ਅੰਗਕੋਰ ਵਾਤ ਜਾਂ ਅੰਗਕੋਰ ਮੰਦਰ ਜੋ ਕਿ ਕੰਬੋਡੀਆ ਵਿੱਚ ਸਥਿਤ ਹੈ ਸ਼ਿਵ ਮੰਦਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਸ ਮੰਦਰ ਨੂੰ ਯੂਨੈਸਕੋ ਵੱਲੋਂ ਸਾਲ 1992 ਵਿੱਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ। ਫਰਾਂਸ ਦੇ ਖੋਜੀ ਮਿਸ਼ਨਰੀ ਹੈਨਰੀ ਮਹੁਤ ਨੇ ਸੰਨ 1860 ਵਿੱਚ ਇਸ ਦੀ ਖੋਜ ਕੀਤੀ। ਇਸ ਤੋਂ ਬਾਅਦ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਭਾਰਤ ਵਿੱਚ ਬਹੁਤ ਆਹਲਾ ਦਰਜੇ ਦੇ ਮੰਦਰ ਅਤੇ ਇਮਾਰਤਾਂ ਵੇਖਣ ਨੂੰ ਮਿਲਦੀਆਂ ਹਨ।
ਅੰਗਕੋਰ ਵਾਤ | |
---|---|
ਧਰਮ | |
ਮਾਨਤਾ | ਹਿੰਦੂ |
ਟਿਕਾਣਾ | |
ਟਿਕਾਣਾ | ਅੰਗਕੋਰ ਵਾਤ, ਕੰਬੋਡੀਆ |
ਦੇਸ਼ | ਕੰਬੋਡੀਆ |
ਆਰਕੀਟੈਕਚਰ | |
ਕਿਸਮ | Khmer |
ਸਿਰਜਣਹਾਰ | ਸੂਰਜਵਰਮਨ |
ਦੁਨੀਆ ਦਾ ਸਭ ਤੋਂ ਵੱਡਾ ਮੰਦਰ ਭਾਰਤੀ ਨੇ ਹੀ ਬਣਵਾਇਆ ਸੀ ਜੋ ਕੰਬੋਡੀਆ ਵਿੱਚ ਸਥਿਤ ਹੈ। ਇਹ ਮੰਦਰ ‘‘ਅੰਗਕੋਰਵਾਟ’’ ਭਗਵਾਨ ਵਿਸ਼ਨੂੰ ਦਾ ਮੰਦਰ ਹੈ। ਇਸ ਦੀ ਉਸਾਰੀ ਰਾਜਾ ਸੂਰਜਵਰਮਨ ਨੇ 1131 ਈਸਵੀ ਵਿੱਚ ਕਰਵਾਈ ਸੀ। ਉਸ ਨੇ ਇੱਥੇ ਪੰਜਾਹ ਸਾਲ ਰਾਜ ਕੀਤਾ। ਇਹ ਮੰਦਰ 81 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ ਕੰਧਾਂ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਇਹ ਮੰਦਰ ਕੰਬੋਡੀਆ ਦੀ ਰਾਜਧਾਨੀ ਪਨੋਮ ਪੇਨ ਤੋਂ 192 ਮੀਲ ਉੱਤਰ ਪੱਛਮ ਦਿਸ਼ਾ ਵਿੱਚ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਦੇ ਇੱਕ ਬ੍ਰਾਹਮਣ ਕੰਬੂ ਨੇ 100 ਈਸਵੀ ਵਿੱਚ ਇੱਥੇ ਫੁਨਾਨ ਰਾਜ ਦੀ ਸਥਾਪਨਾ ਕੀਤੀ। ਇਸ ਕਰ ਕੇ ਉੱਥੇ ਭਾਰਤੀ ਵਪਾਰੀ ਵਸਣ ਲੱਗੇ ਅਤੇ ਭਾਰਤੀ ਸੱਭਿਆਚਾਰ ਵਿਕਸਤ ਹੋਣ ਲੱਗ ਪਿਆ। ਫਿਰ ਰਾਜਾ ਸੂਰਜਵਰਮਨ ਨੇ ਇਸ ਮੰਦਰ ਦੀ ਸਥਾਪਨਾ ਕੀਤੀ। ਜਦੋਂ ਲੋਕ ਸਮੇਂ ਦੀ ਤਬਦੀਲੀ ਨਾਲ ਇਹ ਥਾਂ ਛੱਡ ਗਏ ਤਾਂ ਮੰਦਰ ਵੀ ਜੰਗਲ ਵਿੱਚ ਲੁਕ ਗਿਆ। ਇਹ ਜੰਗਲ ਵਿੱਚ ਸੁਰੱਖਿਅਤ ਰਿਹਾ। ਸੰਨ 1860 ਵਿੱਚ ਇਸ ਨੂੰ ਦੁਬਾਰਾ ਲੱਭ ਕੇ ਦੁਨੀਆ ਲਈ ਖਿੱਚ ਦਾ ਕੇਂਦਰ ਬਣਾ ਦਿੱਤਾ ਗਿਆ।
This article uses material from the Wikipedia ਪੰਜਾਬੀ article ਅੰਗਕੋਰ ਵਾਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.