ਬਾਲ ਸਾਹਿਤ

ਬਾਲ ਸਾਹਿਤ ਸਾਹਿਤ ਦੀ ਉਹ ਵੰਨਗੀ ਹੈ ਜਿਸ ਦੀ ਰਚਨਾ ਬੱਚਿਆਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਂਦੀ ਹੈ।ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਲਈ ਲਿਖਿਆ ਜਾਣ ਵਾਲਾ ਸਾਹਿਤ ਹੀ ਬਾਲ ਸਾਹਿਤ ਹੈ।

ਬਾਲ ਸਾਹਿਤ ਦਾ ਉਦੇਸ਼

ਸੰਸਾਰ ਪੱਧਰ ‘ਤੇ ਮਨੋਵਿਗਿਆਨੀਆਂ, ਸਿੱਖਿਆ-ਸ਼ਾਸਤਰੀਆਂ ਤੇ ਵਿਦਵਾਨਾਂ ਨੇ ਇਹ ਵਿਚਾਰ ਨਿਖਾਰਿਆ ਹੈ ਕਿ ਬੱਚੇ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਉਸਾਰਨ ਵਿੱਚ ਮਾਂ-ਬੋਲੀ ਤੇ ਉਸ ਵਿੱਚ ਰਚਿਆ ਸਾਹਿਤ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਜ਼ਰੀਏ ਤੋਂ ਹਰ ਭਾਸ਼ਾ ਵਿੱਚ ਬਾਲ-ਸਾਹਿਤ ਨੂੰ ਪ੍ਰੋਤਸਾਹਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇੰਜ ਬੱਚਿਆਂ ਨੂੰ ਮੁੱਢਲੀ ਅਵਸਥਾ ਭਾਵ ਬਚਪਨ ਵਿੱਚ ਹੀ ਚੰਗੀਆਂ ਤੇ ਮਿਆਰੀ, ਉਮਰ ਅਨੁਸਾਰ ਲੋੜੀਂਦੀਆਂ ਮਨਪਸੰਦ ਬਾਲ-ਪੁਸਤਕਾਂ ਨਾਲ ਜੋੜਿਆ ਜਾਵੇ। ਬੱਚੇ ਦੀਆਂ ਸਰੀਰਕ, ਬੌਧਿਕ, ਮਾਨਸਿਕ, ਭਾਵੁਕ ਅਤੇ ਵਾਤਾਵਰਣਕ ਲੋੜਾਂ ਅਨੁਸਾਰ ਬਾਲ ਸਾਹਿਤ ਸਿਰਜਣ ਦੀ ਜ਼ਰੂਰਤ ਹੈ। ਲੇਖਕ ਨੂੰ ਬੱਚੇ ਦੀ ਅੱਖ ਨਾਲ ਵੇਖਣ ਦੀ ਲੋੜ ਹੈ। ਉਹ ਕਿਵੇਂ ਵੇਖਦਾ ਤੇ ਕਿਵੇਂ ਸੋਚਦਾ, ਇਹ ਚਿਤਵਣ ਦੀ ਲੋੜ ਹੈ। ਉਸ ਦੀ ਤੱਕਣੀ ਨੂੰ ਨਿਆਣੀ ਨਾ ਸਮਝਦੇ ਹੋਏ, ਉਸ ਦੀ ਕਦਰ ਕੀਤੀ ਜਾਵੇ।

ਬਾਲ ਸਾਹਿਤ ਦਾ ਵਿਸ਼ਾ

ਜਿੱਥੋਂ ਤੱਕ ਵਿਸ਼ਿਆਂ ਦਾ ਸਬੰਧ ਹੈ, ਉਸ ਲਈ ਵਿਸ਼ਾਲ ਖੇਤਰ ਪਿਆ ਹੈ। ਬੱਚੇ ਦੀ ਪੜ੍ਹਨ ਰੁਚੀ ਨੂੰ ਤ੍ਰਿਪਤ ਕਰਨ ਲਈ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਲਿਖਣ ਦੀ ਲੋੜ ਹੈ। ਬੱਚੇ ਨੂੰ ਤਾਂ ਵਿਕਾਸ ਦੇ ਹਰ ਪੜਾਅ ਉੱਤੇ ਸੋਝੀ ਨੂੰ ਵਿਸ਼ਾਲ ਤੇ ਸੁਹਿਰਦ ਬਣਾਉਣ ਵਾਲਾ ਤੇ ਉਸ ਦੀ ਸੂਝ ਨੂੰ ਪ੍ਰਚੰਡ ਕਰਨ ਵਾਲਾ ਸਾਹਿਤ ਚਾਹੀਦਾ ਹੈ। ਇਸ ਲਈ ਮਾਂ-ਬੋਲੀ ਤੋਂ ਵੱਧ ਹੋਰ ਕੋਈ ਸ਼ਕਤੀਸ਼ਾਲੀ ਮਾਧਿਅਮ ਨਹੀਂ।

ਬਾਲ ਸਾਹਿਤ ਦੇ ਰੂਪ

ਬਾਲ-ਸਾਹਿਤ ਦੇ ਰੂਪ ਲੋਰੀਆਂ, ਬੁਝਾਰਤਾਂ, ਚੁਟਕਲੇ, ਕਵਿਤਾਵਾਂ, ਗੀਤ, ਕਾਵਿ-ਕਹਾਣੀਆਂ, ਕਹਾਣੀਆਂ, ਇਕਾਂਗੀ, ਬਾਲ-ਨਾਟਕ, ਨਾਵਲ, ਸੰਸਮਰਣ, ਸਫ਼ਰਨਾਮਾ, ਜੀਵਨੀ, ਗੱਲਬਾਤ, ਗਿਆਨ ਤੇ ਵਿਗਿਆਨ ਕਿੰਨੀਆਂ ਹੀ ਵਿਧਾਵਾਂ ‘ਚ ਲਿਖਿਆ ਜਾ ਸਕਦਾ ਹੈ।

ਬਾਲ ਸਾਹਿਤ ਦਾ ਆਮ ਸਾਹਿਤ ਨਾਲੋਂ ਫਰਕ

ਬਾਲ ਸਾਹਿਤ ਬਾਰੇ ਪਰੰਪਰਾਗਤ ਧਾਰਨਾ

ਪੰਜਾਬੀ ਬਾਲ ਸਾਹਿਤ

ਪੰਜਾਬੀ ਬਾਲ ਸਾਹਿਤਕਾਰ

ਪੰਜਾਬੀ ਬਾਲ ਸਾਹਿਤ ਵਿੱਚ ਯੋਗਦਾਨ ਪਾਉਣ ਵਾਲਿਆਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ , ਗੁਰਦਿਆਲ ਸਿੰਘ, ਜਸਬੀਰ ਭੁੱਲਰ, ਦਰਸ਼ਨ ਸਿੰਘ ਆਸ਼ਠ,ਮਨਮੋਹਨ ਸਿੰਘ ਦਾਊਂ ਆਦਿ ਦੇ ਨਾਂ ਜ਼ਿਕਰਯੋਗ ਹਨ।

ਪੰਜਾਬੀ ਬਾਲ ਸਾਹਿਤ ਨੂੰ ਦਰਪੇਸ਼ ਚੁਣੌਤੀਆਂ

ਲਗਭਗ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਬਾਲ-ਸਾਹਿਤ ਦੀ ਘਾਟ ਅਤੇ ਮਹੱਤਤਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਇਹ ਵੀ ਮੰਨਿਆ ਗਿਆ ਹੈ ਕਿ ਪ੍ਰੌੜ-ਪਾਠਕਾਂ ਦੇ ਸਾਹਿਤ ਨਾਲੋਂ ਬੱਚਿਆਂ ਲਈ ਲਿਖਣਾ ਔਖਾ ਹੈ।

ਬੱਚਿਆਂ ਦੀਆਂ ਕਿਤਾਬਾਂ ਕਿਹੋ ਜਿਹੀਆਂ ਹੋਣ

ਬਾਲ-ਸਾਹਿਤ ਪੁਸਤਕ ਉਮਰ ਵਰਗ ਅਨੁਸਾਰ ਰੰਗਦਾਰ, ਸਚਿੱਤਰ, ਸੁੰਦਰ ਛਪਾਈ, ਵਧੀਆ ਕਾਗਜ਼ ਤੇ ਚੰਗੀ ਜਿਲਦਬੰਦੀ ਵਾਲੀ ਹੋਣੀ ਜ਼ਰੂਰੀ ਹੈ। ਵਿਸ਼ੇ-ਵਸਤੂ ਅਨੁਸਾਰ ਪੁਸਤਕ ਦਾ ਆਕਾਰ, ਪੰਨੇ ਤੇ ਢੁੱਕਵੀਂ ਚਿੱਤਰਕਾਰੀ ਦੀ ਵੱਡੀ ਅਹਿਮੀਅਤ ਹੈ। ਚਿੱਤਰਕਾਰ ਨੂੰ ਵੀ ਬਾਲ-ਮਨੋਵਿਗਿਆਨ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਉਹ ਕਿਸ ਉਮਰ ਲਈ ਤੇ ਕਿਸ ਵਿਸ਼ੇ ਨੂੰ ਚਿੱਤਰ ਰਿਹਾ ਹੈ।

ਹਿੰਦੀ ਬਾਲ ਸਾਹਿਤ

ਫਰਮਾ:ਸਾਹਿਤ ਫਰਮਾ:ਪੰਜਾਬੀ ਸਾਹਿਤ

ਹਵਾਲੇ

Tags:

ਬਾਲ ਸਾਹਿਤ ਦਾ ਉਦੇਸ਼ਬਾਲ ਸਾਹਿਤ ਦਾ ਵਿਸ਼ਾਬਾਲ ਸਾਹਿਤ ਦੇ ਰੂਪਬਾਲ ਸਾਹਿਤ ਦਾ ਆਮ ਸਾਹਿਤ ਨਾਲੋਂ ਫਰਕਬਾਲ ਸਾਹਿਤ ਬਾਰੇ ਪਰੰਪਰਾਗਤ ਧਾਰਨਾਬਾਲ ਸਾਹਿਤ ਪੰਜਾਬੀ ਬਾਲ ਸਾਹਿਤ ਪੰਜਾਬੀ ਕਾਰਬਾਲ ਸਾਹਿਤ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂਬਾਲ ਸਾਹਿਤ ਬੱਚਿਆਂ ਦੀਆਂ ਕਿਤਾਬਾਂ ਕਿਹੋ ਜਿਹੀਆਂ ਹੋਣਬਾਲ ਸਾਹਿਤ ਹਿੰਦੀ ਬਾਲ ਸਾਹਿਤ ਹਵਾਲੇਬਾਲ ਸਾਹਿਤ

🔥 Trending searches on Wiki ਪੰਜਾਬੀ:

ਗੁਰੂ ਗੋਬਿੰਦ ਸਿੰਘਮੁੱਖ ਸਫ਼ਾਗੌਤਮ ਬੁੱਧਉਦਾਰਵਾਦਅਨੁਭਾ ਸੌਰੀਆ ਸਾਰੰਗੀਵਹਿਮ ਭਰਮਪੰਜਾਬ ਵਿਧਾਨ ਸਭਾ ਚੋਣਾਂ 1997ਸਟਾਕਹੋਮਪ੍ਰਿਅੰਕਾ ਚੋਪੜਾਲਾਲ ਸਿੰਘ ਕਮਲਾ ਅਕਾਲੀਅਰਸਤੂਪੰਜਾਬੀ ਲੋਕ ਖੇਡਾਂਲੂਣ ਸੱਤਿਆਗ੍ਰਹਿਜੀਵਨਭਾਈ ਤਾਰੂ ਸਿੰਘਸ਼ੀਸ਼ ਮਹਿਲ, ਪਟਿਆਲਾਗੁਰੂ ਹਰਿਗੋਬਿੰਦਵਹੁਟੀ ਦਾ ਨਾਂ ਬਦਲਣਾਵਰਲਡ ਵਾਈਡ ਵੈੱਬਹੀਰ ਰਾਂਝਾਸਨੂਪ ਡੌਗਟਿਊਬਵੈੱਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਫਾਸ਼ੀਵਾਦਓਪਨਹਾਈਮਰ (ਫ਼ਿਲਮ)ਕਹਾਵਤਾਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬ ਦੀਆਂ ਵਿਰਾਸਤੀ ਖੇਡਾਂ5 ਸਤੰਬਰਬਾਬਾ ਵਜੀਦਸ਼ਿਵਸ਼੍ਰੋਮਣੀ ਅਕਾਲੀ ਦਲਸਿੱਖ ਧਰਮਗ੍ਰੰਥਵਾਸਤਵਿਕ ਅੰਕਬੁਰਜ ਥਰੋੜ੧੯੧੮ਬਾਲਟੀਮੌਰ ਰੇਵਨਜ਼ਡਰਾਮਾ ਸੈਂਟਰ ਲੰਡਨਵਾਹਿਗੁਰੂਸਾਮਾਜਕ ਮੀਡੀਆਡਾਕਟਰ ਮਥਰਾ ਸਿੰਘਸੰਤ ਸਿੰਘ ਸੇਖੋਂਮੁਹਾਰਨੀਬਾਬਾ ਦੀਪ ਸਿੰਘਨਵੀਂ ਦਿੱਲੀਸੰਵਿਧਾਨਕ ਸੋਧਸੂਫ਼ੀ ਕਾਵਿ ਦਾ ਇਤਿਹਾਸਭਾਈ ਘਨੱਈਆਪੰਜਾਬੀ ਭਾਸ਼ਾਡਾ. ਦੀਵਾਨ ਸਿੰਘਟੈਕਸਸਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਪੀਡੀਆਬੈਂਕਅਰਿਆਨਾ ਗ੍ਰਾਂਡੇਪੰਜਾਬੀ ਨਾਟਕਅੰਮ੍ਰਿਤਾ ਪ੍ਰੀਤਮਗੋਇੰਦਵਾਲ ਸਾਹਿਬਐਚਆਈਵੀਪੰਜਾਬ ਦੇ ਮੇੇਲੇਸੁਸ਼ੀਲ ਕੁਮਾਰ ਰਿੰਕੂਪੰਜਾਬੀ ਧੁਨੀਵਿਉਂਤਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਫ਼ੇਸਬੁੱਕਅਲਬਰਟ ਆਈਨਸਟਾਈਨਜ਼ੈਨ ਮਲਿਕਹਰੀ ਸਿੰਘ ਨਲੂਆਭਗਤ ਪੂਰਨ ਸਿੰਘ🡆 More