ਚੀਨ ਦਾ ਇਤਿਹਾਸ

ਪੁਰਾਤਨ ਸਰੋਤਾਂ ਦੇ ਅਧਾਰ ਉੱਤੇ ਚੀਨ ਵਿੱਚ ਮਨੁੱਖ ਵਸੇਵਾਂ ਲਗਭਗ ਸਾਢੇ ਬਾਈ ਲੱਖ (22 .

5 ਲੱਖ) ਸਾਲ ਪੁਰਾਣਾ ਹੈ। ਚੀਨ ਦੀ ਸੱਭਿਅਤਾ ਸੰਸਾਰ ਦੀਆਂ ਪੁਰਾਤਨਤਮ ਸੱਭਿਅਤਾਵਾਂ ਵਿੱਚੋਂ ਇੱਕ ਹੈ। ਇਹ ਉਹਨਾਂ ਗਿਣੇ-ਚੁਣੇ ਸੱਭਿਅਤਾਵਾਂ ਵਿੱਚ ਇੱਕ ਹੈ ਜਿਹਨਾਂ ਨੇ ਪ੍ਰਾਚੀਨ ਕਾਲ ਵਿੱਚ ਆਪਣਾ ਅਜ਼ਾਦ ਲੇਖਾਣੀ ਦਾ ਵਿਕਾਸ ਕੀਤਾ। ਹੋਰ ਸੱਭਿਅਤਾਵਾਂ ਦੇ ਨਾਂਅ ਹਨ - ਪ੍ਰਾਚੀਨ ਭਾਰਤ (ਸਿੱਧੂ ਘਾਟੀ ਸਭਿਅਤਾ), ਮੇਸੋਪੋਟਾਮਿਆ ਦੀ ਸੱਭਿਅਤਾ, ਮਿਸਰ ਸੱਭਿਅਤਾ ਅਤੇ ਮਾਇਆ ਸੱਭਿਅਤਾ। ਚੀਨੀ ਲਿਪੀ ਹੁਣ ਵੀ ਚੀਨ, ਜਾਪਾਨ ਦੇ ਨਾਲ-ਨਾਲ ਥੋੜ੍ਹੇ ਰੂਪ ਵਿੱਚ ਕੋਰੀਆ ਅਤੇ ਵੀਅਤਨਾਮ ਵਿੱਚ ਵੀ ਵਰਤੀ ਜਾਂਦੀ ਹੈ।

ਚੀਨ ਦਾ ਇਤਿਹਾਸ
Approximate territories occupied by the various dynasties and states throughout the history of China

ਪ੍ਰਾਚੀਨ ਚਾਨ

ਪਹਿਲੇ ਏਕੀਕ੍ਰਿਤ ਚੀਨੀ ਰਾਜ ਦੀ ਸਥਾਪਨਾ ਕਿਨ ਖ਼ਾਨਦਾਨ ਦੁਆਰਾ 221 ਈਸਾ ਪੂਰਵ ਵਿੱਚ ਕੀਤੀ ਗਈ, ਜਦੋਂ ਚੀਨੀ ਸਮਰਾਟ ਦਾ ਦਰਬਾਰ ਸਥਾਪਤ ਕੀਤਾ ਗਿਆ ਅਤੇ ਚੀਨੀ ਭਾਸ਼ਾ ਦਾ ਬਲਪੂਰਵਕ ਮਿਆਰੀਕਰਨ ਕੀਤਾ ਗਿਆ। ਇਹ ਸਾਮਰਾਜ ਜਿਆਦਾ ਸਮੇਂ ਤੱਕ ਟਿਕ ਨਹੀਂ ਸਕਿਆ ਕਿਉਂਕਿ ਕਾਨੂੰਨੀ ਨੀਤੀਆਂ ਦੇ ਚੱਲਦੇ ਇਨ੍ਹਾਂ ਦਾ ਵਿਆਪਕ ਵਿਰੋਧ ਹੋਇਆ।

ਈਸਾ ਪੂਰਵ 220 ਤੋਂ 206 ਈਃ ਤੱਕ ਹਾਨ ਰਾਜਵੰਸ਼ ਦੇ ਸ਼ਾਸਕਾਂ ਨੇ ਚੀਨ ਉੱਤੇ ਰਾਜ ਕੀਤਾ ਅਤੇ ਚੀਨ ਦੇ ਸੱਭਿਆਚਾਰ ਉੱਤੇ ਆਪਣੀ ਅਮਿੱਟ ਛਾਪ ਛੱਡੀ। ਇਹ ਪ੍ਰਭਾਵ ਹੁਣ ਤੱਕ ਮੌਜੂਦ ਹੈ। ਹਾਨ ਖ਼ਾਨਦਾਨ ਨੇ ਆਪਣੇ ਸਾਮਰਾਜ ਦੀਆਂ ਹੱਦਾਂ ਨੂੰ ਫੌਜੀ ਅਭਿਆਨਾਂ ਦੁਆਰਾ ਅੱਗੇ ਤੱਕ ਫੈਲਾਇਆ ਜੋ ਵਰਤਮਾਨ ਸਮਾਂ ਦੇ ਕੋਰੀਆ, ਵੀਅਤਨਾਮ, ਮੰਗੋਲੀਆ ਅਤੇ ਮੱਧ ਏਸ਼ੀਆ ਤੱਕ ਫੈਲਿਆ ਸੀ ਅਤੇ ਜੋ ਮੱਧ ਏਸ਼ੀਆ ਵਿੱਚ ਰੇਸ਼ਮ ਮਾਰਗ ਦੀ ਸਥਾਪਨਾ ਵਿੱਚ ਸਹਾਇਕ ਹੋਇਆ।

ਹਾਨਾਂ ਦੇ ਪਤਨ ਦੇ ਬਾਅਦ ਚੀਨ ਵਿੱਚ ਫਿਰ ਤੋਂ ਅਰਾਜਕਤਾ ਦਾ ਮਾਹੌਲ ਛਾ ਗਿਆ ਅਤੇ ਅਨੇਕੀਕਰਣ ਦੇ ਇੱਕ ਹੋਰ ਯੁੱਗ ਦੀ ਸ਼ੁਰੂਆਤ ਹੋਈ। ਅਜ਼ਾਦ ਚੀਨੀ ਰਾਜਾਂ ਦੁਆਰਾ ਇਸ ਕਾਲ ਵਿੱਚ ਜਾਪਾਨ ਤੋਂ ਸਫ਼ਾਰਤੀ ਸੰਬੰਧ ਸਥਾਪਤ ਕੀਤੇ ਗਏ ਜੋ ਚੀਨੀ ਲਿਖਾਈ ਕਲਾ ਨੂੰ ਉੱਥੇ ਲੈ ਗਏ।

580 ਈਸਵੀ ਵਿੱਚ ਸੂਈ ਖ਼ਾਨਦਾਨ ਦੇ ਸ਼ਾਸਨ ਵਿੱਚ ਚੀਨ ਦਾ ਇੱਕ ਵਾਰ ਫਿਰ ਏਕੀਕਰਣ ਹੋਇਆ ਪਰ ਸੂਈ ਖ਼ਾਨਦਾਨ ਕੁੱਝ ਸਾਲਾਂ ਤੱਕ ਹੀ ਰਿਹਾ (598 ਤੋਂ 614 ਈਸਵੀ) ਅਤੇ ਗੋਗੁਰਿਏਓ-ਸੂਈ ਯੁੱਧਾਂ ਵਿੱਚ ਹਾਰ ਦੇ ਬਾਅਦ ਸੂਈ ਖ਼ਾਨਦਾਨ ਦਾ ਪਤਨ ਹੋ ਗਿਆ। ਇਸਦੇ ਬਾਅਦ ਦੇ ਤੇਂਗ ਅਤੇ ਸੋਂਗ ਵੰਸ਼ਾਂ ਦੇ ਸ਼ਾਸ਼ਨ ਵਿੱਚ ਚੀਨੀ ਸੱਭਿਆਚਾਰ ਅਤੇ ਵਿਕਾਸ ਵਿੱਚ ਆਪਣੇ ਚਰਮ ਉੱਤੇ ਪੁੱਜਿਆ। ਸੋਂਗ ਖ਼ਾਨਦਾਨ ਵਿਸ਼ਵੀ ਇਤਿਹਾਸ ਦੀ ਪਹਿਲੀ ਅਜਿਹੀ ਸਰਕਾਰ ਸੀ ਜਿਸ ਨੇ ਕਾਗਜ਼ੀ ਮੁਦਰਾ ਜਾਰੀ ਕੀਤੀ ਅਤੇ ਪਹਿਲੀ ਅਜਿਹੀ ਚੀਨੀ ਨਾਗਰਿਕ ਵਿਵਸਥਾ ਸੀ ਜਿਸ ਨੇ ਸਥਾਈ ਨੌਸੇਨਾ ਦੀ ਸਥਾਪਨਾ ਕੀਤੀ। 10ਵੀਂ ਅਤੇ 11ਵੀਂ ਸਦੀ ਵਿੱਚ ਚੀਨ ਦੀ ਜਨਸੰਖਿਆ ਦੁੱਗਣੀ ਹੋ ਗਈ। ਇਸ ਵਾਧੇ ਦਾ ਮੁੱਖ ਕਾਰਨ ਸੀ ਚੌਲਾਂ ਦੀ ਖੇਤੀ ਦਾ ਮੱਧ ਅਤੇ ਦੱਖਣ ਚੀਨ ਤੱਕ ਫੈਲਾਉ ਅਤੇ ਖਾਧ ਸਮੱਗਰੀ ਦਾ ਬਹੁਤਾਂਤ ਵਿੱਚ ਉਤਪਾਦਨ। ਉੱਤਰੀ ਸੋਂਗ ਖ਼ਾਨਦਾਨ ਦੀਆਂ ਹੱਦਾਂ ਵਿੱਚ ਹੀ 10 ਕਰੋੜ ਲੋਕ ਰਹਿੰਦੇ ਸਨ। ਸੋਂਗ ਖ਼ਾਨਦਾਨ ਚੀਨ ਦਾ ਸੰਸਕ੍ਰਿਤਕ ਰੂਪ ਤੋਂ ਸਵਰਣ ਕਾਲ ਸੀ ਜਦੋਂ ਚੀਨ ਵਿੱਚ ਕਲਾ, ਸਾਹਿਤ ਅਤੇ ਸਾਮਾਜਿਕ ਜੀਵਨ ਵਿੱਚ ਬਹੁਤ ਉੱਨਤੀ ਹੋਈ। ਸੱਤਵੀਂ ਤੋਂ ਬਾਰ੍ਹਵੀਂ ਸਦੀ ਤੱਕ ਚੀਨ ਸੰਸਾਰ ਦਾ ਸਭ ਤੋਂ ਬਿਹਤਰੀਨ ਦੇਸ਼ ਬਣ ਗਿਆ।

ਹਵਾਲੇ

Tags:

ਕੋਰੀਆਚੀਨਜਾਪਾਨਪ੍ਰਾਚੀਨ ਭਾਰਤਮਾਇਆ ਸੱਭਿਅਤਾਵੀਅਤਨਾਮ

🔥 Trending searches on Wiki ਪੰਜਾਬੀ:

ਨਿਬੰਧ ਦੇ ਤੱਤਸਿਕੰਦਰ ਮਹਾਨਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਨੁੱਖੀ ਸਰੀਰਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਭਗਵਾਨ ਮਹਾਵੀਰਇਟਲੀਖੂਹਕਿੱਸਾ ਕਾਵਿਬਾਬਾ ਫ਼ਰੀਦਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਓਸੀਐੱਲਸੀਹਰਾ ਇਨਕਲਾਬਦਸਤਾਰਬਾਬਾ ਵਜੀਦਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਚਿੱਟਾ ਲਹੂਸੂਰਜੀ ਊਰਜਾਸਟਾਕਹੋਮਮਾਰਕਸਵਾਦਸਦਾ ਕੌਰਭਾਰਤ ਦੇ ਵਿੱਤ ਮੰਤਰੀਭਗਵੰਤ ਮਾਨਖੋਜਡਾ. ਜਸਵਿੰਦਰ ਸਿੰਘਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਪੁਰੀ ਰਿਸ਼ਭਘੋੜਾਕੀਰਤਨ ਸੋਹਿਲਾਮੁਹਾਰਨੀਸਵਰਗਜਰਨੈਲ ਸਿੰਘ ਭਿੰਡਰਾਂਵਾਲੇਦੁੱਧਪੰਜਾਬੀ ਇਕਾਂਗੀ ਦਾ ਇਤਿਹਾਸਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮਲਾਵੀਪਾਣੀ ਦੀ ਸੰਭਾਲਪਾਲੀ ਭੁਪਿੰਦਰ ਸਿੰਘਪੰਜਾਬੀ ਭਾਸ਼ਾ ਅਤੇ ਪੰਜਾਬੀਅਤਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਖ਼ਾਲਿਸਤਾਨ ਲਹਿਰਸੋਮਨਾਥ ਮੰਦਰਪੰਜਾਬੀ ਨਾਵਲਮੁਗ਼ਲ ਸਲਤਨਤਗ਼ੁਲਾਮ ਰਸੂਲ ਆਲਮਪੁਰੀਪੰਜਾਬ ਦਾ ਇਤਿਹਾਸਪੰਜਾਬੀ ਵਿਆਕਰਨਹਾੜੀ ਦੀ ਫ਼ਸਲਲੁਧਿਆਣਾ28 ਅਕਤੂਬਰ29 ਸਤੰਬਰਜਲੰਧਰਚੀਨਅਜਮੇਰ ਸਿੰਘ ਔਲਖਟਰੌਏਨਿਰਵੈਰ ਪੰਨੂਨਾਰੀਵਾਦਬੁਰਜ ਥਰੋੜਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ22 ਸਤੰਬਰਗੁਡ ਫਰਾਈਡੇਭਗਤ ਰਵਿਦਾਸਸ਼ੱਕਰ ਰੋਗਸ਼ਬਦ-ਜੋੜਡਾ. ਹਰਿਭਜਨ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕਲਪਨਾ ਚਾਵਲਾਬੀਜਜਰਗ ਦਾ ਮੇਲਾਖੁੰਬਾਂ ਦੀ ਕਾਸ਼ਤ🡆 More