ਐਡਮ ਸਮਿਥ

ਐਡਮ ਸਮਿਥ (1723 - 1790) ਸਕਾਟਲੈਂਡ ਦੇ ਇੱਕ ਨੀਤੀਵੇਤਾ, ਦਾਰਸ਼ਨਕ ਅਤੇ ਰਾਜਨੀਤਕ ਅਰਥਸ਼ਾਸਤਰੀ ਸਨ। ਉਹਨਾਂ ਨੂੰ ਅਰਥ ਸ਼ਾਸਤਰ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ।

ਐਡਮ ਸਮਿਥ

ਸਮਿਥ ਨੂੰ ਆਧੁਨਿਕ ਆਰਥਿਕਤਾ ਤੇ ਸਰਮਾਏਦਾਰਾਨਾ ਨਿਜ਼ਾਮ ਦਾ ਪਿਤਾ ਸਮਝਿਆ ਜਾਂਦਾ ਹੈ। ਉਹ ਆਪਣੀਆਂ ਦੋ ਰਚਨਾਵਾਂ ਲਈ ਖਾਸ ਕਰ ਜਾਣੇ ਜਾਂਦੇ ਹਨ -

ਇਹ ਮਗਰਲੀ ਅਰਥਸ਼ਾਸਤਰ ਦੀ ਉਹਨਾਂ ਦੀ ਸਭ ਤੋਂ ਅਹਿਮ ਲਿਖਤ ਸੀ ਜਿਹੜੀ 'ਕੌਮਾਂ ਦੀ ਦੌਲਤ' (ਦ ਵੈਲਥ ਆਫ਼ ਨੇਸ਼ਨਜ) ਦੇ ਨਾਂ ਨਾਲ ਮਸ਼ਹੂਰ ਹੈ।

ਮੁੱਢਲਾ ਜੀਵਨ

ਐਡਮ ਸਮਿਥ ਦਾ ਜਨਮ ਸਕਾਟਲੈਂਡ ਦੇ ਇੱਕ ਪਿੰਡ ਕਿਰਕਾਲਦੀ ਵਿੱਚ ਹੋਇਆ ਸੀ। ਉਸ ਦੇ ਜਨਮ ਦੀ ਤਾਰੀਖ ਸੁਨਿਸਚਿਤ ਨਹੀਂ। ਕੁੱਝ ਵਿਦਵਾਨ ਉਸ ਦਾ ਜਨਮ ਪੰਜ ਜੂਨ 1723 ਨੂੰ ਅਤੇ ਕੁੱਝ ਇਸੇ ਸਾਲ ਦੀ 16 ਜੂਨ ਨੂੰ ਮੰਨਦੇ ਹਨ। ਸਮਿਥ ਦੀ ਮਾਂ ਦਾ ਨਾਂ ਮਾਰਗਰੇਟ ਡੋਗਲਾਜ਼ ਤੇ ਪਿਤਾ ਦਾ ਨਾਂ ਵੀ ਐਡਮ ਸਮਿਥ ਸੀ। ਸਮਿਥ ਦੀ ਮਾਂ ਦਾ ਨਾਂ ਮਾਰਗ੍ਰੇਟ ਡੋਗਲਾਜ਼ ਤੇ ਪਿਤਾ ਦਾ ਨਾਂ ਐਡਮ ਸਮਿਥ ਸੀ। ਸਮਿਥ ਦੇ ਪਿਤਾ ਵਕੀਲ ਸਨ ਅਤੇ ਕਸਟਮ ਵਿਭਾਗ ਵਿੱਚ ਇਨਚਾਰਜ ਰਹਿ ਚੁੱਕੇ ਸਨ। ਸਮਿਥ ਦੇ ਜਨਮ ਦੇ ਦੋ ਮਹੀਨੇ ਮਗਰੋਂ ਹੀ ਉਹਨਾਂ ਦੀ ਮੌਤ ਹੋ ਗਈ ਤੇ ਉਹਦੀ ਮਾਂ ਨੇ ਇਕੱਲਿਆਂ ਹੀ ਉਸਨੂੰ ਪਾਲਿਆ ਪੋਸਿਆ। ਸਮਿਥ ਆਪਣੇ ਮਾਤਾ-ਪਿਤਾ ਦੀ ਇਕੱਲੀ ਔਲਾਦ ਸੀ। ਉਹ ਅਜੇ ਕੇਵਲ ਚਾਰ ਹੀ ਸਾਲ ਦਾ ਸੀ ਕਿ ਜਿਪਸੀਆਂ ਦੇ ਇੱਕ ਟੋਲੇ ਨੇ ਐਡਮ ਨੂੰ ਅਗਵਾਹ ਕਰ ਲਿਆ। ਉਸ ਸਮੇਂ ਉਸ ਦੇ ਚਾਚੇ ਨੇ ਉਸ ਦੀ ਮਾਂ ਦੀ ਸਹਾਇਤਾ ਕੀਤੀ ਅਤੇ ਐਡਮ ਨੂੰ ਸੁਰੱਖਿਅਤ ਛੁਡਾ ਲਿਆ ਗਿਆ।

ਰਸਮੀ ਵਿਦਿਆ

ਐਡਮ ਸਮਿਥ 
ਸਮਿਥ ਦੀ ਮਾਂ ਮਾਰਗਰੇਟ ਡੋਗਲਾਜ਼
ਐਡਮ ਸਮਿਥ 
ਐਨ ਇੰਕਵਾਇਰੀ ਇੰਟੂ ਦ ਨੇਚਰ ਐਂਡ ਕਾਜੇਜ ਆਫ ਦ ਵੈਲਥ ਆਫ ਨੇਸ਼ਨਜ , 1922

ਪਿਤਾ ਦੀ ਮੌਤ ਦੇ ਬਾਅਦ ਸਮਿਥ ਨੂੰ ਉਸ ਦੀ ਮਾਂ ਨੇ ਗਲਾਸਗੋ ਯੂਨੀਵਰਸਿਟੀ ਵਿੱਚ ਪੜ੍ਹਨ ਭੇਜ ਦਿੱਤਾ। ਉਥੇ ਉਸਨੇ ਇਖ਼ਲਾਕੀ ਦਰਸ਼ਨ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਸਮਿਥ ਦੀ ਉਮਰ ਮਾਤਰ ਚੌਦਾਂ ਸਾਲ ਸੀ। ਤੇਜ਼ ਬੁੱਧ ਹੋਣ ਕਾਰਨ ਉਸਨੇ ਸਕੂਲੀ ਪੜ੍ਹਾਈ ਚੰਗੇ ਅੰਕਾਂ ਸਹਿਤ ਪੂਰੀ ਕੀਤੀ। 1740 ਵਿੱਚ ਸਮਿਥ ਨੂੰ ਸਨੈੱਲ ਨੁਮਾਇਸ਼ (Snell exhibition) ਵਜ਼ੀਫ਼ਾ ਮਿਲਣ ਲੱਗਾ, ਜਿਸ ਨਾਲ ਅੱਗੇ ਉਚੇਰੀ ਪੜ੍ਹਾਈ ਲਈ ਆਕਸਫੋਰਡ ਯੂਨੀਵਰਸਿਟੀ ਜਾਣਾ ਆਸਾਨ ਹੋ ਗਿਆ। ਉਹ ਬੀਲੀਲ ਕਾਲਜ ਆਕਸਫ਼ੋਰਡ ਵਿੱਚ ਦਾਖਲ ਹੋ ਗਿਆ ਜਿਥੇ ਉਸਨੇ ਪ੍ਰਾਚੀਨ ਯੂਰਪੀ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕੀਤਾ। ਪਰ ਉਥੋਂ ਦਾ ਦਮਘੋਟੂ ਮਾਹੌਲ ਉਹਨਾਂ ਨੂੰ ਰਾਸ ਨਾ ਆਇਆ। ਇਸ ਸੰਬੰਧੀ ਉਸ ਨੇ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਇਕੇਰਾਂ ਆਕਸਫੋਰਡ ਦੇ ਅਧਿਕਾਰੀਆਂ ਨੇ ਉਸਨੂੰ ਡੇਵਿਡ ਹਿਊਮ ਦੀ ਕਿਤਾਬ ਏ ਟਰੀਟਾਈਜ਼ ਆਫ਼ ਹਿਊਮਨ ਨੇਚਰ ਪੜ੍ਹਦਿਆਂ ਵੇਖ ਲਿਆ ਅਤੇ ਬਾਅਦ ਵਿੱਚ ਉਸ ਕੋਲੋਂ ਕਿਤਾਬ ਜਬਤ ਕਰ ਲਈ ਅਤੇ ਉਸਨੂੰ ਪੜ੍ਹਨ ਦੇ 'ਗੁਨਾਹ' ਦੀ ਭਾਰੀ ਸਜ਼ਾ ਦਿੱਤੀ। ਵਿਲੀਅਮ ਰਾਬਰਟ ਸਕਾਟ ਅਨੁਸਾਰ, "[ਸਮਿਥ'ਦੇ] ਸਮੇਂ ਦੀ ਆਕਸਫੋਰਡ ਨੇ ਉਸ ਦੇ ਜੀਵਨ ਉਦੇਸ ਲਈ ਕੋਈ ਸਹਾਇਤਾ ਨਹੀਂ ਕੀਤੀ।" ਫਿਰ ਵੀ, ਸਮਿਥ ਨੇ ਉਸ ਸਮੇਂ ਦੌਰਾਨ ਆਕਸਫੋਰਡ ਦੀ ਵੱਡੀ ਲਾਇਬਰੇਰੀ ਨੂੰ ਵਰਤਿਆ ਅਤੇ ਖੂਬ ਕਿਤਾਬਾਂ ਪੜ੍ਹੀਆਂ। ਉਹਦੇ ਪੱਤਰਾਂ ਅਨੁਸਾਰ ਜਦੋਂ ਉਹ ਸਵੈ ਅਧਿਐਨ ਨਹੀਂ ਸੀ ਕਰ ਰਿਹਾ ਹੁੰਦਾ, ਆਕਸਫੋਰਡ ਵਿੱਚ ਉਹਦਾ ਸਮਾਂ ਖੁਸ਼ਗਵਾਰ ਨਹੀਂ ਸੀ ਹੁੰਦਾ। ਆਕਸਫੋਰਡ ਵਿੱਚ ਉਹਦਾ ਸਮਾਂ ਮੁੱਕਣ ਸਮੇਂ ਸਮਿਥ ਨੂੰ ਨਰਵਸ ਬਰੇਕਡਾਊਨ ਦੀਆਂ ਅਲਾਮਤਾਂ ਪਰਗਟ ਹੋਣ ਲੱਗ ਪਈਆਂ ਸਨ। ਉਸ ਨੇ ਵਜ਼ੀਫ਼ਾ ਮੁੱਕਣ ਤੋਂ ਪਹਿਲਾਂ ਹੀ 1746 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਛੱਡ ਦਿੱਤੀ।

ਭਾਸ਼ਾ ਵਿਗਿਆਨ ਦੇ ਇਸ ਵਿਦਿਆਰਥੀ ਨੇ ਅੱਗੇ ਚਲਕੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਆਪਣੀਆਂ ਮੌਲਿਕ ਸਥਾਪਨਾਵਾਂ ਸਦਕਾ ਰਾਜਨੀਤਕ ਆਰਥਿਕਤਾ ਵਿੱਚ ਯੁੱਗਬਦਲਾਊ ਯੋਗਦਾਨ ਰਾਹੀਂ ਦਾਰਸ਼ਨਿਕ ਅਤੇ ਆਰਥਿਕ ਚਿੰਤਨ ਵਿੱਚ ਅਜਿਹੇ ਮਹਾਨ ਚਿੰਤਕ ਵਜੋਂ ਸਥਾਪਤ ਹੋ ਗਿਆ ਜਿਸ ਦੀ ਸਿਧਾਂਤਕ ਅਹਿਮੀਅਤ ਸਦੀਆਂ ਬੀਤਣ ਉੱਪਰੰਤ ਵੀ ਉਂਜ ਦੀ ਉਂਜ ਕਾਇਮ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਇੰਦਰਾ ਗਾਂਧੀਕਾਂਸਮਾਜਮੱਧਕਾਲੀਨ ਪੰਜਾਬੀ ਵਾਰਤਕਪੰਜਾਬੀ ਜੰਗਨਾਮਾਵਿਸ਼ਵਕੋਸ਼ਭੱਟਾਂ ਦੇ ਸਵੱਈਏਟੈਲੀਵਿਜ਼ਨਉੱਤਰ-ਸੰਰਚਨਾਵਾਦਡਰੱਗਅਰਸਤੂ ਦਾ ਅਨੁਕਰਨ ਸਿਧਾਂਤਹੰਸ ਰਾਜ ਹੰਸਯਾਹੂ! ਮੇਲਵਾਰਤਕ ਕਵਿਤਾਗੁਰੂ ਗ੍ਰੰਥ ਸਾਹਿਬਦਿੱਲੀ ਸਲਤਨਤਯੂਟਿਊਬਰਾਣੀ ਲਕਸ਼ਮੀਬਾਈਅਫ਼ਜ਼ਲ ਅਹਿਸਨ ਰੰਧਾਵਾਭਾਈ ਵੀਰ ਸਿੰਘਹਰਿਆਣਾਇੰਡੋਨੇਸ਼ੀਆਲਾਗਇਨਭਾਰਤੀ ਪੰਜਾਬੀ ਨਾਟਕਹੋਲਾ ਮਹੱਲਾਸਿੱਖਿਆਵੇਦਰਣਜੀਤ ਸਿੰਘ ਕੁੱਕੀ ਗਿੱਲਭਗਤ ਸਿੰਘਨਵੀਂ ਦਿੱਲੀਅਮਰ ਸਿੰਘ ਚਮਕੀਲਾ (ਫ਼ਿਲਮ)ਬੀਬੀ ਭਾਨੀਪੁਰਾਤਨ ਜਨਮ ਸਾਖੀਭੱਟ2024 ਭਾਰਤ ਦੀਆਂ ਆਮ ਚੋਣਾਂਜਨਤਕ ਛੁੱਟੀਬਰਨਾਲਾ ਜ਼ਿਲ੍ਹਾ1917ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਰਾਗ ਧਨਾਸਰੀਮਾਂਕੋਠੇ ਖੜਕ ਸਿੰਘਨਵਤੇਜ ਭਾਰਤੀਸਿੰਘ ਸਭਾ ਲਹਿਰਵਾਲਮੀਕਕਮਾਦੀ ਕੁੱਕੜਦੋਆਬਾਖਡੂਰ ਸਾਹਿਬਸਾਕਾ ਨਨਕਾਣਾ ਸਾਹਿਬਆਸਟਰੇਲੀਆਆਦਿ ਕਾਲੀਨ ਪੰਜਾਬੀ ਸਾਹਿਤਭਾਈ ਮਨੀ ਸਿੰਘਨਾਟੋਗੁਰਮੀਤ ਸਿੰਘ ਖੁੱਡੀਆਂਦਿਲਜੀਤ ਦੋਸਾਂਝਜਗਜੀਤ ਸਿੰਘ ਅਰੋੜਾਮਲੇਰੀਆਭਾਰਤ ਦੀ ਸੰਵਿਧਾਨ ਸਭਾਫੁਲਕਾਰੀਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਆਪਰੇਟਿੰਗ ਸਿਸਟਮਰੋਗਜੁਗਨੀਗਾਗਰਸੁਰਜੀਤ ਪਾਤਰਸੰਤ ਅਤਰ ਸਿੰਘਆਮਦਨ ਕਰਕੁਦਰਤਜਨਮਸਾਖੀ ਪਰੰਪਰਾਮਾਰਕਸਵਾਦ2020ਵਿਰਸਾਆਨੰਦਪੁਰ ਸਾਹਿਬ ਦੀ ਲੜਾਈ (1700)ਮੁਹਾਰਨੀਹੈਰੋਇਨਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਕਢਾਈਅਲੰਕਾਰ (ਸਾਹਿਤ)🡆 More