ਅਧਿਆਪਕ

ਅਧਿਆਪਕ (ਜਿਸ ਨੂੰ ਕਿ ਸਕੂਲ ਅਧਿਆਪਕ ਜਾਂ ਸਿੱਖਿਅਕ ਕਿਹਾ ਜਾਂਦਾ ਹੈ) ਜਿਹੜਾ ਕਿ ਵਿਦਿਆਰਥੀਆਂ ਦੀ ਜਾਣਕਾਰੀ, ਯੋਗਤਾ ਜਾਂ ਕਦਰਾਂ-ਕੀਮਤਾਂ ਗ੍ਰਹਿਣ ਕਰਨ ਵਿੱਚ ਮਦਦ ਕਰਦਾ ਹੈ।

ਫਰਜ਼ ਅਤੇ ਕਾਰਜ

ਇੱਕ ਅਧਿਆਪਕ ਦੀ ਭੂਮਿਕਾ ਸਦਾ ਰਸਮੀ ਅਤੇ ਨਿਰੰਤਰ, ਸਕੂਲ ਵਿੱਚ ਜਾਂ ਰਸਮੀ ਵਿੱਦਿਆ ਦੇ ਨਾਲ ਸੰਬੰਧਤ ਥਾਂ ਵਿੱਚ ਚਲਦੀ ਰਹਿੰਦੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜੋ ਵਿਅਕਤੀ ਅਧਿਆਪਕ ਬਣਨ ਦਾ ਚਾਹਵਾਨ ਹੁੰਦਾ ਹੈ, ਲਾਜ਼ਮੀ ਤੌਰ 'ਤੇ ਯੂਨੀਵਰਸਿਟੀ ਜਾਂ ਕਾਲਜ ਤੋਂ ਵਿਸ਼ੇਸ਼ ਅਨੁਭਵੀ ਸਿੱਖਿਆ ਜਾਂ ਸਨਦ ਪ੍ਰਾਪਤ ਕਰਦਾ ਹੈ। ਸਿੱਖਿਆ ਸ਼ਾਸਤਰ ਅਤੇ ਅਧਿਆਪਨ ਵਿਗਿਆਨ ਇਹਨਾਂ ਪੇਸ਼ੇਵਰ ਯੋਗਤਾਵਾਂ ਵਿੱਚ ਸ਼ਾਮਿਲ ਹੋ ਸਕਦਾ ਹੈ। ਅਧਿਆਪਕ, ਦੂਜੀ ਤਰ੍ਹਾਂ ਦੀਆਂ ਪੇਸ਼ੇਵਰ ਯੋਗਤਾਵਾਂ, ਆਪਣੀ ਸਿੱਖਿਆ ਨੂੰ ਜਾਰੀ ਰੱਖ ਸਕਦਾ ਹੈ। ਅਧਿਆਪਕ ਬੱਚੇ ਦੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ—ਦ ਜਰਨੀ ਆਫ਼ ਏ ਟੀਚਰ ਵਿੱਚ ਇਸ ਗੱਲ ਦਾ ਜਵਾਬ ਦਿੰਦਾ ਹੈ, ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ, ਸਟਾਈਲ ਜਾਂ ਪਲੈਨ ਜ਼ਿਆਦਾ ਜ਼ਰੂਰੀ ਨਹੀਂ ਹਨ।

ਮੁੱਢਲੀਆਂ ਯੋਗਤਾਵਾਂ

ਅਧਿਆਪਨ ਇੱਕ ਬਹੁਤ ਹੀ ਗੁੰਝਲਦਾਰ ਸਰਗਰਮੀ ਹੈ। ਸਿੱਖਿਆ ਇੱਕ ਸਮਾਜਿਕ ਅਭਿਆਸ ਹੈ, ਜੋ ਕਿਸੇ ਖ਼ਾਸ ਸੰਦਰਭ (ਸਮੇਂ, ਸਥਾਨ, ਸੱਭਿਆਚਾਰ, ਸਮਾਜਿਕ-ਰਾਜਨੀਤਿਕ-ਆਰਥਿਕ ਸਥਿਤੀ ਆਦਿ) ਵਿੱਚ ਵਾਪਰਦੀ ਹੈ ਅਤੇ ਇਸ ਲਈ ਅਧਿਆਪਨ ਵਿਸ਼ੇਸ਼ ਸੰਦਰਭ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਇਸ ਅਭਿਆਸ ਦਾ ਇੱਕ ਹਿੱਸਾ ਹੈ ਅਧਿਆਪਕਾਂ ਤੋਂ ਉਮੀਦਾਂ (ਜਾਂ ਲੋੜੀਂਦੀ ਯੋਗਤਾ ) ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਵਿੱਚ ਇਤਿਹਾਸ ਅਤੇ ਪਰੰਪਰਾ, ਸਿੱਖਿਆ ਦੇ ਉਦੇਸ਼ਾਂ ਬਾਰੇ ਸਮਾਜਿਕ ਵਿਚਾਰ, ਸਿੱਖਣ ਬਾਰੇ ਸਿਧਾਂਤਾਂ ਦੀ ਸਮਾਜ ਵਿੱਚ ਸਵੀਕਾਰਤਾ ਸ਼ਾਮਿਲ ਹੈ।

ਅਧਿਆਪਕਾਂ ਦੀ ਯੋਗਤਾ ਦਾ ਮੁੱਦਾ ਕਿੱਤੇ ਦੀ ਸਥਿਤੀ ਨਾਲ ਸੰਬੰਧਤ ਹੈ। ਕੁਝ ਸਮਾਜਾਂ ਵਿਚ, ਅਧਿਆਪਕਾਂ ਨੂੰ ਡਾਕਟਰਾਂ, ਵਕੀਲਾਂ, ਇੰਜੀਨੀਅਰਾਂ ਅਤੇ ਅਕਾਉਂਟੈਂਟਾਂ ਦੇ ਬਰਾਬਰ ਦਾ ਰੁਤਬਾ ਹਾਸਿਲ ਹੁੰਦਾ ਹੈ, ਦੂਜਿਆਂ ਵਿਚ, ਇਸ ਕਿੱਤੇ ਦੀ ਸਥਿਤੀ ਨੀਵੀਂ ਹੈ। 20ਵੀਂ ਸਦੀ ਵਿੱਚ ਬਹੁਤ ਸਾਰੀਆਂ ਬੁੱਧੀਮਾਨ ਔਰਤਾਂ ਕਾਰਪੋਰੇਸ਼ਨਾਂ ਜਾਂ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਨਹੀਂ ਹਾਸਲ ਕਰ ਸਕਦੀਆਂ ਸਨ, ਇਸ ਲਈ ਉਹਨਾਂ ਨੇ ਅਧਿਆਪਨ ਨੂੰ ਆਮ ਕਿੱਤੇ ਵਜੋਂ ਅਪਣਾਇਆ। ਪਰ ਕਿਉਂਕਿ ਅੱਜ ਔਰਤਾਂ ਦਾ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਵਧੇਰੇ ਸਵਾਗਤ ਕਰਦੀਆਂ ਹਨ, ਇਸ ਲਈ ਭਵਿੱਖ ਵਿੱਚ ਯੋਗ ਅਧਿਆਪਕਾਂ ਨੂੰ ਸਿੱਖਿਆ ਕਿੱਤੇ ਵੱਲ ਆਕਰਸ਼ਿਤ ਕਰਨਾ ਵਧੇਰੇ ਮੁਸ਼ਕਲ ਹੋ ਸਕਦਾ ਹੈ।

ਅਧਿਆਪਕਾਂ ਨੂੰ ਅਕਸਰ ਕਾਲਜ ਆਫ਼ ਐਜੂਕੇਸ਼ਨ ਵਿੱਚ ਐਲੀਮੈਂਟਰੀ ਸਿੱਖਿਆ ਦੇ ਕੋਰਸ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਕੋਲ ਢੁੱਕਵੇਂ ਸਦਾਚਾਰ; ਨਿਯਮਾਵਲੀ ਦਾ ਲੋੜੀਂਦਾ ਗਿਆਨ, ਕਾਬਲੀਅਤ ਅਤੇ ਨੈਤਿਕਤਾ ਹੈ।ਅਧਿਆਪਕਾਂ ਨੂੰ ਤਿਆਰ ਕਰਨ, ਰੱਖਿਅਤ ਕਰਨ ਅਤੇ ਆਧੁਨਿਕ ਬਣਾਉਣ ਲਈ ਕਈ ਪ੍ਰਣਾਲੀਆਂ ਤਿਆਰ ਕੀਤੀਆਂ ਗਈਆਂ ਹਨ। ਦੁਨੀਆ ਭਰ ਵਿੱਚ ਬਹੁਤ ਸਾਰੇ ਅਧਿਆਪਕ ਕਾਲਜ ਮੌਜੂਦ ਹਨ; ਉਹਨਾਂ ਨੂੰ ਸਰਕਾਰਾਂ ਦੁਆਰਾ ਜਾਂ ਸਿੱਖਿਆ ਪੇਸ਼ੇ ਦੁਆਰਾ ਹੀ ਕੰਟਰੋਲ ਕੀਤਾ ਜਾ ਸਕਦਾ ਹੈ।ਉਹ ਆਮ ਤੌਰ 'ਤੇ ਜਨਤਾ ਦੇ ਹਿੱਤਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਪ੍ਰਮਾਣਿਤ, ਪ੍ਰਬੰਧਕੀ, ਗੁਣਵੱਤਾ ਨਿਯੰਤਰਣ ਅਤੇ ਲਾਗੂ ਕੀਤੇ ਜਾਂਦੇ ਹਨ ਤਾਂ ਕਿ ਸਿੱਖਿਆ ਕਿੱਤੇ ਦਾ ਮਿਆਰ ਕਾਇਮ ਰਹੇ।

ਪੇਸ਼ੇਵਰ ਮਿਆਰ

ਅਧਿਆਪਕ ਸਿਖਲਾਈ  ਕਾਲਜਾਂ ਦੇ ਕਾਰਜਾਂ ਵਿੱਚ ਪ੍ਰੈਕਟਿਸ ਕਰਨ ਲਈ ਮਾਨਕਾਂ ਨੂੰ ਨਿਰਧਾਰਤ ਕਰਨਾ, ਅਧਿਆਪਕਾਂ ਨੂੰ ਲਗਾਤਾਰ  ਸਿੱਖਿਆ ਮੁਹੱਈਆ ਕਰਵਾਉਣਾ, ਸ਼ਿਕਾਇਤਾਂ ਦੀ ਜਾਂਚ ਕਰਨਾ, ਸ਼ਿਕਾਇਤਾਂ ਦੀ ਢੁਕਵੀਂ ਪੇਸ਼ਕਾਰੀ ਕਰਨਾ ਅਤੇ ਸਹੀ ਅਨੁਸ਼ਾਸਨੀ ਕਾਰਵਾਈ ਕਰਨ ਅਤੇ ਅਧਿਆਪਕ ਸਿੱਖਿਆ ਪ੍ਰੋਗਰਾਮਾਂ ਨੂੰ ਮਾਨਤਾ ਦੇਣਾ ਸ਼ਾਮਲ ਹੋ ਸਕਦਾ ਹੈ। ਬਹੁਤ ਸਾਰੀਆਂ ਸਥਿਤੀਆਂ ਵਿੱਚ ਜਨਤਕ ਸਕੂਲਾਂ ਵਿੱਚ ਅਧਿਆਪਕਾਂ ਨੂੰ ਕਾਲਜ ਵਿੱਚ ਵਧੀਆ ਸਿੱਖਿਆਰਥੀ ਹੋਣਾ ਚਾਹੀਦਾ ਹੈ ਅਤੇ ਪ੍ਰਾਈਵੇਟ ਸਕੂਲਾਂ ਨੂੰ ਆਪਣੇ ਅਧਿਆਪਕਾਂ ਨੂੰ ਕਾਲਜ ਦੇ ਮੈਂਬਰ ਹੋਣ ਦੀ ਵੀ ਲੋੜ ਹੁੰਦੀ ਹੈ ਦੂਜੇ ਖੇਤਰਾਂ ਵਿੱਚ, ਇਹ ਭੂਮਿਕਾ ਸਟੇਟ ਬੋਰਡ ਆਫ਼ ਐਜੂਕੇਸ਼ਨ, ਜਨਤਕ ਸਿੱਖਿਆ ਪ੍ਰਬੰਧਕ, ਰਾਜ ਦੀ ਸਿੱਖਿਆ ਏਜੰਸੀ ਜਾਂ ਹੋਰ ਸਰਕਾਰੀ ਸੰਸਥਾਵਾਂ ਨਾਲ ਸੰਬੰਧਤ ਹੋ ਸਕਦੀ ਹੈ। ਅਜੇ ਵੀ ਹੋਰ ਖੇਤਰਾਂ ਵਿੱਚ ਸੁਧਾਰ ਲਿਆਉਣਾ ਅਧਿਆਪਕ ਸੰਗਠਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ।

ਮੁਹਾਰਤ

ਅਧਿਆਪਕ 
ਲੇਟਿਨ ਸਕੂਲ ਵਿੱਚ ਇੱਕ ਅਧਿਆਪਕ ਅਤੇ ਦੋ ਵਿਦਿਆਰਥੀ, 1487

ਇੱਕ ਅਧਿਆਪਕ ਦੁਆਰਾ ਲੋੜੀਂਦੀਆਂ ਮੁਹਾਰਤਾਂ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਤ ਹੁੰਦੀਆਂ ਹਨ ਜਿਸ ਨਾਲ ਉਸ ਦੀ ਭੂਮਿਕਾ ਨੂੰ ਸੰਸਾਰ ਭਰ ਵਿੱਚ ਸਮਝਿਆ ਜਾਂਦਾ ਹੈ। ਮੋਟੇ ਤੌਰ 'ਤੇ, ਚਾਰ ਮਾਡਲ ਹਨ ਜੋ ਅਧਿਆਪਕ ਦੀ ਮੁਹਾਰਤ ਨੂੰ ਸਮਝਣ ਲਈ ਜਰੂਰੀ ਹਨ:

ਅਧਿਆਪਕ ਇੱਕ,

ਸਿੱਖਿਆ ਦੇ ਪ੍ਰਬੰਧਕ ਵਜੋਂ ;

ਸਾਂਭ-ਸੰਭਾਲ ਕਰਨ ਵਾਲੇ ਵਿਅਕਤੀ ਵਜੋਂ;

ਮਾਹਰ ਸਿੱਖਿਆਰਥੀ ਵਜੋਂ ;

ਸੱਭਿਅਕ ਅਤੇ ਚੰਗੇ ਨਾਗਰਿਕ ਵਜੋਂ; ਜਾਣਿਆ ਜਾਂਦਾ ਹੈ।

ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ ਈ ਸੀ ਡੀ ) ਨੇ ਦਲੀਲ ਦਿੱਤੀ ਹੈ ਕਿ ਅਧਿਆਪਕ ਪੇਸ਼ੇ ਲਈ ਵਿੱਦਿਆ ਅਤੇ ਪੇਸ਼ੇਵਰ ਵਿਕਾਸ ਬਾਰੇ ਸੇਧ ਦੇਣ ਲਈ ਅਧਿਆਪਕਾਂ ਦੁਆਰਾ ਲੋੜੀਂਦੇ ਹੁਨਰਾਂ ਅਤੇ ਗਿਆਨ ਦੀ ਸਾਂਝੀ ਪਰਿਭਾਸ਼ਾ ਨੂੰ ਵਿਕਸਿਤ ਕਰਨਾ ਜ਼ਰੂਰੀ ਹੈ। ਕੁਝ ਸਬੂਤ-ਅਧਾਰਤ ਅੰਤਰਰਾਸ਼ਟਰੀ ਵਿਚਾਰ ਚਰਚਾਵਾਂ ਨੇ ਅਜਿਹੀ ਆਮ ਸਮਝ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਣ ਵਜੋਂ, ਯੂਰੋਪੀਅਨ ਯੂਨੀਅਨ ਨੇ ਉਨ੍ਹਾਂ ਤਿੰਨ ਵਿਆਪਕ ਖੇਤਰਾਂ ਦੀ ਸ਼ਨਾਖਤ ਕੀਤੀ ਹੈ ਜੋ ਅਧਿਆਪਕਾਂ ਨੂੰ ਲੋੜੀਂਦੇ ਹਨ:

ਦੂਜਿਆਂ ਨਾਲ ਕੰਮ ਕਰਨਾ,

ਗਿਆਨ, ਤਕਨਾਲੋਜੀ ਅਤੇ ਜਾਣਕਾਰੀ ਨਾਲ ਕੰਮ ਕਰਨਾ,

ਅਤੇ ਸਮਾਜ ਵਿੱਚ ਅਤੇ ਸਮਾਜ ਨਾਲ ਕੰਮ ਕਰਨਾ।

ਅਧਿਆਪਕਾਂ ਲਈ ਕੀ ਜਰੂਰੀ ਹੈ ? ਵਿੱਦਿਅਕ ਮਾਹਿਰਾਂ ਦੀ ਇਸ ਬਾਰੇ ਆਮ ਸਹਿਮਤੀ ਹੈ ਕਿ ਉਹ ਤਿੰਨ ਸਿਰਲੇਖਾਂ ਅਧੀਨ ਸਮੂਹ ਬੱਧ ਕੀਤਾ ਜਾ ਸਕਦਾ ਹੈ:

ਗਿਆਨ (ਜਿਵੇਂ: ਵਿਸ਼ਾ ਵਸਤੂ ਆਪਣੇ ਆਪ ਵਿੱਚ ਅਤੇ ਗਿਆਨ ਕਿਵੇਂ ਦਿੱਤਾ ਜਾਵੇ,

ਪਾਠਕ੍ਰਮ ਬਾਰੇ ਗਿਆਨ, ਵਿਦਿਅਕ ਵਿਗਿਆਨ, ਮਨੋਵਿਗਿਆਨ, ਮੁਲਾਂਕਣ ਆਦਿ ਬਾਰੇ ਜਾਣਕਾਰੀ)

ਕਰਾਫਟ ਹੁਨਰ (ਜਿਵੇਂ ਪਾਠ ਯੋਜਨਾਬੰਦੀ, ਸਿੱਖਿਆ ਤਕਨੀਕਾਂ ਦੀ ਵਰਤੋਂ ਕਰਨਾ, ਵਿਦਿਆਰਥੀਆਂ ਅਤੇ ਸਮੂਹਾਂ ਦਾ ਪ੍ਰਬੰਧਨ ਕਰਨਾ, ਸਿਖਲਾਈ ਦਾ ਮੁਆਇਨਾ ਅਤੇ ਅਨੁਮਾਨ ਲਗਾਉਣ ਆਦਿ)

ਅਤੇ ਵਿਵਹਾਰਾਂ ਦਾ ਗਿਆਨ (ਜਿਵੇਂ ਜ਼ਰੂਰੀ ਕਦਰਾਂ-ਕੀਮਤਾਂ ਅਤੇ ਰਵੱਈਏ, ਵਿਸ਼ਵਾਸ ਅਤੇ ਪ੍ਰਤੀਬੱਧਤਾ)।

ਅਧਿਆਪਕ ਦੇ ਗੁਣ

ਉਤਸ਼ਾਹ

ਅਧਿਆਪਕ 
ਨਿਉਜੀਲੈਂਡ ਵਿੱਚ ਇੱਕ ਅਧਿਆਪਕਾ ਪੁਰਾਣੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ

ਇਹ ਦੇਖਿਆ ਗਿਆ ਹੈ ਕਿ ਜਿਹੜੇ ਅਧਿਆਪਕਾਂ ਨੇ ਪਾਠਕ੍ਰਮ ਅਤੇ ਵਿਦਿਆਰਥੀਆਂ ਪ੍ਰਤੀ ਉਤਸ਼ਾਹ ਦਿਖਾਉਂਦੇ ਹਨ, ਉਹ ਵਿਦਿਆਰਥੀਆਂ ਨੂੰ ਸਿੱਖਣ ਦਾ ਸਕਾਰਾਤਮਕ ਦਾ ਤਜ਼ਰਬਾ ਦੇ ਸਕਦੇ ਹਨ। ਇਹ ਅਧਿਆਪਕ ਰੱਟੇ ਨਾਲ ਨਹੀਂ ਸਿਖਾਉਂਦੇ ਪਰ ਰੋਜ਼ਾਨਾ ਪਾਠ ਸਮੱਗਰੀ ਪੜ੍ਹਾਉਂਦੇ ਹੋਏ ਪ੍ਰਭਾਵਸ਼ਾਲੀ ਤਰੀਕੇ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਅਧਿਆਪਕ ਜਿਹੜੀਆਂ ਚੁਣੌਤੀਆਂ ਦਾ ਆਮ ਤੌਰ ’ਤੇ ਸਾਹਮਣਾ ਕਰਦੇ ਹਨ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਉਹ ਵਾਰ-ਵਾਰ ਇੱਕੋ ਪਾਠਕ੍ਰਮ ਨੂੰ ਪੜ੍ਹਾਉਂਦੇ ਹੋਏ ਉਸ ਵਿਸ਼ੇ ਨਾਲ ਬੋਰੀਅਤ ਮਹਿਸੂਸ ਕਰਨ ਲਗਦੇ ਹਨ, ਅਤੇ ਉਹਨਾਂ ਦੇ ਇਸ ਰਵੱਈਏ ਨਾਲ ਵਿਦਿਆਰਥੀਆਂ ਵਿੱਚ ਵਿਸ਼ੇ ਪ੍ਰਤੀ ਬੋਰੀਅਤ ਪੈਦਾ ਹੁੰਦੀ ਹੈ। ਵਿਦਿਆਰਥੀ ਉਤਸ਼ਾਹ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਅਧਿਆਪਕਾਂ ਨਾਲੋਂ ਕਾਫ਼ੀ ਵਧੀਆ ਸਮਝਦੇ ਹਨ ਜਿਹੜੇ ਪਾਠਕ੍ਰਮ ਲਈ ਉਤਸ਼ਾਹ ਨਹੀਂ ਦਿਖਾਉਂਦੇ।

ਜੋ ਅਧਿਆਪਕ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹਨ ਉਹ ਵਿਦਿਆਰਥੀਆਂ ਵਿੱਚ ਵਿਸ਼ਾ ਵਸਤੂ ਸਿੱਖਣ ਬਾਰੇ ਜ਼ਿਆਦਾ ਦਿਲਚਸਪੀ, ਊਰਜਾਵਾਨ ਅਤੇ ਉਤਸੁਕਤਾ ਜਗਾ ਸਕਦੇ ਹਨ। ਹਾਲੀਆ ਖੋਜਾਂ ਨੇ ਅਧਿਆਪਕਾਂ ਦੇ ਉਤਸ਼ਾਹ ਅਤੇ ਸਜੀਵਤਾ ਦਾ ਸਿੱਖਣ ਲਈ ਵਿਦਿਆਰਥੀਆਂ ਦੀ ਅੰਦਰੂਨੀ ਪ੍ਰੇਰਣਾ ਵਿਚਕਾਰ ਇੱਕ ਸਕਾਰਾਤਮਕ ਸੰਬੰਧ ਦਿਖਾਇਆ ਹੈ।

ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤਕ ਹੀ ਸੀਮਤ ਨਹੀਂ ਹੁੰਦੀ, ਸਗੋਂ ਅਧਿਆਪਕ ਵਿਦਿਆਰਥੀ ਨੂੰ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਲ ਬਣਾਉਣ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ। ਅਧਿਆਪਕ ਬੱਚਿਆਂ ਦਾ ਵਿਸ਼ਵਾਸ ਪਾਤਰ ਹੋਣਾ ਚਾਹੀਦਾ ਹੈ। ਜਿੱਥੇ ਪੜ੍ਹਾਈ ਜ਼ਰੂਰੀ ਹੈ, ਉੱਥੇ ਨੈਤਿਕ ਤੇ ਹੋਰ ਅਨੇਕਾਂ ਸਿੱਖਿਆਵਾਂ ਲਈ ਵੀ ਚੰਗਾ ਅਧਿਆਪਕ ਵਿਦਿਆਰਥੀ ਲਈ ਰਾਹ ਦਸੇਰਾ ਹੁੰਦਾ ਹੈ।ਅਧਿਆਪਕ ਚੰਗੀ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ,ਜੋ ਵਿਦਿਆਰਥੀਆਂ ਨੂੰ ਅਤੇ ਸਮਾਜ ਨੂੰ ਚੰਗੀ ਸੇਧ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ। ਅਧਿਆਪਕ ਦੀ ਪਹਿਲੀ ਤਰਜੀਹ ਆਦਰਸ਼ ਤੇ ਆਚਰਣ ਨਿਰਮਾਣਕਾਰੀ ਹੁੰਦੀ ਹੈ।

ਵਿਦਿਆਰਥੀਆਂ ਨਾਲ ਸੰਵਾਦ

ਅਧਿਐਨ ਇਹ ਦਸਦੇ ਹਨ ਕਿ ਵਿਦਿਆਰਥੀਆਂ ਦੀ ਪ੍ਰੇਰਨਾ ਅਤੇ ਉਹਨਾਂ ਦਾ ਸਕੂਲ ਪ੍ਰਤੀ ਨਜ਼ਰੀਆ ਅਧਿਆਪਕ ਵਿਦਿਆਰਥੀ ਸੰਬੰਧਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਉਤਸਾਹਿਤ ਅਧਿਆਪਕ ਵਿਦਿਆਰਥੀਆਂ ਲਈ ਅਜਿਹੇ ਲਾਭਕਾਰੀ ਰਿਸ਼ਤੇ ਪੈਦਾ ਕਰਨ ਵਿੱਚ ਉਸਾਰੂ ਭੂਮਿਕਾ ਅਦਾ ਕਰਦੇ ਹਨ। ਉਸਾਰੂ ਵਾਤਾਵਰਣ ਜਿਸ ਦਾ ਸਿੱਧਾ ਤੁਅੱਲਕ ਵਿਦਿਆਰਥੀਆਂ ਦੀ ਪ੍ਰਾਪਤੀ ਦੇ ਨਾਲ ਹੈ ਬਣਾਉਣ ਵਿੱਚ ਅਜਿਹੇ ਅਧਿਆਪਕ ਵਿਦਿਆਰਥੀ ਸੰਬੰਧਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਅਧਿਆਪਕ ਹਰ ਚੰਗੇ ਕੰਮ ਲਈ ਵਿਦਿਆਰਥੀ ਨੂੰ ਸ਼ਾਬਾਸ਼ ਦਿੰਦਾ ਹੈ ਜਿਸ ਨਾਲ ਉਸ ਦਾ ਭਵਿੱਖ ਸੰਵਰ ਸਕਦਾ ਹੈ ਕਿਉਂਕਿ ਸ਼ਾਬਾਸ਼ ਜਾਂ ਹੱਲਾਸ਼ੇਰੀ ਨਾਲ ਵਿਦਿਆਰਥੀ ਆਪਣੀ ਸੰਭਾਵਨਾ ਤਲਾਸ਼ਨ ਦੇ ਸਮਰੱਥ ਹੋ ਸਕਦਾ ਹੈ। ਵਿਦਿਆਰਥੀ ਉਹਨਾਂ ਅਧਿਆਪਕਾਂ ਨਾਲ ਵਧੇਰੇ ਮਜ਼ਬੂਤ ਰਿਸ਼ਤੇ ਬਣਾਉਂਦੇ ਹਨ ਜਿਹੜੇ ਅਧਿਆਪਕ ਦੋਸਤਾਨਾ ਅਤੇ ਮਦਦ ਵਾਲਾ ਵਿਵਹਾਰ ਕਰਦੇ ਹਨ। ਉਹ ਅਧਿਆਪਕ ਜੋ ਵਿਦਿਆਰਥੀਆਂ ਨਾਲ ਸਿੱਧਾ ਤਾਲਮੇਲ ਕਰਕੇ ਉਹਨਾਂ ਨਾਲ ਕੰਮ ਕਰਨ ਵਿੱਚ ਵਧੇਰੇ ਸਮਾਂ ਬਿਤਾਉਂਦੇ ਹਨ, ਉਹ ਵਧੀਆ ਅਧਿਆਪਕ ਵਜੋਂ ਜਾਣੇ ਜਾਂਦੇ ਹਨ।

ਮਦਦ

ਅਧਿਆਪਕ ਆਪਣੇ ਦਾਇਰੇ ਵਿੱਚ ਰਹਿੰਦੇ ਬੱਚਿਆਂ, ਵੱਡਿਆਂ ਦੀਆਂ ਸਿੱਖਿਆ ਸਬੰਧੀ ਲੋੜਾਂ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਉਸ ਦਾ ਇਹ ਕੰਮ ਵਿਦਿਆਰਥੀਆਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਜੀਵਨ ਮਿਆਰ ਨੂੰ ਵੀ ਸਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰਦਾ ਹੈ।

ਅਧਿਆਪਕ ਵਿਦਿਆਰਥੀ ਸੰਬੰਧ

ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਸਕਾਰਾਤਮਕ ਸੰਬੰਧ ਬਣਾ ਸਕਦੇ ਹਨ ਜੇਕਰ

1.ਉਹ ਕਲਾਸ ਅਤੇ ਸਕੂਲ ਲਈ ਨਿਯਮਾਨੁਸਾਰ ਬਣਤਰ ਪ੍ਰਦਾਨ ਕਰਦੇ ਹਨ। ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਤੋਂ ਸਪਸ਼ਟ ਉਮੀਦਾਂ ਬਾਰੇ ਦੱਸਣਾ ਚਾਹੀਦਾ ਹੈ। ਨਿਯਮ ਸਮਝਦਾਰੀ ਨਾਲ ਨਿਰੰਤਰ ਲਾਗੂ ਕੀਤੇ ਜਾਣੇ ਚਾਹੀਦੇ ਹਨ। ਅਜਿਹੀਆਂ ਸਥਿਤੀਆਂ ਵਿੱਚ, ਇੱਕ ਵਿਦਿਆਰਥੀ ਦਾ ਆਪਣੇ ਅਧਿਆਪਕ ਤੇ ਭਰੋਸਾ ਵਧਦਾ ਹੈ।

2.ਉਹ ਉਤਸ਼ਾਹ ਅਤੇ ਜੋਸ਼ ਨਾਲ ਸਿਖਾਉਂਦੇ ਹਨ।

3.ਉਹ ਸਕਾਰਾਤਮਕ ਰਵੱਈਆ ਪ੍ਰਦਰਸ਼ਤ ਕਰਦੇ ਹਨ।

4.ਉਹ ਸਿੱਖਣ ਨੂੰ ਮਜ਼ੇਦਾਰ ਬਣਾਉਂਦੇ ਹਨ,ਅਨੰਦਮਈ ਸਿੱਖਣ ਵਾਲੇ ਵਾਤਾਵਰਣ ਦੀ ਸਿਰਜਣਾ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਸ਼ਮੂਲੀਅਤ ਨੂੰ ਉਤਸ਼ਾਹਤ ਕਰਦੀ ਹੈ।

5.ਉਹ ਕਲਾਸਰੂਮ ਤੋਂ ਬਾਹਰ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਦਿਲਚਸਪੀ ਦਿਖਾਉਂਦੇ ਹਨ।

6.ਉਹ ਵਿਦਿਆਰਥੀਆਂ ਨਾਲ ਆਦਰ ਨਾਲ ਪੇਸ਼ ਆਉਂਦੇ ਹਨ। ਇੱਕ ਅਧਿਆਪਕ ਜੋ ਆਪਣੇ ਵਿਦਿਆਰਥੀਆਂ ਦਾ ਆਦਰ ਕਰਦਾ ਹੈ ਉਹ ਆਪਣੇ ਵਿਦਿਆਰਥੀਆਂ ਤੋਂ ਆਪਸੀ ਸਤਿਕਾਰ ਦਾ ਅਨੁਭਵ ਕਰੇਗਾ।

7. ਉਹ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਅਤੇ ਭਰੋਸੇ ਦੇ ਯੋਗ, ਸੰਕਟਮੁਕਤ ਵਾਤਾਵਰਣ ਬਣਾਉਂਦੇ ਹਨ। ਅਧਿਆਪਕਾਂ ਨੂੰ ਉਹ ਹੱਦਾਂ ਨਿਰਧਾਰਤ ਕਰਨ ਦੀ ਲੋੜ ਹੁੰਦੀ ਹੈ ਜਿੱਥੇ ਵਿਦਿਆਰਥੀ ਇੱਕ ਦੂਜੇ ਦੀ ਆਲੋਚਨਾ ਜਾਂ ਧੱਕੇਸ਼ਾਹੀ ਨਹੀਂ ਕਰਦੇ। ਸਕਾਰਾਤਮਕ ਅਧਿਆਪਕ-ਵਿਦਿਆਰਥੀ ਸੰਬੰਧਾਂ ਦਾ ਵਿਕਾਸ ਕਰਨ ਲਈ ਸਮਾਂ ਅਤੇ ਮਿਹਨਤ ਚਾਹੀਦੀ ਹੁੰਦੀ ਹੈ।

ਸਿੱਖਿਆ ਸ਼ਾਸਤਰ ਅਤੇ ਸਿੱਖਿਆ

ਅਧਿਆਪਕ 
ਡੱਚ ਸਕੂਲ ਮਾਸਟਰ ਅਤੇ ਬੱਚੇ, 1662

ਵਿਕੀਪੀਡੀਆ ਤੇ ਸਿੱਖਿਆ ਸ਼ਾਸਤਰ ਦਾ ਵੱਖਰਾ ਲੇਖ ਮੌਜੂਦ ਹੈ।

ਇੱਕ ਸਕੂਲ, ਅਕਾਦਮੀ ਜਾਂ ਸ਼ਾਇਦ ਬਾਹਰਲੇ ਮਾਹੌਲ ਵਿੱਚ ਵੀ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਣ ਦੀ ਸਹੂਲਤ ਦਿੰਦਾ ਹੈ।

ਅਧਿਆਪਕ 
ਉੱਤਰੀ ਲਾਓਸ ਵਿੱਚ ਪ੍ਰਾਈਮਰੀ ਸਕੂਲ ਅਧਿਆਪਕ
ਅਧਿਆਪਕ 
ਇੱਕ ਅਧਿਆਪਕ-ਵਿਦਿਆਰਥੀ ਸਮਾਰਕ ਜਰਮਨ ਸ਼ਹਿਰ ਰੌਸਟੋਕ ਵਿੱਚ, ਅਧਿਆਪਕ ਦਾ ਸਨਮਾਨ

ਸਿੱਖਿਆ ਦਾ ਉਦੇਸ਼ ਆਮ ਤੌਰ 'ਤੇ ਪੜ੍ਹਾਈ ਲਈ ਇੱਕ ਗੈਰ-ਰਸਮੀ ਜਾਂ ਰਸਮੀ ਤਰੀਕੇ ਨਾਲ ਪੂਰਾ ਕੀਤਾ ਜਾਂਦਾ ਹੈ, ਜਿਸ ਵਿੱਚ ਅਧਿਐਨ ਅਤੇ ਪਾਠ ਯੋਜਨਾ ਦਾ ਕੋਰਸ ਸ਼ਾਮਲ ਹੁੰਦਾ ਹੈ ਜੋ ਹੁਨਰ, ਗਿਆਨ ਜਾਂ ਸੋਚਣ ਦੇ ਹੁਨਰ ਸਿਖਾਉਂਦਾ ਹੈ। ਸਿਖਾਉਣ ਦੇ ਵੱਖੋ ਵੱਖਰੇ ਤਰੀਕੇ ਅਕਸਰ ਸਿੱਖਿਆ ਸ਼ਾਸਤਰ ਦੇ ਤੌਰ ਤੇ ਜਾਣੇ ਜਾਂਦੇ ਹਨ। ਅਧਿਆਪਕਾਂ ਦਾ ਸਿਖਾਉਣ ਤਰੀਕਾ ਕੀ ਹੋਵੇ ? ਇਸ ਦਾ ਫੈਸਲਾ ਵਿਦਿਆਰਥੀਆਂ ਦੇ ਪਿਛੋਕੜ, ਗਿਆਨ, ਵਾਤਾਵਰਣ ਅਤੇ ਉਹਨਾਂ ਦੇ ਸਿੱਖਣ ਦੇ ਟੀਚਿਆਂ ਦੇ ਨਾਲ-ਨਾਲ ਮਾਨਤਾ-ਪ੍ਰਾਪਤ ਪਾਠਕ੍ਰਮ ਜਿਵੇਂ ਸੰਬੰਧਿਤ ਅਥਾੱਰਿਟੀ ਦੁਆਰਾ ਨਿਰਧਾਰਤ ਪਾਠਕ੍ਰਮ ਹੁੰਦਾ ਹੈ। ਕਈ ਵਾਰ, ਅਧਿਆਪਕ ਫੀਲਡ ਦੌਰਿਆਂ ਦੁਆਰਾ ਵਿਦਿਆਰਥੀਆਂ ਨੂੰ ਸਿੱਖਣ ਵਿੱਚ ਸਹਾਇਤਾ ਕਰਦੇ ਹਨ। ਤਕਨਾਲੋਜੀ ਦੀ ਵਧਦੀ ਵਰਤੋਂ, ਖਾਸ ਤੌਰ 'ਤੇ ਪਿਛਲੇ ਦਹਾਕੇ ਦੌਰਾਨ ਇੰਟਰਨੈਟ ਦੇ ਇਸਤੇਮਾਲ ਨੇ ਅਧਿਆਪਕਾਂ ਨੂੰ ਕਲਾਸਰੂਮ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਨ ਸ਼ੁਰੂਆਤ ਕਰ ਦਿੱਤੀ ਹੈ।

ਉਦੇਸ਼ ਆਮ ਤੌਰ 'ਤੇ ਅਧਿਐਨ, ਪਾਠ ਯੋਜਨਾ ਜਾਂ ਵਿਹਾਰਕ ਹੁਨਰ ਦਾ ਇੱਕ ਕੋਰਸ ਹੁੰਦਾ ਹੈ। ਸੰਬੰਧਿਤ ਇਖ਼ਤਿਆਰੀ ਸੰਸਥਾ ਦੁਆਰਾ ਨਿਰਧਾਰਤ ਕੀਤੇ ਅਨੁਸਾਰ ਇੱਕ ਅਧਿਆਪਕ ਮਿਆਰੀ ਪਾਠਕ੍ਰਮ ਦੀ ਪਾਲਣਾ ਕਰ ਸਕਦਾ ਹੈ। ਅਧਿਆਪਕ ਵੱਖ-ਵੱਖ ਉਮਰ ਦੇ ਵਿਦਿਆਰਥੀਆਂ, ਛੋਟੇ ਬੱਚਿਆਂ ਤੋਂ ਲੈ ਕੇ, ਵੱਖਰੀਆਂ ਯੋਗਤਾਵਾਂ ਵਾਲੇ ਵਿਦਿਆਰਥੀਆਂ ਅਤੇ ਸਿੱਖਣ ਦੀਆਂ ਅਸਮਰਥਤਾਵਾਂ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਸਕਦਾ ਹੈ।

ਸਿੱਖਿਆ ਸ਼ਾਸਤਰ ਦੀ ਵਰਤੋਂ ਨਾਲ ਸਿਖਾਉਣ ਵਿੱਚ ਵਿਦਿਆਰਥੀਆਂ ਵਿਸ਼ੇਸ਼ ਹੁਨਰ ਦਾ ਮੁਲਾਂਕਣ ਵੀ ਕਰਨਾ ਸ਼ਾਮਲ ਹੈ।ਇਸ ਵਿੱਚ ਕਲਾਸਰੂਮ ਵਿੱਚ ਵਿਦਿਆਰਥੀਆਂ ਦੀਆਂ ਸਿੱਖਿਆ ਲੋੜਾਂ ਨੂੰ ਸਮਝਣਾ, ਨਿਗਨਾਨੀ ਅਤੇ ਸਿਖਾਉਣ ਦੀਆਂ ਵੱਖਰੀਆਂ ਵਿਧੀਆਂ ਦਾ ਇਸਤੇਮਾਲ ਕਰਨਾ ਸ਼ਾਮਲ ਹੈ। ਸਿੱਖਿਆ ਸ਼ਾਸਤਰ ਜਾਂ ਸਿਖਾਉਣ ਦੀ ਕਲਾ ਨੂੰ ਦੋ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਇਹ ਕਿ ਅਧਿਆਪਨ ਨੂੰ ਕਈ ਵਿਧੀਆਂ ਨਾਲ ਸਿਖਾਇਆ ਜਾ ਸਕਦਾ ਹੈ ਜਿਵੇਂ ਅਧਿਆਪਨ ਦੀਆਂ ਸ਼ੈਲੀਆਂ। ਦੂਜਾ ਜਦੋਂ ਅਧਿਆਪਕ ਵਿਦਿਆਰਥੀਆਂ ਦੇ ਸਿੱਖਣ ਦੇ ਵਖਰੇਂਵੇਂ ਨੂੰ ਅਹਿਮੀਅਤ ਦਿੰਦਾ ਹੋਇਆ ਉਹਨਾਂ ਲਈ ਵੱਖੋ-ਵੱਖਰੀਆਂ ਸਿਖਾਉਣ ਸ਼ੈਲੀਆਂ ਵਰਤਦਾ ਹੈ। ਉਦਾਹਰਨ ਲਈ ਕਿਸੇ ਤਜ਼ਰਬੇਕਾਰ ਅਧਿਆਪਕ ਜਾਂ ਮਾਪਿਆਂ ਨੇ, ਸਿੱਖਣ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਬਾਰੇ ਇੰਝ ਦੱਸਿਆ ਹੈ: "ਸਿੱਖਿਆ ਦਾ ਅਸਲੀ ਵਿਸਤਾਰ ਸਵੈ-ਅਧਿਐਨ ਵਿੱਚ ਵਾਪਰਦਾ ਹੈ ਅਤੇ ਨਾਲ ਹੀ ਕਿਸੇ ਦੁਆਰਾ ਵਧੀਆ ਢੰਗ ਨਾਲ ਪੇਸ਼ ਕੀਤੀ ਸਮੱਸਿਆ ਜਾਂ ਗੁੰਝਲ ਸੁਲਝਾਉਣ ਨਾਲ। ਅਧਿਆਪਕ ਦਾ ਕੰਮ ਆਲਸੀ ਤੇ ਦਬਾਅ ਪਾਉਣਾ, ਅੱਕੇ ਹੋਏ ਨੂੰ ਪ੍ਰੇਰਨਾ, ਹੈਂਕੜਬਾਜ਼ ਨੂੰ ਫੁਸ ਕਰਨਾ, ਡਰਪੋਕ ਨੂੰ ਹਲਾਸ਼ੇਰੀ ਦੇਣਾ, ਵਿਅਕਤੀਗਤ ਔਗੁਣਾਂ ਦਾ ਪਤਾ ਲਾਉਣਾ ਅਤੇ ਠੀਕ ਕਰਨਾ ਅਤੇ ਸਭ ਦੇ ਨਜ਼ਰੀਏ ਨੂੰ ਵਿਸ਼ਾਲ ਕਰਨਾ ਹੈ।"

ਸ਼ਾਇਦ ਪ੍ਰਾਇਮਰੀ ਸਕੂਲ ਅਤੇ ਸੈਕੰਡਰੀ ਸਕੂਲਾਂ ਵਿਚਾਲੇ ਸਭ ਤੋਂ ਵੱਡਾ ਫਰਕ ਅਧਿਆਪਕਾਂ ਅਤੇ ਬੱਚਿਆਂ ਵਿਚਕਾਰ ਰਿਸ਼ਤਾ ਦਾ ਹੈ।ਪ੍ਰਾਇਮਰੀ ਸਕੂਲਾਂ ਵਿਚ, ਹਰੇਕ ਕਲਾਸ ਵਿੱਚ ਇੱਕ ਅਧਿਆਪਕ ਹੁੰਦਾ ਹੈ ਜੋ ਪੂਰਾ ਸਮਾਂ ਉਹਨਾਂ ਦੇ ਨਾਲ ਰਹਿੰਦਾ ਹੈ ਅਤੇ ਪੂਰੇ ਪਾਠਕ੍ਰਮ ਲਈ ਉਹਨਾਂ ਦੇ ਨਾਲ ਹੁੰਦਾ ਹੈ। ਸੈਕੰਡਰੀ ਸਕੂਲਾਂ ਵਿੱਚ, ਉਨ੍ਹਾਂ ਨੂੰ ਵੱਖ ਵੱਖ ਵਿਸ਼ਾ ਮਾਹਿਰਾਂ ਦੁਆਰਾ ਪੜ੍ਹਾਇਆ ਜਾਵੇਗਾ ਅਤੇ ਉਹ ਇਹ ਸਮਾਂ ਵੱਖ-ਵੱਖ ਅਧਿਆਪਕਾਂ ਨਾਲ ਬਿਤਾਉਣਗੇ।ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਵਿਚਾਲੇ ਪ੍ਰਾਇਮਰੀ ਸਕੂਲ ਵਿੱਚ ਨੇੜਤਾ ਦਾ ਸੰਬੰਧ ਹੁੰਦਾ ਹੈ ਜਿੱਥੇ ਉਹ ਦਿਨ ਦੇ ਵੇਲੇ ਉਸਤਾਦ, ਮਾਹਿਰ ਅਧਿਆਪਕ ਅਤੇ ਮਾਤਾ ਪਿਤਾ ਦੀ ਭੂਮਿਕਾ ਦੇ ਰੂਪ ਵਿੱਚ ਕੰਮ ਕਰਦੇ ਹਨ।

ਇਹ ਪੂਰੇ ਅਮਰੀਕਾ ਲਈ ਵੀ ਸੱਚ ਹੈ ਪਰ ਮੁੱਢਲੀ ਸਿੱਖਿਆ ਦੇ ਬਦਲਵੇਂ ਤਰੀਕੇ ਵੀ ਮੌਜੂਦ ਹਨ।ਇਹਨਾਂ ਵਿਚੋਂ ਇਕ, ਜਿਸ ਨੂੰ ਕਈ ਵਾਰ "ਪਲਟਨ" ਪ੍ਰਣਾਲੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਵਿੱਚ ਵਿਦਿਆਰਥੀਆਂ ਦਾ ਇੱਕ ਸਮੂਹ ਸ਼ਾਮਲ ਹੁੰਦਾ ਹੈ ਜੋ ਹਰੇਕ ਵਿਸ਼ੇ ਲਈ ਇੱਕ ਵਿਸ਼ੇਸ਼ੱਗ ਤੋਂ ਦੂਜੇ ਕੋਲ ਜਾਂਦਾ ਹੈ। ਇੱਥੇ ਫਾਇਦਾ ਇਹ ਹੈ ਕਿ ਵਿਦਿਆਰਥੀ ਉਨ੍ਹਾਂ ਅਧਿਆਪਕਾਂ ਤੋਂ ਸਿੱਖਦੇ ਹਨ ਜੋ ਇੱਕ ਵਿਸ਼ੇ ਵਿੱਚ ਮੁਹਾਰਤ ਰੱਖਦੇ ਹਨ ਅਤੇ ਇੱਕ ਅਜਿਹੇ ਅਧਿਆਪਕ ਤੋਂ ਉਸ ਖੇਤਰ ਵਿੱਚ ਵਧੇਰੇ ਗਿਆਨਵਾਨ ਹੁੰਦੇ ਹਨ ਜੋ ਬਹੁਤ ਸਾਰੇ ਵਿਸ਼ਿਆਂ ਨੂੰ ਸਿਖਾਉਂਦਾ ਹੈ।

ਵਿਦਿਆਰਥੀਆਂ ਤੇ ਪ੍ਰਭਾਵ

ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਦੇ ਵਿਅਕਤੀਤਵ ਦਾ ਵਿਦਿਆਰਥੀਆਂ ਦੇ ਭਵਿੱਖ ਤੇ ਡੂੰਘਾ ਅਸਰ ਹੁੰਦਾ ਹੈ।ਪ੍ਰਾਇਮਰੀ ਅਧਿਆਪਕ ਇੱਕ ਕਾਰੀਗਰ ਦੀ ਤਰ੍ਹਾਂ ਹੁੰਦਾ ਹੈ। ਕਾਰੀਗਰ ਜਿਸ ਤਰ੍ਹਾਂ ਇਮਾਰਤ ਦੀ ਨੀਂਹ ਰਖਦਾ ਹੈ,ਜਿਸ ਤਰ੍ਹਾਂ ਦੀ ਨੀਂਹ ਹੋਵੇਗੀ ਇਮਾਰਤ ਵੀ ਉਸ ਤਰ੍ਹਾਂ ਹੀ ਹੋਵੇਗੀ। ਜੇਕਰ ਅਧਿਆਪਕ ਬੱਚਿਆਂ ਦੀ ਨੀਂਹ ਮਜ਼ਬੂਤ ਬਣਾਏਗਾ ਤਾਂ ਬੱਚੇ ਵੀ ਇੱਕ ਚੰਗੀ ਇਮਾਰਤ ਵਾਗੂੰ ਮਜ਼ਬੂਤ ਬਣ ਜਾਣਗੇ। ਇਸ ਲਈ ਇੱਕ ਚੰਗੇ ਕਾਰੀਗਰ ਦੀ ਤਰ੍ਹਾਂ ਚੰਗੇ ਅਧਿਆਪਕ ਬੱਚਿਆਂ ਦਾ ਭਵਿੱਖ ਮਜ਼ਬੂਤ ਬਣਾ ਸਕਦੇ ਹਨ।

ਪੇਸ਼ਾਵਰ ਦੁਰਾਚਾਰ

ਅਧਿਆਪਕਾਂ ਦੁਆਰਾ ਖਾਸ ਤੌਰ 'ਤੇ ਜਿਨਸੀ ਦੁਰਾਚਾਰ ਦੀ ਮੀਡੀਆ ਅਤੇ ਅਦਾਲਤਾਂ ਵੱਲੋਂ ਲਗਾਤਾਰ ਜਾਂਚ ਹੋ ਰਹੀ ਹੈ। ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਵੁਮੈਨ ਦੁਆਰਾ ਕਰਵਾਏ ਇੱਕ ਅਧਿਐਨ ਨੇ ਇਹ ਦੱਸਿਆ ਹੈ ਕਿ ਸੰਯੁਕਤ ਰਾਜ ਦੇ 9.6% ਵਿਦਿਆਰਥੀ ਪੜ੍ਹਾਈ ਨਾਲ ਸੰਬੰਧਿਤ ਬਾਲਗ਼ ਤੋਂ ਅਣਚਾਹੀ ਜਿਨਸੀ ਤਵੱਜੋ ਮਿਲਣ ਦਾ ਦਾਅਵਾ ਕਰਦੇ ਹਨ; ਉਹ ਕੋਈ ਬੱਸ ਡਰਾਈਵਰ, ਅਧਿਆਪਕ, ਪ੍ਰਬੰਧਕ ਜਾਂ ਹੋਰ ਬਾਲਗ ਹੋ ਸਕਦੇ ਹਨ।

ਇੰਗਲੈਂਡ ਵਿੱਚ ਕੀਤੇ ਇੱਕ ਅਧਿਐਨ ਵਿੱਚ ਕਿਸੇ ਪੇਸ਼ੇਵਰ ਦੁਆਰਾ ਜਿਨਸੀ ਸ਼ੋਸ਼ਣ ਦਾ 0.3% ਪ੍ਰਚਲਨ ਦਰਸਾਇਆ ਗਿਆ ਹੈ, ਜਿਸ ਵਿੱਚ ਪੁਜਾਰੀਆਂ, ਧਾਰਮਿਕ ਆਗੂਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਸਿੱਖਿਆ ਦਾ ਵਪਾਰ ਅਤੇ ਅਧਿਆਪਕ

ਵਿਦਿਆ ਦੇ ਬਾਜ਼ਾਰੀਕਰਨ ਤੇ ਵਪਾਰੀਕਰਨ ਨੇ ਅਧਿਆਪਕ ਦੀ ਸਮਾਜ ਵਿੱਚ ਬਣਦੀ ਸਨਮਾਨਯੋਗ ਭੂਮਿਕਾ ਨੂੰ ਘਟਾ ਕੇ ਦਿਹਾੜੀਦਾਰ ਬਣਾ ਦਿੱਤਾ ਹੈ ਜੋ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਾਲਾ ਮਾਰਕੀਟਿੰਗ ਏਜੰਟ ਸਮਝਿਆ ਜਾ ਰਿਹਾ ਹੈ। ਅਜਿਹੇ ਬਾਜ਼ਾਰੀਕਰਨ ਨੇ ਅਧਿਆਪਕ ਦੀ ਸੋਚ ਵੀ ਕਿਤੇ ਨਾ ਕਿਤੇ ਪੈਸਾਮੁਖੀ ਬਣਾ ਦਿੱਤੀ ਹੈ।

ਗੈਰ ਵਿੱਦਿਅਕ ਕੰਮ ਅਤੇ ਅਧਿਆਪਕ ਦਾ ਰੁਤਬਾ

ਅਧਿਆਪਕਾਂ ਨੂੰ ਸਰਕਾਰੀ ਕਾਰਕੁਨ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਕੂਲ ਵਿੱਚ ਪੜ੍ਹਾਉਣ ਦੇ ਨਾਲ ਨਾਲ ਸਰਕਾਰੀ ਕੰਮ ਵੀ ਕਰਨ। ਇਸ ਨਾਲ ਉਹਨਾਂ ਦੇ ਵਿੱਦਿਅਕ ਨਤੀਜਿਆਂ ਤੇ ਅਸਰ ਪੈਂਦਾ ਹੈ ਕਿਉਂਕਿ ਉਹ ਵਿਦਿਆਰਥੀਆਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ।

ਫੋਟੋ ਗੈਲਰੀ

ਹਵਾਲੇ

Tags:

ਅਧਿਆਪਕ ਫਰਜ਼ ਅਤੇ ਕਾਰਜਅਧਿਆਪਕ ਮੁੱਢਲੀਆਂ ਯੋਗਤਾਵਾਂਅਧਿਆਪਕ ਪੇਸ਼ੇਵਰ ਮਿਆਰਅਧਿਆਪਕ ਮੁਹਾਰਤਅਧਿਆਪਕ ਦੇ ਗੁਣਅਧਿਆਪਕ ਵਿਦਿਆਰਥੀ ਸੰਬੰਧਅਧਿਆਪਕ ਸਿੱਖਿਆ ਸ਼ਾਸਤਰ ਅਤੇ ਸਿੱਖਿਆਅਧਿਆਪਕ ਵਿਦਿਆਰਥੀਆਂ ਤੇ ਪ੍ਰਭਾਵਅਧਿਆਪਕ ਪੇਸ਼ਾਵਰ ਦੁਰਾਚਾਰਅਧਿਆਪਕ ਸਿੱਖਿਆ ਦਾ ਵਪਾਰ ਅਤੇ ਅਧਿਆਪਕ ਗੈਰ ਵਿੱਦਿਅਕ ਕੰਮ ਅਤੇ ਦਾ ਰੁਤਬਾਅਧਿਆਪਕ ਫੋਟੋ ਗੈਲਰੀਅਧਿਆਪਕ ਹਵਾਲੇਅਧਿਆਪਕਜਾਣਕਾਰੀ

🔥 Trending searches on Wiki ਪੰਜਾਬੀ:

ਸੁਖਵੰਤ ਕੌਰ ਮਾਨਪੰਜਾਬੀਚਰਨ ਸਿੰਘ ਸ਼ਹੀਦਐਚ.ਟੀ.ਐਮ.ਐਲਗ੍ਰਾਮ ਪੰਚਾਇਤਇਟਲੀਧਰਮਮੁਗ਼ਲ ਸਲਤਨਤਚਲੂਣੇਪੰਜਾਬੀ ਭਾਸ਼ਾਸੂਬਾ ਸਿੰਘਭਾਰਤ ਦਾ ਉਪ ਰਾਸ਼ਟਰਪਤੀਅਲਬਰਟ ਆਈਨਸਟਾਈਨਜਸਵੰਤ ਸਿੰਘ ਕੰਵਲਦਿਲਜੀਤ ਦੋਸਾਂਝਬੀਬੀ ਭਾਨੀਅਰਦਾਸਭਾਸ਼ਾਸਕੂਲ ਲਾਇਬ੍ਰੇਰੀਅਨੀਮੀਆਪੰਜਾਬ (ਭਾਰਤ) ਦੀ ਜਨਸੰਖਿਆਜਪਾਨੀ ਭਾਸ਼ਾਅਲਗੋਜ਼ੇਨਾਂਵਜੰਗਲੀ ਜੀਵ ਸੁਰੱਖਿਆਸਾਹਿਬਜ਼ਾਦਾ ਫ਼ਤਿਹ ਸਿੰਘਸ਼ਤਰੰਜਦੁਬਈਕਿੱਸਾ ਕਾਵਿ ਦੇ ਛੰਦ ਪ੍ਰਬੰਧਨਿੱਕੀ ਕਹਾਣੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਲੋਕ ਮੇਲੇਇਸ਼ਾਂਤ ਸ਼ਰਮਾਪੱਛਮੀ ਕਾਵਿ ਸਿਧਾਂਤਗ਼ਜ਼ਲਬਾਜ਼ਮਾਘੀਜਨਮਸਾਖੀ ਅਤੇ ਸਾਖੀ ਪ੍ਰੰਪਰਾਰੱਖੜੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵੇਦਨੌਰੋਜ਼ਤਰਲੋਕ ਸਿੰਘ ਕੰਵਰਸੀ.ਐਸ.ਐਸਊਰਜਾਕੀਰਤਪੁਰ ਸਾਹਿਬਸ਼ਬਦ-ਜੋੜਭਾਰਤੀ ਉਪਮਹਾਂਦੀਪਲੋਹਾ ਕੁੱਟਅਲੋਪ ਹੋ ਰਿਹਾ ਪੰਜਾਬੀ ਵਿਰਸਾਪ੍ਰਹਿਲਾਦਪੰਜਾਬੀ ਵਿਆਕਰਨਜੋਸ ਬਟਲਰਪਾਇਲ ਕਪਾਡੀਆਏ. ਪੀ. ਜੇ. ਅਬਦੁਲ ਕਲਾਮਕਾਰੋਬਾਰਮਾਰਕਸਵਾਦਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਭ੍ਰਿਸ਼ਟਾਚਾਰਨਾਥ ਜੋਗੀਆਂ ਦਾ ਸਾਹਿਤਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮੰਜੀ ਪ੍ਰਥਾਸਮਾਜ ਸ਼ਾਸਤਰਪੰਜਾਬੀ ਵਿਕੀਪੀਡੀਆਸ਼ਬਦਕੋਸ਼ਉੱਚੀ ਛਾਲਪੰਜਾਬੀ ਸੂਫ਼ੀ ਕਵੀਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਜਿਹਾਦਆਤਮਜੀਤਦਿਲਸ਼ਾਦ ਅਖ਼ਤਰਬਾਗਬਾਨੀਰਾਧਾ ਸੁਆਮੀ ਸਤਿਸੰਗ ਬਿਆਸਲੋਕਧਾਰਾਕਿਰਨਦੀਪ ਵਰਮਾ🡆 More