ਬਘੇਲ ਸਿੰਘ

ਬਘੇਲ ਸਿੰਘ (1730–1802) ਇੱਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਵਿੱਚ ਇੱਕ ਜੱਟ ਸਿੱਖ ਪਰਵਾਰ ਵਿੱਚ ਹੋਇਆ। 1765 ਵਿੱਚ ਉਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ਤੇ ਕਬਜ਼ਾ ਕੀਤਾ।ਇਸ ਸਮੇਂ ਦੌਰਾਨ ਇਸ ਜਥੇ ਵਿੱਚ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਮੀ ਸਿੱਖ ਮਿਸਲਦਾਰ ਸ਼ਾਮਲ ਸਨ। ਪੰਜਾਬੀਆਂ ਦੀ ਇਕੋ-ਇਕ ਸ਼ਰਤ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੇ ਯਾਦਗਾਰੀ ਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਢੁਕਵੀਆਂ ਇਮਾਰਤਾਂ ਦੀ ਉਸਾਰੀ ਕਰਨ ਦੀ ਸੀ। ਮੁਗ਼ਲ ਬਾਦਸ਼ਾਹ ਵੱਲੋਂ ਇਹ ਸ਼ਰਤ ਪ੍ਰਵਾਨ ਕਰ ਲਈ ਗਈ ਅਤੇ ਇਸ ਮਨੋਰਥ, ਸਮੇਤ ਇਸ ਸੇਵਾ ਲਈ ਦਿੱਲੀ ਠਹਿਰਨ ਵਾਲੇ ਪੰਜਾਬੀਆਂ ਦੇ ਖਰਚੇ ਦੀ ਪੂਰਤੀ ਵਾਸਤੇ ਲੋੜੀਂਦੀ ਧਨ ਰਾਸ਼ੀ ਉਪਲੱਭਧ ਕਰਵਾਉਣ ਲਈ ਦਿੱਲੀ ਸ਼ਹਿਰ ਦੀ ਚੁੰਗੀ ਵਜੋਂ ਉਗਰਾਹੇ ਹਰ ਰੁਪਏ ਵਿਚੋਂ ਛੇ ਆਨੇ ਦੇਣਾ ਪ੍ਰਵਾਨ ਕੀਤਾ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਨਾਲ ਹੋਏ ਸਮਝੌਤੇ ਤੋਂ ਬਾਅਦ ਬਾਕੀ ਜਥੇਦਾਰ ਤਾਂ ਪੰਜਾਬ ਵਾਪਸ ਆ ਗਏ ਪਰ ਬਘੇਲ ਸਿੰਘ ਨੇ ਦਿੱਲੀ ਵਿੱਚ ਸਾਲ ਭਰ ਰਹਿ ਕੇ ਸਿੱਖਾਂ ਲਈ ਪਵਿੱਤਰ ਥਾਵਾਂ ਉੱਤੇ ਗੁਰਦਵਾਰੇ ਬਣਵਾਏ।ਇਵਜ਼ ਵਿਚ ਸਿੱਖ ਸਰਦਾਰਾਂ ਨੇ ਪ੍ਰਵਾਨ ਕੀਤਾ ਕਿ:

ਬਘੇਲ ਸਿੰਘ
ਜਨਮ1730
ਝਬਾਲ, ਜ਼ਿਲ੍ਹਾ ਤਰਨ ਤਾਰਨ
ਮੌਤ1802
ਕਬਰਪੰਜਾਬ
ਰਾਸ਼ਟਰੀਅਤਾਸਿੱਖ ਸਲਤਨਤ
ਸਰਗਰਮੀ ਦੇ ਸਾਲ1765-1802
ਲਈ ਪ੍ਰਸਿੱਧ
ਬੱਚੇਬਹਾਦੁਰ ਸਿੰਘ

• ਸਿੱਖ ਸੈਨਿਕਾਂ ਦੀ ਵੱਡੀ ਗਿਣਤੀ ਬਿਨਾ ਦੇਰੀ ਪੰਜਾਬ ਵਾਪਸ ਜਾਵੇਗੀ।

• ਬਘੇਲ ਸਿੰਘ ਚਾਰ ਹਜ਼ਾਰ ਸੈਨਿਕਾਂ ਸਮੇਤ ਦਿੱਲੀ ਠਹਿਰੇਗਾ ਅਤੇ ਆਪਣਾ ਟਿਕਾਣਾ ਸਬਜ਼ੀ ਮੰਡੀ ਵਿਚ ਰੱਖੇਗਾ।

• ਗੁਰਦੁਆਰਾ ਇਮਾਰਤਾਂ ਦੀ ਉਸਾਰੀ ਜਿੰਨੀ ਜਲਦੀ ਹੋ ਸਕੇ, ਚਲੰਤ ਸਾਲ ਦੇ ਖਾਤਮੇ ਤੋਂ ਪਹਿਲਾਂ, ਮੁਕੰਮਲ ਕੀਤੀ ਜਾਵੇਗੀ।

ਚਾਰ ਹਜ਼ਾਰ ਸਾਥੀਆਂ ਦੇ ਦਲ ਨਾਲ ਦਿੱਲੀ ਰੁਕੇ ਬਘੇਲ ਸਿੰਘ ਨੇ ਆਪਣਾ ਸੇਵਾ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ। ਉਸ ਨੇ ਦਿੱਲੀ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਸੱਤ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ। ਪਹਿਲਾ ਗੁਰਦੁਆਰਾ ਤੇਲੀਵਾੜਾ ਵਿਚ ਬਣਾਇਆ ਜਿੱਥੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਰਹਿੰਦੇ ਰਹੇ ਸਨ। ਫਿਰ ਜੈਸਿੰਘਪੁਰਾ ਇਲਾਕੇ ਵਿਚ ਜੈਪੁਰ ਦੇ ਰਾਜੇ ਜੈ ਸਿੰਘ ਦੇ ਬੰਗਲੇ, ਜਿੱਥੇ ਦਿੱਲੀ ਠਹਿਰ ਦੌਰਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਨਿਵਾਸ ਕੀਤਾ ਸੀ, ਵਾਲੀ ਥਾਂ ਗੁਰਦੁਆਰਾ ਉਸਾਰਿਆ ਗਿਆ ਜੋ ਹੁਣ ਬੰਗਲਾ ਸਾਹਿਬ ਨਾਂ ਨਾਲ ਪ੍ਰਸਿੱਧ ਹੈ। ਯਮਨਾ ਕਿਨਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਦਾ ਸਸਕਾਰ ਕੀਤੇ ਜਾਣ ਵਾਲੇ ਥਾਂ ਉੱਤੇ ਵੀ ਗੁਰਦੁਆਰਾ ਬਣਾਇਆ ਗਿਆ। ਦਿੱਲੀ ਵਿਚ ਦੋ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਸਨ, ਇਕ ਕੋਤਵਾਲੀ ਜਿੱਥੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਦੂਜਾ ਰਕਾਬਗੰਜ ਖੇਤਰ ਵਿਚ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸਸਕਾਰ ਕੀਤਾ ਗਿਆ ਸੀ। ਗੁਰੂ ਨਾਨਕ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਮਜਨੂੰ ਦਾ ਟਿੱਲਾ ਅਤੇ ਮੋਤੀ ਬਾਗ਼ ਵਿਚ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਸਥਾਨਾਂ ਉੱਤੇ ਵੀ ਗੁਰਦੁਆਰੇ ਉਸਾਰੇ ਗਏ।

ਪਸ਼ਤੂਨ ਨੇਤਾ, ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਅਧੀਨ ਅਫਗਾਨ ਘੁਸਪੈਠ ਕਾਰਨ 18 ਵੀਂ ਸਦੀ ਦੇ ਦੂਜੇ ਅੱਧ ਵਿੱਚ ਮੁਗਲ ਸਲਤਨਤ ਦੇ ਕਮਜ਼ੋਰ ਪੈਣ ਨਾਲ ਭਾਰਤ ਦੇ ਉੱਤਰ ਵਿੱਚ ਸਿੱਖ ਪ੍ਰਭਾਵ ਵਿੱਚ ਵਾਧਾ ਹੋਇਆ। ਮਲੇਰਕੋਟਲਾ ਵਿੱਚ ਮੁਗਲ ਫੌਜਾਂ ਦੇ ਵਿਰੁੱਧ ਸਿੰਘਾਂ ਦੇ ਯੂਨਿਟ ਨੇ ਅਹਿਮਦ ਸ਼ਾਹ ਦੁੱਰਾਨੀ ਨਾਲ ਲੜਾਈ ਲੜੀ ਸੀ। ਕਰੋੜਸਿੰਘੀਆ ਮਿਸਲ ਨੇ ਅੰਬਾਲਾ, ਕਰਨਾਲ, ਥਾਨੇਸਰ ਅਤੇ ਹਿਸਾਰ ਜਿੱਤ ਲਏ। ਸਿੰਘ ਨੇ ਜਲੰਧਰ ਦੋਆਬ ਦੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਵਿਖੇ ਆਪਣਾ ਹੈਡਕੁਆਰਟਰ ਬਣਾ ਲਿਆ।

ਸਿੱਖਾਂ ਦੀ 1764 ਵਿੱਚ ਸਰਹਿੰਦ ਉੱਤੇ ਜਿੱਤ ਤੋਂ ਥੋੜ੍ਹੀ ਦੇਰ ਬਾਅਦ, ਬਘੇਲ ਸਿੰਘ ਨੇ ਆਪਣੇ ਸ਼ਾਸਨ ਨੂੰ ਕਰਨਾਲ ਤੋਂ ਅੱਗੇ ਵਧ ਕੇ ਛੱਲੌੜੀ ਸਮੇਤ ਕਈ ਪਿੰਡਾਂ ਉੱਤੇ ਕਬਜ਼ਾ ਕਰ ਲਿਆ ਜਿਥੇ ਉਸ ਨੇ ਨਵਾਂ ਹੈਡਕੁਆਰਟਰ ਬਣਾ ਲਿਆ। ਬਘੇਲ ਸਿੰਘ ਨੇ ਮੇਰਠ, ਸਰਰਨਪੁਰ, ਸ਼ਾਹਦਰਾ ਅਤੇ ਅਵਧ ਸਮੇਤ ਸਿਸ-ਸਤਲੁਜ ਰਾਜਾਂ ਵਿੱਚ ਆਪਣਾ ਖੇਤਰ ਵਧਾ ਦਿੱਤਾ। ਉਸਦੇ ਕਾਰਜਾਂ ਨੂੰ ਅਫਗਾਨਿਸਤਾਨ ਉਸ ਦੇ ਸਹਿਯੋਗੀਆਂ ਦੀ ਜ਼ਾਬਿਤਾ ਖ਼ਾਨ ਅਤੇ ਗੁਲਾਮ ਕਾਦਰ ਖ਼ਾਨ ਸਮੇਤ ਸਹਾਇਤਾ ਮਿਲੀ ਸੀ।

ਬਘੇਲ ਸਿੰਘ ਦੀ ਮੌਤ 1802 ਵਿੱਚ ਅਮ੍ਰਿਤਸਰ ਵਿੱਚ ਹੋਈ।

ਯਾਦਗਾਰਾਂ

  • ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ ਮਲਟੀਮੀਡੀਆ ਮਿਊਜ਼ੀਅਮ ਬਣਾਇਆ ਗਿਆ ਹੈ। ਇਸ ਨੂੰ ਹਰ ਸਾਲ ਕਰੀਬ ਸਾਢੇ ਤਿੰਨ ਲੱਖ ਦਰਸ਼ਕ ਦੇਖਣ ਆਉਂਦੇ ਹਨ।
  • ਜ਼ਿਲ੍ਹਾ ਹੁਸ਼ਿਆਰਪੁਰ ਦੇ ਨਗਰ ਹਰਿਆਨਾ ਵਿਚ ਸਰਦਾਰ ਬਘੇਲ ਸਿੰਘ ਦੀ ਸਮਾਧ ਦੀ ਉਸਾਰੀ ਗਈ ਸੀ।

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਬਘੇਲ ਸਿੰਘ ਯਾਦਗਾਰਾਂਬਘੇਲ ਸਿੰਘ ਇਹ ਵੀ ਵੇਖੋਬਘੇਲ ਸਿੰਘ ਬਾਹਰੀ ਕੜੀਆਂਬਘੇਲ ਸਿੰਘ ਹਵਾਲੇਬਘੇਲ ਸਿੰਘਕਰੋੜ ਸਿੰਘੀਆ ਮਿਸਲਜੱਟਜੱਸਾ ਸਿੰਘ ਆਹਲੂਵਾਲੀਆਜੱਸਾ ਸਿੰਘ ਰਾਮਗੜ੍ਹੀਆਤਰਨਤਾਰਨਦਿੱਲੀਪੰਜਾਬੀਲਾਲ ਕਿਲਾਸ਼ਾਹ ਆਲਮ ਦੂਜਾਸਿੱਖ

🔥 Trending searches on Wiki ਪੰਜਾਬੀ:

ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪਾਣੀ ਦੀ ਸੰਭਾਲਬੁਖ਼ਾਰਾਮਾਤਾ ਸਾਹਿਬ ਕੌਰਨਾਦਰ ਸ਼ਾਹਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਇੰਡੋਨੇਸ਼ੀਆਨਿਰਮਲ ਰਿਸ਼ੀਗਾਡੀਆ ਲੋਹਾਰਕੋਸ਼ਕਾਰੀਟਰਾਂਸਫ਼ਾਰਮਰਸ (ਫ਼ਿਲਮ)ਪੰਜਾਬ ਦੇ ਲੋਕ-ਨਾਚਡਿਸਕਸ ਥਰੋਅਐਲ (ਅੰਗਰੇਜ਼ੀ ਅੱਖਰ)ਪੁਰਤਗਾਲਸਿੱਖ ਧਰਮ ਦਾ ਇਤਿਹਾਸਹੁਸਤਿੰਦਰਸ਼੍ਰੀਨਿਵਾਸ ਰਾਮਾਨੁਜਨ ਆਇੰਗਰਤੀਆਂਹੀਰ ਰਾਂਝਾ17ਵੀਂ ਲੋਕ ਸਭਾਵਾਹਿਗੁਰੂਸਦਾਚਾਰਸ਼ਮਸ਼ੇਰ ਸਿੰਘ ਸੰਧੂਭਾਰਤੀ ਰੁਪਈਆਨਿੱਕੀ ਕਹਾਣੀਦੁੱਧਰਿਸ਼ਤਾ-ਨਾਤਾ ਪ੍ਰਬੰਧਇਤਿਹਾਸਮਨੁੱਖਅਰਥ ਅਲੰਕਾਰਪ੍ਰਯੋਗਵਾਦੀ ਪ੍ਰਵਿਰਤੀਆਧੁਨਿਕ ਪੰਜਾਬੀ ਕਵਿਤਾਸਮਾਰਟਫ਼ੋਨਭਾਰਤ ਦੀਆਂ ਭਾਸ਼ਾਵਾਂਆਨੰਦਪੁਰ ਸਾਹਿਬ ਦਾ ਮਤਾਰਹਿਰਾਸਮਹੀਨਾਭਾਰਤ ਵਿੱਚ ਚੋਣਾਂਲੋਕ ਖੇਡਾਂਗੋਇੰਦਵਾਲ ਸਾਹਿਬਅਨੁਵਾਦਸਰੋਜਨੀ ਨਾਇਡੂਪੰਜਾਬੀ ਰੀਤੀ ਰਿਵਾਜਭਾਰਤ ਵਿਚ ਸਿੰਚਾਈਰੋਮਾਂਸਵਾਦੀ ਪੰਜਾਬੀ ਕਵਿਤਾਨਿਰਮਲ ਰਿਸ਼ੀ (ਅਭਿਨੇਤਰੀ)ਭਗਤ ਪੂਰਨ ਸਿੰਘਓਂਜੀਅੰਮ੍ਰਿਤਸਰ ਜ਼ਿਲ੍ਹਾਉਪਭਾਸ਼ਾਕੰਪਨੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਾਬਾ ਵਜੀਦਪਰਕਾਸ਼ ਸਿੰਘ ਬਾਦਲਕ਼ੁਰਆਨਪੂੰਜੀਵਾਦਸੁਖਵਿੰਦਰ ਅੰਮ੍ਰਿਤਕਬੱਡੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਹਾਥੀਨੰਦ ਲਾਲ ਨੂਰਪੁਰੀਜਲੰਧਰਵਾਰਿਸ ਸ਼ਾਹਵਿਅੰਜਨਭਾਈ ਨੰਦ ਲਾਲਤਖ਼ਤ ਸ੍ਰੀ ਹਜ਼ੂਰ ਸਾਹਿਬਸ਼੍ਰੋਮਣੀ ਅਕਾਲੀ ਦਲਅਡਵੈਂਚਰ ਟਾਈਮਰਾਜ ਸਭਾਕਿਤਾਬਛੰਦਪੰਜਾਬ ਦੀਆਂ ਪੇਂਡੂ ਖੇਡਾਂਐਸ਼ਲੇ ਬਲੂਪਿਸ਼ਾਬ ਨਾਲੀ ਦੀ ਲਾਗਦਸਵੰਧਭਾਈ ਅਮਰੀਕ ਸਿੰਘ🡆 More