ਜੱਸਾ ਸਿੰਘ ਆਹਲੂਵਾਲੀਆ: ਸਿੱਖ ਜਥੇਦਾਰ

ਜੱਸਾ ਸਿੰਘ ਆਹਲੂਵਾਲੀਆ (1718-1783) ਅਠਾਰਵੀਂ ਸਦੀ ਦਾ ਇੱਕ ਸਿੱਖ ਜਰਨੈਲ ਸੀ।

ਜੱਸਾ ਸਿੰਘ ਆਹਲੂਵਾਲੀਆ
ਜੱਸਾ ਸਿੰਘ ਆਹਲੂਵਾਲੀਆ: ਸਿੱਖ ਜਥੇਦਾਰ
ਪੰਜਾਬ ਦੇ ਨਕਸ਼ੇ ਵਿੱਚ ਕਪੂਰਥਲਾ

ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਹੌਰ, ਪੰਜਾਬ, ਖੇਤਰ ਦੇ ਨੇੜੇ ਇੱਕ ਪਿੰਡ ਆਹਲੁ ਵਿੱਚ ਹੋਇਆ ਸੀ। ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ 'ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸ. ਕਪੂਰ ਸਿੰਘ (ਨਵਾਬ) ਉਸ ਨੂੰ ਆਪਣੇ ਨਾਲ ਲੈ ਆਏ ਸਨ। 1753 ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ ਸਨ।

ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਵਿੱਚ ਆਪਣੇ ਮਰਨ ਤੋਂ ਉਸ ਨੂੰ ਅਪਣਾ ਵਾਰਿਸ ਬਣਾਇਆ। 1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ।1761 ਵਿੱਚ ਅਹਿਮਦ ਸ਼ਾਹ ਕੋਲੋਂ 2200 ਹਿੰਦੂ ਔਰਤਾਂ ਨੂੰ ਛੁੜਾ ਕੇ ਘਰੋਂ ਘਰ ਪਹੁੰਚਾਇਆਅਤੇ 1764 ਵਿੱਚ ਸਰਹਿੰਦ ਨੂੰ ਜਿੱਤਿਆ ਤੇ ਉਥੋਂ ਪ੍ਰਾਪਤ ਆਪਣੇ ਸਾਰੇ ਖ਼ਜਾਨੇ ਨੂੰ ਦਰਬਾਰ ਸਾਹਿਬ ਭੇਂਟ ਕੀਤੀ।ਤੇ ਅਹਿਮਦ ਸ਼ਾਹ ਵਲੋਂ ਬਾਰੂਦ ਨਾਲ ਉਡਾਈ ਹਰਿਮੰਦਰ ਸਾਹਿਬ ਦੀ ਮਜੂਦਾ ਇਮਾਰਤ ਦੀ ਉਸਾਰੀ ਕਰਵਾਈ।ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।

ਲੜਾਈਆਂ

  • ਲਿਬਰੇਸ਼ਨ ਆਪ ਅੰਮ੍ਰਿਤਸਰ(1741)
  • ਲਾਹੋਰ ਤੇ ਕਬਜ਼ਾ(1761)
  • ਲਿਬਰੇਸ਼ਨ ਆਪ ਕੈਪਟਿਵ(1761)
  • ਕਪੂਰਥਲਾ ਤੇ ਕਬਜ਼ਾ(1779)
  • ਦਿੱਲੀ ਦਾ ਲਾਲ ਕਿਲਾ ਤੇ ਕਬਜ਼ਾ ਸੰਨ 11 ਮਾਰਚ, 1783 ਦੇ ਦਿਨ ਸਿੱਖ ਫ਼ੌਜਾਂ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਰਾਏ ਸਿੰਘ ਵਗ਼ੈਰਾ ਦੀ ਅਗਵਾਈ ਹੇਠ ਲਾਲ ਕਿਲ੍ਹੇ ਅੰਦਰ ਵੀ ਦਾਖ਼ਲ ਹੋ ਗਈਆਂ ਅਤੇ ਕਿਲ੍ਹੇ ਉਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿਤਾ। ਇਸ ਮੌਕੇ ਜਰਨੈਲਾਂ ਨੇ ਦਲ ਖ਼ਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ 'ਤੇ ਬੈਠਾ ਦਿੱਤਾ ਅਤੇ ਬਾਦਸ਼ਾਹ ਏ ਹਿੰਦ ਏਲਾਨ ਦਿੱਤਾ। ਪਰ ਆਪ ਨੇ ਕਿਹਾ ਖਾਲਸੇ ਕੋਲ ਸਰਵ ਊਚ ਅਕਾਲ ਤਖਤ ਹੈ ਇਸ ਦੀ ਲੋੜ ਨਹੀਂ, ਦੂਸਰਾ ਇਸ ਤਖਤ ਤੇ ਬੈਠਣ ਵਾਲਿਆਂ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਤੇ ਬਹੁਤ ਜ਼ੁਲਮ ਢਾਹੇ ਇਸ ਨੂੰ ਪੁੱਟ ਕੇ ਅਮ੍ਰਿਤਸਰ ਲੈ ਆਂਦਾ ਗਿਆ ਆਪ 1783 ਵਿੱਚ ਚੜ੍ਹਾਈ ਕਰ ਗਏ।

ਮਾਨ ਸਨਮਾਨ

ਗੁਰੂ ਕ ਲਾਲ,ਸੁਲਤਾਨ ਉਲ ਕੌਮ,ਦਲ ਖਾਲਸੇ ਦੇ ਮੁੱਖੀ, ਬੰਦੀਛੋੜ ਬਾਦਸ਼ਾਹ, ਸਾਰੀਆਂ ਸਿੱਖ ਮਿਸਲਾਂ ਦੇ ਮੁੱਖੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਲਸਾ ਰਾਜ ਦੇ ਸੰਸਥਾਪਕ,ਬਾਦਸ਼ਾਹ ਏ ਹਿੰਦ, ਬੁੱਢਾ ਦਲ ਦੇ ਮੁੱਖੀ ।

ਚਲਾਣੇ ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਭਾਰਤ ਸਰਕਾਰ ਨੇ 4 ਅਪਰੈਲ 1985 ਨੂੰ ਡਾਕ ਟਿਕਟ ਜਾਰੀ ਕੀਤੀ

ਹਵਾਲੇ

Tags:

ਸਿੱਖ

🔥 Trending searches on Wiki ਪੰਜਾਬੀ:

ਨਿਰਵੈਰ ਪੰਨੂਕ੍ਰਿਸ਼ਨਆਂਧਰਾ ਪ੍ਰਦੇਸ਼ਭਾਰਤਦੁਆਬੀਸਾਰਾਗੜ੍ਹੀ ਦੀ ਲੜਾਈਅਫ਼ੀਮਮੇਲਾ ਮਾਘੀਔਰਤਚੌਪਈ ਸਾਹਿਬਸਤੀਸ਼ ਕੁਮਾਰ ਵਰਮਾਗੁਰੂ ਤੇਗ ਬਹਾਦਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੇਂਟ ਜੇਮਜ਼ ਦਾ ਮਹਿਲਵਰਿਆਮ ਸਿੰਘ ਸੰਧੂਜੈਤੋ ਦਾ ਮੋਰਚਾਵੈੱਬਸਾਈਟਖੋ-ਖੋਵਿਸ਼ਵਕੋਸ਼ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨਿਰਮਲ ਰਿਸ਼ੀਕੋਸ਼ਕਾਰੀਲਿਪੀਭਾਰਤ ਦੀ ਸੰਵਿਧਾਨ ਸਭਾਸਮਾਜਵਾਦਮੋਹਨ ਸਿੰਘ ਦੀਵਾਨਾਸਾਲ(ਦਰੱਖਤ)ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਦਰ ਟਰੇਸਾਦਿਵਾਲੀਗੁਰੂ ਨਾਨਕ ਜੀ ਗੁਰਪੁਰਬਪੌਂਗ ਡੈਮਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਗੁਲਾਬ ਜਾਮਨਲੋਕ ਖੇਡਾਂਪਾਸ਼ਭਗਵਦ ਗੀਤਾਪੰਜਾਬ, ਪਾਕਿਸਤਾਨਨੈਟਵਰਕ ਸਵਿੱਚਸੂਰਜੀ ਊਰਜਾ2024 ਭਾਰਤ ਦੀਆਂ ਆਮ ਚੋਣਾਂਬਾਈਟਸ਼ਰਾਬ ਦੇ ਦੁਰਉਪਯੋਗਕਿਤਾਬਬਾਬਰਅਲੰਕਾਰ (ਸਾਹਿਤ)ਪੁਆਧਅਲਾਉੱਦੀਨ ਖ਼ਿਲਜੀਮਹਿੰਦਰ ਸਿੰਘ ਧੋਨੀਰਾਜਾ ਸਾਹਿਬ ਸਿੰਘਅੰਗਰੇਜ਼ੀ ਭਾਸ਼ਾ ਦਾ ਇਤਿਹਾਸਮਹਾਨ ਕੋਸ਼ਯੂਟਿਊਬਸੂਰਜ ਗ੍ਰਹਿਣਪੰਜ ਪਿਆਰੇਬੁੱਲ੍ਹੇ ਸ਼ਾਹਸੰਚਾਰਮਧਾਣੀਨਾਵਲਚੂਲੜ ਕਲਾਂਦਿਲਸ਼ਾਦ ਅਖ਼ਤਰ25 ਅਪ੍ਰੈਲਗੁਰੂ ਅੰਗਦਸੰਗੀਤਸ਼ਬਦ ਸ਼ਕਤੀਆਂਗੁਰੂ ਹਰਿਰਾਇਈਸ਼ਵਰ ਚੰਦਰ ਨੰਦਾਅੰਤਰਰਾਸ਼ਟਰੀ ਮਜ਼ਦੂਰ ਦਿਵਸਹੀਰਾ ਸਿੰਘ ਦਰਦਅੰਮ੍ਰਿਤਾ ਪ੍ਰੀਤਮਨਾਟਕ (ਥੀਏਟਰ)ਪੰਜਾਬ ਦੀ ਰਾਜਨੀਤੀਵਾਹਿਗੁਰੂਇਟਲੀਆਰ ਸੀ ਟੈਂਪਲ🡆 More