ਹਿੰਦਕੋ: ਪਾਕਿਸਤਾਨ ਦੀ ਬੋਲੀ

ਹਿੰਦਕੋ (ہندکو), ਪਹਾੜੀ ਅਤੇ ਪੰਜਿਸਤਾਨੀ, ਪੱਛਮੀ ਪੰਜਾਬੀ (ਲਹਿੰਦੀ) ਦੀ ਇੱਕ ਉਪਬੋਲੀ ਹੈ ਜੋ ਉੱਤਰੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਹਿੰਦਕੋਵੀ ਲੋਕਾਂ ਅਤੇ ਅਫਗਾਨਿਸਤਾਨ ਦੇ ਕੁੱਝ ਭਾਗਾਂ ਵਿੱਚ ਹਿੰਦਕੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਹਿੰਦ-ਆਰੀਆ ਭਾਸ਼ਾ ਹੈ। ਕੁੱਝ ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਇਹ ਪੰਜਾਬੀ ਦੀ ਇੱਕ ਪੱਛਮੀ ਉਪਭਾਸ਼ਾ ਹੈ ਹਾਲਾਂਕਿ ਇਸ ਬਾਰੇ ਕੁੱਝ ਵਿਵਾਦ ਵੀ ਰਿਹਾ ਹੈ। ਕੁੱਝ ਪਸ਼ਤੂਨ ਲੋਕ ਵੀ ਹਿੰਦਕੋ ਬੋਲਦੇ ਹਨ। ਪੰਜਾਬੀ ਮਾਤਭਾਸ਼ੀ ਬਹੁਤ ਹੱਦ ਤੱਕ ਹਿੰਦਕੋ ਸਮਝ-ਬੋਲ ਸਕਦੇ ਹਨ। ਕੁਝ ਵਿਦਵਾਨ ਇਹ ਵੀ ਸਵਿਕਾਰਦੇ ਹਨ ਕਿ ਸੰਸਾਰ ਵਿੱਚ ਲਗਭਗ 20-40 ਲੱਖ ਲੋਕ ਹਿੰਦਕੋ ਬੋਲਦੇ ਹਨ।

ਹਿੰਦਕੋ
ਪੰਜਿਸਤਾਨੀ
ہندکو
ਹਿੰਦਕੋ: ਨਿਰੁਕਤੀ, ਇਤਹਾਸ, ਹਿੰਦਕੋ ਦਾ ਜੁਗ਼ਰਾਫ਼ੀਆ
ਹਿੰਦਕੋ ਅਰਬੀ-ਫ਼ਾਰਸੀ ਲਿਪੀ (ਨਾਸਤਾਲਿਕ ਸ਼ੈਲੀ) ਵਿੱਚ
ਜੱਦੀ ਬੁਲਾਰੇਪਾਕਿਸਤਾਨ
ਇਲਾਕਾਪੇਸ਼ਾਵਰ, Kohat, Hazara Division, Khyber Pakhtunkhwa
Native speakers
(620,000 cited 1981)
ਭਾ-ਰੋਪੀ
  • Indo-Iranian
    • Indo-Aryan
      • Northwestern zone
        • Western Punjabi
          • ਹਿੰਦਕੋ
ਉੱਪ-ਬੋਲੀਆਂ
  • Hazara Hindko
  • ਪੇਸ਼ਾਵਰੀ
  • ਕੋਹਾਟੀ
  • Tanuali
ਲਿਖਤੀ ਪ੍ਰਬੰਧ
ਨਾਸਤਾਲਿਕ ਲਿਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3hnd (Southern Hindko)

ਨਿਰੁਕਤੀ

ਹਿੰਦਕੋ ਸ਼ਬਦ ਕਿਵੇਂ ਬਣਿਆ ਇਸਦੇ ਬਾਰੇ ਕਈ ਸਾਰੀਆਂ ਸੋਚਾਂ ਪ੍ਰਚਲਿਤ ਹਨ। ਏਸ਼ੀਆ ਅਤੇ ਈਰਾਨ ਤੋਂ ਹਿੰਦੁਸਤਾਨ ਆਉਣ ਵਾਲੇ ਮੁਢਲੇ ਲੋਕਾਂ ਦਾ ਹਿੰਦੂਕਸ਼ ਪਹਾੜ ਪਾਰ ਕਰਨ ਤੋਂ ਬਾਅਦ ਇਸੇ ਬੋਲੀ ਨਾਲ਼ ਸਭ ਤੋਂ ਪਹਿਲਾਂ ਵਾਹ ਪੈਂਦਾ ਸੀ। ਕਿਉਂਕਿ ਹਿੰਦੂਕਸ਼ ਨੂੰ ਪਾਰ ਕਰਨ ਤੋਂ ਬਾਅਦ ਹਿੰਦੁਸਤਾਨ ਦੇ ਰਸਤੇ ਵਿੱਚ ਕੋਈ ਵੱਡੀ ਰੁਕਾਵਟ ਨਈਂ ਸੀ ਏਸ ਲਈ ਇਸ ਬੋਲੀ ਨੂੰ ਹਿੰਦੁਸਤਾਨ ਦੀ ਬੋਲੀ ਜਾਂ ਹਿੰਦਕੋ ਕਿਹਾ ਗਿਆ।

ਯੂਨਾਨੀਆਂ ਨੇ ਹਿੰਦੁਸਤਾਨ ਲਈ (ਇੰਡੀਕੋਸ) ਦਾ ਸ਼ਬਦ ਵਰਤਿਆ ਹੈ ਤੇ ਇਥੋਂ ਦੀ ਬੋਲੀ ਵੀ ਫ਼ਿਰ ਹਿੰਦਕੋ ਅਖ਼ਵਾਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਾਂ ਈਰਾਨੀਆਂ ਨੇ ਦਿੱਤਾ। ਸਿੰਧ ਦੇ ਪਹਾੜਾਂ ਦੇ ਵਿਚਕਾਰ ਜਾਂ ਅੱਗੇ ਪਿੱਛੇ ਇਹ ਭਾਸ਼ਾ ਬੋਲੀ ਜਾਂਦੀ ਸੀ ਅਤੇ ਫ਼ਾਰਸੀ ਵਿੱਚ ਪਹਾੜ ਲਈ ਕੋਹ ਵਰਤਿਆ ਜਾਂਦਾ ਹੈ ਤੇ ਉਸ ਤੋਂ ਇਹ ਸ਼ਬਦ ਬਣਿਆ ਹਿੰਦਕੋ।

ਇਤਹਾਸ

ਹਿੰਦਕੋ ਇੱਕ ਹਿੰਦ-ਆਰੀਆਈ ਬੋਲੀ ਹੈ। ਸੰਸਕ੍ਰਿਤ ਭਾਸ਼ਾ ਦਾ ਵਿਆਕਰਣਕਾਰ ਪਾਣਿਨੀ ਵੀ ਇਸੇ ਇਲਾਕੇ ਦਾ ਸੀ। ਹਿੰਦਕੋ ਪੰਜਾਬੀ ਵਾਂਗ ਪ੍ਰਾਕ੍ਰਿਤ ਵਿੱਚੋਂ ਬਣੀ। ਅੱਜ ਕੱਲ੍ਹ ਪੁਰਾਣੇ ਵੇਲਿਆਂ ਵਾਂਗ ਹਿੰਦਕੋ ਉਨ੍ਹਾਂ ਥਾਵਾਂ ਤੇ ਬੋਲੀ ਜਾ ਰਹੀ ਹੈ ਜਿਹੜੇ ਕਿ ਗੰਧਾਰਾ ਰਹਿਤਲ ਦਾ ਸਥਾਨ ਸਨ। ਇਸ ਲਈ ਪੁਰਾਣੀ ਹਿੰਦਕੋ ਗੰਧਾਰਾ ਰਹਿਤਲ ਦੀ ਵੀ ਆਮ ਬੋਲਚਾਲ ਦੀ ਬੋਲੀ ਸੀ ਤੇ ਇਹ ਸੰਸਕ੍ਰਿਤ ਦੇ ਵੀ ਨੇੜੇ ਸੀ।

ਹਿੰਦਕੋ ਦਾ ਜੁਗ਼ਰਾਫ਼ੀਆ

ਹਿੰਦਕੋ ਅਫ਼ਗ਼ਾਨਿਸਤਾਨ ਦੇ ਹਿੰਦਕੀ ਲੋਕ ਬੋਲਦੇ ਹਨ। ਪਾਕਿਸਤਾਨ ਦੇ ਸੂਬਾ ਸਰਹੱਦ ਦਾ ਹਜ਼ਾਰੇ ਦਾ ਦੇਸ ਜੀਹਦੇ ਚ ਮਾਨਸਹਰਾ, ਕਾਗ਼ਾਨ, ਨਾਰਾਨ, ਬਾਲਾਕੋਟ, ਐਬਟਾਬਾਦ ਹਰੀਪੁਰ, ਸਵਾਬੀ, ਪਿਸ਼ਾਵਰ, ਕੋਹਾਟ, ਡੇਰਾ ਇਸਮਾਈਲ ਖ਼ਾਨ ਦੀਆਂ ਥਾਵਾਂ ਤੇ ਇਹ ਲੋਕਾਂ ਦੀ ਬਹੁਗਿਣਤੀ ਦੀ ਬੋਲੀ ਹੈ। ਪੰਜਾਬ ਦੇ ਜ਼ਿਲ੍ਹਾ ਅਟਕ ਵਾਲੇ ਵੀ ਆਪਣੀ ਬੋਲੀ ਨੂੰ ਹਿੰਦਕੋ ਕਹਿੰਦੇ ਹਨ। ਪੰਜਾਬੀ ਬੋਲਣ ਆਲਿਆਂ ਨੂੰ ਹਿੰਦਕੋ ਸਮਝਣ ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਨਾ ਹੀ ਹਿੰਦਕੋ ਬੋਲਣ ਵਾਲਿਆਂ ਨੂੰ ਪੰਜਾਬੀ ਜਾਂ ਪੋਠੋਹਾਰੀ ਸਮਝਣ ਵਿੱਚ ਕੋਈ ਦਿੱਕਤ ਹੁੰਦੀ ਹੈ।

ਹਿੰਦਕੋ ਦਾ ਨਿਖੇੜਾ

ਛਾਛੀ ਨਾਲ਼ ਨਿਖੇੜਾ

  • ਛਾਛੀ ਬੋਲੀ ਚ ਸੰਬੰਧਕ "ਨਾ","ਨੀ","ਨੇ" ਵਰਤਿਆ ਜਾਂਦਾ ਹੈ ਜਦੋਂ ਕਿ ਹਿੰਦਕੋ ਚ "ਦਾ", "ਦੀ", "ਦੇ" ਵਰਤਿਆ ਜਾਂਦਾ ਹੈ।

ਛਾਛੀ: ਮਿੱਟੀ ਨਾ ਪਿਆਲਾ; ਹਿੰਦਕੋ: ਮਿੱਟੀ ਦਾ ਪਿਆਲਾ

  • ਛਾਛੀ ਚ ਬੀਤੇ ਕਾਲ ਦੀ ਨਿਸ਼ਾਨੀ ਹੀਆ, ਹੈਅ, ਹੀਆਂ ਹੈ ਜਦ ਕਿ ਹਿੰਦਕੋ ਚ ਬੀਤੇ ਲਈ ਸਾਂ, ਸੀ, ਸਨ ਵਰਤੇ ਜਾਂਦੇ ਹਨ।

ਛਾਛੀ: ਮੈਂ ਆਇਆ ਹੀਆਂ, ਅਸੀਂ ਆਈਆਂ ਹੀਆ, ਉਹ ਆਈ ਹੈਅ। ਹਿੰਦਕੋ: ਮੈਂ ਆਇਆ ਸੀ, ਅਸੀਂ ਆਈਆਂ ਸਾਂ, ਉਹ ਆਈਆਂ ਸਨ।

  • ਛਾਛੀ ਚ ਨਾਂਹਵਾਚਕ ਨੀਈਂ ਵਰਤਿਆ ਜਾਂਦਾ ਏ ਜਦ ਕਿ ਹਿੰਦਕੋ ਚ ਨੀ।

ਛਾਛੀ: ਡਿਗਰੀ ਨਾ ਵੇਲਾ ਨੀਈਂ ਹੋਇਆ। ਹਿੰਦਕੋ: ਡੀਗਰ ਦਾ ਵਖ਼ਤ ਨੀ ਹੋਇਆ।

ਹੋਰ ਨਿਖੇੜੇ

ਹਿੰਦਕੋ ਉਪਬੋਲੀ ਦੀ ਵਾਕ ਬਣਤਰ ਬਿਲਕੁਲ ਟਕਸਾਲੀ ਪੰਜਾਬੀ ਦੀ ਵਾਕ ਬਣਤਰ ਦੀ ਤਰਾਂ ਹੀ ਹੈ। ਸਿਰਫ਼ ਸਹਾਇਕ ਕਿਰਿਆ ਦਾ ਫ਼ਰਕ ਹੈ। ਪੰਜਾਬੀ ਦੀਆਂ ਸਹਾਇਕ ਕਿਰਿਆਵਾਂ - ਹੈ / ਹਨ, ਸੀ / ਸਨ, ਅਤੇ ਗਾ / ਗੇ, ਹਿੰਦਕੋ ਵਿੱਚ ਕ੍ਰਮ ਅਨੁਸਾਰ ਵੇ / ਵੰਨ, ਆਯਾ / ਆਇ, ਅਤੇ ਸਾਂ / ਸੀਏ ਵਿੱਚ ਤਬਦੀਲ ਹੋ ਜਾਂਦੀਆਂ ਹਨ।

ਹਿੰਦਕੋ ਉਪਬੋਲੀ ਵਿੱਚ ਘ, ਝ, ਢ, ਧ, ਭ (ਸਘੋਸ਼ ਮਹਾ ਪਾਣ ਧੁਨੀਆਂ) ਦਾ ਉਚਾਰਣ ਕ੍ਰਮਵਾਰ ਕ, ਚ, ਟ, ਤ, ਪ, (ਅਘੋਸ਼ ਅਲਪ ਪ੍ਰਾਣ ਧੁਨੀਆਂ) ਦੀ ਤਰ੍ਹਾਂ ਹੁੰਦਾ ਹੈ ਜਿਵੇਂ ਭੈਣ ਨੂੰ ਪੈਣ, ਧਰਮ ਨੂੰ ਤਰਮ ਆਦਿ। ਹਿੰਦਕੋ ਉਪਬੋਲੀ ਫਾਰਸੀ ਬੋਲੀ ਵਾਂਗ ਸੰਜੋਗਾਤਮਕ ਬੋਲੀ ਹੈ ਇਸ ਵਿੱਚ ਪੂਰੇ ਵਾਕ ਦਾ ਉਚਾਰਣ ਇੱਕ ਸ਼ਬਦ ਰਾਹੀਂ ਹੋ ਜਾਂਦਾ ਹੈ। ਮਸਲਨ 'ਮੈਂ ਉਸ ਨੂੰ ਕਿਹਾ' ਹਿੰਦਕੋ ਵਿੱਚ ਸਿਰਫ਼ ਕੀਅਮਸ ' ਕਹਿਣ ਨਾਲ ਹੀ ਸਰ ਜਾਂਦਾ ਹੈ। ਇਸੇ ਦਾ ਫ਼ਾਰਸੀ ਅਨੁਵਾਦ 'ਗੁਫ਼ਮਸ਼' ਹੈ। ਇਸੇ ਤਰ੍ਹਾਂ 'ਮੈਂ ਲੈ ਆਇਆ’ ਨੂੰ ਹਿੰਦਕੋ ਵਿੱਚ ‘ਲੀਆਂਦਮ' ਕਹਾਂਗੇ ਜਿਸ ਦਾ ਫ਼ਾਰਸੀ ਅਨੁਵਾਦ ਆਵੁਰਦਨ ਹੈ।

ਕਾਵਿ-ਨਮੂਨਾ

ਅਹਿਮਦ ਅਲੀ ਸਾਈਂ ਦੇ ਕਲਾਮ ਦਾ ਇੱਕ ਅੰਸ਼:

ਅਲਫ਼ ਅਵਲ ਹੈ ਆਲਮ ਹਸਤ ਸੀ ਓ

ਹਾਤਿਫ਼ ਆਪ ਪੁਕਾਰਿਆ ਬਿਸਮਿਲ੍ਹਾ

ਫ਼ਿਰ ਕਲਮ ਨੂੰ ਹੁਕਮ ਇ ਨਵਿਸ਼ਤ ਹੋਇਆ

ਹੱਸ ਕੇ ਕਲਮ ਸਿਰ ਮਾਰਿਆ ਬਿਸਮਿਲ੍ਹਾ

ਨਕਸ਼ਾ ਲੌਹੇ ਮਹਿਫ਼ੂਜ਼ ਦੇ ਵਿੱਚ ਸੀਨੇ

ਕਲਮ ਸਾਫ਼ ਉਤਾਰਿਆ ਬਿਸਮਿਲ੍ਹਾ

ਇਸ ਤਹਿਰੀਰ ਨੂੰ ਪੜ੍ਹ ਕੇ ਫ਼ਰਿਸ਼ਤਿਆਂ ਨੇ

ਸਾਈਆਂ ਸ਼ੁਕਰ ਗੁਜ਼ਾਰਿਆ ਬਿਸਮਿਲ੍ਹਾ

ਹਵਾਲੇ

Tags:

ਹਿੰਦਕੋ ਨਿਰੁਕਤੀਹਿੰਦਕੋ ਇਤਹਾਸਹਿੰਦਕੋ ਦਾ ਜੁਗ਼ਰਾਫ਼ੀਆਹਿੰਦਕੋ ਦਾ ਨਿਖੇੜਾਹਿੰਦਕੋ ਹਵਾਲੇਹਿੰਦਕੋ

🔥 Trending searches on Wiki ਪੰਜਾਬੀ:

ਬੁਰਜ ਮਾਨਸਾਚਾਰ ਸਾਹਿਬਜ਼ਾਦੇਗੁਰੂ ਅਰਜਨਮਾਰੀ ਐਂਤੂਆਨੈਤਅਨਵਾਦ ਪਰੰਪਰਾਪਰਨੀਤ ਕੌਰਲਿਪੀਮਜ਼੍ਹਬੀ ਸਿੱਖਵਿਰਾਸਤਪੰਜਾਬ (ਭਾਰਤ) ਦੀ ਜਨਸੰਖਿਆਮਾਤਾ ਗੁਜਰੀਰਣਧੀਰ ਸਿੰਘ ਨਾਰੰਗਵਾਲਰੂਸਗੁਰੂ ਨਾਨਕ ਜੀ ਗੁਰਪੁਰਬਭਾਈ ਸਾਹਿਬ ਸਿੰਘ ਜੀਟਕਸਾਲੀ ਭਾਸ਼ਾਸਾਰਕਦਿਲਜੀਤ ਦੋਸਾਂਝਗੁਰੂ ਗ੍ਰੰਥ ਸਾਹਿਬਊਧਮ ਸਿੰਘਕਾਟੋ (ਸਾਜ਼)ਬਹਾਦੁਰ ਸ਼ਾਹ ਪਹਿਲਾਪੰਜਾਬੀ ਲੋਕ ਕਲਾਵਾਂਫ਼ੇਸਬੁੱਕਨਾਰੀਵਾਦੀ ਆਲੋਚਨਾਬਾਜਰਾਜੱਟਆਸਾ ਦੀ ਵਾਰਮਾਈ ਭਾਗੋਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਭਾਸ਼ਾਪਰਿਵਾਰਚਮਕੌਰ ਦੀ ਲੜਾਈਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਜੁਝਾਰਵਾਦਅਰਸਤੂ ਦਾ ਅਨੁਕਰਨ ਸਿਧਾਂਤਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸ਼ਾਹ ਹੁਸੈਨਪੰਛੀਹਵਾ ਪ੍ਰਦੂਸ਼ਣਪੰਜਾਬੀ ਨਾਵਲਭਗਤ ਸਿੰਘਪੰਜਾਬ, ਪਾਕਿਸਤਾਨਚੌਪਈ ਸਾਹਿਬਰਹਿਰਾਸਬਰਨਾਲਾ ਜ਼ਿਲ੍ਹਾਫ਼ੀਚਰ ਲੇਖਬੀਬੀ ਭਾਨੀਦਸਤਾਰਮਲੇਰੀਆਪੰਜਾਬ, ਭਾਰਤ ਦੇ ਜ਼ਿਲ੍ਹੇਸੰਤ ਸਿੰਘ ਸੇਖੋਂਨੀਰਜ ਚੋਪੜਾਸੁਖਮਨੀ ਸਾਹਿਬਹਾਵਰਡ ਜਿਨਨਵ-ਰਹੱਸਵਾਦੀ ਪੰਜਾਬੀ ਕਵਿਤਾਵਾਲਮੀਕਗੁਰਦੁਆਰਾ ਸੂਲੀਸਰ ਸਾਹਿਬਰਾਵਣਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਛਪਾਰ ਦਾ ਮੇਲਾਸ਼ਾਹ ਜਹਾਨਲੋਕਰਾਧਾ ਸੁਆਮੀ ਸਤਿਸੰਗ ਬਿਆਸਮਾਤਾ ਸਾਹਿਬ ਕੌਰਨਾਥ ਜੋਗੀਆਂ ਦਾ ਸਾਹਿਤਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪ੍ਰੀਤਮ ਸਿੰਘ ਸਫ਼ੀਰਏਡਜ਼ਨੇਵਲ ਆਰਕੀਟੈਕਟਰਘੜਾ🡆 More