ਯੈਲੋਸਟੋਨ ਨੈਸ਼ਨਲ ਪਾਰਕ

ਯੈਲੋਸਟੋਨ ਨੈਸ਼ਨਲ ਪਾਰਕ ਸੰਯੁਕਤ ਰਾਜ ਅਮਰੀਕਾ ਦੇ ਵਾਇਓਮਿੰਗ, ਮੋਂਟਾਨਾ ਅਤੇ ਆਇਡਾਹੋ ਵਿੱਚ ਸਥਿਤ ਇੱਕ ਕੌਮੀ ਪਾਰਕ ਹੈ। ਇਸ ਨੂੰ ਅਮਰੀਕੀ ਕਾਂਗਰਸ ਦੁਆਰਾ ਸਥਾਪਤ ਕੀਤਾ ਗਿਆ ਸੀ ਅਤੇ ਕਾਨੂੰਨਨ ਮਾਨਤਾ ਰਾਸ਼ਟਰਪਤੀ ਉੱਲੀਸੱਸ ਐਸ.

ਗਰਾਂਟ">ਉੱਲੀਸੱਸ ਐਸ. ਗਰਾਂਟ ਨੇ 1 ਮਾਰਚ 1872 ਨੂੰ ਦਿੱਤੀ। ਯੈਲੋਸਟੋਨ ਸੰਯੁਕਤ ਰਾਜ ਦਾ ਪਹਿਲਾ ਨੈਸ਼ਨਲ ਪਾਰਕ ਹੈ ਅਤੇ ਵਿਆਪਕ ਤੌਰ ਉੱਤੇ ਇਸਨੂੰ ਸੰਸਾਰ ਦਾ ਪਹਿਲਾ ਨੈਸ਼ਨਲ ਪਾਰਕ ਮੰਨਿਆ ਜਾਂਦਾ ਹੈ। ਪਾਰਕ ਆਪਣੇ ਜੰਗਲੀ ਜੀਵਨ ਦੇ ਨਾਲ-ਨਾਲ ਆਪਣੀਆਂ ਭੂ-ਤਾਪੀ ਵਿਸ਼ੇਸ਼ਤਾਵਾਂ ਲਈ ਵੀ ਜਾਣਿਆ ਜਾਂਦਾ ਹੈ, ਖਾਸ ਕਰਕੇ ਓਲਡ ਫੇਥਫੁਲ ਗੀਜ਼ਰ, ਜੋ ਇਸਦੇ ਸਭ ਤੋਂ ਪ੍ਰਸਿੱਧ ਫੀਚਰਾਂ ਵਿੱਚੋਂ ਇੱਕ ਹੈ। ਇਸ ਵਿੱਚ ਕਈ ਕਿਸਮ ਦੇ ਪਾਰਿਸਥਿਤੀਕੀ ਤੰਤਰ ਹਨ ਪਰ ਸਭ ਤੋਂ ਭਰਪੂਰ ਪਹਾੜੀ ਜੰਗਲ ਹਨ। ਇਹ ਦੱਖਣੀ ਮੱਧ ਰੌਕੀਜ਼ ਜੰਗਲਾਂ ਦੇ ਪਾਰਿਖੇਤਰ ਦਾ ਹਿੱਸਾ ਹੈ।

ਯੈਲੋਸਟੋਨ ਨੈਸ਼ਨਲ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਯੈਲੋਸਟੋਨ ਨੈਸ਼ਨਲ ਪਾਰਕ
ਯੈਲੋਸਟੋਨ ਦੇ ਗ੍ਰੈਂਡ ਕੈਨਿਯਨ
Locationਯੈਲੋਸਟੋਨ ਨੈਸ਼ਨਲ ਪਾਰਕ ਸੰਯੁਕਤ ਰਾਜ
  • ਪਾਰਕ ਕਾਊਂਟੀ, ਵਾਇਓਮਿੰਗ
  • ਟੈਟਨ ਕਾਊਂਟੀ, ਵਾਇਓਮਿੰਗ
  • ਗੈਲਾਟੀਨ ਕਾਊਂਟੀ, ਮੋਂਟਾਨਾ
  • ਪਾਰਕ ਕਾਊਂਟੀ, ਮੋਂਟਾਨਾ
  • ਫਰੇਮੋਂਟ ਕਾਊਂਟੀ, ਆਇਡਾਹੋ
Area2,219,791 acres (8,983.18 km2)
Establishedਮਾਰਚ 1, 1872 (1872-March-01)
Visitors4,116,524 (in 2017)
Governing bodyਯੂ.ਐੱਸ. ਨੈਸ਼ਨਲ ਪਾਰਕ ਸਰਵਿਸ
Websiteਅਧਿਕਾਰਿਤ ਵੈੱਬਸਾਈਟ Edit this at Wikidata
UNESCO World Heritage Site
ਕਿਸਮਕੁਦਰਤੀ
ਮਾਪਦੰਡvii, viii, ix, x
ਅਹੁਦਾ1978 (ਦੂਸਰਾ ਸੈਸ਼ਨ)
ਹਵਾਲਾ ਨੰ.28
ਖੇਤਰਦ ਅਮਰੀਕਾਸ
ਸੰਕਟਮਈ1995–2003

ਮੂਲ ਅਮਰੀਕੀ ਯੈਲੋਸਟੋਨ ਖੇਤਰ ਵਿੱਚ ਘੱਟੋ-ਘੱਟ 11,000 ਸਾਲਾਂ ਤੋਂ ਰਹਿ ਰਹੇ ਹਨ। 19ਵੀਂ ਸਦੀ ਦੇ ਸ਼ੁਰੂ ਤੋਂ ਅੱਧ ਤੱਕ ਪਹਾੜੀ ਬੰਦਿਆਂ ਤੋਂ ਬਿਨਾਂ ਇਸ ਖੇਤਰ ਨੂੰ ਸੰਗਠਿਤ ਰੂਪ ਵਿੱਚ ਖੋਜਨਾ 1860ਵਿਆਂ ਤੋਂ ਪਹਿਲਾਂ ਸ਼ੁਰੂ ਨਹੀਂ ਸੀ ਹੋਇਆ। ਪਾਰਕ ਦਾ ਪ੍ਰਬੰਧਨ ਅਤੇ ਕੰਟਰੋਲ ਸ਼ੁਰੂ ਵਿੱਚ ਅੰਦਰੂਨੀ ਸਕੱਤਰ ਦੇ ਅਧਿਕਾਰ ਖੇਤਰ ਵਿੱਚ ਆਇਆ ਅਤੇ ਪਹਿਲਾ ਅੰਦਰੂਨੀ ਸਕੱਤਰ ਕਲੰਬਸ ਦੇਲਾਨੋ ਸੀ। ਪਰ ਬਾਅਦ ਵਿੱਚ ਅਮਰੀਕੀ ਫੌਜ ਨੂੰ 1886 ਤੋਂ 1916 ਤੱਕ 30 ਸਾਲਾਂ ਲਈ ਯੈਲੋਸਟੋਨ ਦੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਗਿਆ। 1917 ਵਿੱਚ, ਪਾਰਕ ਦਾ ਪ੍ਰਸ਼ਾਸਨ ਬਦਲਕੇ ਨੈਸ਼ਨਲ ਪਾਰਕ ਸਰਵਿਸ ਨੂੰ ਦਿੱਤਾ ਗਿਆ ਜਿਸਦਾ ਗਠਨ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਇੱਥੇ ਅਣਗਿਣਤ ਇਮਾਰਤਾਂ ਦੀ ਉਸਾਰੀ ਹੋਈ ਅਤੇ ਹੁਣ ਉਹ ਆਪਣੇ ਆਰਕੀਟੈਕਚਰ ਅਤੇ ਇਤਿਹਾਸਕ ਮਹੱਤਤਾ ਲਈ ਸੁਰੱਖਿਅਤ ਹਨ। ਖੋਜਕਰਤਾਵਾਂ ਨੇ ਇੱਕ ਹਜ਼ਾਰ ਤੋਂ ਵੱਧ ਪੁਰਾਤੱਤਵਥਾਵਾਂ ਦਾ ਨਿਰੱਖਣ ਕੀਤਾ ਹੈ।

ਯੈਲੋਸਟੋਨ ਨੈਸ਼ਨਲ ਪਾਰਕ ਦਾ ਖੇਤਰਫਲ 3,468.4 ਵਰਗ ਮੀਲ (8,983 km2) ਹੈ, ਜਿਸ ਵਿੱਚ ਝੀਲਾਂ, ਕੈਨਨ (canyon), ਦਰਿਆ ਅਤੇ ਪਰਬਤਧਾਰਾਵਾਂ ਸ਼ਾਮਲ ਹਨ। ਯੈਲੋਸਟੋਨ ਝੀਲ ਉੱਤਰੀ ਅਮਰੀਕਾ ਵਿੱਚ ਸਭ ਤੋਂ ਉਚਾਈ ਵਾਲੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਇਹ ਯੈਲੋਸਟੋਨ ਕੈਲਡੇਰਾ (ਜਵਾਲਾਮੁਖੀ ਕੁੰਡ) ਦੇ ਕੇਂਦਰ ਵਿੱਚ ਹੈ ਜੋ ਕਿ ਪੂਰੇ ਮਹਾਂਦੀਪ ਉੱਤੇ ਸਭ ਤੋਂ ਵੱਡਾ ਸੁਪਰਵੋਲਕੈਨੋ (ਵੱਡਾ ਜਵਾਲਾਮੁਖੀ) ਹੈ। ਇਸ ਜਵਾਲਾਮੁਖੀ ਕੁੰਡ ਨੂੰ ਜੀਵਿਤ ਜਵਾਲਾਮੁਖੀ ਮੰਨਿਆ ਜਾਂਦਾ ਹੈ। ਪਿਛਲੇ 20 ਲੱਖ ਸਾਲਾਂ ਵਿੱਚ ਇਹ ਕਈ ਵਾਰ ਬਹੁਤ ਹੀ ਜ਼ਿਆਦਾ ਸ਼ਕਤੀ ਨਾਲ ਫਟ ਚੁੱਕਿਆ ਹੈ।

ਹਵਾਲੇ

Tags:

ਅਮਰੀਕਨ ਕਾਂਗਰਸਆਇਡਾਹੋਉੱਲੀਸੱਸ ਐਸ. ਗਰਾਂਟਕੌਮੀ ਪਾਰਕਮੋਂਟਾਨਾਵਾਇਓਮਿੰਗ

🔥 Trending searches on Wiki ਪੰਜਾਬੀ:

ਸੁਪਰਨੋਵਾਆਸਾ ਦੀ ਵਾਰ1923ਗੁਡ ਫਰਾਈਡੇਵਾਕੰਸ਼ਸ਼ਿਵਾ ਜੀਜਰਮਨੀਪਰਗਟ ਸਿੰਘਕਰਾਚੀਯੁੱਗਬੋਲੀ (ਗਿੱਧਾ)ਭਾਰਤੀ ਜਨਤਾ ਪਾਰਟੀਸ਼ਬਦਇੰਡੋਨੇਸ਼ੀਆਈ ਰੁਪੀਆਪੰਜਾਬੀ ਕੱਪੜੇਬਿੱਗ ਬੌਸ (ਸੀਜ਼ਨ 10)ਚੜ੍ਹਦੀ ਕਲਾਮਦਰ ਟਰੇਸਾਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਮੋਰੱਕੋਅੰਤਰਰਾਸ਼ਟਰੀ ਇਕਾਈ ਪ੍ਰਣਾਲੀਨੂਰ ਜਹਾਂ15ਵਾਂ ਵਿੱਤ ਕਮਿਸ਼ਨਕਬੱਡੀਭੀਮਰਾਓ ਅੰਬੇਡਕਰ28 ਅਕਤੂਬਰਤਖ਼ਤ ਸ੍ਰੀ ਕੇਸਗੜ੍ਹ ਸਾਹਿਬ29 ਮਈਮੁਹਾਰਨੀਫਾਰਮੇਸੀਅੱਬਾ (ਸੰਗੀਤਕ ਗਰੁੱਪ)ਮੈਰੀ ਕੋਮਅਜਾਇਬਘਰਾਂ ਦੀ ਕੌਮਾਂਤਰੀ ਸਭਾਹੀਰ ਰਾਂਝਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗਿੱਟਾਲੋਧੀ ਵੰਸ਼ਮਾਈਕਲ ਜੌਰਡਨਭੋਜਨ ਨਾਲੀਡਵਾਈਟ ਡੇਵਿਡ ਆਈਜ਼ਨਹਾਵਰਆਲੀਵਾਲਸਵਰਐਰੀਜ਼ੋਨਾਓਪਨਹਾਈਮਰ (ਫ਼ਿਲਮ)ਸੋਹਣ ਸਿੰਘ ਸੀਤਲਨਿਊਜ਼ੀਲੈਂਡਆਈ ਹੈਵ ਏ ਡਰੀਮ10 ਅਗਸਤਮੇਡੋਨਾ (ਗਾਇਕਾ)ਆਲਮੇਰੀਆ ਵੱਡਾ ਗਿਰਜਾਘਰਨਾਵਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਫੀਫਾ ਵਿਸ਼ਵ ਕੱਪ 2006ਕੋਸਤਾ ਰੀਕਾਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬ (ਭਾਰਤ) ਦੀ ਜਨਸੰਖਿਆਇੰਡੋਨੇਸ਼ੀ ਬੋਲੀਪੰਜ ਪਿਆਰੇਅਮਰੀਕਾ (ਮਹਾਂ-ਮਹਾਂਦੀਪ)ਸ਼ਿਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਾਈਕਲ ਜੈਕਸਨਗੈਰੇਨਾ ਫ੍ਰੀ ਫਾਇਰ੧੯੧੮ਡੇਵਿਡ ਕੈਮਰਨਸਤਿਗੁਰੂਆਮਦਨ ਕਰਲੰਬੜਦਾਰਸੋਮਨਾਥ ਲਾਹਿਰੀਗੌਤਮ ਬੁੱਧਤੇਲ🡆 More