ਵਿਗਿਆਨ

ਵਿਗਿਆਨ ਜਾਂ ਸਾਇੰਸ (ਲਾਤੀਨੀ scientia ਭਾਵ ਸੋਝੀ ਤੋਂ) ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ (ਮਿਸਾਲ ਵਜੋਂ ਅਰਿਸਟੋਟਲ 'ਚ), ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ (ਜਿਸ ਨੂੰ ਅੱਜਕੱਲ੍ਹ ਕੁਦਰਤੀ ਵਿਗਿਆਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱਲ੍ਹ ਵਰਤੇ ਜਾਂਦੇ ਸ਼ਬਦਾਂ ਲਾਇਬ੍ਰੇਰੀ ਵਿਗਿਆਨ ਜਾਂ ਸਿਆਸੀ ਵਿਗਿਆਨ ਵਿੱਚ ਹੈ।

ਤਸਵੀਰ:Scientists montage.jpg
ਬਹੁਭਾਂਤੀ ਵਿਗਿਆਨਕ ਖੇਤਰਾਂ 'ਚੋਂ ਕੁਝ ਪ੍ਰਭਾਵਸ਼ਾਲੀ ਵਿਗਿਆਨੀਆਂ ਦਾ ਸੰਗ੍ਰਹਿ ਚਿੱਤਰ। ਖੱਬੇ ਤੋਂ ਸੱਜੇ:
ਉਤਲੀ ਕਤਾਰ - ਆਰਕੀਮੀਡੀਜ਼, ਅਰਿਸਟੋਟਲ, ਇਬਨ ਅਲ-ਹੇਥਮ, ਲਿਓਨਾਰਡੋ ਦਾ ਵਿੰਚੀ, ਗੈਲੀਲਿਓ ਗੈਲਿਲੀ, ਅੰਤੋਨੀ ਵਾਨ ਲਿਊਵਨਹੋਕ;
ਦੂਜੀ ਕਤਾਰ - ਇਸਾਕ ਨਿਊਟਨ, ਜੇਮਜ਼ ਹੱਟਨ, ਆਂਤੋਆਨ ਲਾਵੋਆਜ਼ੀਏ, ਜਾਨ ਡਾਲਟਨ, ਚਾਰਲਸ ਡਾਰਵਿਨ, ਗ੍ਰੇਗੋਰ ਮੈਂਡਲ;
ਤੀਜੀ ਕਤਾਰ - ਲੂਈਸ ਪਾਸਤਰ, ਜੇਮਜ਼ ਕਲਰਕ ਮੈਕਸਵੈੱਲ, ਔਨਰੀ ਪੋਆਂਕਾਰੇ, ਸਿਗਮੁੰਡ ਫ਼ਰਾਇਡ, ਨਿਕੋਲਾ ਟੈਸਲਾ, ਮੈਕਸ ਪਲੈਂਕ;
ਚੌਥੀ ਕਤਾਰ - ਅਰਨਸਟ ਰਦਰਫ਼ੋਰਡ, ਮੈਰੀ ਕਿਊਰੀ, ਐਲਬਰਟ ਆਈਨਸਟਾਈਨ, ਨੀਲਜ਼ ਬੋਹਰ, ਅਰਵਿਨ ਸ਼੍ਰੋਡਿੰਗਰ, ਐਨਰੀਕੋ ਫ਼ਰਮੀ;
ਅੰਤਲੀ ਕਤਾਰ - ਰਾਬਰਟ ਆਪਨਹਾਈਮਰ, ਐਲਨ ਟੂਰਿੰਗ, ਰਿਚਰਡ ਫ਼ਾਈਨਮੈਨ, ਈ. ਓ. ਵਿਲਸਨ, ਜੇਨ ਗੁੱਡਾਲ, ਸਟੀਫ਼ਨ ਹਾਕਿੰਗ

ਆਧੁਨਿਕ ਵਰਤੋਂ ਵਿੱਚ, "ਵਿਗਿਆਨ" ਬਹੁਤੀ ਵੇਰ, ਜਾਣਕਾਰੀ ਦੀ ਪ੍ਰਾਪਤੀ ਦੇ ਰਾਹ ਨੂੰ ਕਿਹਾ ਜਾਂਦਾ ਹੈ, ਨਾ ਕਿ ਜਾਣਕਾਰੀ ਨੂੰ। ਇਸਨੂੰ "ਕਈ ਵੇਰ 'ਕੁਦਰਤੀ ਅਤੇ ਭੌਤਿਕ ਵਿਗਿਆਨ' ਦਾ ਸਮਾਨਾਰਥੀ ਸ਼ਬਦ ਮੰਨਿਆ ਜਾਂਦਾ ਹੈ ਅਤੇ ਇਸ ਕਰ ਕੇ ਉਹਨਾਂ ਸ਼ਾਖਾਵਾਂ ਤੱਕ ਹੀ ਸੀਮਤ ਹੈ, ਜੋ ਪਦਾਰਥਕ ਬ੍ਰਹਿਮੰਡ ਦੀਆਂ ਘਟਨਾਵਾਂ ਅਤੇ ਉਹਨਾਂ ਨੂੰ ਨਿਯਮਿਤ ਕਰਨ ਵਾਲੇ ਸਿਧਾਂਤਾਂ ਨਾਲ ਸਬੰਧਤ ਹਨ; ਕਈ ਵੇਰ ਨਿਰੋਲ ਗਣਿਤ ਦੀ ਸੰਕੇਤਕ ਅਲਹਿਦਗੀ ਸ਼ਾਮਲ ਹੁੰਦੀ ਹੈ। ਪ੍ਰਚੱਲਤ ਵਰਤੋਂ ਵਿੱਚ ਇਹੀ ਭਾਵ ਹਾਵੀ ਹੈ।" ਵਿਗਿਆਨ ਦਾ ਇਹ ਸੀਮਤ ਭਾਵ ਜਾਹਨਸ ਕੈਪਲਰ, ਇਸਾਕ ਨਿਊਟਨ ਅਤੇ ਗੈਲੀਲਿਓ ਗੈਲੀਲੀ ਆਦਿ ਵਿਗਿਆਨੀਆਂ ਦੇ "ਕੁਦਰਤ ਦੇ ਨਿਯਮ", ਜਿਵੇਂ ਕਿ 'ਨਿਊਟਨ ਦੇ ਚਾਲ ਦੇ ਨਿਯਮ", ਨੇਮਬੱਧ ਕਰਨ ਮਗਰੋਂ ਵਿਕਸਤ ਹੋਇਆ। ਇਸ ਸਮੇਂ ਦੌਰਾਨ ਕੁਦਰਤੀ ਫ਼ਿਲਾਸਫ਼ੀ ਨੂੰ "ਕੁਦਰਤੀ ਵਿਗਿਆਨ" ਦੇ ਨਾਂ ਨਾਲ ਜਾਣਨਾ ਪ੍ਰਚੱਲਤ ਹੋ ਗਿਆ।

ਹਵਾਲੇ

Tags:

ਬ੍ਰਹਿਮੰਡ

🔥 Trending searches on Wiki ਪੰਜਾਬੀ:

ਰੇਖਾ ਚਿੱਤਰਅਲਾਉੱਦੀਨ ਖ਼ਿਲਜੀਲਿਵਰ ਸਿਰੋਸਿਸਪੰਜਾਬੀ ਨਾਟਕਬਵਾਸੀਰਜੈਤੋ ਦਾ ਮੋਰਚਾ1960 ਤੱਕ ਦੀ ਪ੍ਰਗਤੀਵਾਦੀ ਕਵਿਤਾਭਾਈ ਦਇਆ ਸਿੰਘ ਜੀਅਧਿਆਪਕਭਾਰਤਸ਼੍ਰੋਮਣੀ ਅਕਾਲੀ ਦਲਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਲੋਕ ਕਾਵਿਆਈਪੀ ਪਤਾਰਾਧਾ ਸੁਆਮੀ ਸਤਿਸੰਗ ਬਿਆਸਦਿੱਲੀਬੱਚਾਪਾਇਲ ਕਪਾਡੀਆਜਪਾਨੀ ਭਾਸ਼ਾਕਾਟੋ (ਸਾਜ਼)ਭੂਗੋਲਜੁਝਾਰਵਾਦਧਨੀ ਰਾਮ ਚਾਤ੍ਰਿਕਬੁੱਲ੍ਹੇ ਸ਼ਾਹਖੋ-ਖੋਦਿਵਾਲੀਰਬਿੰਦਰਨਾਥ ਟੈਗੋਰਰੇਡੀਓਜਿੰਦ ਕੌਰਨਾਵਲਮਾਤਾ ਜੀਤੋਅਨੁਕਰਣ ਸਿਧਾਂਤਸਿੱਖ ਸਾਮਰਾਜਦਲੀਪ ਕੌਰ ਟਿਵਾਣਾਫ਼ਜ਼ਲ ਸ਼ਾਹਪੰਜਾਬੀ ਅਖਾਣਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪਾਸ਼ਬਲੌਗ ਲੇਖਣੀਆਲਮੀ ਤਪਸ਼ਵਹਿਮ ਭਰਮਕਿੱਕਰਸੀ.ਐਸ.ਐਸਪੰਜਾਬੀ ਨਾਵਲ ਦਾ ਇਤਿਹਾਸਮਾਤਾ ਗੁਜਰੀਕੰਜਕਾਂਉਦਾਤਸ਼ਬਦਕੋਸ਼ਰੂਸਪੰਜਾਬੀ ਨਾਵਲਸਾਹਿਤ ਅਤੇ ਮਨੋਵਿਗਿਆਨਜਪੁਜੀ ਸਾਹਿਬਪੰਜਾਬੀ ਵਿਆਹ ਦੇ ਰਸਮ-ਰਿਵਾਜ਼ਵਿਆਕਰਨਵਾਲਮੀਕਸਿੱਖਿਆਰਹਿਤਨਾਮਾ ਭਾਈ ਦਇਆ ਰਾਮਵਾਰਿਸ ਸ਼ਾਹਸੰਚਾਰਭੀਮਰਾਓ ਅੰਬੇਡਕਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਜ਼ਾਕਿਰ ਹੁਸੈਨ ਰੋਜ਼ ਗਾਰਡਨਰਾਮਨੌਮੀਮਾਂ ਬੋਲੀਕੁਲਫ਼ੀ (ਕਹਾਣੀ)ਗੈਲੀਲਿਓ ਗੈਲਿਲੀਊਰਜਾਦੱਖਣੀ ਕੋਰੀਆਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਫੋਰਬਜ਼ਕਿੱਕਲੀਵੈਦਿਕ ਸਾਹਿਤਪ੍ਰੀਤਮ ਸਿੰਘ ਸਫੀਰਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪਟਿਆਲਾ🡆 More