ਨੌਮ ਚੌਮਸਕੀ

ਅਵਰਾਮ ਨੌਮ ਚੌਮਸਕੀ (ਅੰਗਰੇਜੀ: Avram Noam Chomsky; ਜਨਮ 7 ਦਸੰਬਰ 1928) ਇੱਕ ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ, ਇਤਿਹਾਸਕਾਰ ਅਤੇ ਸਿਆਸੀ ਆਲੋਚਕ ਹੈ। ਇਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਅੱਜ ਕੱਲ ਉਹ ਮੈਸਾਚੂਸਟਸ ਇੰਸਟੀਚਿਊਟ ਆਫ਼ ਟਕਨਾਲੋਜੀ ਦਾ ਅਵਕਾਸ਼ ਪ੍ਰਾਪਤ ਪ੍ਰੋਫੈਸਰ ਹੈ।

ਨੌਮ ਚੌਮਸਕੀ
ਨੌਮ ਚੌਮਸਕੀ
ਵੈਨਕੂਵਰ ਦੇ ਦੌਰੇ ਸਮੇਂ, ਮਾਰਚ 2004
ਜਨਮ7 ਦਸੰਬਰ 1928
ਹੋਰ ਨਾਮਅਵਰਾਮ ਨੌਮ ਚੌਮਸਕੀ
ਅਲਮਾ ਮਾਤਰਪੈੱਨਸਿਲਵਾਨੀਆ ਯੂਨੀਵਰਸਿਟੀ (ਬੀ ਏ 1949, ਐਮ ਏ 1951, ਪੀ ਐਚ ਡੀ 1955)
ਕਾਲ20ਵੀਂ / 21ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਜੈਨਰੇਟਿਵ ਭਾਸ਼ਾ ਵਿਗਿਆਨ, ਵਿਸ਼ਲੇਸ਼ਣੀ ਫ਼ਲਸਫ਼ਾ
ਮੁੱਖ ਰੁਚੀਆਂ
ਭਾਸ਼ਾ ਵਿਗਿਆਨ · ਮਨੋਵਿਗਿਆਨ
ਭਾਸ਼ਾ ਦਾ ਦਰਸ਼ਨ
ਮਨ ਦਾ ਦਰਸ਼ਨ
ਰਾਜਨੀਤੀ · ਨੀਤੀ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
  • ਕੋਲਿਨ ਮੈਕਜਿਨ, ਐਡਵਰਡ ਸਯਦ, Christopher Hitchens, Steven Pinker, Peter Ludlow, Tanya Reinhart, Morris Halle, Gilbert Harman, Jerry Fodor, Howard Lasnik, Robert Fisk, Neil Smith, Ray Jackendoff, Norbert Hornstein, Jean Bricmont, Marc Hauser, Norman Finkelstein, Robert Lees, Hugo Chávez, Mark Baker, Julian Boyd, Ray C. Dougherty, Derek Bickerton, Amy Goodman, Michael Albert, Donald Knuth

ਚੌਮਸਕੀ ਨੂੰ ਜੇਨੇਰੇਟਿਵ ਗਰਾਮਰ ਦੇ ਸਿੱਧਾਂਤ ਦਾ ਪ੍ਰਤੀਪਾਦਕ ਅਤੇ ਵੀਹਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਸਭ ਤੋਂ ਵੱਡਾ ਯੋਗਦਾਨੀ ਮੰਨਿਆ ਜਾਂਦਾ ਹੈ। ਉਸ ਨੇ ਜਦੋਂ ਮਨੋਵਿਗਿਆਨ ਦੇ ਖਿਆਤੀ ਪ੍ਰਾਪਤ ਵਿਗਿਆਨੀ ਬੀ ਐਫ ਸਕਿਨਰ ਦੀ ਕਿਤਾਬ ਵਰਬਲ ਬਿਹੇਵੀਅਰ ਦੀ ਆਲੋਚਨਾ ਲਿਖੀ, ਜਿਸ ਨੇ 1950 ਦੇ ਦਹਾਕੇ ਵਿੱਚ ਵਿਆਪਕ ਮਾਨਤਾ ਪ੍ਰਾਪਤ ਵਿਵਹਾਰਵਾਦ ਦੇ ਸਿਧਾਂਤ ਨੂੰ ਚੁਨੌਤੀ ਦਿੱਤੀ, ਤਾਂ ਇਸ ਨਾਲ ਕਾਗਨੀਟਿਵ ਮਨੋਵਿਗਿਆਨ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਦਾ ਸੂਤਰਪਾਤ ਹੋਇਆ, ਜਿਸ ਨਾਲ ਨਾ ਸਿਰਫ ਮਨੋਵਿਗਿਆਨ ਦਾ ਅਧਿਐਨ ਅਤੇ ਜਾਂਚ ਪ੍ਰਭਾਵਿਤ ਹੋਏ ਸਗੋਂ ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ ਅਤੇ ਮਾਨਵਸ਼ਾਸਤਰ ਵਰਗੇ ਕਈ ਖੇਤਰਾਂ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ।

ਆਰਟਸ ਐਂਡ ਹਿਊਮੈਨਿਟੀਜ ਸਾਈਟੇਸ਼ਨ ਇੰਡੈਕਸ ਦੇ ਅਨੁਸਾਰ 1980-92 ਦੇ ਦੌਰਾਨ ਜਿੰਨੇ ਖੋਜਕਾਰਾਂ ਅਤੇ ਵਿਦਵਾਨਾਂ ਨੇ ਚੌਮਸਕੀ ਨੂੰ ਸਾਈਟ ਕੀਤਾ ਹੈ ਓਨਾ ਸ਼ਾਇਦ ਹੀ ਕਿਸੇ ਜਿੰਦਾ ਲੇਖਕ ਨੂੰ ਕੀਤਾ ਗਿਆ ਹੋਵੇ। ਅਤੇ ਇੰਨਾ ਹੀ ਨਹੀਂ, ਉਹ ਕਿਸੇ ਵੀ ਅਰਸੇ ਵਿੱਚ ਅੱਠਵਾਂ ਸਭ ਤੋਂ ਵੱਡਾ ਸਾਈਟ ਕੀਤੇ ਜਾਣ ਵਾਲਾ ਲੇਖਕ ਹੈ।

1960 ਦੇ ਦਹਾਕੇ ਦੀ ਵਿਅਤਨਾਮ ਜੰਗ ਦੀ ਆਲੋਚਨਾ ਦੀ ਲਿਖੀ ਕਿਤਾਬ ਦ ਰਿਸਪਾਂਸਿਬਿਲਿਟੀ ਆਫ ਇੰਟੇਲੈਕਚੂਅਲਸ ਦੇ ਬਾਅਦ ਚੌਮਸਕੀ ਖਾਸ ਤੌਰ ਉੱਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੀਡੀਆ ਦੇ ਆਲੋਚਕ ਅਤੇ ਰਾਜਨੀਤੀ ਦੇ ਵਿਦਵਾਨ ਵਜੋਂ ਜਾਣੇ ਜਾਣ ਲੱਗੇ। ਖੱਬੇ ਪੱਖ ਅਤੇ ਅਮਰੀਕਾ ਦੀ ਰਾਜਨੀਤੀ ਵਿੱਚ ਅੱਜ ਉਹ ਇੱਕ ਤੇਜ਼ ਤਰਾਰ ਚਿੰਤਕ ਵਜੋਂ ਪ੍ਰਸਿਧ ਹਨ। ਆਪਣੇ ਰਾਜਨੀਤਕ ਐਕਟਿਵਿਜਮ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਤੇਜ਼ ਆਲੋਚਨਾ ਲਈ ਅੱਜ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।

ਜੀਵਨੀ

ਚੌਮਸਕੀ ਦਾ ਜਨਮ 1928 ਵਿੱਚ ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ (ਪੈਨਸਿਲਵਾਨੀਆ) ਵਿੱਚ ਯੂਕਰੇਨੀ ਪਿਤਾ ਵਿਲੀਅਮ ਚੌਮਸਕੀ ਅਤੇ ਮਾਤਾ ਐਲਸੀ ਚੌਮਸਕੀ ਦੇ ਘਰ ਹੋਇਆ।

ਚੌਮਸਕੀ ਨੇ ਆਪਣੀ ਮੁਢਲੀ ਵਿੱਦਿਆ ਸੈਂਟਰਲ ਸਕੂਲ ਆਫ਼ ਫਿਲਾਡੇਲਫੀਆ ਤੋਂ ਕੀਤੀ ਅਤੇ 1945 ਵਿੱਚ ਯੂਨੀਵਰਸਿਟੀ ਆਫ਼ ਪੈਨਸਿਲਵਾਨੀਆ ਵਿੱਚ ਭਾਸ਼ਾ-ਵਿਗਿਆਨ ਪੜ੍ਹਨ ਚਲੇ ਗਏ। ਇੱਥੇ ਚੌਮਸਕੀ ਦਾ ਸੰਪਰਕ ਪ੍ਰਸਿੱਧ ਭਾਸ਼ਾ-ਵਿਗਿਆਨੀ ਜ਼ੈਲਿਗ ਹੈਰਿਸ ਨਾਲ ਹੋਇਆ, ਜਿਸ ਨੇ ਚੌਮਸਕੀ ਦੀ ਗਿਆਨ-ਸੇਧ ਵਿੱਚ ਵੱਡਾ ਰੋਲ ਅਦਾ ਕੀਤਾ।

ਪ੍ਰਮੁੱਖ ਰਚਨਾਵਾਂ

  • ਸਿੰਟੈਕਟਿਕ ਸਟਰਕਚਰਜ਼ (1950)
  • ਆਸਪੈਕਟਸ ਆਫ਼ ਦਾ ਥਿਊਰੀ ਆਫ਼ ਸਿੰਟੈਕਸ (1965)
  • ਲੈਕਚਰਜ਼ ਆਨ ਗਵਰਨਮੈਂਟ ਐਂਡ ਬਾਈਂਡਿੰਗ (1980)
  • ਨੌਲਿਜ ਆਫ਼ ਲੈਂਗੂਏਜ: ਇਟਸ ਨੇਚਰ, ਔਰਿਜਨ, ਐਂਡ ਯੂਜ਼ (1986)
  • ਬੈਰੀਅਰਜ਼ (1986)
  • ਦਾ ਮਿਨੀਮਲਿਸਟ ਪ੍ਰੋਗਰਾਮ (1995)
  • ਨਿਊ ਹਰਾਈਜ਼ਨਜ਼ ਇਨ ਦਾ ਸਟੱਡੀ ਆਫ਼ ਲੈਂਗੂਏਜ ਐਂਡ ਮਾਈਂਡ (2000)।
  • ਅਮੈਰਕਨ ਪਾਵਰ ਐਂਡ ਦਾ ਨਿਊ ਮੈਡਾਰਿਨਜ਼ (1969)
  • ਐਟ ਵਾਰ ਵਿਦ ਏਸ਼ੀਆ (1970)
  • ਮੈਨੂਫੈਕਚਰਿੰਗ ਕੰਨਸੈਂਟ: ਦਾ ਪੋਲਿਟੀਕਲ ਇਕਾਨਮੀ ਆਫ਼ ਮਾਸ ਮੀਡੀਆ (1988)
  • ਰੋਗ ਸਟੇਟਸ (2000)
  • ਫੇਲਡ ਸਟੇਟਸ: ਦਾ ਅਬਿਊਜ਼ ਆਫ਼ ਪਾਵਰ ਐਂਡ ਦਾ ਅਸੌਲਟ ਓਨ ਡੈਮੋਕਰੇਸੀ (2006)।

ਹਵਾਲੇ

Tags:

ਅੰਗਰੇਜ਼ੀ ਭਾਸ਼ਾਇਤਿਹਾਸਕਾਰਦਾਰਸ਼ਨਿਕਬੋਧ ਵਿਗਿਆਨਭਾਸ਼ਾ ਵਿਗਿਆਨਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ

🔥 Trending searches on Wiki ਪੰਜਾਬੀ:

23 ਦਸੰਬਰਕਾਮਾਗਾਟਾਮਾਰੂ ਬਿਰਤਾਂਤ1908ਮੀਡੀਆਵਿਕੀਚੜ੍ਹਦੀ ਕਲਾਏ. ਪੀ. ਜੇ. ਅਬਦੁਲ ਕਲਾਮਗੁਰੂ ਅੰਗਦਕਬੀਰਬੀਜਭਾਸ਼ਾਓਸ਼ੋਮਜ਼ਦੂਰ-ਸੰਘਨਿਊਜ਼ੀਲੈਂਡਵਿਰਾਟ ਕੋਹਲੀਕ੍ਰਿਕਟਮੁਗ਼ਲ ਸਲਤਨਤਡਰਾਮਾ ਸੈਂਟਰ ਲੰਡਨਵਾਯੂਮੰਡਲਨਜਮ ਹੁਸੈਨ ਸੱਯਦਪੰਜਾਬੀ ਸੂਫ਼ੀ ਕਵੀਅਲੋਪ ਹੋ ਰਿਹਾ ਪੰਜਾਬੀ ਵਿਰਸਾਜੀ-ਮੇਲਵਿਆਹ ਦੀਆਂ ਰਸਮਾਂਸਿੰਧੂ ਘਾਟੀ ਸੱਭਿਅਤਾਧੁਨੀ ਵਿਉਂਤਬਲਰਾਜ ਸਾਹਨੀਭਾਨੂਮਤੀ ਦੇਵੀਕਰਨ ਔਜਲਾਅਕਬਰਯੂਨੀਕੋਡਅਲੰਕਾਰ ਸੰਪਰਦਾਇ5 ਸਤੰਬਰਨਾਦਰ ਸ਼ਾਹ ਦੀ ਵਾਰ1989ਬਾਬਾ ਗੁਰਦਿੱਤ ਸਿੰਘਅਲਬਰਟ ਆਈਨਸਟਾਈਨਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਆਸਟਰੇਲੀਆਸਰਵ ਸਿੱਖਿਆ ਅਭਿਆਨਵਿਸ਼ਵ ਰੰਗਮੰਚ ਦਿਵਸਮੇਰਾ ਪਿੰਡ (ਕਿਤਾਬ)ਗੱਤਕਾਗੋਗਾਜੀਢੱਠਾਮਾਤਾ ਸਾਹਿਬ ਕੌਰਕੰਪਿਊਟਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਟਾਹਲੀਮੌਸ਼ੁਮੀਵਰਗ ਮੂਲਭਾਰਤ ਦਾ ਸੰਵਿਧਾਨਬਲਵੰਤ ਗਾਰਗੀ2014 ਆਈਸੀਸੀ ਵਿਸ਼ਵ ਟੀ20ਫਾਸ਼ੀਵਾਦਸੂਰਜੀ ਊਰਜਾਪ੍ਰਯੋਗਹਾਰੂਕੀ ਮੁਰਾਕਾਮੀ੧ ਦਸੰਬਰਸੁਖਵੰਤ ਕੌਰ ਮਾਨਸਾਹਿਬਜ਼ਾਦਾ ਅਜੀਤ ਸਿੰਘਭਗਤ ਧੰਨਾ ਜੀਕਨ੍ਹੱਈਆ ਮਿਸਲਸਵਿਤਰੀਬਾਈ ਫੂਲੇਪੰਜਾਬੀ ਕਹਾਣੀਪੰਜਾਬੀ ਟੋਟਮ ਪ੍ਰਬੰਧਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਬੁਝਾਰਤਾਂਏ.ਸੀ. ਮਿਲਾਨਪੰਜ ਪਿਆਰੇਗਠੀਆਸੰਤ ਸਿੰਘ ਸੇਖੋਂਔਰਤ🡆 More