ਪ੍ਰਿੰਸੀਪਲ ਸਤਿਬੀਰ ਸਿੰਘ

ਪ੍ਰਿੰ.

ਸਤਿਬੀਰ ਸਿੰਘ "ਸ਼੍ਰੋਮਣੀ ਪੰਜਾਬੀ ਲੇਖਕ" ਜਿਸਦਾ ਜਨਮ ਜੇਹਲਮ ਦੀ ਧਰਤੀ ਤੇ ਹੋਇਆ ਜਿਸ ਨੇ ਆਪਣੇ ਜੀਵਨ ਵਿੱਚ 'ਬਲੀਓ ਚਿਰਾਗ' 'ਕੁਦਰਤੀ ਨੂਰ' ਵਰਗੀਆਂ ਕਈ ਅਨਮੋਲ ਕਿਤਾਬਾਂ ਲਿਖੀਆਂ।

ਪ੍ਰਿੰਸੀਪਲ ਸਤਿਬੀਰ ਸਿੰਘ
ਜਨਮ(1932-03-01)1 ਮਾਰਚ 1932
ਜੇਹਲਮ (ਪਾਕਿਸਤਾਨ)
ਮੌਤ18 ਅਗਸਤ 1994(1994-08-18) (ਉਮਰ 62)
ਪਟਿਆਲਾ
ਕਿੱਤਾਅਧਿਆਪਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਪ੍ਰਮੁੱਖ ਕੰਮਸਾਡਾ ਇਤਿਹਾਸ-2", "ਕਥਾ ਪੁਰਾਤਨ ਇਉ ਸੁਨੀ", "ਬਲਿਓ ਚਿਰਾਗ", ਕੁਦਰਤੀ ਨੂਰ, "ਗੁਰ ਭਾਰੀ", "ਅਸ਼ਟਮ ਬਲਬੀਰਾ" ਆਦਿ

ਮੁਢਲਾ ਜੀਵਨ

ਆਪ ਜੀ ਦੇ ਪਿਤਾ ਹਰਨਾਮ ਸਿੰਘ ਅਤੇ ਮਾਤਾ ਰਣਜੀਤ ਕੌਰ ਦੋਵੇਂ ਹੀ ਧਾਰਮਿਕ ਰੁਚੀਆਂ ਵਾਲੇ ਸਨ, ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਆਪ ਉੱਪਰ ਪਿਆ। ਆਪਣੀ ਸਿੱਖਿਆ ਪ੍ਰਾਪਤੀ ਦੇ ਮੁੱਢਲੇ ਦਿਨਾਂ ਵਿਚ ਹੀ ਆਪ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਜੱਥੇਬੰਦੀ ਦਾ ਆਪ 1953 ਈ. ਵਿਚ ਪ੍ਰਧਾਨ ਵੀ ਰਹੇ। ਸਿੱਖ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਸੀ ਅਤੇ ਐਮ. ਏ. (ਇਤਿਹਾਸ) ਕਰਨ ਉਪਰੰਤ ਆਪ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਇਤਿਹਾਸ ਦੇ ਲੈਕਚਰਾਰ ਦੇ ਤੌਰ 'ਤੇ ਨਿਯੁਕਤ ਹੋ ਗਏ।

ਪ੍ਰਮੁਖ ਕੰਮ

੪ ਜੁਲਾਈ, ੧੯੫੫ ਨੂੰ ਆਪ ਨੇ ਮੋਰਚੇ ਲਈ ਗ੍ਰਿਫ਼ਤਾਰੀ ਦਿੱਤੀ ਅਤੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿਚ ਤਿੰਨ ਮਹੀਨੇ ਕੈਦ ਕੱਟੀ। ਸੰਨ ੧੯੬੦-੧੯੬੧ ਦੇ ਮੋਰਚੇ ਵਿਚ ਵੀ ਆਪ ਨੇ ਵਿਸ਼ੇਸ਼ ਹਿੱਸਾ ਪਾਇਆ। ਆਪ ਨੇ ਗੁਰੂ ਨਾਨਕ ਕਾਲਜ, ਯਮਨਾਨਗਰ ਅਤੇ ਫਿਰ ਗੁਰਮਤਿ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਦੀ ਸੇਵਾ ਨਿਭਾਹੀ, ਉਪਰੰਤ ਗੁਰੂ ਨਾਨਕ ਇਨਸਟੀਚਿਊਟ, ਪਟਿਆਲਾ ਵਿਖੇ ਡਾਇਰੈੱਕਟਰ ਵੀ ਰਹੇ। ਇਥੇ ਆਪ ਨੇ ਸਿੱਖ ਧਰਮ ਨੂੰ ਅਜੋਕੇ ਪ੍ਰਸੰਗ ਵਿਚ ਸਮਝ ਕੇ ਮਿਸ਼ਨਰੀ ਬਣਾਉਣ ਦਾ ਕਾਰਜ ਆਰੰਭਿਆ ਸੀ। ਕੁਝ ਸਮਾਂ ਆਪ ਨੇ ਖਾਲਸਾ ਕਾਲਜ, ਕਰਨਾਲ ਵਿਖੇ ਵੀ ਪ੍ਰਿੰਸੀਪਲ ਤੇ ਤੌਰ ਤੇ ਸੇਵਾ ਕੀਤੀ। ਸਤਿਬੀਰ ਸਿੰਘ ਲਗਭਗ ਦਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਉਸ ਦੀ ਕਾਰਜ ਕਾਰਨੀ ਦਾ ਮੈਂਬਰ ਰਹੇ। ਆਪ ਨੇ ਇਤਿਹਾਸ ਲਿਖਣ ਲਈ ਉਤਸ਼ਾਹ ਦੇਣ ਹਿਤ ਹਰ ਸਾਲ ਇਕ ਇਤਿਹਾਸਕਾਰ ਨੂੰ ਸਨਮਾਨਿਤ ਕਰਨ ਦੀ ਪਿਰਤ ਚਲਾਈ। ਉਸ ਸਮੇਂ ਆਪ ਦਾ ਸਭ ਤੋਂ ਅਹਿਮ ਕੰਮ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਕਰਨਾ ਸੀ। ਇਸ ਅਜਾਇਬ ਘਰ ਦੀ ਯੋਜਨਾ ਇਸ ਦੀ ਸੂਝ-ਬੂਝ ਦੀ ਲਖਾਇਕ ਸਨ। ਆਪ ਨੇ ਸਿੱਖ ਇਤਿਹਾਸ ਸਬੰਧੀ ਸ਼ਤਾਬਦੀਆਂ ਮਨਾਉਣ ਵਿਚ ਵੀ ਵਡਮੁੱਲਾ ਹਿੱਸਾ ਪਾਇਆ। ਆਪ ਦੀਆਂ ਇਤਿਹਾਸਕ ਪੁਸਤਕਾਂ ਆਮ ਲੇਖਕਾਂ ਦੀਆਂ ਪੁਸਤਕਾਂ ਵਾਂਗ ਖੁਸ਼ਕ ਨਹੀਂ। ਲਿਖਣ ਸਮੇਂ ਆਪ ਆਪਣੇ ਪਾਤਰਾਂ ਨਾਲ ਇਕਮਿਕ ਹੋ ਜਾਂਦੇ ਸੀ ਅਤੇ ਪਾਠਕਾਂ ਨਾਲ ਵੀ ਸਾਂਝ ਪਾ ਲੈਂਦੇ ਸਨ। ਆਪ ਦੀਆਂ ਦੋ ਪੁਸਤਕਾਂ ਦਾ ਨਾਂ ‘ਸਾਡਾ ਇਤਿਹਾਸ’ ਹੈ ਅਤੇ ਇਤਿਹਾਸ ਦੇ ਨਾਲ ਨਾਲ ਆਪ ਨੇ ਗੁਰਬਾਣੀ ਬਾਰੇ ਕਈ ਵਿਚਾਰਮਈ ਪੁਸਤਕਾਂ ਦੀ ਰਚਨਾ ਵੀ ਕੀਤੀ।

ਸਨਮਾਨ

ਭਾਸ਼ਾ ਵਿਭਾਗ ਵਲੋਂ ਆਪ ਨੂੰ ਪੰਜਾਬੀ ਮਾਧਿਅਮ ਦੁਆਰਾ ਇਤਿਹਾਸ ਦੀਆਂ ਪੁਸਤਕਾਂ ਲਿਖਣ ਦੇ ਯੋਗਦਾਨ ਨੂੰ ਮੁਖ ਰਖਦਿਆਂ ਸੰਨ ੧੯੯੧ ਈ. ਵਿਚ ‘ਸ਼੍ਰੋਮਣੀ ਪੰਜਾਬੀ ਲੇਖਕ’ ਵਜੋਂ ਸਨਮਾਨਿਤ ਕੀਤਾ ਗਿਆ।

ਉਲੇਖਯੋਗ ਕੰਮ

ਪ੍ਰਿੰਸੀਪਲ ਸਾਹਿਬ ਨੇ ਤਾਂ ੭੦ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਪਰ ਥੱਲੇ ਕੁਝ ਕੁ ਪ੍ਰਮੁਖ ਕਿਤਾਬਾਂ ਦੀ ਸੂਚੀ ਦਿੱਤੇ ਅਨੁਸਾਰ ਹੈ:

੧. ਬਲਿਓ ਚਿਰਾਗ਼(ਜੀਵਨੀ ਗੁਰੂ ਨਾਨਕ ਸਾਹਿਬ ਜੀ)

੨. ਕੁਦਰਤੀ ਨੂਰ ( ਜੀਵਨੀ ਗੁਰੂ ਅੰਗਦ ਸਾਹਿਬ ਜੀ)

੩. ਪਰਬਤ ਮੇਰਾਣੁ(ਜੀਵਨੀ ਗੁਰੂ ਅਮਰਦਾਸ ਸਾਹਿਬ ਜੀ)

੪. ਪੂਰੀ ਹੋਈ ਕਰਾਮਾਤਿ(ਜੀਵਨੀ ਗੁਰੂ ਰਾਮਦਾਸ ਸਾਹਿਬ ਜੀ)

੫. ਪਰਤਖ੍ਹ ਹਰਿ (ਜੀਵਨੀ ਗੁਰੂ ਅਰਜਨ ਸਾਹਿਬ ਜੀ)

੬. ਗੁਰ ਭਾਰੀ (ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ)

੭. ਨਿਰਭਉ ਨਿਰਵੈਰੁ(ਜੀਵਨੀ ਗੁਰੂ ਹਰਿ ਰਾਇ ਸਾਹਿਬ ਜੀ)

੮. ਅਸ਼ਟਮ ਬਲਬੀਰਾ(ਜੀਵਨੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ)

੯. ਇਤਿ ਜਿਨਿ ਕਰੀ(ਜੀਵਨੀ ਗੁਰੂ ਤੇਗ ਬਹਾਦਰ ਸਾਹਿਬ ਜੀ੧੦. ਪੁਰਖ ਭਗਵੰਤ(ਜੀਵਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)

੧੧. ਸਾਡਾ ਇਤਿਹਾਸ ਭਾਗ -1 (ਦਸ ਪਾਤਸ਼ਾਹੀਆਂ)

੧੨. ਸਾਡਾ ਇਤਿਹਾਸ ਭਾਗ -2 (ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਰਾਜ ਤੱਕ )

੧੩. ਪੁਰਾਤਨ ਇਤਿਹਾਸਕ ਜੀਵਨੀਆਂ(ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ)

੧੪. ਆਦਿ ਸਿੱਖ ਤੇ ਆਦਿ ਸਾਖੀਆਂ(ਸਿੱਖਾਂ ਪ੍ਰਤੀ ਗੁਰੂ ਸਾਹਿਬ ਦੇ ਉਪਦੇਸ਼

੧੫. ਦਰਵੇਸ਼ੀ ਗਾਖੜੀ (ਦਰਵੇਸ਼ਾਂ ਦੀਆਂ ਜੀਵਨੀਆਂ)

੧੬. ਅਠਾਰਵੀਂ ਸਦੀ ਵਿੱਚ ਬੀਰ ਪ੍ਰੰਪਰਾ ਦਾ ਵਿਕਾਸ

੧੭. ਪੂਰਨ ਸਚਿ ਭਰੇ(ਮੰਨੋ ਭਾਂਵੇ ਨਾਂਹ)

੧੮. ਭਾਰਤ ਦਾ ਬ੍ਰਿਹਤ ਇਤਿਹਾਸ ਤਿੰਨ ਭਾਗਾਂ ਵਿੱਚ(ਅਨੁਵਾਦ)

੧੯. ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ(ਸੰਪਾਦਕ)

੨੦. ਸਿਧਾਂਤ ਤੇ ਸ਼ਤਾਬਦੀਆਂ

੨੧. ਅਨਾਦਿ ਅਨਾਹਤਿ(ਜਪੁ ਤੇ ਉਹਦੇ ਪੱਖ)

੨੨. ਮਨਿ ਬਿਸ੍ਰਾਮ(ਸੁਖਮਨੀ ਸਾਹਿਬ)

੨੩. ਬਾਰਹ ਮਾਹਾ ਤਿੰਨੇ

੨੪. ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰ ਵਿਸਥਾਰ (ਚਾਰ ਭਾਗਾਂ ਵਿਚ)

੨੫. ਰਛਿਆ ਰਹਿਤ

੨੬. ਸੌ ਸਵਾਲ

੨੭. ਰਬਾਬ ਤੋਂ ਨਗਾਰਾ

੨੮. ਖਾਲਸੇ ਦਾ ਵਾਸੀ

੨੯. ਸ਼ਹੀਦੀ ਪ੍ਰੰਪਰਾ (ਸਚਿਤ੍ਰ)

੩੦. ਬਾਬਾ ਬੁੱਢਾ ਜੀ(ਸਚਿਤ੍ਰ)

੩੧. ਜੰਗਾਂ ਗੁਰੂ ਪਾਤਸ਼ਾਹ ਦੀਆਂ

੩੨. ਗੁਰੂ ਹਰਿਗੋਬਿੰਦ ਸਾਹਿਬ (ਸਚਿਤ੍ਰ

੩੩. ਬਾਬਾ ਬੰਦਾ ਸਿੰਘ ਬਹਾਦਰ(ਸਚਿਤ੍ਰ)

੩੪. ਨਿੱਕੀਆਂ ਜਿੰਦਾਂ ਵੱਡੇ ਸਾਕੇ(ਸਚਿਤ੍ਰ)

੩੫. ਸਾਕਾ ਚਮਕੌਰ(ਸਚਿਤ੍ਰ)

੩੬. ਅਰਦਾਸ(ਸਚਿਤ੍ਰ)

੩੭. ਕੇਂਦਰੀ ਸਿੱਖ ਅਜਾਇਬ ਘਰ (ਐਲਬਮ)

੩੮. ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਿਤੀ ਗ੍ਰੰਥ(ਸਹਿ ਸੰਪਾਦਕ)

੩੯. ਗੁਰੂ ਗੋਬਿੰਦ ਸਿੰਘ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਸੋਵੀਨਰ( ਸੰਪਾਦਕ)

੪੦. ਤੂੰ ਸਾਂਝਾ ਸਾਹਿਬ ਬਾਪੁ ਹਮਾਰਾ

੪੧. ਕਥਾ ਪੁਰਾਤਨ ਇਉਂ ਸੁਣੀ(ਦੋ ਭਾਗ)

੪੨. ਦਵਾਰਿਕਾ ਨਗਰੀ ਕਾਹੇ ਕੇ ਮਗੋਲ(ਟ੍ਰੈਕਟ

੪੩. ਜਗਤ ਜੂਠ ਤੰਬਾਕੂ ਨ ਸੇਵ(ਟ੍ਰੈਕਟ)

੪੪. ਬਾਬਾ ਸਾਹਿਬ ਸਿੰਘ ਬੇਦੀ (ਟ੍ਰੈਕਟ) ਆਦਿ ਹੋਰ ਬਹੁਤ ਟ੍ਰੈਕਟ ਤੇ ਲੇਖ

ਫੁਟਨੋਟ

ਬਾਹਰੀ ਲਿੰਕ

Tags:

ਪ੍ਰਿੰਸੀਪਲ ਸਤਿਬੀਰ ਸਿੰਘ ਮੁਢਲਾ ਜੀਵਨਪ੍ਰਿੰਸੀਪਲ ਸਤਿਬੀਰ ਸਿੰਘ ਪ੍ਰਮੁਖ ਕੰਮਪ੍ਰਿੰਸੀਪਲ ਸਤਿਬੀਰ ਸਿੰਘ ਸਨਮਾਨਪ੍ਰਿੰਸੀਪਲ ਸਤਿਬੀਰ ਸਿੰਘ ਉਲੇਖਯੋਗ ਕੰਮਪ੍ਰਿੰਸੀਪਲ ਸਤਿਬੀਰ ਸਿੰਘ ਫੁਟਨੋਟਪ੍ਰਿੰਸੀਪਲ ਸਤਿਬੀਰ ਸਿੰਘ ਬਾਹਰੀ ਲਿੰਕਪ੍ਰਿੰਸੀਪਲ ਸਤਿਬੀਰ ਸਿੰਘ

🔥 Trending searches on Wiki ਪੰਜਾਬੀ:

ਪੰਜ ਤਖ਼ਤ ਸਾਹਿਬਾਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੂਨਮ ਯਾਦਵਦੂਜੀ ਐਂਗਲੋ-ਸਿੱਖ ਜੰਗਪੰਜਾਬ ਖੇਤੀਬਾੜੀ ਯੂਨੀਵਰਸਿਟੀਗਿਆਨੀ ਗਿਆਨ ਸਿੰਘਜਾਤਚੜ੍ਹਦੀ ਕਲਾਪੰਜ ਕਕਾਰਸਵੈ-ਜੀਵਨੀਸਾਕਾ ਨਨਕਾਣਾ ਸਾਹਿਬਪਿਆਜ਼ਮੰਜੀ (ਸਿੱਖ ਧਰਮ)ਹਿਮਾਲਿਆਗੰਨਾਆਯੁਰਵੇਦਖਡੂਰ ਸਾਹਿਬਅਡੋਲਫ ਹਿਟਲਰਗੁਰਦਿਆਲ ਸਿੰਘਪਾਣੀ ਦੀ ਸੰਭਾਲਅਕਬਰਪੰਜਾਬੀ ਜੀਵਨੀਲੋਕਗੀਤਪਹਿਲੀ ਐਂਗਲੋ-ਸਿੱਖ ਜੰਗਮੋਰਚਾ ਜੈਤੋ ਗੁਰਦਵਾਰਾ ਗੰਗਸਰਸੋਹਿੰਦਰ ਸਿੰਘ ਵਣਜਾਰਾ ਬੇਦੀਨਿਮਰਤ ਖਹਿਰਾਗੁਰਮਤਿ ਕਾਵਿ ਧਾਰਾਛੋਲੇਵਰ ਘਰਨਜ਼ਮਸਿੰਚਾਈਨਾਨਕ ਸਿੰਘਭਾਰਤਪੰਜਾਬੀ ਕਹਾਣੀਸ਼ਖ਼ਸੀਅਤਵਿਆਕਰਨਯਾਹੂ! ਮੇਲਮਧਾਣੀਪ੍ਰੋਫ਼ੈਸਰ ਮੋਹਨ ਸਿੰਘਗਰੀਨਲੈਂਡਪੰਜਾਬ ਲੋਕ ਸਭਾ ਚੋਣਾਂ 2024ਜਨੇਊ ਰੋਗਪੰਜਾਬੀ ਰੀਤੀ ਰਿਵਾਜਦੰਦਵਾਰਿਸ ਸ਼ਾਹਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਊਧਮ ਸਿੰਘਪੰਜਾਬੀ ਨਾਵਲ ਦੀ ਇਤਿਹਾਸਕਾਰੀਸਿਹਤਵਿਸ਼ਵ ਮਲੇਰੀਆ ਦਿਵਸਬੋਹੜਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਕੀਰਤਪੁਰ ਸਾਹਿਬਇਪਸੀਤਾ ਰਾਏ ਚਕਰਵਰਤੀਪੰਜਾਬੀ ਸੂਫ਼ੀ ਕਵੀਮਨੁੱਖੀ ਸਰੀਰਨਾਦਰ ਸ਼ਾਹਪੰਜਾਬੀ ਟ੍ਰਿਬਿਊਨਸਾਹਿਤ ਅਤੇ ਮਨੋਵਿਗਿਆਨਸਾਮਾਜਕ ਮੀਡੀਆਅਲੰਕਾਰ (ਸਾਹਿਤ)ਸੁਰਿੰਦਰ ਛਿੰਦਾਪਦਮਾਸਨਮਦਰੱਸਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰੂ ਗਰੰਥ ਸਾਹਿਬ ਦੇ ਲੇਖਕਮਨੁੱਖੀ ਦੰਦਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬੀ ਸਾਹਿਤ ਦਾ ਇਤਿਹਾਸਬਠਿੰਡਾ (ਲੋਕ ਸਭਾ ਚੋਣ-ਹਲਕਾ)ਅਜੀਤ ਕੌਰਲਿਪੀਮੱਧਕਾਲੀਨ ਪੰਜਾਬੀ ਸਾਹਿਤਗੁਰਦੁਆਰਿਆਂ ਦੀ ਸੂਚੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ🡆 More