ਰਵਾਲਡ ਡਾਹਲ

ਰਵਾਲਡ ਡਾਹਲ (English: /ˈroʊ.əld ˈdɑːl/, ਨਾਰਵੇਈ: ; 13 ਸਤੰਬਰ 1916 – 23 ਨਵੰਬਰ 1990) ਇੱਕ ਬ੍ਰਿਟਿਸ਼ ਨਾਵਲਕਾਰ, ਕਹਾਣੀ ਲੇਖਕ, ਕਵੀ, ਪਟਕਥਾਲੇਖਕ, ਅਤੇ ਲੜਾਕੂ ਪਾਇਲਟ ਸੀ। ਉਸਦੀਆਂ ਕਿਤਾਬਾਂ ਦੀਆਂ ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਕਾਪੀਆਂ ਵਿਕੀਆਂ ਹਨ।

ਰਵਾਲਡ ਡਾਹਲ
ਡਾਹਲ 1954 ਵਿੱਚ
ਡਾਹਲ 1954 ਵਿੱਚ
ਜਨਮ(1916-09-13)13 ਸਤੰਬਰ 1916
ਲਲੈਨਡਫ, ਕਾਰਡਿਫ, ਵੇਲਜ਼, ਯੂਕੇ
ਮੌਤ23 ਨਵੰਬਰ 1990(1990-11-23) (ਉਮਰ 74)
ਔਕਸਫੋਰਡ, ਇੰਗਲੈਂਡ, ਯੂਕੇ
ਕਿੱਤਾਨਾਵਲਕਾਰ, ਕਹਾਣੀ ਲੇਖਕ, ਕਵੀ, ਪਟਕਥਾਲੇਖਕ, ਅਤੇ ਲੜਾਕੂ ਪਾਇਲਟ
ਕਾਲ1942–1990
ਸ਼ੈਲੀਬਾਲ ਸਾਹਿਤ, ਬਾਲਗ਼ ਸਾਹਿਤ, ਦਹਿਸ਼ਤ, ਰਹੱਸ, ਫੈਂਤਾਸੀ
ਜੀਵਨ ਸਾਥੀ
ਪੈਟਰੀਸੀਆ ਨੀਲ
(ਵਿ. 1953; ਤਲਾੱਕ 1983)

ਫੈਲਿਸਿਟੀ ਐਨ ਡੀ ਅਬਰੂ ਕ੍ਰਾਸਲੈਂਡ
(ਵਿ. 1983)
ਬੱਚੇ5
ਮਿਲਟਰੀ ਜੀਵਨ
ਵਫ਼ਾਦਾਰੀਰਵਾਲਡ ਡਾਹਲ ਯੂਨਾਈਟਿਡ ਕਿੰਗਡਮ
ਸੇਵਾ/ਬ੍ਰਾਂਚਬ੍ਰਿਟਿਸ਼ ਫੌਜ (ਅਗਸਤ-ਨਵੰਬਰ 1939)
ਰਵਾਲਡ ਡਾਹਲ Royal Air Force (ਨਵੰਬਰ 1939 - ਅਗਸਤ 1946)
ਸੇਵਾ ਦੇ ਸਾਲ1939–1946
ਰੈਂਕਸੁਕੈਡਰਨ ਲੀਡਰ
ਲੜਾਈਆਂ/ਜੰਗਾਂਦੂਜੀ ਵਿਸ਼ਵ ਜੰਗ
ਵੈੱਬਸਾਈਟ
roalddahl.com

ਵੇਲਜ਼ ਵਿੱਚ ਨਾਰਵੇਜੀਅਨ ਪਰਵਾਸੀ ਮਾਪਿਆਂ ਦੇ ਘਰ ਪੈਦਾ ਹੋਏ, ਡਾਹਲ ਨੇ ਦੂਹਰੇ ਵਿਸ਼ਵ ਯੁੱਧ ਦੌਰਾਨ ਰਾਇਲ ਏਅਰ ਫੋਰਸ ਵਿੱਚ ਸੇਵਾ ਕੀਤੀ। ਉਹ ਐਕਟਿੰਗ ਵਿੰਗ ਕਮਾਂਡਰ ਦੇ ਅਹੁਦੇ ਤੇ ਪਹੁੰਚਿਆ। ਉਹ 1940 ਦੇ ਦਹਾਕੇ ਵਿੱਚ ਇੱਕ ਲੇਖਕ ਦੇ ਤੌਰ ਤੇ ਬੱਚਿਆਂ ਅਤੇ ਬਾਲਗ਼ਾਂ ਲਈ ਆਪਣੀਆਂ ਲਿਖਤਾਂ ਰਾਹੀਂ ਪ੍ਰਸਿਧ ਹੋਇਆ, ਅਤੇ ਉਹ ਦੁਨੀਆ ਦੇ ਸਭ ਤੋਂ ਵਧੀਆ ਵਿਕਣ ਵਾਲੇ ਲੇਖਕਾਂ ਵਿੱਚੋਂ ਇੱਕ ਬਣ ਗਿਆ। ਉਸ ਨੂੰ "20 ਵੀਂ ਸਦੀ ਦੇ ਬੱਚਿਆਂ ਲਈ ਸਭ ਤੋਂ ਵੱਡੇ ਕਹਾਣੀਕਾਰਾਂ ਵਿੱਚ ਇੱਕ" ਮੰਨਿਆ ਜਾਂਦਾ ਹੈ।ਸਾਹਿਤ ਵਿਚ ਯੋਗਦਾਨ ਲਈ ਉਸ ਦੇ ਐਵਾਰਡਾਂ ਵਿਚ ਲਾਈਫ ਅਚੀਵਮੈਂਟ ਲਈ 1983 ਦਾ ਵਿਸ਼ਵ ਫੈਂਤਾਸੀ ਐਵਾਰਡ ਅਤੇ 1990 ਵਿਚ ਬਰਤਾਨਵੀ ਬੁੱਕ ਅਵਾਰਡਾਂ ਦਾ 'ਚਿਲਡਰਨਜ਼ ਆਊਥਰ ਆਫ਼ ਦਾ ਯੀਅਰ ਸ਼ਾਮਲ ਹੈ। 2008 ਵਿਚ ਦ ਟਾਈਮ ਨੇ ਡਾਹਲ ਨੂੰ "1945 ਤੋਂ 50 ਸਭ ਤੋਂ ਵੱਡੇ ਬ੍ਰਿਟਿਸ਼ ਲੇਖਕਾਂ ਦੀ ਸੂਚੀ ". ਵਿੱਚ ਰੱਖਿਆ ਹੈ। .

ਡਾਹਲ ਦੀ ਨਿੱਕੀਆਂ ਕਹਾਣੀਆਂ ਉਨ੍ਹਾਂ ਦੇ ਅਚਾਨਕ ਅੰਤ ਲਈ ਜਾਣੀਆਂ ਜਾਂਦੀਆਂ ਹਨ, ਅਤੇ ਉਸ ਦੀਆਂ ਬੱਚਿਆਂ ਦੀਆਂ ਕਿਤਾਬਾਂ ਅਣਭਾਵਨਾਤਮਿਕ, ਭਿਆਨਕ, ਅਕਸਰ ਗੂੜ੍ਹੇ ਕਾਮਿਕ ਮੂਡ ਵਾਲਿਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਬਾਲਪਾਤਰਾਂ ਦੇ ਖਲਨਾਇਕ ਬਾਲਗ ਦੁਸ਼ਮਣ ਹੁੰਦੇ ਹਨ।ਉਸ ਦੀਆਂ ਕਿਤਾਬਾਂ ਰਹਿਮਦਿਲ ਲੋਕਾਂ ਦੀਆਂ ਚੈਂਪੀਅਨ ਹਨ, ਅਤੇ ਇਕ ਅੰਤਰੀਵ ਨਿੱਘ ਦੀ ਭਾਵਨਾ ਨਾਲ ਭਰਪੂਰ ਹਨ।  ਬੱਚਿਆਂ ਲਈ ਡਾਹਲ ਦੀਆਂ ਲਿਖਤਾਂ ਵਿੱਚ ਸ਼ਾਮਲ ਹਨ, ਜੇਮਜ਼ ਐਂਡ ਦ ਜਾਇੰਟ ਪੀਚ, ਚਾਰਲੀ ਐਂਡ ਦ ਚਾਕਲੇਟ ਫੈਕਟਰੀ, ਮਟਿਲਡਾ, ਦ ਵਿਚਜ਼, ਫੈਂਟਾਸਟਿਕ ਮਿਸਟਰ ਫੌਕਸ, ਦ ਬੀਐਫਜੀ, ਦ ਟਵਿਟਸ ਅਤੇ ਜਾਰਜ'ਜ ਮਾਰਵਲਸ ਮੈਡੀਸਨ। ਉਸ ਦੇ ਬਾਲਗ ਕੰਮਾਂ ਵਿੱਚ ਸ਼ਾਮਲ ਹਨ ਟੇਲਸ ਆਫ ਦ ਅਨਐਕਸਪੈਕਟਿਡ। 

ਸ਼ੁਰੂ ਦਾ ਜੀਵਨ

ਬਚਪਨ

ਰਵਾਲਡ ਡਾਹਲ ਦਾ ਜਨਮ 1916 ਵਿੱਚ ਵਿੱਲਾ ਮੈਰੀ, ਫੇਅਰਵਾਟਰ ਰੋਡ, ਲਲੈਨਡਫ, ਕਾਰਡਿਫ, ਵੇਲਜ਼, ਵਿੱਚ ਨਾਰਵੇਜਿਅਨ ਮਾਪਿਆਂ, ਹਰਾਲਡ ਡਾਹਲ ਅਤੇ ਸੋਫੀ ਮੈਗਡੇਲੀਨ ਡਾਹਲ (ਪਹਿਲਾਂ ਹੇਸਲਬਰਗ) ਦੇ ਘਰ ਹੋਇਆ ਸੀ। ਡਾਹਲ ਦੇ ਪਿਤਾ ਨੇ ਨਾਰਵੇ ਵਿਚ ਸਰਪਸਬਰਗ ਤੋਂ ਯੂਕੇ ਪਰਵਾਸ ਕਰ ਲਿਆ ਸੀ ਅਤੇ 1880 ਦੇ ਦਹਾਕੇ ਵਿਚ ਕਾਰਡਿਫ ਵਿਚ ਰਹਿਣ ਲੱਗ ਪਿਆ ਸੀ। ਉਸ ਦੀ ਮਾਂ ਨੇ 1911 ਵਿਚ ਉਸਦੇ ਪਿਤਾ ਨਾਲ ਵਿਆਹ ਕੀਤਾ। ਡਾਹਲ ਦਾ ਨਾਮ ਨਾਰਵੇ ਦੇ ਪੋਲਰ ਐਕਸਪਲੋਰਰ ਰਵਾਲਡ ਐਮੰਡਸੇਨ ਤੋਂ ਰੱਖਿਆ ਗਿਆ ਸੀ। ਉਸਦੀ ਪਹਿਲੀ ਭਾਸ਼ਾ ਨਾਰਵੇਜੀਅਨ ਸੀ, ਜਿਸ ਵਿੱਚ ਉਹ ਘਰ ਵਿੱਚ ਆਪਣੇ ਮਾਤਾ-ਪਿਤਾ ਅਤੇ ਆਪਣੀਆਂ ਭੈਣਾਂ ਨਾਲ ਗੱਲ ਕਰਦਾ ਸੀ। ਡਾਹਲ ਅਤੇ ਉਸ ਦੀਆਂ ਭੈਣਾਂ ਨੂੰ ਲੂਥਰਨ ਧਰਮ ਵਿਚ ਪਾਲਿਆ ਗਿਆ, ਅਤੇ ਉਨ੍ਹਾਂ ਨੇ ਨਾਰਵੇ ਦੇ ਚਰਚ, ਕਾਰਡਿਫ ਵਿਖੇ ਬਪਤਿਸਮਾ ਲਿਆ, ਜਿੱਥੇ ਉਨ੍ਹਾਂ ਦੇ ਮਾਪੇ ਨੇ ਪੂਜਾ ਕਰਿਆ ਕਰਦੇ ਸਨ।.

ਰਵਾਲਡ ਡਾਹਲ 
ਘਰ

1920 ਵਿਚ, ਜਦ ਡਾਹਲ ਤਿੰਨ ਸਾਲ ਦੀ ਉਮਰ ਵਿਚ ਸੀ, ਉਸ ਦੀ ਸੱਤ ਸਾਲ ਦੀ ਛੋਟੀ ਭੈਣ, ਅਸਟਰੀ ਦੀ ਅਪੈਂਡੇਸਾਈਟਸ ਨਾਲ ਮੌਤ ਹੋ ਗਈ। ਹਫਤੇ ਬਾਅਦ, 57 ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਦੀ ਨਮੂਨੀਆ ਹੋਣ ਕਾਰਨ ਮੌਤ ਹੋ ਗਈ ਰਿਸ਼ਤੇਦਾਰਾਂ ਦੇ ਨਾਲ ਰਹਿਣ ਲਈ ਨਾਰਵੇ ਵਾਪਸ ਜਾਣ ਦਾ ਵਿਕਲਪ ਦੇ ਬਾਵਜੂਦ, ਡਾਹਲ ਦੀ ਮਾਂ ਨੇ ਵੇਲਜ਼ ਵਿੱਚ ਰਹਿਣ ਦਾ ਫੈਸਲਾ ਕੀਤਾ। ਉਸ ਦਾ ਪਤੀ ਹਰਾਲਡ ਚਾਹੁੰਦਾ ਸੀ ਕਿ ਆਪਣੇ ਬੱਚਿਆਂ ਨੂੰ ਬ੍ਰਿਟਿਸ਼ ਸਕੂਲਾਂ ਵਿਚ ਪੜ੍ਹਾਇਆ ਜਾਵੇ, ਜਿਸ ਨੂੰ ਉਹ ਦੁਨੀਆ ਦੇ ਸਰਬੋਤਮ ਸਕੂਲ ਮੰਨਦਾ ਸੀ।  .

ਹਵਾਲੇ

Tags:

ਮਦਦ:ਸਵੀਡਨੀ ਅਤੇ ਨਾਰਵੇਈ ਲਈ IPA

🔥 Trending searches on Wiki ਪੰਜਾਬੀ:

ਭਾਈ ਬਚਿੱਤਰ ਸਿੰਘਮੱਧਕਾਲੀਨ ਪੰਜਾਬੀ ਸਾਹਿਤ8 ਅਗਸਤਮਾਂ ਬੋਲੀਵਿਸਾਖੀਘੱਟੋ-ਘੱਟ ਉਜਰਤਬਾਬਾ ਫ਼ਰੀਦਪੰਜਾਬੀ ਅਖਾਣਯੂਨੀਕੋਡਸੰਗਰੂਰ (ਲੋਕ ਸਭਾ ਚੋਣ-ਹਲਕਾ)ਗੁਰਮੁਖੀ ਲਿਪੀਸੰਰਚਨਾਵਾਦਭਗਤ ਪੂਰਨ ਸਿੰਘ8 ਦਸੰਬਰਮਿਸਰਵੱਡਾ ਘੱਲੂਘਾਰਾਫ਼ੇਸਬੁੱਕਵਾਰਤਕਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਵਰਲਡ ਵਾਈਡ ਵੈੱਬਜ਼ੈਨ ਮਲਿਕਰਾਜਾ ਪੋਰਸਪੰਜਾਬੀ ਕੈਲੰਡਰਗੂਰੂ ਨਾਨਕ ਦੀ ਪਹਿਲੀ ਉਦਾਸੀਡਾ. ਸੁਰਜੀਤ ਸਿੰਘ6 ਜੁਲਾਈਆਸਟਰੇਲੀਆਗੁਰੂ ਨਾਨਕ ਜੀ ਗੁਰਪੁਰਬਛੰਦਸੋਹਣੀ ਮਹੀਂਵਾਲਰਸ਼ਮੀ ਚੱਕਰਵਰਤੀਬੋਲੀ (ਗਿੱਧਾ)ਬੁੱਲ੍ਹੇ ਸ਼ਾਹਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਟਰੌਏਵਾਯੂਮੰਡਲਅਲੰਕਾਰ ਸੰਪਰਦਾਇਨਾਰੀਵਾਦਸੁਨੀਲ ਛੇਤਰੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਸਿੱਧੂ ਮੂਸੇ ਵਾਲਾਸਾਹਿਬਜ਼ਾਦਾ ਜੁਝਾਰ ਸਿੰਘਸਮੁਦਰਗੁਪਤਨਿੰਮ੍ਹਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਪੁਰਾਣਾ ਹਵਾਨਾਭਗਤ ਰਵਿਦਾਸਵਾਹਿਗੁਰੂਇਟਲੀਰਣਜੀਤ ਸਿੰਘ ਕੁੱਕੀ ਗਿੱਲਅੰਤਰਰਾਸ਼ਟਰੀ ਮਹਿਲਾ ਦਿਵਸਅਸੀਨਕਰਨੈਲ ਸਿੰਘ ਈਸੜੂਮੱਕੀਹਾਰੂਕੀ ਮੁਰਾਕਾਮੀਵਿਆਹ ਦੀਆਂ ਰਸਮਾਂ383ਸਾਊਦੀ ਅਰਬਮੀਂਹਪੰਜਾਬੀ ਕਿੱਸਾ ਕਾਵਿ (1850-1950)ਸਵੀਡਿਸ਼ ਭਾਸ਼ਾਜਪੁਜੀ ਸਾਹਿਬਕਾਮਾਗਾਟਾਮਾਰੂ ਬਿਰਤਾਂਤਦਸਤਾਰਪੰਜਾਬੀ ਤਿਓਹਾਰਵਰਗ ਮੂਲ29 ਸਤੰਬਰਔਰੰਗਜ਼ੇਬਸਾਕਾ ਸਰਹਿੰਦਦਿਲਜੀਤ ਦੁਸਾਂਝਨਰਾਇਣ ਸਿੰਘ ਲਹੁਕੇਡਾਕਟਰ ਮਥਰਾ ਸਿੰਘਇੰਸਟਾਗਰਾਮਮਜ਼ਦੂਰ-ਸੰਘ🡆 More