ਪ੍ਰੋ.
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਸ਼ਮਸ਼ੇਰ ਸਿੰਘ ਸੰਧੂ ਇੱਕ ਗਜ਼ਲਕਾਰ ਹੈ। ਉਸਨੇ ਸਰਕਾਰੀ ਕਾਲਜ, ਲੁਧਿਆਣਾ ਤੋਂ ਐਮ. ਏ. ਕੀਤੀ। ਉਹ ਕਾਲਜ ਮੈਗਜ਼ੀਨ 'ਸਤਲੁਜ 1956-57' ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਸਿਖਲਾਈ ਕਾਲਜ, ਲੁਧਿਆਣਾ ਵਿਖੇ ਬੀ.ਟੀ. ਕਰਦਿਆਂ ਵੀ 1957-58 ਵਿੱਚ ਇਸ ਨੇ ਆਪਣੇ ਕਾਲਜ ਮੈਗਜ਼ੀਨ ‘ਮਾਲਵਾ’ ਦੀ ਸੰਪਾਦਨਾ ਕੀਤੀ। ਸ਼ਮਸ਼ੇਰ ਸਿੰਘ ਸੰਧੂ ਦਾ ਨਾਂ ਪੰਜਾਬੀ ਦੇ ਉੱਘੇ ਗ਼ਜ਼ਲਕਾਰਾਂ ਦੀ ਸੂਚੀ ਵਿੱਚ ਹੈ।
ਸ਼ਮਸ਼ੇਰ ਸਿੰਘ ਸੰਧੂ ਦੀ ਗ਼ਜ਼ਲ ਪਰਵਾਸੀ ਪੰਜਾਬੀ ਗ਼ਜ਼ਲ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਹੈ। ਉਸ ਦੀਆਂ ਗ਼ਜ਼ਲਾਂ ਬ੍ਰਿਹਾ, ਇਸ਼ਕ, ਪ੍ਰੇਮ, ਦਰਦ, ਅਤੇ ਪ੍ਰੀਤਮ ਪ੍ਰਤੀ ਰੋਸ ਵਰਗੇ ਵਿਸ਼ਿਆਂ ਨੂੰ ਨਿਭਾਉਂਦੀਆਂ ਖ਼ੂਬਸੂਰਤ ਸ਼ਿਅਰ ਹਨ ਅਤੇ ਮਨੁਖਤਾ ਪ੍ਰਤੀ ਵਡੇਰੇ ਸ੍ਰੋਕਾਰ ਵੀ ਇਸ ਦੀਆਂ ਗ਼ਜ਼ਲਾਂ ਵਿੱਚ ਚਿਤਰਤ ਹੋਏ ਹਨ। ਇਹ ਮਹਿਜ਼ ਪਿਆਰ ਦਾ ਕਵੀ ਹੀ ਨਹੀਂ ਸਗੋਂ ਇਸ ਦੀ ਦ੍ਰਿਸ਼ਟੀ ਸਰਵ ਵਿਆਪੀ ਅਤੇ ਸਰਵ ਭੌਮਿਕਤਾ ਦੀ ਸਿਰਜਣਾਤਮਿਕਤਾ ਨੂੰ ਪਹੁੰਚਦੀ ਪ੍ਰਤੀਤ ਹੁੰਦੀ ਹੈ। ਇਸ ਨੇ ਪ੍ਰਗਤੀਵਾਦੀ ਸ਼ਿਅਰ ਵੀ ਕਹੇ ਹਨ। ਇਸ ਦੀ ਸ਼ਾਇਰੀ ਵਿੱਚ ਸਮਾਜਿਕ ਸਾਰਥਿਕਤਾ ਦੀ ਪੇਸ਼ਕਾਰੀ ਵਸਤੂਗਤ ਧਰਾਤਲ ਉੱਤੇ ਹੋਈ ਮਿਲਦੀ ਹੈ ਪਰ ਐਸਾ ਵੀ ਨਹੀਂ ਕਿ ਉਸ ਨੂੰ ਗ਼ਜ਼ਲ ਵਿੱਚ ਰਮਜ਼ ਦੇ ਮਹੱਤਵ ਦਾ ਇਲਮ ਨਹੀਂ। ਉਹ ਗੁਝੀਆਂ ਰਮਜ਼ਾਂ ਨਾਲ ਆਪਣੇ ਵਿਸ਼ੇ ਦੇ ਨਿਭਾ ਨੂੰ ਆਸਾਨ ਬਣਾਉਂਦਾ ਹੈ। ਪ੍ਰੋ. ਸੰਧੂ ਦੀ ਸ਼ਾਇਰੀ ਪ੍ਰੇਮ ਵਿਗੁੱਤੇ ਮਨ ਦੀਆਂ ਕਸਕਾਂ ਹਨ।
ਪ੍ਰੋ. ਸੰਧੂ ਆਪਣੀਆਂ ਗ਼ਜ਼ਲਾਂ ਦੇ ਸਮੁੱਚੇ ਪਾਸਾਰ ਵਿੱਚ ਲੁੱਟੀ ਜਾ ਰਹੀ ਧਿਰ ਦੇ ਪੱਖ ਵਿੱਚ ਅਤੇ ਲੁਟੇਰਿਆਂ ਦੇ ਵਿਰੋਧ ਵਿੱਚ ਖਲੋਂਦਾ ਹੈ।
ਬੁੱਲਾ ਹਵਾ ਦਾ ਆਵੇ ਸੰਦਲੀ ਫੁਹਾਰ ਵਰਗਾ।
ਨਿਤਾਣਿਆਂ ਨੂੰ ਤਾਣ ਦੇਕੇ ਮਾਨ ਵੀ ਦੁਆ ਸਕਾਂ।
ਕਟਾਕੇ ਪਰ ਵੀ ਸੋਚਦਾਂ ਮੈਂ ਸਾਥੀਆਂ ‘ਚ ਜਾ ਰਲਾਂ,
ਤੇ ਪਿੰਜਰੇ ਨੂੰ ਤੋੜਕੇ ਮੈਂ ਤਾਰੀਆਂ ਲਗਾ ਸਕਾਂ।
ਮਜ਼ਹਬ ਨਾ ਹੋਰ ਕੋਈ ਸੁੱਚੇ ਪਿਆਰ ਵਰਗਾ।
ਕਲਮ ਤੇ ਤਲਵਾਰ ਦੇ ਤੂੰ, ਨਾਨਕਾ ਜੌਹਰ ਵਖਾ।
ਮੰਜ਼ਲ ਨਾ ਪਹੁੰਚ ਪਾਏ ਚੀਰੇ ਨਾ ਜੋ ਹਨੇਰੇ।
ਪਰ ਨਾ ਪਿੱਛਾ ਛਡਦੀ ਨਿਸ ਦਿਨ ਚਿਤ ਹਰਨੀ।
ਵਿਚ ਅਰਦਾਸਾਂ ਨਾਂ ਦਾ ਨੌਂਗਾ, ਕਦ ਤੂੰ ਉਸ ਦਾ ਪਾਵੇਂਗਾ।
ਮੋਹਨ ਆਕੇ ਫਿਰ ਵੀ ਸਭਨੂੰ ਕਿੱਸੇ ਪੰਜ ਦਰਿਆਵਾਂ ਦੇ।
* ਜ਼ੁਲਮਾਂ ਦੀ ਇਸ ਬੇਲਾ ਅੰਦਰ ਥਾਂ ਥਾਂ ਕਾਤਲ ਠੱਗ ਉਚੱਕੇ,
ਵੰਡੀ ਸਾਰੀ ਧਰਤੀ ਬੈਠੇ ਵੰਡੀ ਬੋਲੀ ਵੀਰੇ ਮਾਂਵਾਂ।
* ਵੰਡੇ ਨਾਨਕ ਤੇ ਮਰਦਾਨੇ, ਸਿੰਘ ਫਤਿਹ ਤੇ ਫਤਿਹ ਮੁਹੰਮਦ,
ਰਾਮ ਰਹੀਮਾਂ ਦੀ ਇਸ ਵੰਡੀ ਵੰਡਿਆ ਪੰਜਾਂ ਹੀ ਦਰਿਆਵਾਂ।
ਦਰਸ ਤੇਰੇ ਦੀ ਲੋਚਾ ਪਾਵੇ ਫੁੱਮਣੀਆਂ।
ਕੰਧਾਂ ਵਾਂਗੂੰ ਯਾਦਾਂ ਨੇ ਹੈ ਆ ਵਲਿਆ।
ਬੋਲੀ ਮੇਰੀ ਜੋ ਦਿੱਤੇ ਯਾਰੋ ਉਧਾਰ ਮੈਨੂੰ।
ਜ਼ਾਹਰ ਨੂੰ ਛੋਡ ਟੋਲੇ ਮੜ੍ਹੀਆਂ ਮਸਾਨ ਅੰਦਰ।
ਚਾਰੋਂ ਤਰਫ ਤੋਂ ਉਠਣਾ ਐਸਾ ਤੁਫਾਨ ਹੈ।
ਦੌਲਤ ਮਹਾਨ ਸਾਹਿਤ ਨਾਨਕ ਸੀ ਪਰ ਨਿਰਾਲਾ।
ਘਾਇਲ ਜੋ ਕਰ ਗਈ ਹੈ ਦਿਸਦੀ ਕਟਾਰ ਨਾਹੀਂ।
ਬਿਨ ਹੌਸਲੇ ਦੇ ਸੰਧੂ ਹੋਣਾ ਤੂੰ ਪਾਰ ਨਾਹੀਂ।
ਓਨੀ ਹੀ ਤੇਜ਼ ਹੋ ਗਈ ਮੇਰੀ ਵੀ ਤੋਰ ਸੀ।
ਕੋਈ ਤੇ ਵਕਤ ਆਵੇ ਇਸ ਨੂੰ ਜੋ ਠੱਲ੍ਹ ਪਾਵੇ।
ਗੋਲਾ ਬਰੂਦ ਚਿਣਕੇ ਨੀਹਾਂ ਬਣਾਈ ਫਿਰਦਾ।
ਬੀਜ ਅੰਦਰ ਭੇਤ ਸਾਰੇ ਕਿਵ ਲਕੋ ਫਿਰ ਫੋਲਦਾ।
ਅਕਲਾਂ ਤੇ ਇਲਮਾਂ ਆਸਰੇ ਸਾਥੀ ਜਗਾਓ ਦੋਸਤੋ।
ਦਿਲ ਨੂੰ ਨੇ ਆਣ ਲਾਉਂਦੇ ਕੈਸਾ ਹੁਸੀਨ ਲਾਰਾ।
ਕੀਕਣ ਭਰਾਂ ਉਡਾਨਾਂ ਕਤਰੇ ਹੀ ਪਰ ਗਏ ਨੇ।
ਕਾਹਦੀ ਉਹ ਫਿਰ ਕਲਾ ਹੈ ਜਾਪੇ ਕਲ੍ਹਾ ਕਲੰਦਰ।
ਮੇਰੇ ਨਸੀਬ ਕਿੱਥੇ ਵਾਲਾਂ ‘ਚ ਫੁਲ ਸਵਾਰਨੇ।
ਦਿਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿੱਲ੍ਹੇ ਹਿੱਲ੍ਹੇ।
ਉਸ ਚੋਂ ਮੈਨੂੰ ਹਰਮੰਦਰ ਦੇ ਪੈਣ ਭੁਲੇਖੇ।
ਮੋਹਨ ਆਕੇ ਫਿਰ ਵੀ ਸਾਨੂੰ ਕਿੱਸੇ ਪੰਜ ਦਰਿਆਵਾਂ ਦੇ।
ਜੜ੍ਹ ਹੀ ਪਕੜ ਨਾ ਪਾਏ ਉਮਰਾ ਹੀ ਮਾਤ ਗੁਜ਼ਰੀ।
ਸ਼ਾਇਰ ਜੋ ਹੁਨਰ ਹਾਸਲ ਅਦਬੀ ਕਮਾਲ ਰੱਖੇ।
ਤੇਰਾ ਹੀ ਨਾਮ ਲੈ ਕੇ ਦਿਲ ਨੂੰ ਕਰਾਰ ਆਵੇ।
ਸਾਹਾਂ ਦੀ ਡੋਰ ਟੁੱਟੇ ਤੇਰਾ ਹੀ ਨਾਂ ਉਚਰਦੇ।
ਸੁੰਞਾਂ ਪਿਆ ਇਹ ਵਿਹੜਾ ਸ਼ਗਨੀ ਪਿਆ ਸਜਾਵਾਂ।
ਰੱਖਾਂ ਮੈਂ ਦਿਲ ‘ਚ ਆਪਣੇ ਉਸ ਨੂੰ ਲਕੋ ਲਕੋ ਕੇ।
ਤੜਪਦੇ ਨੇ ਬਿਨ ਤੇਰੇ ਮੈਂ ਕੀ ਕਰਾਂ।
ਤੇਰੇ ਬਿਨ ਇਹ ਪਲ ਪਲ ਉਦਾਸੇ ਨੇ ਸਾਰੇ।
ਤੇਰੇ ਸਪਰਸ਼ ਖਿੜਦਾ ਦਿਲ ਦਾ ਗੁਲਾਬ ਯਾਰਾ।
ਤਰਸੇ ਪਏ ਹਾਂ ਕਦ ਤੋਂ ਮੁਖੜਾ ਵਿਖਾਲ ਸਜਣਾ।
ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ।
ਬੇੜੀਆਂ ਦੋਹਾਂ ‘ਚ ਕੱਠਾ ਕਿਵ ਤਰਾਂ।
ਧਰਤ ਮਾਂ ਤੇ ਹਰ ਜਗ੍ਹਾ ਤੇ, ਲੈ ਬਲਾਵਾਂ ਦੋਸਤੋ।
ਅੱਗ ਤੇ ਅਸਪਾਤ ਵਰਤੇ, ਜਗਤ ਸਾਰਾ ਲੈ ਡਰਾ।
ਪੱਤੇ ਜ਼ਤੂਨ ਦੇ ਹੁਣ ਫੜਨੇ ਕੀ ਘੁੱਗੀਆਂ ਨੇ।
ਤਾੜੀ ਲਾ ਕੇ ਬੈਠੇ ਸਾਰੇ, ਕਿਸ ਛਤਰੀ ਤੇ ਆਵੇਂਗਾ।
ਇਸ ਤਰਾਂ ਦਾ ਵੱਖ ਵਾਦੀ, ਧਰਮ ਨਾ ਇਨਸਾਨ ਦਾ।
ਪਹਿਚਾਨ ਸ਼ਕਲ ਹਰ ਬੰਦੇ ਵਿਚ, ਜੋ ਉਸ ਚੋਜੀ ਧਾਰੀ ਹੈ।
ਰਾਹ ਬਿਖੜੇ ਹੋਣ ਤੇ ਵੀ, ਸਾਥੀਆ ਤੂੰ ਮੁਸਕਰਾ।
ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ।
ਰਾਹ ਮਾਨਵ ਦੇ ਲਈ ਜੋ, ਉੱਜਲੇ ਹੈ ਕਰ ਗਿਆ।
ਇਕ ਮਕਾਨੋ ਘਰ ਬਣਾਇਆ, ਸੀ ਜੁ ਤੇਰੇ ਸਾਥ ਨੇ …
ਨਾਮ ਉਸ ਦਾ ਮੈਂ ਤਦੇ ਸੀ, ਵਾਂਗ ਆਪਣੇ ਘਰ ਲਿਆ।
ਦਿਲ ਦਾ ਪੰਛੀ ਜੇਸ ਥਾਂ ਤੇ, ਭਰ ਉਡਾਰੀ ਆ ਗਿਆ।
ਤੱਜੋ ਨੇਜੇ ਬਰਛੇ ਛੇਦੋ, ਬੰਸੀ ਦੀ ਇਹ ਵਾਜ ਬਣੇ।
ਸਾਰੇ ਮਾਪੇ ਚਾਰਾ ਕਰੀਏ, ਵਿਦਿਆ ਧੀ ਦਾ ਦਾਜ ਬਣੇ।
ਕੱਟੜਪਣ ਨੇ ਇਸ ਦੁਨੀਆ ਤੇ, ਲੱਖਾਂ ਖਲਕਤ ਮਾਰੀ ਹੈ।
ਸਿਦਕ ਸੰਧੂ ਇਸ ਤਰ੍ਹਾਂ ਹੈ ਰੂਪ ਚੰਡੀ ਧਾਰਦਾ।
ਰਾਹਾਂ ਕਰੇ ਜੋ ਰੌਸ਼ਨ ਦੀਵੇ ਤੂੰ ਰੱਖ ਜਗਦੇ।
ਕੁਛ ਨਾ ਵਗਾੜ ਹੋਇਆ ਉਸ ਤੋਂ ਵੀ ਰੌਸ਼ਨੀ ਦਾ।
ਮੁਸਕਾਨ ਇੱਕ ਅਨੂਠੀ ਖੋਲ੍ਹੇ ਨੇ ਭਾਗ ਮੇਰੇ।
ਨਸ਼ਿਆ ਗਿਆ ਹੈ ਸਾਰਾ ਮੇਰਾ ਤੇ ਸਭ ਚੁਫੇਰਾ
ਅਤਰਾਂ ਦੇ ਨਾਲ ਭਿੱਜੇ ਕੁੰਡਲ ਤੂੰ ਜਾਂ ਖਿਲੇਰੇ।
ਤੇਰਾ ਖ਼ਿਆਲ ਆਵੇ ਤਕਦੀਰ ਮੁਸਕਰਾਵੇ।
ਜਿਸ ਥਾਂ ਖ਼ਿਆਲ ਤੇਰਾ ਆਕੇ ਧਮਾਲ ਪਾਵੇ।
ਸੂਰਜ ਦੇ ਨਿੱਘ ਵਰਗਾ ਸਜਣਾ ਪਿਆਰ ਤੇਰਾ
ਜੀਵਨ ਨੂੰ ਹਰ ਦਿਸ਼ਾ ਤੋਂ ਰੌਸ਼ਨ ਪਿਆ ਬਣਾਵੇ।
ਜਾਪੇ ਜੀਕਣ ਲਸ਼ ਲਸ਼ ਕਰਦਾ, ਮੱਥਾ ਤੇਰਾ ਖੁੱਲੇ ਵਾਲ।
ਫੁੱਲਾਂ ਦੀ ਸੇਜ ਉੱਤੇ ਉਤਰੇ ਜਿਵੇਂ ਸਵੇਰੇ।
ਬੋਲਾਂ ਚੋਂ ਮਹਿਕ ਆਵੇ ਹਾਸਾ ਵੀ ਫੁੱਲ ਕੇਰੇ।
ਮੇਰੀ ਨਾ ਤਨਹਾਈ ਜਾਵੇ ਕੋਹੇ ਸ਼ਾਮ ਸਵੇਰੇ ਤੇ।
ਪਲ ਪਲ ਨਿਹਾਰਾਂ ਘਰ ‘ਚ ਤੇਰੀ ਜੋ ਵੀ ਸ਼ੈ।
ਰਾਹੇ ਜਾਂਦੇ ਜਾਣੇ ਬੁੱਝੇ, ਉਂਗਲੀ ਦੇਕੇ ਛੇੜ ਰਿਹੈਂ।
ਹਰ ਪ੍ਰੀਤ ਪਰ ਆਜ਼ਾਦ ਹੈ ਨਾ ਵਕਤ ਦੀ ਬਾਂਦੀ ਰਹੀ।
ਧਰਮ ਦੇ ਨਾਂ ਲੋਕ ਤੂੰ ਕਿਓ ਪਾੜਦਾ ਹੈਂ ਬੁਜ਼ਦਿਲਾ।
ਜੇ ਨਹੀਂ ਕਿਰਦਾਰ ਤੇਰਾ ਸਾਂਝ ਭਾਈਵਾਲ ਦਾ।
ਬੰਦੇ ਜਿਹੇ ਉਭਾਰੇ ਜ਼ੁਲਮੀਂ ਸੀ ਜਿਨ ਵੰਗਾਰੇ।
This article uses material from the Wikipedia ਪੰਜਾਬੀ article ਸ਼ਮਸ਼ੇਰ ਸਿੰਘ ਸੰਧੂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.