ਯੂਨਾਨੀ ਮਿਥਿਹਾਸ

ਯੂਨਾਨੀ ਮਿਥਿਹਾਸ, ਮਿਥਾਂ ਅਤੇ ਸਿਖਿਆਵਾਂ ਦਾ ਸਮੂਹ ਹੈ ਜੋ ਪ੍ਰਾਚੀਨ ਯੂਨਾਨੀਆਂ, ਉਨ੍ਹਾਂ ਦੇ ਦੇਵਤਿਆਂ ਅਤੇ ਨਾਇਕਾਂ, ਸੰਸਾਰ ਦੀ ਪ੍ਰਕਿਰਤੀ, ਅਤੇ ਉਨ੍ਹਾਂ ਦੇ ਆਪਣੇ ਕਲਟ ਅਤੇ ਰੀਤੀ ਰਿਵਾਜਾਂ ਦੇ ਮੂਲ ਅਤੇ ਮਹੱਤਤਾ ਸੰਬੰਧੀ ਦੱਸਦਾ ਹੈ। ਇਹ ਪ੍ਰਾਚੀਨ ਯੂਨਾਨ ਵਿੱਚ ਧਰਮ ਦਾ ਇੱਕ ਹਿੱਸਾ ਸੀ। ਆਧੁਨਿਕ ਵਿਦਵਾਨ ਪ੍ਰਾਚੀਨ ਯੂਨਾਨ ਦੇ ਧਾਰਮਿਕ ਅਤੇ ਰਾਜਨੀਤਕ ਸੰਸਥਾਨਾਂ ਅਤੇ ਇਸ ਦੀ ਸਭਿਅਤਾ ਦੇ ਉੱਤੇ ਰੌਸ਼ਨੀ ਪਾਉਣ ਲਈ ਅਤੇ ਇਸ ਮਿਥ ਸਿਰਜਣਾ ਦੀ ਪ੍ਰਕਿਰਤੀ ਨੂੰ ਸਮਝਣ ਲਈ ਮਿਥਿਹਾਸ ਦੇ ਹਵਾਲੇ ਵਰਤਦੇ ਹਨ ਅਤੇ ਇਸਦਾ ਅਧਿਅਨ ਕਰਦੇ ਹਨ। 

ਯੂਨਾਨੀ ਮਿਥਿਹਾਸ
ਯੂਨਾਨੀ ਤ੍ਰਿਏਕ ਅਤੇ ਧਰਤੀ ਦੇ ਤਿੰਨ ਰਾਜਾਂ ਦੀ ਵੰਡ: ਜ਼ੀਅਸ ਗੌਡ (ਸਵਰਗ), ਪੋਸੀਡਨ (ਸਮੁੰਦਰ ਅਤੇ ਸਾਗਰ) ਅਤੇ ਹੇਡਸ (ਅੰਡਰਵਰਲਡ). ਥੀਓਸ (ਛੋਟੇ ਦੇਵਤੇ) ਇਸ ਤ੍ਰਿਏਕ ਦੇ ਬੱਚੇ ਹਨ.
ਯੂਨਾਨੀ ਮਿਥਿਹਾਸ
 ਜ਼ਿਊਸ ਦਾ ਬਸਟ - ਓਟ੍ਰਿਕੋਲੀ, ਇਟਲੀ (ਹੁਣ ਸਾਲਾ ਰੋਟੋਂਡਾ, Museo Pio-Clementino, ਵੈਟੀਕਨ).

ਯੂਨਾਨੀ ਮਿਥਿਹਾਸ ਨੇ ਪੱਛਮੀ ਸਭਿਅਤਾ ਦੇ ਸਭਿਆਚਾਰ, ਕਲਾ ਅਤੇ ਸਾਹਿਤ ਤੇ ਬਹੁਤ ਪ੍ਰਭਾਵ ਪਾਇਆ ਹੈ ਅਤੇ ਪੱਛਮੀ ਵਿਰਾਸਤ ਅਤੇ ਭਾਸ਼ਾ ਦਾ ਹਿੱਸਾ ਰਿਹਾ ਹੈ। ਕਵੀ ਅਤੇ ਕਲਾਕਾਰਾਂ ਨੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਯੂਨਾਨੀ ਮਿਥਿਹਾਸ ਤੋਂ ਪ੍ਰੇਰਨਾ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਦੇ ਥੀਮਾਂ ਵਿਚ ਸਮਕਾਲੀ ਮਹੱਤਤਾ ਅਤੇ ਪ੍ਰਸੰਗਿਕਤਾ ਦੀ ਖੋਜ ਕੀਤੀ ਹੈ।

ਯੂਨਾਨੀ ਮਿਥਿਹਾਸ
ਅਖ਼ੀਲੀਅਸ ਅਤੇ ਪੇਂਥੇਸਿਲੇਈਆ। ਕ੍ਰਿਤ: ਐਕਸਕਿਆਸ, ਅੰਦਾਜ਼ਨ. 540 ਈਪੂ।, ਬ੍ਰਿਟਿਸ਼ ਮਿਊਜ਼ੀਅਮ

ਸਰੋਤ

ਅੱਜ-ਕੱਲ੍ਹ ਯੂਨਾਨੀ ਮਿਥਿਹਾਸ ਨੂੰ ਮੁੱਖ ਤੌਰ ਤੇ ਯੂਨਾਨੀ ਸਾਹਿਤ ਅਤੇ ਜ਼ੀਓਮੈਟਰੀਕਲ ਸਮੇਂ ਤੋਂ 900-800 ਈਸਾ ਪੂਰਵ ਤੋਂ ਅੱਗੇ ਦ੍ਰਿਸ਼ ਮੀਡੀਆ ਤੇ ਪੇਸ਼ਕਾਰੀਆਂ ਤੋਂ ਜਾਣਿਆ ਜਾਂਦਾ ਹੈ। ਵਾਸਤਵ ਵਿੱਚ, ਸਾਹਿਤਕ ਅਤੇ ਪੁਰਾਤੱਤਵ ਸਰੋਤ ਇੱਕ ਦੂਜੇ ਨਾਲ ਜਦੋਂ ਜੁੜਦੇ ਹਨ, ਕਈ ਵਾਰੀ ਆਪਸੀ ਸਹਿਯੋਗੀ ਹੁੰਦੇ ਹਨ ਅਤੇ ਕਦੇ-ਕਦੇ ਇੱਕ ਦੂਜੇ ਨੂੰ ਰੱਦ ਕਰਦੇ ਹਨ; ਹਾਲਾਂਕਿ, ਬਹੁਤ ਸਾਰੇ ਮਾਮਲਿਆਂ ਵਿੱਚ, ਸੂਚਨਾ ਸਮਗਰੀ ਦੇ ਇਸ ਸੰਗ੍ਰਹਿ ਦੀ ਮੌਜੂਦਗੀ ਇੱਕ ਮਜ਼ਬੂਤ ਸੰਕੇਤ ਹੈ ਕਿ ਯੂਨਾਨੀ ਮਿਥਿਹਾਸ ਦੇ ਬਹੁਤ ਸਾਰੇ ਤੱਤਾਂ ਦੀਆਂ ਮਜ਼ਬੂਤ ਤੱਥ-ਮੂਲਕ ਅਤੇ ਇਤਿਹਾਸਕ ਜੜ੍ਹਾਂ ਹਨ।

ਸਾਹਿਤਕ ਸਰੋਤ

ਯੂਨਾਨੀ ਸਾਹਿਤ ਦੀ ਤਕਰੀਬਨ ਹਰ ਵਿਧਾ ਵਿਚ ਮਿਥਕ ਬਿਰਤਾਂਤ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਯੂਨਾਨੀ ਸਾਹਿਤ ਵਿਚ ਪੁਰਾਤਨਤਾ ਦੇ ਅੰਸ਼ ਅੱਜ ਵੀ ਅਸਿੱਧੇ ਰੂਪ ਵਿਚ ਨਿਵੇਕਲਿਆਂ ਸਾਹਿਤ ਵਿਧਾਵਾਂ ਵਿਚ ਵੇਖਣ ਨੂੰ ਮਿਲਦੇ ਹਨ। ਆਮ ਮਿਥਹਾਸ ਦਾ ਮੁਢਲਾ ਗਿਆਨ ਦੇਣ ਵਾਲੀ ਪੁਸਤਕ ਸੂਡੋ-ਅਪੌਲੋਡੋਰਸ ਦੀ ਲਾਇਬ੍ਰੇਰੀ ਸੀ। ਇਹ ਰਚਨਾ ਵਿੱਚ ਕਵੀਆਂ ਦੀਆਂ ਵਿਰੋਧੀ ਕਥਾਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪ੍ਰੰਪਰਾਗਤ ਯੂਨਾਨੀ ਮਿਥਿਹਾਸ ਅਤੇ ਬਹਾਦਰੀ ਦੀਆਂ ਦੰਦ-ਕਥਾਵਾਂ ਦਾ ਸੰਖੇਪ ਸਾਰ ਦਿੱਤਾ ਗਿਆ ਹੈ।  ਐਥਿਨਜ਼ ਦਾ ਅਪੌਲੋਡੌਰਸ 180-125 ਈਪੂ ਦੇ ਵਿੱਚ ਜੀਵਿਆ ਅਤੇ ਉਸਨੇ ਇਨ੍ਹਾਂ ਬਹੁਤ ਸਾਰੇ ਵਿਸ਼ਿਆਂ 'ਤੇ ਲਿਖਿਆ ਹੈ। ਉਸ ਦੀਆਂ ਲਿਖਤਾਂ ਨੇ ਸੰਗ੍ਰਹਿ ਦਾ ਆਧਾਰ ਬਣਾਇਆ ਹੋ ਸਕਦਾ ਹੈ; ਹਾਲਾਂਕਿ "ਲਾਇਬ੍ਰੇਰੀ" ਉਸ ਘਟਨਾ ਦੀ ਚਰਚਾ ਕਰਦੀ ਹੈ ਜੋ ਉਸ ਦੀ ਮੌਤ ਤੋਂ ਬਹੁਤ ਲੰਮੇ ਸਮੇਂ ਬਾਅਦ ਹੋਈ, ਇਸ ਲਈ ਇਹ ਨਾਂ ਸੂਡੋ-ਅਪੌਲੋਡੋਰਸ ਪਿਆ। 

ਯੂਨਾਨੀ ਮਿਥਿਹਾਸ 
Prometheus (1868 by Gustave Moreau). The myth of Prometheus first was attested by Hesiod and then constituted the basis for a tragic trilogy of plays, possibly by Aeschylus, consisting of Prometheus Bound, Prometheus Unbound, and Prometheus Pyrphoros.

ਸ਼ੁਰੂਆਤੀ ਸਾਹਿਤਕ ਸੋਮਿਆਂ ਵਿਚ ਹੋਮਰ ਦੀਆਂ ਦੋ ਮਹਾਂਕਾਵਿ, ਇਲੀਅਡ ਅਤੇ ਓਡੀਸੀ ਹਨ। ਹੋਰ ਕਵੀਆਂ ਨੇ "ਮਹਾਂਕਾਵਿ ਚੱਕਰ" ਨੂੰ ਪੂਰਾ ਕੀਤਾ, ਪਰੰਤੂ ਇਹ ਬਾਅਦ ਵਾਲੀਆਂ ਅਤੇ ਛੋਟੀਆਂ ਕਵਿਤਾਵਾਂ ਲਗਭਗ ਪੂਰੀ ਤਰ੍ਹਾਂ ਗੁੰਮ ਹੋ ਗਈਆਂ ਹਨ। ਆਪਣੇ ਰਵਾਇਤੀ ਨਾਮ ਦੇ ਬਾਵਜੂਦ, "ਹੋਮਰਿਕ ਭਜਨਾਂ" ਦਾ ਹੋਮਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਹ ਅਖੌਤੀ ਪ੍ਰਗੀਤ-ਕਾਲ ਦੇ ਪਹਿਲੇ ਭਾਗ ਵਿੱਚੋਂ ਸਮੂਹ-ਗਾਣ ਹਨ।  ਹੋਮਰ ਨਾਲ ਇਕ ਸੰਭਵ ਸਮਕਾਲੀ, ਹੇਸਿਓਡ ਆਪਣੀ ਰਚਨਾ ਥੀਓਗੋਨੀ (ਦੇਵਤਿਆਂ ਦਾ ਮੁਢ) ਵਿੱਚ ਸਭ ਤੋਂ ਪੁਰਾਣੀਆਂ ਯੂਨਾਨੀ ਮਿਥਾਂ ਦੇ ਪੂਰੇ ਵੇਰਵੇ ਪੇਸ਼ ਕਰਦਾ ਹੈ, ਜੋ ਸੰਸਾਰ ਦੀ ਸਿਰਜਣਾ; ਦੇਵਤਿਆਂ, ਟਾਇਟਨਾਂ ਅਤੇ ਦਿਓਤਿਆਂ ਦੀ ਉਤਪਤੀ ਨਾਲ ਸੰਬੰਧਿਤ ਹਨ; ਇਸ ਦੇ ਇਲਾਵਾ ਵਿਸਥਾਰ ਪੂਰਵ ਬੰਸਾਵਲੀਆਂ, ਲੋਕ-ਕਥਾਵਾਂ, ਅਤੇ ਕਾਰਨ ਸਮਝਾਊ ਮਿਥਾਂ ਹਨ। ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ।  ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ। ਕਵੀ ਇਕ ਖ਼ਤਰਨਾਕ ਦੁਨੀਆਂ ਵਿਚ ਜਿਸ ਨੂੰ ਦੇਵਤਿਆਂ ਨੇ ਹੋਰ ਵੀ ਖ਼ਤਰਨਾਕ ਬਣਾ ਰੱਖਿਆ ਹੈ, ਸਫ਼ਲ ਹੋਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸਿਖਿਆ ਦਿੰਦਾ ਹੈ।

ਯੂਨਾਨੀ ਮਿਥਿਹਾਸ 
The Roman poet Virgil, here depicted in the fifth-century manuscript, the Vergilius Romanus, preserved details of Greek mythology in many of his writings.
ਯੂਨਾਨੀ ਮਿਥਿਹਾਸ 
Phaedra with an attendant, probably her nurse, a fresco from Pompeii, 60-20 BC
ਯੂਨਾਨੀ ਮਿਥਿਹਾਸ 
Amor Vincit Omnia (Love Conquers All), a depiction of the god of love, Eros. By Michelangelo Merisi da Caravaggio, circa 1601–1602.

ਹਵਾਲੇ

Tags:

ਪੁਰਾਤਨ ਯੂਨਾਨਬ੍ਰਹਿਮੰਡ ਵਿਗਿਆਨਮਿਥ

🔥 Trending searches on Wiki ਪੰਜਾਬੀ:

ਨਾਦਰ ਸ਼ਾਹਗੁਰੂਨਪੋਲੀਅਨਪੰਜਾਬ ਦੇ ਮੇਲੇ ਅਤੇ ਤਿਓੁਹਾਰਘੜਾਸੰਯੁਕਤ ਪ੍ਰਗਤੀਸ਼ੀਲ ਗਠਜੋੜਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਡਾ. ਭੁਪਿੰਦਰ ਸਿੰਘ ਖਹਿਰਾਸੱਥਬੱਬੂ ਮਾਨਨਾਰੀਵਾਦਅਫ਼ੀਮਮਨੋਜ ਪਾਂਡੇਗੁਰਨਾਮ ਭੁੱਲਰਧਨੀ ਰਾਮ ਚਾਤ੍ਰਿਕਪਿੰਨੀਮਨੋਵਿਸ਼ਲੇਸ਼ਣਵਾਦਆਨੰਦਪੁਰ ਸਾਹਿਬਜੈਤੋ ਦਾ ਮੋਰਚਾਕਵਿਤਾਟਰਾਂਸਫ਼ਾਰਮਰਸ (ਫ਼ਿਲਮ)ਗੁਰੂ ਗੋਬਿੰਦ ਸਿੰਘਮੱਧਕਾਲੀਨ ਪੰਜਾਬੀ ਵਾਰਤਕਭਾਈ ਰੂਪ ਚੰਦਹਵਾ ਪ੍ਰਦੂਸ਼ਣਅੰਮ੍ਰਿਤਸਰਖ਼ਾਲਸਾਲੋਕਧਾਰਾ ਪਰੰਪਰਾ ਤੇ ਆਧੁਨਿਕਤਾਗੁਰਮੀਤ ਬਾਵਾਵਾਕਦਸਤਾਰਉੱਤਰਆਧੁਨਿਕਤਾਵਾਦh1694ਭਾਰਤ ਵਿੱਚ ਬੁਨਿਆਦੀ ਅਧਿਕਾਰਜਪਾਨਪਿਆਰਭਾਜਯੋਗਤਾ ਦੇ ਨਿਯਮਹੀਰ ਰਾਂਝਾਪ੍ਰਦੂਸ਼ਣਫ਼ੇਸਬੁੱਕਮਾਂਗੁਰਬਾਣੀ ਦਾ ਰਾਗ ਪ੍ਰਬੰਧਸਵਾਮੀ ਵਿਵੇਕਾਨੰਦਚੱਕ ਬਖਤੂਗੁਰਸੇਵਕ ਮਾਨਪੰਜਾਬੀ ਸਾਹਿਤਰੈੱਡ ਕਰਾਸਪੰਛੀਗੋਤਏ. ਪੀ. ਜੇ. ਅਬਦੁਲ ਕਲਾਮਨਿਓਲਾਪਾਣੀਗਣਿਤਸੁਭਾਸ਼ ਚੰਦਰ ਬੋਸਯੂਨੀਕੋਡਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਬਾਬਾ ਦੀਪ ਸਿੰਘਸ਼੍ਰੋਮਣੀ ਅਕਾਲੀ ਦਲਅਲ ਨੀਨੋਚੜ੍ਹਦੀ ਕਲਾਅਮਰ ਸਿੰਘ ਚਮਕੀਲਾ (ਫ਼ਿਲਮ)ਕੋਸ਼ਕਾਰੀਰਾਮਗੜ੍ਹੀਆ ਬੁੰਗਾਭਾਰਤਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸ਼੍ਰੀਨਿਵਾਸ ਰਾਮਾਨੁਜਨ ਆਇੰਗਰਮਸੰਦਸਵਿੰਦਰ ਸਿੰਘ ਉੱਪਲਸਾਗਰਬਰਨਾਲਾ ਜ਼ਿਲ੍ਹਾਮਿਲਖਾ ਸਿੰਘਭੰਗੜਾ (ਨਾਚ)ਕਹਾਵਤਾਂਭਾਸ਼ਾਪੰਜਾਬੀ ਨਾਟਕ ਦਾ ਦੂਜਾ ਦੌਰਅੰਗਰੇਜ਼ੀ ਬੋਲੀਹਲਫੀਆ ਬਿਆਨ🡆 More