ਅਕਾਲ ਤਖ਼ਤ

ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਸਿੱਖਾਂ ਵਾਸਤੇ ਇਸ ਤਰਾਂ ਦੇ ਚਾਰ ਤਖ਼ਤ ਹੋਰ ਹਨ, ਉਨ੍ਹਾਂ ਦੇ ਨਾਂ ਹਨ:-

ਅਕਾਲ ਤਖ਼ਤ ਸਾਹਿਬ
ਅਕਾਲ ਤਖ਼ਤ
ਅਕਾਲ ਤਖ਼ਤ
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਸਿੱਖ ਆਰਕੀਟੈਕਚਰ
ਕਸਬਾ ਜਾਂ ਸ਼ਹਿਰਅੰਮਿਤਸਰ
ਦੇਸ਼ਭਾਰਤ

web|url=http://thesikhs.org/sikh-issues-punjabi/akal-takht/%7Ctitle=Akal[permanent dead link] takht – ਅਕਾਲ ਤਖ਼ਤ – TheSikhs.Org|language=en-US|access-date=2021-01-05}}

ਹੁਕਮਨਾਮੇ

ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਸਮੂਹ ਸਿੱਖ ਜਗਤ ਤੇ ਸਾਰੀਆਂ ਸਿੰਘ ਸਭਾਵਾਂ ਤੇ ਲਾਗੂ ਹੁੰਦੇ ਹਨ।

ਇਤਹਾਸ

ਅਕਾਲ ਤਖ਼ਤ 
ਗੁਰੂ ਨਾਨਕ ਗੁਰਪੁਰਬ, ਤੇ ਰੁਸ਼ਨਾਇਆ ਅਕਾਲ ਤਖ਼ਤ
ਅਕਾਲ ਤਖ਼ਤ 
ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ

ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਠੀਕ ਸਾਹਮਣੇ 1609 ਨੂੰ ਕੀਤੀ, ਜਿਸ ਨਾਲ ਸਿੱਖ ਇਤਹਾਸ ਚ ਇੱਕ ਨਵਾਂ ਮੋੜ ਆਇਆ ਤੇ ਸਿੱਖਾਂ ਨੇ ਸ਼ਸਤਰ ਧਾਰਨੇ ਵੀ ਸ਼ੁਰੂ ਕਰ ਦਿੱਤੇ। 17ਵੀਂ ਅਤੇ 18ਵੀਂ ਸਦੀ ਦੇ ਸ਼ਾਸਕਾਂ ਦੇ ਜ਼ੁਲਮ ਅਤੇ ਬੇਰਹਿਮੀ ਦੇ ਖਿਲਾਫ ਰਾਜਨੀਤਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇਹ ਖਾ ਰਿਹਾ। 18ਵੀਂ ਸਦੀ ਵਿੱਚ, ਅਹਮਦ ਸ਼ਾਹ ਅਬਦਾਲੀ ਅਤੇ ਮੱਸੇ ਰੰਘੜ ਨੇ ਅਕਾਲ ਤਖ਼ਤ ਉੱਤੇ ਹਮਲਿਆਂ ਦੀ ਇੱਕ ਲੜੀ ਦੀ ਅਗਵਾਈ ਕੀਤੀ ਸੀ।ਗੁਰੂ ਹਰਗੋਬਿੰਦ ਸਾਹਿਬ ਦੇ 1635 ਵਿੱਚ ਸ੍ਰੀ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਜਾਣ ਉਪਰੰਤ ਅੰਮਿਤਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ। ਉਨ੍ਹਾਂ ਦੇ ਪੋਤੇ ਹਰ ਜੀ 1696 ਤਕ 55 ਸਾਲ ਲਈ ਤਖ਼ਤ ਦੇ ਸੰਚਾਲਕ ਰਹੇ। 1699 ਵਿੱਚ ਖਾਲਸਾ ਪੰਥ ਦੀ ਸਿਰਜਨਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ। 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਹਰਿਮੰਦਰ ਸਾਹਿਬ ਦਾ ਸਰੋਵਰ ਤੇ ਅਕਾਲ ਤਖਤ ਸਿਖਾਂ ਲਈ ਪ੍ਰੋਤਸਾਹਨ ਤੇ ਰੂਹਾਨੀ ਆਨੰਦ ਦੇ ਮੁੱਖ ਸਰੋਤ ਰਹੇ ਹਨ। ਦਿਵਾਲੀ ਤੇ ਵਿਸਾਖੀ ਨੂੰ ਇਥੇ ਸਰਬੱਤ ਖਾਲਸਾ ਦੀਵਾਨ ਸਜਦੇ ਤੇ ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ ਤੇ ਫੈਸਲੈ ਲਏ ਜਾਂਦੇ। ਉਦਾਹਰਣ ਦੇ ਤੌਰ ਤੇ 4 ਅਕਤੂਬਰ 1745 ਨੂੰ ਗੁਰਮਤਾ ਕਰਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ। 19 ਮਾਰਚ 1748 ਦੀ ਵਿਸਾਖੀ ਵਾਲੇ ਦਿਨ 11 ਮਿਸਲਾਂ ਬਣਾਉਣ ਦਾ ਗੁਰਮਤਾ ਕੀਤਾ ਗਿਆ। 10 ਅਪ੍ਰੇਲ 1673 ਨੂੰ ਗੁਰਮਤਾ ਕਰਕੇ ਇੱਕ ਬ੍ਰਾਹਮਣ ਦੀ ਉਸ ਦੀ ਅਗਵਾ ਕਰ ਲਈ ਗਈ ਪਤਨੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ। ਦਸੰਬਰ 1674 ਭਾਈ ਗੁਰਬਖ਼ਸ਼ ਸਿੰਘ 30 ਸਿਖਾਂ ਦੀ ਅਗਵਾਈ ਵਿੱਚ ਵਿੱਚ ਅਹਿਮਦ ਸ਼ਾਹ ਦੁਰਾਨੀ ਤੌਂ ਅਕਾਲ ਬੁੰਗੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤਕ ਜ਼ਮੀਨੀ ਤਲ ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ। ਬਾਕੀ ਦੀ ਪੰਜ ਮੰਜ਼ਿਲਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ। ਤੀਸਰੀ ਮੰਜ਼ਿਲ ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਜੂਨ 1984 ਵਿੱਚ ਅਕਾਲ ਬੁੰਗੇ ਦਾ ਮੱਥਾ ਇੱਕ ਵਾਰ ਫਿਰ ਬਲਿਊਸਟਾਰ ਆਪ੍ਰੇਸ਼ਨ ਦੌਰਾਨ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ। ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ। 1986 ਵਿੱਚ ਇਮਾਰਤ ਨੂੰ ਢਾਹ ਕੇ ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ ਉਸਾਰੀ ਕੀਤੀ ਗਈ ਹੈ ਜੋ ਕਿ ਅਜੋਕੀ ਇਮਾਰਤ ਹੈ।

ਕਮੇਟੀ ਦਾ ਕਬਜ਼ਾ

1920 ਤਕ ਦਰਬਾਰ ਸਾਹਿਬ ਦੇ ਪੁਜਾਰੀ, ਅਖੌਤੀ-ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਨਹੀਂ ਸਨ ਕਬੂਲ ਕਰਦੇ। ਜਲਿਆਂ ਵਾਲੇ ਬਾਗ਼ ਵਿਚ, 11 ਅਕਤੂਬਰ ਨੂੰ ਰਾਤ ਵੇਲੇ, ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ-ਪਛੜੀਆਂ ਜਾਤਾਂ ਦੇ ਸਿੱਖ, ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਅਖੌਤੀ-ਪਛੜੀਆਂ ਜਾਤਾਂ ਦੇ ਕਈ ਸਿੰਘਾਂ ਨੇ ਖੰਡੇ ਦੀ ਪਾਹੁਲ ਲਈ (ਅੰਮ੍ਰਿਤ ਛਕਿਆ)। ਦੀਵਾਨ ਖ਼ਤਮ ਹੋਣ ਤੋਂ ਬਾਅਦ, ਇਹ ਸਾਰੇ ਸਿੱਖ, ਇਕੱਠੇ ਹੋ ਕੇ, ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ, ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿੱਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ ਪੁਜਾਰੀਆਂ ਨੇ ਨੰਨਾ ਹੀ ਫੜੀ ਰਖਿਆ। ਏਨੇ ਚਿਰ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪੁੱਜ ਗਏ। ਹੁਣ ਸੰਗਤ ਦੀ ਗਿਣਤੀ ਬਹੁਤ ਹੋ ਚੁੱਕੀ ਸੀ। ਅਖ਼ੀਰ ਫ਼ੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ:ਨਿਰਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ... ' ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਸੰਗਤ ਵਿਸਮਾਦ ਵਿੱਚ ਆ ਗਈ। ਅਖ਼ੀਰ, ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਬਾਅਦ ਸੰਗਤ ਅਕਾਲ ਤਖ਼ਤ ਸਾਹਿਬ ਵਲ ਗਈ। ਸੰਗਤ ਨੂੰ ਆਉਂਦਿਆਂ ਵੇਖ ਕੇ ਪੁਜਾਰੀ, ਤਖ਼ਤ ਸਾਹਿਬ ਨੂੰ ਸੁੰਨਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸੰਗਤ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖ਼ਤ ਸਾਹਿਬ ਉਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿੱਚ ਹਾਜ਼ਰ ਸੰਗਤ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 25 ਸਿੰਘਾਂ ਦਾ ਇੱਕ ਜੱਥਾ ਬਣਾਉਣ ਦਾ ਫ਼ੈਸਲਾ ਕੀਤਾ।

ਆਰਕੀਟੈਕਚਰ

ਸ਼ੁਰੂ ਵਿੱਚ ਅਕਾਲ ਤਖਤ ਦੀ ਭੂਮੀ ਦੇ ਮੂਲ ਟੁਕੜਾ ਉਹ ਖੁੱਲੀ ਥਾਂ ਸੀ ਜਿਥੇ ਗੁਰੂ ਹਰਗੋਬਿੰਦ ਜੀ ਬਚਪਨ ਵਿੱਚ ਖੇਡਿਆ ਕਰਦੇ ਸਨ। ਉਥੇ ਮਿੱਟੀ ਦਾ ਇੱਕ 3.5 ਮੀਟਰ ਉੱਚ ਟਿੱਲਾ ਸੀ ਜਿਸ ਨੂੰ ਗੁਰੁ ਜੀ ਨੇ ਮੂਲ ਤਖ਼ਤ ਤੇ ਰਾਇਲਟੀ ਦੇ ਪ੍ਰਤੀਕ ਚਿੰਨ੍ਹ ਛਤਰ ਅਤੇ ਚੌਰ ਸਮੇਤ ਇੱਕ ਰਾਜਾ ਦੀ ਤਰ੍ਹਾਂ ਦਰਬਾਰ ਲਾਕੇ ਬੈਠ ਜਾਂਦੇ ਸਨ, ਅਤੇ ਯਾਚਿਕਾਵਾਂ ਪ੍ਰਾਪਤ ਕਰਨ ਅਤੇ ਇਨਸਾਫ਼ ਕਰਨ ਦੇ ਆਲੀਸ਼ਾਨ ਕਾਰਜ ਕਰਦੇ। ਅੱਜ ਦਾ ਅਕਾਲ ਤਖ਼ਤ ਇੱਕ ਵੱਡੀ 5 ਮੰਜ਼ਿਲਾ ਆਧੁਨਿਕ ਸੰਰਚਨਾ ਹੈ (3 ਮੰਜ਼ਿਲਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਜੋੜੀਆਂ ਗਈਆਂ ਸਨ) ਜੋ ਸੰਗਮਰਮਰ ਨਾਲ ਜੜਿਆ ਹੈ ਅਤੇ ਗੁੰਬਦ ਦੀ ਉਸਾਰੀ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ ਸੀ। ਗੁੰਬਦ ਤੇ ਸੋਨੇ ਪਤਰੇ ਮੜ੍ਹੇ ਹੋਏ ਹਨ। ਇਹ ਗੁਰੂ ਹਰਗੋਬਿੰਦ ਦੇ ਸਰਲ ਤਖ਼ਤ ਦੇ ਡਿਜਾਇਨ ਨੂੰ ਵਿਅਕਤ ਨਹੀਂ ਕਰਦਾ।

ਕੰਧ ਚਿੱਤਰਾਂ ਦੀ ਕਥਾ

ਹਾਲਾਂਕਿ, ਹਾਲ ਹੀ ਵਿੱਚ ਬਹਾਲੀ ਦੇ ਕੰਮ ਸੁਹਣੀ ਪੇਂਟ ਕੀਤੀ ਚੂਨਾ ਪਲੱਸਤਰ ਦੀ ਇੱਕ ਤਹਿ ਨੰਗੀ ਹੋਈ ਹੈ ਜੋ ਮੂਲ ਤਖ਼ਤ ਦਾ ਹਿੱਸਾ ਹੋ ਸਕਦੀ ਹੈ। ਇਸ ਦੀਆਂ ਕੰਧਾਂ ਉੱਤੇ 19ਵੀਂ ਸਦੀ ਵਿੱਚ ਚਿੱਤਰ ਉਲੀਕੇ ਗਏ ਸਨ। ਇਨ੍ਹਾਂ ਕੰਧ-ਚਿੱਤਰਾਂ ਦੇ ਰੰਗ ਕੁਝ ਥਾਵਾਂ ਤੋਂ ਮਿਟ ਗਏ ਸਨ, ਪਰ ਅਜੇ ਵੀ ਸਾਂਭੇ ਜਾ ਸਕਣ ਦੀ ਸਥਿਤੀ ਵਿੱਚ ਸਨ। 1984 ਦੇ ਬਲਿਊ ਸਟਾਰ ਸਮੇਂ ਇਹ ਨਸ਼ਟ ਹੋ ਗਏ। ਇਥੇ ਤਿੰਨ ਕੰਧ-ਚਿੱਤਰ ਸਨ। ਇੱਕ ਤੇ ਲਿਖਿਆ ਸੀ: ‘ਘੋੜੇ ਲਿਆ ਭਾਈ ਬਿਧੀ ਚੰਦ ਹਜੂਰਾ।’ ਕਾਬੁਲ ਤੋਂ ਦੋ ਮਸੰਦ ਦੋ ਬਹੁਤ ਸੁੰਦਰ ਘੋੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਜਦੋਂ ਉਹ ਲਾਹੌਰ ਨੇੜਿਓਂ ਲੰਘ ਰਹੇ ਸਨ ਤਾਂ ਇਨ੍ਹਾਂ ਘੋੜਿਆਂ ਦੀ ਸ਼ਾਨ ਦੇਖ ਕੇ ਕਿਸੇ ਨੇ ਲਾਹੌਰ ਦੇ ਮੁਗ਼ਲ ਗਵਰਨਰ ਨੂੰ ਦੱਸ ਪਾਈ। ਉਹ ਖੁਦ ਘੋੜੇ ਦੇਖਣ ਆਇਆ। ਉਹ ਘੋੜਿਆਂ ਨੂੰ ਜ਼ਬਰੀ ਲਾਹੌਰ ਦੇ ਸ਼ਾਹੀ ਤਬੇਲੇ ਵਿੱਚ ਲੈ ਗਿਆ। ਜਦੋਂ ਇਹ ਸਾਰੀ ਵਿਥਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗੀ ਤਾਂ ਉਨ੍ਹਾਂ ਦੇ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਨੇ ਲਾਹੌਰ ਦੇ ਸ਼ਾਹੀ ਤਬੇਲੇ ਵਿੱਚੋਂ ਘੋੜੇ ਕੱਢ ਲਿਆਉਣ ਦਾ ਪ੍ਰਣ ਲਿਆ ਅਤੇ ਬੜੀ ਹੁਸ਼ਿਆਰੀ ਨਾਲ ਘੋੜੇ ਲੈ ਆਇਆ। ਇਹ ਵਾਰਤਾ ਇੱਕ ਕੰਧ ਚਿੱਤਰ ਵਿੱਚ ਅੰਕਿਤ ਸੀ। ਇੱਕ ਹੋਰ ਕੰਧ ਚਿੱਤਰ ਵਿੱਚ ਗੁਰੂ ਜੀ ਰਾਗੀ ਸਿੰਘਾਂ ਤੋਂ ਕੀਰਤਨ ਸੁਣ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇੱਕ ਚਿੱਤਰ ਵਿੱਚ ਉਹ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਸਨ। ਇੱਕ ਹੋਰ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਦ੍ਰਿਸ਼ ਸੀ। ਤਿੰਨ ਕੰਧ ਚਿੱਤਰ ਕਬੀਰ, ਸੈਣ ਅਤੇ ਧਰੁਵ ਭਗਤਾਂ ਨਾਲ ਸਬੰਧਿਤ ਸਨ। ਲਗਪਗ 30 ਚਿੱਤਰ ਪੇਂਟ ਕੀਤੇ ਗਏ ਸਨ।

ਅੱਠ ਪਹਿਰੀ ਮਰਯਾਦਾ

ਕਿਵਾੜ ਖੁਲ੍ਹਣੇ

ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਵੇਲੇ ਕਿਵਾੜ ਖੁਲ੍ਹਣ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਉਸ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਨਗਾਰੇ ’ਤੇ ਨਗਾਰਚੀ ਚੋਟ ਲਗਾਉਂਦਾ ਹੈ। ਗੁਰੂ ਸਾਹਿਬ ਜੀ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਕੇ ਜਾਣ ਸੰਬੰਧੀ ਮਰਯਾਦਾ ਅਨੁਸਾਰ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਰਸ਼ਨੀ ਡਿਊਢੀ ਵਿੱਚ ਸੁਨਹਿਰੀ ਪਾਲਕੀ ਦੇ ਦਾਖਲ ਹੋਣ ਤਕ ਨਗਾਰਾ ਵਜਦਾ ਰਹਿੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਚਲੇ ਜਾਣ ਤੋਂ ਬਾਅਦ ਤਖ਼ਤ ਸਾਹਿਬ ਦੇ ਅੰਦਰਵਾਰ ਤੇ ਬਾਹਰਵਾਰ ਦੋਹਾਂ ਥਾਵਾਂ ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਤਖ਼ਤ ਸਾਹਿਬ ਦੇ ਸਾਹਮਣੇ ਹੇਠ ਤਖ਼ਤ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ‘ਆਸਾ ਦੀ ਵਾਰ’ ਦਾ ਕੀਰਤਨ ਕਰਦਾ ਹੈ।

ਨਗਾਰੇ ਤੇ ਚੋਟ

ਹੁਕਮਨਾਮੇ

ਸ੍ਰੀ ਅਕਾਲ ਤਖ਼ਤ ਸਾਹਿਬ ‘ਗੁਰੂ-ਪੰਥ’ ਦੀ ਪ੍ਰਤੀਨਿਧ ਸੰਸਥਾ ਹੋਣ ਕਰਕੇ ਸਮੇਂ-ਸਮੇਂ ਗੁਰਮਤਿ ਵਿਧੀ ਵਿਧਾਨ ਅਨੁਸਾਰ ਹੁਕਮਨਾਮੇ, ਆਦੇਸ਼ ਤੇ ਪੰਥਕ ਫ਼ੈਸਲੇ ਕਰਦਾ ਰਿਹਾ ਹੈ।

ਬਲਿਊ ਸਟਾਰ ਆਪ੍ਰੇਸ਼ਨ ਸਮੇਂ ਹੋਈ ਬਰਬਾਦੀ

ਜੂਨ 1984 ਵਿੱਚ ਭਾਰਤੀ ਸੈਨਾ ਦੀ ਬਲਿਊ ਸਟਾਰ ਆਪ੍ਰੇਸ਼ਨ ਸਮੇਂ ਕੀਤੀ ਕਾਰਵਾਈ ਦੇ ਨਤੀਜੇ ਵਜੋਂ ਅਕਾਲ ਤਖ਼ਤ ਦਾ ਭਾਰੀ ਨੁਕਸਾਨ ਹੋਇਆ। 6 ਜੂਨ 1984 ਨੂੰ ਭਾਰਤੀ ਸੈਨਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਸਦੇ ਹਥਿਆਰਬੰਦ ਹਮੈਤੀਆਂ ਨੂੰ ਕਾਬੂ ਕਰਨ ਲਈ ਟੈਂਕ ਤੱਕ ਇਸਤੇਮਾਲ ਕੀਤੇ ਸਨ।

2005 ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਮੰਦਭਾਗੇ ਦਿਨਾਂ ਦੌਰਾਨ ਵਾਪਰੀਆਂ ਮਾੜੀਆਂ ਘਟਨਾਵਾਂ ਲਈ ਸਿੱਖਾਂ ਤੋਂ ਹੀ ਨਹੀਂ ਸਾਰੇ ਰਾਸ਼ਟਰ ਤੋਂ ਮੁਆਫੀ ਮੰਗੀ ਸੀ।

......ਜੋ ਕੁਝ 1984 ਵਿੱਚ ਹੋਇਆ ਉਹ ਸਾਡੇ ਸੰਵਿਧਾਨ ਵਿੱਚ ਦਰਜ ਰਾਸ਼ਟਰ ਦੇ ਸੰਕਲਪ ਦਾ ਹੀ ਨਿਖੇਧ ਹੈ। ਅਤੀਤ ਸਾਡੇ ਪਿੱਛੇ ਰਹਿ ਗਿਆ ਹੈ। ਉਸਨੂੰ ਅਸੀਂ ਬਦਲ ਨਹੀਂ ਸਕਦੇ, ਲੇਕਿਨ ਭਵਿੱਖ ਨੂੰ ਅਸੀਂ ਲਿਖ ਸਕਦੇ ਹਾਂ। ਸਾਡੇ ਕੋਲ ਸਾਡੇ ਸਾਰਿਆਂ ਲਈ ਬਿਹਤਰ ਭਵਿੱਖ ਲਿੱਖ ਲੈਣ ਦੀ ਇੱਛਾ ਸ਼ਕਤੀ ਅਵਸ਼ ਹੋਣੀ ਚਾਹੀਦੀ ਹੈ।"

ਹਵਾਲੇ

Tags:

ਅਕਾਲ ਤਖ਼ਤ ਹੁਕਮਨਾਮੇਅਕਾਲ ਤਖ਼ਤ ਇਤਹਾਸਅਕਾਲ ਤਖ਼ਤ ਕਮੇਟੀ ਦਾ ਕਬਜ਼ਾਅਕਾਲ ਤਖ਼ਤ ਆਰਕੀਟੈਕਚਰਅਕਾਲ ਤਖ਼ਤ ਅੱਠ ਪਹਿਰੀ ਮਰਯਾਦਾਅਕਾਲ ਤਖ਼ਤ ਹੁਕਮਨਾਮੇਅਕਾਲ ਤਖ਼ਤ ਬਲਿਊ ਸਟਾਰ ਆਪ੍ਰੇਸ਼ਨ ਸਮੇਂ ਹੋਈ ਬਰਬਾਦੀਅਕਾਲ ਤਖ਼ਤ ਹਵਾਲੇਅਕਾਲ ਤਖ਼ਤਗੁਰੂ ਹਰਗੋਬਿੰਦ ਸਾਹਿਬਬਾਬਾ ਬੁੱਢਾ ਜੀ

🔥 Trending searches on Wiki ਪੰਜਾਬੀ:

ਬੁੱਲ੍ਹੇ ਸ਼ਾਹਚਾਰ ਸਾਹਿਬਜ਼ਾਦੇ (ਫ਼ਿਲਮ)ਐਚਆਈਵੀਲੋਕ-ਸਿਆਣਪਾਂਕੁਲਵੰਤ ਸਿੰਘ ਵਿਰਕਜਗਤਾਰਪ੍ਰਯੋਗਵਾਦੀ ਪ੍ਰਵਿਰਤੀਸਿਮਰਨਜੀਤ ਸਿੰਘ ਮਾਨਦ੍ਰੋਪਦੀ ਮੁਰਮੂਛੋਟਾ ਘੱਲੂਘਾਰਾਬਿਰਤਾਂਤਸਰੋਦਸੂਫ਼ੀ ਕਾਵਿ ਦਾ ਇਤਿਹਾਸਬਾਬਰਬਾਣੀਉਬਾਸੀਹੈਂਡਬਾਲਪੰਜਾਬੀ ਧੁਨੀਵਿਉਂਤਸ਼ਬਦਕੋਸ਼ਗੁਰੂ ਅੰਗਦਲੋਕ ਮੇਲੇਰਾਮ ਸਰੂਪ ਅਣਖੀਰਣਜੀਤ ਸਿੰਘਪੰਜਾਬੀ ਸਾਹਿਤਪਟਿਆਲਾਦਸਤਾਰਤੀਆਂਬਲਾਗਜਿੰਦ ਕੌਰਸਫ਼ਰਨਾਮੇ ਦਾ ਇਤਿਹਾਸਵੈਦਿਕ ਸਾਹਿਤਪੰਜਾਬੀ ਲੋਕ ਸਾਜ਼ਅਰਸਤੂਪਿੰਡਮਾਤਾ ਜੀਤੋਬਰਨਾਲਾ ਜ਼ਿਲ੍ਹਾਹਾਕੀਸਿੱਖਅੰਮ੍ਰਿਤ ਵੇਲਾਪੰਜਾਬੀ ਨਾਟਕਟਾਹਲੀਮੀਡੀਆਵਿਕੀਲੋਕਧਾਰਾਵਾਲਮੀਕਭਾਰਤੀ ਕਾਵਿ ਸ਼ਾਸਤਰੀਈਸਾ ਮਸੀਹਅਜ਼ਰਬਾਈਜਾਨਮੱਧਕਾਲੀਨ ਪੰਜਾਬੀ ਵਾਰਤਕਅੰਮ੍ਰਿਤਪਾਲ ਸਿੰਘ ਖ਼ਾਲਸਾਸਿੱਖ ਸਾਮਰਾਜਸਮਾਰਟਫ਼ੋਨਪੰਜਾਬ ਦੀਆਂ ਪੇਂਡੂ ਖੇਡਾਂਸਾਹਿਬਜ਼ਾਦਾ ਫ਼ਤਿਹ ਸਿੰਘਭਾਈ ਨੰਦ ਲਾਲਖੇਤੀਬਾੜੀਨਰਿੰਦਰ ਸਿੰਘ ਕਪੂਰਬਿਧੀ ਚੰਦਪ੍ਰੀਨਿਤੀ ਚੋਪੜਾਅਯਾਮਕੁਲਫ਼ੀ (ਕਹਾਣੀ)ਰਾਜਾ ਈਡੀਪਸਪੂਰਨ ਸਿੰਘਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਹਿਸਮਪੁਰਸੁਭਾਸ਼ ਚੰਦਰ ਬੋਸਜਸਵੰਤ ਸਿੰਘ ਨੇਕੀਭਾਰਤ ਦਾ ਝੰਡਾਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਏਡਜ਼ਕਿਰਨਦੀਪ ਵਰਮਾਭਾਈ ਧਰਮ ਸਿੰਘ ਜੀਮੇਲਾ ਮਾਘੀਬਲੌਗ ਲੇਖਣੀਸਤਲੁਜ ਦਰਿਆ🡆 More