ਪੰਜ ਥੰਮ੍ਹ

ਵਿਕੀਪੀਡੀਆ ਦੇ ਬੁਨਿਆਦੀ ਅਸੂਲ ਪੰਜ ਥੰਮ੍ਹਾਂ ਦੀ ਸ਼ਕਲ ਵਿਚ ਦਰਸਾਏ ਗਏ ਹਨ। ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਭਾਈਚਾਰੇ ਦੁਆਰਾ ਵਧੀਆ ਅਭਿਆਸਾਂ ਦਾ ਵਰਣਨ ਕਰਨ, ਸਿਧਾਂਤਾਂ ਨੂੰ ਸਪੱਸ਼ਟ ਕਰਨ, ਵਿਵਾਦਾਂ ਨੂੰ ਸੁਲਝਾਉਣ ਅਤੇ ਇੱਕ ਮੁਫਤ, ਭਰੋਸੇਮੰਦ ਵਿਸ਼ਵਕੋਸ਼ ਬਣਾਉਣ ਦੇ ਸਾਡੇ ਟੀਚੇ ਨੂੰ ਅੱਗੇ ਵਧਾਉਣ ਲਈ ਵਿਕਸਿਤ ਕੀਤਾ ਗਿਆ ਹੈ। ਸੰਪਾਦਨ ਅਰੰਭ ਕਰਨ ਲਈ ਕੋਈ ਨੀਤੀ ਜਾਂ ਦਿਸ਼ਾ ਨਿਰਦੇਸ਼ਾਂ ਦੇ ਪੰਨਿਆਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਪੰਜ ਥੰਮ੍ਹ ਸਭ ਤੋਂ ਪ੍ਰਸਿੱਧ ਉਚਿਤ ਸਿਧਾਂਤਾਂ ਦਾ ਸੰਖੇਪ ਹਨ।

    ਪਹਿਲਾ ਥੰਮ੍ਹਵਿਕੀਪੀਡੀਆ ਇਕ ਗਿਆਨ ਕੋਸ਼ (ਐਨਸਾਈਕਲੋਪੀਡੀਆ) ਹੈ।

ਵਿਕੀਪੀਡੀਆ ਇਕ ਗਿਆਨ ਕੋਸ਼ (ਐਨਸਾਈਕਲੋਪੀਡੀਆ) ਹੈ। ਇਹ ਕੋਈ ਅਖ਼ਬਾਰ, ਰਸਾਲਾ, ਟੂਰਿਸਟ ਗਾਈਡ ਜਾਂ ਇਸ਼ਤਿਹਾਰ ਦੇਣ ਦੀ ਥਾਂ ਨਹੀਂ ਹੈ। ਵਿਕੀਪੀਡੀਆ ਕੋਈ ਡਾਇਰੈਕਟਰੀ ਜਾਂ ਸ਼ਬਦਕੋਸ਼ (ਡਿਕਸ਼ਨਰੀ) ਵੀ ਨਹੀਂ ਹੈ। ਅਜਿਹੀ ਸਮੱਗਰੀ ਵਿਕੀ ਦੇ ਸਾਥੀ ਪ੍ਰੋਜੈਕਟਾਂ ’ਤੇ ਲਿਖਣੀ ਚਾਹੀਦੀ ਹੈ। ਇੱਥੇ ਲਿਖੇ ਲੇਖ ਖ਼ਾਸੀ ਅਹਿਮੀਅਤ ਵਾਲ਼ੇ ਹੋਣੇ ਚਾਹੀਦੇ ਹਨ।

ਅਸੀਂ ਲੇਖਾਂ ਵਿਚਲੇ ਵਿਚਾਰਾਂ ਨੂੰ ਉਦਾਸੀਨ ਅਤੇ ਨਿਰਪੱਖ ਰੱਖਣ ਦਾ ਯਤਨ ਕਰਦੇ ਹਾਂ। ਵਕਾਲਤ ਤੋਂ ਪਰਹੇਜ਼ ਕੀਤਾ ਜਾਂਦਾ ਹੈ ਅਤੇ ਬਹਿਸ ਨਹੀਂ ਕੀਤੀ ਜਾਂਦੀ। ਕਿਸੇ ਵੀ ਨਜ਼ਰੀਏ ਨੂੰ “ਇਕ ਸੱਚ” ਜਾਂ “ਸਭ ਤੋਂ ਚੰਗਾ” ਕਹਿ ਕੇ ਪੇਸ਼ ਨਹੀਂ ਕੀਤਾ ਜਾਂਦਾ। ਲੇਖਾਂ ਦੀ ਸਮੱਗਰੀ ਤਸਦੀਕ ਦੇ ਕਾਬਿਲ ਹੋਣੀ ਚਾਹੀਦੀ ਹੈ ਭਾਵ ਭਰੋਸੇਯੋਗ ਸਰੋਤ ਪੇਸ਼ ਕੀਤੇ ਜਾਣੇ ਚਾਹੀਦੇ ਹਨ ਅਤੇ ਜਿਉਂਦੇ ਇਨਸਾਨਾਂ ਬਾਰੇ ਲਿਖੇ ਲੇਖਾਂ ਲਈ ਤਾਂ ਸਰੋਤ ਜੋੜਨੇ ਲਾਜ਼ਮੀ ਹਨ। ਬੇ-ਸਰੋਤ ਲੇਖ ਮਿਟਾ ਦਿੱਤੇ ਜਾਂਦੇ ਹਨ।

    ਤੀਜਾ ਥੰਮ੍ਹਵਿਕੀਪੀਡੀਆ ਅਜ਼ਾਦ ਸਮੱਗਰੀ ਹੈ ਜਿਸ ਵਿਚ ਹਰ ਕੋਈ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ, ਵਰਤ ਜਾਂ ਵੰਡ ਸਕਦਾ ਹੈ।

ਕਾਪੀਰਾਈਟ ਅਤੇ ਹੋਰ ਕਾਨੂੰਨੀ ਹੱਕਾਂ ਦਾ ਆਦਰ ਕਰੋ ਅਤੇ ਉਹਨਾਂ ਦੀ ਉਲੰਘਣਾ ਨਾ ਕਰੋ। ਸਾਹਿਤਿਕ ਚੋਰੀ ਭਾਵ ਕਿਸੇ ਦੇ ਕੰਮ ਜਾਂ ਵਿਚਾਰ ਨੂੰ ਆਪਣਾ ਬਣਾ ਕੇ ਪੇਸ਼ ਕਰਨ ਤੋਂ ਗੁਰੇਜ਼ ਕਰੋ।

    ਚੌਥਾ ਥੰਮ੍ਹਵਰਤੋਂਕਾਰਾਂ ਨੂੰ ਇੱਕ-ਦੂਜੇ ਨਾਲ਼ ਅਦਬ ਨਾਲ਼ ਪੇਸ਼ ਆਉਣਾ ਚਾਹੀਦਾ ਹੈ।

ਆਪਣੇ ਸਾਥੀਆਂ ਪ੍ਰਤੀ ਨਿਮਰਤਾ ਰੱਖੋ ਅਤੇ ਇੱਜ਼ਤ ਨਾਲ਼ ਪੇਸ਼ ਆਓ। ਵਫ਼ਾਦਾਰੀ ਵਿਖਾਓ ਅਤੇ ਨਿੱਜੀ ਹਮਲੇ ਕਰਨ ਤੋਂ ਪਰਹੇਜ਼ ਕਰੋ। ਯਾਦ ਰੱਖੋ ਤੁਹਾਡੇ ਕੰਮ ਕਰਨ ਲਈ ਪੰਜਾਬੀ ਵਿਕੀਪੀਡੀਆ ’ਤੇ ਇਸ ਵੇਲ਼ੇ 54,190 ਲੇਖ ਹਨ। ਕਿਸੇ ਵੀ ਵਿਚਾਰਾਂ ਦੇ ਟਕਰਾ ਦੀ ਸੂਰਤ ਵਿਚ ਗੱਲ-ਬਾਤ ਸਫ਼ਿਆਂ ’ਤੇ ਲਿਖ ਕੇ ਚਰਚਾ ਕਰੋ।

    ਪੰਜਵਾਂ ਥੰਮ੍ਹਵਿਕੀਪੀਡੀਆ ਦੇ ਅਸੂਲ ਸਖ਼ਤ ਨਹੀਂ ਹਨ।

ਵਿਕੀਪੀਡੀਆ ਦੇ ਅਸੂਲ ਕੋਈ ਪੱਥਰ ’ਤੇ ਲਕੀਰ ਨਹੀਂ ਹਨ, ਇਹ ਵਕਤ ਮੁਤਾਬਕ ਬਦਲਦੇ ਰਹਿੰਦੇ ਹਨ। ਲੇਖਾਂ ਵਿਚ ਸੋਧ ਕਰਦੇ ਵਕਤ ਦਲੇਰ ਬਣੋ ਪਰ ਲਾਪਰਵਾਹ ਨਹੀਂ। ਗ਼ਲਤੀ ਹੋ ਜਾਣ ਤੋਂ ਨਾ ਘਬਰਾਓ ਕਿਉਂਕਿ ਉਹ ਅਸਾਨੀ ਨਾਲ਼ ਠੀਕ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਵੇਖੋ

Tags:

🔥 Trending searches on Wiki ਪੰਜਾਬੀ:

ਜਰਗ ਦਾ ਮੇਲਾਸੂਰਜੀ ਊਰਜਾਧਨੀ ਰਾਮ ਚਾਤ੍ਰਿਕਪੰਜਾਬੀ ਲੋਕ ਸਾਹਿਤਸਿੱਖਣਾਮਨੋਵਿਗਿਆਨਹਾਸ਼ਮ ਸ਼ਾਹਅਨੰਦਪੁਰ ਸਾਹਿਬ ਦਾ ਮਤਾਕੀਰਤਪੁਰ ਸਾਹਿਬਅਨੁਕਰਣ ਸਿਧਾਂਤਕੈਥੀਐਪਲ ਇੰਕ.1978ਮਲੇਰੀਆਪਰਵਾਸੀ ਪੰਜਾਬੀ ਨਾਵਲਭੂਗੋਲ6ਪੰਜਾਬੀ ਲੋਕ ਬੋਲੀਆਂਰੋਮਾਂਸਵਾਦਮੈਨਹੈਟਨਗਾਮਾ ਪਹਿਲਵਾਨਪਹਿਲੀ ਸੰਸਾਰ ਜੰਗਮੈਕਸਿਮ ਗੋਰਕੀਊਸ਼ਾਦੇਵੀ ਭੌਂਸਲੇਸੁਜਾਨ ਸਿੰਘਟੀ.ਮਹੇਸ਼ਵਰਨਸੰਯੁਕਤ ਕਿਸਾਨ ਮੋਰਚਾਗੁਰਮੁਖੀ ਲਿਪੀ ਦੀ ਸੰਰਚਨਾਜਪੁਜੀ ਸਾਹਿਬਕੰਪਿਊਟਰ28 ਮਾਰਚਰੂਪਵਾਦ (ਸਾਹਿਤ)ਲੋਕਧਾਰਾਗੁਰਦਿਆਲ ਸਿੰਘਪਹਿਲੀਆਂ ਉਲੰਪਿਕ ਖੇਡਾਂਟਕਸਾਲੀ ਭਾਸ਼ਾਦੋਹਿਰਾ ਛੰਦਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭਗਤ ਪੂਰਨ ਸਿੰਘਕਸ਼ਮੀਰਮਾਂ ਬੋਲੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਦਰਾਸ ਪ੍ਰੈਜੀਡੈਂਸੀਭਾਰਤ ਦਾ ਉਪ ਰਾਸ਼ਟਰਪਤੀਮੁਹਾਰਨੀਸਿੰਘਮਨੀਕਰਣ ਸਾਹਿਬਯਥਾਰਥਵਾਦਐਕਸ (ਅੰਗਰੇਜ਼ੀ ਅੱਖਰ)ਪੰਜਾਬ ਦੀ ਰਾਜਨੀਤੀਦਲੀਪ ਕੌਰ ਟਿਵਾਣਾਚੀਨਮਾਝਾਸਵਰਾਜਬੀਰਗ਼ਦਰ ਪਾਰਟੀਪੰਜਾਬਪਸ਼ੂ ਪਾਲਣਜੱਸਾ ਸਿੰਘ ਆਹਲੂਵਾਲੀਆਨਿਰੰਤਰਤਾ (ਸਿਧਾਂਤ)ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਸ੍ਵਰ ਅਤੇ ਲਗਾਂ ਮਾਤਰਾਵਾਂਦਲੀਪ ਸਿੰਘਭਾਖੜਾ ਨੰਗਲ ਡੈਮਬਲਾਗਅਕਾਲ ਉਸਤਤਿਮਾਤਾ ਗੁਜਰੀਵਹਿਮ ਭਰਮਸ਼ਹਿਰੀਕਰਨਪਾਲੀ ਭੁਪਿੰਦਰ ਸਿੰਘਅੰਮ੍ਰਿਤਸਰਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ🡆 More