ਪਾਕਿਸਤਾਨ ਦੀਆਂ ਭਾਸ਼ਾਵਾਂ

ਪਾਕਿਸਤਾਨ ਦੀਆਂ ਭਾਸ਼ਾਵਾਂ ਵਿੱਚ ਉਰਦੂ ਰਾਸ਼ਟਰੀ ਭਾਸ਼ਾ ਦੇ ਤੌਰ ਤੇ ਅਤੇ ਅੰਗ੍ਰੇਜ਼ੀ ਦਫ਼ਤਰੀ ਭਾਸ਼ਾ ਦੇ ਤੌਰ ਤੇ ਸ਼ਾਮਿਲ ਹਨ। ਪਾਕਿਸਤਾਨ ਦੀਆਂ ਕੁੱਝ ਖੇਤਰੀ ਭਾਸ਼ਾਵਾਂ ਵਿੱਚ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ, ਕਸ਼ਮੀਰੀ, ਬ੍ਰਹੁਈ, ਸ਼ਿਨਾ, ਬਲਤੀ, ਖੋਵਰ, ਢਤਕੀ, ਮਰਵਾੜੀ, ਵਾਖੀ, ਸ਼ਾਮਿਲ ਹਨ। ਪਾਕਿਸਤਾਨ ਦੀਆਂ ਜਾਦਾਤਰ ਭਾਸ਼ਾਵਾਂ ਭਾਰਤੀ-ਯੂਰਪੀ ਭਾਸ਼ਾ ਸਮੂਹ ਨਾਲ ਸੰਬੰਧਿਤ ਹਨ।

ਪਾਕਿਸਤਾਨ ਦੀਆਂ ਭਾਸ਼ਾਵਾਂ
ਪਾਕਿਸਤਾਨ ਦੀਆਂ ਭਾਸ਼ਾਵਾਂ
ਸਰਕਾਰੀ ਭਾਸ਼ਾਵਾਂਅੰਗ੍ਰੇਜ਼ੀ, ਉਰਦੂ
ਰਾਸ਼ਟਰੀ ਭਾਸ਼ਾਵਾਂਉਰਦੂ
ਮੁੱਖ ਭਾਸ਼ਾਵਾਂਪੰਜਾਬੀ/ਲਹਿੰਦਾ (54%), ਪਸ਼ਤੋ (15%), ਸਿੰਧੀ (14%), ਉਰਦੂ (8%), ਬਲੋਚੀ (3.6%)
Main immigrant languagesਅਰਬੀ, ਦਰੀ, ਬੰਗਾਲੀ, ਗੁਜਰਾਤੀ, ਮਮੋਣੀ
Sign languagesਭਾਰਤੀ-ਪਾਕਿਸਤਾਨੀ ਚਿਨ੍ਹ ਭਾਸ਼ਾ
Common keyboard layouts
ਉਰਦੂ ਕੀਬੋਰਡ
ਪਾਕਿਸਤਾਨ ਦੀਆਂ ਭਾਸ਼ਾਵਾਂ
ਭਾਸ਼ਾ 2008 ਦਾ ਅਨੁਮਾਨ 1998 ਦੀ ਜਨ-ਗਣਨਾ ਪ੍ਰਭੂਤਾ ਦੇ ਖ਼ੇਤਰ
ਪੰਜਾਬੀ 44.17% 44.15% ਪੰਜਾਬ
ਪਸ਼ਤੋ 15.44% 15.42% ਖਿਬੇਰ-ਪਖਤੁਨਖਵਾ
ਸਿੰਧੀ 14.12% 14.10% ਸਿੰਧ
ਸਰਾਇਕੀ 10.42% 10.53% ਦੱਖਣ-ਪੰਜਾਬ
ਉਰਦੂ 7.59% 7.57% ਸ਼ਹਿਰੀ ਸਿੰਧ
ਬਲੋਚੀ 3.59% 3.57% ਬਲੋਚਿਸਤਾਨ

• 1951 ਅਤੇ 1961 ਦੀ ਜਨ-ਗਣਨਾ ਦੇ ਅਧਾਰ ਤੇ ਸਰਾਇਕੀ ਨੂੰ ਪੰਜਾਬੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ।

ਰਾਸ਼ਟਰੀ ਭਾਸ਼ਾ: ਉਰਦੂ

ਉਰਦੂ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਹੈ, ਅਤੇ ਅੰਗ੍ਰੇਜ਼ੀ ਅਤੇ ਉਰਦੂ ਪਾਕਿਸਤਾਨ ਦੀਆਂ ਸਰਕਾਰੀ ਭਾਸ਼ਾਵਾਂ ਹਨ। ਚਾਹੇ ਕਿ ਪਾਕਿਸਤਾਨ ਵਿੱਚ ਉਰਦੂ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਸਿਰਫ 8% ਲੋਕ ਹੀ ਬੋਲਦੇ ਹਨ, ਪਰ ਇਹ ਪਾਕਿਸਤਾਨ ਵਿੱਚ ਦੂਸਰੀ ਭਾਸ਼ਾ ਦੇ ਰੂਪ ਵਿੱਚ ਵੱਡੇ ਪੱਧਰ ਤੇ ਬੋਲੀ ਅਤੇ ਸਮਝੀ ਜਾਂਦੀ ਹੈ। ਫ਼ਾਰਸੀ ਭਾਸ਼ਾ ਤੇ ਕਨੂੰਨੀ ਰੋਕ ਲੱਗਣ ਤੋਂ ਬਾਅਦ ਉਰਦੂ ਹੋਂਦ ਵਿੱਚ ਆਈ।

ਪ੍ਰਾਂਤਿਕ ਭਾਸ਼ਾਵਾਂ

ਪੰਜਾਬੀ

44% ਤੋਂ ਜਿਆਦਾ ਪਾਕਿਸਤਾਨੀ, ਖਾਸ ਤੌਰ ਤੇ ਪੰਜਾਬ ਵਿੱਚ, ਪੰਜਾਬੀ ਨੂੰ ਪਹਿਲੀ ਭਾਸ਼ਾ ਦੀ ਤਰ੍ਹਾਂ ਬੋਲਦੇ ਹਨ। ਪਾਕਿਸਤਾਨ ਵਿੱਚ ਕੁੱਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਰਨੀ ਔਖੀ ਹੈ ਕਿਉਂਕਿ ਕਈ ਉਪ-ਭਾਸ਼ਾਵਾਂ, ਜਿਵੇਂ ਕਿ, ਸਰਾਇਕੀ ਅਤੇ ਹਿੰਦਕੋ, ਨੂੰ ਕੁੱਝ ਲੋਕ ਪੰਜਾਬੀ ਦਾ ਹੀ ਹਿੱਸਾ ਮੰਨਦੇ ਹਨ ਅਤੇ ਕੁੱਝ ਲੋਕ ਉਹਨਾ ਨੂੰ ਵੱਖ-ਵੱਖ ਭਾਸ਼ਾਵਾਂ ਗਿਣਦੇ ਹਨ। ਜੇਕਰ ਸਰਾਇਕੀ ਅਤੇ ਹਿੰਦਕੋ ਨੂੰ ਪੰਜਾਬੀ ਦਾ ਭਾਗ ਮੰਨਿਆ ਜਾਵੇ ਤਾਂ ਪਾਕਿਸਤਾਨ ਦੀ 60% ਅਬਾਦੀ ਪੰਜਾਬੀ ਬੋਲਦੀ ਹੈ, ਜੋ ਕਿ ਪਾਕਿਸਤਾਨ ਵਿੱਚ ਪੰਜਾਬ ਦੀ ਕੁਲ ਆਬਾਦੀ ਦੇ ਬਰਾਬਰ ਹੈ। ਉਹ ਪੰਜਾਬੀ, ਜਿਸ ਵਿੱਚ ਸਾਹਿਤ ਲਿਖਿਆ ਜਾਂਦਾ ਹੈ, ਉਹ ਪਾਕਿਸਤਾਨੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਅਤੇ ਸ਼ੇਖੂਪੁਰਾ ਜਿਲਿਆਂ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਹੈ। ਇਸਨੂੰ ਵਾਰਿਸ ਸ਼ਾਹ(1722–1798) ਨੇ ਆਪਣੀ ਕਿਤਾਬ ਹੀਰ ਰਾਂਝਾ ਵਿੱਚ ਵਰਤਿਆ ਸੀ। ਇਸਨੂੰ ਭਾਰਤ ਦੇ ਪੰਜਾਬ ਪ੍ਰਦੇਸ਼ ਵਿੱਚ ਵੀ ਬੋਲਿਆ ਜਾਂਦਾ ਹੈ ਅਤੇ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ।

ਪਸ਼ਤੋ

ਪਾਕਿਸਤਾਨ ਦੀ ਲਗ-ਭਗ 15.42% ਅਬਾਦੀ ਪਸ਼ਤੋ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਬੋਲਦੀ ਹੈ। ਕਰਾਚੀ ਵਿੱਚ ਸਭ ਤੋਂ ਜਿਆਦਾ ਪਸ਼ਤੋ ਬੋਲੀ ਜਾਂਦੀ ਹੈ। ਅਫਗਾਨਿਸਤਾਨ ਵਿੱਚ ਪਸ਼ਤੋ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ। ਖੁਸ਼ਹਾਲ ਖਾਨ ਖ਼ਤੱਕ(1613–1689) ਅਤੇ ਰਹਮਾਨ ਬਾਬਾ(1633–1708) ਪਸ਼ਤੋ ਭਾਸ਼ਾ ਦੇ ਦੋ ਪ੍ਰਸਿਧ ਕਵੀ ਸਨ।

ਸਿੰਧੀ

ਲਗ-ਭਗ 14.5% ਪਾਕਿਸਤਾਨੀ, ਜਿਆਦਾਤਰ ਸਿੰਧ, ਬਲੋਚਿਸਤਾਨ ਅਤੇ ਦੱਖਣ-ਪੰਜਾਬ ਦੇ ਲੋਕ, ਸਿੰਧੀ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਬੋਲਦੇ ਹਨ। ਇਸ ਭਾਸ਼ਾ ਦਾ ਇੱਕ ਭਰਪੂਰ ਸਾਹਿਤ ਹੈ, ਅਤੇ ਸਕੂਲਾਂ ਵਿੱਚ ਵੀ ਸਿੰਧੀ ਪੜ੍ਹਾਈ ਜਾਂਦੀ ਹੈ। ਇਹ ਸੰਸਕ੍ਰਿਤ ਅਤੇ ਅਰਬੀ ਭਾਸ਼ਾਵਾਂ ਤੋਂ ਉਤਪੰਨ ਹੋਈ ਹੈ।

ਬਲੋਚੀ

ਪਾਕਿਸਤਾਨ ਦੀ ਲਗ-ਭਗ 4% ਅਬਾਦੀ ਬਲੋਚੀ ਨੂੰ ਪਹਿਲੀ ਭਾਸ਼ਾ ਦੀ ਤਰਾਂ ਬੋਲਦੀ ਹੈ। ਇਹ ਜਿਆਦਾਤਰ ਬਲੋਚਿਸਤਾਨ ਦੇ ਖ਼ੇਤਰ ਵਿੱਚ ਬੋਲੀ ਜਾਂਦੀ ਹੈ। ਇਸਦੀ ਮੁੱਖ ਉਪਭਾਸ਼ਾ ਰਕਸ਼ਾਨੀ ਹੈ। ਬਲੋਚੀ ਇੱਕ ਸੁੰਦਰ ਕਾਵਿ ਗੁਣਾਂ ਵਾਲੀ ਭਾਸ਼ਾ ਹੈ, ਅਤੇ ਇੱਕ ਭਰਪੂਰ ਭਾਸ਼ਾ ਹੈ।

ਖੇਤਰੀ ਭਾਸ਼ਾਵਾਂ

ਕਸ਼ਮੀਰੀ

ਇਹ ਇੱਕ ਪੁਰਾਤਨ ਦਰਦਿਕ ਭਾਸ਼ਾ ਹੈ, ਜੋ ਕਿ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ, ਪੰਜਾਬ, ਗਿਲਗਿਤ-ਬਲਤੀਸਤਾਨ ਪ੍ਰਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨ ਦੀ 100,000 ਤੋਂ ਜ਼ਾਦਾ ਅਬਾਦੀ ਕਸ਼ਮੀਰੀ ਬੋਲਦੀ ਹੈ।

ਬ੍ਰਹੁਈ

ਇਹ ਮਧ ਅਤੇ ਪੂਰਬ-ਮਧ ਬਲੋਚਿਸਤਾਨ ਦੀ ਭਾਸ਼ਾ ਹੈ। ਇਸ ਭਾਸ਼ਾ ਉੱਤੇ ਬਲੋਚੀ, ਸਿੰਧੀ ਅਤੇ ਪਸ਼ਤੋ ਦਾ ਪ੍ਰਭਾਅ ਹੈ। ਪਾਕਿਸਤਾਨ ਦੀ 1–1.5% ਜਨਤਾ ਦੀ ਪਹਿਲੀ ਭਾਸ਼ਾ ਬ੍ਰਹੁਈ ਹੈ।

ਹਵਾਲੇ

Tags:

ਪਾਕਿਸਤਾਨ ਦੀਆਂ ਭਾਸ਼ਾਵਾਂ ਰਾਸ਼ਟਰੀ ਭਾਸ਼ਾ: ਉਰਦੂਪਾਕਿਸਤਾਨ ਦੀਆਂ ਭਾਸ਼ਾਵਾਂ ਪ੍ਰਾਂਤਿਕ ਭਾਸ਼ਾਵਾਂਪਾਕਿਸਤਾਨ ਦੀਆਂ ਭਾਸ਼ਾਵਾਂ ਖੇਤਰੀ ਭਾਸ਼ਾਵਾਂਪਾਕਿਸਤਾਨ ਦੀਆਂ ਭਾਸ਼ਾਵਾਂ ਹਵਾਲੇਪਾਕਿਸਤਾਨ ਦੀਆਂ ਭਾਸ਼ਾਵਾਂਅੰਗ੍ਰੇਜ਼ੀਉਰਦੂ

🔥 Trending searches on Wiki ਪੰਜਾਬੀ:

15ਵਾਂ ਵਿੱਤ ਕਮਿਸ਼ਨਵਾਰਿਸ ਸ਼ਾਹਨਿਬੰਧਮਨੁੱਖੀ ਦੰਦਲੋਕਧਾਰਾਅਫ਼ਰੀਕਾਅਲਵਲ ਝੀਲਕਰਤਾਰ ਸਿੰਘ ਦੁੱਗਲਵਿਕੀਡਾਟਾਹੋਲੀਡੋਰਿਸ ਲੈਸਿੰਗਨਿਤਨੇਮਚੁਮਾਰਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਲੋਕ ਸਭਾਨਾਨਕ ਸਿੰਘਅਵਤਾਰ ( ਫ਼ਿਲਮ-2009)ਲਾਲਾ ਲਾਜਪਤ ਰਾਏਸੈਂਸਰਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰ੧੯੧੮1 ਅਗਸਤਸਿੱਖ ਧਰਮ ਦਾ ਇਤਿਹਾਸਮਾਰਕਸਵਾਦਆਇਡਾਹੋਵਹਿਮ ਭਰਮਭਗਤ ਸਿੰਘਲੁਧਿਆਣਾਮਦਰ ਟਰੇਸਾਬੀਜਗੂਗਲਨਿਮਰਤ ਖਹਿਰਾਦੁਨੀਆ ਮੀਖ਼ਾਈਲਫੇਜ਼ (ਟੋਪੀ)ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਅੰਗਰੇਜ਼ੀ ਬੋਲੀਸਦਾਮ ਹੁਸੈਨ2015ਸਵਾਹਿਲੀ ਭਾਸ਼ਾਕਲਾਸਿੱਖਿਆਵਿਆਕਰਨਿਕ ਸ਼੍ਰੇਣੀਬਹੁਲੀਪੰਜਾਬ ਰਾਜ ਚੋਣ ਕਮਿਸ਼ਨਜਗਾ ਰਾਮ ਤੀਰਥਪਰਜੀਵੀਪੁਣਾਗੁਰੂ ਹਰਿਗੋਬਿੰਦਪਾਬਲੋ ਨੇਰੂਦਾਤਜੱਮੁਲ ਕਲੀਮਸ਼ਾਰਦਾ ਸ਼੍ਰੀਨਿਵਾਸਨਈਸ਼ਵਰ ਚੰਦਰ ਨੰਦਾਭੋਜਨ ਨਾਲੀਆਨੰਦਪੁਰ ਸਾਹਿਬਪੰਜਾਬੀ ਚਿੱਤਰਕਾਰੀਪੰਜਾਬੀ ਕੱਪੜੇਪੁਰਖਵਾਚਕ ਪੜਨਾਂਵਸੱਭਿਆਚਾਰ ਅਤੇ ਮੀਡੀਆਜ਼ਕਰਨ ਔਜਲਾਰਾਮਕੁਮਾਰ ਰਾਮਾਨਾਥਨਗੁਰੂ ਅਮਰਦਾਸਸਿੱਖ ਗੁਰੂਕੁਆਂਟਮ ਫੀਲਡ ਥਿਊਰੀਜਗਜੀਤ ਸਿੰਘ ਡੱਲੇਵਾਲਗਯੁਮਰੀਲੰਡਨਵਿਕਾਸਵਾਦਮਿਲਖਾ ਸਿੰਘਦਰਸ਼ਨਅੰਮ੍ਰਿਤਸਰ ਜ਼ਿਲ੍ਹਾਦਿਲਸ਼ਿਲਪਾ ਸ਼ਿੰਦੇ੧੯੨੬ਪੰਜਾਬ ਦੀ ਕਬੱਡੀ🡆 More