ਜੀਵਨੀ

ਜੀਵਨੀ ਰਚਨਾ ਦਾ ਮੂਲ ਅਧਾਰ ਜਨਮਸਾਖੀ ਮੰਨਿਆ ਗਿਆ ਹੈ। ਪੁਰਾਤਨ ਪੰਜਾਬੀਵਾਰਤਕ ਦਾ ਮੁੱਢ ਵੀ ਗੁਰੂ ਨਾਨਕ ਕਾਲ ਵਿੱਚ ਜਨਮਸਾਖੀ ਤੋਂ ਬੱਝਦਾ ਹੈ। ਜਨਮਸਾਖੀ ਤੇ ਬਚਨ ਪੰਜਾਬੀ ਵਾਰਤਕ ਦੇ ਪੁਰਾਤਨ ਰੂਪ ਹਨ,ਭਾਈ ਵੀਰ ਸਿੰਘ ਨੇ ਜਿਹਨਾਂ ਨੂੰ ਜੀਵਨੀ ਰੂਪ ਵਜੋਂ ਵਿਕਸਿਤ ਕੀਤਾ। ਆਧੁਨਿਕ ਪੰਜਾਬੀ ਵਾਰਤਕ ਅੱਜ ਬਹੁਤ ਵਿਕਸਤ ਹੋ ਚੁਕੀ ਹੈ,ਸਮਕਾਲ ਵਿੱਚ 600 ਦੇ ਲਗਭਗ ਜੀਵਨੀ ਰਚਨਾਵਾਂ ਇਸ ਵਰਗ ਅੰਦਰ ਮਿਲਦੀਆਂ ਹਨ।ਪਹਿਲਾਂ ਜੀਵਨੀ ਖੇਤਰ ਵਿੱਚ ਨਾਇਕ ਜਾਂ ਮਹਾਨ ਵਿਅਕਤੀ ਦੀ ਹੀ ਗੱਲ ਕੀਤੀ ਜਾਂਦੀ ਸੀ,ਸੁਤੰਤਰਤਾ ਤੋਂ ਮਗਰੋਂ ਸਧਾਰਨ ਵਿਅਕਤੀ ਨੂੰ ਵੀ ਮਹੱਤਵ ਮਿਲਣ ਲੱਗਿਆ।ਫਿਰ ਵੀ ਜੀਵਨੀ ਕਿਸੇ ਵਿਸ਼ੇਸ਼ ਵਿਅਕਤੀ ਨਾਲ ਸੰਬੰਧ ਰੱਖਦੀ ਹੈ,ਜਿਥੇ ਕੁਝ ਆਦਰਸ਼ ਮਹੱਤਵ ਰੱਖਦੇ ਹਨ।

ਜੀਵਨੀ
ਜੇਕਬ ਟੌਨਸਨ ਵੱਲੋਂ ਛਾਪੀ ਗਈ ਪਲੂਟਾਰਕ ਦੀ ਲਾਈਵਜ਼ ਅਵ ਦਅ ਨੋਬਲ ਗਰੀਕਸ ਐਂਡ ਰੋਮਨਜ਼ ਦੇ 1727 ਦੇ ਪ੍ਰਕਾਸ਼ਨ ਦੀ ਤੀਜੀ ਜਿਲਦ।

ਜੀਵਨੀ ਲਈ ਬਹੁਤ ਸਮਾਨਾਰਥੀ ਸ਼ਬਦ ਵਰਤੇ ਜਾਂਦੇ ਹਨ ਜਿਵੇਂ ਕਿ:-ਜੀਵਨ ਬਿਰਤਾਂਤ,ਜੀਵਨ ਕਥਾ,ਜੀਵਨ-ਚਰਿਤ੍ਰਆਦਿ ਅੰਗਰੇਜ਼ੀ ਵਿੱਚ ਇਸਨੂੰ Biography ਕਿਹਾ ਜਾਂਦਾ ਹੈ। ਜੀਵਨੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਡਰਾਇਡਨ ਨੇ ਵਰਤਿਆ,ਉਸ ਅਨੁਸਾਰ ਜੀਵਨੀ ਵਿਸ਼ੇਸ਼ ਮਨੁੱਖਾਂ ਦਾ ਜੀਵਨ ਇਤਿਹਾਸ ਹੈ।

ਪਰਿਭਾਸ਼ਾ

ਪੱਛਮ ਵਿੱਚ ਜੀਵਨੀ ਰੂਪ ਬਹੁਤ ਹਰਮਨ ਪਿਆਰਾ ਰਿਹਾ।ਪੱਛਮੀ ਵਿਦਵਾਨਾ ਨੇ ਇਸਦੀ ਵੱਖੋ-ਵੱਖਰੇ ਰੂਪਾਂ ਵਿੱਚ ਪਰਿਭਾਸ਼ਾ ਦਿੱਤੀ।

  • ਐਡਮਨ ਗੋਸ ਅਨੁਸਾਰ,"ਇਹ ਇੱਕ ਰੂਹ ਦੀ ਯਥਾਰਥਕ ਤਸਵੀਰ ਹੁੰਦੀ ਹੈ ਅਤੇ ਉਸਦੇ ਕਾਰਨਾਮਿਆਂ ਨੂੰ ਦਰਸਾਉਂਦੀ ਹੈ।
  • ਹੈਰਲਡ ਨਿਕਲਸਨ ਅਨੁਸਾਰ,"ਜੀਵਨੀ ਕੁੱਝ ਮਨੁੱਖਾਂ ਦੇ ਇਤਿਹਾਸਕ ਵਰਨਣ,ਜਿਹੜਾ ਕਿ ਸਾਹਿਤ ਦਾ ਇੱਕ ਅੰਗ ਹੁੰਦੀ ਹੈ,ਨੂੰ ਕਿਹਾ ਜਾਂਦਾ ਹੈ।
  • ਦਾ ਨੀਊ ਅਮੇਰੀਕਨ ਐਨਸਾਈਕਲੋਪੀਡੀਆ ਅਨੁਸਾਰ,"ਜੀਵਨੀ ਕਿਸੇ ਵਿਅਕਤੀ ਦੇ ਜੀਵਨ ਦਾ ਇਤਿਹਾਸ ਹੈ।ਕਿਸੇ ਵਿਅਕਤੀ ਦਾ ਜੀਵਨ-ਇਤਿਹਾਸ ਉਸ ਦੇ ਜੀਵਨ ਸੰਬੰਧੀ ਤੱਥਾਂ ਦਾ ਇਤਿਹਾਸ,ਜਾਂ ਜੀਵਨੀ ਲੇਖਕ ਵਲੋਂ ਉਸ ਵਿਅਕਤੀ ਅਥਵਾ ਚਰਿਤ੍ਰ-ਨਾਇਕਾ ਦੇ ਵਿਚਾਰਾਂ ਅਤੇ ਸਮਿਆਂ ਦੀ ਆਪਣੇ ਢੰਗ ਨਾਲ ਕੀਤੀ ਵਿਆਖਿਆ ਵੀ ਹੋ ਸਕਦਾ ਹੈ।
  • ਡਾ:ਰਤਨ ਸਿੰਘ ਜੱਗੀ ਅਨੁਸਾਰ,"ਜੀਵਨੀ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਿਸੇ ਸ਼੍ਰੇਸਠ ਚਰਿਤ੍ਰ ਵਾਲੇ ਵਿਅਕਤੀ ਦੇ ਜੀਵਨ ਦਾ ਬ੍ਰਿਤਾਂਤ ਇਤਨੇ ਕਲਾਤਮਕ ਸੋਹਜ ਨਾਲ ਦਿੱਤਾ ਗਿਆ ਹੋਵੇ ਕਿ ਉਸ ਵਿਅਕਤੀ ਦੀ ਸ਼ਖਸੀਅਤ ਪੁਨਰ-ਸਿਰਜਿਤ ਰੂਪ ਵਿੱਚ ਪੇਸ਼ ਹੋ ਜਾਏ।ਇਹ ਇੱਕ ਪ੍ਰਕਾਰ ਨਾਲ ਜੀਵੇ ਹੋਏ ਜੀਵਨ ਦੀ ਪੁਨਰ-ਸਿਰਜਣਾ ਹੈ।
  • ਡਾ:ਭਗਵਾਨ ਸ਼ਰਣ ਭਾਰਦ੍ਵਾਜ ਅਨੁਸਾਰ,"ਜੀਵਨੀ ਸਾਹਿਤ ਵਿਅਕਤੀ ਅਤੇ ਉਸ ਦੇ ਆਲੇ ਦੁਆਲੇ ਦਾ ਹੀ ਨਹੀ,ਉਹਨਾ ਪ੍ਰੇਰਨਾਵਾਂ ਦਾ ਵੀ ਸਿਰਣਾਤਮਕ ਚਿਤ੍ਰਣ ਕਰਦਾ ਹੈ,ਜੋ ਵਿਅਕਤਿਤਵ ਦੇ ਬਾਹਰਲੇ ਅਤੇ ਅੰਦਰਲੇ ਸਰੂਪ ਨੂੰ ਕਿਸੇ ਨਿਯਮ ਵਿੱਚ ਬੰਨ੍ਹਦੀਆ ਹਨ।

ਜੀਵਨੀ

ਜੀਵਨੀ ਵਿੱਚ ਕਿਸੇ ਸਧਾਰਨ ਜਾਂ ਵਿਸ਼ੇਸ਼ ਵਿਅਕਤੀ ਦੇ ਜੀਵਨ ਸ਼ਖਸੀਅਤ ਅਤੇ ਉਸਦੇ ਆਦਰਸ਼ਾ ਨੂੰ ਅਧਾਰ ਬਣਾ ਕੇ ਉਸਦਾ ਬਹੁ-ਪੱਖੀ ਚਿਤਰਣ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਵਿਅਕਤੀ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਇਥੇ ਵਿਅਕਤੀ ਹੀ ਕੇਂਦਰ ਵਿੱਚ ਭੂਮਿਕਾ ਨਿਭਾ ਰਿਹਾ ਹੁੰਦਾ ਹੈ।ਇਸ ਵਿਚਲਾ ਨਾਇਕ ਇਤਿਹਾਸ ਦੇ ਨਾਇਕ ਮੁਕਾਬਲੇ ਜੀਵੰਤ ਰੂਪ ਵਿੱਚ ਸਾਡੇ ਨਾਲ ਵਿਚਰਦਾ ਹੈ।ਜੀਵਨੀ ਦੀ ਇੱਕ ਵਿਲੱਖਤਾ ਇਹ ਹੈ ਕਿ ਇਸ ਵਿਚਲਾ ਨਾਇਕ ਮਨੁੱਖੀ ਸੁਭਾ ਨਾਲ ਰਲਦਾ ਹੈ ਜਿਸ ਕਰਕੇ ਇਹ ਰੂਪ ਜਿਆਦਾ ਰਸ ਦਿੰਦਾ ਹੈ।ਜੀਵਨੀ ਵਿੱਚ ਉਹਨਾਂ ਕਾਰਜਾਂ,ਘਟਨਾਵਾਂ ਦਾ ਜਿਆਦਾ ਰੋਚਕਤਾ ਨਾਲ ਬਿਆਨ ਹੁੰਦਾ ਹੈ,ਜੋ ਕਿਸੇ ਵਿਅਕਤੀ ਦੀ ਵੱਡੀ ਤੋਂ ਵੱਡੀ ਮਹਾਨਤਾ ਨੂੰ ਬਿਆਨ ਕਰਦੀ ਹੋਵੇ,ਅਤੇ ਨਿੱਕੀ ਤੋਂ ਨਿੱਕੀ ਘਟਨਾ ਨਾਲ ਜੁੜ ਕੇ ਨਾਇਕਤਵ ਨੂੰ ਬਰਕਰਾਰ ਰੱਖਦੀ ਹੋਵੇ।ਜੀਵਨੀਕਾਰ ਵਿਅਕਤੀ-ਵਿਸ਼ੇਸ਼ ਦੇ ਜਨਮ ਤੋਂ ਲੈ ਕੇ ਉਸਦੇ ਜੀਵਣ ਵਿਚਲੀਆਂ ਮਹੱਤਵਪੂਰਨ ਘਟਨਾਵਾਂ ਦੇ ਲਗਭਗ ਸਾਰੇ ਪੱਖਾਂ ਨੂੰ ਨਾਲ ਲੈ ਕੇ ਚਲਦਾ ਹੈ।ਜੀਵਨੀ ਸਾਹਿਤ ਵਿੱਚ ਰਚਨਾਕਾਰ ਨੂੰ ਨਿਰਪੱਖਤਾ ਵਿਅਕਤੀ-ਵਿਸ਼ੇਸ਼ ਦੇ ਜੀਵਨ ਵੇਰਵਿਆ ਨੂੰ ਦੱਸਣਾ ਪੈਂਦਾ ਹੈ।ਉਹ ਕਿਸੇ ਵੀ ਤਰਾਂ ਦਾ ਪੱਖਪਾਤੀ ਨਹੀਂ ਹੋਣਾ ਚਾਹਿਦਾ,ਇਸ ਨਾਲ ਜੀਵਨੀ ਆਪਣੇ ਮਨੋਰਥ ਤੋਂ ਉਲਰ ਜਾਂਦੀ ਹੈ।,

ਸੋ,ਅਸੀਂ ਮੋਟੇ ਰੂਪ ਵਿੱਚ ਇਹ ਕਹਿ ਸਕਦੇ ਹਾਂ ਕਿ ਜੀਵਨੀ,ਕਿਸੇ ਮਨੁੱਖ ਦੀ ਜ਼ਿੰਦਗੀ ਦਾ ਵੇਰਵੇ ਸਹਿਤ ਵਰਣਨ, ਤਫ਼ਸੀਲ ਜਾਂ ਬਿਰਤਾਂਤ ਹੁੰਦਾ ਹੈ। ਇਹਦੇ ਵਿੱਚ ਸਿੱਖਿਆ, ਪੇਸ਼ਾ, ਰਿਸ਼ਤੇ ਅਤੇ ਮੌਤ ਵਰਗੇ ਬੁਨਿਆਦੀ ਤੱਥਾਂ ਤੋਂ ਇਲਾਵਾ ਹੋਰ ਕੁਝ ਵੀ ਹੁੰਦਾ ਹੈ—ਕਿਸੇ ਜੀਵਨੀ ਵਿੱਚ ਇਹਨਾਂ ਵਾਕਿਆਂ ਨਾਲ਼ ਵਿਸ਼ਾ-ਅਧੀਨ ਮਨੁੱਖ ਦੇ ਤਜਰਬੇ ਵੀ ਬਿਆਨ ਕੀਤੇ ਹੁੰਦੇ ਹਨ। ਇਹ ਰੇਖਾ-ਚਿੱਤਰ ਜਾਂ ਤਜਰਬਾ-ਪੱਤਰੀ ਵਾਂਗ ਨਹੀਂ ਹੁੰਦੀ। ਇਸ ਵਿੱਚ ਮਨੁੱਖ ਦੀ ਜ਼ਿੰਦਗੀ ਦੀ ਕਹਾਣੀ ਪੇਸ਼ ਕੀਤੀ ਜਾਂਦੀ ਹੈ ਖ਼ਾਸ ਤੌਰ ਉੱਤੇ ਉਹਦੀ ਜ਼ਿੰਦਗੀ ਦੇ ਅਹਿਮ ਪਹਿਲੂ, ਤਜਰਬਿਆਂ ਦੇ ਸੂਖਮ ਵੇਰਵੇ ਅਤੇ ਕਈ ਵਾਰ ਉਹਦੀ ਸ਼ਖ਼ਸੀਅਤ ਦਾ ਤੱਤ-ਨਿਖੇੜ ਪੇਸ਼ ਕੀਤਾ ਹੁੰਦਾ ਹੈ।

ਜੀਵਨੀ ਦੇ ਪ੍ਰਕਾਰ

  • ਧਾਰਮਿਕ ਜੀਵਨੀਆਂ-1850 ਤੋਂ 1900ਈ: ਤੱਕ ਖਾਸ ਕਰਕੇ ਧਾਰਮਿਕ ਜੀਵਨੀਆਂ ਦੀ ਰਚਨਾ ਹੋਈ। ਇਹਨਾਂ ਜੀਵਨੀਆਂ ਦਾ ਕੇਂਦਰ ਖਾਸ ਕਰਕੇ-ਭਗਤ,ਧਾਰਮਿਕ ਮਹਾਪੁਰਸ਼ ਅਤੇ ਗੁਰੂ-ਸਾਹਿਬਾਨ ਸਨ।ਇਹਨਾ ਦਾ ਖਾਸ ਉਦੇਸ਼ ਨੇਤਿਕਤਾ,ਗੁਰੂ ਆਦਰਸਾ,ਧਾਰਮਿਕ ਆਦਰਸ਼ਾ ਉੱਤੇ ਅਧਾਰਿਤ ਸੀ।
  • ਇਤਿਹਾਸਿਕ ਜੀਵਨੀਆਂਇਤਿਹਾਸਿਕ ਜੀਵਨੀਆਂ ਵਿੱਚ ਸਭ ਤੋਂ ਵਧ ਬਾਬਾ ਪ੍ਰੇਮ ਸਿੰਘ ਹੋਤੀ ਜੀ ਨੇ ਲਿਖੀਆਂ,ਇਹਨਾ ਜੀਵਨੀਆ ਵਿੱਚ ਵਿਅਕਤੀਆਂ ਦਾ ਜੀਵਨ, ਉਹਨਾਂ ਦੇ ਇਤਿਹਾਸਕ ਸੱਚ ਦੇ ਹਵਾਲੇ ਨਾਲ ਪੇਸ਼ ਕੀਤਾ ਜਾਂਦਾ ਹੈ।
  • ਸਾਹਿਤਕ ਜੀਵਨੀਆਂਇਸ ਵਿੱਚ ਵਿਸ਼ੇਸ਼ ਤੋਰ ਤੇ ਸਾਹਿਤਕਾਰਾ ਦੇ ਜੀਵਨ ਅਤੇ ਉਹਨਾਂ ਦੀ ਸ਼ਖਸੀਅਤ ਬਾਰੇ ਦਸਿਆ ਜਾਂਦਾ ਹੈ।ਅਭਿਨੰਦਨ ਗ੍ਰੰਥਾਂ ਰਾਹੀਂ ਸਾਹਿਤਕਾਰਾ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨ ਦਿਤਾ ਜਾਂਦਾ ਹੈ।ਸਾਹਿਤ ਵਿੱਚ ਉਹਨਾਂ ਦਾ ਕਿ ਯੋਗਦਾਨ ਰਿਹਾ,ਉਹਨਾਂ ਦੀ ਲਿਖਣ ਸ਼ੈਲੀ,ਵਿਚਾਰ,ਉਹਨਾਂ ਦਾ ਵਿਸ਼ੇਸ਼ ਵਰਤੀ ਸਾਹਿਤਕ ਵਿਧਾ,ਦੱਸਣ ਢੰਗ ਆਦਿ ਬਾਰੇ ਪੁਰਨ ਜਾਣਕਾਰੀ ਦਿੱਤੀ ਜਾਂਦੀ ਹੈ।

ਕੁਝ ਜੀਵਨੀਆਂ ਦੇ ਨਾਮ

  • ਗਿਆਨੀ ਹਜ਼ਾਰਾ ਸਿੰਘ -"ਸੂਰਜ ਪ੍ਰਕਾਸ਼ ਚੂਰਣੀਕਾ"
  • ਗਿਆਨੀ ਗਿਆਨ ਸਿੰਘ-"ਸ਼੍ਰੀ ਭੂਪਿੰਦਰਾ ਨੰਦ"
  • ਗਿਆਨੀ ਦਿੱਤ ਸਿੰਘ-"ਜਨਮਸਾਖੀ ਸ਼੍ਰੀ ਗੁਰੂ ਨਾਨਕ ਦੇਵ","ਜੀਵਨ ਕਥਾ ਸ਼੍ਰੀ ਗੁਰੂ ਹਰ ਰਾਇ ਜੀ","ਜੀਵਨ ਕਥਾ ਸ਼੍ਰੀ ਹਰਕ੍ਰਿਸ਼ਨ ਜੀ"
  • ਬਾਬਾ ਪ੍ਰੇਮ ਸਿੰਘ ਹੋਤੀ-"ਸਰਦਾਰ ਹਰੀ ਸਿੰਘ ਨਲੂਆ","ਬਾਬਾ ਫੂਲਾ ਸਿੰਘ","ਕੰਵਰ ਨੋਨਿਹਾਲ ਸਿੰਘ"
  • ਭਾਈ ਵੀਰ ਸਿੰਘ-"ਕਲਗੀਧਰ ਚਮਤਕਾਰ(1925)","ਸੰਤ ਗਾਥਾ(1938)"
  • ਪ੍ਰੋ:ਕਰਤਾਰ ਸਿੰਘ-"ਜੀਵਨ ਕਥਾ ਗੁਰੂ ਗੋਬਿੰਦ ਜੀ","ਜੀਵਨ ਸ਼੍ਰੀ ਗੁਰੂ ਨਾਨਕ ਦੇਵ ਜੀ"
  • ਸੁਰਜੀਤ ਸਿੰਘ ਸੇਠੀ-"ਇਤਿਹਾਸ ਨੇਤਾ ਜੀ","ਜੀਵਨ ਜਰਨੈਲ ਮੋਹਨ ਸਿੰਘ"
  • ਪ੍ਰੋ:ਹਰਦਿਆਲ ਸਿੰਘ-"ਇੱਕ ਸੁਨਹਿਰੀ ਦਿਲ"(ਜੀਵਨੀ ਦੀਵਾਨ ਸਿੰਘ ਕਾਲੇਪਾਣੀ)
  • ਗੁਰਬਖਸ ਸਿੰਘ ਪ੍ਰੀਤਲੜੀ-"ਪਰਮ ਮਨੁਖ","ਸਰਬਪੱਖੀ ਨਾਇਕ"
  • ਕਪੂਰ ਸਿੰਘ-"ਸਪਤ ਸ਼੍ਰਿੰਗ","ਸਾਚੀ ਸਾਖੀ"

ਹਵਾਲੇ

Tags:

ਜੀਵਨੀ ਪਰਿਭਾਸ਼ਾਜੀਵਨੀ ਜੀਵਨੀ ਦੇ ਪ੍ਰਕਾਰਜੀਵਨੀ ਕੁਝ ਆਂ ਦੇ ਨਾਮਜੀਵਨੀ ਹਵਾਲੇਜੀਵਨੀਗੁਰੂ ਨਾਨਕਵਾਰਤਕ

🔥 Trending searches on Wiki ਪੰਜਾਬੀ:

ਇਸ਼ਾਂਤ ਸ਼ਰਮਾਬੱਚਾਨਿਊਜ਼ੀਲੈਂਡਜੱਸਾ ਸਿੰਘ ਰਾਮਗੜ੍ਹੀਆਜੀ ਆਇਆਂ ਨੂੰ (ਫ਼ਿਲਮ)ਸਕੂਲ ਲਾਇਬ੍ਰੇਰੀਵਹਿਮ ਭਰਮਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਅਨੁਕਰਣ ਸਿਧਾਂਤਭਰਤਨਾਟਿਅਮਉਬਾਸੀਤਾਸ ਦੀ ਆਦਤਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬੀ ਲੋਰੀਆਂਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਪੰਜਾਬੀ ਨਾਟਕਸੁਜਾਨ ਸਿੰਘਹਾਫ਼ਿਜ਼ ਬਰਖ਼ੁਰਦਾਰਨਿਮਰਤ ਖਹਿਰਾਤਾਜ ਮਹਿਲਭਾਈ ਸਾਹਿਬ ਸਿੰਘ ਜੀਹੋਲਾ ਮਹੱਲਾਮਟਕ ਹੁਲਾਰੇਭੂਮੱਧ ਸਾਗਰਨਾਂਵਪੰਜਾਬੀ ਵਿਆਕਰਨਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੱਤਰਕਾਰੀਬੇਬੇ ਨਾਨਕੀਡਰਾਮਾਚਿੰਤਪੁਰਨੀਪਿਸਕੋ ਖੱਟਾਸਾਰਕਕਾਰਕਮਕੈਨਿਕਸਮਿਸਲਕਿਰਿਆਸੋਨਾਸੁਖਮਨੀ ਸਾਹਿਬਪੰਜਾਬੀ ਸਾਹਿਤ ਆਲੋਚਨਾਰਸ (ਕਾਵਿ ਸ਼ਾਸਤਰ)ਕਾਮਾਗਾਟਾਮਾਰੂ ਬਿਰਤਾਂਤਨਿਰਵੈਰ ਪੰਨੂਜਸਵੰਤ ਸਿੰਘ ਕੰਵਲਜਿੰਦ ਕੌਰਸ਼ਹੀਦੀ ਜੋੜ ਮੇਲਾਗ੍ਰੇਸੀ ਸਿੰਘਪੰਜਾਬ ਦੀਆਂ ਪੇਂਡੂ ਖੇਡਾਂਨਿਬੰਧ ਦੇ ਤੱਤਵਾਰਿਸ ਸ਼ਾਹਪ੍ਰਯੋਗਵਾਦੀ ਪ੍ਰਵਿਰਤੀਬਾਵਾ ਬੁੱਧ ਸਿੰਘਪ੍ਰਗਤੀਵਾਦਪ੍ਰੋਫੈਸਰ ਗੁਰਮੁਖ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਰੋਦਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਪੰਜਾਬ, ਪਾਕਿਸਤਾਨਗੁਰਮੁਖੀ ਲਿਪੀ ਦੀ ਸੰਰਚਨਾਪੰਜਾਬੀ ਟੀਵੀ ਚੈਨਲਬਾਬਾ ਜੀਵਨ ਸਿੰਘਚਮਕੌਰ ਦੀ ਲੜਾਈਭਾਈ ਘਨੱਈਆਵਾਕੰਸ਼ਦਸਮ ਗ੍ਰੰਥਸਮਾਜਅਸ਼ੋਕਬਲਦੇਵ ਸਿੰਘ ਧਾਲੀਵਾਲਚਾਰ ਸਾਹਿਬਜ਼ਾਦੇਦਲੀਪ ਕੌਰ ਟਿਵਾਣਾਬਾਸਕਟਬਾਲਯੁਕਿਲਡਨ ਸਪੇਸ🡆 More