ਅਲਗੋਜ਼ੇ

ਅਲਗੋਜ਼ੇ (ਅੰਗਰੇਜ਼ੀ: Algoze) ਪੰਜਾਬੀ ਵਾਜੇ ਹਨ ਜਿਹਨਾਂ ਦੀ ਕੁਤਚੀ, ਸਿੰਧੀ, ਰਾਜਸਥਾਨੀ ਅਤੇ ਬਲੋਚ ਲੋਕ ਗਵਈਆਂ ਨੇ ਵੀ ਭਰਪੂਰ ਵਰਤੋਂ ਕੀਤੀ ਹੈ। ਇਨ੍ਹਾਂ ਨੂੰ ਜੋੜੀ, ਸਤਾਰਾ, ਦੋ ਨਾਲੀ ਜਾਂ ਨਗੋਜ਼ੇ ਵੀ ਸੱਦਿਆ ਜਾਂਦਾ ਹੈ। ਇਹ ਬੰਸਰੀਆਂ ਦੀ ਇੱਕ ਜੋੜੀ ਵਰਗੇ ਲੱਗਦੇ ਹਨ। ਇਸੇ ਲਈ ਅਲਗੋਜ਼ਿਆਂ ਨੂੰ ਜੋੜੀ ਕਹਿੰਦੇ ਹਨ ਕਿਉਂਕਿ ਇਹ ਦੋਸਾਜ਼ ਹੁੰਦੇ ਹਨ। ਪਰ ਇਹਨਾਂ ਦੋਵਾਂ ਨੂੰ ਇਕੱਠੇ ਹੀ ਵਜਾਇਆ ਜਾਂਦਾ ਹੈ। ਇਹ ਸਾਹ ਖਿੱਚਣ ਸਮੇਂ ਅਤੇ ਕੱਢਣ ਸਮੇਂ ਦੋਨੋਂ ਸਮੇਂ ਹੀ ਵੱਜਦੇ ਹਨ। ਇਹਨਾਂ ਨੂੰ ਵਜਾਉਣ ਲਈ ਵਿਸ਼ੇਸ਼ ਅਭਿਆਸ ਦੀ ਲੋੜ ਪੈਂਦੀ ਹੈ ਅਤੇ ਤਕੜੇ ਸਿਰੜੀ ਅਭਿਆਸ ਤੋਂ ਬਾਅਦ ਹੀ ਇਹ ਵਜਾਉਣੇ ਆਉਂਦੇ ਹਨ।

ਅਲਗੋਜ਼ੇ
ਅਲਗੋਜ਼ੇ
ਤੂੰਬਾ ਅਤੇ ਅਲਗੋਜ਼ੇ

ਇਹ ਬਲੋਚੀ, ਸਿੰਧੀ, ਪੰਜਾਬੀ ਅਤੇ ਰਾਜਸਥਾਨੀ ਲੋਕ ਸੰਗੀਤ ਦਾ ਇਕ ਮਹੱਤਵਪੂਰਣ ਸਾਜ ਹੈ। ਗੁਰਮੀਤ ਬਾਵਾ ਇਕ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਹੈ ਜੋ ਇਸ ਸਾਜ਼ ਦੀ ਵਰਤੋਂ ਕਰਦੇ ਹਨ।


ਆਮ ਤੌਰ ਤੇ ਇਹ ਜੁਗਨੀ, ਮਿਰਜ਼ਾ ਜਾਂ ਜਿੰਦ ਮਾਹੀ ਵਰਗੇ ਗੀਤਾਂ ਵਿੱਚ ਵਰਤਿਆ ਜਾਣ ਵਾਲਾ ਸਾਜ਼ ਹੈ ਆ


ਪਿਛੋਕੜ ਅਤੇ ਸੰਖੇਪ ਜਾਣਕਾਰੀ

ਪੰਜਾਬ ਦੇ ਲੋਕ ਗੀਤਾਂ ਵਿੱਚ ਨਗੋਜ਼ਿਆਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਪੰਜਾਬ ਵਿੱਚ ਆਮ ਤੌਰ 'ਤੇ ਇਹ ਸਾਝ ਲੋਕ ਗੀਤਾਂ ਨਾਲ ਵਜਾਇਆ ਜਾਂਦਾ ਹੈ। ਪਿਡਾਂ ਵਿੱਚ ਗਊਆਂ, ਮੱਝਾਂ ਚਰਾਉਣ ਵਾਲੇ (ਪਾਲੀ) ਦਾ ਇਹ ਮਨ ਭਾਉਂਦਾ ਸਾਜ਼ ਹੈ। ਬਣਾਵਟ ਇਸ ਸਾਜ਼ ਨੂੰ ਬਣਾਉਣ ਵਾਸਤੇ ਬਾਂਸ ਨੂੰ ਖੋਖਲਾ ਕੀਤਾ ਜਾਂਦਾ ਹੈ। ਬੰਸਰੀ ਦਾ ਹੀ ਇਹ ਇੱਕ ਰੂਪ ਹੈ। ਇਹ ਦੋਵੇਂ ਬੰਸਰੀਆ ਨੂੰ ਇਕੱਠਾ ਵਜਾਇਆ ਜਾਂਦਾ ਹੈ। ਇਸ ਵਿੱਚ ਚਾਰ ਤੋਂ ਲੈ ਕੇ ਛੇ ਤਕ ਛੇਦ ਹੁੰਦੇ ਹਨ ਅਤੇ ਇਨ੍ਹਾਂ ਦੋਵਾਂ ਨੂੰ ਇਕੱਠੇ ਹੀ ਫੂਕ ਮੂਰੀ ਜਾਂਦੀ ਹੈ। ਇਹ ਸਾਜ਼ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਹਰੇਕ ਬੰਸਰੀ ਉੱਤੇ ਤਿੰਨ ਤਿੰਨ ਉਂਗਲਾਂ ਰਖੀਆਂ ਜਾਂਦੀਆਂ ਹਨ। ਇਸ ਸਾਜ਼ ਨਾਲ ਲੋਕ ਗੀਤਾਂ ਦੀ ਸੰਗਤ ਕੀਤੀ ਜਾਂਦੀ ਹੈ ਅਤੇ ਸੁਤੰਤਰ ਰੂਪ ਨਾਲ ਵਜਾਇਆ ਜਾਂਦਾ ਹੈ।ਇਸ ਸਾਜ਼ ਦਾ ਸੁਰ ਕਾਫ਼ੀ ਉੱਚਾ ਹੁੰਦਾ ਹੈ। ਇਸ ਕਰ ਕੇ ਇਸ ਦੇ ਨਾਲ ਗਾਉਣ ਵਾਲੇ ਵੀ ਕਾਫ਼ੀ ਉੱਚੇ ਸੁਰ ਤੇ ਗਾਉਂਦੇ ਹਨ। ਸਿੰਧ ਪ੍ਰਦੇਸ਼ ਵਿੱਚ ਥੋੜਾ ਜਿਹਾ ਅੰਤਰ ਕਰ ਕੇ ਇਸ ਸਾਜ਼ ਨੂੰ ਬੀਨ ਆਕਦੇ ਹਨ। ਅੱਜ ਕੱਲ ਨਗੋਜ਼ਿਆਂ ਨੂੰ ਪੰਜਾਬ ਦੇ ਲੋਕ ਸਾਜ਼ਾਂ ਨਾਲ,ਪੰਜਾਬੀ ਬੋਲੀਆਂ ਅਤੇ ਹੋਰ ਕਈ ਲੋਕ ਗੀਤਾਂ, ਗਿੱਧਿਆਂ ਅਤੇ ਭੰਗੜਿਆਂ ਨਾਲ ਵਜਾਉਂਦੇ ਹਨ।

ਇਹ ਵੀ ਦੇਖੋ

ਪੰਜਾਬ ਦੇ ਪ੍ਰਸਿੱਧ ਸਾਜ

ਹਵਾਲੇ

Tags:

ਅੰਗਰੇਜ਼ੀਸਾਜ਼

🔥 Trending searches on Wiki ਪੰਜਾਬੀ:

ਕਾਰਲ ਮਾਰਕਸਸੱਭਿਆਚਾਰਹਾਰੂਕੀ ਮੁਰਾਕਾਮੀਗਿੱਧਾਡੱਡੂਚੌਪਈ ਛੰਦਮੂਲ ਮੰਤਰਸਵੀਡਿਸ਼ ਭਾਸ਼ਾਕੋਟਲਾ ਨਿਹੰਗ ਖਾਨਬਲਰਾਜ ਸਾਹਨੀਸੋਮਨਾਥ ਮੰਦਰਲਸਣਮਾਰਚ1905ਚੰਦਰਸ਼ੇਖਰ ਵੈਂਕਟ ਰਾਮਨਪੰਜਾਬੀ ਲੋਕ ਬੋਲੀਆਂਤਖ਼ਤ ਸ੍ਰੀ ਕੇਸਗੜ੍ਹ ਸਾਹਿਬਚੜਿੱਕ ਦਾ ਮੇਲਾਚੇਤਕਬੀਰਆਮ ਆਦਮੀ ਪਾਰਟੀਗੁਰਮਤਿ ਕਾਵਿ ਦਾ ਇਤਿਹਾਸਸੱਭਿਆਚਾਰ ਅਤੇ ਮੀਡੀਆਐਚਆਈਵੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਨਾਵਲਸੰਰਚਨਾਵਾਦਫੂਲਕੀਆਂ ਮਿਸਲਨਿਬੰਧਸੁਖਬੀਰ ਸਿੰਘ ਬਾਦਲਆਸਟਰੇਲੀਆਵਾਰਲਿੰਗਗੂਗਲ ਕ੍ਰੋਮਹੈਦਰਾਬਾਦ ਜ਼ਿਲ੍ਹਾ, ਸਿੰਧਸ਼ਬਦਕੋਸ਼ਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਪਿਆਰਭਾਸ਼ਾਪਹਿਲੀ ਐਂਗਲੋ-ਸਿੱਖ ਜੰਗਮੌਤ ਦੀਆਂ ਰਸਮਾਂਟੋਰਾਂਟੋ ਰੈਪਟਰਸਐੱਫ਼. ਸੀ. ਰੁਬਿਨ ਕਜਾਨਗੂਰੂ ਨਾਨਕ ਦੀ ਪਹਿਲੀ ਉਦਾਸੀਏ. ਪੀ. ਜੇ. ਅਬਦੁਲ ਕਲਾਮਫ਼ੇਸਬੁੱਕ8 ਦਸੰਬਰਐਨਾ ਮੱਲੇਓਸੀਐੱਲਸੀਫ਼ਰਾਂਸ ਦੇ ਖੇਤਰਇਸਾਈ ਧਰਮਪ੍ਰਯੋਗਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਗੌਤਮ ਬੁੱਧਕੋਸ਼ਕਾਰੀਵੈਲਨਟਾਈਨ ਪੇਨਰੋਜ਼ਈਸੜੂਛੰਦਔਰੰਗਜ਼ੇਬਵਿਕੀਪੀਡੀਆਹਰੀ ਖਾਦਭਾਰਤ ਦੀ ਸੰਵਿਧਾਨ ਸਭਾਜਾਤਤਰਕ ਸ਼ਾਸਤਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਹਰਿਮੰਦਰ ਸਾਹਿਬਸਫ਼ਰਨਾਮਾਸਾਨੀਆ ਮਲਹੋਤਰਾਵਿਕੀਛੋਟਾ ਘੱਲੂਘਾਰਾਪੰਜਾਬ ਦੀ ਰਾਜਨੀਤੀਪੰਜ ਪਿਆਰੇਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਨਾਥ ਜੋਗੀਆਂ ਦਾ ਸਾਹਿਤ🡆 More