ਐਲਿਸ ਮੁਨਰੋ

ਐਲਿਸ ਐਨ ਮੁਨਰੋ (ਜਨਮ ਸਮੇਂ ਲੈਡਲਾ; ਜਨਮ 10 ਜੁਲਾਈ 1931) ਅੰਗਰੇਜ਼ੀ ਵਿੱਚ ਲਿੱਖ ਰਹੀ ਕਨੇਡਾ ਦੀ ਲੇਖਿਕਾ ਹੈ। ਮੁਨਰੋ 2013 ਦਾ ਸਾਹਿਤ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ 13 ਵੀਂ ਔਰਤ ਹੈ ਅਤੇ 2009 ਵਿੱਚ ਉਸਨੂੰ ਅੰਤਰਰਾਸ਼ਟਰੀ ਬੁਕਰ ਪਰਸਕਾਰ ਮਿਲਿਆ ਸੀ। ਉਸਨੇ ਤਿੰਨ ਵਾਰ ਗਲਪ ਲਈ ਕਨੇਡਾ ਦਾ ਗਵਰਨਰ ਜਨਰਲ ਇਨਾਮ ਵੀ ਜਿੱਤਿਆ ਹੈ। ਸਿੰਥਿਆ ਓਜਿਕ ਉਸ ਨੂੰ ਸਾਡੀ ਐਂਤਨ ਚੈਖਵ ਕਹਿੰਦੀ ਹੈ।

ਐਲਿਸ ਮੁਨਰੋ
ਐਲਿਸ ਮੁਨਰੋ
ਜਨਮਐਲਿਸ ਐਨ ਲੈਡਲਾ
10 ਜੁਲਾਈ 1931
ਵਿੰਘਮ, ਓਟਾਰੀਓ, ਕਨੇਡਾ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਕਨੇਡੀਆਈ
ਸ਼ੈਲੀਨਿੱਕੀ ਕਹਾਣੀ
ਪ੍ਰਮੁੱਖ ਅਵਾਰਡਗਵਰਨਰ ਜਨਰਲ ਇਨਾਮ (1968), (1978)
ਅੰਤਰਰਾਸ਼ਟਰੀ ਬੁਕਰ ਪਰਸਕਾਰ (2009)
ਸਾਹਿਤ ਦਾ ਨੋਬਲ ਪੁਰਸਕਾਰ (2013)
ਜੀਵਨ ਸਾਥੀਜੇਮਜ ਮੁਨਰੋ (1951–1972)
ਗੇਰਾਲਡ ਫ਼ਲਿਮਨੋ (1976–2013)

ਮੁੱਢਲਾ ਜੀਵਨ

ਮੁਨਰੋ ਦਾ ਜਨਮ ਕਨੇਡਾ ਦੇ ਵਿੰਘਮ ਵਿੱਚ 10 ਜੁਲਾਈ 1931 ਵਿੱਚ ਹੋਇਆ ਸੀ। ਉਸ ਦੇ ਪਿਤਾ, ਰਾਬਰਟ ਐਰਿਕ ਲੈਡਲਾ, ਲੂੰਬੜੀ ਅਤੇ ਮਿੰਕਸ ਫਾਰਮ ਦੇ ਮਾਲਕ ਸਨ, ਅਤੇ ਉਹਨਾਂ ਦੀ ਮਾਂ ਐਨੀ ਕਲਾਰਕ ਲੈਡਲਾ (ਜਨਮ ਵਾਲਾ ਨਾਮ: ਚੈਮਨੀ), ਇੱਕ ਸਕੂਲ ਮਾਸਟਰਨੀ ਸੀ। ਮੁਨਰੋ ਨੇ ਚੜ੍ਹਦੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੇ 1950 ਵਿੱਚ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਦ ਡਾਇਮੈਂਸ਼ਨਜ ਆਫ ਏ ਸ਼ੈਡੋ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਮੁਨਰੋ ਨੂੰ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਵਿਚ ਅੰਗਰੇਜ਼ੀ ਅਤੇ ਪੱਤਰਕਾਰੀ ਦੀ ਪੜ੍ਹਾਈ ਲਈ ਦੋ ਸਾਲਾਂ ਲਈ ਸਕਾਲਰਸ਼ਿਪ ਮਿਲੀ।

ਵਿਅਕਤੀਗਤ ਜੀਵਨ

ਮੁਨਰੋ ਨੇ 1951 ਵਿੱਚ ਜੇਮਸ ਮੁਨਰੋ ਨਾਲ ਵਿਆਹ ਕੀਤਾ। ਉਹਨਾਂ ਦੀਆਂ ਪੁੱਤਰੀਆਂ ਸ਼ੀਲਾ, ਕੈਥਰੀਨ ਅਤੇ ਜੇਨੀ ਦਾ ਜਨਮ ਕਰਮਵਾਰ 1953, 1955 ਅਤੇ 1957 ਵਿੱਚ ਹੋਇਆ; ਕੈਥਰੀਨ ਦੇ ਜਨਮ ਤੋਂ 15 ਘੰਟੇ ਬਾਅਦ ਮੌਤ ਹੋ ਗਈ ਸੀ।

1963 ਵਿੱਚ, ਮੁਨਰੋ-ਪਰਿਵਾਰ ਵਿਕਟੋਰੀਆ ਵਿੱਚ ਚਲਿਆ ਗਿਆ ਜਿੱਥੇ ਉਹਨਾਂ ਨੇ ਮੁਨਰੋਜ ਬੁਕਸ ਨਾਮਕ ਇੱਕ ਪ੍ਰਸਿੱਧ ਕਿਤਾਬਾਂ ਦੀ ਦੁਕਾਨ ਖੋਲ੍ਹ ਲਈ ਜੋ ਅੱਜ ਵੀ ਚਲਦੀ ਹੈ। 1966 ਵਿੱਚ ਉਹਨਾਂ ਦੀ ਪੁੱਤਰੀ ਐਂਡਰਿਆ ਦਾ ਜਨਮ ਹੋਇਆ। ਐਲਿਸ ਅਤੇ ਜੇਮਸ ਨੇ 1972 ਵਿੱਚ ਤਲਾਕ ਲੈ ਲਿਆ। 1976 ਵਿੱਚ ਉਸ ਨੇ ਇੱਕ ਭੂਗੋਲਵੇੱਤਾ ਗੇਰਾਲਡ ਫਰੈਮਲਿਨ ਨਾਲ ਵਿਆਹ ਕਰ ਲਿਆ। ਦੰਪਤੀ ਕਲਿੰਟਨ, ਓਂਟਾਰੀਓ ਤੋਂ ਬਾਹਰ ਇੱਕ ਫਾਰਮ ਵਿੱਚ ਚਲੇ ਗਈ ਅਤੇ ਉਸ ਦੇ ਬਾਅਦ ਉਹ ਕਲਿੰਟਨ ਵਿੱਚ ਇੱਕ ਘਰ ਵਿੱਚ ਰਹਿਣ ਲੱਗੇ ਜਿੱਥੇ ਅਪਰੈਲ 2013 ਵਿੱਚ ਫਰੈਮਲਿਨ ਦੀ ਮੌਤ ਹੋ ਗਈ

ਕਿਸ਼ੋਰ ਸਮੇਂ ਤੋਂ ਲਿਖਣਾ ਸ਼ੁਰੂ ਕਰਨ ਵਾਲੀ ਮੁਨਰੋ ਦੀ ਪਹਿਲੀ ਕਹਾਣੀ 'ਦ ਡਾਈਮੇਸ਼ੰਸ ਆਫ ਏ ਸ਼ੇਡੋ' 1951 ਵਿਚ ਪ੍ਰਕਾਸ਼ਿਤ ਹੋਈ। ਉਸ ਸਮੇਂ ਇਹ ਯੂਨੀਵਰਸਿਟੀ ਆਫ ੳਨਟਾਰੀੳ ਵਿਚ ਅੰਗਰੇਜ਼ੀ ਦੀ ਵਿਦਿਆਰਥਣ ਸੀ। 1968 ਵਿਚ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਿਹ 'ਡਾਂਸ ਆਫ ਦ ਹੈਪੀ ਸ਼ੇਡਜ਼' ਪ੍ਰਕਾਸ਼ਿਤ ਕੀਤਾ। ਇਸ ਲਈ ਇਨ੍ਹਾਂ ਨੂੰ ਕਨੇਡਾ ਦਾ ਸਰਵ-ਉੱਚ ਸਨਮਾਨ 'ਗਵਰਨਰ ਜਨਰਲ ਅਵਾਰਡ' ਪ੍ਰਾਪਤ ਕੀਤਾ।

ਪੁਸਤਕਾਂ

ਮੂਲ ਨਿੱਕੀ ਕਹਾਣੀ ਸੰਗ੍ਰਹਿ

  • ਡਾਂਸ ਆਫ ਦ ਹੈਪੀ ਸ਼ੇਡਜ1968 (1968 ਗਲਪ ਲਈ ਕਨਾਡਾ ਦਾ ਗਵਰਨਰ ਜਨਰਲ ਇਨਾਮ ਜੇਤੂ)
  • ਲਾਈਵਸ ਆਫ ਗਰਲਸ ਐਂਡ ਵੀਮਿਨਜ1971
  • ਸਮਥਿੰਗ ਆਈ 'ਵ ਮੀਨਿੰਗ ਟੂ ਟੈੱਲ ਯੂ1974
  • 'ਹੂ ਡੂ ਯੂ ਥਿੰਕ ਯੂ ਆਰ?1978 (1978 ਗਲਪ ਲਈ ਕਨਾਡਾ ਦਾ ਗਵਰਨਰ ਜਨਰਲ ਇਨਾਮ ਜੇਤੂ; ਦ ਬੈੱਗਰ ਮੇਡ ਵਜੋਂ ਵੀ ਪ੍ਰਕਾਸ਼ਿਤ)
  • ਦ ਮੂਨਜ ਆਫ ਜੁਪੀਟਰ1982 (1982 ਗਲਪ ਲਈ ਕਨੇਡਾ ਦੇ ਗਵਰਨਰ ਜਨਰਲ ਇਨਾਮ ਲਈ ਨਾਮਜਦ)
  • ਦ ਪ੍ਰਾਗਰੈੱਸ ਆਫ਼ ਲਵ1986 (1986 ਗਲਪ ਲਈ ਕਨਾਡਾ ਦਾ ਗਵਰਨਰ ਜਨਰਲ ਇਨਾਮ ਜੇਤੂ)
  • ਫਰੈਂਡ ਆਫ਼ ਮਾਈ ਯੂਥ1990 (ਟ੍ਰਿਲੀਅਮ ਬੁੱਕ ਅਵਾਰਡ)
  • ਓਪਨ ਸੀਕਰਟਸ1994 (ਗਲਪ ਲਈ ਕਨੇਡਾ ਦੇ ਗਵਰਨਰ ਜਨਰਲ ਇਨਾਮ ਲਈ ਨਾਮਜਦ))
  • ਦ ਲਵ ਆਫ਼ ਅ ਗੁੱਡ ਵਿਮਿਨ1998 (1998 ਗਿੱਲਰ ਪੁਰਸਕਾਰ)
  • ਹੇਟਸ਼ਿਪ, ਫਰੈਂਡਸ਼ਿਪ, ਕੋਰਟਸ਼ਿਪ, ਲਵਸ਼ਿਪ, ਮੈਰੇਜ - 2001 (ਹੁਣ "ਅਵੇ ਫਰਾਮ ਹਰ" ਵਜੋਂ ਪ੍ਰਕਾਸ਼ਿਤ)
  • ਰਨਅਵੇ2004 (2004 ਗਿੱਲਰ ਪੁਰਸਕਾਰ) ISBN 1-4000-4281-X
  • 'ਦ ਵਿਊ ਫਰਾਮ ਕੈਸਲ ਰਾਕ2006
  • ਟੂ ਮੱਚ ਹੈੱਪੀਨੇਸ2009
  • ਡੀਅਰ ਲਾਈਫ਼ – 2012

ਨਿਕੀ ਕਹਾਣੀ ਸੰਕਲਨ

  • ਸਲੈਲਟਡ ਸਟੋਰੀ (ਲੇਟਰ ਰੀਟਾਇਟਲ ਸਲੈਕਟਡ ਸਟੋਰੀਜ 1968-1994 ਐਂਡ ਏ ਵਾਇਲਡਰਨੇਸ ਸਟੇਸ਼ਨ : ਸਲੈਕਟਡ ਸਟੋਰੀਜ , 1968-1994) - 1996
  • ਨੋ ਲਵ ਲੋਸਟ-2003
  • ਵਿਨਟੇਜ ਮੁਨਰੋ - 2004
  • ਅਲਾਈਸ ਮੁਨਰੋ'ਜ ਬੈਸਟ : ਏ ਸਲੈਕਸ਼ਨ ਆਫ ਸਟੋਰੀਜ - ਟਰਾਂਟੋ 2006 / ਕੈਰੀਅਡ ਅਵੇ: ਏ ਸਲੈਕਸ਼ਨ ਆਫ ਸਟੋਰੀਜ - ਨਿਊ ਯਾਰਕ 2006
  • ਨਿਊ ਸਲੈਕਟਡ ਸਟੋਰੀਜ -2011
  • ਲਾਈਂਗ ਅੰਡਰ ਦੀ ਐਪਲ ਟ੍ਰੀ , ਨਿਊ ਸਲੈਕਟਡ ਸਟੋਰੀਜ, 434 ਪੇਜ਼, 15 ਸਟੋਰੀਜ਼ , ਲੰਡਨ, 2014
  • ਫੈਮਲੀ ਫਰਨੀਸ਼ਿੰਗਜ : ਸਲੈਕਟਡ ਸਟੋਰੀਜ -1995-2014 -2014

ਇਨਾਮ ਅਤੇ ਸਨਮਾਨ

ਇਨਾਮ

  • ਗਵਰਨਰ ਜਨਰਲਜ ਲਿਟਰੇਰੀ ਐਵਾਰਡ ਫਾਰ ਇੰਗਲਿਸ਼ ਲੈਂਗੂਏਜ਼ ਫਿਕਸ਼ਨ
  • ਕੈਨੇਡੀਅਨ ਬੁੱਕਸੇਲਰਜ਼ ਅਵਾਰਡ ਫਾਰ ਲਿਵਿਜ ਆਫ ਗਰਲਜ਼ ਐਂਡ ਵੂਮੈਨ (1971)
  • ਸਾਰਟਲਿਸਟਡ ਫਾਰ ਦਾ ਐਨੂਅਲ (ਯੂ.ਕੇ.) ਬੁਕਰ ਪਰਾਇਜ਼ ਫਾਰ ਫਿਕਸ਼ਨ (1980) ਫਾਰ ਦਾ ਬੈਗਰ ਮੈਡ
  • ਦਾ ਰਾਈਟਰ'ਜ ਟ੍ਰਸਟ ਆਫ ਕੈਨੇਡਾ'ਜ ਮਾਰੀਅਨ ਏਂਜਲ ਅਵਾਰਡ (1986) ਫਾਰ ਹਰ ਬਾਡੀ ਆਫ ਵਰਕ
  • ਰੋਗਰਜ ਰਾਇਟਰ'ਜ ਟ੍ਰਸਟ ਫਿਕਸ਼ਨ ਪਰਾਈਜ਼ (2004) ਫਾਰ ਰਨਅਵੇ
  • ਟ੍ਰੀਲੀਅਮ ਬੁਕ ਅਵਾਰਡ ਫਾਰ ਫ੍ਰੈਂਡ ਆਫ ਮਾਈ ਯੂਥ (1991), ਦਾ ਲਵ ਆਫ ਏ ਗੁੱਡ ਵੂਮੈਨ (1999) ਐਂਡ ਡਿਅਰ ਲਾਈਫ (2013)
  • ਡਬਲੀਊ.ਐਚ. ਸਮਿਥ ਲਿਟਰੇਰੀ ਅਵਾਰਡ (1995, ਯੂ.ਕੇ) ਫਾਰ ੳਪਨ ਸੀਕਰੇਟ
  • ਲਲਨ ਲਟਿਰੇਰੀ ਅਵਾਰਡ ਫਾਰ ਫਿਕਸ਼ਨ (1995)
  • ਪੀਈਐ/ਮਾਲਾਮਡ ਅਵਾਰਡ ਫਾਰ ਐਕਸੇਲੈਂਸ ਇਨ ਸ਼ਾਰਟ ਫਿਕਸ਼ਨ (1997)
  • ਨੈਸ਼ਨਲ ਬੁੱਕ ਕਰੀਟਿਕਸ ਸਰਕਲ ਐਵਾਰਡ (1998, ਯੂ.ਐਸ ) ਫਾਰ ਦੀ ਲਵ ਆਫ ਏ ਗੁੱਡ ਵੂਮੈਨ
  • ਗਿਲਰ ਪਰਾਈਜ਼ (1998 ਐਂਡ 2004)
  • ਰੀਆ ਅਵਾਰਡ ਫਾਰ ਫਾਰ ਦੀ ਸ਼ਾਰਟ ਸਟੋਰੀ (2001)
  • ਲਿਬਰੀਸ ਅਵਾਰਡ
  • ਕੈਨੇਡਾ-ਅਸਟ੍ਰੇਲੀਆ ਲਿਟਰੇਰੀ ਪਰਾਈਜ਼
  • ਕਾਮਨਵੈਲਥ ਰਾਈਟਰਜ਼ ਪਰਾਈਜ਼ ਰੀਜ਼ਨਲ ਅਵਾਰਡ ਫਾਰ ਕੈਨੇਡਾ ਐਂਡ ਦੀ ਕੈਰੀਬੀਅਨ
  • ਨੋਬਲ ਪਰਾਈਜ਼ ਇਨ ਲਿਟਰੇਚਰ (2013) ਐਜ਼ ਏ "ਮਾਸਟਰ ਆਫ ਦੀਿ ਕਨਟੈਪਰੇਰੀ ਸ਼ਾਰਟ ਸਟੋਰੀ

ਸਨਮਾਨ

  • 1992 : ਫੌਰਨ ਆਨਰੇਰੀ ਮੈਬਰ ਆਫ ਦੀ ਅਮਰੀਕਨ ਅਕਾਡਮੀ ਆਫ ਆਰਟ ਐਂਡ ਲੈਟਰਜ਼
  • 1993 : ਰਾਅਲ ਸੋਸਾਇਟੀ ਆਫ ਕੈਨੇਡਾ'ਜ ਲੌਰਨ ਪਾਈਰਸ ਮੇਡਲ
  • 2005 : ਮੇਡਲ ਆਫ ਆਨਰ ਆਫ ਲਿਟਰੇਚਰ ਫਰਾਮ ਦੀ ਯੂ.ਐਸ. ਨੈਸ਼ਨਲ ਆਰਟ ਕਲੱਬ
  • 2010 : ਨਾਈਟ ਆਫ ਦੀ ਆਰਡਰ ਆਫ ਆਰਟ ਐਂਡ ਲੈਠਰਜ਼
  • 2014 : ਸਿਲਵਰ ਕੂਆਇਨ ਰੀਲੀਜ਼ਡ ਬਾਏ ਦੀ ਰਾਅਇਲ ਕੈਨੇਡੀਅਨ ਮਿੰਟ ਇਨ ਆਨਰ ਆਫ ਮੁਨਰੋ'ਜ ਨੋਬਲ ਵਿਨ
  • 2015 : ਪੋਸਟੇਜ਼ ਸਟੈਂਪ ਰੀਲੀਜ਼ਡ ਬਾਏ ਕੈਨੇਡਾ ਪੋਸਟ ਇਨ ਆਨਰ ਆਫ ਮੁਨਰੋ'ਜ ਨੋਬਲ ਵਿਨ

ਹਵਾਲੇ

Tags:

ਐਲਿਸ ਮੁਨਰੋ ਮੁੱਢਲਾ ਜੀਵਨਐਲਿਸ ਮੁਨਰੋ ਵਿਅਕਤੀਗਤ ਜੀਵਨਐਲਿਸ ਮੁਨਰੋ ਪੁਸਤਕਾਂਐਲਿਸ ਮੁਨਰੋ ਇਨਾਮ ਅਤੇ ਸਨਮਾਨਐਲਿਸ ਮੁਨਰੋ ਹਵਾਲੇਐਲਿਸ ਮੁਨਰੋਐਂਤਨ ਚੈਖਵਗਲਪਸਾਹਿਤ ਦਾ ਨੋਬਲ ਪੁਰਸਕਾਰ

🔥 Trending searches on Wiki ਪੰਜਾਬੀ:

ਬੇਅੰਤ ਸਿੰਘਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਰਹਿਤਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ2009ਨਾਈ ਵਾਲਾਅਲਬਰਟ ਆਈਨਸਟਾਈਨਗੁਰੂ ਹਰਿਕ੍ਰਿਸ਼ਨਆਸਾ ਦੀ ਵਾਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੋਚਸਨੀ ਲਿਓਨਭਾਬੀ ਮੈਨਾ (ਕਹਾਣੀ ਸੰਗ੍ਰਿਹ)ਸੰਤ ਰਾਮ ਉਦਾਸੀਕਢਾਈਐਕਸ (ਅੰਗਰੇਜ਼ੀ ਅੱਖਰ)ਅਲੰਕਾਰ ਸੰਪਰਦਾਇਪਾਣੀਪਤ ਦੀ ਪਹਿਲੀ ਲੜਾਈਰਾਜ (ਰਾਜ ਪ੍ਰਬੰਧ)ਸਿੱਧੂ ਮੂਸੇ ਵਾਲਾਇੰਗਲੈਂਡਕਿਰਿਆਭੰਗਾਣੀ ਦੀ ਜੰਗਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੰਜਾਬ ਦੀ ਕਬੱਡੀ25 ਅਪ੍ਰੈਲਆਤਮਜੀਤਡੇਂਗੂ ਬੁਖਾਰਛੰਦਗਿਆਨੀ ਦਿੱਤ ਸਿੰਘਸੂਰਜਸਫ਼ਰਨਾਮੇ ਦਾ ਇਤਿਹਾਸਪੰਜਾਬ ਦੇ ਲੋਕ-ਨਾਚਸਿੱਖ ਲੁਬਾਣਾਮਿਲਾਨਸਪਾਈਵੇਅਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਲੇਰੀਆਜਗਜੀਤ ਸਿੰਘ ਅਰੋੜਾਮਾਂਪੰਜਾਬੀ ਨਾਟਕਭਾਰਤ ਦਾ ਝੰਡਾਪਾਕਿਸਤਾਨੀ ਕਹਾਣੀ ਦਾ ਇਤਿਹਾਸਪੱਥਰ ਯੁੱਗਰਾਣੀ ਲਕਸ਼ਮੀਬਾਈਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਜੱਸਾ ਸਿੰਘ ਰਾਮਗੜ੍ਹੀਆਰਾਜ ਸਭਾਸਾਫ਼ਟਵੇਅਰਘੋੜਾਪੰਜਾਬੀ ਲੋਕ ਸਾਜ਼ਮਾਰਕ ਜ਼ੁਕਰਬਰਗਹੈਰੋਇਨਅੰਤਰਰਾਸ਼ਟਰੀ ਮਜ਼ਦੂਰ ਦਿਵਸਸੱਭਿਆਚਾਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਆਦਿ ਕਾਲੀਨ ਪੰਜਾਬੀ ਸਾਹਿਤriz16ਭਾਈ ਗੁਰਦਾਸਅਕਾਲੀ ਫੂਲਾ ਸਿੰਘਜਹਾਂਗੀਰਸੰਸਮਰਣਤਾਪਮਾਨਹਵਾ ਪ੍ਰਦੂਸ਼ਣਮੱਧ ਪ੍ਰਦੇਸ਼ਮਨੀਕਰਣ ਸਾਹਿਬਭਾਰਤ ਦੀ ਸੰਸਦਵਿਸ਼ਵ ਵਾਤਾਵਰਣ ਦਿਵਸਗੁਰੂ ਅੰਗਦਅਜੀਤ (ਅਖ਼ਬਾਰ)27 ਅਪ੍ਰੈਲਜੱਟਪਾਚਨਭਾਰਤ ਦੀ ਰਾਜਨੀਤੀਵਿਕੀਸਾਹਿਤ ਅਤੇ ਮਨੋਵਿਗਿਆਨਡੀ.ਡੀ. ਪੰਜਾਬੀਨਜ਼ਮ🡆 More