ਮੋਹਨ ਕਾਹਲੋਂ

ਮੋਹਨ ਕਾਹਲੋਂ (10 ਜਨਵਰੀ 1936 - 17 ਅਗਸਤ 2022) ਕੋਲਕਾਤਾ ਵਿੱਚ ਵੱਸਦਾਪੰਜਾਬੀ ਨਾਵਲਕਾਰ ਸੀ। ਉਸ ਦੇ ਨਾਵਲ ‘ਗੋਰੀ ਨਦੀ ਦਾ ਗੀਤ’ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕੁੱਝ ਪਹਿਲੂਆਂ ਨੂੰ ਗਲਪੀਕਰਨ ਦਾ ਅਧਾਰ ਬਣਾਇਆ ਗਿਆ ਸੀ। ਉਸ ਦਾ ਆਖ਼ਰੀ ਨਾਵਲ ‘ਵਹਿ ਗਏ ਪਾਣੀ’ 2003 ਵਿੱਚ ਪ੍ਰਕਾਸ਼ਿਤ ਹੋਇਆ। ਉਸ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸ.

ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਜੀਵਨ

ਮੋਹਨ ਕਾਹਲੋਂ ਦਾ ਜਨਮ ਪਿੰਡ ਛੰਨੀ ਕੇਤਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਐੱਮ ਏ ਪੰਜਾਬੀ ਕਰਨ ਤੋਂ ਬਾਅਦ ਉਸ ਨੇ ਲਗਾਤਾਰ ਸਕੂਲ ਅਧਿਆਪਕ ਵਜੋਂ ਕਾਰਜ ਕੀਤਾ। ਉਸ ਦੀ ਜੀਵਨ ਸਾਥਣ ਦੀਪ ਮੋਹਿਨੀ ਵੀ ਲੇਖਕ ਸੀ ਜਿਸ ਦਾ ਬੀਤੇ ਸਾਲ ਤਕਰੀਬਨ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਹ ਲਗਪਗ 85 ਸਾਲਾਂ ਦੇ ਸਨ। ਦੀਪ ਮੋਹਿਨੀ ਨੇ ਦੋ ਰਚਨਾਵਾਂ ਮਹੱਤਵਪੂਰਨ ਹਨ: ਇੱਕ ਤਾਂ ਦੇਸ਼ ਦੀ ਵੰਡ ਬਾਰੇ ਨਾਵਲ ਧੁੰਦ ਵਿੱਚ ਇੱਕ ਸਵੇਰ ਅਤੇ ਦੂਜਾ ਕਹਾਣੀ ਸੰਗ੍ਰਹਿ ਦੋ ਰਾਤਾਂ ਦਾ ਫ਼ਾਸਲਾ

ਮੋਹਨ ਕਾਹਲੋਂ ਆਪਣੀ ਪੁਸਤਕ ਗੋਰੀ ਨਦੀ ਦੇ ਗੀਤ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਵਧੇਰੇ ਚਰਚਿਤ ਰਿਹਾ ਹੈ। ਇਸ ਪੁਸਤਕ ਦੀਆਂ ਬਹੁਤ ਸਾਰਿਆ ਸੰਭਾਵਨਾਵਾਂ ਸਾਹਿਤ ਸਿਰਜਨਾ ਵਿੱਚ ਪ੍ਰਗਟ ਹੋਈਆਂ ਹਨ। ਜਿਸ ਨੇ ਪੰਜਾਬੀ ਸਾਹਿਤ ਨੂੰ ਮੁਹਾਵਰੇ ਅਤੇ ਚੋਣ ਦੇ ਪੱਖੋ ਵਧੇਰੇ ਸੁਚੇਤ ਕੀਤਾ ਹੈ। ਮੋਹਨ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਦੀ ਸੰਗਤ ਨੂੰ ਲੰਮਾ ਸਮਾਂ ਆਪਣੇ ਹਿਰਦੇ ਵਿੱਚ ਵਸਾ ਕਿ ਗੋਰੀ ਨਦੀ ਦਾ ਗੀਤ ਲਿਖਿਆ। ਉਸ ਨੇ ਹਰ ਇੱਕ ਸਖ਼ਸ਼ ਤੋਂ ਆਪਣੀ ਪ੍ਰਰੇਨਾ ਦਾ ਰਾਹ ਕਢਿਆ ਹੈ ਭਾਵੇ ਉਹ ਸ਼ਿਵ ਕੁਮਾਰ ਹੋਵੇ ਭਾਵੇਂ ਉਸ ਦੇ ਪਿੰਡ ਦੇ ਖੇਤ ਜਾਂ ਪਰਵਾਰ ਦਾ ਕੋਈ ਜੀਅ। ਮੋਹਨ ਅੰਦਰ ਹਰ ਇੱਕ ਦੁੱਖ ਨੂੰ ਬਹੁਤ ਸਹਿਣਸ਼ੀਲਤਾ ਨਾਲ ਆਪਣੇ ਅੰਦਰ ਸਮਾਉਣ ਦੀ ਤਾਕਤ ਹੈ। ਉਹ ਲਗਾਤਾਰ ਸਾਹਿਤ ਸਿਰਜਨਾ ਕਰ ਰਿਹਾ ਹੈ। ਉਸ ਨੂੰ ਭਾਵੇਂ ਕਿ ਮਾਰਕਸਵਾਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ ਪਰ ਪੰਜਾਬ ਦੀ ਧਰਤੀ ਨਾਲ ਵੀ ਉਸ ਦਾ ਮੋਹ ਅਤੇ ਉਸ ਨੂੰ ਆਪਣੀ ਸਿਰਜਨਾ ਵਿੱਚ ਪੇਸ਼ ਕਰਨ ਦੀ ਤਾਕਤ ਅਥਾਹ ਹੈ।

ਨਾਵਲ

  • ਵਹਿ ਗਏ ਪਾਣੀ (2005)
  • ਮਛਲੀ ਇੱਕ ਦਰਿਆ ਦੀ
  • ਬੇੜੀ ਤੇ ਬਰੇਤਾ
  • ਗੋਰੀ ਨਦੀ ਦਾ ਗੀਤ
  • ਪ੍ਰਦੇਸੀ ਰੁੱਖ
  • ਬਾਰਾਂਦਰੀ
  • ਕਾਲੀ ਮਿੱਟੀ (2009)
  • ਨਦੀਓਂ ਪਾਰ (1990)

ਹਵਾਲੇ

Tags:

ਸ਼ਿਵ ਕੁਮਾਰ ਬਟਾਲਵੀ

🔥 Trending searches on Wiki ਪੰਜਾਬੀ:

ਵਾਰ26 ਅਪ੍ਰੈਲਵਚਨ (ਵਿਆਕਰਨ)ਆਦਿ-ਧਰਮੀਕਮਲ ਮੰਦਿਰਮਿਆ ਖ਼ਲੀਫ਼ਾਪੰਜਾਬੀ ਕੈਲੰਡਰਕਿੱਸਾ ਕਾਵਿ ਦੇ ਛੰਦ ਪ੍ਰਬੰਧਇੰਡੀਆ ਗੇਟਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸਿੱਖ ਧਰਮਮੀਂਹਹੁਸਤਿੰਦਰਚੌਪਈ ਸਾਹਿਬਗੁਰਚੇਤ ਚਿੱਤਰਕਾਰਪੰਜਾਬੀ ਇਕਾਂਗੀ ਦਾ ਇਤਿਹਾਸਕ੍ਰਿਸ਼ਨਪੰਜਾਬੀ ਕੱਪੜੇਗੁਰੂ ਅਮਰਦਾਸਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਪੰਜਾਬ ਦੀਆਂ ਪੇਂਡੂ ਖੇਡਾਂਦਸਮ ਗ੍ਰੰਥਅਡਵੈਂਚਰ ਟਾਈਮ2024 ਦੀਆਂ ਭਾਰਤੀ ਆਮ ਚੋਣਾਂਸੇਰਮੁਗ਼ਲਭੱਖੜਾਸਿੰਘਭਾਰਤੀ ਜਨਤਾ ਪਾਰਟੀਪੰਜਾਬ, ਪਾਕਿਸਤਾਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੁਖਬੀਰ ਸਿੰਘ ਬਾਦਲਕਿੱਕਲੀਤਿਤਲੀਮਿਰਗੀਬੰਗਲਾਦੇਸ਼ਗਾਂਪਾਣੀਸੰਤ ਸਿੰਘ ਸੇਖੋਂਪੰਜਾਬ , ਪੰਜਾਬੀ ਅਤੇ ਪੰਜਾਬੀਅਤਮਾਂਮੋਬਾਈਲ ਫ਼ੋਨਅਰਸਤੂ ਦਾ ਅਨੁਕਰਨ ਸਿਧਾਂਤਗੁਰੂ ਗੋਬਿੰਦ ਸਿੰਘ ਮਾਰਗਰੂਸੀ ਰੂਪਵਾਦਬਾਬਾ ਦੀਪ ਸਿੰਘਅਰਸ਼ਦੀਪ ਸਿੰਘਪੰਜਾਬੀ ਖੋਜ ਦਾ ਇਤਿਹਾਸਪੰਜਾਬੀ ਧੁਨੀਵਿਉਂਤਗੁਰਦਾਸ ਮਾਨਸਿੱਖ ਸਾਮਰਾਜਮੁਹਾਰਨੀncrbdਗਰਾਮ ਦਿਉਤੇਲੰਮੀ ਛਾਲਦਸਤਾਰਪੰਜਾਬ ਪੁਲਿਸ (ਭਾਰਤ)20 ਜਨਵਰੀਪੰਜਾਬ, ਭਾਰਤਭਗਤੀ ਲਹਿਰਸੱਭਿਆਚਾਰ ਅਤੇ ਸਾਹਿਤਤਖ਼ਤ ਸ੍ਰੀ ਹਜ਼ੂਰ ਸਾਹਿਬਰੇਖਾ ਚਿੱਤਰਭਾਰਤ ਵਿਚ ਸਿੰਚਾਈਵੈਨਸ ਡਰੱਮੰਡਧਨੀਆਭਗਤ ਪੂਰਨ ਸਿੰਘਇੰਟਰਨੈੱਟਰਾਗ ਸੋਰਠਿਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੰਜਾਬੀ ਬੁਝਾਰਤਾਂਚੜ੍ਹਦੀ ਕਲਾਭਾਈ ਗੁਰਦਾਸ ਦੀਆਂ ਵਾਰਾਂਭਾਰਤੀ ਰਿਜ਼ਰਵ ਬੈਂਕਲੰਬੜਦਾਰ🡆 More