ਜੌਂ

ਜੌ ਘਾਹ ਦੀ ਕਿਸਮ ਦਾ ਪੌਦਾ ਹੈ ਜੋ ਮੁੱਖ ਅਨਾਜ ਹੈ। ਇਸ ਦੀ ਵਰਤੋਂ ਜਾਨਵਰਾਂ ਦੇ ਭੋਜਨ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਬੀਅਰ, ਬਰੈਡ, ਸਿਹਤ ਵਾਲੇ ਭੋਜਨ ਪਦਾਰਥ, ਸੂਪ ਬਣਾਏ ਜਾਂਦੇ ਹੈ। ਦੁਨੀਆ ਵਿੱਚ ਇਸ ਦੀ ਖੇਤੀ ਲਗਭਗ 566,000 km² ਖੇਤਰ ਵਿੱਚ ਕੀਤੀ ਜਾਂਦੀ ਹੈ ਅਤੇ 136 ਮਿਲੀਅਨ ਟਨ ਜੌ ਪੈਦਾ ਹੁੰਦਾ ਹੈ

ਜੌ
ਜੌਂ
ਜੌ ਦੀ ਤਸਵੀਰ
Scientific classification
Kingdom:
ਪਲਾਟੇ
(unranked):
ਐਂਜ਼ੀਓਸਪਰਮਜ
(unranked):
ਮੋਨੋਕੋਟਸ
(unranked):
ਕੋਮਲਿਨਿਡਸ
Order:
ਪੋਅਲਸ
Family:
ਪੋਅਸੇਈਆ
Subfamily:
ਪੂਈਡਾਅਈ
Tribe:
ਟਰੀਟੀਸੀਅਈ
Genus:
ਹੋਰਦੀਅਮ
Species:
ਐਚ.. ਵੁਲਗਾਰੇ
Binomial name
ਹੋਰਦੀਅਮ ਵੁਲਗਾਰੇ
ਕੇਰੋਲਸ ਲਿਨਾਈਅਸ
ਜੌਂ
Hordeum vulgare

ਕਣਕ ਵਰਗੇ ਇਕ ਅਨਾਜ ਨੂੰ ਜੌਂ ਕਹਿੰਦੇ ਹਨ। ਜੌਂ ਦੇ ਬੂਟੇ ਦੇ ਉਤਲੇ ਸਿਰੇ ਉਪਰ ਦਾਣਿਆਂ ਦਾ ਸਿੱਟਾ ਲੱਗਿਆ ਹੁੰਦਾ ਹੈ। ਇਸ ਸਿੱਟੇ ਉਪਰ ਬਰੀਕ ਬਰੀਕ ਤਿੱਖੀਆਂ ਤਾਰਾਂ ਨਿਕਲੀਆਂ ਹੁੰਦੀਆਂ ਹਨ। ਇਨ੍ਹਾਂ ਤਾਰਾਂ ਨੂੰ ਕਸੀਰ ਕਹਿੰਦੇ ਹਨ।

ਜਿਥੇ ਕਣਕ ਦਾ ਦਾਣਾ ਮੁਲਾਇਮ ਹੁੰਦਾ ਹੈ, ਉਥੇ ਜੌਆਂ ਦਾ ਦਾਣਾ ਖੁਰਦਰਾ ਹੁੰਦਾ ਹੈ। ਜਿਥੇ ਕਣਕ ਨੂੰ ਉੱਤਮ ਅੰਨ ਮੰਨਿਆ ਜਾਂਦਾ ਹੈ,ਉਥੇ ਜੌਆਂ ਨੂੰ ਹੌਲੀ ਕਿਸਮ ਦਾ ਅੰਨ ਮੰਨਿਆ ਜਾਂਦਾਹੈ। ਜੌਂ ਹਾੜੀ ਦੀ ਫ਼ਸਲ ਹੈ। ਜੌਂ ਹਲਕੀ, ਮਾੜੀ ਤੇ ਮਾਰੂ ਜ਼ਮੀਨ ਵਿਚ ਵੀ ਹੋ ਜਾਂਦੇ ਹਨ। ਜੌਆਂ ਦੀ ਜ਼ਿਆਦਾ ਵਰਤੋਂ ਪਸ਼ੂਆਂ ਦੇ ਦਾਣੇ ਵਜੋਂ ਕੀਤੀ ਜਾਂਦੀ ਹੈ। ਜੌਆਂ ਤੋਂ ਬੀਅਰ (ਸ਼ਰਾਬ) ਵੀ ਬਣਦੀ ਹੈ। ਜੌਆਂ ਤੋਂ ਸੱਤੂ ਵੀ ਬਣਾਏ ਜਾਂਦੇ ਹਨ। ਜੌਆਂ ਨੂੰ ਭੁੰਨਾ ਕੇ, ਉੱਖਲੀ ਵਿਚ ਕੁੱਟਕੇ, ਛਿਲਕਾ ਲਾਹ ਕੇ ਉਨ੍ਹਾਂ ਦਾ ਆਟਾ ਪਿਆਹਿਆ ਜਾਂਦਾ ਹੈ। ਫੇਰ ਆਟੇ ਵਿਚ ਲੂਣ, ਮਿਰਚ ਪਾ ਕੇ ਜਾਂ ਸ਼ੱਕਰ ਪਾ ਕੇ ਘੋਲ ਕੇ ਪੀਤਾ ਜਾਂਦਾ ਹੈ। ਇਸ ਨੂੰ ਸੱਤੂ ਕਹਿੰਦੇ ਹਨ। ਸੱਤੂ ਦੀ ਤਾਸੀਰ ਠੰਢੀ ਹੁੰਦੀ ਹੈ।

ਦੁਸਹਿਰੇ ਵਾਲੇ ਦਿਨ ਜੌਂ ਦੇ ਪੌਦਿਆਂ ਨਾਲ ਜੌਂ ਟੰਗਾਈ ਦਾ ਇਕ ਤਿਉਹਾਰ ਮਨਾਇਆ ਜਾਂਦਾ ਹੈ। ਪਹਿਲੇ ਨਰਾਤੇ ਵਾਲੇ ਦਿਨ ਮਿੱਟੀ ਦੇ ਬਰਤਨਾਂ ਵਿਚ ਜੌ ਬੀਜੇ ਜਾਂਦੇ ਹਨ। ਪਾਣੀ ਦੇ ਕੇ ਤਿਆਰ ਕੀਤੇ ਜਾਂਦੇ ਹਨ। ਦੁਸਹਿਰੇ ਵਾਲੇ ਦਿਨ ਭੈਣਾਂ ਜੌਂ ਆਪਣੇ ਵੀਰਾਂ ਦੇ ਸਿਰ ਉਪਰ ਟੰਗਦੀਆਂ ਹਨ। ਵੀਰ ਆਪਣੀਆਂ ਭੈਣਾਂ ਨੂੰ ਜੌਂ ਟੰਗਾਈ ਲਈ ਸ਼ਗਨ ਦਿੰਦੇ ਹਨ।

ਹੁਣ ਖੇਤੀ ਵਪਾਰਕ ਦ੍ਰਿਸ਼ਟੀਕੋਣ ਅਨੁਸਾਰ ਕੀਤੀ ਜਾਂਦੀ ਹੈ। ਇਸ ਲਈ ਹੁਣ ਜੌਂ ਬੀਜਣੇ ਲਾਹੇਵੰਦ ਨਹੀਂ ਰਹੇ। ਬਹੁਤ ਹੀ ਹਲਕੀ ਜ਼ਮੀਨ ਵਾਲਾ ਹੀ ਜਿਮੀਂਦਾਰ ਹੁਣ ਜੌਂ ਦੀ ਫ਼ਸਲ ਬੀਜਦਾ ਹੈ।

ਉਤਪਾਦਨ

ਮੁੱਖ ਜੌ ਉਤਪਾਦਤ
(ਮਿਲੀਅਨ ਮੀਟਰਿਕ ਟਨ)
ਰੈਕ ਦੇਸ਼ 2009 2010 2011
01 ਰੂਸ 17.8 8.3 16.9
02 ਯੁਕਰੇਨ 11.8 8.4 9.1
03 ਫਰਾਂਸ 12.8 10.1 8.8
04 ਜਰਮਨੀ 12.2 10.4 8.7
05 ਜੌਂ  ਆਸਟਰੇਲੀਆ 7.9 7.2 7.9
06 ਕਨੇਡਾ 9.5 7.6 7.7
07 ਤੁਰਕੀ 7.3 7.2 7.6
08 ਜੌਂ  ਯੂਨਾਈਟਿਡ ਕਿੰਗਡਮ 6.6 5.2 5.4
09 ਜੌਂ  ਅਰਜਨਟੀਨਾ 1.3 2.9 4.0
10 ਜੌਂ  ਸੰਯੁਕਤ ਰਾਜ 4.9 3.9 3.3
ਸੰਸਾਰ 151.8 123.7 134.3
ਸ੍ਰੋਤ:
ਖਾਧ ਅਤੇ ਖੇਤੀਬਾੜੀ ਸੰਸਥਾਂ

ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਉੱਨਤ ਕਿਸਮਾਂ

  • ਪੀ ਐਲ 807
  • ਡੀ ਡਬਲਯੂ ਆਰ ਯੂ ਬੀ 52
  • ਪੀ ਐਲ 426

ਗੁਣ

  • ਇਸ ਨਾਲ ਪੇਟ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।
  • ਮੋਟਾਪਾ ਘਟਦਾ ਹੈ।
  • ਅੰਤੜੀਆਂ ਸਾਫ਼ ਹੁੰਦੀਆਂ ਹਨ।
  • ਚਿਹਰਾ ਸਾਫ਼ ਹੁੰਦਾ ਹੈ।
  • ਰੰਗ ਵਿੱਚ ਨਿਖ਼ਾਰ ਆਉਂਦਾ ਹੈ।
  • ਕਾਲੇ ਘੇਰੇ ਅਤੇ ਫਿਨਸੀਆਂ ਠੀਕ ਹੁੰਦੀਆਂ ਹਨ।
  • ਗੁਰਦੇ ਦੀ ਪੱਥਰੀ ਵਿੱਚ ਬਹੁਤ ਲਾਭਕਾਰੀ ਹੈ।
  • ਪਿੱਤੇ ਲਈ ਵੀ ਵਧੀਆ ਹੈ।
  • ਗੋਡਿਆਂ ਲਈ ਲਾਭਕਾਰੀ ਹੈ।
  • ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ।
  • ਇਸਦੀ ਬੀਅਰ ਗਰਮੀ ਦੂਰ ਕਰਦੀ ਹੈ।
  • ਸ਼ੂਗਰ ਰੋਗ ’ਚ ਵਰਦਾਨ ਹੈ।
  • ਕਬਜ਼ ਦੂਰ ਕਰਦਾ ਹੈ।
  • ਤੇਜ਼ਾਬ ਅਤੇ ਗੈਸ ਨੂੰ ਦੂਰ ਕਰਦਾ ਹੈ।
  • ਪਾਚਨ ਕਿਰਿਆ ਠੀਕ ਹੋ ਜਾਂਦੀ ਹੈ।
  • ਜੇਕਰ ਇਸ ਪਾਣੀ ਵਿੱਚ ਅਦਰਕ ਨੂੰ ਉਬਾਲ ਕੇ ਪੀਤਾ ਜਾਵੇ ਤਾਂ ਇਸ ਨਾਲ ਗਲਾ, ਨੱਕ ਅਤੇ ਖਾਂਸੀ ਵੀ ਠੀਕ ਹੋ ਜਾਂਦੀ ਹੈ।
  • ਦਿਲ ਦੇ ਰੋਗਾਂ ਲਈ ਲਾਭਕਾਰੀ ਹੈ।

ਹਵਾਲੇ

Tags:

ਜੌਂ ਉਤਪਾਦਨਜੌਂ ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਉੱਨਤ ਕਿਸਮਾਂਜੌਂ ਗੁਣਜੌਂ ਹਵਾਲੇਜੌਂ

🔥 Trending searches on Wiki ਪੰਜਾਬੀ:

ਅਮਰਿੰਦਰ ਸਿੰਘ ਰਾਜਾ ਵੜਿੰਗਸਵਿੰਦਰ ਸਿੰਘ ਉੱਪਲਮੋਬਾਈਲ ਫ਼ੋਨਇਸਲਾਮ2024 ਭਾਰਤ ਦੀਆਂ ਆਮ ਚੋਣਾਂਹਾਸ਼ਮ ਸ਼ਾਹਹਰਿਆਣਾਇਤਿਹਾਸਪੰਜਾਬ ਦੇ ਲੋਕ-ਨਾਚਮਾਸਕੋਪੰਜਾਬੀ ਨਾਵਲਟਾਹਲੀਭੀਮਰਾਓ ਅੰਬੇਡਕਰਨਿਬੰਧ ਦੇ ਤੱਤਕੰਡੋਮਭਗਤ ਸਿੰਘਭੰਗਾਣੀ ਦੀ ਜੰਗਭਾਈ ਤਾਰੂ ਸਿੰਘਅਕਾਲ ਤਖ਼ਤਸਾਮਾਜਕ ਮੀਡੀਆਔਰੰਗਜ਼ੇਬਮਨੁੱਖ ਦਾ ਵਿਕਾਸਪਾਉਂਟਾ ਸਾਹਿਬਪੀ ਵੀ ਨਰਸਿਮਾ ਰਾਓਖ਼ਾਨਾਬਦੋਸ਼ਸੰਤ ਸਿੰਘ ਸੇਖੋਂਐਚ.ਟੀ.ਐਮ.ਐਲਨਾਰੀਵਾਦੀ ਆਲੋਚਨਾਵਿਸ਼ਵਾਸਗੁਰੂ ਅਮਰਦਾਸਰੋਸ਼ਨੀ ਮੇਲਾਬਾਬਰਪੰਜਾਬੀ ਲੋਕ ਬੋਲੀਆਂਪਰਕਾਸ਼ ਸਿੰਘ ਬਾਦਲਗਿੱਦੜਬਾਹਾਰਾਜਨੀਤੀ ਵਿਗਿਆਨਮੱਧਕਾਲੀਨ ਪੰਜਾਬੀ ਸਾਹਿਤਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਤਖਤੂਪੁਰਾ2022 ਪੰਜਾਬ ਵਿਧਾਨ ਸਭਾ ਚੋਣਾਂਮੌਤ ਦੀਆਂ ਰਸਮਾਂਧਾਰਾ 370ਸਾਰਾਗੜ੍ਹੀ ਦੀ ਲੜਾਈਭਾਈ ਨੰਦ ਲਾਲਖੋਜਹਲਦੀਮੱਛਰਸਵਰਗੱਤਕਾਪੰਜਾਬੀ ਇਕਾਂਗੀ ਦਾ ਇਤਿਹਾਸਮੱਧਕਾਲੀਨ ਪੰਜਾਬੀ ਵਾਰਤਕਜਰਨੈਲ ਸਿੰਘ (ਕਹਾਣੀਕਾਰ)ਭਗਤੀ ਲਹਿਰਟਰਾਂਸਫ਼ਾਰਮਰਸ (ਫ਼ਿਲਮ)ਗੋਆ ਵਿਧਾਨ ਸਭਾ ਚੌਣਾਂ 2022ਜਪੁਜੀ ਸਾਹਿਬ18 ਅਪਰੈਲਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀ17ਵੀਂ ਲੋਕ ਸਭਾਜ਼ਫ਼ਰਨਾਮਾ (ਪੱਤਰ)ਪੰਜਾਬੀ ਸਾਹਿਤ ਦਾ ਇਤਿਹਾਸਸਿੰਘਅਡਵੈਂਚਰ ਟਾਈਮਸਰੀਰਕ ਕਸਰਤਭਾਰਤ ਦਾ ਪ੍ਰਧਾਨ ਮੰਤਰੀਪੋਲਟਰੀਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਸਦੀਅਰਸਤੂ ਦਾ ਅਨੁਕਰਨ ਸਿਧਾਂਤਉਰਦੂਵਾਲਮੀਕਭਾਰਤ ਦਾ ਇਤਿਹਾਸਸੂਫ਼ੀ ਕਾਵਿ ਦਾ ਇਤਿਹਾਸਨਕੋਦਰਅਨੰਦ ਸਾਹਿਬਹਰਿਮੰਦਰ ਸਾਹਿਬਸੱਭਿਆਚਾਰ🡆 More