੱਚ ਇੱਥੋਂ ਦੇ ਸੂਬੇਦਾਰ ਜੈਨ ਖ਼ਾਂ ਨੂੰ ਮਾਰ ਕੇ ਉਨ੍ਹਾਂ ਸਰਹਿੰਦ ’ਤੇ ਕਬਜ਼ਾ ਕਰ ਲਿਆ। ਫ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਨੂੰ ਸੱਚ ਕਰ ਵਿਖਾਉਂਦਿਆਂ ਇੱਥੋਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਕਾਫ਼ੀ ਦੇਰ ਤੱਕ ਸਿੱਖ ਇੱਥੋਂ ਦੀਆਂ ਇੱਟਾਂ ਲਿਜਾ ਕੇ ਸਤਲੁਜ ਅਤੇ ਯਮੁਨਾ ਦਰਿਆਵਾਂ ਵਿੱਚ ਸੁੱਟਣਾ ਆਪਣਾ ਪਰਮ ਧਰਮ ਸਮਝਦੇ ਰਹੇ ਪਰ ਇਹ ਸਿੱਖਾਂ ਦੀ ਫ਼ਰਾਖਦਿਲੀ ਸੀ ਕਿ ਉਨ੍ਹਾਂ ਨੇ ਧਾਰਮਿਕ ਸਥਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਨ੍ਹਾਂ ਵਿੱਚੋਂ ਕਈ ਧਾਰਮਿਕ ਸਥਾਨ ਅੱਜ ਵੀ ਸਰਹਿੰਦ ਨੇੜੇ ਵੇਖੇ ਜਾ ਸਕਦੇ ਹਨ।

ਗੈਲਰੀ

ਹਵਾਲੇ

ਫਰਮਾ:ਫਤਹਿਗੜ੍ਹ ਸਾਹਿਬ ਜ਼ਿਲ੍ਹਾ

Tags:

ਸਰਹਿੰਦ-ਫ਼ਤਹਿਗੜ੍ਹ ਇਤਿਹਾਸਸਰਹਿੰਦ-ਫ਼ਤਹਿਗੜ੍ਹ ਗੈਲਰੀਸਰਹਿੰਦ-ਫ਼ਤਹਿਗੜ੍ਹ ਹਵਾਲੇਸਰਹਿੰਦ-ਫ਼ਤਹਿਗੜ੍ਹਥਾਨੇਸਰਪਟਿਆਲਾਫ਼ਤਹਿਗੜ੍ਹ ਸਾਹਿਬ ਜ਼ਿਲ੍ਹਾਬੰਦਾ ਸਿੰਘ ਬਹਾਦਰਮਹਿਮੂਦ ਗਜ਼ਨਵੀ

🔥 Trending searches on Wiki ਪੰਜਾਬੀ:

ਵਿਸ਼ਵ ਮਲੇਰੀਆ ਦਿਵਸਖੋਜਪੰਜਾਬੀ ਟੀਵੀ ਚੈਨਲਭਾਰਤੀ ਰਾਸ਼ਟਰੀ ਕਾਂਗਰਸਜਿੰਮੀ ਸ਼ੇਰਗਿੱਲਦਲ ਖ਼ਾਲਸਾ (ਸਿੱਖ ਫੌਜ)ਹਰਨੀਆਊਧਮ ਸਿੰਘਪੰਜਾਬੀ ਭੋਜਨ ਸੱਭਿਆਚਾਰਜਸਵੰਤ ਸਿੰਘ ਕੰਵਲਨਿਊਕਲੀ ਬੰਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜ ਤਖ਼ਤ ਸਾਹਿਬਾਨਮਲਵਈਹਵਾ ਪ੍ਰਦੂਸ਼ਣਦਲੀਪ ਸਿੰਘਬੱਦਲਅਮਰ ਸਿੰਘ ਚਮਕੀਲਾਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੋਲੀਓਪਟਿਆਲਾਭਾਰਤ ਦੀ ਸੁਪਰੀਮ ਕੋਰਟਬੱਲਰਾਂ23 ਅਪ੍ਰੈਲਨਾਂਵਅਨੰਦ ਸਾਹਿਬਛੋਲੇਸਿੱਖ ਧਰਮ ਦਾ ਇਤਿਹਾਸਜਲੰਧਰਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਕਰਮਜੀਤ ਅਨਮੋਲਵਾਰਤਕਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਦੇਸ਼ਹੜ੍ਹਅਸਤਿਤ੍ਵਵਾਦਗਿਆਨੀ ਦਿੱਤ ਸਿੰਘਕਾਂਗੜਤਾਜ ਮਹਿਲਵਹਿਮ ਭਰਮਗੁਰਮਤਿ ਕਾਵਿ ਧਾਰਾਅਰਦਾਸਫਾਸ਼ੀਵਾਦਸਿੱਖ ਧਰਮਗ੍ਰੰਥਚਰਨ ਦਾਸ ਸਿੱਧੂਪੰਜਾਬੀ ਲੋਕ ਬੋਲੀਆਂਦੂਜੀ ਐਂਗਲੋ-ਸਿੱਖ ਜੰਗਸੂਰਜਸਬੀਰ ਸਿੰਘ ਆਹਲੂਵਾਲੀਆਹੋਲੀਆਲਮੀ ਤਪਸ਼ਪੰਜਾਬੀ ਧੁਨੀਵਿਉਂਤਅਕਾਲੀ ਫੂਲਾ ਸਿੰਘਫ਼ਰੀਦਕੋਟ ਸ਼ਹਿਰਲਾਲ ਕਿਲ੍ਹਾਮਨੁੱਖੀ ਸਰੀਰਬੇਰੁਜ਼ਗਾਰੀਜਰਨੈਲ ਸਿੰਘ ਭਿੰਡਰਾਂਵਾਲੇਹਿੰਦੁਸਤਾਨ ਟਾਈਮਸਸ਼ਿਵ ਕੁਮਾਰ ਬਟਾਲਵੀਮਸੰਦਬਾਬਾ ਦੀਪ ਸਿੰਘਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਪੰਜਾਬ ਰਾਜ ਚੋਣ ਕਮਿਸ਼ਨਭਗਵਦ ਗੀਤਾਹਿੰਦੂ ਧਰਮਪੰਜਾਬ (ਭਾਰਤ) ਦੀ ਜਨਸੰਖਿਆਨਾਮਜਿੰਦ ਕੌਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੁਖਵੰਤ ਕੌਰ ਮਾਨਕੌਰਵਭਾਰਤ ਦੀ ਵੰਡਸ਼ਖ਼ਸੀਅਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ🡆 More