ਲਦਾਖ਼

ਲੱਦਾਖ਼ (ਉੱਚੇ ਦੱਰਿਆਂ ਦੀ ਧਰਤੀ) ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ। ਲੱਦਾਖ਼ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ ਦੇ ਗਠਨ ਲਈ ਵਿਵਸਥਾਵਾਂ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੇ ਅੰਦਰ ਸ਼ਾਮਲ ਸਨ, ਜੋ ਕਿ ਅਗਸਤ 2019 ਵਿੱਚ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਸੀ। ਐਕਟ ਨੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜ ਦਾ ਪੁਨਰਗਠਨ ਕੀਤਾ ਅਤੇ ਇਸਨੂੰ ਦੋ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚ ਵੰਡ ਦਿੱਤਾ, ਇੱਕ ਜੰਮੂ ਅਤੇ ਕਸ਼ਮੀਰ ਅਤੇ ਦੂਜਾ ਲੱਦਾਖ਼। ਇਹ ਕਾਨੂੰਨ 31 ਅਕਤੂਬਰ 2019 ਤੋਂ ਪ੍ਰਭਾਵੀ ਹੈ।

ਲੱਦਾਖ਼
Ladakh
ਲਦਾਖ਼
ਲਦਾਖ਼
ਦੇਸ਼ਲਦਾਖ਼ ਭਾਰਤ
ਕੇਂਦਰੀ ਸ਼ਾਸ਼ਤ ਪ੍ਰਦੇਸ31 ਅਕਤੂਬਰ 2019
ਰਾਜਧਾਨੀਲੇਹ
ਜ਼ਿਲ੍ਹੇ2
ਸਰਕਾਰ
 • 1ਲੋਕ ਸਭਾ ਹਲਕੇ
ਖੇਤਰ
 • ਕੁੱਲ59,146 km2 (22,836 sq mi)
ਆਬਾਦੀ
 (2011)
 • ਕੁੱਲ2,74,289
 • ਘਣਤਾ4.6/km2 (12/sq mi)
ਭਾਸ਼ਾਵਾਂ
 • ਸਰਕਾਰੀਹਿੰਦੀ ਅਤੇ ਅੰਗਰੇਜ਼ੀ ਬੋਲੀ
ਸਮਾਂ ਖੇਤਰਯੂਟੀਸੀ+05:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨLA
ਵੈੱਬਸਾਈਟladakh.nic.in


ਲੱਦਾਖ਼ ਪੂਰਬ ਵੱਲ ਤਿੱਬਤ ਖੁਦਮੁਖਤਿਆਰ ਖੇਤਰ, ਦੱਖਣ ਵੱਲ ਭਾਰਤੀ ਰਾਜ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਪੱਛਮ ਵੱਲ ਪਾਕਿਸਤਾਨ-ਪ੍ਰਸ਼ਾਸਿਤ ਗਿਲਗਿਤ-ਬਾਲਟਿਸਤਾਨ ਦੇ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਦੱਖਣ-ਪੱਛਮੀ ਕੋਨੇ ਨਾਲ ਘਿਰਿਆ ਹੋਇਆ ਹੈ। ਦੂਰ ਉੱਤਰ ਵਿੱਚ ਕ਼ਰਾਕ਼ੁਰਮ ਦੱਰੇ ਦੇ ਪਾਰ ਖ਼ਿਨਚਿਆਂਙ। ਇਹ ਉੱਤਰ ਵੱਲ ਕਾਰਾਕੋਰਮ ਰੇਂਜ ਵਿੱਚ ਸੀਆਚਿਨ ਗਲੇਸ਼ੀਅਰ ਤੋਂ ਦੱਖਣ ਵੱਲ ਮੁੱਖ ਮਹਾਨ ਹਿਮਾਲਿਆ ਤੱਕ ਫੈਲਿਆ ਹੋਇਆ ਹੈ। ਪੂਰਬੀ ਸਿਰੇ, ਜਿਸ ਵਿੱਚ ਨਿਜਾਤ ਅਕਸਾਈ ਚਿਨ ਮੈਦਾਨੀ ਹਨ, ਨੂੰ ਭਾਰਤ ਸਰਕਾਰ ਵੱਲੋਂ ਲੱਦਾਖ਼ ਦੇ ਹਿੱਸੇ ਵਜੋਂ ਦਾਅਵਾ ਕੀਤਾ ਜਾਂਦਾ ਹੈ, ਅਤੇ ਇਹ 1962 ਤੋਂ ਚੀਨੀ ਨਿਯੰਤਰਣ ਅਧੀਨ ਹੈ। ਇਤਿਹਾਸ ਵਿੱਚ ਲੱਦਾਖ਼ ਦੀ ਮਹੱਤਤਾ ਪ੍ਰਮੁੱਖ ਵਪਾਰ ਮਾਰਗਾਂ ਦੇ ਲਾਂਘਿਆਂ ਉੱਤੇ ਨੀਤੀਗਤ ਸਥਿਤੀ ਕਰ ਕੇ ਵਧੀ ਪਰ ਚੀਨ ਦੇ 1960 ਦੇ ਦਹਾਕਿਆਂ ਵਿੱਚ ਤਿੱਬਤ ਅਤੇ ਮੱਧ ਏਸ਼ੀਆ ਨਾਲ਼ ਲੱਗਦੀਆਂ ਸਰਹੱਦਾਂ ਬੰਦ ਕਰ ਦੇਣ ਕਰ ਕੇ ਸੈਰ ਸਪਾਟੇ ਤੋਂ ਬਗ਼ੈਰ ਅੰਤਰਰਾਸ਼ਟਰੀ ਵਪਾਰ ਮੱਠਾ ਪੈ ਗਿਆ। 1974 ਤੋਂ ਭਾਰਤ ਸਰਕਾਰ ਨੇ ਇੱਥੋਂ ਦੇ ਸੈਰ-ਸਪਾਟਾ ਉਦਯੋਗ ਨੂੰ ਕਾਫ਼ੀ ਉਤਸ਼ਾਹਿਤ ਕੀਤਾ ਹੈ। ਕਿਉਂਕਿ ਲੱਦਾਖ਼ ਯੁੱਧਨੀਤਕ ਤੌਰ ਉੱਤੇ ਮਹੱਤਵਪੂਰਨ ਥਾਂ ਜੰਮੂ ਅਤੇ ਕਸ਼ਮੀਰ ਲਾਗੇ ਸਥਿਤ ਹੈ, ਇਸ ਕਰ ਕੇ ਭਾਰਤੀ ਸੈਨਾ ਇੱਥੇ ਆਪਣੀ ਮਜ਼ਬੂਤ ਮੌਜੂਦਗੀ ਰੱਖਦੀ ਹੈ।

ਇਤਿਹਾਸ

ਲਦਾਖ਼ 
ਰਾਜਾ ਨੀਮਾਗੋਨ ਦੇ ਸ਼ਾਸਨ ਦੌਰਾਨ (975-1000 ਈਸਵੀ) ਲਦਾਖ਼ ਦਾ ਰਾਜਖੇਤਰੀ ਫੈਲਾਅ ਜਿਵੇਂ ਕਿ ਅ.ਹ. ਫ਼ਰੈਂਕ, 1907 ਦੀ "ਪੱਛਮੀ ਤਿੱਬਤ ਦਾ ਇਤਿਹਾਸ" ਵਿੱਚ ਦਰਸਾਇਆ ਗਿਆ ਹੈ।
ਲਦਾਖ਼ 
The empire of King Tsewang Rnam Rgyal 1., and that of King Jamyang Rnam Rgyal., about 1560 and 1600 A.D
ਲਦਾਖ਼ 
ਫਿਆਂਗ ਗੋਂਪਾ, ਲਦਾਖ਼, ਭਾਰਤ
ਲਦਾਖ਼ 
1870 ਦਹਾਕੇ ਵਿੱਚ ਹੇਮਿਸ ਮੱਠ

ਲਦਾਖ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚੋਂ ਮਿਲੀਆਂ ਚਟਾਨੀ ਤਰਾਸ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਖੇਤਰ ਨਵ-ਪੱਥਰ ਕਾਲੀਨ ਸਮਿਆਂ ਤੋਂ ਹੀ ਅਬਾਦ ਸੀ। ਇਸ ਦੇ ਸਭ ਤੋਂ ਪੁਰਾਤਨ ਵਾਸੀਆਂ ਵਿੱਚ ਮੋਨ ਅਤੇ ਦਰਦ ਦੀਆਂ ਹਿੰਦ-ਆਰੀਆਈ ਅਬਾਦੀਆਂ ਦਾ ਮਿਸ਼ਰਣ ਸੀ ਜਿਹਨਾਂ ਦਾ ਜ਼ਿਕਰ ਹੀਰੋਦੋਤਸ,[γ] ਨਿਅਰਚਸ, ਮੈਗਾਸਥੀਨਜ਼, ਪਲੀਨੀ,[δ] ਅਤੇ ਟੋਲੈਮੀ ਦੀਆਂ ਰਚਨਾਵਾਂ ਅਤੇ ਪੁਰਾਨਾਂ ਦੀਆਂ ਭੂਗੋਲਕ ਸੂਚੀਆਂ ਵਿੱਚ ਆਉਂਦਾ ਹੈ। ਪਹਿਲੀ ਸਦੀ ਦੇ ਆਲੇ-ਦੁਆਲੇ ਲਦਾਖ਼ ਕੁਸ਼ਨ ਸਮਾਰਾਜ ਦਾ ਹਿੱਸਾ ਸੀ। ਇੱਥੇ ਬੁੱਧ ਧਰਮ ਦੂਜੀ ਸਦੀ ਵਿੱਚ ਕਸ਼ਮੀਰ ਤੋਂ ਆ ਕੇ ਫੈਲਿਆਂ ਜਦੋਂ ਪੂਰਬੀ ਲਦਾਖ਼ ਅਤੇ ਪੱਛਮੀ ਤਿੱਬਤ ਦੇ ਬਹੁਤੇ ਹਿੱਸੇ ਵਿੱਚ ਬੋਨ ਧਰਮ ਦਾ ਬੋਲਬਾਲਾ ਸੀ। ਸੱਤਵੀਂ ਸਦੀ ਦੇ ਬੋਧੀ ਪਾਂਧੀ ਛੁਆਨਜਾਂਗ ਨੇ ਵੀ ਆਪਣੇ ਚਿੱਠਿਆਂ ਵਿੱਚ ਇਸ ਖੇਤਰ ਦਾ ਵਰਣਨ ਕੀਤਾ ਹੈ।[στ]

1949 ਵਿੱਚ ਚੀਨ ਨੇ ਨੁਬਰਾ ਅਤੇ ਛਿਨਜਿਆਂਗ ਵਿਚਲੀ ਸਰਹੱਦ ਬੰਦ ਕਰ ਦਿੱਤੀ ਜਿਸ ਕਰ ਕੇ ਪੁਰਾਣੇ ਵਪਾਰ ਰਾਹ ਬੰਦ ਹੋ ਗਏ। 1955 ਵਿੱਚ ਚੀਨ ਇਸ ਖੇਤਰ ਵਿੱਚੋਂ ਛਿਨਜਿਆਂਗ ਅਤੇ ਤਿੱਬਤ ਨੂੰ ਜੋੜਦੀਆਂ ਸੜਕਾਂ ਬਣਾਉਣ ਲੱਗ ਪਿਆ। ਇਸਨੇ ਪਾਕਿਸਤਾਨ ਨਾਲ਼ ਸਾਂਝੇ ਤੌਰ ਉੱਤੇ ਕਾਰਾਕੋਰਮ ਸ਼ਾਹ-ਰਾਹ ਵੀ ਬਣਾਇਆ। ਇਸ ਸਮੇਂ ਦੌਰਾਨ ਭਾਰਤ ਨੇ ਸ੍ਰੀਨਗਰ-ਲੇਹ ਸ਼ਾਹ-ਰਾਹ ਦਾ ਨਿਰਮਾਣ ਕੀਤਾ ਜਿਸ ਨਾਲ਼ ਸ੍ਰੀਨਗਰ ਅਤੇ ਲੇਹ ਵਿਚਲੀ ਯਾਤਰਾ ਦਾ ਸਮਾਂ 16 ਦਿਨਾਂ ਤੋਂ ਘਟ ਕੇ ਦੋ ਦਿਨ ਹੋ ਗਿਆ। ਪਰ ਇਹ ਰਾਹ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਕਰ ਕੇ ਬੰਦ ਰਹਿੰਦਾ ਹੈ। ਸੜਕ ਨੂੰ ਸਾਲ ਭਰ ਚੱਲਦਾ ਰੱਖਣ ਲਈ ਜ਼ੋਜੀਲਾ ਦੱਰੇ ਦੇ ਆਰ-ਪਾਰ ਸਾਢੇ ਛੇ ਕਿ.ਮੀ. ਲੰਮੀ ਸੁਰੰਗ ਬਣਾਉਣ ਦਾ ਕੰਮ ਜਾਰੀ ਹੈ। ਜੰਮੂ ਅਤੇ ਕਸ਼ਮੀਰ ਦਾ ਸੰਪੂਰਨ ਰਾਜ ਅਜੇ ਤੱਕ ਵੀ ਭਾਰਤ, ਪਾਕਿਸਤਾਨ ਅਤੇ ਚੀਨ ਵਿਚਕਾਰ ਚੱਲਦੇ ਰਾਜਖੇਤਰੀ ਤਕਰਾਰਾਂ ਦਾ ਨਿਸ਼ਾਨਾ ਹੈ। ਕਾਰਗਿਲ 1947, 1965 ਅਤੇ 1971 ਦੀਆਂ ਜੰਗਾਂ ਸਮੇਂ ਟਾਕਰੇ ਦਾ ਖੇਤਰ ਸੀ ਅਤੇ 1999 ਦੇ ਕਾਰਗਿਲ ਯੁੱਧ ਸਮੇਂ ਸੰਭਾਵੀ ਪ੍ਰਮਾਣੂ ਟੱਕਰ ਦਾ ਕੇਂਦਰੀ ਬਿੰਦੂ ਸੀ।

1999 ਦੇ ਕਾਰਗਿਲ ਯੁੱਧ, ਜਿਸ ਨੂੰ ਭਾਰਤੀ ਫ਼ੌਜ ਵੱਲੋਂ "ਆਪਰੇਸ਼ਨ ਵਿਜੈ" ਆਖਿਆ ਗਿਆ, ਦੌਰਾਨ ਪਾਕਿਸਤਾਨੀ ਸੈਨਾ ਟੋਲੀਆਂ ਪੱਛਮੀ ਲਦਾਖ਼ ਦੇ ਕੁੱਝ ਹਿੱਸਿਆਂ ਅਰਥਾਤ ਸ੍ਰੀਨਗਰ-ਲੇਹ ਸ਼ਾਹ-ਰਾਹ ਉੱਤੇ ਨਿਗਰਾਨੀ ਰੱਖਦੇ ਇਲਾਕੇ ਕਾਰਗਿਲ, ਦਰਾਸ, ਮੁਸ਼ਕੋਹ, ਬਤਲੀਕ ਅਤੇ ਚੋਰਬਾਤਲਾ ਵਿੱਚ ਘੁਸ ਗਈਆਂ। ਭਾਰਤੀ ਸੈਨਾ ਵੱਲੋਂ ਵਿਸ਼ਾਲ ਸੈਨਿਕ ਕਾਰਵਾਈਆਂ ਜਾਰੀ ਕੀਤੀਆਂ ਗਈਆਂ। ਪਾਕਿਸਤਾਨੀ ਮੰਡਲੀਆਂ ਨੂੰ ਭਾਰਤੀ ਪਾਸੇ ਦੀ ਕੰਟਰੋਲ ਰੇਖਾ ਤੋਂ ਬਾਹਰ ਕੱਢਿਆ ਗਿਆ ਜਿਸਦੀ ਭਾਰਤੀ ਸਰਕਾਰ ਲਿਹਾਜ਼ ਰੱਖਦੀ ਸੀ ਅਤੇ ਜਿਸ ਨੂੰ ਭਾਰਤੀ ਫ਼ੌਜਾਂ ਦੁਆਰਾ ਨਹੀਂ ਪਾਰ ਕੀਤਾ ਗਿਆ। ਭਾਰਤੀ ਦੀ ਜਨਤਾ ਵੱਲੋਂ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ ਕਿਉਂਕਿ ਭਾਰਤ ਭੂਗੋਲਕ ਦਿਸ਼ਾ-ਰੇਖਾਵਾਂ ਦੀ ਲਿਹਾਜ਼ ਆਪਣੇ ਵਿਰੋਧੀਆਂ, ਪਾਕਿਸਤਾਨ ਅਤੇ ਚੀਨ ਨਾਲ਼ੋਂ ਜ਼ਿਆਦਾ ਰੱਖਦਾ ਸੀ।

1894 ਤੋਂ ਲੈ ਕੇ ਲਦਾਖ਼ ਦੇ ਉੱਤਰ-ਪੂਰਬੀ ਕੋਨੇ ਵਿੱਚ ਪੈਂਦਾ ਸਿਆਚਿਨ ਗਲੇਸ਼ੀਅਰ ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲਦੇ ਨਿਰੰਤਰ ਫ਼ੌਜੀ ਅੜਿੱਕਿਆਂ ਦਾ ਟਿਕਾਣਾ ਬਣ ਗਿਆ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਉੱਚਾ ਜੰਗ-ਮੈਦਾਨ ਹੈ। 1972 ਦੇ ਸ਼ਿਮਲਾ ਸਮਝੌਤੇ ਵਿੱਚ NJ 9842 ਬਿੰਦੂ ਤੋਂ ਪਰ੍ਹਾਂ ਸਰਹੱਦ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਸੀ। ਸਿਆਚਿਨ ਗਲੇਸ਼ੀਅਰ ਦੇ ਦੁਆਲੇ ਪੈਂਦੇ ਸਕਤੋਰੋ ਰਿੱਜ ਦੇ ਸਿਖਰਾਂ ਉੱਤੇ ਕਬਜ਼ਾ ਕਰਨ ਲਈ ਮੁਕਾਬਲਾ ਚੱਲ ਰਿਹਾ ਹੈ। ਉਸ ਵੇਲੇ ਤੋਂ ਲੈ ਕੇ ਗਲੇਸ਼ੀਅਰ ਦੇ ਯੁੱਧਨੀਤਕ ਬਿੰਦੂ ਦੋਹਾਂ ਪਾਸਿਆਂ ਨੇ ਘੇਰੇ ਹੋਏ ਹਨ ਜਿਹਨਾਂ ਵਿੱਚ ਭਾਰਤੀਆਂ ਕੋਲ ਸਾਫ਼ ਯੁੱਧਨੀਤਕ ਨਫ਼ਾ ਹੈ।

1979 ਵਿੱਚ ਲਦਾਖ਼ ਖੇਤਰ ਨੂੰ ਕਾਰਗਿਲ ਅਤੇ ਲੇਹ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ। 1989 ਵਿੱਚ ਇੱਥੇ ਬੋਧੀਆਂ ਅਤੇ ਮੁਸਲਮਾਨਾਂ ਵਿਚਕਾਰ ਹਿੰਸਕ ਦੰਗੇ ਹੋਏ ਸਨ। ਕਸ਼ਮੀਰੀ ਲੋਕਾਂ ਦੀ ਬਹੁਮਤ ਵਾਲੀ ਰਾਜ ਸਰਕਾਰ ਤੋਂ ਅਜ਼ਾਦੀ ਲੈਣ ਲਈ ਹੋਈਆਂ ਮੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ 1990 ਦੇ ਦਹਾਕਿਆਂ ਵਿੱਚ ਲਦਾਖ਼ ਸਵਰਾਜੀ ਪਹਾੜੀ ਵਿਕਾਸ ਕੌਂਸਲ ਦੀ ਸਥਾਪਨਾ ਕੀਤੀ ਗਈ। ਹੁਣ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ਦੇ ਆਪਣੇ-ਆਪਣੇ ਸਥਾਨਕ ਤੌਰ ਉੱਤੇ ਚੁਣੇ ਹੋਏ ਪਹਾੜੀ ਕੌਂਸਲ ਹਨ ਜਿਹਨਾਂ ਦਾ ਸਥਾਨਕ ਨੀਤੀ ਅਤੇ ਵਿਕਾਸ ਪੂੰਜੀਆਂ ਉੱਤੇ ਕੁਝ ਇਖ਼ਤਿਆਰ ਹੈ।

ਭੂਗੋਲ

ਲਦਾਖ਼ 
ਲਦਾਖ਼ ਖੇਤਰ ਦੀ ਉਚਾਈ ਬਹੁਤ ਜ਼ਿਆਦਾ ਹੈ।
ਲਦਾਖ਼ 
ਕੇਂਦਰੀ ਲਦਾਖ਼ ਖੇਤਰ ਦਾ ਨਕਸ਼ਾ।
ਲਦਾਖ਼ 
ਲਦਾਖ਼ ਵਿੱਚ ਕੁਦਰਤੀ ਨਜ਼ਾਰੇ

ਲਦਾਖ਼ ਭਾਰਤ ਦਾ ਸਭ ਤੋਂ ਉੱਚਾ ਪਠਾਰ ਹੈ, ਜਿਸਦਾ ਬਹੁਤਾ ਹਿੱਸਾ 3,000 ਮੀਟਰ (9,800 ਫੁੱਟ) ਤੋਂ ਵੱਧ ਉਚਾਈ ਵਾਲ਼ਾ ਹੈ।

ਇਤਿਹਾਸਕ ਤੌਰ ਉੱਤੇ, ਇਸ ਖੇਤਰ ਵਿੱਚ ਦੱਖਣ ਵੱਲ ਬਾਲਤਿਸਤਾਨ (ਬਾਲਤੀਯੂਲ) ਦੀਆਂ ਘਾਟੀਆਂ, ਸਿੰਧ ਘਾਟੀਆਂ, ਦੁਰਾਡਾ ਜ਼ਾਂਸਕਰ, ਲਾਹੌਲ ਅਤੇ ਸਪੀਤੀ, ਪੂਰਬ ਵੱਲ ਅਕਸਾਈ ਚੀਨ ਅਤੇ ਨਗਾਰੀ, ਰੂਦੋਕ ਅਤੇ ਗੂਗੇ ਸਮੇਤ ਅਤੇ ਉੱਤਰ ਵੱਲ ਨੁਬਰਾ ਘਾਟੀਆਂ ਸ਼ਾਮਲ ਹਨ।ਸਮਕਾਲੀ ਲਦਾਖ਼ ਦੀਆਂ ਹੱਦਾਂ ਪੂਰਬ ਵੱਲ ਤਿੱਬਤ, ਦੱਖਣ ਵੱਲ ਲਾਹੌਲ ਅਤੇ ਸਪੀਤੀ, ਪੱਛਮ ਵੱਲ ਜੰਮੂ ਅਤੇ ਕਸ਼ਮੀਰ|ਕਸ਼ਮੀਰ ਘਾਟੀ, ਜੰਮੂ ਅਤੇ ਬਾਲਤਿਸਤਾਨ ਅਤੇ ਦੂਰ ਉੱਤਰ ਵੱਲ ਕਾਰਾਕੋਰਮ ਦੱਰੇ ਤੋਂ ਪਰ੍ਹਾਂ ਕੁਨਲੁਨ-ਪਾਰ ਛਿਨਜਿਆਂਗ ਰਾਜਖੇਤਰ ਨਾਲ਼ ਲੱਗਦੀਆਂ ਹਨ। ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਜਾਂਦੇ ਹੋਏ ਆਲਤਿਨ ਤਾਘ ਪਹਾੜ ਕਸ਼ਮੀਰ ਵਿੱਚ ਕੁਨਲੁਨ ਪਹਾੜਾਂ, ਜੋ ਦੱਖਣ-ਪੂਰਬ ਤੋਂ ਉੱਤਰ-ਪੱਛਮ ਵੱਲ ਜਾਂਦੇ ਹਨ, ਨਾਲ਼ ਮਿਲ ਜਾਂਦੇ ਹਨ ਜਿਸ ਕਰ ਕੇ ਪੁਲੂ, ਨੇਪਾਲ ਵਿਖੇ ਮੇਲ ਕਰ ਕੇ ਇੱਕ "V" ਅਕਾਰ ਬਣ ਜਾਂਦਾ ਹੈ। ਕਸ਼ਮੀਰੀ ਪਹਾੜਾਂ ਵਿੱਚ ਲਦਾਖ਼ ਅਤੇ ਤਿੱਬਤੀ ਪਠਾਰ ਦੀ ਭੂਗੋਲਕ ਵੰਡਾ ਪੁਲੂ ਕੋਲੋਂ ਹੀ ਸ਼ੁਰੂ ਹੁੰਦੀ ਹੈ। ਅੱਗੋਂ ਇਹ ਵੰਡ ਦੱਖਣ ਵੱਲ ਰੂਦੋਕ ਦੇ ਪੂਰਬ ਵੱਲ ਪੈਂਦੇ ਉੱਭਰੀਆਂ ਰੇਖਾਵਾਂ ਦੇ ਗੁੰਝਲਦਾਰ ਜੰਜਾਲ ਵੱਲ ਨੂੰ ਚਲੀ ਜਾਂਦੀ ਹੈ ਜਿੱਥੇ ਅਲਿੰਗ ਕਾਂਗੜੀ ਅਤੇ ਮਵਾਂਗ ਕਾਂਗੜੀ ਸਥਿਤ ਹਨ ਅਤੇ ਮਯੂਮ ਲਾ ਦੱਰੇ ਕੋਲ ਸਭ ਤੋਂ ਸਿਖਰ ਉੱਤੇ ਪੁੱਜ ਜਾਂਦੀ ਹੈ।

ਭਾਰਤ ਵੰਡ ਤੋਂ ਪਹਿਲਾਂ ਬਾਲਤਿਸਤਾਨ, ਜੋ ਹੁਣ ਪਾਕਿਸਤਾਨ ਵਿੱਚ ਹੈ, ਲਦਾਖ਼ ਦਾ ਇੱਕ ਜ਼ਿਲ੍ਹਾ ਸੀ। ਸਕਾਰਦੋ ਇਸ ਦੀ ਸਰਦ-ਰੁੱਤੀ ਰਾਜਧਾਨੀ ਸੀ ਜਦਕਿ ਲੇਹ ਗਰਮੀਆਂ ਦੀ।

ਇਸ ਖੇਤਰ ਦੀਆਂ ਪਹਾੜੀ ਲੜੀਆਂ 4.5 ਕਰੋੜ ਸਾਲਾਂ ਦੇ ਸਮੇਂ ਦੌਰਾਨ ਭਾਰਤੀ ਪਲੇਟ ਦੇ ਯੂਰੇਸ਼ੀਆਈ ਪਲੇਟ ਵਿੱਚ ਖਿਸਕਣ ਨਾਲ ਬਣੀਆਂ ਸਨ। ਇਹ ਖਿਸਕਾਅ ਅਜੇ ਵੀ ਜਾਰੀ ਹੈ ਜਿਸ ਕਰ ਕੇ ਹਿਮਾਲਾ ਖੇਤਰ ਵਿੱਚ ਅਕਸਰ ਭੁਚਾਲ ਆਉਂਦੇ ਹਨ।[θ] ਲਦਾਖ਼ ਲੜੀ ਦੀਆਂ ਚੋਟੀਆਂ ਜ਼ੋਜੀਲਾ ਕੋਲ ਦਰਮਿਆਨੀ ਉਚਾਈ (5,000-5,500 ਮੀਟਰ) ਵਾਲੀਆਂ ਹਨ ਅਤੇ ਦੱਖਣ-ਪੂਰਬ ਵੱਲ ਵਧਦੀਆਂ ਜਾਂਦੀਆਂ ਹਨ ਅਤੇ ਸਭ ਤੋਂ ਉੱਚੀਆਂ ਨੁਨ-ਕੁਨ ਦੀਆਂ ਜੌੜੀਆਂ ਚੋਟੀਆਂ (7000 ਮੀਟਰ) ਕੋਲ ਹੁੰਦੀਆਂ ਹਨ।

ਸੁਰੂ ਅਤੇ ਜ਼ੰਸਕਾਰ ਘਾਟੀਆਂ ਹਿਮਾਲਿਆ ਅਤੇ ਜ਼ੰਸਕਰ ਲੜੀ ਨਾਲ਼ ਘਿਰਿਆ ਹੋਇਆ ਇੱਕ ਵਿਸ਼ਾਲ ਔਲੂ ਬਣਾਉਂਦੀਆਂ ਹਨ। ਰਾਂਗਦੂਮ, ਸੁਰੂ ਘਾਟੀ ਦੀ ਸਭ ਤੋਂ ਉੱਚੀ ਅਬਾਦ ਥਾਂ ਹੈ ਜਿਸ ਤੋਂ ਬਾਅਦ ਇਹ ਘਾਟੀ ਪੈਂਸੀ-ਲਾ, ਜ਼ੰਸਕਰ ਦੁਆਰ, ਕੋਲ4,400 ਮੀਟਰ ਦੀ ਉਚਾਈ ਉੱਤੇ ਚਲੀ ਜਾਂਦੀ ਹੈ। ਕਾਰਗਿਲ, ਸੁਰੂ ਘਾਟੀ ਦਾ ਇੱਕੋ-ਇੱਕ ਨਗਰ, ਲਦਾਖ਼ ਦਾ ਦੂਜਾ ਸਭ ਤੋਂ ਮਹੱਤਵਪੂਰਨ ਨਗਰ ਹੈ। ਇਹ 1947 ਤੋਂ ਪਹਿਲਾਂ ਵਪਾਰ ਕਾਫ਼ਲਿਆਂ ਦੇ ਰਾਹਾਂ ਉੱਤੇ ਇੱਕ ਪ੍ਰਮੁੱਖ ਪੜਾਅ ਸੀ ਜੋ ਸ੍ਰੀਨਗਰ, ਲੇਹ, ਸਕਾਰਦੂ ਅਤੇ ਪਾਦੂਮ ਤੋਂ ਲਗਭਗ ਇੱਕੋ ਜਿਹੇ 230 ਕਿ.ਮੀ. ਦੀ ਵਿੱਥ ਉੱਤੇ ਸਥਿਤ ਹੈ। ਜ਼ੰਸਕਰ ਘਾਟੀ ਸਤੋਦ ਅਤੇ ਲੁੰਗਨਾਕ ਦਰਿਆਵਾਂ ਦੇ ਹੌਜ਼ ਵਿੱਚ ਪੈਂਦੀ ਹੈ। ਇਸ ਖੇਤਰ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ; ਪੈਂਸੀ ਸਿਰਫ਼ ਜੂਨ ਤੋਂ ਮੱਧ-ਅਕਤੂਬਰ ਤੱਕ ਖ਼ੁੱਲ੍ਹਾ ਰਹਿੰਦਾ ਹੈ। ਦਰਾਸ ਅਤੇ ਮਸ਼ਕੋਹ ਘਾਟੀ ਲਦਾਖ਼ ਦੇ ਪੱਛਮੀ ਸਿਰੇ ਹਨ।

ਸਿੰਧ ਦਰਿਆ ਲਦਾਖ਼ ਦਾ ਮੁੱਖ-ਸਹਾਰਾ ਹੈ। ਜ਼ਿਆਦਾਤਰ ਪ੍ਰੱਮੁਖ ਇਤਿਹਾਸਕ ਅਤੇ ਵਰਤਮਾਨ ਨਗਰ — ਸ਼ੇ, ਲੇਹ, ਬਸਗੋ ਅਤੇ ਤਿੰਗਮੋਸਗੰਗ (ਪਰ ਕਾਰਗਿਲ ਨਹੀਂ), ਸਿੰਧ ਦਰਿਆ ਕੋਲ ਸਥਿਤ ਹਨ। 1947 ਦੀ ਹਿੰਦ-ਪਾਕਿਸਤਾਨ ਜੰਗ ਮਗਰੋਂ ਹਿੰਦੂਆਂ ਵੱਲੋਂ ਪਵਿੱਤਰ ਮੰਨੇ ਜਾਂਦੇ ਇਸ ਦਰਿਆ ਦਾ ਲਦਾਖ਼ ਵਿੱਚ ਵਹਿਣ ਵਾਲਾ ਹਿੱਸਾ ਹੀ ਭਾਰਤ ਵਿੱਚ ਰਹਿ ਗਿਆ।

ਲਦਾਖ਼ ਲੜੀ ਵਿੱਚ ਕੋਈ ਪ੍ਰਮੱਖ ਚੋਟੀਆਂ ਨਹੀਂ ਹਨ; ਇਸ ਦੀ ਔਸਤ ਉਚਾਈ 6,000 ਮੀਟਰ ਤੋਂ ਥੋੜ੍ਹੀ ਘੱਟ ਹੈ ਅਤੇ ਇੱਥੋਂ ਦੇ ਕੁਝ ਦੱਰੇ 5,000 ਮੀਟਰ ਤੋਂ ਥੋੜ੍ਹੇ ਜਿਹੇ ਹੇਠਾਂ ਹਨ। ਪਾਂਗੋਂਗ ਲੜੀ ਲਦਾਖ਼ ਲੜੀ ਦੇ ਅਖਸ਼ਾਂਸ਼ (ਚੁਸ਼ੂਲ ਤੋਂ 100 ਕਿ.ਮੀ. ਉੱਤਰ-ਪੱਛਮ ਤੋਂ ਲੈ ਕੇ ਪਾਂਗੋਂਗ ਝੀਲ ਦੇ ਦੱਖਣੀ ਤਟ ਦੇ ਨਾਲ਼-ਨਾਲ਼) ਚੱਲਦੀ ਹੈ। ਇੱਥੋਂ ਦੀ ਸਭ ਤੋਂ ਉੱਚੀ ਚੋਟੀ 6,700 ਮੀਟਰ ਉੱਚੀ ਹੈ ਅਤੇ ਉੱਤਰੀ ਢਲਾਣਾਂ ਬਹੁਤ ਹੀ ਬਰਫ਼ਾਨੀ ਹਨ। ਸ਼ਿਓਕ ਅਤੇ ਨੁਬਰਾ ਦਰਿਆਵਾਂ ਦੀਆਂ ਘਾਟੀਆਂ ਵਾਲੇ ਖੇਤਰ ਨੂੰ ਨੁਬਰਾ ਕਿਹਾ ਜਾਂਦਾ ਹੈ। ਲਦਾਖ਼ ਵਿੱਚ ਕਾਰਾਕੋਰਮ ਲੜੀ ਇੰਨੀ ਜ਼ੋਰਾਵਰ ਨਹੀਂ ਹੈ ਜਿੰਨੀ ਬਾਲਤਿਸਤਾਨ ਵਿੱਚ।

ਲਦਾਖ਼ ਇੱਕ ਉੱਚਾ ਠੰਡਾ ਮਾਰੂਥਲ ਹੈ ਕਿਉਂਕਿ ਹਿਮਾਲਿਆ ਇੱਕ ਬਰਸਾਤੀ ਪਰਛਾਵਾਂ ਬਣਾ ਦਿੰਦਾ ਹੈ ਜਿਸ ਕਰ ਕੇ ਮਾਨਸੂਨੀ ਬੱਦਲ ਇੱਥੇ ਨਹੀਂ ਆ ਸਕਦੇ। ਪਾਣੀ ਦਾ ਮੁੱਖ ਸਰੋਤ ਸਰਦੀਆਂ ਵਿੱਚ ਪਹਾੜਾਂ ਉੱਤੇ ਪੈਣ ਵਾਲੀ ਬਰਫ਼ ਹੈ।

ਬਨਸਪਤੀ ਅਤੇ ਜੀਵ-ਜੰਤੂ

ਲਦਾਖ਼ 
ਲਦਾਖ਼ ਵਿੱਚ ਯਾਕ (ਤਿੱਬਤੀ ਗਾਂ)

ਇਸ ਖੇਤਰ ਦੇ ਜੰਗਲੀ ਜੀਵਨ ਦੀ ਪਹਿਲੀ ਘੋਖ ਫ਼ਰਦੀਨਾਂਦ ਸਤੋਲਿਕਸਜ਼ਕਾ, ਇੱਕ ਆਸਟਰੀਆਈ-ਚੈੱਕ ਪੁਰਾਪ੍ਰਾਣੀ ਸ਼ਾਸਤਰੀ ਵੱਲੋਂ ਕੀਤੀ ਗਈ ਸੀ ਜਿਸਨੇ 1870 ਦਹਾਕਿਆਂ ਵਿੱਚ ਇੱਕ ਭਾਰੀ ਮੁਹਿੰਮ ਸ਼ੁਰੂ ਕੀਤੀ ਸੀ। ਇੱਥੋਂ ਦਾ ਜੜ੍ਹ ਜੀਵਨ (ਬਨਸਪਤੀ), ਨਦੀ-ਨਾਲਿਆਂ ਦੇ ਤਲ ਅਤੇ ਸੇਮ ਵਾਲੀ ਧਰਤੀ, ਉੱਚੀਆਂ ਢਲਾਣਾਂ ਅਤੇ ਸਿੰਜੀਆਂ ਥਾਂਵਾਂ ਤੋਂ ਛੁੱਟ ਬਹੁਤ ਹੀ ਵਿਰਲਾ ਹੈ।

ਇੱਥੋਂ ਦੇ ਜੀਵ-ਜੰਤੂ ਆਮ ਤੌਰ ਉੱਤੇ ਮੱਧ ਏਸ਼ੀਆ ਅਤੇ ਖ਼ਾਸ ਤੌਰ ਉੱਤੇ ਤਿੱਬਤੀ ਪਠਾਰ ਵਰਗੇ ਹਨ। ਇਸ ਦਾ ਅਪਵਾਦ ਹਨ ਪੰਛੀ ਜਿਹਨਾਂ 'ਚੋਂ ਬਹੁਤੇ ਭਾਰਤ ਦੇ ਨਿੱਘੇ ਹਿੱਸਿਆਂ 'ਚੋਂ ਲਦਾਖ਼ ਵਿੱਚ ਗਰਮੀਆਂ ਬਿਤਾਉਣ ਆਉਂਦੇ ਹਨ। ਇੰਨੀ ਮਾਰੂ ਧਰਤੀ ਹੋਣ ਬਾਵਜੂਦ ਲਦਾਖ਼ ਵਿੱਚ ਪੰਛੀਆਂ ਦੀ ਬਹੁਤ ਜ਼ਿਆਦਾ ਵਿਭਿੰਨਤਾ ਹੈ — ਕੁੱਲ 225 ਜਾਤੀਆਂ ਫ਼ਰਦ ਕੀਤੀਆਂ ਗਈਆਂ ਹਨ। ਗਰਮੀਆਂ ਵਿੱਚ ਫ਼ਿੰਚਾਂ (ਛੋਟੀ ਚਿੜੀ), ਰੋਬਿਨਾਂ ਅਤੇ ਰੈੱਡਸਟਾਰਟਾਂ ਅਤੇ ਚਕੀਰਾਹੇ ਦੀਆਂ ਬਹੁਤ ਸਾਰੀਆਂ ਜਾਤੀਆਂ ਆਮ ਵੇਖੀਆਂ ਜਾਂਦੀਆਂ ਹਨ। ਭੂਰੇ ਸਿਰ ਵਾਲੀਆਂ ਜਲ ਮੁਰਗੀਆਂ ਗਰਮੀਆਂ ਵਿੱਚ ਸਿੰਧ ਦਰਿਆ ਅਤੇ ਚਾਂਗਥਾਂਗ ਦੀਆਂ ਕੁਝ ਝੀਲਾਂ ਵਿੱਚ ਮਿਲਦੀਆਂ ਹਨ। ਵਸਨੀਕ ਜਲ-ਪੰਛੀਆਂ ਵਿੱਚ ਬਾਹਮਣੀ ਬਤਕ (ਰਡੀ ਸ਼ੈਲਡਰੇਕ) ਅਤੇ ਛੜ-ਸਿਰੀ ਹੰਸ ਸ਼ਾਮਲ ਹਨ। ਕਾਲੀ-ਧੌਣਾ ਸਾਰਸ, ਤਿੱਬਤੀ ਪਠਾਰ ਵਿੱਚ ਪਾਈ ਜਾਂਦੀ ਇੱਕ ਦੁਰਲੱਭ ਉਪਜਾਤੀ, ਲਦਾਖ਼ ਦੇ ਕੁਝ ਹਿੱਸਿਆਂ ਵਿੱਚ ਮਿਲਦਾ ਹੈ। ਇੱਥੇ ਪਾਏ ਜਾਣ ਵਾਲੇ ਹੋਰ ਪੰਛੀਆਂ ਵਿੱਚ ਪਹਾੜੀ ਕਾਂ, ਲਾਲ-ਚੁੰਝੀ ਚੂਘ, ਤਿੱਬਤੀ ਬਰਫ਼-ਮੁਰਗਾ ਅਤੇ ਚਕੋਰ ਸ਼ਾਮਲ ਹਨ। ਦਾੜ੍ਹੀਦਾਰ ਗਿਰਝ ਅਤੇ ਸੁਨਹਿਰੀ ਉਕਾਬ ਇੱਥੋਂ ਦੇ ਆਮ ਸ਼ਿਕਾਰੀ ਪੰਛੀ ਹਨ।

ਵਿਗਿਆਨ

ਖਗੋਲ ਵਿਗਿਆਨ

ਬਹੁਤ ਉਚਾਈ ਅਤੇ ਸਾਫ਼ ਅਸਮਾਨਾਂ ਕਰ ਕੇ ਲਦਾਖ਼ ਖਗੋਲ ਵਿਗਿਆਨ ਦੇ ਕੇਂਦਰ ਵਜੋਂ ਮੋਹਰੀ ਬਣ ਕੇ ਉਭਰ ਰਿਹਾ ਹੈ। ਭਾਰਤੀ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਇੱਥੇ ਦੁਨੀਆ ਦੀ ਰਾਸ਼ਟਰੀ ਵੱਡੀ ਸੂਰਜੀ ਦੂਰਦਰਸ਼ੀ (National Large Solar Telescope, NLST) ਪੈਂਗਾਗ ਤਸੋ ਝੀਲ ਇਲਾਕੇ ਵਿੱਚ ਸਥਾਪਤ ਕੀਤੀ ਜਾ ਰਹੀ ਹੈ।

ਮੀਡੀਆ

ਸਰਕਾਰੀ ਰੇਡੀਓ ਪ੍ਰਸਾਰਕ "ਆਕਾਸ਼ਵਾਣੀ" ਅਤੇ ਸਰਕਾਰੀ ਟੈਲੀਵਿਜ਼ਨ ਸਟੇਸ਼ਨ "ਦੂਰਦਰਸ਼ਨ" ਦੋਹਾਂ ਦੇ ਹੀ ਲੇਹ ਵਿਖੇ ਸਟੇਸ਼ਨ ਹਨ ਜੋ ਦਿਨ ਦੇ ਕੁਝ ਘੰਟਿਆਂ ਵੇਲੇ ਸਥਾਨਕ ਸਮੱਗਰੀ ਦਾ ਪ੍ਰਸਾਰਨ ਕਰਦੇ ਹਨ। ਇਸ ਤੋਂ ਬਗ਼ੈਰ ਲਦਾਖ਼ੀ ਖ਼ੁਦ ਵੀ ਫ਼ਿਲਮਾਂ ਬਣਾਉਂਦੇ ਹਨ ਜੋ ਜਲਸਾ ਘਰਾਂ ਅਤੇ ਬਰਾਦਰੀ ਦੀਵਾਨਖ਼ਾਨਿਆਂ ਵਿੱਚ ਵਿਖਾਈਆਂ ਜਾਂਦੀਆਂ ਹਨ। ਇਹ ਕਾਫ਼ੀ ਹੱਦ ਤੱਕ ਸਧਾਰਨ ਬਜਟ ਉੱਤੇ ਬਣਾਈਆਂ ਜਾਂਦੀਆਂ ਹਨ।

ਇੱਥੇ ਕੁਝ ਨਿੱਜੀ ਖ਼ਬਰੀ ਸਾਧਨ ਵੀ ਹਨ।

  • ਰੰਗਿਊਲ ਜਾਂ ਕਾਰਗਿਲ ਨੰਬਰ ਇੱਕ ਅਖ਼ਬਾਰ ਹੈ ਜੋ ਕਸ਼ਮੀਰ ਵਿੱਚ ਛਪਦਾ ਹੈ ਅਤੇ ਲਦਾਖ਼ ਵਿੱਚ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਆਉਂਦਾ ਹੈ।
  • ਰੀਚ ਲਦਾਖ਼ ਬੂਲੇਟਿਨ ਇੱਕ ਸਥਾਨਕ ਅਖਬਾਰ ਹੈ ਜੋ ਲਦਾਖ਼ ਵਿੱਚ ਹੀ ਛਪਦਾ ਹੈ।

ਕੁਝ ਪ੍ਰਕਾਸ਼ਨ, ਜੋ ਸੰਪੂਰਨ ਜੰਮੂ ਅਤੇ ਕਸ਼ਮੀਰ ਨੂੰ ਸਾਂਭਦੇ ਹਨ, ਲਦਾਖ਼ ਦੀਆਂ ਕੁਝ ਖ਼ਬਰਾਂ ਵੀ ਛਾਪਦੇ ਹਨ।

  • ਦਾ ਡੇਲੀ ਐਕਸੈਲਸੀਅਰ, "ਜੰਮੂ ਅਤੇ ਕਸ਼ਮੀਰ ਦਾ ਸਭ ਤੋਂ ਵੱਧ ਵਿਕਦੇ ਅਖ਼ਬਾਰ" ਦਾ ਦਾਅਵਾ ਕਰਦਾ ਹੈ।
  • ਐਪੀਲੋਗ, ਜੰਮੂ ਅਤੇ ਕਸ਼ਮੀਰ ਦਾ ਇੱਕ ਮਹੀਨਾਵਾਰ ਰਸਾਲਾ।
  • ਕਸ਼ਮੀਰ ਟਾਈਮਜ਼, ਜੰਮੂ ਅਤੇ ਕਸ਼ਮੀਰ ਦਾ ਇੱਕ ਰੋਜ਼ਾਨਾ ਅਖ਼ਬਾਰ।

ਵਿਸ਼ਾਲ ਦ੍ਰਿਸ਼

ਲਦਾਖ਼ 
ਲਦਾਖ਼ 
ਲੇਹ ਕੋਲ ਸਿੰਧ ਘਾਟੀ

ਹਵਾਲੇ


Tags:

ਲਦਾਖ਼ ਇਤਿਹਾਸਲਦਾਖ਼ ਭੂਗੋਲਲਦਾਖ਼ ਬਨਸਪਤੀ ਅਤੇ ਜੀਵ-ਜੰਤੂਲਦਾਖ਼ ਵਿਗਿਆਨਲਦਾਖ਼ ਮੀਡੀਆਲਦਾਖ਼ ਵਿਸ਼ਾਲ ਦ੍ਰਿਸ਼ਲਦਾਖ਼ ਹਵਾਲੇਲਦਾਖ਼ਕੇਂਦਰੀ ਸ਼ਾਸ਼ਤ ਪ੍ਰਦੇਸਭਾਰਤ

🔥 Trending searches on Wiki ਪੰਜਾਬੀ:

ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮਾਸਕੋਦਲੀਪ ਕੌਰ ਟਿਵਾਣਾਆਯੁਰਵੇਦਲੋਹੜੀਜ਼ੋਮਾਟੋਦੂਜੀ ਐਂਗਲੋ-ਸਿੱਖ ਜੰਗਸੰਸਮਰਣਜਹਾਂਗੀਰਯੂਨਾਨਗ਼ਜ਼ਲਈਸਟ ਇੰਡੀਆ ਕੰਪਨੀਗੁਰਮਤਿ ਕਾਵਿ ਧਾਰਾਕਲਾਲੋਕਧਾਰਾਪੂਰਨ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗਿੱਧਾਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਸੈਣੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜੰਗਪੰਜਨਦ ਦਰਿਆਜਪੁਜੀ ਸਾਹਿਬਨਾਨਕ ਸਿੰਘਬਠਿੰਡਾਭਾਰਤੀ ਫੌਜਨਿਕੋਟੀਨਵਾਲੀਬਾਲਅਲੰਕਾਰ ਸੰਪਰਦਾਇਪੰਜਾਬੀ ਭਾਸ਼ਾਬਾਬਾ ਬੁੱਢਾ ਜੀਗੁਰੂ ਅਮਰਦਾਸਪੰਜਾਬੀ ਵਿਆਕਰਨਵਰਿਆਮ ਸਿੰਘ ਸੰਧੂਪਿਸ਼ਾਬ ਨਾਲੀ ਦੀ ਲਾਗਅੰਮ੍ਰਿਤਪਾਲ ਸਿੰਘ ਖ਼ਾਲਸਾਸੱਟਾ ਬਜ਼ਾਰਇਜ਼ਰਾਇਲ–ਹਮਾਸ ਯੁੱਧਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਨਿਰਵੈਰ ਪੰਨੂਬੁੱਲ੍ਹੇ ਸ਼ਾਹਨਿਊਜ਼ੀਲੈਂਡਸਾਹਿਤਇੰਟਰਨੈੱਟਕੌਰਵਨਾਈ ਵਾਲਾਭਾਰਤ ਦੀ ਸੰਸਦਸੀ++ਨਾਥ ਜੋਗੀਆਂ ਦਾ ਸਾਹਿਤਗੁਰਦਾਸ ਮਾਨਬ੍ਰਹਮਾਕਾਵਿ ਸ਼ਾਸਤਰਪੰਜਾਬੀ ਕੈਲੰਡਰਸਿੱਖ ਸਾਮਰਾਜਤਕਸ਼ਿਲਾ2020-2021 ਭਾਰਤੀ ਕਿਸਾਨ ਅੰਦੋਲਨਛੱਲਾਮਨੁੱਖੀ ਦਿਮਾਗਸਾਹਿਬਜ਼ਾਦਾ ਜੁਝਾਰ ਸਿੰਘਅਤਰ ਸਿੰਘਜਾਤਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਪੰਜਾਬੀ ਖੋਜ ਦਾ ਇਤਿਹਾਸਸ਼ਖ਼ਸੀਅਤਸਿੱਖ ਧਰਮਗ੍ਰੰਥਵਿਸ਼ਵ ਸਿਹਤ ਦਿਵਸਸੁੱਕੇ ਮੇਵੇਕਵਿਤਾਚੇਤਬੀਬੀ ਭਾਨੀ🡆 More