ਦਿ ਲਿਟਲ ਪ੍ਰਿੰਸ

ਛੋਟਾ ਰਾਜਕੁਮਾਰ (ਫ਼ਰਾਂਸੀਸੀ: LePetitPrince, pronounced  ) ਫ਼ਰਾਂਸ ਦੇ ਇੱਕ ਕੁਲੀਨ, ਲੇਖਕ ਅਤੇ ਹਵਾਬਾਜ਼ ਔਂਤਅੰਨ ਦ ਸੰਤ-ਐਕਯੂਪੇਰੀ ਦਾ ਇੱਕ ਛੋਟਾ ਨਾਵਲ ਹੈ। ਇਸ ਨੂੰ ਪਹਿਲੀ ਵਾਰ ਅਪ੍ਰੈਲ 1943 ਵਿਚ ਰੇਨਾਲ ਐਂਡ ਹਿਚਕੋਕ ਦੁਆਰਾ ਅਮਰੀਕਾ ਵਿਚ ਅੰਗ੍ਰੇਜ਼ੀ ਅਤੇ ਫ਼ਰਾਂਸੀਸੀ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਫ਼ਰਾਂਸ ਦੀ ਅਜ਼ਾਦੀ ਤੋਂ ਬਾਅਦ ਦੇ ਫ਼ਰਾਂਸ ਵਿੱਸ਼ੀ ਰੈਜੀਮੇਂਟ ਦੁਆਰਾ ਸੰਤ-ਐਕਯੂਪਰੀ ਦੀਆਂ ਰਚਨਾਵਾਂ ਤੇ ਪਾਬੰਦੀ ਲਗਾਈ ਗਈ ਸੀ। ਕਹਾਣੀ ਇਕ ਨੌਜਵਾਨ ਰਾਜਕੁਮਾਰ ਦੇ ਬਾਰੇ ਹੈ ਜੋ ਪੁਲਾੜ ਦੇ ਵੱਖ-ਵੱਖ ਗ੍ਰਹਿਾਂ, ਜਿਨ੍ਹਾਂ ਵਿਚ ਧਰਤੀ ਵੀ ਸ਼ਾਮਲ ਹੈ, ਦਾ ਦੌਰਾ ਕਰਦਾ ਹੈ ਅਤੇ ਇਕੱਲਤਾ, ਦੋਸਤੀ, ਪਿਆਰ ਅਤੇ ਘਾਟੇ ਦੇ ਥੀਮ ਨੂੰ ਸੰਬੋਧਿਤ ਕਰਦਾ ਹੈ। ਬੱਚਿਆਂ ਦੀ ਕਿਤਾਬ ਦੇ ਰੂਪ ਵਿਚ ਇਸ ਦੀ ਵਿਧਾ ਦੇ ਬਾਵਜੂਦ, ਦਿ ਲਿਟਲ ਪ੍ਰਿੰਸ ਜ਼ਿੰਦਗੀ ਅਤੇ ਮਨੁੱਖੀ ਸੁਭਾਅ ਬਾਰੇ ਕਈ ਗੰਭੀਰ ਨਿਰੀਖਣ ਕਰਦਾ ਹੈ।

ਛੋਟਾ ਰਾਜਕੁਮਾਰ
ਲੇਖਕਔਂਤਅੰਨ ਦ ਸੰਤ-ਐਕਯੂਪੇਰੀ
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਅੰਗਰੇਜ਼ੀ
ਵਿਧਾਛੋਟਾ ਨਾਵਲ
ਪ੍ਰਕਾਸ਼ਕReynal & Hitchcock (U.S.)
Gallimard (ਫ਼ਰਾਂਸ)

ਛੋਟਾ ਪ੍ਰਿੰਸ ਸੇਂਟ-ਐਕਯੂਪੇਰੀ ਦੀ ਸਭ ਤੋਂ ਸਫਲ ਰਚਨਾ ਬਣ ਗਿਆ, ਜਿਸ ਦੀਆਂ ਦੁਨੀਆ ਭਰ ਵਿੱਚ ਲਗਪਗ 14 ਕਰੋੜ ਕਾਪੀਆਂ ਵਿਕੀਆਂ ਜੋ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਅਤੇ ਸਭ ਤੋਂ ਵੱਧ ਅਨੁਵਾਦਿਤ ਕਿਤਾਬਾਂ ਵਿੱਚੋਂ ਇੱਕ ਬਣਾ ਦਿੰਦੀ ਹੈ। ਇਸ ਨੂੰ 300 ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਲਿਟਲ ਪ੍ਰਿੰਸ ਨੂੰ ਕਈ ਕਲਾ ਦੇ ਰੂਪਾਂ ਅਤੇ ਮੀਡੀਆ ਵਿਚ ਢਾਲਿਆ ਗਿਆ ਹੈ, ਜਿਸ ਵਿਚ ਆਡੀਓ ਰਿਕਾਰਡਿੰਗ, ਰੇਡੀਓ ਨਾਟਕ, ਲਾਈਵ ਸਟੇਜ, ਫਿਲਮ, ਟੈਲੀਵੀਜ਼ਨ, ਬੈਲੇ ਅਤੇ ਓਪੇਰਾ ਸ਼ਾਮਲ ਹਨ।

ਪਲਾਟ

ਬਿਰਤਾਂਤਕਾਰ ਬਿਰਧ-ਲੋਕਾਂ ਦੀ ਪ੍ਰਕਿਰਤੀ ਅਤੇ ਵਿਸ਼ੇਸ਼ ਤੌਰ 'ਤੇ ਮਹੱਤਵਪੂਰਣ ਚੀਜ਼ਾਂ ਨੂੰ ਸਮਝਣ ਵਿੱਚ ਉਹਨਾਂ ਦੀ ਅਸਮਰਥਾ ਬਾਰੇ ਵਿਚਾਰ ਵਟਾਂਦਰੇ ਨਾਲ ਕਹਾਣੀ ਸ਼ੁਰੂ ਕਰਦਾ ਹੈ। ਇੱਕ ਪ੍ਰੀਖਿਆ ਦੇ ਤੌਰ 'ਤੇ ਇਹ ਨਿਰਧਾਰਤ ਕਰਨ ਲਈ ਕਿ, ਕੀ ਇੱਕ ਵੱਡਾ ਬੰਦਾ ਗਿਆਨਵਾਨ ਅਤੇ ਇੱਕ ਬੱਚੇ ਦੀ ਤਰ੍ਹਾਂ ਹੈ, ਉਹ ਉਹਨਾਂ ਨੂੰ ਇੱਕ ਤਸਵੀਰ ਵਿਖਾਉਂਦਾ ਹੈ ਜੋ ਉਸਨੇ 6 ਸਾਲ ਦੀ ਉਮਰ ਵਿੱਚ ਬਣਾਈ ਸੀ ਜਿਸ ਵਿੱਚ ਇੱਕ ਸੱਪ ਦਰਸਾਇਆ ਗਿਆ ਸੀ ਜਿਸ ਨੇ ਇੱਕ ਹਾਥੀ ਨੂੰ ਨਿਗਲ ਲਿਆ ਹੈ। ਵੱਡੇ ਲੋਕ ਹਮੇਸ਼ਾਂ ਜਵਾਬ ਦਿੰਦੇ ਹਨ ਕਿ ਤਸਵੀਰ ਵਿੱਚ ਇੱਕ ਟੋਪੀ ਦਰਸਾਈ ਗਈ ਹੈ, ਅਤੇ ਇਸ ਲਈ ਉਹ ਉਨ੍ਹਾਂ ਨਾਲ "ਤਰਕਯੁਕਤ" ਚੀਜ਼ਾਂ ਬਾਰੇ ਗੱਲ ਕਰਨਾ ਜਾਣਦਾ ਹੈ, ਨਾ ਕਿ ਮਨੋਕਲਪਿਤ।

ਬਾਹਰੀ ਲਿੰਕ

ਹਵਾਲੇ

Tags:

ਫ਼ਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

ਭਾਰਤ ਦਾ ਝੰਡਾਭਾਰਤ ਦਾ ਆਜ਼ਾਦੀ ਸੰਗਰਾਮਹੈਰੋਇਨਹੋਲੀਪੰਜਾਬੀ ਰੀਤੀ ਰਿਵਾਜਅਕਬਰਮਨੀਕਰਣ ਸਾਹਿਬਨਾਟਕ (ਥੀਏਟਰ)ਗੁਰਬਖ਼ਸ਼ ਸਿੰਘ ਪ੍ਰੀਤਲੜੀਟੈਲੀਵਿਜ਼ਨਸੁਹਾਗਯੂਬਲੌਕ ਓਰਿਜਿਨਤਾਪਮਾਨਆਤਮਜੀਤਪੀਲੂਚਾਬੀਆਂ ਦਾ ਮੋਰਚਾਨਾਟੋਪੰਜਾਬੀ ਵਿਕੀਪੀਡੀਆਪੰਜ ਪਿਆਰੇਸਮਾਂਰਾਮਦਾਸੀਆਘੜਾ (ਸਾਜ਼)ਵਿਰਾਟ ਕੋਹਲੀਵਹਿਮ ਭਰਮਫੁੱਟਬਾਲਭੱਖੜਾਲੰਗਰ (ਸਿੱਖ ਧਰਮ)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਯੂਨਾਨਵਿਸਥਾਪਨ ਕਿਰਿਆਵਾਂਦਿਨੇਸ਼ ਸ਼ਰਮਾਕ੍ਰਿਕਟਅੰਮ੍ਰਿਤਪਾਲ ਸਿੰਘ ਖ਼ਾਲਸਾਮੁਹਾਰਨੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸਰਗੇ ਬ੍ਰਿਨਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਟੀਵੀ ਚੈਨਲਬਠਿੰਡਾਸਫ਼ਰਨਾਮੇ ਦਾ ਇਤਿਹਾਸਪੱਤਰਕਾਰੀਅਰਥ ਅਲੰਕਾਰਹਲਫੀਆ ਬਿਆਨਪੰਜਾਬੀ ਵਾਰ ਕਾਵਿ ਦਾ ਇਤਿਹਾਸਚਰਨ ਦਾਸ ਸਿੱਧੂਨਿਰਮਲਾ ਸੰਪਰਦਾਇਬਾਬਾ ਬੁੱਢਾ ਜੀਸੇਵਾਭਾਸ਼ਾਬਾਬਰਸੱਭਿਆਚਾਰ ਅਤੇ ਸਾਹਿਤਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ2020-2021 ਭਾਰਤੀ ਕਿਸਾਨ ਅੰਦੋਲਨ.acਕਬੂਤਰਊਧਮ ਸਿੰਘਧਾਰਾ 370ਕੈਲੀਫ਼ੋਰਨੀਆਪੰਜਾਬੀ ਮੁਹਾਵਰੇ ਅਤੇ ਅਖਾਣਧਨੀ ਰਾਮ ਚਾਤ੍ਰਿਕਹਵਾਈ ਜਹਾਜ਼ਮਲੇਸ਼ੀਆਦੂਜੀ ਐਂਗਲੋ-ਸਿੱਖ ਜੰਗਸੰਤ ਰਾਮ ਉਦਾਸੀਕੁਲਦੀਪ ਪਾਰਸਸਿਹਤਮੰਦ ਖੁਰਾਕਨਜ਼ਮ ਹੁਸੈਨ ਸੱਯਦਤਾਜ ਮਹਿਲਭਾਰਤਹੀਰਾ ਸਿੰਘ ਦਰਦਭਾਰਤ ਰਤਨਬੱਦਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਤਖ਼ਤ ਸ੍ਰੀ ਦਮਦਮਾ ਸਾਹਿਬਉਪਵਾਕ🡆 More