ਮੌਨਸੂਨ

ਮੌਨਸੂਨ( ਮਾਨਸੂਨ ਵੀ ਲਿਖਿਆ ਜਾਂਦਾ ਹੈ) ਨੂੰ ਰਵਾਇਤੀ ਤੌਰ ਉੱਤੇ ਮੀਂਹ ਵਰ੍ਹਨ ਵਿੱਚ ਆਉਂਦੀਆਂ ਤਬਦੀਲੀਆਂ ਨਾਲ਼ ਆਉਣ ਵਾਲੀਆਂ ਮੌਸਮੀ ਪਰਤਾਅ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਸੀ ਪਰ ਹੁਣ ਇਹਦੀ ਵਰਤੋਂ ਧਰਤੀ ਅਤੇ ਪਾਣੀ ਦੀ ਬੇਮੇਲ ਤਪਣ ਕਰ ਕੇ ਪੈਦਾ ਹੁੰਦੀਆਂ ਵਾਯੂਮੰਡਲੀ ਗੇੜ੍ਹ ਅਤੇ ਬਰਸਾਤ ਵਿੱਚ ਮੌਸਮੀ ਤਬਦੀਲੀਆਂ ਨੂੰ ਦੱਸਣ ਲਈ ਹੁੰਦੀ ਹੈ।

ਮੌਨਸੂਨ
ਲਖਨਊ, ਉੱਤਰ ਪ੍ਰਦੇਸ਼ ਵਿੱਚ ਮੌਨਸੂਨ ਦੇ ਬੱਦਲ।

ਨਿਰੁਕਤੀ

ਮੌਨਸੂਨ ਸ਼ਬਦ ਅੰਗਰੇਜ਼ੀ monsoon ਤੋਂ ਆਇਆ ਹੈ ਜੋ ਅੱਗੋਂ ਪੁਰਤਗਾਲੀ monção ਅਖ਼ੀਰ ਵਿੱਚ ਅਰਬੀ ਮੌਸਿਮ (موسم "ਰੁੱਤ"), ਅਤੇ ਸ਼ਾਇਦ ਅੰਸ਼ਕ ਤੌਰ ਉੱਤੇ ਅਗੇਤਰੀ ਆਧੁਨਿਕ ਡੱਚ monsun ਤੋਂ ਆਇਆ ਹੈ।

ਭਾਰਤ ਵਿੱਚ ਮੌਨਸੂਨ

ਭਾਰਤ ਵਿੱਚ ਮੌਨਸੂਨ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਤੋਂ ਹਿਮਾਲਿਆ ਵੱਲ ਆਉਂਣ ਵਾਲੀਆਂ ਹਵਾਵਾਂ ਤੇ ਨਿਰਭਰ ਕਰਦੀ ਹੈ। ਜਦੋਂ ਇਹ ਹਵਾਵਾਂ ਦੱਖਣੀ ਤੱਟ ਤੇ ਪੱਛਮੀ ਘਾਟ ਨਾਲ ਟਕਰਾਉਦੀਆਂ ਹਨ ਤਾਂ ਭਾਰਤ ਅਤੇ ਆਸ ਪਾਸ ਦੇ ਦੇਸ਼ਾਂ ਵਿੱਚ ਭਾਰੀ ਵਰਖਾ ਹੁੰਦੀ ਹੈ। ਇਹ ਹਵਾਵਾਂ ਦੱਖਣੀ ਏਸ਼ੀਆ ਵਿੱਚ ਜੂਨ ਤੋਂ ਸਤੰਬਰ ਤੱਕ ਸਰਗਰਮ ਰਹਿੰਦੀਆਂ ਹਨ। ਕਿਸੇ ਇਲਾਕੇ ਵਿੱਚ ਮੌਨਸੂਨ ਉਸ ਦੀ ਜਲਵਾਯੂ 'ਤੇ ਨਿਰਭਰ ਕਰਦੀ ਹੈ। ਉੱਤਰੀ ਭਾਰਤ ਖਾਸ ਕਰ ਪੰਜਾਬ ਵਿਚ ਮਾਨਸੂਨ ਜੂਨ ਦੇ ਅਾਖਰੀ ਦਿਨਾਂ ਜਾਂ ਜੁਲਾੲੀ ਦੇ ਪਹਿਲੇ ਦਿਨਾਂ ਵਿਚ ਅਾਉਂਦੀ ਹੈ। ਸਾਲ 2017 ਵਿੱਚ ਪੰਜਾਬ ਵਿੱਚ ਮਾਨਸੂਨ 28-29 ਜੂਨ ਦੇ ਕਰੀਬ ਦਾਖਲ ਹੋੲੀ।

ਕਿਸਮਾਂ

ਭਾਰਤ ਵਿੱਚ ਇਹ ਦੋ ਪ੍ਰਕਾਰ ਦੀਆਂ ਹਵਾਵਾਂ ਨਾਲ ਪ੍ਰਭਾਵਿਤ ਹੁੰਦੀ ਹੈ। ਉੱਤਰੀ-ਪੂਰਬੀ ਮੌਨਸੂਨ ਅਤੇ ਦੱਖਣੀ-ਪੱਛਮੀ ਮੌਨਸੂਨ। ਪੂਰਬੀ ਮੌਨਸੂਨ ਨੂੰ ਸੀਤ ਮੌਨਸੂਨ ਵੀ ਕਹਿੰਦੇ ਹਨ। ਇਹ ਹਵਾਵਾਂ ਮੈਦਾਨਾਂ ਵੱਲੋਂ ਸਮੁੰਦਰ ਵੱਲ ਨੂੰ ਚੱਲਦੀਆਂ ਹਨ ਜੋ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ਨੂੰ ਪਾਰ ਕਰ ਕੇ ਆਉਂਦੀਆਂ ਹਨ। ਇੱਥੇ ਵਧੇਰੇ ਕਰ ਕੇ ਵਰਖਾ ਦੱਖਣੀ ਪੱਛਮੀ ਮੌਨਸੂਨ ਨਾਲ ਹੁੰਦੀ ਹੈ।

ਮੌਨਸੂਨ 
ਭਾਰਤ ਵਿੱਚ ਦੱਖਣੀ ਪੱਛਮੀ ਮੌਨਸੂਨ

ਅਸਰ

ਭਾਰਤ ਵਿੱਚ ਪੂਰਬ ਤੋਂ ਪੱਛਮੀ ਦਿਸ਼ਾ ਵੱਲ ਕਰਕ ਰੇਖਾ ਨਿਕਲੀ ਹੈ। ਇਸ ਦਾ ਦੇਸ਼ ਦੀ ਜਲਵਾਯੂ ਤੇ ਸਿਧਾ ਅਸਰ ਪੈਂਦਾ ਹੈ। ਗਰਮੀ, ਸਰਦੀ ਅਤੇ ਵਰਖਾ ਰੁੱਤਾਂ ਵਿੱਚ ਵਰਖਾ ਰੁੱਤ ਨੂੰ ਮੌਨਸੂਨ ਕਿਹਾ ਜਾਂਦਾ ਹੈ। ਮੌਨਸੂਨ ਦੇ ਆਉਂਣ ਨਾਲ ਤਾਪਮਾਨ ਵਿੱਚ ਤਾਂ ਗਿਰਾਵਟ ਆਉਂਦੀ ਹੀ ਹੈ ਪਰ ਨਮੀ ਵਿੱਚ ਵਾਧਾ ਹੁੰਦਾ ਹੈ। ਜਿਥੇ ਕਾਲੀਆਂ ਘਟਾਵਾਂ ਦਾ ਦ੍ਰਿਸ਼ ਸਭ ਨੂੰ ਮੋਹ ਲੈਦਾ ਹੈ ਉਥੇ ਨੀਵੇ ਇਲਾਕਿਆਂ ਵਿੱਚ ਪਾਣੀ ਲੋਕਾਂ ਨੂੰ ਮੁਸ਼ਕਲਾਂ ਲੈ ਕਿ ਆਉਂਦਾ ਹੈ।

ਹੜ੍ਹ ਰੋਕੂ ਪ੍ਰਬੰਧਨ

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 10 ਸਾਲਾਂ ਦੌਰਾਨ ਜਿੰਨੀਆਂ ਰਕਮਾਂ ਹੜ੍ਹ ਰਾਹਤ ਕਾਰਜਾਂ ਜਾਂ ਹੜ੍ਹਾਂ ਤੋਂ ਬਾਅਦ ਦੇ ਪੁਨਰਵਾਸ ਅਤੇ ਆਧਾਰੀ ਢਾਂਚੇ ਦੀ ਮੁੜ ਉਸਾਰੀ ’ਤੇ ਖ਼ਰਚੀਆਂ ਗਈਆਂ, ਉਨ੍ਹਾਂ ਨਾਲ ਕੁਦਰਤੀ ਆਫ਼ਤਾਂ ਦਾ ਨੁਕਸਾਨ ਘਟਾਉਣ ਵਾਲੇ ਸਥਾਈ ਪ੍ਰਬੰਧ ਕੀਤੇ ਜਾ ਸਕਦੇ ਸਨ।

ਹਵਾਲੇ

Tags:

ਮੌਨਸੂਨ ਨਿਰੁਕਤੀਮੌਨਸੂਨ ਭਾਰਤ ਵਿੱਚ ਮੌਨਸੂਨ ਕਿਸਮਾਂਮੌਨਸੂਨ ਅਸਰਮੌਨਸੂਨ ਹੜ੍ਹ ਰੋਕੂ ਪ੍ਰਬੰਧਨਮੌਨਸੂਨ ਹਵਾਲੇਮੌਨਸੂਨ

🔥 Trending searches on Wiki ਪੰਜਾਬੀ:

ਪਰਕਾਸ਼ ਸਿੰਘ ਬਾਦਲਅਰਬੀ ਲਿਪੀਜਗਜੀਤ ਸਿੰਘ ਅਰੋੜਾਸਤਿੰਦਰ ਸਰਤਾਜਮਿਰਜ਼ਾ ਸਾਹਿਬਾਂਚੰਦਰ ਸ਼ੇਖਰ ਆਜ਼ਾਦਪੰਜਾਬੀ ਲੋਕ ਕਲਾਵਾਂਰਸ (ਕਾਵਿ ਸ਼ਾਸਤਰ)ਕਢਾਈਪਾਉਂਟਾ ਸਾਹਿਬਵਾਰਿਸ ਸ਼ਾਹਨਾਮਰਾਮਦਾਸੀਆਸ਼ੁੱਕਰ (ਗ੍ਰਹਿ)ਨਰਿੰਦਰ ਮੋਦੀਇੰਗਲੈਂਡਰਾਗ ਸਿਰੀ.acਨਰਾਇਣ ਸਿੰਘ ਲਹੁਕੇਬਾਬਾ ਗੁਰਦਿੱਤ ਸਿੰਘਸੂਬਾ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕੁਲਦੀਪ ਪਾਰਸਸੁਭਾਸ਼ ਚੰਦਰ ਬੋਸਆਰੀਆ ਸਮਾਜਸਮਾਰਕਚਾਰ ਸਾਹਿਬਜ਼ਾਦੇ (ਫ਼ਿਲਮ)ਵੇਸਵਾਗਮਨੀ ਦਾ ਇਤਿਹਾਸਭਾਰਤ ਦਾ ਆਜ਼ਾਦੀ ਸੰਗਰਾਮਅਕਾਲੀ ਹਨੂਮਾਨ ਸਿੰਘਮਨੁੱਖ ਦਾ ਵਿਕਾਸਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਬੰਦਰਗਾਹਬਿਲਨਿਰਮਲ ਰਿਸ਼ੀ (ਅਭਿਨੇਤਰੀ)ਜਨਮ ਸੰਬੰਧੀ ਰੀਤੀ ਰਿਵਾਜਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਰਬਾਬਤੂੰ ਮੱਘਦਾ ਰਹੀਂ ਵੇ ਸੂਰਜਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਲੇਸ਼ੀਆਰਾਜਾ ਪੋਰਸਸਨੀ ਲਿਓਨਲੋਕ ਕਲਾਵਾਂਮੰਜੀ ਪ੍ਰਥਾਬਲਵੰਤ ਗਾਰਗੀਪੁਰਾਤਨ ਜਨਮ ਸਾਖੀਡਿਸਕਸ ਥਰੋਅਮੰਜੂ ਭਾਸ਼ਿਨੀਅਲਵੀਰਾ ਖਾਨ ਅਗਨੀਹੋਤਰੀਭਾਰਤ ਦੀ ਅਰਥ ਵਿਵਸਥਾਭਾਰਤ ਦੀ ਰਾਜਨੀਤੀਸ੍ਰੀ ਮੁਕਤਸਰ ਸਾਹਿਬਮੇਰਾ ਪਿੰਡ (ਕਿਤਾਬ)ਅੰਤਰਰਾਸ਼ਟਰੀਯੋਨੀਪ੍ਰਹਿਲਾਦਖਡੂਰ ਸਾਹਿਬਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪਣ ਬਿਜਲੀਅਭਿਨਵ ਬਿੰਦਰਾਨਿਤਨੇਮਸੰਤ ਸਿੰਘ ਸੇਖੋਂਚਰਨ ਦਾਸ ਸਿੱਧੂਪਹਿਲੀ ਸੰਸਾਰ ਜੰਗਮਝੈਲਸਮਾਜਘੜਾਗੂਗਲਮਹਾਨ ਕੋਸ਼ਜੈਸਮੀਨ ਬਾਜਵਾਚੰਡੀਗੜ੍ਹਪਿਆਰਯੂਟਿਊਬਏਡਜ਼ਪਿੰਡ🡆 More