ਮੁਦਰਾ

ਮੁਦਰਾ (English: Currency) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ ਰੁਪਈਆ- ਪੈਸਾ ਜੋ ਵਸਤਾਂ ਜਾਂ ਸੇਵਾਵਾਂ ਦੀ ਖਰੀਦ ਜਾਂ ਹੋਰ ਵਪਾਰਕ ਕਾਰਜਾਂ ਲਈ ਵਟਾਂਦਰੇ ਦੇ ਮਾਧਿਅਮ ਵਜੋਂ ਵਰਤੋਂ ਵਿੱਚ ਆਉਂਦੀ ਹੈ। ਇਸ ਦੀ ਸਭ ਤੋਂ ਸਹੀ ਮਿਸਾਲ ਬੈਂਕ ਨੋਟ ਅਤੇ ਸਿੱਕੇ ਹਨ।ਮੁਦਰਾ ਦੀ ਹੋਰ ਸਧਾਰਨ ਪਰਿਭਾਸ਼ਾ ਇਹ ਹੈ ਕਿ ਇਹ ਕਿਸੇ ਦੇਸ ਦਾ ਪੈਸੇ ਨਾਲ ਸਬੰਧਤ ਪ੍ਰਬੰਧ (ਮੁਦਰਕ ਇਕਾਈਆਂ) ਹੁੰਦਾ ਹੈ। ਇਸ ਪਰਿਭਾਸ਼ਾ ਅਨੁਸਾਰ, ਬ੍ਰਿਟਿਸ਼ ਪੌਂਡ, ਅਮਰੀਕੀ ਡਾਲਰ,ਅਤੇ ਯੂਰਪੀਅਨ ਯੂਰੋ ਆਦਿ ਸਭ ਮੁਦਰਾਵਾਂ ਦੀਆਂ ਮਿਸਾਲਾਂ ਹਨ। ਇਹ ਸਾਰੀਆਂ ਮੁਦਰਾਵਾਂ ਦਾਮ (value) ਦਾ ਜ਼ਖ਼ੀਰਾ ਹੁੰਦੀਆਂ ਹਨ ਜੋ ਵੱਖ ਵੱਖ ਦੇਸ ਆਪਸ ਵਿੱਚ ਵਿਦੇਸ਼ੀ ਵਪਾਰ ਕਰਨ ਲਈ ਵਿਦੇਸ਼ੀ ਵਟਾਂਦਰਾ ਮੰਡੀ ਵਿੱਚ ਵਪਾਰ ਲਈ ਵਰਤਦੇ ਹਨ ਜਿਥੇ ਵੱਖ ਵੱਖ ਮੁਦਰਵਾਂ ਦੀ ਤੁਲਨਾਤਮਕ ਕੀਮਤ ਨਿਰਧਾਰਤ ਹੁੰਦੀ ਹੈ। ਇਸ ਲਿਹਾਜ ਨਾਲ ਮੁਦਰਾਵਾਂ ਸੰਬੰਧਤ ਦੇਸਾਂ ਦੀਆਂ ਸਰਕਾਰਾਂ ਵਲੋਂ ਪਰਿਭਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਨਿਰਧਾਰਤ ਹਦਾਂ ਦੀਆਂ ਸੀਮਾਵਾਂ ਅਨੁਸਾਰ ਪ੍ਰਵਾਨ ਹੁੰਦੀਆਂ ਹਨ। ਭਾਰਤ ਦੀ ਮੁਦਰਾ ਦੀ ਮਿਸਾਲ ਇਸ ਦਾ ਰੁਪਿਆ ਅਤੇ ਪੇਸਾ ਹੈ।

ਇਤਿਹਾਸ

ਪੂਰਵ ਕਾਲ ਦੀ ਮੁਦਰਾ

ਮੁਦਰਾ 
ਅਰਬ ਵਪਾਰੀ ਕੌਡੀਆਂ ਮੁਦਰਾ ਦੇ ਰੂਪ ਵਿੱਚ ਵਰਤਦੇ ਹੋਏ(1845)

ਮੁਦਰਾ ਅਰੰਭਕ ਦੌਰ ਵਿੱਚ ਦੋ ਅਵਿਸ਼੍ਕਾਰਾਂ ਦੇ ਰੂਪ ਵਿੱਚ ਹੋਂਦ ਵਿੱਚ ਆਈ ਜੋ ਕਰੀਬ 2000 ਬੀ.ਸੀ.ਵਿੱਚ ਵਾਪਰੀਆਂ। ਸ਼ੁਰੂ ਵਿੱਚ ਪੈਸਾ ਇੱਕ ਰਸੀਦ ਦੇ ਰੂਪ ਵਿੱਚ ਹੁੰਦਾ ਸੀ ਜੋ ਪਹਿਲਾਂ ਪ੍ਰਾਚੀਨ ਮੇਸੋਪਟਾਮੀਆ ਦੇ ਸੁਮੇਰ ਅਤੇ ਬਾਦ ਵਿੱਚ ਪ੍ਰਾਚੀਨ ਯੂਨਾਨ ਵਿਚਲੇ ਮੰਦਰਾਂ ਵਿਚਲੇ ਅਨਾਜ ਭੰਡਾਰਾਂ ਵਿੱਚ ਜਮਾਂ ਅਨਾਜ ਦਾ ਮੁੱਲ ਦਰਸਾਉਂਦੀਆਂ ਸਨ।

ਕੁਝ ਸਮੇਂ ਬਾਦ ਧਾਤਾਂ ਨੂੰ ਚੀਜ਼ਾਂ ਦੀ ਮੁਦਰਾ ਵਜੋਂ ਵਰਤਿਆ ਜਾਣ ਲੱਗਾ। ਇਸ ਟੀਕੇ ਨਾਲ 1500 ਸਾਲ ਤੱਕ ਵਪਾਰ ਹੁੰਦਾ ਰਿਹਾ।

ਸਿੱਕੇ

ਇਸ ਤਰਾਂ ਹੋਲੀ ਹੋਲੀ ਸਿੱਕੇ ਹੋਂਦ ਵਿੱਚ ਆਏ।ਪਹਿਲਾਂ ਚਾਂਦੀ ਦੇ ਸਿੱਕੇ, ਫਿਰ ਚਾਂਦੀ ਅਤੇ ਸੋਨੇ ਦੋਹਾਂ ਦੇ ਸਿੱਕੇ,ਅਤੇ ਇੱਕ ਸਮੇਂ ਤਾਂਬੇ ਦੇ ਸਿੱਕੇ ਵੀ ਚਲ੍ਣੇ ਸ਼ੁਰੂ ਹੋਏ। ਧਾਤਾਂ ਨੂੰ ਖੋਦ ਕੇ ਤੋਲਿਆ ਜਾਂਦਾ ਸੀ ਅਤੇ ਉਹਨਾ ਤੇ ਮੋਹਰ ਲਗਾ ਕੇ ਸਿੱਕੇ ਦਾ ਰੂਪ ਦਿੱਤਾ ਜਾਂਦਾ ਸੀ। ਜਿਆਦਾ ਅਰਥ ਵਿਵਸਥਾਵਾਂ ਤਿੰਨ ਧਰਾਵਾਂ ਦੇ ਰੂਪ ਵਿੱਚ ਸਿੱਕੇ ਡਾ ਪ੍ਰਯੋਗ ਕਰਦੀਆਂ ਸਨ:ਤਾਂਬਾ, ਚਾਂਦੀ ਅਤੇ ਸੋਨਾ। ਸੋਨੇ ਦੇ ਸਿੱਕਿਆਂ ਦਾ ਪ੍ਰਯੋਗ ਵਡੀਆਂ ਖਰੀੜ ਦਾਰੀਆਂ ਕਰਨ ਜਾਂ ਫੌਜਾਂ ਨੂੰ ਅਦਾਇਗੀ ਕਰਨ ਅਤੇ ਰਾਜ ਦੀਆਂ ਗਤੀਵਿਧੀਆਂ ਲਈ ਹੁੰਦਾ ਸੀ। ਚਾਂਦੀ ਦੇ ਸਿੱਕੇ ਦਰ੍ਮਿਆਨੇ ਪਧਰ ਦੀ ਖਰੀਦ ਕਰਨ ਲਈ ਵਰਤੇ ਜਾਂਦੇ ਸਨ ਜਿਂਵੇ ਟੈਕ੍ਸ ਦੀ ਅਦਾਇਗੀ,ਅਤੇ ਠੇਕੇ ਦੀ ਅਦਾਇਗੀ ਆਦਿ। ਤਾਂਬੇ ਦੇ ਸਿੱਕੇ ਦਾ ਪ੍ਰਯੋਗ ਰੋਜ਼ਾਨਾ ਲੋੜਾਂ ਦੀ ਦੀ ਪੂਰਤੀ ਕਰਨ ਲਈ ਕੀਤਾ ਜਾਂਦਾ ਸੀ। ਇਹ ਪ੍ਰਬੰਧ ਭਾਰਤ ਵਿੱਚ ਮਹਾਜਨਪਦਾਂ ਦੇ ਸਮੇਂ ਤੋਂ ਹੁੰਦਾ ਰਿਹਾ ਹੈ।

ਕਾਗਜ਼ ਮੁਦਰਾ (ਬੈਂਕ ਨੋਟ)

ਪੂਰਵ ਆਧੁਨਿਕ ਕਾਲ ਚੀਨ ਵਿੱਚ ਉਧਰ ਲੈਣ ਦੇਣ ਦੀਆਂ ਲੋੜਾਂ ਅਤੇ ਤਾਂਬੇ ਦੇ ਸਿਕਿਆਂ ਦੇ ਭਾਰੀ ਗਿਣਤੀ ਵਿੱਚ ਚੁਕਣ ਚਕਾਣ ਦੀਆਂ ਸਮਸਿਆਂਵਾਂ ਕਰ ਕੇ ਕਾਗਜ਼ ਦੇ ਨੋਟ ਭਾਵ ਬੈਂਕ ਨੋਟ ਹੋਂਦ ਵਿੱਚ ਆਏ। ਇਸ ਪ੍ਰਬੰਧ ਦਾ ਪਸਾਰਾ ਤਾਂਗ ਸਲਤਨਤ(618 - 907) ਤੋਂ ਸਾਂਗ ਸਲਤਨਤ(960-1279) ਦੇ ਸਮੇਂ ਵਿਚਕਾਰ ਹੋਇਆ।

ਮੁਦਰਾ 
ਸਾਂਗ ਸਲਤਨਤ ਜਿਓਜ਼ੀ, ਸੰਸਾਰ ਦਾ ਪ੍ਰਾਚੀਨਤਮ ਕਾਗਜ਼ ਦਾ ਨੋਟ

ਬੈਂਕ ਨੋਟ-ਯੁਗ

ਬੈਂਕ-ਨੋਟ (ਅਮਰੀਕਾ ਅਤੇ ਕਨੇਡਾ ਵਿੱਚ ਜਿਸ ਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸ ਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈਂਕ-ਨੋਟ ਸਿਕਿਆਂ ਸਮੇਤ ਰਲ ਕੇ ਨਗਦੀ ਬਣਦੀ ਹੈ। ਬੈਂਕ ਨੋਟ ਆਮ ਤੌਰ 'ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿੱਚ 1980 ਵਿੱਚ ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ (Commonwealth Scientific and Industrial Research Organisation) ਨੇ ਪੋਲੀਮਰ ਬੈਂਕ ਨੋਟ ਬਣਾਏ ਜੋ 1988 ਵਿੱਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾਂ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀਂ ਹੁੰਦਾ।

ਮੁਦਰਾ ਛਾਪਣਾ ਅਤੇ ਨਿਯੰਤਰਣ

ਜਿਆਦਾਤਰ ਕੇਸਾਂ ਵਿੱਚ ਬੈਂਕ ਨੋਟਾਂ ਅਤੇ ਸਿੱਕਿਆਂ ਨੂੰ ਛਾਪਣ ਅਤੇ ਜਾਰੀ ਕਰਨ ਦਾ ਅਧਿਕਾਰ ਕੇਂਦਰੀ ਬੈਂਕ ਕੋਲ ਹੁੰਦਾ ਹੈ। ਇਹ ਕੇਂਦਰੀ ਬੈਂਕ ਸੰਬੰਧਤ ਦੇਸ ਜਾਂ ਦੇਸਾਂ ਦੇ ਸਾਂਝੇ ਸਮੂਹ ਲਈ ਲੋੜੀਂਦੀ ਮਾਤਰਾ ਵਿੱਚ ਮੁਦਰਾ ਤਿਆਰ ਕਰ ਕੇ ਉਸ ਦਾ ਦਾ ਵਿਸਤਾਰ ਕਰਦਾ ਹੈ ਅਤੇ ਮੁਦਰਾ ਨੀਤੀ ਰਾਹੀਂ ਮੁਦਰਾ ਦਾ ਨਿਯੰਤਰਣ ਕਰਦਾ ਹੈ।ਕੇਂਦਰੀ ਬੈਂਕ ਦੇਸ ਦੇ ਹੋਰਨਾਂ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਉਧਾਰ ਕਰਜ਼ਿਆਂ ਨਾਲ ਵੀ ਮੁਦਰਾ ਦੇ ਉਤਪਾਦਨ ਨੂੰ ਨਿਯੰਤਰਤ ਕਰਦਾ ਹੈ। ਭਾਰਤ ਵਿੱਚ ਇਹ ਕਾਰਜ ਭਾਰਤੀ ਰਿਜ਼ਰਵ ਬੈਂਕ (RBI) ਕਰਦਾ ਹੈ।

ਵਟਾਂਦਰਾ ਦਰ

ਵਟਾਦਰਾ ਦਰ ਉਹ ਕੀਮਤ ਹੈ ਜਿਸ ਉੱਤੇ ਦੋ ਦੇਸਾਂ ਦੀ ਮੁਦਰਾ ਇੱਕ ਦੂਜੇ ਨਾਲ ਵਟਾਈ ਜਾ ਸਕਦੀ ਹੈ। ਇਹ ਦੋ ਦੇਸਾਂ (ਜਾਂ ਦੋ ਮੁਦਰਾ ਜੋਨਾਂ) ਦਰਮਿਆਨ ਹੋਣ ਵਾਲੇ ਵਪਾਰ ਵੇਲੇ ਵਰਤੋਂ ਵਿੱਚ ਆਊਦੀ ਹੈ।

ਮੁਦਰਾਵਾਂ ਦਾ ਵੱਟਾ ਸੱਟਾ ਕਰਨਾ

ਮੁਦਰਾ ਦਾ ਵੱਟਾ- ਸੱਟਾ (convertability) ਕਿਸੇ ਨਾਗਰਿਕ,ਕਾਰਪੋਰਟ ਜਾਂ ਸਰਕਾਰ ਦੀ ਲੋਕਲ ਮੁਦਰਾ ਨੂੰ ਕਿਸੇ ਹੋਰ ਮੁਦਰਾ ਵਿੱਚ ਕੇਂਦਰੀ ਬੈਂਕ / ਸਰਕਾਰ ਦੀ ਪ੍ਰਵਾਨਗੀ ਜਾਂ ਬਿਨਾ ਪ੍ਰਵਾਨਗੀ ਵਟਾਓਣ ਦੀ ਸਮਰਥਾ ਨਿਰਧਾਰਤ ਕਰਦੀ ਹੈ।

ਇਹ ਵੀ ਵੇਖੋ

ਹਵਾਲੇ

Tags:

ਮੁਦਰਾ ਇਤਿਹਾਸਮੁਦਰਾ ਛਾਪਣਾ ਅਤੇ ਨਿਯੰਤਰਣਮੁਦਰਾ ਵਟਾਂਦਰਾ ਦਰਮੁਦਰਾ ਵਾਂ ਦਾ ਵੱਟਾ ਸੱਟਾ ਕਰਨਾਮੁਦਰਾ ਇਹ ਵੀ ਵੇਖੋਮੁਦਰਾ ਹਵਾਲੇਮੁਦਰਾਰੁਪਿਆਵਿਦੇਸ਼ੀ ਵਪਾਰ

🔥 Trending searches on Wiki ਪੰਜਾਬੀ:

ਵਿਆਕਰਨਿਕ ਸ਼੍ਰੇਣੀਸੂਬਾ ਸਿੰਘਅਲੋਪ ਹੋ ਰਿਹਾ ਪੰਜਾਬੀ ਵਿਰਸਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਈਸ਼ਵਰ ਚੰਦਰ ਨੰਦਾਦੁਆਬੀਹੋਲਾ ਮਹੱਲਾਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਰਤਨ ਟਾਟਾ2020ਚੌਪਈ ਸਾਹਿਬਕਰਤਾਰ ਸਿੰਘ ਦੁੱਗਲਘੜਾਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਸੁਰ (ਭਾਸ਼ਾ ਵਿਗਿਆਨ)ਸ਼ਬਦ ਸ਼ਕਤੀਆਂਨਿੱਕੀ ਕਹਾਣੀਪੰਜਾਬ ਦੀ ਕਬੱਡੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਆਮ ਆਦਮੀ ਪਾਰਟੀ (ਪੰਜਾਬ)ਕ੍ਰਿਸ਼ਨਪੰਜਾਬਰਾਮਦਾਸੀਆਵਾਹਿਗੁਰੂਦਿੱਲੀ ਸਲਤਨਤਧੁਨੀ ਵਿਉਂਤਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮਾਤਾ ਜੀਤੋਮਲੇਰੀਆਜੰਗਵਿਕਸ਼ਨਰੀਲੂਣਾ (ਕਾਵਿ-ਨਾਟਕ)ਰੁੱਖਸਫ਼ਰਨਾਮਾਆਪਰੇਟਿੰਗ ਸਿਸਟਮਵਿਰਾਟ ਕੋਹਲੀਪ੍ਰੀਨਿਤੀ ਚੋਪੜਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਹੀਰਾ ਸਿੰਘ ਦਰਦਇਟਲੀਲਿਵਰ ਸਿਰੋਸਿਸਸਪੂਤਨਿਕ-1ਕਲਪਨਾ ਚਾਵਲਾਸ੍ਰੀ ਚੰਦਆਦਿ ਕਾਲੀਨ ਪੰਜਾਬੀ ਸਾਹਿਤਪਰਕਾਸ਼ ਸਿੰਘ ਬਾਦਲ2009ਭਾਬੀ ਮੈਨਾ (ਕਹਾਣੀ ਸੰਗ੍ਰਿਹ)ਪੰਜਾਬੀ ਵਾਰ ਕਾਵਿ ਦਾ ਇਤਿਹਾਸਰਾਜਪਾਲ (ਭਾਰਤ)ਮਹਾਤਮਾ ਗਾਂਧੀਮਿਲਾਨਚਮਕੌਰ ਦੀ ਲੜਾਈਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਕਾਰਕਭਾਰਤ ਦੀ ਸੰਵਿਧਾਨ ਸਭਾਬੰਦਰਗਾਹਪਰਨੀਤ ਕੌਰਸਫ਼ਰਨਾਮੇ ਦਾ ਇਤਿਹਾਸਬਿਰਤਾਂਤਕਾਗ਼ਜ਼ਪੰਜਾਬੀ ਸੂਫ਼ੀ ਕਵੀਭਾਰਤ ਰਤਨਗੁਰਮੀਤ ਬਾਵਾਘਰਨਿਸ਼ਾਨ ਸਾਹਿਬਕਾਂਵੈਨਸ ਡਰੱਮੰਡਮੈਟਾ ਆਲੋਚਨਾਲਾਲ ਕਿਲ੍ਹਾਨਾਂਵਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੰਘ ਸਭਾ ਲਹਿਰ🡆 More