ਥੋਹਰ

ਥੋਹਰ ਜਾਂ ਨਾਗਫਣੀ ਜਾਂ ਕੈਕਟਸ, ਕੈਕਟਾਸੀਏ ਪੌਦਾ ਵੰਸ਼ ਵਿੱਚ ਕੈਰੀਓਫ਼ਿਲੈਲਸ ਗਣ ਦਾ ਇੱਕ ਮੈਂਬਰ ਹੈ। ਇਹਨਾਂ ਦੀ ਮੂਲ ਉਤਪਤੀ ਅਮਰੀਕੀ ਮਹਾਂਦੀਪਾਂ ਵਿੱਚ ਹੋਈ ਸੀ, ਦੱਖਣ ਵਿੱਚ ਪਾਤਗੋਨੀਆ ਤੋਂ ਲੈ ਕੇ ਪੱਛਮੀ ਕੈਨੇਡਾ ਦੇ ਹਿੱਸਿਆਂ ਤੱਕ; ਸਿਵਾਏ ਰਿਪਸੈਲਿਸ ਬੈਕਸੀਫ਼ੇਰਾ ਦੇ ਜੋ ਅਫ਼ਰੀਕਾ ਅਤੇ ਸ੍ਰੀਲੰਕਾ ਵਿੱਚ ਵੀ ਉੱਗਦਾ ਹੈ।

ਥੋਹਰ
Temporal range: 35-0 Ma
PreЄ
Є
O
S
D
C
P
T
J
K
Pg
N
ਪਿਛੇਤਾ ਪੇਲੀਓਜੀਨ ਕਾਲ - ਮੌਜੂਦਾ
ਥੋਹਰ
Echinopsis mamillosa (ਏਕੀਨੌਪਸਿਸ ਮਾਮੀਲੋਸਾ)
Scientific classification
Kingdom:
Plantae (ਪਲਾਂਟੇ)
Division:
Angiosperms (ਏਂਜੀਓਸਪਰਮ)
Class:
Eudicots (ਯੂਡੀਕਾਟਸ)
Order:
Caryophyllales (ਕੈਰੀਓਫ਼ਿਲੈਲਸ)
Family:
Cactaceae (ਕੈਕਟਾਸੀਏ)
Subspecies:
  • Cactoideae (ਕੈਕਟੋਇਡੀਏ)
  • Maihuenioideae (ਮੇਊਐਨੀਓਇਡੀਏ)
  • Opuntioideae (ਓਪੰਤੀਓਇਡੀਏ)
  • Pereskioideae (ਪੇਰੇਸਕੀਓਇਡੀਏ)

ਜ਼ਿਆਦਾਤਰ ਥੋਹਰ, ਘੱਟੋ-ਘੱਟ ਕੁਝ ਹਾਲਤ ਤੱਕ ਖ਼ੁਸ਼ਕੀ ਅਤੇ ਸੋਕੇ ਦੇ ਸ਼ਿਕਾਰ ਸਥਾਨਾਂ ਵਿੱਚ ਪਾਏ ਜਾਂਦੇ ਹਨ। ਬਹੁਤ ਸਾਰੇ ਹੱਦੋਂ ਜ਼ਿਆਦਾ ਸੁੱਕੇ ਵਾਤਾਵਰਨ ਵਿੱਚ ਜਿਉਂਦੇ ਹਨ, ਇੱਥੋਂ ਤੱਕ ਕਿ ਆਤਾਕਾਮਾ ਮਾਰੂਥਲ, ਜੋ ਕਿ ਦੁਨੀਆ ਦੀ ਸਭ ਤੋਂ ਸੁੱਕੀ ਥਾਂ ਹੈ, ਵਿੱਚ ਵੀ। ਇਹਨਾਂ ਕੋਲ ਪਾਣੀ ਸਾਂਭਣ ਲਈ ਬਹੁਤ ਸਾਰੇ ਰੂਪਾਂਤਰਨ ਹਨ। ਇਹਨਾਂ ਦੀਆਂ ਜ਼ਿਆਦਾਤਰ ਪ੍ਰਜਾਤੀਆਂ ਨੇ ਖਰੇ ਪੱਤੇ ਗੁਆ ਦਿੱਤੇ ਹਨ ਅਤੇ ਸਿਰਫ਼ ਕੰਡੇ ਅਤੇ ਸੂਲਾਂ ਹੀ ਬਚੀਆਂ ਹਨ ਜੋ ਕਿ ਬਹੁਤ ਹੀ ਸੋਧੇ ਹੋਏ ਪੱਤੇ ਹਨ। ਪੌਦੇ ਖਾਣ ਵਾਲੇ ਜੀਵਾਂ ਤੋਂ ਬਚਾਉਣ ਤੋਂ ਇਲਾਵਾ ਇਹ ਕੰਡੇ ਥੋਹਰ ਕੋਲ ਹਵਾ ਦਾ ਵਹਾਅ ਘਟਾ ਕੇ ਪਾਣੀ ਦੇ ਘਾਟੇ ਨੂੰ ਵੀ ਠਾਕਾ ਲਾਉਂਦੇ ਹਨ ਅਤੇ ਕੁਝ ਛਾਂ ਵੀ ਪ੍ਰਦਾਨ ਕਰਦੇ ਹਨ। ਇਹ ਸੂਲਾਂ ਏਰੀਓਲ (areole) ਨਾਮਕ ਵਿਸ਼ੇਸ਼ੀਕ੍ਰਿਤ ਢਾਂਚਿਆਂ ਤੋਂ ਬਣੇ ਹੁੰਦੇ ਹਨ ਜੋ ਕਿ ਇੱਕ ਪ੍ਰਕਾਰ ਦੀਆਂ ਅਤਿ ਸੁੰਗੜੀਆਂ ਹੋਈਆਂ ਟਾਹਣੀਆਂ ਹਨ। ਇਹ ਏਰੀਓਲ ਥੋਹਰ ਦੇ ਪਹਿਚਾਣ-ਚਿੰਨ੍ਹ ਹਨ। ਕੰਡੇ ਅਤੇ ਏਰੀਓਲ ਦੋਵੇਂ ਹੀ ਫੁੱਲ ਕੱਢਦੇ ਹਨ ਜੋ ਆਮ ਤੌਰ ਉੱਤੇ ਨਲਕੀਦਾਰ ਅਤੇ ਬਹੁ-ਪੰਖੜੀਏ ਹੁੰਦੇ ਹਨ।

ਥੋਹਰ
ਇਸ ਓਪੰਸ਼ੀਆ ਜਾਂ ਚੱਪੂ ਥੋਹਰ ਵਾਂਗ ਥੋਹਰਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਦੇ ਲੰਮੇ, ਤਿੱਖੇ ਕੰਡੇ ਹੁੰਦੇ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਲ ਨੀਨੋਖੋ-ਖੋਵਿਸਥਾਪਨ ਕਿਰਿਆਵਾਂਅਕਾਲੀ ਫੂਲਾ ਸਿੰਘਲੋਕ ਮੇਲੇਸ਼ਬਦ-ਜੋੜਵਿਸ਼ਵਕੋਸ਼ਭਾਰਤੀ ਪੰਜਾਬੀ ਨਾਟਕਅਲਗੋਜ਼ੇਪੰਜਾਬੀ ਤਿਓਹਾਰਬਰਤਾਨਵੀ ਰਾਜਗੁਰੂ ਗ੍ਰੰਥ ਸਾਹਿਬਸਕੂਲਨਰਾਇਣ ਸਿੰਘ ਲਹੁਕੇਸ਼ਬਦਘੜਾ (ਸਾਜ਼)ਗ਼ਦਰ ਲਹਿਰਆਤਮਜੀਤਬਿਰਤਾਂਤ-ਸ਼ਾਸਤਰਖਡੂਰ ਸਾਹਿਬਆਰਥਿਕ ਵਿਕਾਸਕਪਾਹਮਨੋਜ ਪਾਂਡੇਭਾਰਤ ਦਾ ਝੰਡਾਗ਼ਇੰਡੋਨੇਸ਼ੀਆਮਿਲਾਨਖੜਤਾਲਕਰਮਜੀਤ ਕੁੱਸਾਨਿਤਨੇਮਫੁੱਟ (ਇਕਾਈ)ਡਰੱਗਦਲੀਪ ਕੌਰ ਟਿਵਾਣਾਅਫ਼ਗ਼ਾਨਿਸਤਾਨ ਦੇ ਸੂਬੇਛੰਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜਾਬੀ ਪੀਡੀਆਸੋਚਪੰਜਾਬੀ ਲੋਕ ਖੇਡਾਂਸੁਖਵਿੰਦਰ ਅੰਮ੍ਰਿਤਸਪਾਈਵੇਅਰਬੱਦਲਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਕੋਠੇ ਖੜਕ ਸਿੰਘਵਿਆਹ ਦੀਆਂ ਕਿਸਮਾਂਸਿੱਖਜੈਤੋ ਦਾ ਮੋਰਚਾਪੰਜਾਬ ਵਿੱਚ ਕਬੱਡੀਜੱਟਆਨੰਦਪੁਰ ਸਾਹਿਬਪੰਜਾਬੀ ਅਖ਼ਬਾਰਜ਼ਦਿਲਸ਼ਾਦ ਅਖ਼ਤਰਸਜਦਾਮੰਜੀ ਪ੍ਰਥਾਉੱਚੀ ਛਾਲਤਾਂਬਾਕਵਿਤਾਮਜ਼੍ਹਬੀ ਸਿੱਖਅਮਰ ਸਿੰਘ ਚਮਕੀਲਾਸਕੂਲ ਲਾਇਬ੍ਰੇਰੀਪੰਜਾਬ ਡਿਜੀਟਲ ਲਾਇਬ੍ਰੇਰੀਆਸਾ ਦੀ ਵਾਰਨਸਲਵਾਦਪੰਜਾਬੀ ਮੁਹਾਵਰੇ ਅਤੇ ਅਖਾਣਮਾਲਵਾ (ਪੰਜਾਬ)ਯੂਨਾਨਬਾਬਾ ਜੀਵਨ ਸਿੰਘਹੁਮਾਯੂੰਪਾਣੀਪਤ ਦੀ ਪਹਿਲੀ ਲੜਾਈਸਚਿਨ ਤੇਂਦੁਲਕਰਅਸਤਿਤ੍ਵਵਾਦਭਾਈ ਸੰਤੋਖ ਸਿੰਘਇਟਲੀਮਾਤਾ ਜੀਤੋ🡆 More