ਮਿਰਗੀ

ਮਿਰਗੀ (ਅੰਗਰੇਜ਼ੀ: Epilepsy (ਪੁਰਾਤਨ ਯੂਨਾਨੀ: ἐπιλαμβάνειν ਫੜ੍ਹ ਲੈਣਾ, ਕਾਬੂ ਕਰ ਲੈਣਾ) ਘਾਤਕ ਤੰਤੂ ਰੋਗਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਦੌਰੇ ਪੈਂਦੇ ਹਨ। ਇਹ ਦੌਰੇ ਥੋੜੇ ਅਤੇ ਕਾਫੀ ਲੰਮੇ ਸਮੇਂ ਤੱਕ ਰਹੀ ਸਨ। ਮਿਰਗੀ ਦੇ ਦੌਰੇ ਸਮੇਂ ਸਮੇਂ ਦੁਬਾਰਾ ਪੈਂਦੇ ਰਹਿੰਦੇ ਹਨ, ਅਤੇ ਕੋਈ ਵੀ ਤੁਰੰਤ ਕਾਰਨ ਨਜਰ ਨਹੀਂ ਆਉਂਦਾ। ਵਿਸ਼ੇਸ਼ ਕਾਰਨ ਨਾਲ ਪਏ ਦੌਰੇ ਮਿਰਗੀ ਦੇ ਨਹੀਂ ਹੁੰਦੇ।

ਮਿਰਗੀ
ਵਰਗੀਕਰਨ ਅਤੇ ਬਾਹਰਲੇ ਸਰੋਤ
ਮਿਰਗੀ
Generalized 3 Hz spike and wave discharges on an electroencephalogram
ਆਈ.ਸੀ.ਡੀ. (ICD)-10G40-G41
ਆਈ.ਸੀ.ਡੀ. (ICD)-9345
ਰੋਗ ਡੇਟਾਬੇਸ (DiseasesDB)4366
ਮੈੱਡਲਾਈਨ ਪਲੱਸ (MedlinePlus)000694
ਈ-ਮੈਡੀਸਨ (eMedicine)neuro/415
MeSHD004827

ਮਿਰਗੀ ਦੇ ਦੌਰੇ ਦੌਰਾਨ ਬਿਮਾਰ ਵਿਅਕਤੀ ਦਾ ਸਰੀਰ ਆਕੜ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਇਹ ਦੌਰਾ ਆਮ ਕਰਕੇ ਪੰਜ ਕੁ ਮਿੰਟਾਂ ਤਕ ਰਹਿੰਦਾ ਹੈ। ਦੌਰਾ ਪੈਣ ਦੇ ਕਾਰਨਾਂ ਦਾ ਪੱਕਾ ਪਤਾ ਨਹੀਂ, ਭਾਵੇਂ ਕੁਝ ਲੋਕਾਂ ਨੂੰ ਦਿਮਾਗ਼ ਦੀ ਸੱਟ, ਸਟਰੋਕ, ਦਿਮਾਗ ਦੀ ਰਸੌਲੀ, ਅਤੇ ਨਸ਼ਿਆਂ ਦੀ ਵਰਤੋਂ ਅਤੇ ਸ਼ਰਾਬ ਦੀ ਆਦਤ ਦੇ ਨਤੀਜੇ ਦੇ ਤੌਰ 'ਤੇ ਮਿਰਗੀ ਹੋ ਜਾਂਦੀ ਹੈ, ਪਰ ਜੈਨੇਟਿਕ ਮਿਊਟੇਸ਼ਨਾਂ ਦਾ ਬਿਮਾਰੀ ਦੇ ਇੱਕ ਛੋਟੇ ਜਿਹੇ ਅਨੁਪਾਤ ਨਾਲ ਹੀ ਸੰਬੰਧ ਹੈ। ਮਿਰਗੀ ਦੇ ਦੌਰੇ ਉਦੋਂ ਪੈਂਦੇ ਹਨ ਜਦੋਂ ਦਿਮਾਗ਼ੀ ਸੈੱਲਾਂ ਵਿੱਚ ਬਿਜਲਈ ਖਲਬਲੀ ਹੁੰਦੀ ਹੈ। ਮਿਰਗੀ ਕਿਸੇ ਇੱਕ ਰੋਗ ਦਾ ਨਾਮ ਨਹੀਂ ਹੈ। ਅਨੇਕ ਬੀਮਾਰੀਆਂ ਵਿੱਚ ਮਿਰਗੀ ਵਰਗੇ ਦੌਰੇ ਆ ਸਕਦੇ ਹਨ। ਮਿਰਗੀ ਦੇ ਸਾਰੇ ਮਰੀਜ ਇੱਕ ਜਿਹੇ ਵੀ ਨਹੀਂ ਹੁੰਦੇ। ਕਿਸੇ ਦਾ ਰੋਗ ਹਲਕਾ ਹੁੰਦਾ ਹੈ, ਕਿਸੇ ਦਾ ਤੇਜ। ਇਹ ਇੱਕ ਆਮ ਰੋਗ ਹੈ ਜੋ ਲਗਪਗ ਸੌ ਲੋਕਾਂ ਵਿੱਚੋਂ ਇੱਕ ਨੂੰ ਹੁੰਦਾ ਹੈ।

ਲੱਛਣ

An instructional video about epileptic seizures
ਮਿਰਗੀ 
A bite to the tip of the tongue due to a seizure

ਮਿਰਗੀ ਦੇ ਮਰੀਜ਼ ਲੰਮੇ ਸਮੇਂ ਤੱਕ ਵਾਰ ਵਾਰ ਦੌਰੇ ਪੈ ਸਕਦੇ ਹਨ। ਇਹ ਦੌਰੇ ਕਿਸ ਤਰ੍ਹਾਂ ਪੇਸ਼ ਹੁੰਦੇ ਹਨ ਇਹ ਗੱਲ ਦਿਮਾਗ ਦੇ ਸ਼ਾਮਲ ਹਿੱਸੇ ਅਤੇ ਵਿਅਕਤੀ ਦੀ ਉਮਰ ਤੇ ਨਿਰਭਰ ਹੁੰਦੀ ਹੈ। ਦੌਰੇ ਦੇ ਸਮੇਂ ਵਿਅਕਤੀ ਦਾ ਦਿਮਾਗੀ ਸੰਤੁਲਨ ਪੂਰੀ ਤਰ੍ਹਾਂ ਗੜਬੜਾ ਜਾਂਦਾ ਹੈ ਅਤੇ ਉਸਦਾ ਸਰੀਰ ਲੜਖੜਾਉਣ ਲੱਗਦਾ ਹੈ। ਇਸਦਾ ਪ੍ਰਭਾਵ ਸਰੀਰ ਦੇ ਕਿਸੇ ਇੱਕ ਹਿੱਸੇ ਉੱਤੇ ਦੇਖਣ ਨੂੰ ਮਿਲ ਸਕਦਾ ਹੈ, ਜਿਵੇਂ ਚਿਹਰੇ, ਹੱਥ ਜਾਂ ਪੈਰ ਉੱਤੇ। ਇਨ੍ਹਾਂ ਦੌਰਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਲੱਛਣ ਹੁੰਦੇ ਹਨ, ਜਿਵੇਂ ਕਿ ਬੇਹੋਸ਼ ਹੋਣਾ, ਡਿੱਗ ਪੈਣਾ, ਹੱਥਾਂ ਪੈਰਾਂ ਵਿੱਚ ਝਟਕੇ ਆਉਣਾ। ਸਭ ਤੋਂ ਪਹਿਲਾਂ 30 ਕੁ ਸੈਕਿੰਡ ਸਾਰਾ ਸਰੀਰ ਆਕੜ ਜਾਂਦਾ ਹੈ। ਇਸ ਦੌਰਾਨ ਮਰੀਜ਼ ਦਾ ਸਾਹ ਰੁਕ ਸਕਦਾ ਹੈ, ਉਹ ਆਪਣੀ ਜੀਭ ਦੰਦਾਂ ਨਾਲ ਚਿੱਥ ਸਕਦਾ ਹੈ। ਕਈ ਮਰੀਜ਼ਾਂ ਦਾ ਵਿੱਚ ਹੀ ਪਖਾਨਾ ਜਾਂ ਪੇਸ਼ਾਬ ਨਿਕਲ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਤੇਜ਼ ਝਟਕੇ ਲੱਗਦੇ ਹਨ, ਉਸਦੇ ਮੂੰਹ ਤੋਂ ਝੱਗ ਵਗਣ ਲੱਗਦੀ ਹੈ ਅਤੇ ਬੁੱਲ੍ਹ ਤੇ ਚਿਹਰਾ ਨੀਲੇ ਪੈ ਜਾਂਦੇ ਹਨ। ਇਹ ਦੋ ਤੋਂ ਪੰਜ ਮਿੰਟ ਤਕ ਰਹਿ ਸਕਦੀ ਹੈ। ਫਿਰ ਮਰੀਜ਼ ਹੋਸ਼ ਵਿੱਚ ਆ ਜਾਂਦਾ ਹੈ ਜਾਂ ਫਿਰ ਅਰਧ ਸੁਪਨ ਅਵਸਥਾ ਵਿੱਚ ਚਲਾ ਜਾਂਦਾ ਹੈ।

ਤਸ਼ਖੀਸ਼ ਦੌਰਾਨ ਇਹ ਦੇਖਣਾ ਹੁੰਦਾ ਹੈ ਕਿ ਕੋਈ ਹੋਰ ਕਾਰਨ ਤਾਂ ਨਹੀਂ ਜਿਹਨਾਂ ਨਾਲ ਬੇਹੋਸ਼ੀ ਹੋਈ ਹੋਵੇ। ਇਸਦੇ ਇਲਾਵਾ ਤਸ਼ਖੀਸ਼ ਨੇ ਇਹ ਵੀ ਨਿਰਧਾਰਿਤ ਕਰਨਾ ਹੁੰਦਾ ਹੈ ਕਿ ਕਿਤੇ ਸਰਾਬ ਬੰਦ ਕਰ ਦੇਣਾ ਜਾਂ ਇਲੈਕਟਰੋਲਾਈਟ ਸਮੱਸਿਆਵਾਂ ਵਰਗੀ ਕੋਈ ਹੋਰ ਗੱਲ ਤਾਂ ਦੌਰੇ ਦਾ ਕਰਨ ਨਹੀਂ ਬਣੀ। ਇਸਦਾ ਪਤਾ ਦਿਮਾਗ਼ੀ ਚਿੱਤਰ ਲੈਣ ਅਤੇ ਖੂਨ ਦੇ ਟੈਸਟ ਕ੍ਰ੍ਕਰ ਲਾਇਆ ਜਾ ਸਕਦਾ ਹੈ। ਮਿਰਗੀ ਦੀ ਅਕਸਰ ਇੱਕ ਇਲੈਕਟਰੋਏਨਸੇਫਾਲੋਗਰਾਮ (ਈਈਜੀ) ਦੇ ਨਾਲ ਪੁਸ਼ਟੀ ਕੀਤੀ ਜਾ ਸਕਦੀ ਹੈ। ਪਰ ਇੱਕ ਆਮ ਟੈਸਟ ਵੀ ਰੱਦ ਨਹੀਂ ਕਰਦਾ।

ਹਵਾਲੇ

Tags:

ਅੰਗਰੇਜ਼ੀਪੁਰਾਤਨ ਯੂਨਾਨੀ

🔥 Trending searches on Wiki ਪੰਜਾਬੀ:

ਪਾਣੀਰਣਜੀਤ ਸਿੰਘਪੋਲੈਂਡਜਾਇੰਟ ਕੌਜ਼ਵੇਇਖਾ ਪੋਖਰੀਚੈਕੋਸਲਵਾਕੀਆਸਦਾਮ ਹੁਸੈਨਪੰਜਾਬ ਲੋਕ ਸਭਾ ਚੋਣਾਂ 2024ਭਾਰਤ ਦਾ ਸੰਵਿਧਾਨਓਕਲੈਂਡ, ਕੈਲੀਫੋਰਨੀਆਪੱਤਰਕਾਰੀਮੋਬਾਈਲ ਫ਼ੋਨਮਨੁੱਖੀ ਸਰੀਰਅਦਿਤੀ ਮਹਾਵਿਦਿਆਲਿਆਦਸਮ ਗ੍ਰੰਥਪੁਆਧੀ ਉਪਭਾਸ਼ਾਬਸ਼ਕੋਰਤੋਸਤਾਨਭੁਚਾਲਰਾਮਕੁਮਾਰ ਰਾਮਾਨਾਥਨਬਹਾਵਲਪੁਰਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਵਿਕੀਡਾਟਾਬਿੱਗ ਬੌਸ (ਸੀਜ਼ਨ 10)ਗੌਤਮ ਬੁੱਧਰਸੋਈ ਦੇ ਫ਼ਲਾਂ ਦੀ ਸੂਚੀਹੋਲਾ ਮਹੱਲਾਪੈਰਾਸੀਟਾਮੋਲਮੁੱਖ ਸਫ਼ਾਪਹਿਲੀ ਸੰਸਾਰ ਜੰਗਗੁਰਦਾ2024 ਵਿੱਚ ਮੌਤਾਂਸੋਮਾਲੀ ਖ਼ਾਨਾਜੰਗੀਜਾਦੂ-ਟੂਣਾਮਲਾਲਾ ਯੂਸਫ਼ਜ਼ਈਇਟਲੀਪੰਜਾਬੀ ਜੰਗਨਾਮਾਭਾਰਤਹਾਰਪਅਲਕਾਤਰਾਜ਼ ਟਾਪੂਛਪਾਰ ਦਾ ਮੇਲਾਕੈਥੋਲਿਕ ਗਿਰਜਾਘਰ2015 ਗੁਰਦਾਸਪੁਰ ਹਮਲਾਪੁਨਾਤਿਲ ਕੁੰਣਾਬਦੁੱਲਾਕਿਰਿਆਪੰਜਾਬੀ ਲੋਕ ਖੇਡਾਂਲਿਪੀਮਾਈ ਭਾਗੋਹਾਂਸੀ14 ਅਗਸਤਸ਼ਾਰਦਾ ਸ਼੍ਰੀਨਿਵਾਸਨਦੇਵਿੰਦਰ ਸਤਿਆਰਥੀਸਿੱਖਨਾਨਕਮੱਤਾਔਕਾਮ ਦਾ ਉਸਤਰਾਗੱਤਕਾਪੰਜਾਬ ਦੇ ਮੇੇਲੇ26 ਅਗਸਤਸਵਰ ਅਤੇ ਲਗਾਂ ਮਾਤਰਾਵਾਂਲੋਰਕਾਕੋਲਕਾਤਾਡਵਾਈਟ ਡੇਵਿਡ ਆਈਜ਼ਨਹਾਵਰਏ. ਪੀ. ਜੇ. ਅਬਦੁਲ ਕਲਾਮਸਲੇਮਪੁਰ ਲੋਕ ਸਭਾ ਹਲਕਾਰਾਜਹੀਣਤਾਸੰਭਲ ਲੋਕ ਸਭਾ ਹਲਕਾਕਰਾਚੀਹਿਪ ਹੌਪ ਸੰਗੀਤਆਮਦਨ ਕਰਕੌਨਸਟੈਨਟੀਨੋਪਲ ਦੀ ਹਾਰਜਰਮਨੀਪਟਿਆਲਾਆਇਡਾਹੋਯੁੱਗਵਿਆਹ ਦੀਆਂ ਰਸਮਾਂਐਪਰਲ ਫੂਲ ਡੇਆਤਮਾਗੁਰਦਿਆਲ ਸਿੰਘ🡆 More