ਭਗਤ ਸਧਨਾ

ਭਗਤ ਸਧਨਾ ਜਾਂ ਸਧਨਾ ਕਸਾਈ ਉੱਤਰੀ ਭਾਰਤ ਦਾ ਇੱਕ ਮੁਸਲਮਾਨ ਸੰਤ ਕਵੀ ਹੋਇਆ ਹੈ। ਗਏ ਭਗਤ ਸਧਨਾ ਜੀ ਦਾ ਜਨਮ 1180 ਵਿੱਚ ਸੇਹਵਾਨ, ਸੂਬਾ ਸਿੰਧ (ਪਾਕਿਸਤਾਨ) ਵਿੱਚ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਇੱਕ ਸ਼ਬਦ ਬਿਲਾਵਲ ਰਾਗ ਵਿੱਚ ਦਰਜ ਹੈ।

ਭਗਤ ਸਧਨਾ
ਭਗਤ ਸਧਨਾ
ਭਗਤ ਸਧਨਾ ਮਸੀਤ ਸਰਹਿੰਦ
ਜਨਮ1180
ਸਿੰਧ ਪ੍ਰਾਂਤ ਦੇ ਪਿੰਡ ਸੈਹਵਾਨ ਵਿੱਚ
ਮੌਤ
ਪੇਸ਼ਾਕਸਾਈ
ਲਈ ਪ੍ਰਸਿੱਧ1 ਸ਼ਬਦ ਸ੍ਰੀ ਆਦਿ ਗ੍ਰੰਥ ਸਾਹਿਬ ਵਿਚ ਇੱਕ ਸ਼ਬਦ .
ਮੁਸਲਿਮ ਵਿਚਾਰ ਨੂੰ ਗੁਰਮਤ ਵਿਚਾਰ ਵਜੋਂ ਪ੍ਰਵਾਨਤਾ

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥

ਭਗਤ ਸਧਨਾ ਜੀ ਦੀ ਇੱਕੋ ਇੱਕ ਯਾਦਗਾਰ ਸਰਹੰਦ ਕੋਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ, ਜਿਥੇ ਉਹਨਾਂ ਦੀ ਮੌਤ ਹੋਈ ਸੀ, ਇੱਕ ਮਸਜਿਦ ਬਣੀ ਹੋਈ ਹੈ। ਭਗਤ ਸਧਨਾ ਜੀ ਉੱਤਰੀ ਭਾਰਤ ਦੇ ਇੱਕ ਮੁਸਲਿਮ ਸੰਤ ਕਵੀ ਹੋਏ ਹਨ ਆਪ ਜੀ ਉਹਨਾਂ ਪੰਦਰਾਂ ਭਗਤਾਂ ਤੇ ਸੂਫ਼ੀਆਂ ਵਿਚੋਂ ਇਕ ਭਗਤ ਸਨ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇੱਕੋ ਸ਼ਬਦ ਤੋਂ ਬਿਨਾਂ ਸਧਨਾ ਜੀ ਦੀ ਹੋਰ ਕੋਈ ਰਚਨਾ ਨਹੀਂ ਮਿਲਦੀ ਅਤੇ ਇਹ ਸ਼ਬਦ ਹੀ ਉਹਨਾਂ ਦੀ ਯਾਦ ਨੂੰ ਅਮਰ ਬਣਾਈ ਰਖਣ ਵਾਲਾ ਹੈ।ਆਪ ਜੀ ਨੂੰ ਆਤਮਗਿਅਾਨੀਆਂ ਦੀ ਸੰਗਤ ਵਿਚੋਂ ਕਰਤਾਰ (ਪ੍ਰਮਾਤਮਾ )ਦੇ ਪ੍ਰੇਮ ਅਤੇ ਭਗਤੀ ਦੀ ਪ੍ਰਾਪਤੀ ਹੋਈ ਅਤੇ ਆਪ ਨੇ ਆਪਣੀ ਨੇਕੀ ਅਤੇ ਸ਼ਰਧਾ ਕਾਰਨ ਅਧਿਆਤਮਿਕ ਪ੍ਰਸਿੱਧੀ ਪ੍ਰਾਪਤ ਕੀਤੀ ਸੀ।ਇਹਨਾਂ ਦਾ ਜਨਮ ਸੂਬਾ ਸਿੰਧ ( ਪਾਕਿਸਤਾਨ ) ਦੇ ਪਿੰਡ ਸੇਹਵਾਂ ਵਿਚ ਹੋਇਆ ਮੰਨਿਆ ਜਾਂਦਾ ਹੈ ਅਤੇ ਪੰਜਾਬ ਦੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਆਪ ਜੀ ਨੇ ਇਸ ਨਸ਼ਵਰ ਸੰਸਾਰ ਨੂੰ ਅਲਵਿਦਾ ਕਿਹਾ।ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਇਹਨਾਂ ਦੀ ਯਾਦ ਵਿਚ ਉਸਾਰਿਆ ਇਕ ਦੇਹੁਰਾ ਅਜੇ ਵੀ ਇਥੇ ਮੌਜੂਦ ਹੈ। ਮੈਕਾਲਿਫ਼ ਨੇ ਭਗਤ ਸਧਨਾ ਜੀ ਨੂੰ ਭਗਤ ਨਾਮਦੇਵ ਅਤੇ ਗਿਆਨ ਦੇਵ ਜੀ ਦਾ ਸਮਕਾਲੀ ਦੱਸਿਆ ਹੈ। ਭਗਤ ਰਵਿਦਾਸ ਨੇ ਆਪਣੀ ਬਾਣੀ ਵਿਚ ਇਨ੍ਹਾਂ ਨੂੰ ਭਵਸਾਗਰ ਵਿਚੋਂ ਤਰਨ ਵਾਲਿਆਂ ਦੀ ਸੂਚੀ ਵਿਚ ਰਖਦਿਆਂ ਲਿਖਿਆ ਹੈ- ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ।

ਜਨਮ

ਭਗਤ ਸਧਨਾ ਜੀ ਦਾ ਜਨਮ 1180 ਵਿੱਚ ਸਿੰਧ ਪ੍ਰਾਂਤ ਦੇ ਸੇਹਵਾਂ, (ਪਾਕਿਸਤਾਨ) ਵਿੱਚ ਹੋਇਆ। ਭਗਤ ਸਧਨਾ ਜੀ ਦੇ ਮਾਪਿਅਾ ਬਾਰੇ ਕੁੱਝ ਵਧੇਰੇ ਅਤੇ ਤਸੱਲੀ ਬਖਸ਼ ਜਾਣਕਾਰੀਆਂ ਉਪਲਬਧ ਨਹੀਂ ਹਨ।ਕਹਿੰਦੇ ਹਨ ਕਿ ਆਪ ਜੀ ਦਾ ਮੁੱਢਲਾ ਜੀਵਨ ਪਰਿਵਾਰਿਕ ਕਸਾਈ ਧੰਦੇ ਵਿਚ ਬੀਤਿਆ , ਪਰ ਬਾਅਦ ਵਿਚ ਅਜਿਹਾ ਮਨ ਫਿਰਿਆ ਕਿ ਸਭ ਕੁਝ ਤਿਆਗ ਕੇ ਪ੍ਰਭੂ ਦੇ ਭਗਤ ਬਣ ਗਏ।ਆਪ ਜੀ ਨੂੰ ਬਚਪਨ ਵਿਚ ਹੀ ਸੰਤਾਂ, ਫਕੀਰਾਂ ਅਤੇ ਮਹਾਪੁਰਖਾਂ ਦੇ ਕੋਲ ਬੈਠਣ ਅਤੇ ਗਿਆਨ ਚਰਚਾ ਸੁਣਨ ਦੀ ਲਗਨ ਸੀ।ਮਹਾਂਪੁਰਖਾਂ ਅਤੇ ਪ੍ਰਭੂ ਦੇ ਪਿਆਰਿਆਂ ਦਾ ਮਿਲਾਪ ਆਪ ਜੀ ਨੂੰ ਈਸ਼ਵਰ ਦੀ ਭਗਤੀ ਵੱਲ ਲੈ ਗਿਆ ਅਤੇ ਆਪ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋਏ।

ਸੱਚੇ ਪ੍ਭੁ ਭਗਤ ਸਧਨਾ ਜੀ

ਇਤਿਹਾਸਿਕ ਹਵਾਲਿਆਂ ਅਨੁਸਾਰ ਸ਼ੁਰੂ ਵਿਚ ਭਗਤ ਸਧਨਾ ਜੀ ਸਾਲਿਗ੍ਰਾਮ" ਦੀ ਪੂਜਾ ਕਰਦੇ ਸਨ। ਇਹ ਸਾਲਿਗ੍ਰਾਮ ਇਕ ਅਜਿਹਾ ਪੱਥਰ ਹੁੰਦਾ ਹੈ ਜਿਹੜਾ ਹਿੰਦੂ ਤ੍ਰਿਮੂਰਤੀ ਵਿਚੋਂ ਵਿਸ਼ਣੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਇਸ ਕਰਕੇ ਕਈ ਇਤਿਹਾਸਕਾਰ ਆਪ ਜੀ ਨੂੰ ਵੈਸ਼ਨਵ ਮੱਤ ਦਾ ਉਪਾਸ਼ਕ ਮੰਨ ਬੈਠਦੇ ਹਨ।ਪਰੰਤੂ ਆਪ ਜੀ ਦੀ ਬਾਣੀ ਵਿਚੋਂ ਕਿਧਰੇ ਵੀ ਅਜਿਹੇ ਸੰਕੇਤ ਨਹੀਂ ਮਿਲਦੇ।ਆਤਮਿਕ ਗਿਆਨ ਦੀ ਪ੍ਰਾਪਤੀ ਲਈ ਸਧਨਾ ਜੀ ਨੇ ਘਰਬਾਰ ਦਾ ਤਿਆਗ ਕਰ ਦਿੱਤਾ ਸੀ। ਆਪਣਾ ਪਿੰਡ ਸੇਹਵਾਨ ਛੱਡ ਕੇ ਉਹ ਸਾਰੇ ਦੇਸ ਵਿਚ ਘੁੰਮ ਘੁੰਮ ਕੇ ਪ੍ਰਭੂ-ਪਿਆਰ ਦੀ ਸਿੱਖਿਆ ਦਿੰਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਲਾਵਲ ਰਾਗ ਵਿਚ ਆਇਆ ਇਹਨਾਂ ਦਾ ਸ਼ਬਦ ਉਹਨਾਂ ਦੇ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ ਕਿ ‘ ਨਾਮ’ ਪ੍ਰਤੀ ਸ਼ਰਧਾ ਭਗਤੀ ਰੱਖਣ ਨਾਲ ਵਿਅਕਤੀ ਦੇ ਸਾਰੇ ਮੰਦੇ ਕਰਮ ਸ਼ੁੱਧ ਹੋ ਜਾਂਦੇ ਹਨ।ਸਧਨਾ ਜੀ ਅਨੁਸਾਰ ਧਰਮ ਦੇ ਭੇਖ ਨਾਲ ਕੁਝ ਸਮੇਂ ਲਈ ਦੂਸਰਿਆਂ ਨੂੰ ਬੁੱਧੂ ਬਣਾਇਆ ਜਾ ਸਕਦਾ ਹੈ। ਧਰਮ ਦੇ ਭੇਖ ਨੂੰ ਕੁਝ ਸਮੇਂ ਲਈ ਰਾਜ ਸੱਤਾ ਦਾ ਸੁਖ ਭੋਗਣ ਲਈ ਵੀ ਵਰਤਿਆ ਜਾ ਸਕਦਾ ਹੈ। ਪਰ ਅੰਦਰਲੇ ਦੁਸ਼ਮਣਾਂ ਨੂੰ ਨਹੀਂ ਮਾਰਿਆ ਜਾ ਸਕਦਾ, ਆਤਮਿਕ ਸੁੱਖ ਨਹੀਂ ਮਾਣਿਆਂ ਜਾ ਸਕਦਾ। ਸਗੋਂ ਪ੍ਰੇਮ ਅਤੇ ਵੈਰਾਗ ਨਾਲ ਈਸ਼ਵਰ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਿਸ ਨਾਲ ਅਸੀਂ ਵਿਕਾਰਾਂ ਦੇ ਰੂਪ ‘ਚ ਸਾਡੇ ਅੰਦਰ ਬੈਠੇ ਦੁਸ਼ਮਣਾਂ ਤੋਂ ਬਚ ਸਕਦੇ ਹਾਂ।

ਭਗਤ ਸਧਨਾ ਜੀ ਦੀ ਬਾਣੀ ਅਤੇ ਸ਼ਬਦਾਰਥ

ਗੁਰੂ ਗ੍ਰੰਥ ਸਾਹਿਬ ਵਿਚ ਸਧਨਾ ਜੀ ਦਾ ਸ਼ਬਦ ਬਿਲਾਵਲ ਰਾਗ ਵਿਚ ਪੰਨਾ 858 ਉਤੇ ਦਰਜ ਹੈ , ਜਿਸ ਵਿਚ ਆਪ ਨੇ ਆਤਮ-ਸਮਰਪਣ , ਨਿਮਰਤਾ ਭਰੀ ਅਰਜ਼ੋਈ ਨੂੰ ਬੜੇ ਸੁੰਦਰ ਢੰਗ ਨਾਲ ਚਿਤਰਿਆ ਹੈ।ਸ਼ਲੋਕ ਵਿੱਚ ਪ੍ਰਾਰਥਨਾ ਵਿਚ ਪ੍ਰਮਾਤਮਾ ਦੇ ਨਿਰਗੁਣ ਸਰੂਪ ਦੀ ਅਰਾਧਨਾ ਹੋ ਰਹੀ ਹੈ, ਕਿ ਉਹ ਅਜਿਹੀ ਸ਼ਕਤੀ ਹੈ ਜੋ ਪੂਰੀ ਸ੍ਰਿਸ਼ਟੀ ਨੂੰ ਸੰਚਾਲਿਤ ਕਰ ਰਹੀ ਹੈ। ਜਿਸ ਕੋਲ ਸਾਰੇ ਜਗਤ ਨੂੰ ਚਲਾਉਣ ਦਾ ਗੁਰ ਹੈ।

ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥

ਅਰਥਾਤ ਹੇ ਜਗਤ ਪਿਤਾ ਪਰਮੇਸ਼ਵਰ !ਜੇਕਰ ਮੈਂ ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅਨੁਸਾਰ ਹੁਣ ਵੀ ਬੂਰੇ ਕਰਮ ਕਰਾਂਗਾ ਤਾਂ ਤੁਹਾਡੀ ਸ਼ਰਣ ਵਿੱਚ ਆਉਣ ਦਾ ਮੇਨੂੰ ਕੀ ਗੁਣ ਜਾਂ ਮੁਨਾਫ਼ਾ ਪ੍ਰਾਪਤ ਹੋਵੇਗਾ। ਸ਼ੇਰ ਦੀ ਸ਼ਰਣ ਵਿੱਚ ਜਾਣ ਦਾ ਕੀ ਮੁਨਾਫ਼ਾ, ਜੇਕਰ ਫਿਰ ਵੀ ਗਿੱਦੜ ਖਾ ਜਾਣ ? ਹੇ ਪ੍ਰਭੂ ! ਤੂੰ ਉਸ ਕਾਮੀ ਅਤੇ ਖੁਦਗਰਜ ਬੰਦੇ ਦੀ ਵੀ ਲਾਜ ਰੱਖੀ। ਭਾਵ, ਤੂੰ ਉਹਨੂੰ ਕਾਮ ਵਾਸਨਾ ਦੇ ਵਿਕਾਰ ਵਿੱਚ ਡਿੱਗਣ ਵਲੋਂ ਬਚਾਇਆ ਸੀ ਜਿਨ੍ਹੇ ਇੱਕ ਰਾਜਾ ਦੀ ਕੁੜੀ ਦੀ ਖਾਤਰ ਧਰਮ ਦਾ ਭੇਸ਼ ਬਣਾਇਆ ਸੀ। ਪਪੀਹਾ ਪਾਣੀ ਦੀ ਇੱਕ ਬੂੰਦ ਲਈ ਦੁਖੀ ਹੁੰਦਾ ਹੈ ਅਤੇ ਕੂਕਦਾ ਹੈ, ਪਰ ਜੇਕਰ ਉਡੀਕ ਵਿੱਚ ਹੀ ਪ੍ਰਾਣ ਨਿਕਲ ਜਾਣ ਤਾਂ ਫਿਰ ਉਸਨੂੰ ਸਮੁੰਦਰ ਵੀ ਮਿਲ ਜਾਵੇ ਤਾਂ ਕਿਸੇ ਕੰਮ ਨਹੀਂ ਆ ਸਕਦਾ। ਉਸੀ ਤਰ੍ਹਾਂ ਹੀ ਹੇ ਪ੍ਰਭੂ ! ਜੇਕਰ ਤੁਹਾਡੇ ਨਾਮ ਅਮ੍ਰਿਤ ਦੀ ਬੂੰਦ ਦੇ ਬਿਨਾਂ ਮੇਰੀ ਜਿੰਦ ਵਿਕਾਰਾਂ ਵਿੱਚ ਮਰ ਗਈ ਤਾਂ ਫਿਰ ਤੁਹਾਡੀ ਮਿਹਰ ਦਾ ਸਮੁੰਦਰ ਵੀ ਮੇਰਾ ਕੀ ਸਵਾਂਰੇਗਾ ? ਤੁਹਾਡੀ ਕਿਰਪਾ ਦੀ ਉਡੀਕ ਕਰ-ਕਰਕੇ ਮੇਰੀ ਆਤਮਾ ਥੱਕ ਗਈ ਹੈ ਅਤੇ ਵਿਕਾਰਾਂ ਵਿੱਚ ਡੋਲ ਰਹੀ ਹੈ। ਇਸ ਸ਼ਬਦ ਦੁਆਰਾ ਭਗਤ ਜੀ ਵਲੋਂ ਈਸ਼ਵਰ (ਵਾਹਿਗੁਰੂ) ਦੇ ਅੱਗੇ ਅਰਦਾਸ ਕੀਤੀ ਗਈ ਹੈ। ਇਸ ਸ਼ਬਦ ਦਾ ਭਾਵ ਤਾਂ ਸਿੱਧਾ ਅਤੇ ਸਾਫ਼ ਹੈ ਕਿ ਭਗਤ ਸਧਨਾ ਜੀ ਈਸ਼ਵਰ ਦੇ ਅੱਗੇ ਅਰਦਾਸ ਕਰਦੇ ਹੋਏ ਕਹਿ ਰਹੇ ਹਨ ਕਿ ਹੇ ਪ੍ਰਭੂ ! ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉਠ ਰਹੀਆਂ ਹਨ। ਮੈਂ ਆਪਣੀ ਹਿੰਮਤ ਵਲੋਂ ਇਨ੍ਹਾਂ ਲਹਿਰਾਂ ਵਿੱਚ ਆਪਣੀ ਕਮਜੋਰ ਜਿੰਦ ਦੀ ਛੋਟੀ ਜਿਹੀ ਕਿਸ਼ਤੀ ਨੂੰ ਡੁੱਬਣ ਵਲੋਂ ਬਚਾ ਨਹੀਂ ਸਕਦਾ। ਮਨੁੱਖ ਜੀਵਨ ਦਾ ਸਮਾਂ ਖਤਮ ਹੁੰਦਾ ਜਾ ਰਿਹਾ ਹੈ ਅਤੇ ਵਿਕਾਰ ਮੁੜ-ਮੁੜਕੇ ਹਮਲੇ ਕਰ ਰਹੇ ਹਨ। ਜਲਦੀ ਵਲੋਂ ਮੇਨੂੰ ਇਨ੍ਹਾਂ ਦੇ ਹਮਲਿਆਂ ਵਲੋਂ ਬਚਾ ਲਓ।ਕੁਝ ਇਤਿਹਾਸਕਾਰਾਂ ਵਲੋਂ ਕਿਹਾ ਗਿਆ ਕਿ , ਇਸ ਸ਼ਬਦ ਵਿੱਚ ਭਕਤ ਜੀ ਨੇ ਵਿਸ਼ਣੂ ਜੀ ਦੀ ਅਰਾਧਨਾ ਕੀਤੀ ਹੈ।ਅਸਲ ਵਿਚ ਬਾਣੀ ਵਿੱਚ ਭਗਤ ਜੀ ਜਗਤ ਗੁਰੂ ਨੂੰ ਸੰਬੋਧਿਤ ਕਰ ਰਹੇ ਹਨ, ਕਿਸੇ ਵੀ ਪ੍ਰਕਾਰ ਇਸ ਲਫਜ਼ ਦਾ ਮਤਲਬ ਵਿਸ਼ਨੂੰ ਨਹੀਂ ਬਣਦਾ।ਜੇਕਰ ਮੰਨ ਲਈਏ ਕਿ ਆਪ ਆਪਣੇ ਸ਼ੁਰੂਆਤੀ ਦੌਰ ਵਿਚ ਮੂਰਤੀ ਪੂਜਕ ਰਹੇ ਵੀ ਹੋਣਗੇ ਫੇਰ ਵੀ ਕੇਵਲ ਇੰਨੀ ਜਿਹੀ ਗੱਲ ਵਲੋਂ ਵੈਰਾਗ ਰੂਪ ਭਗਤ ਜੀ ਨੂੰ ਵਿਸ਼ਨੂੰ ਦਾ ਸੇਵਕ ਨਹੀਂ ਕਿਹਾ ਜਾ ਸਕਦਾ। ਧਿਆਨ ਰਹੇ ਕਿ ਵਿਸ਼ਣੁ ਜੀ ਵੀ ਆਪਣੇ ਆਪ ਨੂੰ ਈਸ਼ਵਰ ਦੇ ਦਾਸ ਮੰਨਦੇ ਹਨ।

ਹਵਾਲੇ

Tags:

ਭਗਤ ਸਧਨਾ ਜਨਮਭਗਤ ਸਧਨਾ ਸੱਚੇ ਪ੍ਭੁ ਜੀਭਗਤ ਸਧਨਾ ਜੀ ਦੀ ਬਾਣੀ ਅਤੇ ਸ਼ਬਦਾਰਥਭਗਤ ਸਧਨਾ ਹਵਾਲੇਭਗਤ ਸਧਨਾਗੁਰੂ ਗ੍ਰੰਥ ਸਾਹਿਬਪਾਕਿਸਤਾਨਸੂਬਾ ਸਿੰਧ

🔥 Trending searches on Wiki ਪੰਜਾਬੀ:

ਸ਼ਬਦਕੋਸ਼ਇੰਦਰਕਬੀਰਪੰਚਾਇਤੀ ਰਾਜਡਰੱਗਮਾਰਕਸਵਾਦੀ ਸਾਹਿਤ ਆਲੋਚਨਾਬੀ ਸ਼ਿਆਮ ਸੁੰਦਰਪੰਜਾਬੀ ਟ੍ਰਿਬਿਊਨਮਦਰ ਟਰੇਸਾ2024 ਭਾਰਤ ਦੀਆਂ ਆਮ ਚੋਣਾਂ25 ਅਪ੍ਰੈਲਸਿੱਖ ਧਰਮ ਦਾ ਇਤਿਹਾਸਪਾਸ਼ਨਿਰਮਲਾ ਸੰਪਰਦਾਇਨਿਮਰਤ ਖਹਿਰਾਨਿਊਜ਼ੀਲੈਂਡਸੂਰਜਜੈਵਿਕ ਖੇਤੀਮੱਕੀ ਦੀ ਰੋਟੀਕਾਮਾਗਾਟਾਮਾਰੂ ਬਿਰਤਾਂਤਹਵਾ ਪ੍ਰਦੂਸ਼ਣਕਾਰਲ ਮਾਰਕਸਭੀਮਰਾਓ ਅੰਬੇਡਕਰਕਿਰਤ ਕਰੋਭੰਗਾਣੀ ਦੀ ਜੰਗਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਭਾਰਤ ਦਾ ਝੰਡਾਨਿੱਕੀ ਕਹਾਣੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਖ਼ਾਲਸਾਗੁਰੂ ਅਰਜਨਵਿਗਿਆਨ ਦਾ ਇਤਿਹਾਸਬਲਵੰਤ ਗਾਰਗੀਚੌਪਈ ਸਾਹਿਬਏ. ਪੀ. ਜੇ. ਅਬਦੁਲ ਕਲਾਮਚਰਨ ਦਾਸ ਸਿੱਧੂਸਿੱਖ ਧਰਮਯੋਗਾਸਣਪੰਜਾਬੀ ਭੋਜਨ ਸੱਭਿਆਚਾਰਸਿੰਘ ਸਭਾ ਲਹਿਰਧਰਤੀਜੰਗਮਾਨਸਿਕ ਸਿਹਤਸਰੀਰਕ ਕਸਰਤਜਸਬੀਰ ਸਿੰਘ ਆਹਲੂਵਾਲੀਆਸਾਹਿਬਜ਼ਾਦਾ ਜੁਝਾਰ ਸਿੰਘਗਿਆਨੀ ਗਿਆਨ ਸਿੰਘਇੰਡੋਨੇਸ਼ੀਆਭੰਗੜਾ (ਨਾਚ)ਅਕਾਸ਼ਭਾਰਤ ਦੀ ਸੁਪਰੀਮ ਕੋਰਟਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਮਾਣਾਪਲਾਸੀ ਦੀ ਲੜਾਈਤਰਾਇਣ ਦੀ ਦੂਜੀ ਲੜਾਈਦੂਜੀ ਐਂਗਲੋ-ਸਿੱਖ ਜੰਗਰੋਸ਼ਨੀ ਮੇਲਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਰਬਾਬਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਨਵਤੇਜ ਸਿੰਘ ਪ੍ਰੀਤਲੜੀਲੋਕ ਕਾਵਿਜਾਮਣਵੱਡਾ ਘੱਲੂਘਾਰਾਸੰਤੋਖ ਸਿੰਘ ਧੀਰਪ੍ਰੋਫ਼ੈਸਰ ਮੋਹਨ ਸਿੰਘਸੰਤ ਸਿੰਘ ਸੇਖੋਂਹੇਮਕੁੰਟ ਸਾਹਿਬਮਹਾਨ ਕੋਸ਼ਨਨਕਾਣਾ ਸਾਹਿਬਭਾਰਤ ਦੀ ਰਾਜਨੀਤੀ🡆 More