ਹੁਕਮਨਾਮਾ: ਪੰਜਾਬੀ ਸਾਹਿਤ

ਹੁਕਮਨਾਮਾ ( ਪੰਜਾਬੀ : ਹੁਕਮਨਾਮਾ, ਅਨੁਵਾਦ। ਹੁਕਮਨਾਮਾ ), ਆਧੁਨਿਕ ਸਮੇਂ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਇੱਕ ਬਾਣੀ ਵਿੱਚੋਂ ਕਿਸੇ ਭਜਨ ਨੂੰ ਦਰਸਾਉਂਦਾ ਹੈ, ਜੋ ਸਿੱਖਾਂ ਨੂੰ ਹੁਕਮ, ਹੁਕਮ ਜਾਂ ਹੁਕਮ ਦੇ ਤੌਰ ਤੇ ਦਿੱਤਾ ਗਿਆ ਹੈ। ਸਮਕਾਲੀ ਤਖ਼ਤਾਂ ਦੁਆਰਾ ਜਾਰੀ ਕੀਤੇ ਫਰਮਾਨਾਂ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ। ਇਤਿਹਾਸਕ ਤੌਰ ਉੱਤੇ, ਇਹ ਸਿੱਖ ਧਰਮ ਦੇ ਕਿਸੇ ਇੱਕ ਗੁਰੂ ਜਾਂ ਉਹਨਾਂ ਦੇ ਕਾਰਜਕਾਰੀ ਅਨੁਯਾਈਆਂ ਅਤੇ ਸਾਥੀਆਂ ਦੁਆਰਾ ਉਹਨਾਂ ਦੇ ਜੀਵਨ ਦੌਰਾਨ ਦਿੱਤੇ ਗਏ ਹੁਕਮ, ਆਦੇਸ਼, ਜਾਂ ਹੁਕਮ ਲਈ ਵਰਤਿਆ ਜਾਂਦਾ ਸੀ।

ਅੱਜ-ਕੱਲ੍ਹ, ਗੁਰੂਆਂ ਦੇ ਸਮੇਂ ਤੋਂ ਬਾਅਦ, ਹੁਕਮਨਾਮਾ ਰੋਜ਼ਾਨਾ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਹੱਥ ਦੇ ਪੰਨੇ ਤੋਂ ਬਿਨਾਂ ਕਿਸੇ ਤਰਤੀਬ ਤੋਂ ਚੁਣੀ ਗਈ ਬਾਣੀ ਨੂੰ ਕਿਹਾ ਜਾਂਦਾ ਹੈ। ਇਸ ਨੂੰ ਉਸ ਦਿਨ ਲਈ ਪ੍ਰਮਾਤਮਾ ਦੇ ਹੁਕਮ ਵਜੋਂ ਦੇਖਿਆ ਜਾਂਦਾ ਹੈ। ਹੁਕਮਨਾਮਾ ਵੰਡਿਆ ਜਾਂਦਾ ਹੈ ਅਤੇ ਫਿਰ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਬੋਲਕੇ ਵਿੱਚ ਪੜ੍ਹਿਆ ਜਾਂਦਾ ਹੈ। ਇਸ ਰਸਮ ਦੁਆਰਾ ਲਈ ਗਈ ਬਾਣੀ ਨੂੰ ਵਾਕ ਜਾਂ ਹੁਕਮ ਕਿਹਾ ਜਾਂਦਾ ਹੈ।

ਹੁਕਮਨਾਮਾ: ਜਾਣ-ਪਛਾਣ, ਆਰੰਭ, ਸ਼ੈਲੀ ਅਤੇ ਬਣਤਰ
ਵਾਰਾਣਸੀ ਦੀ ਸਥਾਨਕ ਸੰਗਤ ਨੂੰ ਸੰਬੋਧਿਤ ਗੁਰੂ ਤੇਗ ਬਹਾਦੁਰ ਦਾ ਇੱਕ ਹੁਕਮਨਾਮਾ, ਤਕਰੀਬਨ 1665-1675


ਜਾਣ-ਪਛਾਣ

ਹੁਕਮਨਾਮਾ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਹੈ। ਭਾਸ਼ਾਈ ਦ੍ਰਿਸ਼ਟੀ ਤੋਂ ਹੁਕਮਨਾਮਾ ਸ਼ਬਦ ਅਰਬੀ 'ਹੁਕਮ' ਅਤੇ ਫ਼ਾਰਸੀ 'ਨਾਮਹ' ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸਦਾ ਸਧਾਰਨ ਅਰਥ ਹੈ 'ਫ਼ਰਮਾਇਸ਼ ਵਾਲਾ ਪੱਤਰ'। ਇੱਕ ਅਜਿਹਾ ਪੱਤਰ ਜਿਸ ਰਾਹੀਂ ਸਮੁੱਚੀ ਸੰਗਤ ਨੂੰ ਕੋਈ ਆਦੇਸ਼ ਦਿੱਤਾ ਜਾਵੇ।ਸਿੱਖ ਗੁਰੂਆਂ,ਹੋਰ ਧਾਰਮਿਕ ਆਗੂਆਂ ਦੁਆਰਾ ਆਪਣੇ ਸਰਧਾਲੂਆਂ ਨੂੰ ਲਿਖੇ ਗਏ ਪੱਤਰ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ।

ਆਰੰਭ

ਹੁਕਮਨਾਮੇ ਲਿਖੇ ਜਾਣ ਦੀ ਪ੍ਰਥਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਆਰੰਭ ਹੋਈ ਮੰਨੀ ਜਾ ਸਕਦੀ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਦੁਆਰਾ ਕੋਈ ਹੁਕਮਨਾਮਾ ਨਹੀਂ ਲਿਖਿਆ ਗਿਆ।ਪਰ ਉਹਨਾਂ ਦੇ ਨੀਸਾਣ ਜ਼ਰੂਰ ਮਿਲਦੇ ਹਨ। ਨੀਸਾਣ ਤੋ ਭਾਵ ਨਿਸ਼ਾਨ। ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਰਾਜਾ ਚਿੱਠੀ ਭੇਜਦਾ ਸੀ।ਉਹ ਚਿੱਠੀ ਤੇ ਜਾਂ ਤਾਂ ਆਪਣੇ ਦਸਤਖ਼ਤ ਕਰ ਦਿੰਦਾ ਸੀ ਅਤੇ ਜਾਂ ਕੋਈ ਨਿਸ਼ਾਨੀ ਲਾ ਦਿੰਦਾ ਸੀ। ਜਿਸ ਕਾਰਨ ਚਿੱਠੀ ਭੇਜੀ ਗਈ ਜਗ੍ਹਾ ਤੇ ਸਹੀ ਪ੍ਰਮਾਣਿਤ ਹੋ ਜਾਂਦੀ ਸੀ। ਇਸ ਤੋਂ ਇਲਾਵਾ ਦਸਮ ਗੁਰੂ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਪਤਨੀਆਂ ਦੇ ਹੁਕਮਨਾਮੇ ਮਿਲਦੇ ਹਨ।ਅੱਜ ਵੀ ਪ੍ਰਮੁੱਖ ਤਖਤਾਂ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ।

ਸ਼ੈਲੀ ਅਤੇ ਬਣਤਰ

ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਗੁਰੂ ਸਾਹਿਬਾਨ ਖੁਦ ਲਿਖਦੇ ਸੀ। ਪਰ ਦਸਮ ਗੁਰੂ ਸਮੇਂ ਹੁਕਮਨਾਮਾ ਲਿਖਣ ਦਾ ਕੰਮ ਵਿਸ਼ੇਸ਼ ਲਿਖਾਰੀ ਕਰਨ ਲੱਗ ਪਏ।ਗੁਰੂ ਸਾਹਿਬ ਕੀਤੀ ਹੋਈ ਲਿਖਤ ਤੇ ਕੇਵਲ ਨੀਸਾਣ ਪਾ ਦਿੰਦੇ ਸਨ। ਹਰ ਹੁਕਮਨਾਮੇ ਵਿੱਚ 'ੴਸਤਿਗੁਰ ਪ੍ਰਸਾਦਿ' ਪਾ ਕੇ ਸਮੁੱਚੀ ਸੰਗਤ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਬਾਕੀ ਦਾ ਸਾਰਾ ਹੁਕਮਨਾਮਾ ਲਿਖਾਰੀ ਦੀ ਲਿਖਤ ਹੁੰਦਾ ਹੈ। ਵਸਤੂ ਪੱਖ ਤੋਂ ਹੁਕਮਨਾਮੇ ਦੇ ਤਿੰਨ ਭਾਗ ਮੰਨੇ ਜਾ ਸਕਦੇ ਹਨ। ਜਿਸ ਵਿੱਚ ਪਹਿਲਾ ਭਾਗ ਸੰਬੋਧਨ ਦਾ ਹੈ। ਇਸ ਭਾਗ ਵਿੱਚ ਉਹਨਾਂ ਸਾਰੇ ਵਿਅਕਤੀਆਂ ਦਾ ਦੇ ਨਾਵਾਂ ਦਾ ਵੇਰਵਾ ਹੁੰਦਾ ਹੈ। ਜਿੰਨਾਂ ਨੂੰ ਹੁਕਮਨਾਮਾ ਸੰਬੋਧਨ ਕਰਦਾ ਹੋਵੇ।ਦੂਜੇ ਭਾਗ ਚ ਉਹਨਾਂ ਵਸਤਾਂ ਦਾ ਵੇਰਵਾ ਹੁੰਦਾ ਹੈ ਜਿੰਨਾਂ ਦੀ ਮੰਗ ਸੰਬੋਧਿਤ ਸੰਗਤ ਤੋਂ ਕੀਤੇ ਗਈ ਹੈ। ਇਹ ਭਾਗ ਹੁਕਮਨਾਮੇ ਦਾ ਵਿਹਾਰਿਕ ਭਾਗ ਹੁੰਦਾ ਹੈ। ਸਾਹਿਤਕ ਪੱਖੋਂ ਇਸ ਭਾਗ ਦਾ ਬਹੁਤ ਮਹੱਤਵ ਹੈ। ਇਸ ਤਰਾਂ ਕਈ ਹੁਕਮਨਾਮੇ ਦਾ ਦੂਜੇ ਭਾਗ ਤੋਂ ਬਾਅਦ ਈ ਖਾਤਮ ਹੋ ਜਾਂਦੇ ਹਨ। ਪਰ ਕਈ ਵਾਰੀ ਤੀਜੇ ਭਾਗ ਵਿੱਚ ਹੁਕਮਨਾਮਾ ਲੈ ਕੇ ਜਾਣ ਵਾਲਾ ਮੇਵੜੇ ਬਾਰੇ ਲਿਖਿਆ ਜਾਂਦਾ ਹੈ ਕਿ ਉਸਨੂੰ ਇਸ ਸੇਵਾ ਬਦਲੇ ਕੀ ਭੇਂਟਾ ਕਰਨਾ ਹੈ। ਅੰਤ ਵਿੱਚ ਤਾਰੀਖ ਲਿਖ ਕੇ ਕੁਲ ਸਤਰਾਂ ਦੀ ਗਿਣਤੀ ਲਿਖੀ ਜਾਂਦਾ ਹੈ।

ਹੁਕਮਨਾਮੇ

ਸਿੱਖ ਇਤਿਹਾਸ ਵਿੱਚ ਮੰਨੇ ਗਏ ਹੁਕਮਨਾਮਿਆਂ ਦਾ ਕੁਝ ਵੇਰਵਾ ਇਸ ਪ੍ਰਕਾਰ ਹੈ:

  1. ਛੇਵੇਂ ਗੁਰੂ ਸਾਹਿਬ ਦੇ ਦੋ ਨੀਸਾਣ ਅਤੇ ਦੋ ਹੁਕਮਨਾਮੇ
  2. ਬਾਬਾ ਗੁਰਦਿੱਤਾ ਜੀ ਦੇ ਚਾਰ ਹੁਕਮਨਾਮੇ
  3. ਅੱਠਵੇਂ ਗੁਰੂ ਹਰਿਕਿਸ਼੍ਰਨ ਜੀ ਦੇ ਛੇ ਹੁਕਮਨਾਮੇ
  4. ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ੨੨ ਹੁਕਮਨਾਮੇ
  5. ਮਾਤਾ ਗੁਜਰੀ ਜੀ ਦੇ ਦੋ ਹੁਕਮਨਾਮੇ
  6. ਦਸਮ ਗੁਰੂ ਜੀ ਦੇ ੩੪ ਹੁਕਮਨਾਮੇ
  7. ਬੰਦਾ ਸਿੰਘ ਬਹਾਦਰਦੇ ਦੋ ਹੁਕਮਨਾਮੇ
  8. ਮਾਤਾ ਸੁੰਦਰੀ ਜੀ ਦੇ ਨੌ ਹੁਕਮਨਾਮੇ
  9. ਇੱਕ ਹੁਕਮਨਾਮਾ ਅਕਾਲ ਤਖਤਦਾ
  10. ਇੱਕ ਹੁਕਮਨਾਮਾ ਤਖਤ ਹਰਿਮੰਦਰ ਸਾਹਿਬ ਪਟਨਾ ਦਾ

ਇਸ ਪ੍ਰਕਾਰ ੮੫ ਦੇ ਲਗਭਗ ਹੁਕਮਨਾਮਿਆਂ ਬਾਰੇ ਜਾਣਕਾਰੀ ਮਿਲੀ ਹੈ। ਜਿੰਨਾ ਵਿੱਚ ਸਭ ਤੋਂ ਜਿਆਦਾ ਹੁਕਮਨਾਮੇ ਦਸਮ ਗੁਰੂ ਦੇ ਹਨ। ਇਸ ਤੋਂ ਇਲਾਵਾ ੧੬੦੬ ਤੋਂ ੧੭੬੨ ਦਾ ਸਮਾਂ ਇਹਨਾਂ ਦੇ ਘੇਰੇ ਵਿੱਚ ਆ ਜਾਂਦਾ ਹੈ।

ਹਵਾਲੇ

Tags:

ਹੁਕਮਨਾਮਾ ਜਾਣ-ਪਛਾਣਹੁਕਮਨਾਮਾ ਆਰੰਭਹੁਕਮਨਾਮਾ ਸ਼ੈਲੀ ਅਤੇ ਬਣਤਰਹੁਕਮਨਾਮਾ ਹੁਕਮਨਾਮੇਹੁਕਮਨਾਮਾ ਹਵਾਲੇਹੁਕਮਨਾਮਾਗੁਰੂ ਗ੍ਰੰਥ ਸਾਹਿਬਪੰਜ ਤਖ਼ਤ ਸਾਹਿਬਾਨਪੰਜਾਬੀ ਭਾਸ਼ਾਸਿੱਖਸਿੱਖ ਗੁਰੂਸਿੱਖੀ

🔥 Trending searches on Wiki ਪੰਜਾਬੀ:

ਹਵਾ ਪ੍ਰਦੂਸ਼ਣਗੁਰਮੁਖੀ ਲਿਪੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੂਗਲਸਰਬੱਤ ਦਾ ਭਲਾਦ ਟਾਈਮਜ਼ ਆਫ਼ ਇੰਡੀਆਪੂਰਨ ਭਗਤਦਿਲਜੀਤ ਦੋਸਾਂਝਬਾਸਕਟਬਾਲਜਲੰਧਰਗੁਰਦਾਸਪੁਰ ਜ਼ਿਲ੍ਹਾਭਗਤ ਧੰਨਾ ਜੀਬਾਈਬਲਪੰਜਾਬੀ ਵਾਰ ਕਾਵਿ ਦਾ ਇਤਿਹਾਸਪਿਆਰਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਨਰਿੰਦਰ ਮੋਦੀਸਾਕਾ ਨੀਲਾ ਤਾਰਾਡੂੰਘੀਆਂ ਸਿਖਰਾਂਹਲਫੀਆ ਬਿਆਨਗੁਰਦੁਆਰਾ ਬਾਓਲੀ ਸਾਹਿਬਲੰਗਰ (ਸਿੱਖ ਧਰਮ)ਸੁਭਾਸ਼ ਚੰਦਰ ਬੋਸਜੈਵਿਕ ਖੇਤੀਅਕਾਲੀ ਫੂਲਾ ਸਿੰਘਗੁਰਦਾਸ ਮਾਨਮਧਾਣੀਸਵਰ ਅਤੇ ਲਗਾਂ ਮਾਤਰਾਵਾਂਭੱਟਾਂ ਦੇ ਸਵੱਈਏਕਾਵਿ ਸ਼ਾਸਤਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਇੰਟਰਸਟੈਲਰ (ਫ਼ਿਲਮ)ਅਭਾਜ ਸੰਖਿਆਲੁਧਿਆਣਾਭਾਈ ਗੁਰਦਾਸਵਿਆਕਰਨਤਖ਼ਤ ਸ੍ਰੀ ਦਮਦਮਾ ਸਾਹਿਬਹੰਸ ਰਾਜ ਹੰਸਅਲ ਨੀਨੋਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵੀਡੀਓਅੰਤਰਰਾਸ਼ਟਰੀ ਮਹਿਲਾ ਦਿਵਸਵਿਸ਼ਵਕੋਸ਼ਹਾਸ਼ਮ ਸ਼ਾਹਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਕ੍ਰਿਸ਼ਨ2020-2021 ਭਾਰਤੀ ਕਿਸਾਨ ਅੰਦੋਲਨਅੰਤਰਰਾਸ਼ਟਰੀ ਮਜ਼ਦੂਰ ਦਿਵਸਸਮਾਰਟਫ਼ੋਨਹਿਮਾਲਿਆਲਾਇਬ੍ਰੇਰੀਕੁਲਵੰਤ ਸਿੰਘ ਵਿਰਕਬਾਬਾ ਦੀਪ ਸਿੰਘਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਅਧਿਆਪਕਸੰਗਰੂਰਜਸਵੰਤ ਸਿੰਘ ਨੇਕੀਖੋਜਸ਼ਰੀਂਹਜਨਤਕ ਛੁੱਟੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਘੋੜਾਪੰਜਾਬੀ ਸਾਹਿਤ ਆਲੋਚਨਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਆਧੁਨਿਕਤਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਸਿੱਖ ਧਰਮ ਦਾ ਇਤਿਹਾਸਵਿਕੀਪੀਡੀਆਵਾਹਿਗੁਰੂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗਰਭਪਾਤਪੰਜਾਬੀ ਧੁਨੀਵਿਉਂਤ🡆 More