ਕਜ਼ਾਖ਼ ਲੋਕ

ਕਜ਼ਾਖ਼ ਮੱਧ ਏਸ਼ੀਆ ਦੇ ਉੱਤਰੀ ਭਾਗ ਵਿੱਚ ਰਹਿਣ ਵਾਲੇ ਇੱਕ ਤੁਰਕੀ ਬੋਲਣ ਵਾਲੀ ਜਾਤੀ ਦਾ ਨਾਮ ਹੈ। ਕਜ਼ਾਖ਼ਸਤਾਨ ਦੀ ਵਧੇਰੇ ਅਬਾਦੀ ਏਸੇ ਨਸਲ ਦੀ ਹੈ, ਹਾਲਾਂਕਿ ਕਜ਼ਾਖ਼ ਲੋਕ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਮਿਲਦੇ ਹਨ, ਜਿਵੇਂ ਕਿ ਉਜ਼ਬੇਕਿਸਤਾਨ, ਮੰਗੋਲੀਆ, ਰੂਸ ਅਤੇ ਚੀਨ ਦੇ ਸ਼ਿਨਜਿਆਂਗ ਵਿੱਚ। ਦੁਨੀਆ ਭਰ ਵਿੱਚ 1.3 ਤੋਂ 1.5 ਕਰੋੜ ਲੋਕ ਕਜ਼ਾਖ਼ ਹਨ ਅਤੇ ਇਹਨਾਂ ਵਿੱਚੋਂ ਬਹੁਤਿਆਂ ਮਾਂ-ਬੋਲੀ ਕਜ਼ਾਖ਼ ਹੈ। ਕਜ਼ਾਖ਼ ਲੋਕ ਬਹੁਤ ਸਾਰੀਆਂ ਤੁਰਕੀ ਜਾਤੀਆਂ ਦੇ ਵੰਸ਼ਜ ਹਨ, ਜਿਵੇਂ ਕਿ ਅਰਗਿਨ, ਖ਼ਜ਼ਰ ਲੋਕ, ਕਾਰਲੁਕ, ਕਿਪਚਕ ਅਤੇ ਕੁਮਨ। ਮੰਨਿਆ ਜਾਂਦਾ ਹੈ ਕਿ ਇਹਨਾਂ ਵਿੱਚ ਕੁਝ ਹੱਦ ਤੱਕ ਮੱਧ ਏਸ਼ੀਆ ਦੀਆਂ ਕੁਝ ਇਰਾਨੀ ਭਾਸ਼ਾਵਾਂ ਬੋਲਣ ਵਾਲੀਆਂ ਜਾਤੀਆਂ ਜਿਵੇਂ ਕਿ ਸ਼ਕ, ਸਕਿਥਿਆਈ ਅਤੇ ਸਰਮਤੀ ਵੀ ਸ਼ਾਮਿਲ ਹੋ ਗਈਆਂ ਸਨ। ਕਜ਼ਾਖ਼ ਲੋਕ ਸਾਇਬੇਰੀਆ ਤੋਂ ਲੈ ਕੇ ਕ੍ਰਿਸ਼ਣ ਸਾਗਰ ਤੱਕ ਫੈਲੇ ਹੋਏ ਸਨ ਅਤੇ ਜਦੋਂ ਇਸ ਖੇਤਰ ਵਿੱਚ ਤੁਰਕੀ-ਮੰਗੋਲ ਲੋਕਾਂ ਦਾ ਰਾਜ ਹੋਇਆ ਤਾਂ ਵੀ ਉਹ ਮੱਧ ਏਸ਼ੀਆ ਵਿੱਚ ਵਸੇ ਰਹੇ।

Kazaks
Қазақтар
Qazaqtar
ਕਜ਼ਾਖ਼ ਲੋਕ
ਇੱਕ ਕਜ਼ਾਖ਼ ਚਰਵਾਹਾ ਆਪਣੇ ਕੁੱਤਿਆਂ ਅਤੇ ਘੋੜੇ ਨਾਲ।
ਕੁੱਲ ਅਬਾਦੀ
ਅੰ. 1.5 ਕਰੋੜ
ਅਹਿਮ ਅਬਾਦੀ ਵਾਲੇ ਖੇਤਰ
ਫਰਮਾ:Country data ਕਜ਼ਾਖ਼ਸਤਾਨ 11,244,547 (2014)
ਕਜ਼ਾਖ਼ ਲੋਕ ਚੀਨ1,500,000
ਕਜ਼ਾਖ਼ ਲੋਕ ਉਜ਼ਬੇਕਿਸਤਾਨ800,000
ਕਜ਼ਾਖ਼ ਲੋਕ ਰੂਸ647,732
ਕਜ਼ਾਖ਼ ਲੋਕ ਮੰਗੋਲੀਆ201,526
ਕਜ਼ਾਖ਼ ਲੋਕ ਕਿਰਗਿਜ਼ਸਤਾਨ33,200
ਕਜ਼ਾਖ਼ ਲੋਕ ਸੰਯੁਕਤ ਰਾਜ ਅਮਰੀਕਾ24,636
ਕਜ਼ਾਖ਼ ਲੋਕ ਤੁਰਕੀ10,000
ਕਜ਼ਾਖ਼ ਲੋਕ ਕੈਨੇਡਾ9,600
ਫਰਮਾ:Country data ਇਰਾਨ3,000-4,000 to 15,000
ਫਰਮਾ:Country data ਚੈੱਕ ਗਣਰਾਜ5,639
ਫਰਮਾ:Country data ਯੁਕਰੇਨ5,526
ਕਜ਼ਾਖ਼ ਲੋਕ ਸੰਯੁਕਤ ਅਰਬ ਅਮੀਰਾਤ5,000
ਕਜ਼ਾਖ਼ ਲੋਕ ਆਸਟਰੀਆ1,685
ਕਜ਼ਾਖ਼ ਲੋਕ ਬੇਲਾਰੂਸ1,355
ਕਜ਼ਾਖ਼ ਲੋਕ ਜਰਮਨੀ1,000
ਭਾਸ਼ਾਵਾਂ
ਕਜ਼ਾਖ਼, ਰੂਸੀ, ਚੀਨੀ
ਧਰਮ
ਮੁੱਖ ਤੌਰ 'ਤੇ ਸੁੰਨੀ ਮੁਸਲਮਾਨ, ਘੱਟ ਗਿਣਤੀ ਤੇਂਗਰੀ, ਅਤੇ ਇਸਾਈ
ਸਬੰਧਿਤ ਨਸਲੀ ਗਰੁੱਪ
ਕਿਰਗਿਜ਼, ਕਰਾਕਲਪਾਕ, ਨੋਗਾਈ, ਤੁਰਕੀ, ਨੇਮਾਨ, ਅਤੇ ਮੰਗੋਲ.

ਨਾਮ ਦੀ ਬਣਤਰ

ਇਤਿਹਾਸਕਾਰਾਂ ਵਿੱਚ ਕਜ਼ਾਖ਼ ਨਾਮ ਦੇ ਮੂਲ ਸਰੋਤ ਨੂੰ ਲੈ ਕੇ ਮਤਭੇਦ ਹਨ। ਕੁਝ ਕਹਿੰਦੇ ਹਨ ਕਿ ਇਹ ਤੁਰਕੀ ਭਾਸ਼ਾਵਾਂ ਦੇ ਕਜ਼ ਸ਼ਬਦ ਤੋਂ ਆਉਂਦਾ ਹੈ ਜਿਸਦਾ ਮਤਲਬ ਘੁਮੱਕੜ ਹੈ, ਕਿਉਂਕਿ ਕਜ਼ਾਖ਼ ਲੋਕ ਸਤੈਪੀ ਖੇਤਰ ਦੇ ਖ਼ਾਨਾਬਦੋਸ਼ ਸਨ। ਹੋਰ ਵਿਦਵਾਨ ਕਹਿੰਦੇ ਹਨ ਕਿ ਇਹ ਮੰਗੋਲ ਭਾਸ਼ਾ ਦੇ ਖ਼ਸਕ ਸ਼ਬਦ ਤੋਂ ਆਇਆ ਹੈ, ਜਿਹੜਾ ਕਿ ਸਮਾਨ ਲਿਜਾਣ ਲਈ ਇੱਕ ਪਹੀਏ ਵਾਲੀ ਗੱਡੀ ਹੁੰਦੀ ਹੈ ਅਤੇ ਜਿਸਦਾ ਇਸਤੇਮਾਲ ਕਜ਼ਾਖ਼ ਲੋਕ ਸਤੈਪੀ ਉੱਪਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਵੀ ਕਰਦੇ ਸਨ। ਤੀਜੀ ਰਾਏ ਇਹ ਹੈ ਕਿ ਇਹ ਪ੍ਰਾਚੀਨ ਤੁਰਕੀ ਸ਼ਬਦ ਕਜ਼ਗ਼ਾਕ ਤੋਂ ਆਇਆ ਹੈ, ਜਿਸਦਾ ਮਤਲਬ ਹੈ ਇਕੱਠਾ ਕਰਨਾ ਜਾਂ ਮਿਲਾਉਣਾ, ਮਤਲਬ ਕਿ ਕਜ਼ਗ਼ਾਕ ਉਹ ਵਿਅਕਤੀ ਹੋਇਆ ਜਿਹੜਾ ਆਪਣਾ ਫ਼ਾਇਦਾ ਲੱਭੇ।

ਜੈਨੇਟਿਕ ਜੜ੍ਹਾਂ ਅਤੇ ਰੰਗ-ਰੂਪ

ਕਜ਼ਾਖ਼ ਲੋਕ ਵੇਖਣ ਵਿੱਚ ਮੰਗੋਲ ਲੱਗਦੇ ਹਨ ਪਰ ਇਹਨਾਂ ਵਿੱਚ ਹਲਕਾ ਯੂਰਪੀ ਪ੍ਰਭਾਵ ਵੀ ਵਿਖਾਈ ਦਿੰਦਾ ਹੈ। ਇਹਨਾਂ ਵਿੱਚੋਂ ਬਹੁਤਿਆਂ ਦੇ ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹੁੰਦੀਆਂ ਹਨ, ਹਾਲਾਂਕਿ ਕੁਝ ਕਜ਼ਾਖ਼ਾਂ ਦੀਆਂ ਅੱਖਾਂ ਨੀਲੀਆਂ-ਹਰੀਆਂ ਅਤੇ ਵਾਲ ਲਾਲ-ਭੂਰੇ ਵੀ ਹੁੰਦੇ ਹਨ। ਇਹਨਾਂ ਦਾ ਰੰਗ ਗੋਰਾ ਜਾਂ ਹਲਕਾ ਕਣਕ-ਵੰਨਾ ਹੁੰਦਾ ਹੈ।

ਜੈਨੇਟਿਕ ਨਜ਼ਰੀਏ ਨਾਲ 55% ਕਜ਼ਾਖ਼ਾਂ ਦਾ ਮੂਲ ਵੰਸ਼ ਏਸ਼ੀਆਈ ਹੈ, ਜਿਹਨਾਂ ਵਿੱਚ ਹੈਪਲੋਗਰੁੱਪ ਡੀ, ਸੀ ਅਤੇ ਜ਼ੈੱਡ 36.2% ਹਨ, ਹੈਪਲੋਗਰੁੱਪ ਏ, ਏੱਫ਼ 6.9% ਹਨ ਅਤੇ ਹੋਰ ਏਸ਼ੀਆਈ ਹੈਪਲੋਗਰੁੱਪ ਸਮੂਹ 11.9% ਹਨ। 41% ਕਜ਼ਾਖ਼ਾਂ ਦਾ ਹੈਪਲੋਗਰੁੱਪ ਸਮੂਹ ਪੱਛਮੀ ਯੂਰੇਸ਼ੀਆ ਤੋਂ ਹੈ, ਜਿਸ ਵਿੱਚ ਹੈਪਲੋਗਰੁੱਪ ਐੱਚ (14.1%), ਕੇ. (2.6%), ਜੇ (3.6%), ਟੀ (5.5%), ਯੂ (3%) ਅਤੇ ਹੋਰ ਸਮੂਹ (12.2%) ਹਨ।

ਧਰਮ

ਜ਼ਿਆਦਾਤਰ ਕਜ਼ਾਖ਼ ਲੋਕ ਸੁੰਨੀ ਮੁਸਲਮਾਨ ਹੁੰਦੇ ਹਨ। ਬਹੁਤ ਸਾਰੇ ਕਜ਼ਾਖ਼ ਇਸਲਾਮ ਤੋਂ ਪਹਿਲਾਂ ਦੇ ਤੱਤਾਂ ਨੂੰ ਵੀ ਆਪਣੀ ਜ਼ਿੰਦਗੀ ਨਾਲ ਜੋੜਦੇ ਹਨ। ਇਹਨਾਂ ਵਿੱਚ ਨਜ਼ਰ, ਤਵੀਤਾਂ ਅਤੇ ਝਾੜ-ਫੂਕ(ਜਿਹਨਾਂ ਨੂੰ ਬਖ਼ਸੀ ਕਿਹਾ ਜਾਂਦਾ ਹੈ) ਦੀਆਂ ਰਸਮਾਂ ਵੀ ਸ਼ਾਮਿਲ ਹਨ।

ਇਹ ਵੀ ਵੇਖੋ

ਹਵਾਲੇ

Tags:

ਕਜ਼ਾਖ਼ ਲੋਕ ਨਾਮ ਦੀ ਬਣਤਰਕਜ਼ਾਖ਼ ਲੋਕ ਜੈਨੇਟਿਕ ਜੜ੍ਹਾਂ ਅਤੇ ਰੰਗ-ਰੂਪਕਜ਼ਾਖ਼ ਲੋਕ ਧਰਮਕਜ਼ਾਖ਼ ਲੋਕ ਇਹ ਵੀ ਵੇਖੋਕਜ਼ਾਖ਼ ਲੋਕ ਹਵਾਲੇਕਜ਼ਾਖ਼ ਲੋਕਉਜ਼ਬੇਕਿਸਤਾਨਕਜ਼ਾਖ ਭਾਸ਼ਾਕਜ਼ਾਖ਼ਸਤਾਨਕਾਰਲੁਕ ਲੋਕਖ਼ਜ਼ਰਚੀਨਤੁਰਕੀ ਭਾਸ਼ਾ ਪਰਿਵਾਰਮੰਗੋਲੀਆਮੱਧ ਏਸ਼ੀਆਰੂਸਸ਼ਿਨਚਿਆਂਙਸਾਈਬੇਰੀਆ

🔥 Trending searches on Wiki ਪੰਜਾਬੀ:

ਸੁਖਬੰਸ ਕੌਰ ਭਿੰਡਰਬੰਦਾ ਸਿੰਘ ਬਹਾਦਰਪੰਜਾਬੀਗੁਰਮੀਤ ਸਿੰਘ ਖੁੱਡੀਆਂਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਭਗਤ ਸਿੰਘਕਹਾਵਤਾਂਸ਼੍ਰੀ ਗੰਗਾਨਗਰਜੇਹਲਮ ਦਰਿਆਇਟਲੀਰਾਜਾ ਪੋਰਸਪੰਜਾਬੀ ਜੰਗਨਾਮਾਸ਼ਬਦ-ਜੋੜਮੜ੍ਹੀ ਦਾ ਦੀਵਾਮੀਂਹਰੁਡੋਲਫ਼ ਦੈਜ਼ਲਰਮੁਗ਼ਲ ਸਲਤਨਤਸਿਰਮੌਰ ਰਾਜਮਾਲਵਾ (ਪੰਜਾਬ)ਜਾਵਾ (ਪ੍ਰੋਗਰਾਮਿੰਗ ਭਾਸ਼ਾ)ਕਪਿਲ ਸ਼ਰਮਾਐਚ.ਟੀ.ਐਮ.ਐਲਅਲੰਕਾਰ ਸੰਪਰਦਾਇਐਕਸ (ਅੰਗਰੇਜ਼ੀ ਅੱਖਰ)ਕਾਂਪੰਜਾਬੀ ਕਿੱਸਾ ਕਾਵਿ (1850-1950)ਕੋਠੇ ਖੜਕ ਸਿੰਘਵਿਸਥਾਪਨ ਕਿਰਿਆਵਾਂਸਾਕਾ ਸਰਹਿੰਦਖੋਜਤੰਬੂਰਾਰਬਿੰਦਰਨਾਥ ਟੈਗੋਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਗਤ ਨਾਮਦੇਵਅਫ਼ਜ਼ਲ ਅਹਿਸਨ ਰੰਧਾਵਾਮੇਰਾ ਦਾਗ਼ਿਸਤਾਨਛਾਤੀ ਗੰਢਸ਼੍ਰੋਮਣੀ ਅਕਾਲੀ ਦਲਸੁਰ (ਭਾਸ਼ਾ ਵਿਗਿਆਨ)ਜਸਵੰਤ ਦੀਦਸਾਕਾ ਨੀਲਾ ਤਾਰਾਗੁਰਦਾਸਪੁਰ ਜ਼ਿਲ੍ਹਾਤੀਆਂਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਰਾਣੀ ਲਕਸ਼ਮੀਬਾਈਸੰਯੁਕਤ ਰਾਜਮਨੋਜ ਪਾਂਡੇਰਾਜ (ਰਾਜ ਪ੍ਰਬੰਧ)ਸਾਹਿਤ ਅਤੇ ਇਤਿਹਾਸਪ੍ਰਿੰਸੀਪਲ ਤੇਜਾ ਸਿੰਘਦਫ਼ਤਰਚੰਦਰਮਾਅਫ਼ਗ਼ਾਨਿਸਤਾਨ ਦੇ ਸੂਬੇਕਬੀਰਜ਼ਫ਼ਰਨਾਮਾ (ਪੱਤਰ)ਗੂਰੂ ਨਾਨਕ ਦੀ ਦੂਜੀ ਉਦਾਸੀਰਹਿਰਾਸਬੀਬੀ ਭਾਨੀਪੰਜਾਬੀ ਸਾਹਿਤ ਦਾ ਇਤਿਹਾਸਵਿਸ਼ਵ ਵਾਤਾਵਰਣ ਦਿਵਸਹਾੜੀ ਦੀ ਫ਼ਸਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੁਆਇਨਾਵਾਰਿਸ ਸ਼ਾਹਚਾਰ ਸਾਹਿਬਜ਼ਾਦੇ (ਫ਼ਿਲਮ)ਘੜਾਉਪਵਾਕਗੁਰਮੁਖੀ ਲਿਪੀਸੇਵਾਇੰਸਟਾਗਰਾਮਲੋਕ ਸਭਾਅਸਤਿਤ੍ਵਵਾਦਮਹਾਤਮਾ ਗਾਂਧੀਊਧਮ ਸਿੰਘਦਸ਼ਤ ਏ ਤਨਹਾਈਸ੍ਰੀ ਮੁਕਤਸਰ ਸਾਹਿਬਦੂਜੀ ਸੰਸਾਰ ਜੰਗਸ਼ਾਹ ਜਹਾਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ🡆 More